ਕੋਰੋਨਾਵਾਇਰਸ: ਭਾਰਤ ਵਿੱਚ ਲੌਕਡਾਊਨ ਦੋ ਹਫ਼ਤਿਆਂ ਲਈ ਵਧਾਇਆ ਗਿਆ

ਭਾਰਤ ਵਿੱਚ ਲਾਗ ਦੇ ਮਾਮਲੇ 35 ਹਜ਼ਾਰ ਪਾਰ, 1147 ਮੌਤਾਂ। ਪੂਰੀ ਦੁਨੀਆਂ 'ਚ 2.33 ਲੱਖ ਤੋਂ ਵੱਧ ਮੌਤਾਂ। 10 ਲੱਖ ਲੋਕ ਕੋਰੋਨਾਵਾਇਰਸ ਨੂੰ ਮਾਤ ਵੀ ਦੇ ਚੁੱਕੇ ਹਨ

ਲਾਈਵ ਕਵਰੇਜ

  1. ਕੋਵਿਡ -19 ਤੋਂ 10 ਲੱਖ ਲੋਕ ਠੀਕ ਹੋਏ

    ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਹੁਣ ਤੱਕ ਇੱਕ ਮਿਲੀਅਨ ਯਾਨਿ ਕਿ 10 ਲੱਖ ਤੋਂ ਵੱਧ ਲੋਕ ਕੋਵਿਡ -19 ਤੋਂ ਠੀਕ ਹੋ ਗਏ ਹਨ।

    ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਤਿੰਨ ਮਿਲੀਅਨ ਤੋਂ ਵੱਧ ਹੈ। ਬਹੁਗਿਣਤੀ ਵਿੱਚ ਲੋਕ ਠੀਕ ਹੋ ਜਾਣਗੇ।

    ਪਰ ਲਾਗ ਦੇ ਪਤਾ ਚੱਲਣ ਅਤੇ ਠੀਕ ਹੋਣ ਦੀ ਪੁਸ਼ਟੀ ਵਿਚਾਲੇ ਫਰਕ ਹੈ।

    ਪੂਰੇ ਅੰਕੜੇ ਦੇਖਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 10 ਲੱਖ ਤੋਂ ਵੱਧ ਮਰੀਜ਼ ਠੀਕ ਹੋਏ
  2. ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ

    ਕਰੋਨਾਵਾਇਰਸ ਲੌਕਡਾਊਨ ਕਾਰਨ ਅੱਜਕਲ ਅਸੀਂ ਅਜਿਹੀ ਸ਼ਬਦਾਵਲੀ ਨਾਲ ਜੂਝ ਰਹੇ ਹਾਂ ਜਿਹੜੀ ਇਸ ਤੋਂ ਪਹਿਲਾਂ ਆਮ ਵਰਤੋਂ ਵਿਚ ਨਹੀਂ ਸੀ।

    ਹੌਟ-ਸਪੋਟ, ਰੈੱਡ ਜ਼ੋਨ, ਗਰੀਨ ਅਤੇ ਓਰੈਂਜ ਜ਼ੋਨ, ਤੇ ਕੰਟੇਨਮੈਂਟ ਜ਼ੋਨ।

    ਜੇ ਤੁਸੀਂ ਰੈੱਡ ਜ਼ੋਨ ਵਿਚ ਹੋ, ਤਾਂ ਸਥਿਤੀ ਸਭ ਤੋਂ ਖ਼ਤਰਨਾਕ ਹੈ।

    ਜੇ ਤੁਸੀਂ ਔਰੋਂਜ ਖੇਤਰ ਵਿੱਚ ਹੋ, ਤਾਂ ਸਥਿਤੀ ਖ਼ਤਰਨਾਕ ਹੈ ਪਰ ਰੈੱਡ ਤੋਂ ਘੱਟ ਅਤੇ ਜੇ ਤੁਸੀਂ ਗ੍ਰੀਨ ਜ਼ੋਨ ਵਿਚ ਹੋ, ਤਾਂ ਤੁਸੀਂ ਸੁਰੱਖਿਅਤ ਹੋ।

    ਇਨ੍ਹਾਂ ਬਾਰੇ ਹੋਰ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    Coronavirus

    ਤਸਵੀਰ ਸਰੋਤ, Chandigarh PR

    ਤਸਵੀਰ ਕੈਪਸ਼ਨ, ਜੇ ਤੁਸੀਂ ਔਰੋਂਜ ਖੇਤਰ ਵਿੱਚ ਹੋ, ਤਾਂ ਸਥਿਤੀ ਖ਼ਤਰਨਾਕ ਹੈ ਪਰ ਰੈੱਡ ਤੋਂ ਘੱਟ
  3. ਭਾਰਤ ਵਿੱਚ ਇੱਕ ਦਿਨ ਵਿੱਚ ਰਿਕਾਰਡ 1993 ਪੌਜ਼ਿਟਿਵ ਮਾਮਲੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

    ਸਿਹਤ ਮੰਤਰਾਲੇ ਮੁਤਾਬਕ 8889 ਲੋਕ ਠੀਕ ਹੋ ਚੁੱਕੇ ਹਨ ਜਦੋਂਕਿ 1147 ਦੀ ਮੌਤ ਹੋ ਚੁੱਕੀ ਹੈ।

    ਪਿਛਲੇ 24 ਘੰਟਿਆਂ ਵਿੱਚ 1993 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਹ ਭਾਰਤ ਵਿੱਚ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ।

    ਕੋਰੋਨਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਵਾਇਰਸ ਦੇ ਮਾਮਲੇ 35, 000 ਤੋਂ ਪਾਰ
  4. ਤਣਾਅ ਤੋਂ ਬਚਣ ਲਈ WHO ਨੇ ਜਾਰੀ ਕੀਤੀਆਂ ਗਾਈਡਲਾਈਂਜ਼

    ਲੌਕਡਾਊਨ ਦੌਰਾਨ ਘਰ ਬੈਠੇ ਜੇ ਤੁਸੀਂ ਵੀ ਪਰੇਸ਼ਾਨ ਹੋ ਰਹੇ ਹੋ, ਤਣਾਅ ਹੋ ਰਿਹਾ ਹੈ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ, ਤਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।

    ਵਿਸ਼ਵ ਸਿਹਤ ਸੰਗਠਨ ਨੇ ਤਣਾਅ ਤੋਂ ਬਚਣ ਦੇ ਕੁੱਝ ਤਰੀਕੇ ਦੱਸੇ ਹਨ। ਇਸ ਲਈ ਰੋਜ਼ਾਨਾ ਥੋੜ੍ਹੀ ਕਸਰਤ ਮਦਦ ਕਰ ਸਕਦੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਰੋਪੜ ਵਿੱਚ ਕਰਫ਼ਿਊ ਵਿੱਚ ਨਹੀਂ ਮਿਲੇਗੀ ਢਿੱਲ

    ਰੋਪੜ ਵਿੱਚ ਕਰਫ਼ਿਊ ਵਿੱਚ ਦਿੱਤੀ ਢਿੱਲ ਦੇ ਫੈਸਲੇ ਨੂੰ ਜ਼ਿਲ੍ਹਾ ਮਜਿਸਟਰੇਟ ਨੇ ਵਾਪਸ ਲੈ ਲਿਆ ਹੈ।

    ਪਹਿਲਾਂ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਹੁਕਮਾਂ ਨੂੰ ਲਾਗੂ ਕੀਤਾ ਗਿਆ ਸੀ।

    coronavirus
    ਤਸਵੀਰ ਕੈਪਸ਼ਨ, ਰੋਪੜ ਵਿੱਚ ਸਵੇਰੇ 7 ਤੋਂ 11 ਵਜੇ ਤੱਕ ਨਹੀਂ ਖੁੱਲ੍ਹਣਗੀਆਂ ਦੁਕਾਨਾਂ
  6. ਭਾਰਤ ਵਿੱਚ ਫਸੇ ਯੂਕੇ ਦੇ ਨਾਗਰਿਕਾਂ ਲਈ ਰੋਜ਼ਾਨਾ ਉਡਾਣਾਂ-ਤਨ ਢੇਸੀ

    ਭਾਰਤ ਵਿੱਚ ਫਸੇ ਯੂਕੇ ਦੇ ਲੋਕਾਂ ਲਈ ਬਰਤਾਨਵੀ ਸਰਕਾਰ ਨੇ ਰੋਜਾਨਾ ਇੱਕ ਉਡਾਣ ਦਾ ਪ੍ਰਬੰਧ ਕੀਤਾ ਹੈ।

    ਇਹ ਦਾਅਵਾ ਯੂਕੇ ਸੰਸਦ ਮੈਂਬਰ ਤਨਮਨ ਢੇਸੀ ਨੇ ਕੀਤਾ ਹੈ। ਹਾਲਾਂਕਿ ਡੀਜੀਸੀਏ ਨੇ ਇਸ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ।

    ਉਨ੍ਹਾਂ ਕਿਹਾ, “30 ਅਪ੍ਰੈਲ ਤੋਂ 11 ਮਈ ਤੱਕ ਅੰਮ੍ਰਿਤਸਰ ਤੋਂ ਲੰਡਨ ਉਡਾਣਾਂ ਚੱਲਣਗੀਆਂ। 2 ਮਈ ਨੂੰ ਦੋ ਉਡਾਣਾਂ ਚੱਲਣਗੀਆਂ। ਬਹੁਤ ਜ਼ਰੂਰੀ ਹੈ ਕਿ ਤੁਸੀਂ ਬ੍ਰਿਟਿਸ਼ ਅੰਬੈਸੀ ਰਾਹੀਂ ਈ-ਮੇਲ ਕਰੋ।ਸਥਾਨਕ ਐੱਮਪੀ ਨੂੰ ਸੂਚਨਾ ਦਿਓ।”

    ਤਨ ਢੇਸੀ

    ਤਸਵੀਰ ਸਰੋਤ, Tan Dhesi/FB

    ਤਸਵੀਰ ਕੈਪਸ਼ਨ, ਤਨ ਢੇਸੀ ਮੁਤਾਬਕ 30 ਅਪ੍ਰੈਲ ਤੋਂ 11 ਮਈ ਤੱਕ ਅੰਮ੍ਰਿਤਸਰ ਤੋਂ ਲੰਡਨ ਰੋਜ਼ਾਨਾ ਉਡਾਣਾਂ ਚੱਲਣਗੀਆਂ
  7. ਕੋਰੋਨਾਵਾਇਰਸ ਚੀਨ ਦੀ ਵੂਹਾਨ ਸਥਿਤ ਇੱਕ ਲੈਬ ਤੋਂ ਸ਼ੁਰੂ ਹੋਇਆ- ਟਰੰਪ

    ਇੱਕ ਪਾਸੇ ਅਮਰੀਕੀ ਖੂਫੀਆ ਏਜੰਸੀਆਂ ਕਹਿ ਰਹੀਆਂ ਹਨ ਕਿ ਕੋਰੋਨਾਵਾਇਰਸ ਜਾਣ ਬੁੱਝ ਕੇ ਪੈਦਾ ਨਹੀਂ ਕੀਤਾ ਗਿਆ ਤਾਂ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕਹਿ ਰਹੇ ਹਨ ਕਿ ਇਹ ਵਾਇਰਸ ਚੀਨ ਦੇ ਵੂਹਾਨ ਸ਼ਹਿਰ ਦੀ ਇੱਕ ਲੈਬ ਵਿੱਚ ਪੈਦਾ ਹੋਇਆ ਸੀ।

    ਵੀਰਵਾਰ ਨੂੰ ਟਰੰਪ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਇਸ ਦਾ ਕੋਈ ਸਬੂਤ ਹੈ?

    ਜਵਾਬ ਵਿੱਚ ਟਰੰਪ ਨੇ ਕਿਹਾ, "ਮੇਰੇ ਕੋਲ ਬਿਲਕੁਲ ਹੈ। ਮੈਨੂੰ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਉਹ ਚੀਨ ਦੇ ਪ੍ਰਚਾਰ-ਪਸਾਰ ਦਾ ਕੰਮ ਕਰ ਰਿਹਾ ਹੈ। ਡਬਲਯੂਐੱਚਓ ਚੀਨ ਦੇ ਪਬਲਿਕ ਰਿਲੇਸ਼ਨ ਵਾਂਗ ਕੰਮ ਕਰ ਰਿਹਾ ਹੈ।"

    ਹਾਲਾਂਕਿ ਟਰੰਪ ਨੇ ਕਿਹਾ, "ਇਹ ਨਹੀਂ ਪਤਾ ਹੈ ਕਿ ਇਹ ਗਲਤੀ ਨਾਲ ਹੋਇਆ ਸੀ ਜਾਂ ਜਾਣ ਬੁੱਝ ਕੇ। ਜਾਂ ਕਿਸੇ ਨੇ ਕੋਈ ਟੀਚਾ ਪੂਰਾ ਕਰਨ ਲਈ ਕੀਤਾ।

    ਮੈਂ ਇਹ ਨਹੀਂ ਸਮਝ ਸਕਦਾ ਕਿ ਲੋਕਾਂ ਨੂੰ ਸੂਬੇ ਦੇ ਬਾਹਰ ਬਾਕੀ ਚੀਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਉਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਜਾਣ ਦੀ ਇਜਾਜ਼ਤ ਸੀ। ਪੂਰੇ ਚੀਨ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਸੀ ਪਰ ਦੁਨੀਆਂ ਭਰ ਵਿਚ ਜਾਣ 'ਤੇ ਕੋਈ ਰੋਕ ਨਹੀਂ ਸੀ।''

    ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ- ਮੇਰੇ ਕੋਲ ਸਬੂਤ ਹਨ ਕੋਰੋਨਾਵਾਇਰਸ ਚੀਨ ਦੀ ਲੈਬ ਤੋਂ ਹੀ ਸ਼ੁਰੂ ਹੋਇਆ
  8. ਹਥਿਆਰਾਂ ਨਾਲ ਲੈਸ ਪ੍ਰਦਰਸ਼ਨਕਾਰੀ ਮਿਸ਼ੀਗਨ ਸਟੇਟਹਾਊਸ ਵਿੱਚ ਦਾਖਲ ਹੋਏ

    ਮਿਸ਼ੀਗਨ ਵਿੱਚ ਕੋਰੋਨਾਵਾਇਰਸ ਲਾਕਡਾਊਨ ਦੇ ਵਿਰੋਧ ਵਿੱਚ ਬੰਦੂਕਾਂ ਨਾਲ ਲੈਸ-ਪ੍ਰਦਰਸ਼ਨਕਾਰੀ ਸੂਬੇ ਦੇ ਸਟੇਟਹਾਊਸ ਵਿੱਚ ਦਾਖਲ ਹੋ ਗਏ।

    ਸੈਂਕੜੇ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚੋਂ ਕੁਝ ਹਥਿਆਰਬੰਦ ਸਨ, ਲੈਨਸਿੰਗ ਵਿੱਚ ਇਕੱਠੇ ਹੋਏ। ਕਈਆਂ ਨੇ ਮਾਸਕ ਨਹੀਂ ਪਾਏ ਸਨ ਅਤੇ ਸਮਾਜਕ ਦੂਰੀ ਨਹੀਂ ਬਣਾਈ ਹੋਈ ਸੀ।

    ਰਾਜਧਾਨੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੁਲਿਸ ਨੇ ਕਈਆਂ ਦਾ ਤਾਪਮਾਨ ਚੈੱਕ ਕੀਤਾ, ਜਿੱਥੇ ਸੰਸਦ ਮੈਂਬਰ ਚਰਚਾ ਕਰ ਰਹੇ ਸਨ।

    ਗਵਰਨਰ ਗਰੈਚੈਨ ਵਿਟਮਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 15 ਮਈ ਤੱਕ ਲੌਕਡਾਊਨ ਵਧਾ ਦਿੱਤਾ ਸੀ।

    ਮਿਸ਼ੀਗਨ ਅਮਰੀਕਾ ਦੇ ਉਨ੍ਹਾਂ ਸ਼ਹਿਰਾਂ ਵਿੱਚੋਂ ਹੈ ਜੋ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇੱਥੇ ਕੋਰੋਨਾਵਾਇਰਸ ਕਾਰਨ 3,788 ਮੌਤਾਂ ਹੋ ਚੁੱਕੀਆਂ ਹਨ।

    ਅਮਰੀਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਦੇ ਕਈ ਸੂਬਿਆਂ ਵਿੱਚ ਲੌਕਡਾਊਨ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ
    ਅਮਰੀਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਈ ਪ੍ਰਦਰਸ਼ਨਕਾਰੀ ਮਿਸ਼ੀਗਨ ਦੇ ਸਟੇਟਹਾਊਸ ਵਿੱਚ ਦਾਖਿਲ ਹੋ ਗਏ
  9. ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਕੋਰੋਨਾਵਾਇਰਸ ਪੌਜ਼ਿਟਿਵ

    ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਟੈਸਟ ਪੌਜ਼ਿਟਿਵ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਦਾ ਰੁਖ ਕੀਤਾ।

    ਉਹ ਰੂਸੀ ਟੀਵੀ ਚੈਨਲਾਂ 'ਤੇ ਇੱਕ ਵੀਡੀਓ ਕਾਲ ਦੇ ਜ਼ਰੀਏ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੂੰ ਇਸ ਬਾਰੇ ਦੱਸਦੇ ਦੇਖੇ ਗਏ ਸੀ।

    ਮਿਖਾਈਲ ਮਿਸ਼ੁਸਤਿਨ ਨੂੰ ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਬਹੁਤ ਸਰਗਰਮੀ ਨਾਲ ਲੱਗੇ ਹੋਏ ਸੀ।

    ਰੂਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਿਖਾਈਲ ਮਿਸ਼ੁਸਤਿਨ ਨੂੰ ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ
  10. ਪਾਕਿਸਤਾਨੀ ਸੰਸਦ ਦੇ ਸਪੀਕਰ ਕੋਰੋਨਾਵਾਇਰਸ ਪੌਜ਼ਿਟਿਵ

    ਪਾਕਿਸਤਾਨ ਦੀ ਸੰਸਦ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੀਨੀਅਰ ਆਗੂ ਅਸਦ ਕੈਸਰ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਖੁਦ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਹੋਇਆ ਹੈ।

    ਉਨ੍ਹਾਂ ਲੋਕਾਂ ਨੂੰ ਦੁਆ ਕਰਨ ਦੇ ਨਾਲ-ਨਾਲ ਸਾਵਧਾਨ ਰਹਿਣ ਦੀ ਅਪੀਲ ਕੀਤੀ।

    ਅਸਦ ਕੈਸਰ ਨੇ 24 ਅਪ੍ਰੈਲ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਸੀ।

    ਪਾਕਿਸਤਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨੀ ਸੰਸਦ ਦੇ ਸਪੀਕਰ ਅਸਦ ਕੈਸਰ ਕੋਰੋਨਾਵਾਇਰਸ ਪੌਜ਼ਿਟਿਵ
  11. ਸਵਾਗਤ ਹੈ ਤੁਹਾਡਾ, ਇੱਕ ਨਜ਼ਰ ਹੁਣ ਤੱਕ ਦੇਸ-ਵਿਦੇਸ਼ ਵਿੱਚ ਕੀ ਹੋਇਆ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 32,53,181 ਹੋ ਚੁੱਕੀ ਹੈ ਤੇ 2,33,079 ਲੋਕ ਮਾਰੇ ਜਾ ਚੁੱਕੇ ਹਨ।
    • ਰੂਸੀ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਅਤੇ ਪਾਕਿਸਤਾਨੀ ਸੰਸਦ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ।
    • ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਮੁਤਾਬਕ ਦੇਸ ਕੋਵਿਡ-19 ਦੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਚੁੱਕਿਆ ਹੈ। ਇਸ ਲਈ ਸਰਕਾਰ ਅਗਲੇ ਹਫ਼ਤੇ ਸਕੂਲ ਖੋਲ੍ਹਣ ਅਤੇ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਦੀ ਯੋਜਨਾ ਸ਼ੁਰੂ ਕਰੇਗੀ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹਜਾਰ ਹੋ ਚੁੱਕੀ ਹੈ।
    • ਲਾਸ ਐਂਜਲੈਸ ਅਮਰੀਕਾ ਦਾ ਪਹਿਲਾ ਵੱਡਾ ਸ਼ਹਿਰ ਹੈ ਜਿੱਥੇ ਸਾਰੇ ਨਾਗਰਿਕ ਮੁਫ਼ਤ ਕੋਵਿਡ-19 ਟੈਸਟ ਕਰਵਾ ਸਕਦੇ ਹਨ।
    • ਟਰੰਪ ਨੂੰ ਚੀਨ ਨੇ ਦਿੱਤਾ ਜਵਾਬ ਕਿਹਾ, ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕੋਈ ਰੁਚੀ ਨਹੀਂ
    • ਭਾਰਤ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 33, 610ਹੋ ਚੁੱਕੀ ਹੈ ਅਤੇ 1075 ਮੌਤਾਂ ਹੋ ਚੁੱਕੀਆਂ ਹਨ।
    • ਪੰਜਾਬ ਵਿੱਚ ਕੁੱਲ 480 ਕੇਸ, ਹੁਣ ਤੱਕ 20 ਮੌਤਾਂ।
    • ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ’ਚੋਂ ਆਏ ਕੋਰੋਨਾ ਪੌਜ਼ਿਟਿਵ ਮਾਮਲਿਆਂ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਚੁੱਕੇ ਸਵਾਲ

    ਵੀਰਵਾਰ ਦੀ ਹਰ ਅਪਡੇਟ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 32,53,181 ਹੋਈ