You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕਰਨਾਟਕ ਨੇ 85 ਟਰੇਨਾਂ ਰੱਦ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ, ਪੰਜਾਬ ’ਚ ਸ਼ੁਰੂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ; ਜਰਮਨੀ ’ਚ ਬਿਨਾਂ ਦਰਸ਼ਕਾਂ ਦੇ ਹੋਣਗੇ ਫੁੱਟਬਾਲ ਮੈਚ

ਯੂਕੇ ਵਿੱਚ ਹੁਣ ਤੱਕ 29427 ਮੌਤਾਂ ਹੋਈਆਂ ਜੋ ਯੂਰਪ ਵਿੱਚ ਸਭ ਤੋਂ ਵੱਧ ਹਨ। ਦੁਨੀਆਂ ਭਰ ਵਿੱਚ 2.56 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਰੂਸ : ਲਗਾਤਾਰ ਚੌਥੇ ਦਿਨ ਵੀ 10,000 ਨਵੇਂ ਮਾਮਲੇ

    ਰੂਸ ਵਿਚ ਲਗਾਤਾਰ ਚੌਥੇ ਦਿਨ ਵੀ 10,000 ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੁਣ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 165,000 ਹੋ ਗਈ ਹੈ।

    ਕੋਰੋਨਾ ਕਾਰਨ ਰੂਸ ਵਿਚ 1537 ਲੋਕਾਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਵਿੱਚ ਇੱਥੇ 86 ਮੌਤਾਂ ਹੋਈਆਂ ਹਨ।

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਸੀ ਕੀਤਾ ਕਿ ਲਾਗ ਦੇ ਮਾਮਲਿਆਂ ਨੂੰ ਉੱਥੇ ਕੰਟਰੋਲ ਹੇਠ ਕੀਤਾ ਗਿਆ ਹੈ।

    ਪਰ ਹਾਲ ਦੇ ਦਿਨਾਂ ਵਿਚ ਅਚਾਨਕ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ।

  2. ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?

    ਮੀਟ ਖਾਣ ਨਾਲ ਕੋਰੋਨਾਵਾਇਰਸ ਫੈਲਣ ਦੀ ਅਫ਼ਵਾਹ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਹੈ।

    ਇਸ ਕਿਸਮ ਦੇ ਪ੍ਰਚਾਰ ਦਾ ਦੇਸ ਦੀ ਪੋਲਟਰੀ ਸਨਅਤ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।

    ਪਰ ਇਸ ਵਿੱਚ ਕਿੰਨੀ ਸੱਚਾਈ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  3. ਠੇਕੇ ਖੁੱਲ੍ਹਦਿਆਂ ਹੀ ਟੁੱਟ ਪਏ ਲੋਕ- ਕੁਝ ਤਸਵੀਰਾਂ

  4. ਸੰਸਾਰ ਦੇ ਵਿਗਿਆਨੀ ਤਾਂ ਇਕਜੁਟ ਨੇ ਸਿਆਸੀ ਆਗੂ ਨਹੀਂ - ਟੈਰਿਜ਼ਾ

    ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਕੋਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਜੰਗ ਵਿਚ ਇੱਕਜੁਟਤਾ ਦਾ ਮੁ਼ਜ਼ਾਹਰਾ ਨਾ ਕਰਨ ਲਈ ਵਿਸ਼ਵ ਲੀਡਰਾਂ ਦੀ ਆਲੋਚਨਾ ਕੀਤੀ ਹੈ।

    ਟਾਇਮਜ਼ ਅਖ਼ਬਾਰ ਨੂੰ ਲਿਖੇ ਇੱਕ ਪੱਤਰ ਵਿਚ ਉਨ੍ਹਾਂ ਸਰਕਾਰ ਨੂੰ ਮਹਾਮਾਰੀ ਖ਼ਿਲਾਫ਼ ਰੋਜ਼ਮਰਾ ਦੀ ਭੂਮਿਕਾ ਵਿਚੋਂ ਉੱਭਰਕੇ ਕੌਮਾਂਤਰੀ ਪੱਧਰ ਉੱਤੇ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ।

    ਉਨ੍ਹਾਂ ਲਿਖਿਆ, ‘‘ਸਾਨੂੰ ਆਪਣੀ ਵਿਸ਼ਵ ਮੰਚ ਉੱਤੇ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ’’।

    ਟੈਰਿਜ਼ਾ ਮੇਅ ਨੇ ਅੱਗੇ ਲਿਖਿਆ ਹੈ ਕਿ ਕੋਰੋਨਾਵਾਇਰਸ ਇੱਕ ਕੌਮਾਂਤਰੀ ਮਸਲਾ ਹੈ, ਪਰ ਸਰਕਾਰਾਂ ਇਸ ਨਾਲ ਕੌਮੀ ਮਸਲੇ ਵਾਂਗ ਇਕੱਲੀਆਂ- ਇਕੱਲੀਆਂ ਨਜਿੱਠ ਰਹੀਆਂ ਹਨ।

    ਵਿਗਿਆਨੀ ਤੇ ਖੋਜਕਾਰਾਂ ਦੇ ਤਾਂ ਦੁਨੀਆਂ ਵਿਚ ਇੱਕਜੁਟ ਹੋਣ ਦੇ ਸਬੂਤ ਮਿਲਦੇ ਹਨ, ਪਰ ਸਿਆਸੀ ਲੀਡਰਾਂ ਦੇ ਨਹੀਂ।

    ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਹਰ ਸਰਕਾਰ ਆਪਣੇ ਨਾਗਕਿਰਾਂ ਨੂੰ ਪਹਿਲਾ ਬਚਾਉਣ ਲਈ ਲੱਗੀ ਹੋਈ ਹੈ, ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕੌਮਾਂਤਰੀ ਇੱਕਜੁਟਤਾ ਨਹੀਂ ਬਣਦੀ ਉਦੋਂ ਤੱਕ ਖ਼ਤਰਾ ਬਣਿਆ ਰਹੇਗਾ।

  5. ਸ਼ਰਾਬ ਦੀ ਔਨਲਾਇਨ ਡਿਲਿਵਰੀ ਨਾਲ ਜੁੜੇ ਸਵਾਲ

    ਤੁਸੀਂ ਸ਼ਰਾਬ ਪੀਂਦੇ ਹੋ? ਇਹ ਤਾਂ ਪਰਸਨਲ ਸਵਾਲ ਹੋ ਗਿਆ, ਸਵਾਲ ਇਸ ਵੇਲੇ ਵੱਡਾ ਬਣਿਆ ਪਿਆ ਹੈ, ਇੰਨਾ ਵੱਡਾ ਕਿ ਭਾਰਤ ਦੀ ਪੰਜਾਬ ਸਰਕਾਰ ਤਾਂ ਸੋਚ ਰਹੀ ਹੈ ਕਿ ਆਨਲਾਈਨ ਡਿਲੀਵਰੀ ਸ਼ੁਰੂ ਕਰ ਦੇਈਏ, ਹੋ ਸਕਦਾ ਹੈ ਤੁਸੀਂ ਇਹ ਵੀਡੀਓ ਜਦੋਂ ਤੱਕ ਦੇਖੋ, ਇਸ ਬਾਰੇ ਕੋਈ ਫੈਸਲਾ ਆ ਚੁੱਕਾ ਹੋਵੇI

  6. ਪੂਰੇ ਭਾਰਤ ਦੇ 6 ਮਈ ਸਵੇਰ ਤੱਕ ਦੇ ਅੰਕੜੇ, ਦੇਖੋ ਕੀ ਨੇ ਹਾਲਾਤ

    ਭਾਰਤ ਵਿਚ ਕੋੋੋਰੋਨਾ ਲਾਗ ਵਾਲਾ ਅੰਕੜਾ 50,000 ਨੂੰ ਪਹੁੰਚ ਗਿਆ ਹੈ। ਪੀਆਈਬੀ ਵੱਲੋਂ ਜਾਰੀ ਇਸ ਗ੍ਰਾਫਿਕਸ ਰਾਹੀ ਸਮਝੋ ਪੂਰੇ ਭਾਰਤ ਦੇ ਕੀ ਹਨ ਹਾਲਾਤ ਅਤੇ ਤੁਹਾਡਾ ਸੂਬਾ ਕਿੱਥੇ ਖੜ੍ਹਾ ਹੈ।

  7. ਹਰਿਆਣਾ ਵਿੱਚ ਕੋਰੋਨਾਵਾਇਰਸ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਰਿਆਣਾ ਵਿੱਚ ਕੋਰੋਨਾਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਤਰ੍ਹਾਂ ਸੂਬੇ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 555 ਹੋ ਗਏ ਹਨ।

  8. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਅਪਡੇਟ

    • ਜੌਹਨ ਹੌਪਕਿਨਜ਼ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 36,65,912 ਮਾਮਲੇ ਹੋਏ, ਮੌਤਾਂ ਦੀ ਗਿਣਤੀ 2,57,337 ਹੋਈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 49,391 ਹੋ ਗਏ ਹਨ, ਹੁਣ ਤੱਕ ਮੌਤਾਂ ਦੀ ਗਿਣਤੀ 1,694 ਹੋਈ।
    • ਯੂਕੇ ਵਿੱਚ ਇਟਲੀ ਤੋਂ ਵੀ ਵੱਧ ਮੌਤਾਂ, ਪੂਰੇ ਯੂਰਪ ਵਿੱਚ ਸਭ ਤੋਂ ਵੱਧ ਮੌਤਾਂ ਯੂਕੇ ਵਿੱਚ ਹੀ ਹੋਈਆਂ।
    • ਚੀਨ ਵਿੱਚ ਕੋਰੋਨਾਵਾਇਰਸ ਦੇ ਸਿਰਫ਼ ਦੋ ਨਵੇਂ ਮਾਮਲੇ, ਇੱਕ ਵੀ ਮੌਤ ਨਹੀਂ। ਲੌਕਡਾਊਨ ਤੋਂ ਬਾਅਦ ਹੁਬੇਈ ਦੇ ਮੁੜ ਖੁੱਲ੍ਹੇ ਸਕੂਲ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੁਤਾਬਕ ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਖ਼ਤਮ ਕੀਤੀ ਜਾ ਰਹੀ ਹੈ।
    • ਡਾ. ਮਨਮੋਹਨ ਸਿੰਘ ਨੇ ਸਵਾਲ ਕੀਤਾ ਕਿ ਸਰਕਾਰ ਦੱਸੇ ਲੌਕਡਾਊਨ 3.0 ਤੋਂ ਬਾਅਦ ਕੀ ਹੋਵੇਗਾ।
    • ਭਾਰਤ ਦੀ ਕੇਂਦਰ ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਈ
    • ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਲਏ ਸਰਕਾਰ-ਰਾਹੁਲ ਗਾਂਧੀ
    • ਤੇਲੰਗਾਨਾ ਵਿੱਚ ਲੌਕਡਾਊਨ 29 ਮਈ ਤੱਕ ਵਧਾਇਆ ਗਿਆ।
    • ਮਜ਼ਦੂਰਾਂ ਨੂੰ ਘਰ ਭੇਜਣ ਲਈ ਪੰਜਾਬ ਸਰਕਾਰ ਨੇ 35 ਕਰੋੜ ਮਨਜ਼ੂਰ ਕੀਤੇ।
    • ਜਲੰਧਰ ਤੋਂ ਹੁਣ ਤੱਕ ਤਿੰਨ ਸ਼੍ਰਮਿਕ ਟਰੇਨਾਂ ਰਵਾਨਾ ਹੋਈਆਂ।
    • ਕਰਫਿਊ ਦੌਰਾਨ ਹੁਣ ਤੱਕ 100 ਲੱਖ ਟਨ ਕਣਕ ਮੰਡੀਆਂ ਵਿੱਚ ਪਹੁੰਚੀ: ਕੈਪਟਨ
  9. 'ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਲਏ ਸਰਕਾਰ'

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ 'ਤੇ ਸਵਾਲ ਚੁੱਕੇ ਹਨ।

    ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਕੋਰੋਨਾਵਾਇਰਸ ਨਾਲ ਚੱਲ ਰਹੀ ਲੜਾਈ ਸਾਡੇ ਕਰੋੜਾਂ ਭਰਾਵਾਂ ਅਤੇ ਭੈਣਾਂ ਲਈ ਆਰਥਿਕ ਤੰਗੀ ਦਾ ਕਾਰਨ ਬਣ ਰਹੀ ਹੈ।

    ਇਸ ਸਮੇਂ, ਕੀਮਤਾਂ ਨੂੰ ਘਟਾਉਣ ਦੀ ਬਜਾਏ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਿੱਚ ਪ੍ਰਤੀ ਲੀਟਰ 10-13% ਦਾ ਵਾਧਾ ਕਰਨ ਦਾ ਸਰਕਾਰ ਦਾ ਫੈਸਲਾ ਗਲਤ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।"

  10. ਅਰੋਗਿਆ ਸੇਤੂ ਐਪ ਤਿਆਰ ਕਰਨ ਵਾਲੀ ਟੀਮ ਨੇ ਕਿਹਾ- 'ਨਿੱਜਤਾ ਦਾ ਕੋਈ ਖ਼ਤਰਾ ਨਹੀਂ'

    ਅਰੋਗਿਆ ਸੇਤੂ ਐਪ ਤਿਆਰ ਕਰਨ ਵਾਲੀ ਟੀਮ ਨੇ ਕਿਹਾ- 'ਨਿੱਜਤਾ ਦਾ ਕੋਈ ਖ਼ਤਰਾ ਨਹੀਂ'

    ਭਾਰਤ ਸਰਕਾਰ ਲਈ ਅਰੋਗਿਆ ਸੇਤੂ ਐਪ ਤਿਆਰ ਕਰਨ ਵਾਲੀ ਟੀਮ ਨੇ ਇਸ ਐਪ ਦੀ ਸੁਰੱਖਿਆ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ।

    ਇਸ ਟੀਮ ਨੇ ਫਿਰ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਨੂੰ ਟਰੈਕ ਕਰਨ ਲਈ ਤਿਆਰ ਕੀਤੀ ਗਈ ਅਰੋਗਿਆ ਸੇਤੂ ਐਪ ਤੋਂ ਕਿਸੇ ਦੇ ਵੀ ਡਾਟਾ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਐਪ ਦੀ ਟੈਸਟਿੰਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਉਲੰਘਣਾ ਸਾਹਮਣੇ ਨਹੀਂ ਆਈ ਹੈ।

  11. ਕੋਰੋਨਾਵਾਇਰਸ: ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਨਾ ਹੋਣ ਕਾਰਨ ਕਿੰਨਾ ਖ਼ਤਰਾ

    ਕੋਰੋਨਾਵਾਇਰਸ ਕਾਰਨ ਦੱਖਣੀ ਏਸ਼ੀਆ ’ਚ ਕਰੀਬ 40.5 ਲੱਖ ਬੱਚਿਆਂ ਦਾ ਜ਼ਰੂਰੀ ਟੀਕਾਕਰਣ ਨਹੀਂ ਹੋ ਪਾ ਰਿਹਾ।

    ਇਹ ਗੱਲ UNICEF ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।

    ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ 97 ਫ਼ੀਸਦ ਬੱਚੇ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਹਨ।

    ਅਜਿਹੇ ’ਚ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਨਾ ਹੋਵੇ ਤਾਂ ਕੀ ਹੋਵੇਗਾ?

  12. ਲੌਕਡਾਊਨ 3.0 ਤੋਂ ਬਾਅਦ ਕੀ ਹੋਵੇਗਾ- ਡਾ. ਮਨਮੋਹਨ ਸਿੰਘ

    ਡਾ. ਮਨਮੋਹਨ ਸਿੰਘ ਨੇ ਬੈਠਕ ਦੌਰਾਨ ਕਿਹਾ ਕਿ ਲੌਕਡਾਊਨ 3.0 ਤੋਂ ਬਾਅਦ ਕੀ ਹੋਵੇਗਾ, ਸਾਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ।

    ਉਨ੍ਹਾਂ ਕਿਹਾ ਮੁੱਖ ਮੰਤਰੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਲੌਕਡਾਊਨ 'ਚੋਂ ਬਾਹਰ ਨਿਕਲਣ ਲਈ ਸਰਕਾਰ ਦੀ ਕੀ ਯੋਜਨਾ ਹੈ।

  13. ਬਿਨਾ ਜ਼ਮੀਨੀ ਹਕੀਕਤ ਜਾਣੇ ਜ਼ੋਨ ਦਾ ਵਰਗੀਕਰਨ ਹੋ ਰਿਹਾ ਹੈ-ਕੈਪਟਨ ਅਮਰਿੰਦਰ ਸਿੰਘ

    ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਅਸੀਂ ਦੋ ਕਮੇਟੀਆਂ ਦਾ ਗਠਨ ਕੀਤਾ ਹੈ। ਇੱਕ ਕਮੇਟੀ ਲੌਕਡਾਊਨ ਵਿੱਚੋਂ ਬਾਹਰ ਨਿਕਲਣ ਦਾ ਰਾਹ ਦੱਸੇਗੀ ਤੇ ਦੂਜੀ ਅਰਥਚਾਰਾ ਮੁੜ ਸੁਰਜੀਤ ਕਰਨ ਬਾਰੇ।"

    “ਚਿੰਤਾ ਇਹ ਹੈ ਕਿ ਦਿੱਲੀ ਵਿੱਚ ਬੈਠੇ ਲੋਕ ਜ਼ੋਨ ਦਾ ਵਰਗੀਕਰਨ ਕਰ ਰਹੇ ਹਨ, ਬਿਨਾਂ ਇਹ ਜਾਣੇ ਕਿ ਗਰਾਊਂਡ 'ਤੇ ਕੀ ਹੋ ਰਿਹਾ ਹੈ।”

    ਬੈਠਕ ਦਾ ਵੇਰਵਾ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਰਾਹੀਂ ਦੱਸਿਆ।

  14. ਲੌਕਡਾਊਨ ਜਾਰੀ ਰੱਖਣ ਬਾਰੇ ਭਾਰਤ ਸਰਕਾਰ ਕਿਹੜਾ ਤਰੀਕਾ ਅਪਣਾ ਰਹੀ ਹੈ- ਸੋਨੀਆ ਗਾਂਧੀ

    ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਸਣੇ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਲੌਕਡਾਊਨ ਤੋਂ ਬਾਅਦ ਵਾਲੇ ਹਾਲਾਤਾਂ ਬਾਰੇ ਬੈਠਕ ਹੋਈ।

    ਇਸ ਦੌਰਾਨ ਸੋਨੀਆ ਗਾਂਧੀ ਨੇ ਪੰਜਾਬ ਅਤੇ ਹਰਿਆਣਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਬੰਪਰ ਫਸਲ ਰਾਹੀਂ ਖਾਦ ਸੁਰੱਖਿਆ ਯਕੀਨੀ ਕੀਤੀ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੋਨੀਆ ਗਾਂਧੀ ਨੇ ਸਵਾਲ ਕੀਤਾ, "17 ਮਈ ਤੋਂ ਬਾਅਦ ਕੀ ਅਤੇ ਕਿਵੇਂ ਹੋਵੇਗਾ? ਲੌਕਡਾਊਨ ਕਿੰਨੀ ਦੇਰ ਜਾਰੀ ਰਹੇਗਾ, ਇਸ ਬਾਰੇ ਭਾਰਤ ਸਰਕਾਰ ਕਿਹੜਾ ਤਰੀਕਾ ਅਪਣਾ ਰਹੀ ਹੈ?"

  15. ਕੋਰੋਨਾਵਾਇਰਸ ਬਾਰੇ ਉਹ ਜ਼ਰੂਰੀ ਗੱਲਾਂ ਜੋ ਅਸੀਂ ਨਹੀਂ ਜਾਣਦੇ

    ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ।

    ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  16. ਹੁਣ ਤੱਕ 100 ਲੱਖ ਟਨ ਕਣਕ ਮੰਡੀਆਂ ਵਿੱਚ ਪਹੁੰਚੀ: ਕੈਪਟਨ

    ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਲੌਕਡਾਊਨ ਦੇ ਬਾਵਜੂਦ ਕਣਕ ਦੀ ਖਰੀਦ ਲਗਭਗ ਖ਼ਤਮ ਹੋਣ ਵਾਲੀ ਹੈ।

    ਉਨ੍ਹਾਂ ਕਿਹਾ, “100 ਲੱਖ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ। 35 ਲੱਖ ਟਨ ਹੋਰ ਕਣਕ ਆਉਣੀ ਹੈ। ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਹਿੰਮਤ ਕੀਤੀ, ਆੜ੍ਹਤੀਆਂ ਤੇ ਸਰਕਾਰੀ ਮਹਿਕਮਿਆਂ ਨੇ ਜੋ ਪ੍ਰਬੰਧ ਕੀਤਾ ਹੈ ਉਨ੍ਹਾਂ ਦਾ ਧੰਨਵਾਦੀ ਹਾਂ।”

  17. ਚੀਨ ਦੇ ਸਕੂਲਾਂ ਦੀਆਂ ਤਸਵੀਰਾਂ

    ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਸਿਰਫ਼ ਉਹੀ ਵਿਦਿਆਰਥੀ ਸਕੂਲ ਆ ਸਕਦੇ ਹਨ ਜਿਨ੍ਹਾਂ ਦੀ ਪ੍ਰੀਖਿਆ ਹੋਣ ਵਾਲੀ ਹੈ।

    ਸਕੂਲਾਂ ਦੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿਵੇਂ ਸੁਰੱਖਿਆ ਦਾ ਧਿਆਨ ਰੱਖਦਿਆਂ ਪੜ੍ਹਾਈ ਹੋ ਰਹੀ ਹੈ।

  18. ਕੋਰੋਨਾਵਾਇਰਸ: 'R' ਕੀ ਹੈ ਅਤੇ ਇਸ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ

    ਜਦੋਂ ਮਹਾਂਮਾਰੀ ਫ਼ੈਲੀ ਤਾਂ ਲਾਗ ਦਰ (R) ਲਗਭਗ 3 ਸੀ। ਭਾਵ ਜੇ 1 ਇਨਸਾਨ ਨੂੰ ਲਾਗ ਲੱਗੀ ਤਾਂ ਉਹ 3 ਹੋਰਨਾਂ ਨੂੰ ਲਾਗ ਲਗਾ ਸਕਦਾ ਹੈ।

    ਜਿਹੜੇ ਮੁਲਕਾਂ 'ਚ ਲੌਕਡਾਊਨ ਹੋਇਆ ਉਨ੍ਹਾਂ ਵਿੱਚ ਲਾਗ ਦਰ (R) 1 ਤੋਂ ਹੇਠਾਂ ਗਈ। ਇਸ ਤੋਂ ਭਾਵ ਇਹ ਹੈ ਕਿ ਨਵੇਂ ਕੇਸਾਂ ਦਾ ਅੰਕੜਾ ਹੇਠਾਂ ਜਾਵੇਗਾ।

    ਪਰ ਜਦੋਂ ਲੌਕਡਾਊਨ 'ਚ ਢਿੱਲ ਦਿੱਤੀ ਜਾਂਦੀ ਹੈ ਤਾਂ ਲਾਗ ਦਰ ਥੋੜ੍ਹੀ ਵੱਧ ਸਕਦੀ ਹੈ। ਜਦੋਂ ਇਹ ਦਰ 1 ਤੋਂ ਉੱਤੇ ਜਾਂਦੀ ਹੈ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਂਦਾ ਹੈ।

  19. ਲੌਕਡਾਊਨ ਖੁੱਲ੍ਹਣ ਮਗਰੋਂ ਵੂਹਾਨ ਸਮੇਤ ਸਾਰਾ ਚੀਨ ਮੁੜ ਕੰਮ 'ਤੇ ਕਿਵੇਂ ਪਰਤਿਆ

    ਫਰਵਰੀ ਦੇ ਜ਼ਿਆਦਾ ਸਮੇਂ ਲਈ, ਚੀਨ ਵਿੱਚ ਲੱਖਾਂ ਕਰਮਚਾਰੀ ਘਰੋਂ ਕੰਮ ਕਰ ਰਹੇ ਸਨ, ਜੋ ਕਿ ਬਹੁਤਿਆਂ ਲਈ ਇੱਕ ਨਵਾਂ ਤਜ਼ਰਬਾ ਸੀ।

    ਹੁਣ ਇਨ੍ਹਾਂ ਵਿੱਚੋਂ ਕੁਝ ਲੋਕ ਦਫ਼ਤਰ ਵਾਪਸ ਆ ਗਏ ਹਨ।

    ਘੱਟ ਆਰਥਿਕ ਗਤੀਵਿਧੀਆਂ ਕਰਕੇ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੀਆਂ ਕੁਝ ਕੰਪਨੀਆਂ ਕੰਮ ਕਰਨ ਦਾ ਸਮਾਂ ਅਤੇ ਤਨਖ਼ਾਹ ਘਟਾ ਰਹੀਆਂ ਹਨ।

    ਪਰ ਕੁਝ ਲੋਕ ਪਹਿਲਾਂ ਨਾਲੋਂ ਵੱਧ ਕੰਮ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  20. ਵੂਹਾਨ ਵਿੱਚ ਸਕੂਲ ਖੁੱਲ੍ਹੇ

    ਚੀਨ ਦੇ ਵੂਹਾਨ ਵਿੱਚ ਸਕੂਲ ਖੁੱਲ੍ਹ ਗਏ ਹਨ। ਕੋਰੋਨਾਵਾਇਰਸ ਦੀ ਲਾਗ ਦਾ ਪਹਿਲਾ ਕੇਸ ਦਸੰਬਰ ਵਿੱਚ ਵੂਹਾਨ ਵਿੱਚ ਹੋਇਆ ਸੀ।

    ਹਾਲਾਂਕਿ, ਸਿਰਫ਼ ਉਹ ਵਿਦਿਆਰਥੀ ਸਕੂਲ ਜਾ ਰਹੇ ਹਨ ਜਿਨ੍ਹਾਂ ਨੇ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਹੈ।

    ਸਰਕਾਰੀ ਮੀਡੀਆ ਅਨੁਸਾਰ ਵੂਹਾਨ ਵਿੱਚ 57,000 ਅਜਿਹੇ ਵਿਦਿਆਰਥੀ ਹਨ।