ਹੁਣੇ ਜੁੜੇ ਦਰਸ਼ਕਾਂ ਲਈ ਹੁਣ ਤੱਕ ਦੀ ਦੇਸ, ਦੁਨੀਆਂ, ਪੰਜਾਬ ਦੀ ਅਪਡੇਟ
- ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ 33,44,274 ਹੋਏ, 2.38 ਲੱਖ ਤੋਂ ਵੱਧ ਮੌਤਾਂ।
- ਅਮਰੀਕਾ ਵਿੱਚ ਐਫ਼ਡੀਏ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੀਵੀਅਰ ਦਵਾਈ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ- ਟਰੰਪ
- ਵਿਗਿਆਨੀ ਅਤੇ ICMR ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਗਾਂਗੁਲੀ ਮੁਤਾਬਕ, “ਭਾਰਤ ਨੂੰ ਵੀ ਰੈਮਡੈਸੀਵੀਅਰ ’ਤੇ ਵਿਚਾਰ ਕਰਨਾ ਚਾਹੀਦਾ ਹੈ।
- ਚੀਨ ਵਿੱਚ ਲੋਕਲ ਟਰਾਂਸਮਿਸ਼ਨ ਦਾ ਇੱਕ ਵੀ ਮਾਮਲਾ ਨਹੀਂ, ਇੱਕ ਮਈ ਨੂੰ ਕੋਰੋਨਾਵਾਇਰਸ ਦਾ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਚੀਨ ’ਤੇ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰ ਰਹੇ ਹਨ।
- ਦੱਖਣੀ ਅਫ਼ਰੀਕਾ ਨੇ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਹੈ ਅਤੇ ਲੋਕਾਂ ਨੂੰ ਕਸਰਤ ਕਰਨ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿੱਤੀ ਹੈ।
- 193 ਪਾਕਿਸਤਾਨੀ ਨਾਗਰਿਕ ਅਟਾਰੀ ਰਾਹੀਂ ਵਾਪਸ ਭੇਜੇ ਜਾਣਗੇ
- ਅਸੀਂ ਦੁਨੀਆਂ ਨੂੰ ਸੁਚੇਤ ਰਹਿਣ ਲਈ ਕਾਫ਼ੀ ਸਮਾਂ ਦਿੱਤਾ ਸੀ: WHO
- ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 37,336 ਹੋਈ ਜਦੋਂਕਿ ਹੁਣ ਤੱਕ 1218 ਮੌਤਾਂ।
- ਭਾਰਤ ਵਿੱਚ ਕੋਰੋਨਾਵਾਇਰਸ ਦੇ ਇੱਕ ਦਿਨ ਵਿੱਚ ਰਿਕਾਰਡ 2293 ਮਾਮਲੇ ਸਾਹਮਣੇ ਆਏ
- ਦੇਸ ਭਰ ਵਿੱਚ ਲੌਕਡਾਊਨ 2 ਹਫ਼ਤਿਆਂ ਲਈ ਵਧਾਉਣ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਕਰਫ਼ਿਊ ਦੋ ਹਫ਼ਤਿਆਂ ਲਈ ਵਧਾਇਆ।

ਤਸਵੀਰ ਸਰੋਤ, Getty Images











