ਕੋਰੋਨਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਹਰ ਅਹਿਮ ਖ਼ਬਰ ਦੱਸਾਂਗੇ। ਇਸ ਦੇ ਨਾਲ ਹੀ ਤੁਹਾਨੂੰ ਇਸ ਬੀਮਾਰੀ ਨਾਲ ਜੁੜੀ ਜ਼ਰੂਰੀ ਜਾਣਕਾਰੀ ਵੀ ਦੇਵਾਂਗੇ। ਤੁਸੀਂ 2 ਮਈ ਤੱਕ ਦੀ ਅਪਡੇਟ ਲਈ ਇੱਥੇ ਕਲਿੱਕ ਕਰ ਸਕਦੇ ਹੋ।ਹੁਣ ਜਾਣੋ ਕੋਰੋਨਾਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ:
ਪੰਜਾਬ ਸਰਕਾਰ ਨੇ ਗਰੀਨ ਤੇ ਔਰੇਂਜ ਜ਼ੋਨਜ਼ ਵਿੱਚ ਸਵੇਰੇ 9 ਵਜੇ ਤੋਂ ਦੁੁਪਹਿਰ ਇੱਕ ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਰੈੱਡ ਤੇ ਕੰਨਟੇਨਮੈਂਟ ਜ਼ੋਨਜ਼ ਵਿੱਚ ਇਸ ਤਰੀਕੇ ਦੀ ਢਿੱਲ ਨਹੀਂ ਦਿੱਤੀ ਜਾਵੇਗੀ।
ਯੂਰਪੀ ਨੇਤਾ
ਕੋਰੋਨਾਵਾਇਰਸ ਦੇ ਟੀਕੇ ਅਤੇ ਇਲਾਜ ਲਈ ਅਰਬਾਂ ਪਾਊਂਡ ਇਕੱਠੇ ਕਰਨ ਦੇ ਕੰਮ ਵਿੱਚ ਲਗ ਗਏ ਹਨ। ਇਸ
ਦੇ ਲਈ ਉਨ੍ਹਾਂ ਨੇ ਕੌਮਾਂਤਰੀ ਗਠਜੋੜ ਦੀ ਵੀ ਗੱਲ ਕੀਤੀ ਹੈ।
ਬਰਤਾਨਵੀਂ ਸਿਹਤ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਕੋਈ ਵਿਅਕਤੀ ਮੁੜ ਕੋਰੋਨਾਵਾਇਰਸ
ਤੋਂ ਸੰਕ੍ਰਮਿਤ ਨਹੀਂ ਹੋਵੇਗਾ।
ਸਪੇਨ ਵਿੱਚ ਪਬਲਿਕ
ਟਰਾਂਸਪੋਰਟ ਵਿੱਚ ਮਾਸਕ ਨੂੰ ਪਾਉਣਾ ਲਾਜ਼ਮੀ ਕਰ ਦਿੱਤਾ ਹੈ।
ਮਲੇਸ਼ੀਆ ਵੱਲੋਂ
ਕੋਰੋਨਾਵਾਇਰਸ ਨੂੰ ਰੋਕਣ ਵਾਸਤੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ
ਹੈ।
ਅਮਰੀਕਾ ਨੇ
ਰੈਮੀਡੈਸਿਵੀਅਰ ਦਵਾਈ ਦੇ ਕੋਰੋਨਾਵਾਇਰਸ ਦੇ ਇਲਾਜ ਲਈ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੈਕਸਿਕੋ ਵਿੱਚ
ਲੋਕ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਉਹ ਆਪਣੇ ਪਰਿਵਾਰ ਵਾਲਿਆਂ ਦੀ ਜਾਣਕਾਰੀ ਨਾ ਮਿਲਣ
ਕਰਕੇ ਪ੍ਰੇਸ਼ਾਨ ਹਨ।

ਤਸਵੀਰ ਸਰੋਤ, Getty Images