ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੇ ਦੇਸ-ਵਿਦੇਸ਼ ਦੇ ਹਾਲਾਤ ਬਾਰੇ ਦੱਸਾਂਗੇ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਜੁੜੀ ਸਿਹਤ ਸਬੰਧ ਜਾਣਕਾਰੀ ਵੀ ਦੇਵਾਂਗੇ। 3 ਮਈ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।
ਪੇਸ਼ ਹੈ ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਅਹਿਮ ਅਪਡੇਟ:
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ
ਗਿਣਤੀ 35 ਲੱਖ ਤੋਂ ਪਾਰ ਹੋ ਚੁੱਕੀ ਹੈ ਤੇ 2 ਲੱਖ 47 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।
ਅਮਰੀਕਾ ਨੇ ਚੀਨ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ
ਹੈ ਕਿ ਚੀਨ ਨੇ ਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ ਲੁਕਾਈ ਹੈ ਅਤੇ ਇਸ ਬਾਰੇ ਗੁਮਰਾਹ ਕਰਨ ਦੀ
ਕੋਸ਼ਿਸ਼ ਕੀਤੀ ਹੈ।
ਦੁਨੀਆਂ ਵਿੱਚ ਕੁਝ ਏਅਰਲਾਈਂਜ਼ ਕੰਪਨੀਆਂ ਫਲਾਈਟਸ ਮੁੜ
ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਪਰ ਇਸ ਹਵਾਈ ਸਫ਼ਰ ਲਈ ਮਾਸਕ ਜ਼ਰੂਰੀ ਕਰਨ ਵਰਗੀਆਂ
ਗਾਈਡਲਾਈਂਜ਼ ਵੀ ਲਾਜ਼ਮੀ ਕਰਨ ਜਾ ਰਹੀਆਂ ਹਨ।
ਰੂਸ ਵਿੱਚ ਅਚਾਨਕ ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ
ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਇੱਕੋ ਦਿਨ ਵਿੱਚ ਰੂਸ ਵਿੱਚ 10 ਹਜ਼ਾਰ ਮਾਮਲੇ
ਸਾਹਮਣੇ ਆਏ ਹਨ।
ਫ਼ਰਾਂਸ, ਇਟਲੀ ਅਤੇ ਸਪੇਨ ਵਿੱਚ ਮਰਨ ਵਾਲਿਆਂ ਦੀ
ਗਿਣਤੀ ਵਿੱਚ ਕਮੀ ਆਈ ਹੈ।
ਯੂਕੇ ਦੇ ਵਿਗਿਆਨੀਆਂ ਵੱਲੋਂ ਕੋਰੋਨਾਵਾਇਰਸ ਲਈ ਬਣਾਈ
ਗਈ ਦਵਾਈ ਦਾ ਟ੍ਰਾਇਲ ਦਾ ਸ਼ੁਰੂ ਕਰ ਦਿੱਤਾ ਗਿਆ ਹੈ।
ਦਿੱਲੀ ਵਿੱਚ ਸਰਕਾਰ ਦਫ਼ਤਰ ਅੱਜ ਤੋਂ ਖੁੱਲ੍ਹਣ ਜਾ
ਰਹੇ ਹਨ। ਇੱਥੇ ਹਾਜਰੀ 100 ਫੀਸਦੀ ਰਹੇਗੀ। ਦਿੱਲੀ ਵਿੱਚ ਨਿੱਜੀ ਦਫ਼ਤਰ ਵੀ ਅੱਜ ਤੋਂ ਖੁੱਲ੍ਹ
ਰਹੇ ਹਨ ਜਿੱਥੇ ਹਾਜਰੀ 33 ਫ਼ੀਸਦ ਰਹੇਗੀ।
ਈਸਾਈਆਂ ਦੇ ਧਰਮ ਗੁਰੂ ਪੋਪ ਨੇ ਕਿਹਾ ਹੈ ਕਿ ਜੇ
ਕੋਰੋਨਵਾਇਰਸ ਦਾ ਟੀਕਾ ਤਿਆਰ ਹੋ ਜਾਂਦਾ ਹੈ ਤਾਂ ਪੂਰੀ ਦੁਨੀਆਂ ਨਾਲ ਟੀਕਾ ਸਾਂਝਾ ਕੀਤਾ ਜਾਣਾ
ਚਾਹੀਦਾ ਹੈ।

ਤਸਵੀਰ ਸਰੋਤ, EPA