ਕੋਰੋਨਾਵਾਇਰਸ: ਰੂਸ 'ਚ ਇੱਕ ਦਿਨ ਅੰਦਰ ਹੀ ਆਏ 10 ਹਜ਼ਾਰ ਪੌਜ਼ਿਟਿਵ ਮਾਮਲੇ; ਪੰਜਾਬ 'ਚ ਲਾਗ ਦਾ ਅੰਕੜਾ 1100 ਤੋਂ ਪਾਰ

ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਸਾਢੇ 34 ਲੱਖ ਦੇ ਪਾਰ, 2.44 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ਵਿੱਚ ਵੀ ਲਾਗ ਦੇ ਮਾਮਲੇ 40 ਹਜ਼ਾਰ ਤੱਕ ਜਾ ਚੁੱਕੇ ਹਨ।

ਲਾਈਵ ਕਵਰੇਜ

  1. ਕੋਰੋਨਾਵਾਇਰਸ: ਭਾਰਤ ਤੋਂ ਲੈ ਕੇ ਅਮਰੀਕਾ ਤੱਕ ਜੋੜਿਆਂ ਨੇ ਜ਼ੂਮ ਐਪ ਜ਼ਰੀਏ ਕਰਵਾਇਆ ਵਿਆਹ

  2. ਕੋਵਿਡ -19 ਦੇ ਸੰਕਟ ਦੌਰਾਨ ਕੁਝ ਰੌਚਕ ਤਸਵੀਰਾਂ

    ਕੋਰੋਨਾ ਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਲੰਡਨ ਦੇ ਐਡਮੌਨਟਨ ਵਿਚ ਗੋਲਫ਼ ਕੋਰਸ ਵਿਚ ਪ੍ਰੈਕਟਿਸ ਕਰਦੀ ਹੋਈ ਡੈਜ਼ਰੀ ਹੈਨੀ, ਉਦ 2016 ਰੀਓ ਉਲੰਪਿਕ ਦੇ 4x100 ਮੀਟਰ ਦੀ ਮੈਡਲ ਵਿਜੇਤਾ ਹੈ।
    ਕੋੋੋਰੋਨਾ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕੀਨੀਆ ਵਿਚ 8 ਸਾਲਾ ਬੱਚੀ ਦੀਆਂ ਕੋਰੋਨਾ ਵਰਗੀਆਂ ਮੀਂਡੀਆਂ ਕਰਦੀ ਉਸਦੀ ਮਾਂ
    ਮਈ ਦਿਵਸ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਗਰੀਕ ਸਰਕਾਰ ਨੇ ਮਹਾਮਾਰੀ ਕਾਰਨ ਹੜਤਾਲ ਮੁਲਤਵੀ ਕਰਨ ਲਈ ਕਿਹਾ ਸੀ ਪਰ ਪ੍ਰਮੁੱਖ ਯੂਨੀਅਨਾਂ ਨੇ ਮਈ ਦਿਸਵ ਮੌਕੇ ਸ਼ਿਕਾਗੋ ਸ਼ਹੀਦਾਂ ਨੂੰ ਯਾਦ ਕੀਤਾ
  3. ਸੁਣੋ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦਾ ਦਰਦ

    ਵਿਸ਼ਵ ਸਿਹਤ ਸੰਗਠਨ ਕੋਰੋਨਾ ਮਰੀਜ਼ਾਂ ਦੇ ਪ੍ਰੋਫਾਇਲਿੰਗ ਖ਼ਿਲਾਫ਼ ਸਖ਼ਤ ਦਿਸ਼- ਨਿਰਦੇਸ਼ ਜਾਰੀ ਕਰ ਚੁੱਕਾ ਹੈ। ਭਾਰਤ ਸਰਕਾਰ ਵੀ ਅਜਿਹਾ ਨਾ ਕਰਨ ਲਈ ਕਹਿ ਚੁੱਕੀ ਹੈ, ਪਰ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਮੀਡੀਆ ਤੇ ਸਿਆਸੀ ਹਲਕੇ ਇਹੀ ਕੁਝ ਕਰ ਰਹੇ ਹਨ।

    ਮਰੀਜ਼ਾਂ ਨੂੰ ਮੁਲਜ਼ਮਾਂ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਜੋ WHO ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।

    ਵੀਡੀਓ ਕੈਪਸ਼ਨ, ਕੋਰੋਨਾ: ਨਾਂਦੇੜ ਸਾਹਿਬ ਤੋਂ ਪਰਤੇ ਲੋਕਾਂ ਨੇ ਕਿਹਾ, ‘ਸਾਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ’
  4. WHO: ਠੀਕ ਹੋਣ ਤੋਂ ਬਾਅਦ ਵੀ ਟੈਸਟ ਕਿਉਂ ਆ ਜਾਂਦਾ ਹੈ ਪੌਜ਼ਿਟਿਵ

    ਕੁਝ ਦੇਸ਼ਾਂ ਵਿਚਕੋਰੋਨਾ ਵਾਇਰਸ ਦੇ ਠੀਕ ਹੋਣ ਤੋਂ ਬਾਅਦ ਵੀਲੋਕਾਂ ਨੂੰ ਦੁਬਾਰਾ ਬਿਮਾਰ ਹੁੰਦੇ ਦੇਖਿਆ ਗਿਆ ਹੈ"

    ਜਦੋਂ ਵਿਸ਼ਵ ਸਿਹਤ ਸੰਗਠਨ ਦੀ ਤਕਨੀਕੀ ਮਾਹਰ ਮਾਰੀਆ ਵਾਨ ਕੇਰਖੋਵ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਅਸਲ ਵਿੱਚ ਹੋ ਇਹ ਰਿਹਾ ਹੈ ਕਿ ਲੋਕਾਂ ਦੇ ਫੇਫੜੇ ਤੰਦਰੁਸਤ ਹੋ ਰਹੇ ਹਨ ਪਰ ਜਾਂਚ ਦੌਰਾਨ ਦੇਖਿਆ ਗਿਆ ਹੈ ਕਿ ਕੁਝ ਮਰੇ ਹੋਏ ਸੈੱਲ ਪਏ ਰਹਿੰਦੇ ਹਨ। ਇਸ ਦੇ ਕਾਰਨ ਟੈਸਟ ਦਾ ਨਤੀਜਾ ਫਿਰ ਪੌਜ਼ਿਟਿਵ ਦਿਖਾਈ ਦਿੰਦਾ ਹੈ ਜਦੋਂ ਕਿ ਦੁਬਾਰਾ ਕੋਈ ਲਾਗ ਨਹੀਂ ਲੱਗੀ ਹੁੰਦੀ।"

    ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨੀ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲਾਗ ਦੇ ਬਾਅਦ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਕਿਸ ਹੱਦ ਤਕ ਮਜ਼ਬੂਤ ​​ਹੁੰਦੀ ਹੈ।

    ਕੋਰੋਨਾ ਵਾਇਰਸ ਦੀ ਸ਼ੁਰੂਆਤ ਬਾਰੇ ਮਾਰੀਆ ਵੈਨ ਨੇ ਕਿਹਾ ਕਿ ਇਹ ਕੁਦਰਤੀ ਤੌਰ 'ਤੇ ਚਮਗਿੱਦੜਾ ਤੋਂ ਸ਼ੁਰੂ ਹੋਇਆ ਸੀ। ਪਰ ਜੀਵ-ਜੰਤੂਆਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਚਮਗਿੱਦੜਾਂ ਤੋਂ ਇਨ੍ਹਾਂ ਤੱਕ ਕਿਵੇਂ ਪਹੁੰਚਿਆ।

    ਵਿਸ਼ਵ ਸਿਹਤ ਸੰਗਠਨ
    ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦੀ ਮਾਹਰ ਵਾਨੀਆ ਵਾਨ
  5. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  6. ਕੋਰੋਨਾਵਾਇਰਸ: ਮਹਾਂਮਾਰੀ ਖ਼ਿਲਾਫ਼ ਲੜਨ ਵਾਲਿਆਂ 'ਤੇ ਹੈਲੀਕਾਪਟਰ ਜ਼ਰੀਏ ਫੁੱਲਾਂ ਦੀ ਵਰਖਾ

  7. ਨਵਾਂ ਸ਼ਹਿਰ ਤੇ ਮੁਕਤਸਰ ਤੇ ਗੁਰਦਾਸਪੁਰ ਵਿਚ 129 ਨਵੇਂ ਕੇਸ ਸਾਹਮਣੇ ਆਏ

    ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਜੇ ਬੁਲਾਨੀ ਮੁਤਾਬਕ ਜ਼ਿਲ੍ਹੇ ਵਿਚ ਬਾਹਰਲੇ ਸੂਬਿਆਂ ਤੋਂ ਪੰਜਾਬ ਆਏ ਜ਼ਿਲ੍ਹੇ ਦੇ 130 ਵਿਚੋਂ 63 ਜਣੇ ਪੌਜ਼ਿਟਿਵ ਪਾਏ ਗਏ ਹਨ।

    ਮੁਕਤਸਰ ਦੇ ਸਿਵਲ ਸਰਜਨ ਡਾਕਟਰ ਹਰੀ ਨਰਾਇਣ ਸਿੰਘ ਮੁਤਾਬਕ ਜ਼ਿਲ੍ਹੇ ਵਿਚ ਵਿਚ 42 ਨਵੇਂ ਮਾਮਲੇ ਸਾਹਮਣੇ ਆਏ ਹਨ।

    ਗੁਰਦਾਸਪੁਰ ਦੇ ਡੀਸੀ ਨੇ ਵੀ ਜ਼ਿਲ੍ਹੇ ਵਿਚ 24 ਨਵੇਂ ਕੋਰੋਨਾ ਪੌਜ਼ਿਟਿਵ ਕੇਸ ਆਉਣ ਦੀ ਪੁਸ਼ਟੀ ਕੀਤੀ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2

    End of X post, 2

  8. ਭਾਰਤ: ਕੋਰੋਨਾ ਮੌਤ ਦਰ ਦੁਨੀਆਂ ਵਿਚ ਸਭ ਤੋਂ ਘੱਟ -ਹਰਸ਼ਵਰਧਨ

    ਭਾਰਤ ਦੇ ਕੇਂਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕਿਹਾ ਹੈ ਕਿ ਅੱਜ 10,000 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ 12 ਦਿਨ ਹੋ ਗਈ ਹੈ।

    ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 3.2 ਫ਼ੀਸਦ ਹੈ, ਜੋ ਦੁਨੀਆਂ ਵਿਚ ਸਭ ਤੋਂ ਘੱਟ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਜੇਕਰ ਤੁਸੀਂ ਹੁਣੇ ਹੀ ਸਾਡੇ ਨਾਲ ਜੁੜੇ ਹੋ ਤਾਂ ਦੇਖੋ ਦੇਸ ਦੁਨੀਆਂ ਦੀ ਅਪਡੇਟ

    • ਪਿਛਲੇ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਪਹਿਲੀ ਵਾਰ ਜਰਮਨੀ ਵਿਚ ਗਿਰਜਾਘਰ ਐਤਵਾਰ ਸੇਵਾ ਲਈ ਖੋਲ਼ੇ ਗਏ।
    • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਹੈ ਕਿ ‘ਸੰਕਟ ਮੋਚਨ ਯੋਜਨਾ’ ਪਿਛਲੇ ਮਹੀਨੇ ਹੀ ਬਣਾ ਲਈ, ਪਰ ਉਦੋਂ ਉਹ ਅਚਾਨਕ ਬਿਮਾਰ ਪੈ ਗਏ।
    • ਯੂਕੇ ਵਿਚ ਮੌਤਾਂ ਦਾ ਅੰਕੜਾ 28131 ਹੋ ਗਿਆ ਹੈ, ਭਾਵੇਂ ਕਿ ਮੌਤਾਂ ਦੀ ਰਫ਼ਤਾਰ ਦਰ ਥੋੜੀ ਘਟੀ ਹੈ।
    • ਜੌਹਨ ਹੌਪਕਿਨ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ 65000 ਮੌਤਾਂ ਹੋ ਚੁੱਕੀਆਂ ਹਨ।
    • ਦੁਨੀਆਂ ਭਰ ਵਿਚ ਕੋਰੋਨਾ ਲਾਗ ਹੁਣ 33 ਲੱਖ ਲੋਕਾਂ ਤੱਕ ਪਹੁੰਚ ਗਈ ਹੈ ਅਤੇ 240000 ਲੋਕ ਮਾਰੇ ਗਏ ਹਨ।
    • ਪੁਰਤਗਾਲ ਵਿਚ ਸਟੇਟ ਐਮਰਜੈਂਸੀ ਭਾਵੇਂ ਖਤਮ ਕਰ ਦਿੱਤੀ ਗਈ ਹੈ ਪਰ ਜਨਤਕ ਟਰਾਂਸਪੋਰਟ ਵਿਚ ਮਾਸਕ ਲਾਜਮੀ ਕਰ ਦਿੱਤਾ ਗਿਆ ਹੈ।
    • ਥਾਈਲੈਂਡ ਵਿਚ ਪਾਰਕ ਤੇ ਦੁਕਾਨਾਂ ਖੋਲ ਦਿੱਤੀਆਂ ਗਈਆਂ ਹਨ।
    • ਭਾਰਤ ਵਿੱਚ ਲਾਗ ਦੇ ਮਾਮਲੇ 37 ਹਜ਼ਾਰ ਪਾਰ, 1223 ਮੌਤਾਂ, 9950 ਲੋਕ ਠੀਕ ਵੀ ਹੋਏ
    • ਪੰਜਾਬ ਵਿੱਚ ਕੁੱਲ 866 ਪੌਜ਼ਿਟਿਵ ਕੇਸ , ਹੁਣ ਤੱਕ 20 ਮੌਤਾਂ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  10. ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ ਹੈ

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਢਿੱਲ ਵਰਤੀ ਗਈ ਤਾਂ ਵਾਇਰਸ ਮੁੜ ਤੋਂ ਫ਼ਣ ਚੁੱਕ ਸਕਦਾ ਹੈ।

    ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁੱਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ

    ਕੋਰੋਨਾ

    ਤਸਵੀਰ ਸਰੋਤ, Getty Images

  11. ਫ਼ਿਰੋਜ਼ਪੁਰ ਦੇ ਕੋਰੋਨਾਵਾਇਰਸ ਪੀੜਤ ਦੀ ਮੌਤ

    ਫ਼ਿਰੋਜ਼ਪੁਰ ਦੇ ਪਿੰਡ ਅਲੀ ਕੇ ਦੇ ਕੋਰੋਨਾਵਾਇਰਸ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ।

    ਜਿਲ੍ਹਾ ਪ੍ਰਸ਼ਾਸਨ ਮੁਤਾਬਕ ਉਸ ਦਾ ਇਲਾਜ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਸੀ।

    corona

    ਤਸਵੀਰ ਸਰੋਤ, Getty Images

  12. ਜਰਮਨੀ ਵਿੱਚ ਪਾਬੰਦੀਆਂ ਨਾਲ ਚਰਚ ਖੁੱਲ੍ਹੇ

    ਜਰਮਨੀ ਵਿੱਚ ਗਿਰਜ਼ਾਘਰ ਹੁਣ ਮੁੜ ਪ੍ਰਾਥਣਾ ਲਈ ਖੁੱਲ੍ਹਣਗੇ ਪਰ ਸੇਵਾਵਾਂ ਜ਼ਰਾ ਕੁਝ ਵੱਖਰੀਆਂ ਹੋਣਗੀਆਂ।

    ਅਧਿਕਾਰੀਆਂ ਨਾਲ ਕਈ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਧਾਰਮਿਕ ਆਗੂ ਸਖ਼ਤ ਨਿਯਮਾਂ ਨਾਲ ਅੱਗੇ ਆਏ ਹਨ, ਤਾਂ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਬਚਿਆ ਜਾ ਸਕੇ।

    ਚਰਚ ਵਿੱਚ ਹੁਣ ਸੀਮਤ ਲੋਕ ਹੀ ਆਉਣਗੇ ਅਤੇ ਇੱਕ-ਦੂਜੇ ਤੋਂ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇਗਾ।

    ਇਸ ਤੋਂ ਇਲਾਵਾ ਅਧਿਕਾਰੀਆਂ ਮੁਤਾਬਕ ਗਾਉਣ ਨਾਲ ਵਾਇਰਸ ਫੈਲ ਸਕਦਾ ਹੈ, ਇਸ ਲਈ ਇਸ 'ਤੇ ਪਾਬੰਦੀ ਹੈ। ਪਾਦਰੀਆਂ ਨੂੰ ਗੱਲਬਾਤ ਵੇਲੇ ਮਾਸਕ ਪਾਉਣ ਨੂੰ ਕਿਹਾ ਗਿਆ ਹੈ।

    ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

    Coronavirus

    ਤਸਵੀਰ ਸਰੋਤ, Reuters

  13. ਦਿੱਲੀ ਵਿੱਚ CRPF ਦਾ ਮੁੱਖ ਦਫ਼ਤਰ ਸੀਲ

    ਖ਼ਬਰ ਏਜੰਸੀ ਪੀਟੀਆਈ ਅਨੁਸਾਰ ਦਿੱਲੀ ਸਥਿੱਤ ਸੀਆਰਪੀਐੱਫ਼ ਦੇ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਨੀਅਰ ਅਫ਼ਸਰ ਦੇ ਨਾਲ ਕੰਮ ਕਰਨ ਵਾਲਾ ਇੱਕ ਸਟਾਫ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਿਲਿਆ ਹੈ। ਇਸ ਤੋਂ ਬਾਅਦ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

    ਸੀਆਰਪੀਐੱਫ ਨੇ ਕਿਹਾ ਹੈ ਕਿ ਕੈਨਟਰੈਕਟ ਟ੍ਰੇਸਿੰਗ ਸ਼ੁਰੂ ਹੋ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸੰਕ੍ਰਮਿਤ ਵਿਅਕਤੀ ਕਿਸ-ਕਿਸ ਦੇ ਸੰਪਰਕ ਵਿੱਚ ਆਇਆ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  14. ਲੌਕਡਾਊਨ ਦੌਰਾਨ ਡਿਜਿਟਲ ਵਿਆਹ ਵੇਖੋ

    ਕੋਰੋਨਾਵਾਇਰਸ ਕਾਰਨ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ ਜਿਸ ਕਾਰਨ ਕਈਆਂ ਦੇ ਵਿਆਹ ਵੀ ਨਹੀਂ ਹੋ ਪਾ ਰਹੇ ਹਨ।

    ਅਜਿਹੇ ਹੀ ਤਿੰਨ ਵੱਖ-ਵੱਖ ਦੇਸ਼ਾਂ ਦੇ ਜੋੜੇ ਹਨ ਜਿਨ੍ਹਾਂ ਨੇ ਜ਼ੂਮ ਐਪ ਜ਼ਰੀਏ ਵਿਆਹ ਕਰਵਾਇਆ। ਆਓ ਵੇਖੀਏ ਕਿਵੇਂ ਹੋਏ ਇਹ ਵਿਆਹ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਭਾਰਤ ਤੋਂ ਲੈ ਕੇ ਅਮਰੀਕਾ ਤੱਕ ਜੋਡ਼ਿਆ ਨੇ ਜ਼ੂਮ ਐਪ ਜਰੀਏ ਕਰਵਾਇਆ ਵਿਆਹ
  15. ਕੋਰੋਨਾਵਾਇਰਸ: ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ

    ਕੋਰੋਨਾਵਾਇਰਸ ਨਾਲੋਂ ਤੇਜ਼ੀ ਨਾਲ ਫੈਲ ਰਹੀਆਂ ਹਨ ਇਸ ਬਾਰੇ ਅਫ਼ਵਾਹਾਂ।

    ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚਾਉਮਿਨ ਖਾਣੋਂ ਰੋਕ ਰਿਹਾ ਹੈ। ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ।

    ਬੀਬੀਸੀ ਨੇ ਅਜਿਹੀਆਂ ਕੁਝ ਸਲਾਹਾਂ ਦੇ ਸਚਾਈ ਜਾਣੀ, ਤੁਸੀਂ ਵੀ ਜਾਣ ਲਓ:ਕੋਰੋਨਾ ਠੀਕ ਕਰਨ ਦੇ ਦਾਅਵਿਆਂ ਦੀ ਸੱਚਾਈ

    ਕੋੋਰੋਨਾ

    ਤਸਵੀਰ ਸਰੋਤ, Getty Images

  16. ਕੋਰੋਨਾਵਾਇਰਸ ਖਿਲਾਫ਼ ਓਲੰਪਿਕ ਰੋਵਰ ਬਣੀ ਜੂਨੀਅਰ ਡਾਕਟਰ

    ਕੋਰੋਨਾਵਾਇਰਸ ਖਿਲਾਫ਼ ਆਪਣਾ ਹਿੱਸਾ ਪਾਉਣ ਲਈ ਇੱਕ ਓਲੰਪਿਕ ਰੋਵਰ ਨੇ ਬਤੌਰ ਜੂਨੀਅਰ ਡਾਕਟਰ ਵਜੋਂ ਸਾਥ ਦੇਣ ਦਾ ਐਲਾਨ ਕੀਤਾ ਹੈ।

    ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਪੋਲੀ ਸਵੈਨ ਨੇ ਪਿਛਲੇ ਹਫ਼ਤੇ ਸਕੌਟਿਸ਼ ਹਸਪਤਾਲ ਵਿੱਚ ਬਤੌਰ ਜੂਨੀਅਰ ਡਾਕਟਰ ਕੰਮ ਕਰਨਾ ਸ਼ੁਰੂ ਕੀਤਾ। ਪੋਲੀ ਨੇ ਆਪਣੀ ਮੈਡੀਕਲ ਡਿਗਰੀ ਪਹਿਲਾਂ ਹੀ ਪੂਰੀ ਕਰ ਲਈ ਸੀ।

    31 ਸਾਲਾ ਪੋਲੀ ਨੇ 2016 ਦੀਆਂ ਰਿਓ ਡੇ ਜਨੇਰਿਓ ਵਿਖੇ ਹੋਈਆਂ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

    ਡਾ. ਸਵੈਨ ਹਸਪਤਾਲ ਵਿੱਚ ਅਗਲੇ ਤਿੰਨ ਮਹੀਨਿਆਂ ਲਈ ਕੰਮ ਕਰੇਗੀ।

    ਪੋਲੀ

    ਤਸਵੀਰ ਸਰੋਤ, PA MEDIA

  17. ਜਹਾਜ਼ਾਂ ਰਾਹੀਂ ਕੋਰੋਨਾ ਖਿਲਾਫ਼ ਲੜਾਈ 'ਚ ਸ਼ਾਮਲ ਲੋਕਾਂ 'ਤੇ ਫੁੱਲਾਂ ਦੀ ਬਰਸਾਤ

    ਭਾਰਤੀ ਏਅਰ ਫੋਰਸ ਦੇ ਜੈਟਸ ਅਤੇ ਟਰਾਂਸਪੋਰਟ ਪਲੇਨਜ਼ ਨੇ ਹਸਪਤਾਲਾਂ ਅਤੇ ਕੋਰੋਨਾਵਾਇਰਸ ਖਿਲਾਫ਼ ਲਾੜਾਈ ਵਿੱਚ ਕਈ ਅਹਿਮ ਅਦਾਰਿਆਂ 'ਤੇ ਫੁੱਲਾਂ ਦੀ ਵਰਖਾ ਕੀਤੀ।

    ਏਅਰ ਫੋਰਸ ਦੇ ਜਹਾਜ਼ ਬਹੁਤੇ ਜਿਲ੍ਹਿਆਂ ਦੇ ਹਸਪਤਾਲਾਂ ਦੇ ਉੱਤੋਂ ਉੱਡਣਗੇ ਅਤੇ ਫੌਜ ਬੈਂਡ ਵੀ ਵਜਾਏਗੀ।

    ਇਹ ਸਭ ਕੋਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਸ਼ਾਮਲ ਲੋਕਾਂ ਦੇ ਸਤਿਕਾਰ ਲਈ ਕੀਤਾ ਗਿਆ ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਸਿਹਤ ਅਧਿਕਾਰੀਆਂ ਨੂੰ ਸਨਮਾਨ ਦੇਣ ਲਈ ਪੰਚਕੁਲਾ ਵਿੱਚ ਸਰਕਾਰੀ ਹਸਪਤਾਲ ’ਤੇ ਏਆਈਐੱਫ ਦੇ ਏਅਰਕ੍ਰਾਫਟਜ਼ ਨੇ ਫਲਾਈਪਾਸਟ ਕੀਤਾ ਅਤੇ ਆਰਮੀ ਦੇ ਬੈਂਡ ਆਪਣੇ ਪੇਸ਼ਕਾਰੀ ਦਿਖਾਈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 83 ਮੌਤਾਂ

    ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 2,644 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਮੌਤ ਹੋਈ ਹੈ।

    ਇਸ ਤੋਂ ਬਾਅਦ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 39,980 ਮਾਮਲੇ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਕੁੱਲ ਗਿਮਤੀ 1,301 ਹੋ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਮਹਾਰਾਸ਼ਟਰ ਦੇ ਮੰਤਰੀ ਨੇ ਕਿਹਾ ਪੰਜਾਬ ਤੋਂ ਆਏ ਡਰਾਈਵਰ ਹੋ ਸਕਦੇ ਹਨ ਕੋਰੋਨਾਵਾਇਰਸ ਦੇ ਪੀੜਤ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਜੋ ਡਰਾਈਵਰ ਪੰਜਾਬ ਤੋਂ ਹਜ਼ੂਰ ਸਾਹਿਬ ’ਚ ਫਸੀ ਸੰਗਤ ਨੂੰ ਲੈਣ ਆਈ ਸੀ ਉਹ ਪੌਜ਼ੀਟਿਵ ਹੋਣ ਕਿਉਂਕਿ ਇੱਥੇ ਨਾਂਦੇੜ ਵਿੱਚ ਹਫ਼ਤਾ ਪਹਿਲਾਂ ਕੀ ਕੇਸ ਨਹੀਂ ਸੀ ਤੇ ਹੁਣ 26 ਕੇਸ ਹੋ ਗਏ ਹਨ।

    ਉਨ੍ਹਾਂ ਨੇ ਆਪਣੇ ਫੇਸਬੁੱਕ ਲਾਈਵ ’ਚ ਕਿਹਾ, " ਨਾਂਦੇੜ ਵਿੱਚ ਫਸੀ ਸੰਗਤ ਨੂੰ ਪੰਜਾਬ ਤੋਂ ਲੈਣ ਆਏ ਡਰਾਈਵਰਾਂ ਨੇ ਸ਼ਾਇਦ ਇੱਥੇ ਅਤੇ ਸੰਗਤ ਦੀ ਯਾਤਰਾ ਦੌਰਾਨ ਇਨਫੈਕਸ਼ਨ ਫੈਲਾਇਆ ਹੈ।"

    ਚਵਾਨ ਨੇ ਕਿਹਾ ਕਿ 26 ਅਪ੍ਰੈਲ ਨੂੰ ਪੰਜਾਬ ਤੋਂ ਕੁੱਲ 78 ਬੱਸਾਂ ਆਈਆਂ ਤੇ ਹਰੇਕ ਦੇ ਦੋ ਡਰਾਈਵਰ ਸਨ। ਉਹ ਇੱਥੇ 2 ਦਿਨ ਰਹੇ।

    ਉਨ੍ਹਾਂ ਨੇ ਕਿਹਾ, "ਇਸ ਦੌਰਾਨ ਉਨ੍ਹਾਂ ਨੇ ਇੱਥੇ ਲੰਗਰ ਵਿੱਚ ਲੰਗਰ ਵੀ ਖਾਦਾ ਸੀ ਤੇ ਹੋ ਸਕਦਾ ਹੈ ਕਿ ਲਾਗ ਉਦੋਂ ਫੈਲੀ ਹੋਵੇ।"

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images