ਕੋਰੋਨਾਵਾਇਰਸ: ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ ਭਾਰਤ ਸਰਕਾਰ, ਮੰਗਲਵਾਰ ਨੂੰ ਪਰਵਾਸੀਆਂ ਨੂੰ ਲੈ ਕੇ ਜਲੰਧਰ ਤੋਂ ਰਵਾਨਾ ਹੋਏਗੀ ਟਰੇਨ

ਰੂਸ 'ਚ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾਈ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ।

ਲਾਈਵ ਕਵਰੇਜ

  1. ਪੰਜਾਬ ਤੋਂ ਜੱਦੀ ਸੂਬਿਆਂ ਨੂੰ ਜਾਣ ਲਈ 6.44 ਲੱਖ ਲੋਕਾਂ ਨੇ ਰਜਿਟਰ ਕੀਤਾ

    ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਸੂਬੇ ਵਿਚ 6.44 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਜੱਦੀ ਸੂਬਿਆਂ ਵਿਚ ਜਾਣ ਲਈ ਰਜਿਸਟਰ ਕਰਵਾਇਆ ਹੈ।

    ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ।

    ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਪਰਵਾਸੀ www.covidhelp.punjab.gov.in ‘ਤੇ ਆਨਲਾਈਨ` ਅਪਲਾਈ ਕਰ ਸਕਦੇ ਹਨ।

    ਪਿਛਲੇ ਹਫਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ ।

    ਕੋਰੋਨਾਵਾਇਰਸ

    ਤਸਵੀਰ ਸਰੋਤ, Punjab PR

  2. ਯਮੁਨਾਨਗਰ ਵਿਚ ਵੀ ਪਰਵਾਸੀ ਮਜ਼ਦੂਰਾਂ ਨੇ ਕੀਤੀ ਪੱਥਰਬਾਜ਼ੀ

    ਹਰਿਆਣਾ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਸੂਬੇ ਦੇ ਯਮੁਨਾਨਗਰ ਇਲਾਕੇ ਵਿਚ ਪਰਵਾਸੀ ਮਜ਼ਦੂਰਾਂ ਨੇ ਪੱਥਰਬਾਜ਼ੀ ਕੀਤੀ ਹੈ। ਇਹ ਮਜ਼ਦੂਰ ਆਪਣੇ ਜੱਦੀ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ।

    ਇਨ੍ਹਾਂ ਦਾ ਇਲਜ਼ਾਮ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਕੋਲ ਨਾ ਕੰਮ ਹੈ ਅਤੇ ਨਾ ਹੁਣ ਪੈਸੇ ਬਚੇ ਹਨ। ਉਹ ਭੁੱਖ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਨੂੰ ਕਿਸੇ ਤੋਂ ਮਦਦ ਵੀ ਨਹੀਂ ਮਿਲ ਰਹੀ

    ਕੋਰੋਨਾਵਾਇਰਸ

    ਤਸਵੀਰ ਸਰੋਤ, Prabhudyal/ Source

    ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰਾਂ ਦੇ ਪਲਾਇਨ ਦੀ ਕੁਝ ਦਿਨ ਪੁਰਾਣੀ ਤਸਵੀਰ
  3. ਨਾਂਦੇੜ ਸਾਹਿਬ ਤੋਂ ਆਏ ਲੋਕਾਂ ਨਾਲ ਜੁੜੇ ਵਿਵਾਦ ਤੇ ਸਿਆਸਤ ਦਾ ਹਰ ਪਹਿਲੂ

  4. ਗੁਜਰਾਤ ਦੇ ਸੂਰਤ ਵਿਚ ਪਰਵਾਸੀ ਮਜ਼ਦੂਰਾਂ ਤੇ ਪੁਲਿਸ ਵਿਚਾਲੇ ਝੜਪਾਂ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗੁਜਰਾਤ ਦੇ ਸੂਰਤ ਵਿਚ ਪਰਵਾਸੀ ਮਜ਼ਦੂਰਾਂ ਤੇ ਪੁਲਿਸ ਵਿਚਾਲੇ ਸੋਮਵਾਰ ਨੂੰ ਮੁੜ ਝੜਪਾਂ ਹੋਇਆ ਹਨ।

    ਪਰਵਾਸੀ ਮਜ਼ਦੂਰ ਉਨ੍ਹਾਂ ਨੂੰ ਜੱਦੀ ਸੂਬਿਆਂ ਵਿਚ ਭੇਜਣ ਦਾ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ।

    ਐਤਵਾਰ ਨੂੰ ਵੀ ਮਜ਼ਦੂਰਾਂ ਨੇ ਕੌਮੀ ਮਾਰਗ -3 ਉੱਤੇ ਜਾਮ ਲਾ ਦਿੱਤਾ ਸੀ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਲੌਕਡਾਊਨ ਵਿਚ ਢਿੱਲ ਤੋਂ ਬਾਅਦ ਮੁੜ ਸਰਗਰਮ ਹੋਣ ਲੱਗੀ ਜ਼ਿੰਦਗੀ

    ਭਾਰਤ ਦੇ ਕੌਮੀ ਪੱਧਰ ਦੇ ਲੌਕਡਾਊਨ ਵਿਚ ਅੱਜ ਤੋਂ ਪਾਬੰਦੀਆਂ ਨਰਮ ਕੀਤੀਆਂ ਗਈਆਂ ਹਨ।

    ਜਿਸ ਕਾਰਨ ਛੋਟੇ ਮੋਟੇ ਕਾਰੋਬਾਰ ਮੁੜ ਸ਼ੁਰੂ ਹੋ ਲੱਗੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, source by prabhu Dyal

    ਤਸਵੀਰ ਕੈਪਸ਼ਨ, ਹਰਿਆਣਾ ਦੇ ਸਿਰਸਾ ਵਿਚ ਮਿੱਟੀ ਦੇ ਭਾਂਡੇ ਖਰੀਦੀਆਂ ਬੀਬੀਆਂ
    ਕੋਰੋਨਾ , ਸਿਰਸਾ

    ਤਸਵੀਰ ਸਰੋਤ, source by Prabhudyal

    ਤਸਵੀਰ ਕੈਪਸ਼ਨ, ਹਰਿਆਣਾ ਦੇ ਸਿਰਸਾ ਵਿਚ ਟਾਇਰ ਪੰਚਰ ਲਗਾਉਂਦੇ ਹੋਏ ਇੱਕ ਮਿਸਤਰੀ
    ਕੋਰੋਨਾਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਮੁੜ ਸਰਵਿਸ ਲਈ ਤਿਆਰ ਹੋਏ ਓਲਾ ਓਬਰ ਦਾ ਡਰਾਇਵਰ
    ਲੌਕਡਾਊਨ ਵਿਚ ਢਿੱਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹੈਦਰਾਬਾਦ ਵਿਚ ਮਜ਼ਦੂਰ ਦਾ ਤਾਪਮਾਨ ਚੈੱਕ ਕਰਦੇ ਹੋਏ ਸਿਹਤ ਕਾਮੇ
  6. ਪੰਜਾਬ ਦੀ ਸਮੱਸਿਆ ਮਹਾਰਾਸ਼ਟਰ ਸਰਕਾਰ ਦੀ ਗਲਤੀ ਦਾ ਨਤੀਜਾ - ਸਿੱਧੂ

    ਪੰਜਾਬ ਨੂੰ ਜ਼ਿਆਦਾ ਸਮੱਸਿਆ ਮਹਾਰਾਸ਼ਟਰ ਸਰਕਾਰ ਦੇ ਪੀਪੀਐੱਲ ਟੈਸਟ ਨਾ ਕਰਨ ਕਰਕੇ ਹੋਈ ਹੈ।

    ਜੇਕਰ ਮਹਾਰਾਸ਼ਟਰ ਸਰਕਾਰ ਨੇ ਟੈਸਟ ਨਹੀਂ ਕੀਤੇ ਸਨ ਤਾਂ ਉਨ੍ਹਾਂ ਨੂੰ ਇਸ ਬਾਰੇ ਪੰਜਾਬ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਸੀ।

    ਇਹ ਇਲਜ਼ਾਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਇਆ ਹੈ।

    ਉਹ ਪੰਜਾਬ ਵਿਚ ਬਾਹਰੀ ਰਾਜਾਂ ਤੋਂ ਲਿਆਦੇ ਗਏ ਪੰਜਾਬੀਆਂ ਦੇ ਜ਼ਿਆਦਾ ਕੋਰੋਨਾ ਪੌਜ਼ਿਟਿਵ ਆਉਣ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. 'ਅਜਿਹਾ ਡਰ ਕਿ ਬਾਹਰ ਆਈ ਐਂਬੂਲੈਂਸ ਕਿਤੇ ਤੁਹਾਡੇ ਘਰੇ ਤਾਂ ਨਹੀਂ ਆ ਰਹੀ'

    ਸਾਡੇ ਕੋਲ ਬਹੁਤ ਸਾਰੀਆਂ ਖ਼ਬਰਾਂ ਪਹੁੰਚਣ ਲੱਗੀਆਂ ਕਿ ਕੋਰੋਨਾਵਾਇਰਸ ਅਮਰੀਕਾ ਪਹੁੰਚ ਗਿਆ।

    ਇਹ ਨਿਊ ਯਾਰਕ ਦੇ ਬਾਹਰੀ ਖੇਤਰਾਂ ਵਿੱਚ ਆ ਗਿਆ ਸੀ। ਬ੍ਰੌਂਕਸ, ਬਰੁਕਲਿਨ, ਕੁਈਨਜ਼ ਅਤੇ ਮੈਨਹਟਨ ਵਿੱਚ ਮਾਮਲੇ ਸਾਹਮਣੇ ਆਏ ਸਨ।

    ਹੁਣ ਤੱਕ ਮੂੰਹ ਜ਼ੁਬਾਨੀ ਖ਼ਬਰਾਂ ਆ ਰਹੀਆਂ ਸਨ। ਸਾਡੇ ਸ਼ਹਿਰ ਦੇ ਦਫ਼ਤਰੀ ਕੰਪਲੈਕਸ ਵਿੱਚ ਕਿਸੇ ਦੀ ਟੈਸਟ ਰਿਪੋਰਟ ਪੌਜ਼ਿਟਿਵ ਆਈ ਸੀ।

    ਇੱਕ ਨਾਲ ਲੱਗਦੇ ਅਪਾਰਟਮੈਂਟ ਦੀ ਇਮਾਰਤ ਵਿੱਚ ਇੱਕ ਕਿਰਾਏਦਾਰ ਦੀ ਵੀ ਸਿਹਤ ਠੀਕ ਨਹੀਂ ਸੀ। ਸਾਰੇ ਸਕੂਲ ਬੰਦ ਹੋ ਰਹੇ ਸਨ।

    ਪੂਰਾ ਨਿਊ ਯਾਰਕ ਜਲਦੀ ਹੀ ਲੌਕਡਾਊਨ ਹੋਣ ਵਾਲਾ ਸੀ।

    ਨਿਊਯਾਰਕ , ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  8. ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਮਰੀਜ਼ਾਂ ਲਈ ਵਰਦਾਨ ਜਾਂ ਖ਼ਤਰਨਾਕ?

  9. ਜੇਕਰ ਤੁਸੀਂ ਸਾਡੇ ਨਾਲ ਹੁਣੇ ਜੁੜੇ ਹੋ ਤਾਂ ਪਹਿਲਾਂ ਅਪਡੇਟ ਜਾਣ ਲਓ

    • ਦੁਨੀਆਂ ਵਿਚ ਕੋਰੋਨਾ ਪੌਜਿਟਿਵ ਮਾਮਲਿਆਂ ਦੀ ਗਿਣਤੀ 35 ਲੱਖ ਨੂੰ ਪਾਰ ਕਰ ਗਈ ਹੈ ਤੇ ਹੁਣ ਤੱਕ 2,47306 ਮੌਤਾਂ ਹੋਈਆਂ ਹਨ।
    • ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਦੌਰਾਨਨ 4588 ਮਾਮਲੇ ਪੌਜ਼ਿਟਿਵ ਆਏ ਹਨ ਅਤੇ 275 ਮੌਤਾਂ ਹੋਈਆਂ ਹਨ।
    • ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੌਪਿਓ ਨੇ ਕਿਹਾ ਹੈ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕੋਰੋਨਾ ਵਾਇਰਸ ਦਾ ਜਨਮ ਇੱਕ ਲੈਬ ਤੋਂ ਹੋਇਆ ਹੈ।
    • ਭਾਰਤ ਵਿਚ ਤੀਜੇ ਗੇੜ ਦੇ ਲੌਕਡਾਊਨ ਦੌਰਾਨ ਅੱਜ ਤੋਂ ਛੋਟਾਂ ਲਾਗੂ ਹੋ ਗਈਆਂ ਹਨ। ਨਿੱਜੀ ਦਫ਼ਤਰਾਂ ਨੂੰ ਵੀ 33 ਫ਼ੀਸਦ ਵਰਕ ਫੋਰਸ ਨਾਲ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ।
    • ਸਭ ਤੋਂ ਵੱਧ ਦੇਸ਼ ਭਰ ਦੇ ਸ਼ਰਾਬ ਦੇ ਠੇਕਿਆਂ ਅੱਗੇ ਦੇਖੀ ਗਈ, ਕਈ ਥਾਂਈ ਤਾਂ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਹੈ।
    • ਇਟਲੀ ਵਾਂਗ ਹੀ ਸਪੇਨ ਨੇ ਵੀ ਬਜ਼ੁਰਗਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਪਾਬੰਦੀਆਂ ਹਟਾਈਆਂ ਹਨ।
    • ਫਰਾਂਸ ਨੇ ਬੱਚਿਆਂ ਦੇ ਖੇਡਣ ਲਈ ਢਿੱਲ ਦਿੱਤੀ ਹੋਈ ਹੈ।
    • ਪੁਰਤਗਾਲ ਨੇ 6 ਹਫਤੇ ਪੁਰਾਣੀ ਮੈਡੀਕਲ ਐਮਰਜੈਂਸੀ ਹਟਾ ਦਿੱਤੀ ਹੈ।
    • ਅਮਰੀਕਾ ਨੇ ਵੀ ਅੱਧੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਹਨ।
    • ਪੰਜਾਬ ਦੇ ਜਲੰਧਰ ਵਿਚ 4 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਸੰਰਗੂਰ ਵਿਚ ਵੀ 11 ਨਵੇਂ ਕੇਸ ਆਏ ਹਨ।
    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਸੈਕਟਰ 38 ਦੇ ਸ਼ਰਾਬ ਠੇਕੇ ਅੱਗੇ ਲੱਗੀ ਲੋਕਾਂ ਦੀ ਭੀੜ
  10. ਕੋਵਿਡ-19 ਸੰਕਟ ਨਾਲ ਜੁੜੀ ਕਿਸੇ ਵੀ ਜਾਣਕਾਰੀ ਤੇ ਸਹਾਇਤਾ ਲਈ ਕਾਲ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, government of india

  11. ਯੂਰਪ ਤੇ ਅਮਰੀਕਾ ਤੋਂ ਬਾਅਦ ਰੂਸ ਦਾ ਨੰਬਰ ਲੱਗਿਆ

    4 ਮਈ, 2020 ਦੁਪਹਿਰ ਤੱਕ ਵਿਸ਼ਵ ਭਰ ਵਿੱਚ 35,05,761 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੌਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕੋਵਿਡ -19 ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਪਰ ਅਜੇ ਵੀ ਲਗਭਗ 24 ਲੱਖ ਲੋਕ ਇਸ ਵਾਇਰਸ ਦੀ ਲਾਗ ਨਾਲ ਗ੍ਰਸੇ ਹਨ ।

    ਯੂਨੀਵਰਸਿਟੀ ਆਫ਼ ਜੌਨ ਹੌਪਕਿੰਨਸ ਦੇ ਡਾਟੇ ਮੁਤਾਬਕ ਜ਼ਿਆਦਾਤਰ ਕੇਸ ਇਨ੍ਹਾਂ ਦੇਸ਼ਾਂ ਵਿੱਚ ਹਨ:

    ਯੂਐਸਏ (11,57,945 ਕੁੱਲ ਕੇਸ, 9,39,758 ਇਸ ਵੇਲੇ ਐਕਟਿਵ, 67,680 ਲੋਕ ਮਾਰੇ ਗਏ)

    ਸਪੇਨ (2,17,466 ਕੁੱਲ ਕੇਸ, 73,300 ਅਜੇ ਵੀ ਐਕਟਿਵ ਹਨ, 25,264 ਲੋਕ ਮਾਰੇ ਗਏ)

    ਇਟਲੀ (2,10,717 ਕੁੱਲ ਕੇਸ, 1,00,179 ਇਸ ਵੇਲੇ ਐਕਟਿਵ, 28,884 ਲੋਕ ਮਾਰੇ ਗਏ)

    ਯੂਕੇ (1,87,842 ਕੁੱਲ ਕੇਸ, 1,58,421 ਇਸ ਵੇਲੇ ਐਕਟਿਵ, 28,520 ਮੌਤਾਂ)

    ਫਰਾਂਸ (ਕੁੱਲ 1,68,925 ਕੇਸ, 93,140 ਇਸ ਸਮੇਂ ਐਕਟਿਵ, 24,900 ਲੋਕ ਮਾਰੇ ਗਏ)

    ਜਰਮਨੀ (1,65,664 ਕੁੱਲ ਕੇਸ, 28,198 ਇਸ ਵੇਲੇ ਐਕਵਿਟ, 6,866 ਲੋਕ ਮਾਰੇ ਗਏ)

    ਰੂਸ (1,34,687 ਕੁੱਲ ਕੇਸ, 1,16,768 ਇਸ ਵੇਲੇ ਐਕਟਿਵ, 1,280 ਲੋਕ ਮਾਰੇ ਗਏ)

    ਤੁਰਕੀ (1,26,045 ਕੁੱਲ ਕੇਸ, 59,497 ਇਸ ਵੇਲੇ ਐਕਟਿਵ, 3,397 ਮਰੇ)

    ਬ੍ਰਾਜ਼ੀਲ (1,01,147 ਕੁੱਲ ਕੇਸ, ਇਸ ਸਮੇਂ ਐਕਟਿਵ 51,131, 7,025 ਮੌਤਾਂ).

    ਕੋਰੋਨਾਵਾਇਰਸ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਰੂਸ ਵਿਚ ਇੱਕੋ ਦਿਨ 10 ਤੋਂ ਵੱਧ ਦੇ ਵਾਧੇ ਨੇ ਚਿੰਤਾ ਖੜੀ ਕਰ ਦਿੱਤੀ ਹੈ।
  12. ਰੈੱਡ, ਔਰੈਂਜ ਤੇ ਗਰੀਨ ਜੋਨ : ਕਿੱਥੇ ਕਿਹੜੇ ਕੰਮ ਦੀ ਆਗਿਆ ਹੈ ਕਿਹੜੇ ਦੀ ਨਹੀਂ

    ਕੋਰੋਨਾ ਵਾਇਰਸ, ਡਬਲਿੰਗ ਰੇਟ ਅਤੇ ਕੋਰੋਨਾ ਲਾਗ ਦੇ ਮਾਮਲਿਆਂ ਦੀ ਜਾਂਚ ਦੇ ਸੰਕੇਤ ਮਾਮਲਿਆਂ ਦੇ ਅਧਾਰ ਤੇ ਮੁੰਬਈ, ਨਵੀਂ ਦਿੱਲੀ ਅਤੇ ਬੰਗਲੁਰੂ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ।

    ਸ਼ਹਿਰਾਂ ਦੇ ਰੈਡ ਜ਼ੋਨ ਵਿਚ ਕੰਟੇਨਮੈਂਟ ਜ਼ੋਨ ਦੇ ਬਾਹਰ ਵਾਲੇ ਖੇਤਰਾਂ ਵਿਚ ਪ੍ਰਾਈਵੇਟ ਦਫਤਰਾਂ ਵਿਚ 33% ਵਰਕਫੋਰਸ ਖੁੱਲ੍ਹ ਸਕਦੇ ਹਨ, ਨਾਲ ਹੀਜੇ ਮਜ਼ਦੂਰ ਨਿਰਮਾਣ ਦੀ ਜਗ੍ਹਾ 'ਤੇ ਇੱਥੇ ਰਹਿੰਦੇ ਹਨ, ਤਾਂ ਨਿਰਮਾਣ ਕਾਰਜ ਦੀ ਆਗਿਆ ਹੈ।

    ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ, ਇਨ੍ਹਾਂ ਖੇਤਰਾਂ ਵਿਚ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਵੀ ਆਗਿਆ ਹੈ।

    ਪੇਂਡੂ ਖੇਤਰਾਂ ਦੇ ਰੈੱਡ ਜ਼ੋਨ ਵਿਚ ਖੇਤੀਬਾੜੀ, ਨਿਰਮਾਣ ਅਤੇ ਉਤਪਾਦਨ ਨਾਲ ਜੁੜੇ ਸਾਰੇ ਕੰਮਾਂ ਦੀ ਆਗਿਆ ਹੈ।

    ਰੈੱਡ ਜ਼ੋਨ ਵਿਚ ਜਿਹੜੀਆਂ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ, ਓਰੈਂਜ ਜ਼ੋਨ ਵਿਚ ਵੀ ਆਗਿਆ ਹੈ। ਨਾਲ ਹੀ, ਟੈਕਸੀਆਂ ਨੂੰ ਦੋ ਯਾਤਰੀਆਂ ਨੂੰ ਓਰੇਂਜ ਜ਼ੋਨ ਵਿੱਚ ਇਕੱਠੇ ਲਿਜਾਣ ਦੀ ਆਗਿਆ ਦਿੱਤੀ ਗਈ ਹੈ।

    ਭਾਵੇਂਕਿਇਸ ਨੂੰ ਸਿਰਫ ਜ਼ਿਲੇ ਦੇ ਅੰਦਰ ਹੀ ਆਗਿਆ ਦਿੱਤੀ ਜਾਏਗੀ ਅਤੇ ਜੇ ਜਰੂਰੀ ਹੋਇਆ, ਤਾਂ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਹੀ ਦੂਜੇ ਜ਼ਿਲ੍ਹੇ ਵਿੱਚ ਜਾ ਸਕਦਾ ਹੈ।

    ਜਿਨ੍ਹਾਂ ਖੇਤਰਾਂ ਵਿਚ ਕੋਵਿਡ -19 ਦਾ ਇਕ ਵੀ ਕੇਸ ਪਿਛਲੇ 21 ਦਿਨਾਂ ਵਿਚ ਦਰਜ ਨਹੀਂ ਹੋਇਆ, ਉਨ੍ਹਾਂ ਨੂੰ ਗਰੀਨ ਜ਼ੋਨ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

    ਬੱਸਾਂ ਨੂੰ ਵੀ ਇਥੇ ਚੱਲਣ ਦੀ ਆਗਿਆ ਦਿੱਤੀ ਗਈ ਹੈ ਪਰ ਇਕ ਸਮੇਂ ਵਿਚ ਸਿਰਫ 50% ਯਾਤਰੀਆਂ ਨੂੰ ਲੈਣ ਦੀ ਆਗਿਆ ਹੈ।

    ਜਿਨ੍ਹਾਂ ਚੀਜ਼ਾਂ 'ਤੇ ਦੇਸ਼ ਭਰ ਦੇ ਸਾਰੇ ਜ਼ੋਨਾਂ ਵਿਚ 17 ਮਈ ਤੱਕ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚ ਰੇਲ ਯਾਤਰਾ, ਹਵਾਈ ਯਾਤਰਾ ਅਤੇ ਮੈਟਰੋ ਸ਼ਾਮਲ ਹਨ।

    ਸਕੂਲ ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਹੋਟਲ ਅਤੇ ਰੈਸਟੋਰੈਂਟ ਬੰਦ ਰਹਿਣਗੇ। ਮਾਲ, ਥੀਏਟਰ, ਧਾਰਮਿਕ ਸਥਾਨਾਂ ਦੇ ਖੁੱਲ੍ਹਣ 'ਤੇ ਪਾਬੰਦੀ ਹੈ।

    ਕੋੋਰੋਨਾਵਾਇਰਸ

    ਤਸਵੀਰ ਸਰੋਤ, Getty Images

  13. ਇਟਲੀ ਤੇ ਭਾਰਤ ਸਣੇ ਕਈ ਮੁਲਕਾਂ ਵਿਚ ਲੌਕਡਾਊਨ ਵਿਚ ਢਿੱਲ

    ਦੁਨੀਆਂ ਵਿਚ ਕੋਰੋਨਾਵਾਇਰਸ ਕਾਰਨ ਸਭ ਤੋਂ ਪਹਿਲਾਂ ਕੌਮੀ ਪੱਧਰ ਦਾ ਲੌਕਡਾਊਨ ਕਰਨ ਵਾਲੇ ਮੁਲਕ ਇਟਲੀ ਨੇ ਕੁਝ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ।

    ਪਿਛਲੇ ਦੋ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਹੁਣ ਇਟਲੀ ਵਿਚ ਮੌਤਾਂ ਦਾ ਅੰਕੜਾਂ ਬਿਲਕੁੱਲ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਹੈ।

    ਭਾਰਤ ਨੇ ਤੀਜੇ ਫੇਜ਼ ਦੇ ਲੌਕਡਾਊਨ ਵਿਚ ਸ਼ਰਤ ਅਧਾਰਿਤ ਛੋਟਾਂ ਦਿੱਤੀਆਂ ਹਨ।

    ਭਾਰਤ ਦੇ ਸ਼ਹਿਰਾਂ-ਕਸਬਿਆਂ ਵਿਚ ਕਾਰੋਬਾਰੀ ਹਲਚਲ ਦਿਖਣੀ ਸ਼ੁਰੂ ਹੋ ਗਈ ਹੈ।

    ਇਟਲੀ ਵਾਂਗ ਹੀ ਸਪੇਨ ਨੇ ਵੀ ਬਜ਼ੁਰਗਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਪਾਬੰਦੀਆਂ ਹਟਾਈਆਂ ਹਨ।

    ਫਰਾਂਸ ਨੇ ਬੱਚਿਆਂ ਦੇ ਖੇਡਣ ਲਈ ਢਿੱਲ ਦਿੱਤੀ ਹੋਈ ਹੈ।

    ਪੁਰਤਗਾਲ ਨੇ 6 ਹਫਤੇ ਪੁਰਾਣੀ ਮੈਡੀਕਲ ਐਮਰਜੈਂਸੀ ਹਟਾ ਦਿੱਤੀ ਹੈ।

    ਅਮਰੀਕਾ ਨੇ ਵੀ ਅੱਧੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਹਨ।

    ਕੋਰੋਨਾਵਾਇਰਸ ਲੌਕਡਾਊਨ ਪਾਬੰਦੀਆਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਟਲੀ ਨੇ ਮੁੜ ਖੋਲੇ ਦਰਵਾਜ਼ੇ
  14. ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ

    ਭਾਰਤ ਸਰਕਾਰ ਨੇ 2 ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ।

    ਇਸ ਐਪ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

    ਪੀਆਈਬੀ ਦੀ ਵੈਬਸਾਈਟ'ਤੇ ਐਪ ਨਾਲ ਜੁੜੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਮੁਤਾਬਕ ਇਹ ਐਪ ਕੋਵਿਡ-19 ਲਾਗ ਦੇ ਪ੍ਰਸਾਰ ਦੇ ਜੋਖ਼ਮ ਦਾ ਅੰਦਾਜ਼ਾ ਲਗਾਉਣ ਅਤੇ ਲਾਜ਼ਮੀ ਹੋਣ 'ਤੇ ਆਈਸੋਲੇਸ਼ਨ ਤੈਅ ਕਰਨ ਵਿੱਚ ਮਦਦ ਕਰੇਗਾ।

    ਪਰ ਕੀ ਇਹ ਕੋਈ ਲਾਜ਼ਮੀ ਐਪ ਹੈ, ਜੋ ਦੇਸ ਦੇ ਹਰੇਕ ਨਾਗਰਿਕ ਦੇ ਮੋਬਾਈਲ ਵਿੱਚ ਹੋਣਾ ਚਾਹੀਦੀ ਹੈ?

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  15. 'ਮਜ਼ਦੂਰਾਂ ਲਈ ਚੱਲ ਰਹੀਆਂ ਵਿਸ਼ੇਸ਼ ਟਰੇਨਾਂ ਦਾ 85%ਕਿਰਾਇਆ ਮਾਫ਼, 15% ਸੂਬੇ ਦੇਣਗੇ'

    ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਪਰਵਾਸੀ ਮਜ਼ਦੂਰਾਂ ਲਈ ਚਲਾਈਆਂ ਗਈਆਂ ਸਾਮਰਿਕ ਰੇਲ ਗੱਡੀਆਂ ਦੇ 85%ਕਿਰਾਇਆ ਦੀ ਸਬਸਿਡੀ ਦਿੱਤੀ ਗਈ ਹੈ ਅਤੇ 15 ਫ਼ੀਸਦ ਸੂਬਾ ਸਰਕਾਰ ਨੇ ਅਦਾ ਕਰਨੇ ਹਨ।

    ਭਾਜਪਾ ਦਾ ਇਹ ਪ੍ਰਤੀਕਰਮ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਕੇਂਦਰ ਸਰਕਾਰ ਉੱਤੇ ਪਰਵਾਸੀ ਮਜ਼ਦੂਰਾਂ ਤੋ ਕਿਰਾਇਆ ਵਸੂਲਣ ਦੇ ਇਲਜ਼ਾਮ ਤੋਂ ਬਾਅਦ ਆਇਆ ਹੈ।

    ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵਟੀਵ ਕਰਕੇ ਕਿਹਾ ਕਿ ਸਬੰਧਤ ਸੂਬਾ ਸਰਕਾਰਾਂ ਵੀ ਟਿਕਟਾਂ ਦੀ ਅਦਾਇਗੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਨੇ ਇੰਝ ਕੀਤਾ ਹੈ, ਕਾਂਗਰਸ ਸੱਤਾ ਵਾਲੀਆਂ ਸਰਕਾਰਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਸ਼ਰਾਬ ਦੇ ਠੇਕਿਆਂ ਅੱਗੇ ਸਵੇਰ ਤੋਂ ਲੰਬੀਆਂ ਕਤਾਰਾਂ

    ਲੌਕਡਾਊਨ ਦੀਆਂ ਪਾਬੰਦੀਆਂ ਵਿਚ 4 ਘੰਟਿਆਂ ਦੀ ਢਿੱਲ ਲਾਗੂ ਹੋਣ ਤਾਂ ਬਾਅਦ ਪੰਜਾਬ ਸਣੇ ਦੂਜੇ ਸੂਬਿਆਂ ਦੇ ਸ਼ਹਿਰਾਂ ਕਸਬਿਆਂ ਵਿਚ ਮੁੜ ਚਹਿਲ ਪਹਿਲ ਸ਼ੁਰੂ ਹੋ ਗਈ ਹੈ।

    ਕੋਰੋਨਾ ਕਾਰਨ ਭਾਵੇਂ ਲੋਕ ਮਾਸਕ ਪਾਕੇ ਘਰਾਂ ਤੋਂ ਬਾਹਰ ਨਿਕਲੇ ਪਰ ਸ਼ਰਾਬ ਦੇ ਠੇਕਿਆਂ ਉੱਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਹੈਰਾਨ ਕਰਨ ਵਾਲੀਆਂ ਹਨ।

    ਕਈ ਥਾਵਾਂ ਉੱਤੇ ਤਾਂ ਸੋਸ਼ਲ ਡਿਸਟੈਂਸਿੰਗ ਦੀਆਂ ਲੋਕਾਂ ਨੇ ਧੱਜੀਆਂ ਉਡਾ ਦਿੱਤੀਆਂ।

    ਸ਼ਰਾਬ ਦੇ ਠੇਕੇ ਅੱਗੇ ਕਤਾਰਾਂ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਛੱਤੀਸਗੜ ਦੇ ਰਾਜਅਨੰਗਾਓ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਸ਼ਰਾਬੀ
    ਕੋਰੋਨਾ ਸ਼ਰਾਬ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕਰਨਾਟਕ ਦੇ ਬੰਗਲੂਰੂ ਵਿਚ ਸ਼ਰਾਬ ਦੇ ਠੇਕੇ ਅੱਗੇ ਲੱਗੀ ਕਤਾਰ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਬਿਮਾਰੀ ਨਾਲ ਲੜਨਾ ਹੈ , ਮਰੀਜ਼ਾਂ ਨਾਲ ਨਹੀਂ - ਫੋਨ 'ਤੇ ਬਦਲੀ ਰਿੰਗ ਟੋਨ

    ਕੋਰੋਨਾਵਾਇਰਸ ਦੇ ਭਾਰਤ ਵਿਚ ਦਾਖਲੇ ਨਾਲ ਹਰ ਫੋਨ ਉੱਤੇ ਇੱਕੋ ਰਿੰਗ ਟੋਨ ਵੱਜਣੀ ਸ਼ੁਰੂ ਹੋ ਗਈ ਸੀ ਕਿ ਕੋਰੋਨਾ ਤੋਂ ਬਚਣ ਲਈ ਵਾਰ ਵਾਰ ਹੱਥ ਧੋਵੋ, ਨੱਕ –ਕੰਨ ਮੂੰਹ ਨੂੰ ਨਾ ਛੂਹੋ, ਕੋਰੋਨਾ ਦੇ ਇਹ ਲੱਛਣ ਹਨ,ਵਗੈਰਾ ਵਗੈਰਾ, ਪਰ ਪੰਜਾਬ ਵਿਚ ਹੁਣ ਇਹ ਮੈਸੇਜ ਬਦਲ ਗਿਆ ਹੈ।

    ਹੁਣ ਕਿਹਾ ਜਾ ਕਿਹਾ ਹੈ, ਕੋਰੋਨਾ ਮਹਾਮਾਰੀ ਵਿਚ ਸਭ ਤੋਂ ਅਹਿਮ ਹੈ ਕਿ ਅਸੀਂ ਬਿਮਾਰੀ ਨਾਲ ਲੜਨਾ, ਮਰੀਜ਼ਾਂ ਨਾਲ ਨਹੀਂ।

    ਭਾਰਤ ਵਿਚ ਕੁਝ ਫਿਰਕਿਆਂ ਤੇ ਭਾਈਚਾਰਿਆਂ ਦੇ ਮਰੀਜ਼ਾਂ ਦੀ ਪ੍ਰੋਫਾਇਲਿੰਗ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੈਸੇਜ ਦਿੱਤਾ ਜਾ ਰਿਹਾ ਹੈ।

    ਤਬਲੀਗੀ ਜਮਾਤ ਨਾਲ ਸਬੰਧਤ ਮਰੀਜ਼ਾਂ ਦੇ ਨਾਂ ਉੱਤੇ ਮੁਸਲਮਾਨ ਭਾਈਚਾਰੇ ਤੇ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਦੇ ਨਾਂ ਉੱਤੇ ਸਿੱਖ ਭਾਈਚਾਰੇ ਦਾ ਸਿਆਸੀ ਤੇ ਮੀਡੀਆ ਟਰਾਇਲ ਹੋ ਰਿਹਾ ਹੈ। ਜੋ WHO ਦੇ ਦਿਸ਼ਾ ਨਿਰਦੇਸ਼ਾਂ ਦੇ ਖ਼ਿਲਾਫ਼ ਹੈ।

    ਵੀਡੀਓ ਕੈਪਸ਼ਨ, ਕੋਰੋਨਾ: ਨਾਂਦੇੜ ਸਾਹਿਬ ਤੋਂ ਪਰਤੇ ਲੋਕਾਂ ਨੇ ਕਿਹਾ, ‘ਸਾਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ’
  18. ਅੰਮ੍ਰਿਤਸਰ ਦੀਆਂ ਅਜਿਹੀਆਂ ਤਸਵੀਰਾਂ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀਆਂ ਹੋਣ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਦੇ ਲੌਕਡਾਊਨ ਦੌਰਾਨ ਨਜ਼ਾਰੇ ਨੂੰ ਪੇਸ਼ ਕਰਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ।

    ਇਹ ਵੀਡੀਓ ਜ਼ਿਲ੍ਹਾ ਪ੍ਰਸਾਸ਼ਨ ਨੇ ਬਣਾਈ ਹੈ ਅਤੇ ਇਸ ਵਿਚ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਸੁਨੇਹਾ ਦਿੱਤਾ ਗਿਆ ਹੈ।

    ਅੰਮ੍ਰਿਤਸਰ ਭੀੜ-ਭੜੱਕੇ ਵਾਲੇ ਸ਼ਹਿਰ ਵਜੋਂ ਤੁਸੀਂ ਵੇਖਿਆ ਹੋਵੇਗਾ, ਪਰ ਇਸ ਵੀਡੀਓ ਵਿਚ ਦੇਖੋ ਅੰਮ੍ਰਿਤਸਰ ਦੀਆਂ ਸੁੰਨੀਆਂ ਤੇ ਖੂਬਸੂਰਤ ਝਲਕਾਂ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਮੁਲਕ, ਜਿੱਥੇ ਹਰ ਸਾਲ ਹੁੰਦਾ ਹੈ ਲੌਕਡਾਊਨ

    ਦੁਨੀਆਂ ਵਿਚ ਬਾਲੀ ਇੱਕ ਅਜਿਹਾ ਮੁਲਕ ਹੈ ਜਿੱਥੇ ਹਰ ਸਾਲ ਲੌਕਡਾਊਨ ਹੁੰਦਾ ਹੈ।

    ਬੀਬੀਸੀ ਟਰੈਵਲ ਦੀ ਇੱਕ ਰਿਪੋਰਟ ਮੁਤਾਬਕ ਇੱਥੇ ਨਵੇਂ ਸਾਲ ਦੇ ਸ਼ੁਰੂ ਹੋਣ ਤੋਂ ਬਾਅਦ ਅਗਲੇ 24 ਘੰਟਿਆਂ ਦੌਰਾਨ ਲੋਕ ਆਪਣੇ ਘਰਾਂ ਵਿਚ ਬੰਦ ਰਹਿੰਦੇ ਹਨ।

    ਨਾ ਸੜਕਾਂ ਉੱਤੇ ਕੋਈ ਵਾਹਨ ਹੁੰਦਾ ਹੈ ਤੇ ਨਾ ਕੋਈ ਕਾਰੋਬਾਰ ਕਰਦਾ ਹੈ।

    ਇਸ ਨੂੰ ‘ਚੁੱਪਦਿਵਸ’ ਜਾਂਦਾ ਹੈ, ਬਾਲੀ ਵਿਚ ਨਵੇਂ ਸਾਲ ਨੂੰ ਬਹੁਤ ਹੀ ਰਵਾਇਤੀ ਤਰੀਕੇ ਨਾਲ ਬਾਂਸਾ ਦੇ ਵੱਡੇ ਵੱਡੇ ਪੁਤਲੇ ਖੜ੍ਹੇ ਕੀਤੇ ਜਾਂਦੇ ਹਨ, ਹਰ ਪਾਸੇ ਜਸ਼ਨ ਹੁੰਦੇ ਹਨ।

    ਪਰ ਅਗਲੇ 24 ਘੰਟੇ ਸਭ ਕੁਝ ਠੱਪ ਹੋ ਜਾਂਦਾ ਹੈ। ਲੋਕ ਲੰਘੇ ਸਾਲ ਦਾ ਮੁਲਾਂਕਣ ਕਰਦੇ ਹਨ ਅਤੇ ਅਗਲੇ ਸਾਲ ਲਈ ਰਣਨੀਤੀ ਬਣਾਉਦੇ ਹਨ।

    ਸਿਰਫ਼ 24 ਘੰਟੇ ਦੇ ਲੌਕਡਾਊਨ ਦਾ ਹੀ ਵਾਤਾਵਰਨ ਉੱਤੇ ਚੰਗਾ ਅਸਰ ਪੈਂਦਾ ਹੈ।

    ਬਾਲੀ, ਲੌਕਡਾਊਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 24 ਘੰਟੇ ਲਈ ਲੋਕ ਘਰਾਂ ਅੰਦਰ ਰਹਿੰਦੇ ਹਨ ਤੇ ਕਾਰੋਬਾਰ ਠੱਪ ਹੁੰਦੇ ਹਨ।