ਕੋਰੋਨਾਵਾਇਰਸ: ਪੰਜਾਬ ਵਿੱਚ ਰੋਜ਼ਾਨਾ ਹੋਣਗੇ 6000 ਕੋਵਿਡ ਟੈਸਟ; ਚੰਡੀਗੜ੍ਹ 'ਚ ਦੁਕਾਨਾਂ ਅਤੇ ਵਾਹਨਾਂ ਲਈ ਲਾਗੂ ਹੋਵੇਗਾ ਔਡ-ਈਵਨ ਸਿਸਟਮ

ਭਾਰਤ ਵਿੱਚ ਲਾਗ ਦੇ ਮਾਮਲੇ 37 ਹਜ਼ਾਰ ਤੋਂ ਪਾਰ, 1223 ਮੌਤਾਂ। ਪੂਰੀ ਦੁਨੀਆਂ 'ਚ 2.38 ਲੱਖ ਤੋਂ ਵੱਧ ਮੌਤਾਂ। 10 ਲੱਖ ਲੋਕ ਕੋਰੋਨਾਵਾਇਰਸ ਨੂੰ ਮਾਤ ਵੀ ਦੇ ਚੁੱਕੇ ਹਨ

ਲਾਈਵ ਕਵਰੇਜ

  1. ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਉਡਾਇਆ ਅਮਰੀਕਾ ਦਾ ਮਜ਼ਾਕ

    ਦੋ ਸ਼ਕਤੀਸ਼ਾਲੀ ਦੇਸਾਂ ਚੀਨ ਅਤੇ ਅਮਰੀਕਾ ਵਿਚਾਲੇ ਰਾਜਨੀਤਿਕ ਤਣਾਅ ਵੀ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਜਾਰੀ ਹੈ। ਹੁਣ ਮੀਡੀਆ ਦੇ ਜ਼ਰੀਏ ਇਸ ਤਣਾਅ ਨੂੰ ਇਕ ਨਵਾਂ ਪਹਿਲੂ ਦਿੱਤਾ ਗਿਆ ਹੈ।

    ਚੀਨ ਦੀ ਅਧਿਕਾਰਤ ਸਮਾਚਾਰ ਏਜੰਸੀ 'ਸ਼ਿਨਹੂਆ' ਨੇ ਇਕ ਐਨੀਮੇਟਿਡ ਫਿਲਮ ਦੇ ਜ਼ਰੀਏ ਅਮਰੀਕਾ 'ਤੇ ਜ਼ਬਰਦਸਤ ਹਮਲਾ ਕੀਤਾ ਹੈ।

    ਇਹ ਐਨੀਮੇਟਡ ਵੀਡੀਓ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਖਿਲਾਫ਼ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਤੋਂ ਬਾਅਦ ਬਣਾਇਆ ਗਿਆ ਹੈ।

    'ਵੰਸ ਅਪੌਨ ਏ ਵਾਇਰਸ' ਨਾਮ ਦੀ ਇਸ ਵੀਡੀਓ ਵਿੱਚ ਦੋਹਾਂ ਪਾਸਿਆਂ ਦੇ 'ਲਿਗੋ' ਕਰੈਕਟਰ ਦਿਖਾਏ ਗਏ ਹਨ। ਇਸ ਵੀਡੀਓ ਵਿੱਚ ਅਮਰੀਕਾ ਦੇ 'ਸਟੈਚੂ ਆਫ਼ ਲਿਬਰਟੀ' ਨੂੰ ਇੱਕ ਪਾਸੇ ਅਤੇ ਦੂਜੇ ਪਾਸੇ ਚੀਨ ਦੇ ਇਤਿਹਾਸਕ 'ਕੋਰੋਨਾ ਵੌਰੀਅਰਜ਼' ਦਿਖਾਏ ਗਏ ਹਨ।

    ਇਹ ਐਨੀਮੇਟਡ ਫਿਲਮ ਚੀਨ ਅਤੇ ਅਮਰੀਕਾ ਦਰਮਿਆਨ ਵੱਧ ਰਹੇ ਤਣਾਅ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ।

    corona

    ਤਸਵੀਰ ਸਰੋਤ, Xinhua News Agency

    ਤਸਵੀਰ ਕੈਪਸ਼ਨ, ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਉਡਾਇਆ ਅਮਰੀਕਾ ਦਾ ਮਜ਼ਾਕ
  2. ਕੀ ਮਸਾਲੇ ਸਾਡੇ ਸਰੀਰ ਦੇ ਤੰਤਰ ਨੂੰ ਬਿਮਾਰੀਆਂ ਨਾਲ ਲੜਨ ਦੀ ਮਜ਼ਬੂਤੀ ਦਿੰਦੇ ਹਨ

    ਕੋਰੋਨਾ ਦੇ ਟਾਕਰੇ ਲਈ ਜ਼ਰੂਰੀ ਸਰੀਰਕ ਤੰਤਰ ਅਤੇ 'ਮਜ਼ਬੂਤ ਤੰਤਰ ਲਈ ਜ਼ਰੂਰੀ ਮਸਾਲੇ': ਜਾਣੋ ਫ਼ਾਰਮੂਲਾ

    ਵੀਡੀਓ ਕੈਪਸ਼ਨ, ਕੋਰੋਨਾ ਦੇ ਟਾਕਰੇ ਲਈ ਜ਼ਰੂਰੀ ਸਰੀਰਕ ਤੰਤਰ ਅਤੇ 'ਮਜ਼ਬੂਤ ਤੰਤਰ ਲਈ ਜ਼ਰੂਰੀ ਮਸਾਲੇ': ਜਾਣੋ ਫ਼ਾਰਮੂਲਾ
  3. ਦੋ ਹਫ਼ਤਿਆਂ ਵਿੱਚ ਦਿੱਲੀ 'ਚ 122 CRPF ਜਵਾਨਾਂ ਦਾ ਕੋਰੋਨਾ ਟੈਸਟ ਆਇਆ ਪੌਜ਼ੀਟਿਵ

    ਖ਼ਬਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 122 ਜਵਾਨ ਦੋ ਹਫ਼ਤਿਆਂ ਦੇ ਅੰਦਰ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

    100 ਹੋਰ ਜਵਾਨਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

    ਸਿਹਤ ਮੰਤਰਾਲੇ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਅਤੇ CRPF ਮੁਖੀ ਨੂੰ ਕਿਹਾ ਹੈ ਕਿ ਉਹ ਵੇਖਣ ਕਿ ਕਿਹੜੇ ਹਾਲਾਤਾਂ ਵਿੱਚ ਲਾਗ ਨੂੰ ਰੋਕਿਆ ਨਹੀਂ ਜਾ ਸਕਦਾ।

    CRPF ਦਾ ਇਹ 31 ਬਟਾਲੀਅਨ ਕੈਂਪ ਦਿੱਲੀ ਦੇ ਮਯੂਰ ਵਿਹਾਰ ਫੇਜ਼ -3 ਵਿੱਚ ਸਥਿਤ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਲਾਗ CRPF ਦੇ ਪੈਰਾ ਮੈਡੀਕਲ ਸਟਾਫ਼ ਤੋਂ ਫੈਲੀ ਹੈ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੋ ਹਫ਼ਤਿਆਂ ਵਿੱਚ ਦਿੱਲੀ 'ਚ 122 CRPF ਜਵਾਨਾਂ ਦਾ ਕੋਰੋਨਾ ਟੈਸਟ ਆਇਆ ਪੌਜ਼ੀਟਿਵ (ਸੰਕੇਤਕ ਤਸਵੀਰ)
  4. ਬੈਲਜੀਅਮ ਵਿੱਚ ਇੰਨੀਆਂ ਮੌਤਾਂ ਕਿਉਂ ਹੋ ਰਹੀਆਂ ਹਨ?

    ਬੈਲਜੀਅਮ ਕੋਰੋਨਾਵਾਇਰਸ ਸੰਕਰਮਣ ਨਾਲ ਮੌਤ ਦਰ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਤ ਦੇਸ ਹੈ।

    ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਲ ਹੀ ਵਿੱਚ ਇੱਕ ਗ੍ਰਾਫ਼ ਦਾ ਜ਼ਿਕਰ ਕੀਤਾ, ਜਿਸ ਵਿੱਚ ਬੈਲਜੀਅਮ ਸਭ ਤੋਂ ਉੱਪਰ ਹੈ ਅਤੇ ਅਮਰੀਕਾ ਸੱਤਵੇਂ ਨੰਬਰ 'ਤੇ ਹੈ। ਇਹ ਦਰ ਆਬਾਦੀ ਦੇ ਅਨੁਪਾਤ ਅਨੁਸਾਰ ਮੌਤਾਂ ਦੀ ਤੁਲਨਾ ਕਰਕੇ ਨਿਰਧਾਰਤ ਕੀਤੀ ਗਈ ਹੈ।

    ਬੈਲਜੀਅਮ ਦੀ ਅਬਾਦੀ 15 ਮਿਲੀਅਨ ਹੈ। ਇਸ ਦੇ ਅਨੁਸਾਰ, ਬੈਲਜੀਅਮ ਦੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 1 ਲੱਖ ਪਿੱਛੇ 66 ਹੈ। ਅਮਰੀਕਾ ਦੀ ਆਬਾਦੀ 33 ਕਰੋੜ ਹੈ ਅਤੇ ਜੋਨਸ ਹੌਪਕਿਨਜ਼ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਹਰ ਇੱਕ ਲੱਖ ਵਿੱਚ 19 ਲੋਕਾਂ ਦੀ ਮੌਤ ਹੋਈ ਹੈ।

    ਬੈਲਜੀਅਮ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, 7,703 ਮੌਤਾਂ ਵਿੱਚੋਂ, 53% ਮੌਤਾਂ ਕੇਅਰ ਹੋਮ ਵਿੱਚ ਹੋਈਆਂ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬੈਲਜੀਅਮ ਕੋਰੋਨਾਵਾਇਰਸ ਸੰਕਰਮਣ ਨਾਲ ਮੌਤ ਦਰ ਦੇ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਤ ਦੇਸ ਹੈ।
  5. ਹੁਣ ਤੱਕ ਦੇਸ, ਦੁਨੀਆਂ ਵਿੱਚ ਕੀ ਹੋਇਆ

    • ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਲਾਗ ਦੇ ਮਾਮਲੇ 33,46,297 ਹੋਏ, 2.38 ਲੱਖ ਤੋਂ ਵੱਧ ਮੌਤਾਂ।
    • ਅਮਰੀਕਾਵਿੱਚ ਐਫ਼ਡੀਏ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੀਵੀਅਰ ਦਵਾਈ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ- ਟਰੰਪ
    • ਵਿਗਿਆਨੀ ਅਤੇ ICMR ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਗਾਂਗੁਲੀ ਮੁਤਾਬਕ, “ਭਾਰਤ ਨੂੰ ਵੀ ਰੈਮਡੈਸੀਵੀਅਰ ’ਤੇ ਵਿਚਾਰ ਕਰਨਾ ਚਾਹੀਦਾ ਹੈ।
    • ਸਿੰਗਾਪੁਰ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਕਰੂਜ਼ 'ਤੇ ਭੇਜਿਆ ਜਾਵੇਗਾ
    • ਕਨੇਡਾ ਵਿੱਚ ਵੱਧ ਰਹੇ ਹਨ ਕੋਰੋਨਾਵਾਇਰਸ ਦੇ ਮਾਮਲੇ, ਦੇਸ ਭਰ ਵਿੱਚ ਕੁੱਲ 53,657 ਮਾਮਲੇ, ਅਤੇ 3,223 ਲੋਕਾਂ ਦੀ ਮੌਤ ਹੋਈ
    • ਚੀਨ ਵਿੱਚ ਲੋਕਲ ਟਰਾਂਸਮਿਸ਼ਨ ਦਾ ਇੱਕ ਵੀ ਮਾਮਲਾ ਨਹੀਂ, ਇੱਕ ਮਈ ਨੂੰ ਕੋਰੋਨਾਵਾਇਰਸ ਦਾ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ।
    • ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪਾਕਿਸਤਾਨ ਵਿੱਚ 15 ਪੈਸੇ ਸਸਤਾ ਹੋਇਆ ਪੈਟਰੋਲ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 37,336 ਹੋਈ ਜਦੋਂਕਿ ਹੁਣ ਤੱਕ 1218 ਮੌਤਾਂ।
    • 193 ਪਾਕਿਸਤਾਨੀ ਨਾਗਰਿਕ ਅਟਾਰੀ ਰਾਹੀਂ ਵਾਪਸ ਭੇਜੇ ਜਾਣਗੇ
    • ਚੰਡੀਗੜ੍ਹ ਵਿੱਚ ਦੋ ਹਫ਼ਤਿਆਂ ਲਈ ਵਧਾਇਆ ਕਰਫ਼ਿਊ
    Corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪਾਕਿਸਤਾਨ ਵਿੱਚ 15 ਪੈਸੇ ਸਸਤਾ ਹੋਇਆ ਪੈਟਰੋਲ
  6. ਪਾਕਿਸਤਾਨ ਵਿੱਚ 15 ਰੁਪਏ ਸਸਤਾ ਹੋਇਆ ਪੈਟਰੋਲ, ਭਾਰਤ ਵਿੱਚ ਕਿੁਂ ਨਹੀਂ?

    ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਾਹਲ ਦੀ ਰਿਪੋਰਟ:

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਹੈ ਕਿ ‘ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਵਿੱਚ ਘੱਟ ਰਹੀਆਂ ਹਨ।

    ਇਸ ਲਈ ਪਾਕਿਸਤਾਨ ਸਰਕਾਰ ਨੇ ਮਈ ਮਹੀਨੇ ਲਈ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਤੋਂ ਕੁਝ ਲਾਭ ਮਿਲ ਸਕੇ।"

    ਫਿਰ ਭਾਰਤ ਇਸ ਦਾ ਫਾਇਦਾ ਕਿਉਂ ਨਹੀਂ ਲੈਂਦਾ?

    ਇਸ ਬਾਰੇ ਭਾਜਪਾ ਆਗੂ ਅਤੇ ਤੇਲ ਮਾਮਲਿਆਂ ਦੇ ਜਾਣਕਾਰ ਨਰੇਂਦਰ ਤਨੇਜਾ ਦਾ ਕਹਿਣਾ ਹੈ, "ਕੱਚੇ ਤੇਲ ਦੀਆਂ ਕੀਮਤਾਂ ਭਾਰਤ ਲਈ ਇੱਕ ਤੋਹਫ਼ੇ ਵਾਂਗ ਹਨ ਪਰ ਭੰਡਾਰਨ ਦੀ ਸਮਰੱਥਾ ਦੀ ਘਾਟ ਕਾਰਨ ਭਾਰਤ ਜ਼ਿਆਦਾ ਫਾਇਦਾ ਨਹੀਂ ਲੈ ਸਕਦਾ ਕਿਉਂਕਿ ਭਾਰਤ ਕੋਲ ਸਿਰਫ਼ ਨੌਂ ਦਿਨਾਂ ਦੀ ਤੇਲ ਭੰਡਾਰਨ ਸਮਰੱਥਾ ਹੈ।”

    petrol

    ਤਸਵੀਰ ਸਰੋਤ, PTI/Twitter

  7. ਭਾਰਤ ਨੂੰ ਕਿਵੇਂ ਮਿਲੇਗੀ ਰੈਮਡੈਸੀਵੀਅਰ ਦਵਾਈ?

    ਬੀਬੀਸੀ ਪੱਤਰਕਾਰ ਗੁਰਪ੍ਰੀਤ ਸੈਣੀ ਦੀ ਰਿਪੋਰਟ:

    ਜੇ ਰੈਮਡੈਸੀਵੀਅਰ ਦਵਾਈ ਜਾਂਚ ਵਿੱਚ ਸਫਲ ਸਾਬਤ ਹੁੰਦੀ ਹੈਤਾਂ ਅਗਲੀ ਪ੍ਰਕਿਰਿਆ ਕੀ ਹੋਵੇਗੀ ਅਤੇ ਇਹ ਦਵਾਈ ਭਾਰਤ ਵਿਚ ਕਿਵੇਂ ਪਹੁੰਚੇਗੀ?

    ਆਈਸੀਐਮਆਰ ਦੇ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤੀਆਂ ਉੱਤੇ ਪਹਿਲਾਂ ਇਸ ਦਵਾਈ ਦਾ ਅਸਰ ਵੇਖਿਆ ਜਾਵੇਗਾ ਕਿ ਕਿਤੇ ਕੋਈ ਨਕਾਰਾਤਮਕ ਪ੍ਰਭਾਵ ਤਾਂ ਨਹੀਂ ਹੁੰਦਾ। ਇਸ ਲਈ ਅਧਿਐਨ ਕੀਤੇ ਜਾਂਦੇ ਹਨ।

    ਡਰੱਗਸ ਕੰਟਰੋਲਰ ਜਨਰਲਰ ਦੇਸ ਵਿੱਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦਿੰਦਾ ਹੈ। ਇਸ ਲਈਉਹ ਆਈਸੀਐਮਆਰ ਤੋਂ ਤਕਨੀਕੀ ਸਲਾਹ ਲੈਂਦੇ ਹਨ। ਇਹ ਸਭ ਨਿਰਧਾਰਤ ਕਾਨੂੰਨ ਦੇ ਤਹਿਤ ਹੁੰਦਾ ਹੈ।

    ਆਈਸੀਐਮਆਰ ਅਨੁਸਾਰਕੋਵਿਡ -19 ਦਾ ਇਲਾਜ ਲੱਭਣ ਲਈ ਦੁਨੀਆਂ ਭਰ ਵਿੱਚ 300 ਤੋਂ ਵੱਧ ਅਧਿਐਨ ਚੱਲ ਰਹੇ ਹਨ। ਭਾਰਤ ਵਿੱਚ ਵੀ ਕਈ ਕਲੀਨਿਕਲ ਟਰਾਇਲ ਚੱਲ ਰਹੇ ਹਨ।

    ਦਵਾਈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ICMR ਮੁਤਾਬਕ ਭਾਰਤੀਆਂ ਉੱਤੇ ਪਹਿਲਾਂ ਰੈਮਡੇਸੀਵੀਅਰ ਦਵਾਈ ਦੇ ਅਸਰ ਨੂੰ ਦੇਖਿਆ ਜਾਵੇਗਾ
  8. ਮਹਾਰਾਸ਼ਟਰ ਦੇ 19 ਸਕੂਲੀ ਵਿਦਿਆਰਥੀ ਹਰਿਆਣਾ ਵਿੱਚ ਫਸੇ

    ਬੀਬੀਸੀ ਲਈ ਸਤ ਸਿੰਘ ਦੀ ਰਿਪੋਰਟ:

    ਹਰਿਆਣਾ ਦੇ ਰੋਹਤਕ ਵਿੱਚ ਮਹਾਰਾਸ਼ਟਰ ਦੇ 19 ਸਕੂਲੀ ਵਿਦਿਆਰਥੀ ਫਸੇ ਹੋਏ ਹਨ।

    ਉਹ ਰੋਹਤਕ ਦੇ ਜਵਾਹਰ ਨਵੋਦਯ ਵਿਦਿਆਲਿਆ ਵਿੱਚ ਇੱਕ ਸਿੱਖਿਆ ਪ੍ਰੋਗਰਾਮ ਤਹਿਤ ਆਏ ਸਨ।

    25 ਮਾਰਚ ਨੂੰ ਉਨ੍ਹਾਂ ਨੇ ਵਾਪਸ ਜਾਣਾ ਸੀ ਪਰ ਲੌਕਡਾਊਨ ਹੋਣ ਕਾਰਨ ਫਸ ਗਏ।

    ਸੰਸਦ ਮੈਂਬਰ ਸੁਪਰੀਆ ਸੂਲੇ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਮਦਦ ਦੀ ਅਪੀਲ ਕੀਤੀ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਜਲੰਧਰ ਵਿੱਚ ਨਾਕੇ 'ਤੇ ਪੁਲਿਸ ਅਧਿਕਾਰੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼

    ਜਲੰਧਰ ਵਿੱਚ ਨਾਕੇ ’ਤੇ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕਰਨ ਵਾਲੇ ਏਐੱਸਆਈ ਨੂੰ ਨੌਜਵਾਨ ਨੇ ਗੱਡੀ ਦੇ ਬੋਨਟ 'ਤੇ ਘੜੀਸੀਆ।

    ਪੁਲਿਸ ਅਧਿਕਾਰੀ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਹ ਕੁੱਝ ਦੂਰੀ ਤੱਕ ਉਨ੍ਹਾਂ ਨੂੰ ਘੜੀਸ ਕੇ ਲੈ ਗਿਆ।

    ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅੇਤ ਆਈਪੀਸੀ ਧਾਰਾ 307 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  10. ਅਮਰੀਕਾ 'ਚ ਬਹੁਤੀਆਂ ਨਰਸਾਂ ਨੂੰ ਕੰਮ ਕਿਉਂ ਨਹੀਂ ਮਿਲ ਰਿਹਾ

    ਅਜਿਹੇ ਸਮੇਂ ਵਿੱਚ ਜਦੋਂ ਮੈਡੀਕਲ ਪੇਸ਼ੇਵਰ ਆਪਣਾ ਜੀਵਨ ਖ਼ਤਰੇ ਵਿੱਚ ਪਾ ਰਹੇ ਹਨ, ਉਦੋਂ ਅਮਰੀਕਾ ਵਿੱਚ ਹਜ਼ਾਰਾਂ ਡਾਕਟਰਾਂ ਦੀ ਤਨਖ਼ਾਹ ਵਿੱਚ ਵੱਡੀ ਕਟੌਤੀ ਕੀਤੀ ਜਾ ਰਹੀ ਹੈ।

    ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਨਰਸਿੰਗ ਸਟਾਫ਼ ਦੀ ਘਾਟ ਦੀ ਗੱਲ ਹੋ ਰਹੀ ਹੈ, ਉੱਥੇ ਹੀ ਦੇਸ ਵਿੱਚ ਕਈ ਨਰਸਾਂ ਨੂੰ ਬਿਨਾਂ ਤਨਖ਼ਾਹ ਦੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਅਮਰੀਕਾ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਨਰਸਿੰਗ ਸਟਾਫ਼ ਦੀ ਘਾਟ ਹੈ, ਉੱਥੇ ਹੀ ਦੇਸ ਵਿੱਚ ਕਈ ਨਰਸਾਂ ਨੂੰ ਬਿਨਾਂ ਤਨਖ਼ਾਹ ਦੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।
  11. ਕਨੇਡਾ ਵਿੱਚ ਵੱਧ ਰਹੇ ਹਨ ਕੋਰੋਨਾਵਾਇਰਸ ਦੇ ਮਾਮਲੇ

    ਕਨੇਡਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧ ਰਹੇ ਹਨ।

    ਇਹ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਫੈਲ ਰਿਹਾ ਹੈ। ਆਰਕਟਿਕ ਸਰਕਲ ਦੇ ਨੇੜੇ ਲਗਭਗ 40,000 ਦੀ ਆਬਾਦੀ ਵਾਲੇ ਇੱਕ ਦੂਰ-ਦੁਰਾਡੇ ਦੇ ਇਲਾਕੇ ਨੂਨਾਵੁਤ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

    ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਦੇਸ ਭਰ ਵਿੱਚ 53,657 ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3,223 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਨੈਸ਼ਨਲ ਪੋਸਟ ਅਖ਼ਬਾਰ ਦੇ ਵਿਸ਼ਲੇਸ਼ਨ ਮੁਤਾਬਕ ਕੋਰੋਨਾਵਾਇਰਸ ਚੀਨ ਤੋਂ ਨਹੀਂ ਪਰ ਅਮਰੀਕਾ ਤੋਂ ਕੈਨੇਡਾ ਆਇਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਨੇਡਾ ਦੇ ਦੂਰ-ਦੁਰਾਡੇ ਦੇ ਇਲਾਕੇ ਵਿੱਚ ਆਇਆ ਕੋਰੋਨਾਵਾਇਰਸ ਦਾ ਮਾਮਲਾ
  12. ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਬਾਰੇ ਅਕਾਲ ਤਖਤ ਸਣੇ ਸਿਆਸੀ ਲੀਡਰ ਕੀ ਬੋਲੇ

    ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪਿਛਲੇ ਤਿੰਨ ਦਿਨਾਂ ਦੌਰਾਨ ਆਉਣ ਵਾਲੇ ਲੋਕਾਂ, ਖ਼ਾਸ ਤੌਰ ਉੱਤੇ ਸ਼ਰਧਾਲੂਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।

    ਜਿੱਥੇ ਇੱਕ ਪਾਸੇ ਸੂਬਾ ਸਰਕਾਰ ਦੀ ਦਲੀਲ ਹੈ ਕਿ ਮਹਾਰਾਸ਼ਟਰ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਵਿੱਚ ਕੇਸ ਜ਼ਿਆਦਾ ਦਰਜ ਹੋਏ ਹਨ ਉੱਥੇ ਹੀ ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਸ਼ਰਧਾਲੂ ਤੰਦਰੁਸਤ ਰੂਪ ਵਿੱਚ ਪੰਜਾਬ ਰਵਾਨਾ ਕੀਤੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  13. ਕੀ ਵਿਟਾਮਿਨ-ਡੀ ਖਾਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਢਿੱਲ ਵਰਤੀ ਗਈ ਤਾਂ ਵਾਇਰਸ ਮੁੜ ਤੋਂ ਫ਼ਣ ਚੁੱਕ ਸਕਦਾ ਹੈ।

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    ਵਿਟਾਮਿਨ-ਡੀ ਨੂੰ ਸਾਡਾ ਸਰੀਰ ਸੂਰਜ ਦੀ ਧੁੱਪ ਵਿੱਚ ਆਪਣੇ ਆਪ ਤਿਆਰ ਕਰ ਲੈਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।
  14. ਮਜ਼ਦੂਰ ਦਿਵਸ ਮੌਕੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਮੁਜ਼ਾਹਰੇ

    ਹਰੇਕ ਸਾਲ ਮਜ਼ਦੂਰ ਦਿਵਸ ਕਈ ਟੀਚਿਆਂ ਲਈ ਮਨਾਇਆ ਜਾਂਦਾ ਹੈ।

    ਇਸ ਸਾਲ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਲੌਕਡਾਊਨ ਹੋਣ ਕਾਰਨ ਕਈ ਥਾਵਾਂ 'ਤੇ ਸੜਕਾਂ 'ਤੇ ਤਾਂ ਕਈ ਆਨਲਾਈਨ ਮੁਜ਼ਾਹਰੇ ਹੋਏ।

    ਤੁਰਕੀ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਤੁਰਕੀ ਵਿੱਚ ਲੌਕਡਾਊਨ ਦਾ ਵਿਰੋਧ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਮਜ਼ਦੂਰ ਦਿਵਸ ਮੌਕੇ ਇਸਤਾਂਬੁਲ ਦੇ ਟਕਸੀਮ ਸਕੁਏਰ ਵੱਲ ਮਾਰਚ ਕਰ ਰਹੇ ਸਨ।
    ਪ੍ਰਦਰਸ਼ਨ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਯੂਨਾਨ ਦੀ ਸਰਕਾਰ ਨੇ ਜਨਤਕ ਰੈਲੀਆਂ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਨਾ ਕਰਨ ਲਈ ਕਿਹਾ ਸੀ ਪਰ ਯੂਨੀਅਨ ਦੀ ਅਗਵਾਈ ਵਾਲੀ ਜੀਐਸਈਈ ਨੇ ਮਜ਼ਦੂਰ ਦਿਵਸ ਮੌਕੇ ਆਮ ਹੜਤਾਲ ਦਾ ਸੱਦਾ ਦਿੱਤਾ
    ਆਸਟਰੀਆ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਸਟਰੀਆ ਦੇ ਵਿਏਨਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕ ਬੈਨਰ ਫੜਿਆ। ਇਸ ਤੇ ਲਿਖਿਆ ਸੀ -ਪੂਰੀ ਦੁਨੀਆਂ ਵਿੱਚ ਇਨਕਲਾਬ ਲਈ ਜਨਤਾ ਨੂੰ ਸੰਗਠਿਤ ਕਰੋ।"
    May day

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਾਂਗ ਕਾਂਗ ਦੀ ਰਾਇਟ ਪੁਲਿਸ ਨੇ ਉਦੋਂ ਘੇਰਾਬੰਦੀ ਕਰ ਲਈ ਜਦੋਂ ਲੋਕਤੰਤਰ ਪੱਖੀ ਕਾਰਕੁਨ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ।
  15. ਭਾਰਤ ਵਿੱਚ ਸਭ ਤੋਂ ਵੱਧ ਰੈੱਡ ਜ਼ੋਨ ਅਤੇ ਗ੍ਰੀਨ ਜ਼ੋਨ ਕਿੱਥੇ?

    ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਦੇ 130 ਜ਼ਿਲ੍ਹਿਆਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਹੈ।

    ਪਹਿਲਾਂ 170 ਜ਼ਿਲ੍ਹਿਆਂ ਨੂੰ ਰੈਡ ਜ਼ੋਨ ਵਿੱਚ ਰੱਖਿਆ ਗਿਆ ਸੀ। ਰੈਡ ਜ਼ੋਨ ਤੈਅ ਕਰਨ ਲਈ ਕਈ ਮਾਪਦੰਡ ਬਦਲੇ ਹਨ।

    ਜਿੱਥੇ ਗ੍ਰੀਨ ਜ਼ੋਨ ਅੰਦਰ 353 ਖੇਤਰ ਸਨ, ਹੁਣ ਇਹ 319 ਹੋ ਗਏ ਹਨ। ਹਾਲਾਂਕਿ ਗ੍ਰੀਨ ਜ਼ੋਨ ਤੈਅ ਕਰਨ ਦਾ ਤਰੀਕਾ ਵੀ ਹੁਣ ਬਦਲ ਗਿਆ ਹੈ।

    207 ਜ਼ਿਲ੍ਹੇ ਔਰੈਂਜ ਜ਼ੋਨ ਵਿੱਚ ਹਨ।

    ਦੇਸ ਭਰ ਵਿੱਚ ਕੁੱਲ 733 ਜ਼ਿਲ੍ਹੇ ਹਨ, ਜਿਨ੍ਹਾਂ ਵਿੱਚੋਂ 130 ਹੁਣ ਰੈਡ ਜ਼ੋਨ ਵਿੱਚ ਹਨ।

    2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਆਬਾਦੀ ਮੁਤਾਬਕ ਦੇਸ ਦੀ ਆਬਾਦੀ ਦਾ ਇੱਕ-ਤਿਹਾਈ ਹਿੱਸਾ ਇਨ੍ਹਾਂ 130 ਜ਼ਿਲ੍ਹਿਆਂ ਵਿੱਚ ਰਹਿੰਦਾ ਹੈ ਅਤੇ ਖੇਤਰਫਲ ਦੇ ਹਿਸਾਬ ਨਾਲ ਕੁੱਲ ਖੇਤਰ ਦਾ ਪੰਜਵਾਂ ਹਿੱਸਾ ਹੈ।

    ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਵਿੱਚ 40 ਫੀਸਦ ਕਮੀ ਆਈ ਹੈ ਪਰ ਸੱਤ ਸੂਬੇ ਅਜਿਹੇ ਹਨ ਜਿੱਥੇ ਰੈੱਡ ਜ਼ੋਨ ਦੇ ਖੇਤਰਾਂ ਵਿੱਚ ਵਾਧਾ ਹੋਇਆ ਹੈ।

    ਹੋਰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੰਡੀਗੜ੍ਹ ਨੂੰ ਛੱਡ ਕੇ ਦਿੱਲੀ ਹੀ ਇਕੱਲਾ ਹੈ ਜੋ ਪੂਰੀ ਤਰ੍ਹਾਂ ਰੈੱਡ ਜ਼ੋਨ ਵਿੱਚ ਹੈ।

    ਯੂਪੀ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ। ਇੱਥੇ 75 ਵਿੱਚੋਂ 19 ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ।

    Coronavirus

    ਤਸਵੀਰ ਸਰੋਤ, Ministry of health

    ਤਸਵੀਰ ਕੈਪਸ਼ਨ, ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਵਿੱਚ 40 ਫੀਸਦ ਕਮੀ ਆਈ ਹੈ
  16. ਰਾਜਕੁਮਾਰੀ ਸ਼ਾਰਲੋਟ ਨੇ ਵੰਡੇ ਕੇਅਰ ਪੈਕੇਜ

    ਰਾਜਕੁਮਾਰੀ ਸ਼ਾਰਲੋਟ ਨੇ ਕੋਰੋਨਵਾਇਰਸ ਸੰਕਟ ਦੌਰਾਨ ਲੋੜਵੰਦਾਂ ਨੂੰ ਘਰ ਵਿੱਚ ਬਣੇ ਕੇਅਰ ਪੈਕੇਜ ਦਿੱਤੇ ਹਨ।

    ਪੰਜਵੇਂ ਜਨਮਦਿਨ ਮੌਕੇ ਜਾਰੀ ਕੀਤੀਆਂ ਗਈਆਂ ਨਵੀਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਰਾਜਕੁਮਾਰੀ ਸ਼ਾਰਲੋਟ ਇੰਗਲੈਂਡ ਦੇ ਨੋਰਫੌਕ ਵਿੱਚ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ ਭੋਜਨ ਵੰਡਣ ਵਿੱਚ ਮਦਦ ਕਰ ਰਹੀ ਹੈ।

    ਅਪਰੈਲ ਵਿੱਚ ਰਾਜਕੁਮਾਰੀ ਦੀ ਮਾਂ, ਡਚੇਜ਼ ਆਫ ਕੈਮਬ੍ਰਿਜ ਨੇ ਇਹ ਫੋਟੋਆਂ ਖਿੱਚੀਆਂ ਹਨ।

    Princess Charlotte

    ਤਸਵੀਰ ਸਰੋਤ, Press Association

    Princess Charlotte

    ਤਸਵੀਰ ਸਰੋਤ, Reuters

    Princess Charlotte

    ਤਸਵੀਰ ਸਰੋਤ, Reuters

  17. ਰੈਮਡੈਸੇਵੀਅਰ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਇੰਝ ਜਗਾਈ ਉਮੀਦ

    ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ।

    ਇਹ ਉਸ ਇਨਜ਼ਾਈਮ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਸ ਦੀ ਕਿਸੇ ਵਾਇਰਸ ਨੂੰ ਸਾਡੇ ਸੈਲਾਂ ਦੇ ਅੰਦਰ ਵੱਧਣ-ਫੁੱਲਣ ਲਈ ਜ਼ਰੂਰਤ ਹੁੰਦੀ ਹੈ।

    ਵੀਡੀਓ ਕੈਪਸ਼ਨ, ਰੈਮਡੈਸੇਵੀਅਰ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਇੰਝ ਜਗਾਈ ਉਮੀਦ
  18. ਸਿੰਗਾਪੁਰ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਕਰੂਜ਼ 'ਤੇ ਭੇਜਿਆ ਜਾਵੇਗਾ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸਿੰਗਾਪੁਰ ਨੇ ਕੋਰੋਨਾਵਾਇਰਸ ਤੋਂ ਠੀਕ ਹੋਏ ਪਰਵਾਸੀ ਮਜ਼ਦੂਰਾਂ ਨੂੰ ਕ੍ਰੂਜ਼ ਜਹਾਜ਼ 'ਤੇ ਭੇਜਣ ਦਾ ਫੈਸਲਾ ਕੀਤਾ ਹੈ ਜੋ ਫਿਲਹਾਲ ਵਰਤੋਂ ਵਿੱਚ ਨਹੀਂ ਹਨ।

    ਹੋਰ ਪਰਵਾਸੀ ਮਜ਼ਦੂਰਾਂ ਨੂੰ ਫੌਜੀ ਬੈਰਕਾਂ ਅਤੇ ਖਾਲੀ ਇਮਾਰਤਾਂ ਵਿੱਚ ਭੇਜਿਆ ਜਾ ਰਿਹਾ ਹੈ।

    ਆਮ ਤੌਰ 'ਤੇ, ਇਹ ਪ੍ਰਵਾਸੀ ਮਜ਼ਦੂਰ ਭੀੜ-ਭੜੱਕੇ ਵਾਲੀ ਰਿਹਾਇਸ਼ ਵਿੱਚ ਰਹਿੰਦੇ ਹਨ, ਇਸ ਲਈ ਲਾਗ ਦੇ ਫੈਲਣ ਦਾ ਵੱਡਾ ਖ਼ਤਰਾ ਰਹਿੰਦਾ ਹੈ।

    Coronavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਜ਼ਦੂਰ ਭੇਜੇ ਜਾਣਗੇ ਕ੍ਰੂਜ਼ ਜਹਾਜ਼ 'ਤੇ
  19. ਵਿਸ਼ੇਸ਼ ਸ਼੍ਰਮਿਕ ਟਰੇਨ ਰਾਹੀਂ 839 ਮਜ਼ਦੂਰ ਰਵਾਨਾ

    ਵਿਸ਼ੇਸ਼ ਸ਼੍ਰਮਿਕ ਟਰੇਨ 839 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਨਾਸ਼ਿਕ ਰੋਡ ਰੇਲਵੇ ਸਟੇਸ਼ਨ ਤੋਂ ਲਖਨਓ ਲਈ ਰਵਾਨਾ ਹੋਈ।

    ਕੱਲ੍ਹ ਪਹਿਲੀ ਵਿਸ਼ੇਸ਼ ਸ਼੍ਰਮਿਕ ਟਰੇਨ 1225 ਮਜ਼ਦੂਰਾਂ ਨੂੇ ਲੈ ਕੇ ਤੇਲੰਗਾਨਾ ਤੋਂ ਝਾਰਖੰਡ ਪਹੁੰਚੀ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਕੋਰੋਨਾਵਾਇਰਸ ਲੱਛਣ ਅਤੇ ਬਚਾਅ ਦੇ ਤਰੀਕੇ ਕੀ ਹਨ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ।

    ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਇਸੇ ਕਾਰਨ ਖੰਘ ਜੁਕਾਮ ਵਾਲੇ ਮਰੀਜ਼ਾਂ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਅਤੇ ਖੰਘਣ ਛਿੱਕਣ ਸਮੇਂ ਆਪਣਾ ਨੱਕ-ਮੂੰਹ ਕੂਹਣੀ ਨਾਲ ਢਕਣ ਦੀ ਸਲਾਹ ਦਿੱਤੀ ਜਾਂਦੀ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ ਇਸ ਲਈ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ