ਕੋਰੋਨਾਵਾਇਰਸ: ਭਾਰਤ ਵਿੱਚ ਲੌਕਡਾਊਨ ਦੋ ਹਫ਼ਤਿਆਂ ਲਈ ਵਧਾਇਆ ਗਿਆ

ਭਾਰਤ ਵਿੱਚ ਲਾਗ ਦੇ ਮਾਮਲੇ 35 ਹਜ਼ਾਰ ਪਾਰ, 1147 ਮੌਤਾਂ। ਪੂਰੀ ਦੁਨੀਆਂ 'ਚ 2.33 ਲੱਖ ਤੋਂ ਵੱਧ ਮੌਤਾਂ। 10 ਲੱਖ ਲੋਕ ਕੋਰੋਨਾਵਾਇਰਸ ਨੂੰ ਮਾਤ ਵੀ ਦੇ ਚੁੱਕੇ ਹਨ

ਲਾਈਵ ਕਵਰੇਜ

  1. ਯੂਰੋਜ਼ੋਨ ਵਿੱਚ 3.8% ਦੀ ਗਿਰਾਵਟ

    ਯੂਰਪੀਅਨ ਸੈਂਟਰਲ ਬੈਂਕ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਦੂਜੀ ਤਿਮਾਹੀ ਵਿੱਚ ਯੂਰੋਜ਼ੋਨ ਵਿੱਚ 15 ਫੀਸਦ ਦੀ ਗਿਰਾਵਟ ਆ ਸਕਦੀ ਹੈ।

    ਇਹ ਇਸ ਗੱਲ ਦਾ ਸਬੂਤ ਹੈ ਕਿ ਕੋਵਿਡ -19 ਮਹਾਂਮਾਰੀ ਕਾਰਨ ਆਰਥਿਕ ਨੁਕਸਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

    ਫਰਾਂਸ ਅਤੇ ਇਟਲੀ ਮੰਦੀ ਵੱਲ ਜਾਣ ਲੱਗੇ ਹਨ।

    ਜਿਉਂ ਹੀ ਇਹ ਖ਼ਬਰ ਮਿਲੀ ਕਿ 2020 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 19 ਦੇਸਾਂ ਵਾਲੇ ਮੁਦਰਾ ਸੰਘ ਖੇਤਰ ਵਿੱਚ ਰਿਕਾਰਡ 3.8% ਦੀ ਗਿਰਾਵਟ ਆਈ ਹੈ, ਕ੍ਰਿਸਟੀਨ ਲੇਗਾਰਡੇ ਨੇ ਕਿਹਾ ਕਿ ਇਹ ਅਪ੍ਰੈਲ-ਜੂਨ ਦੀ ਮਿਆਦ ਵਿੱਚ ਹੋਰ ਵੀ ਬੁਰਾ ਹੋ ਸਕਦਾ ਹੈ।

    ਉਸ ਸਮੇਂ ਲੌਕਡਾਊਨ ਪਾਬੰਦੀਆਂ ਦਾ ਅਸਰ ਸਭ ਤੋਂ ਬੁਰਾ ਹੋਵੇਗਾ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਰੀਜ਼ੋਨ ਵਿੱਚ 15 ਫੀਸਦ ਦੀ ਗਿਰਾਵਟ ਦੇ ਕਿਆਸ
  2. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 32,57, 520 ਹੋ ਚੁੱਕੀ ਹੈ ਤੇ 2,33,404 ਲੋਕ ਮਾਰੇ ਜਾ ਚੁੱਕੇ ਹਨ।
    • ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ। ਇਹ ਅੰਕੜਾ 63,763 ਹੈ। ਦੂਜੇ ਨੰਬਰ 'ਤੇ ਇਟਲੀ ਹੈ, ਇੱਥੇ ਕੁੱਲ 27,967 ਮੌਤਾਂ ਹੋਈਆਂ।
    • ਅਮਰੀਕਾ ਖੂਫੀਆ ਏਜੰਸੀਆਂ ਦਾ ਦਾਅਵਾ ਕਿ ਕੋਰੋਨਾਵਾਇਰਸ ਨੂੰ ਜਾਨਬੁੱਝ ਕੇ ਪੈਦਾ ਨਹੀਂ ਕੀਤਾ ਗਿਆ।
    • ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ ਉਨ੍ਹਾਂ ਕੋਲ ਸਬੂਤ ਹਨ ਕਿ ਵਾਇਰਸ ਵੂਹਾਨ ਦੀ ਲੈਬ ਵਿੱਚ ਪੈਦਾ ਹੋਇਆ।
    • ਇਮਰਾਨ ਖਾਨ ਨੇ ਲੌਕਡਾਊਨ ਵਿੱਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ 1147 ਦੀ ਮੌਤ ਹੋ ਚੁੱਕੀਆਂ ਹਨ।
    • 1200 ਪਰਵਾਸੀ ਮਜ਼ਦੂਰਾਂ ਲਈ ਤੇਲੰਗਾਨਾ ਤੋਂ ਝਾਰਖੰਡ ਲਈ ਪਹਿਲੀ ਟਰੇਨ ਰਵਾਨਾ ਹੋਈ।
    • ਪਲਾਜ਼ਮਾ ਥੈਰੇਪੀ ਨਾਲ ਠੀਕ ਹੋਏ ਪਹਿਲਾ ਮਰੀਜ਼ ਨੂੰ ਮਿਲੀ ਛੁੱਟੀ-ਕੇਜਰੀਵਾਲ
    • ਰੋਪੜ ਵਿੱਚ ਕਰਫ਼ਿਊ ਵਿੱਚ ਦਿੱਤੀ ਢਿੱਲ ਦੇ ਫੈਸਲੇ ਨੂੰ ਜ਼ਿਲ੍ਹਾ ਮਜਿਸਟਰੇਟ ਨੇ ਵਾਪਸ ਲੈ ਲਿਆ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ 63 ਹਜ਼ਾਰ ਤੋਂ ਵੱਧ ਮੌਤਾਂ
  3. ਲੌਕਡਾਊਨ ਵਿੱਚ ਦਿੱਤੀ ਜਾਵੇਗੀ ਹੋਰ ਢਿੱਲ: ਇਮਰਾਨ ਖਾਨ

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬਿਆਨ ਦਿੱਤਾ ਹੈ ਕਿ ਦੇਸ ਵਿੱਚ ਹੋਰ ਕਾਰੋਬਾਰਾਂ ਅਤੇ ਉਦਯੋਗਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ।

    ਪਾਕਿਸਤਾਨ ਵਿੱਚ ਲਾਗ ਦੇ ਕੁਲ 16,697 ਮਾਮਲੇ ਹਨ ਅਤੇ 285 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਸ ਤੋਂ ਪਹਿਲਾਂ ਦਿੱਤੇ ਇੱਕ ਬਿਆਨ ਵਿੱਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਅਮਰੀਕਾ ਜਾਂ ਯੂਰਪ ਦੇ ਮੁਕਾਬਲੇ ਪਾਕਿਸਤਾਨ ਵਿੱਚ ਵਾਇਰਸ ਦਾ ਪ੍ਰਕੋਪ ਘੱਟ ਹੈ।

    ਉਨ੍ਹਾਂ ਕਿਹਾ, "ਮਿਸਰ ਅਤੇ ਈਰਾਨ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲੌਕਡਾਊਨ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ।" ਮਿਸਰ ਅਤੇ ਈਰਾਨ ਨੇ ਵੀ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਧਾਈ ਲੌਕਡਾਊਨ ਵਿੱਚ ਢਿੱਲ
  4. ਟਰੰਪ ਨੂੰ ਆਪਣੀ ਹੀ ਏਜੰਸੀ 'ਤੇ ਭਰੋਸਾ ਨਹੀਂ?

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਖੁਫ਼ੀਆ ਏਜੰਸੀ ਦੇ ਉਲਟ ਕਿਹਾ ਹੈ ਕਿ ਕੋਰੋਨਾਵਾਇਰਸ ਚੀਨ ਦੀ ਲੈਬ ਵਿੱਚ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਇਸਦਾ ਸਬੂਤ ਦੇਖਿਆ ਹੈ।

    ਇਸ ਤੋਂ ਪਹਿਲਾਂ, ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨੇ ਬਿਆਨ ਦਿੱਤਾ ਕਿ ਉਹ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਵਾਇਰਸ ਜਾਨਵਰਾਂ ਤੋਂ ਆਇਆ ਜਾਂ ਕਿਸੇ ਲੈਬ ਵਿੱਚ ਹਾਦਸੇ ਕਰਕੇ ਬਣਿਆ।

    ਪਰ ਇੰਟੈਲੀਜੈਂਸ ਦਫ਼ਤਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਕੋਵਿਡ -19 “ਕਿਸੇ ਮਨੁੱਖ ਦੁਆਰਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਹ ਜਾਣ ਬੁੱਝ ਕੇ ਪੈਦਾ ਕੀਤਾ ਗਿਆ ਹੈ।"

    ਦੂਜੇ ਪਾਸੇ ਚੀਨ ਨੇ ਲੈਬ ਥਿਊਰੀ ਨੂੰ ਰੱਦ ਕਰਦੇ ਹੋਏ ਅਮਰੀਕਾ ਦੇ ਵਾਇਰਸ ਨੂੰ ਲੈਕੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ।

    ਟਰੰਪ ਦੇ ਇਸ ਬਿਆਨ ਦੇ ਆਧਾਰ ਬਾਰੇ ਇੱਕ ਪੱਤਰਕਾਰ ਦੇ ਪੁੱਛਣ 'ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਗੱਲ ਦੇ ਸਬੂਤ ਹਨ ਪਰ ਉਹ ਦਿਖਾ ਨਹੀਂ ਸਕਦੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਖੁਫ਼ੀਆ ਏਜੰਸੀ ਦੇ ਉਲਟ ਕਿਹਾ ਹੈ ਕਿ ਕੋਰੋਨਾਵਾਇਰਸ ਚੀਨ ਦੀ ਲੈਬ ਵਿੱਚ ਬਣਾਇਆ ਗਿਆ ਹੈ
  5. ਮੁਹਾਲੀ ਵਿੱਚ ਨੰਦੇੜ ਤੋਂ ਪਰਤੇ 3 ਹੋਰ ਸ਼ਰਧਾਲੂ ਕੋਰੋਨਾਵਾਇਰਸ ਪੌਜ਼ਿਟਿਵ

    ਮੁਹਾਲੀ ਵਿੱਚ ਤਿੰਨ ਹੋਰ ਕੋਰੋਨਾਵਾਇਰਸ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

    ਇਹ ਤਿੰਨੋ ਨੰਦੇੜ ਤੋਂ ਪਰਤੇ ਸ਼ਰਧਾਲੂ ਹਨ।

    ਇਸ ਤਰ੍ਹਾਂ ਮੁਹਾਲੀ ਵਿੱਚ ਕੁੱਲ 89 ਮਾਮਲੇ ਕੋਰੋਨਾਵਾਇਰਸ ਪੌਜ਼ਿਟਿਵ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

    30 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਮੀਟ-ਆਂਡਾ ਖਾਂਦੇ ਹੋ ਤਾਂ ਕੋਰੋਨਾਵਾਇਸ ਦਾ ਕਿੰਨਾ ਡਰ

    ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਚਿਕਨ ਤੇ ਅੰਡਾ ਖਾਣ ਨਾਲ ਕੋਰੋਨਾਵਾਇਰਸ ਹੁੰਦਾ ਹੈ।

    ਪਰ ਇਸ ਗੱਲ ਵਿਚ ਕਿੰਨੀ ਸੱਚਾਈ ਹੈ ਜਾਣੋ ਇਸ ਵੀਡੀਓ ’ਚ।

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  7. ਉਹ ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ

    ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ “ਬਹੁਤ ਵਧੀਆ” ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।

    ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

    ਦਵਾਈ ਵਿੱਚ ਜਾਨਾਂ ਬਚਾਉਣ ਦੀ ਸਮਰੱਥਾ ਹੋ ਸਕਦੀ ਹੈ ਜਿਸ ਨਾਲ ਹਸਪਤਾਲਾਂ ਉੱਪਰ ਦਬਾਅ ਘਟੇਗਾ ਤੇ ਲੌਕਡਾਊਨ ਵਿੱਚ ਰਾਹਤ ਦੇਣ ਵਿੱਚ ਮਦਦ ਮਿਲੇਗੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਦਵਾਈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੈਮਡੈਸੇਵੀਅਰ ਦੇ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ 15 ਤੋਂ ਘੱਟ ਕੇ 11 ਦਿਨ ਹੋ ਗਏ ਹਨ
  8. ਵੱਖ-ਵੱਖ ਸੂਬਿਆਂ ਵਿੱਚ ਫਸੇ ਲੋਕ, ਸੂਬਾ ਸਰਕਾਰਾਂ ਨਾਲ ਗੱਲਬਾਤ ਜਾਰੀ-ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੋਟਾ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਦਿੱਲੀ ਤੋਂ 40 ਬੱਸਾਂ ਰਵਾਨਾ ਹੋ ਰਹੀਆਂ ਹਨ।

    • ਕੋਟਾ ਅੰਦਰ ਦਿੱਲੀ ਦੇ ਬੱਚੇ ਫਸੇ ਹੋਏ ਸੀ। ਉਹ ਮੈਨੂੰ ਕਈ ਵਾਰੀ ਸੰਪਰਕ ਕਰ ਰਹੇ ਸੀ।
    • ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਅੱਜ 40 ਬੱਸਾਂ ਕੋਟਾ ਜਾ ਰਹੀਆਂ ਹਨ।
    • ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ 14 ਦਿਨਾਂ ਲਈ ਸੈਲਫ਼ ਕੁਰੰਟੀਨ ਕਰਨਾ ਹੈ।
    • ਜੋ ਲੋਕ ਵੱਖ-ਵੱਖ ਸੂਬਿਆਂ ਵਿੱਚ ਫਸੇ ਹੋਏ ਹਨ, ਉਹ ਘਰ ਵਾਪਸ ਆਉਣਾ ਚਾਹੁੰਦੇ ਹਨ।
    • ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਗੱਲਬਾਤ ਹੋ ਰਹੀ ਹੈ। ਗੱਲਬਾਤ ਤੋਂ ਬਾਅਦ ਤੁਹਾਨੂੰ ਦੱਸਾਂਗਾ।
    ਕੇਜਰੀਵਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਟਾ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਦਿੱਲੀ ਤੋਂ 40 ਬੱਸਾਂ ਰਵਾਨਾ ਹੋ ਰਹੀਆਂ ਹਨ।
  9. ਇੱਕ ਮੁਲਜ਼ਮ ਔਰਤ ਦੇ ਕੋਰੋਨਾਵਾਇਰਸ ਪੌਜ਼ਿਟਿਵ ਨਿਕਲਣ ਤੋਂ ਬਾਅਦ 6 ਪੁਲਿਸ ਮੁਲਾਜ਼ਮ ਏਕਾਂਤਵਾਸ

    ਬੀਬੀਸੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ:

    ਨਸ਼ੇ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਈ ਔਰਤ ਦੇ ਕੋਰੋਨਾਵਾਇਰਸ ਪੌਜ਼ਿਟਿਵ ਨਿਕਲਣ ਤੋਂ ਬਾਅਦ ਸੀਆਈਏ ਸਟਾਫ਼ ਦੇ 6 ਪੁਲਿਸ ਮੁਲਾਜ਼ਮਾਂ ਨੂੰ ਕੋਰੰਟੀਨ ਕੀਤਾ ਗਿਆ ਹੈ।

    ਸੰਗਰੂਰ ਦੇ ਐੱਸਐੱਸਪੀ ਸੰਦੀਪ ਗਰਗ ਮੁਤਾਬਕ ਇਸ ਮੁਲਜ਼ਮ ਨੂੰ ਕੁੱਝ ਦਿਨ ਪਹਿਲਾਂ 11 ਗ੍ਰਾਮ ਹੈਰੋਇਨ ਦੇ ਨਾਲ ਸੰਗਰੂਰ ਦੇ ਪਿੰਡ ਬਾਗੜੀਆਂ ਤੋਂ ਹਿਰਾਸਤ ਵਿੱਚ ਲਿਆ ਸੀ।

    ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਇਸ ਔਰਤ ਨੂੰ ਪੁਲਿਸ ਮੁਲਾਜ਼ਮ ਲੁਧਿਆਣਾ ਜੇਲ੍ਹ ਵਿੱਚ ਲੈ ਗਏ। ਉੱਥੇ ਇਸ ਔਰਤ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ।

    ਇਸ ਵਿਚਾਲੇ ਬਾਗੜੀਆਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਸਰਵੇਖਣ ਕਰ ਰਹੀਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੁਲਜ਼ਮ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਤੋਂ ਬਾਅਦ 6 ਪੁਲਿਸ ਮੁਲਾਜ਼ਮ ਕੋਰੰਟੀਨ (ਸੰਕੇਤਕ ਤਵੀਰ)
  10. ਤਾਮਿਲਨਾਡੂ ਵਿੱਚ ਫਸੇ ਹਰਿਆਣਾ ਦੇ ਦੋ ਵਿਦਿਆਰਥੀਆਂ ਵਲੋਂ ਮਦਦ ਦੀ ਅਪੀਲ

    ਤਮਿਲਨਾਡੂ ਵਿੱਚ ਲੌਕਡਾਊਨ ਕਾਰਨ ਫਸੇ ਹਰਿਆਣਾ ਦੇ ਦੋ ਵਿਦਿਆਰਥੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਘਰ ਵਾਪਸ ਲਿਆਂਦਾ ਜਾਵੇ।

    ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇ ਵਾਪਸ ਆਉਣ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਖੁਦਕੁਸ਼ੀ ਕਰ ਲੈਣਗੇ।

    ਉਹ ਤਮਿਲਨਾਡੂ ਦੇ ਤਿਰੁਚਿਰਾਪੱਲੀ ਵਿੱਚ ਹਨ ਅਤੇ ਪਹਿਲਾਂ ਵੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਟਵੀਟ ਕਰਕੇ ਮਦਦ ਦੀ ਮੰਗ ਕਰ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕੋਰੋਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਰਿਆਣਾ ਦੇ ਚਰਖੀ ਦਾਦਰੀ ਦੇ ਰਹਿਣ ਵਾਲੇ ਦੋ ਵਿਦਿਆਰਥੀ ਤੇਲੰਗਾਨਾ ਵਿੱਚ ਫਸੇ
  11. 1200 ਪਰਵਾਸੀ ਮਜ਼ਦੂਰ ਟਰੇਨ ਰਾਹੀਂ ਰਵਾਨਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਤੇਲੰਗਾਨਾ ਦੇ ਲਿੰਗਾਮਪੱਲੀ ਤੋਂ ਝਾਰਖੰਡ ਦੇ ਹਟੀਆ ਲਈ ਸਵੇਰੇ 4:50 'ਤੇ ਰਵਾਨਾ ਹੋਈ।

    ਇਹ ਪਹਿਲੀ ਟਰੇਨ ਹੈ ਜਿਸ ਵਿੱਚ 1200 ਪਰਵਾਸੀ ਭੇਜੇ ਗਏ ਹਨ।

    ਇਸ ਟਰੇਨ ਦੇ 24 ਕੋਚ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  12. ਪਲਾਜ਼ਮਾ ਥੈਰੇਪੀ ਨਾਲ ਠੀਕ ਹੋਏ ਪਹਿਲਾ ਮਰੀਜ਼ ਨੂੰ ਮਿਲੀ ਛੁੱਟੀ-ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਕੱਲ੍ਹ ਰਾਤ ਤੱਕ 3515 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, 1100 ਲੋਕ ਠੀਕ ਹੋ ਕੇ ਆਪਣੇ ਘਰ ਚਲੇ ਗਏ।

    • ਅਸੀਂ ਦਿੱਲੀ ਵਿੱਚ ਜ਼ਿਆਦਾ ਟੈਸਟ ਕਰ ਰਹੇ ਹਾਂ। 10 ਲੱਖ ਲੋਕਾਂ ਪਿੱਛੇ 2300 ਟੈਸਟ ਹੋ ਰਹੇ ਹਨ। ਇਸ ਲਈ ਮਾਮਲੇ ਜ਼ਿਆਦਾ ਹਨ।
    • ਪੂਰੇ ਦੇਸ ਵਿੱਚ 10 ਲੱਖ ਲੋਕਾਂ ਪਿੱਛੇ 500 ਟੈਸਟ ਹੋ ਰਹੇ ਹਨ।
    • ਸਾਨੂੰ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਮਿਲੀ ਸੀ। ਕੁੱਝ ਮਰੀਜਾਂ ਉੱਤੇ ਟਰਾਇਲ ਕਰ ਰਹੇ ਹਾਂ।
    • ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ। ਉਹ ਆਈਸੀਯੂ ਵਿੱਚ ਸੀ। ਸ਼ੁਰੂਆਤੀ ਨਤੀਜੇ ਚੰਗੇ ਮਿਲੇ ਹਨ।
    • ਐੱਲਐਨਜੇਪੀ ਵਿੱਚ ਹਾਲੇ ਗੰਭੀਰ ਮਰੀਜਾਂ ‘ਤੇ ਸਿਰਫ਼ ਟਰਾਇਲ ਕਰ ਰਹੇ ਹਾਂ।
    • ਦਿੱਲੀ ਵਿੱਚ ਪਲਾਜ਼ਮਾ ਟਰਾਇਲ ਚੱਲ ਰਹੇ ਹਨ।
    • ਠੀਕ ਹੋਏ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ, ਤਕਰਬੀਨ ਸਾਰੇ ਪਲਾਜ਼ਮਾ ਦਾਨ ਕਰ ਰਹੇ ਹਨ।
    • ਇਸ ਮਹੀਨੇ ਅਸੀਂ ਗਰੀਬਾਂ ਨੂੰ ਦੁਗਣਾ ਰਾਸ਼ਨ ਦੇ ਰਹੇ ਹਾਂ।
    • ਇਸ ਮਹੀਨੇ 10 ਕਿੱਲੋ ਪ੍ਰਤੀ ਵਿਅਕਤੀ ਰਾਸ਼ਨ ਦੇ ਰਹੇ ਹਾਂ।
    • ਇੱਕ ਕਿਟ ਵੀ ਹੋਵੇਗੀ ਜਿਸ ਵਿੱਚ ਸਾਬਣ, ਤੇਲ, ਲੂਣ ਵਰਗੀਆਂ ਚੀਜਾਂ ਹਨ।
    ਕੇਜਰੀਵਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਿੱਲੀ ਵਿੱਚ 10 ਲੱਖ ਲੋਕਾਂ ਪਿੱਛੇ 2300 ਟੈਸਟ ਹੋ ਰਹੇ ਹਨ
  13. ਦਿੱਲੀ ਦੇ ਰੈੱਡ ਜ਼ੋਨ ਵਿੱਚ ਘਰ-ਘਰ ਸਕ੍ਰੀਨਿੰਗ ਹੋਵੇਗੀ

    ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 3515 ਹੋਈ ਜਦੋਂਕਿ 1094 ਲੋਕ ਠੀਕ ਹੋ ਗਏ ਹਨ।

    ਰੈੱਡ ਜ਼ੋਨ ਵਿੱਚ ਰਹਿ ਰਹੇ ਲੋਕਾਂ ਦੀ ਦੁਬਾਰਾ ਸਕ੍ਰੀਨਿੰਗ ਕੀਤੀ ਜਾਵੇਗੀ। ਮੈਡੀਕਲ ਟੀਮਾਂ ਘਰ-ਘਰ ਜਾ ਕੇ ਚੈੱਕਅਪ ਕਰਨਗੀਆਂ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕੋਰੋਨਾਵਾਇਰਸ: ਕੋਵਿਡ-19 ਦੇ ਇਲਾਜ ਵਿੱਚ ਰੈਮਡੈਸੇਵੀਅਰ ਨੇ ਇੰਝ ਜਗਾਈ ਉਮੀਦ

    ਅਮਰੀਕਾ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਸ ਗੱਲ ਦੇ ਬਹੁਤ ਚੰਗੇ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ।

    ਇਸ ਦਵਾਈ ਦੇ ਕਲੀਨਿਕਲ ਟਰਾਇਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਵਾਈ ਦੀ ਵਰਤੋਂ ਨਾਲ ਮਰੀਜ਼ਾਂ ਵਿੱਚ ਲੱਛਣ 15 ਦਿਨਾਂ ਦੀ ਥਾਂ 11 ਦਿਨਾਂ ਦੇ ਅੰਦਰ ਦਿਖਣ ਲੱਗ ਜਾਂਦੇ ਹਨ।

    ਇਸ ਦੇ ਹਾਲਾਂਕਿ ਪੂਰੇ ਨਤੀਜੇ ਨਹੀਂ ਛਾਪੇ ਗਏ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਪੁਸ਼ਟੀ ਹੋ ਜਾਵੇ ਤਾਂ ਇਹ ਇੱਕ “ਬਹੁਤ ਵਧੀਆ ਨਤੀਜਾ” ਹੋਵੇਗਾ। ਹਾਲਾਂਕਿ ਇਸ ਨੂੰ ਬੀਮਾਰੀ ਦਾ “ਰਾਮਬਾਣ” ਇਲਾਜ ਨਹੀਂ ਕਿਹਾ ਜਾ ਸਕਦਾ।

    ਵੀਡੀਓ ਕੈਪਸ਼ਨ, ਰੈਮਡੈਸੇਵੀਅਰ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਇੰਝ ਜਗਾਈ ਉਮੀਦ
  15. ਇੰਦਰਾ ਗਾਂਧੀ ਦਾ ਸਭ ਤੋਂ ਲੰਮਾ ਇੰਟਰਵਿਊ ਕਰਨ ਵਾਲੀ ਪੱਤਰਕਾਰ ਦੀ ਲੰਡਨ ਵਿੱਚ ਮੌਤ

    ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਰਿਪੋਰਟ:

    ਗੁਲਸ਼ਨ ਈਵਿੰਗ, ਇੱਕ ਮਸ਼ਹੂਰ ਭਾਰਤੀ ਪੱਤਰਕਾਰ, ਜਿਸ ਨੇ ਦੁਨੀਆਂ ਦੀਆਂ ਕੁਝ ਵੱਡੀਆਂ ਹਸਤੀਆਂ ਦਾ ਇੰਟਰਵਿਊ ਕੀਤਾ, ਕੋਵਿਡ -19 ਕਾਰਨ ਲੰਡਨ ਵਿੱਚ ਬਜ਼ੁਰਗਾਂ ਲਈ ਬਣੇ ਕੇਅਰਹੋਮ ਵਿੱਚ ਮੌਤ ਹੋ ਗਈ।

    ਉਹ 92 ਸਾਲਾਂ ਦੀ ਸੀ। ਉਨ੍ਹਾਂ ਦੀ ਮੌਤ ਕਾਰਨ ਚਿੰਤਾ ਵਧੀ ਹੈ ਕਿ ਯੂਕੇ ਦੇ ਕੇਅਰ ਹੋਮਜ਼ ਵਿੱਚ ਕੋਰੋਨਾਵਾਇਰਸ ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਮੌਤ ਹੋ ਚੁੱਕੀ ਹੈ।

    ਈਵਿੰਗ ਜਿਨ੍ਹਾਂ ਨੇ 1966 ਤੋਂ 1989 ਤੱਕ ਦੋ ਮਸ਼ਹੂਰ ਭਾਰਤੀ ਮੈਗਜ਼ੀਨਾਂ 'ਈਵਜ਼ ਵੀਕਲੀ' ਅਤੇ 'ਸਟਾਰ ਐਂਡ ਸਟਾਈਲ' ਦੀ ਸੰਪਾਦਕ ਸੀ।

    ਉਨ੍ਹਾਂ ਨੂੰ ਇੱਕ ਵਾਰ ਨੋਬਲ ਪੁਰਸਕਾਰ ਜੇਤੂ ਵੀਐਸ ਨਾਇਪਾਲ ਨੇ "ਭਾਰਤ ਦੀ ਸਭ ਤੋਂ ਮਸ਼ਹੂਰ ਮਹਿਲਾ ਸੰਪਾਦਕ" ਵਜੋਂ ਕਰਾਰ ਦਿੱਤਾ ਸੀ।

    ਉਨ੍ਹਾਂ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਭ ਤੋਂ ਲੰਮਾ ਇੰਟਰਵਿਊ ਕਰਨ ਦਾ ਰਿਕਾਰਡ ਬਣਾਇਆ ਸੀ।

    ਉਹ 1990 ਵਿੱਚ ਲੰਡਨ ਚਲੇ ਗਏ ਅਤੇ ਯੂਕੇ ਦੇ ਪੱਤਰਕਾਰ ਗਾਈ ਈਵਿੰਗ ਨਾਲ 1955 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਬੱਚੇ ਹਨ – ਧੀ ਅੰਜਲੀ ਅਤੇ ਪੁੱਤਰ ਰੌਏ।

    ਈਵਿੰਗ ਇੱਕ ਹਫ਼ਤੇ ਤੋਂ ਬੀਮਾਰ ਸੀ ਤੇ 18 ਅਪ੍ਰੈਲ ਨੂੰ ਮੌਤ ਹੋ ਗਈ। ਉਨ੍ਹਾਂ ਦੇ ਟੈਸਟ ਦੇ ਨਤੀਜੇ ਇੱਕ ਦਿਨ ਬਾਅਦ ਵਿੱਚ ਆਏ ਜਿਸ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ।

    ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਦਾ ਇੰਟਰਵਿਊ ਕੀਤਾ।

    ਉਹ ਅਕਸਰ ਦਿਲੀਪ ਕੁਮਾਰ, ਸ਼ੰਮੀ ਕਪੂਰ ਅਤੇ ਨਰਗਿਸ ਨਾਲ ਪਾਰਟੀ ਕਰਦਿਆਂ ਦੇਖੇ ਗਏ ਸੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Anjali Ewing

    ਤਸਵੀਰ ਕੈਪਸ਼ਨ, ਧੀ ਅੰਜਲੀ ਮੁਤਾਬਕ ਗੈਰਗਰੀ ਪੈੱਕ ਗੁਲਸ਼ਨ ਦਾ ਪਸੰਦੀਦਾ ਹਾਲੀਵੁੱਡ ਅਦਾਕਾਰ ਸੀ।
    Corona

    ਤਸਵੀਰ ਸਰੋਤ, Anjali Ewing

    ਤਸਵੀਰ ਕੈਪਸ਼ਨ, ਭਾਰਤ ਦੀ ਮਸ਼ਹੂਰ ਅਦਾਕਾਰ ਨਰਗਿਸ ਨਾਲ ਗੁਲਸ਼ਨ ਈਵਿੰਗ (ਖੱਬੇ)
    ਕੋਰੋਨਾਵਇਰਸ

    ਤਸਵੀਰ ਸਰੋਤ, Anjali Ewing

    ਤਸਵੀਰ ਕੈਪਸ਼ਨ, ਗੁਲਸ਼ਨ ਈਵਿੰਗ ਨੇ ਮੈਗਜ਼ੀਨ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੰਟਰਵਿਊ ਕੀਤਾ ਸੀ।
  16. ਇਮਰਾਨ ਖਾਨ ਨੇ ਲੌਕਡਾਊਨ ਵਿੱਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ

    ਡਾਨ ਅਖ਼ਬਾਰ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਹੋਰ ਕਾਰੋਬਾਰਾਂ ਅਤੇ ਉਦਯੋਗਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ।

    ਦੇਸ ਵਿੱਚ ਹੁਣ ਤੱਕ 16,697 ਮਾਮਲੇ ਦਰਜ ਕੀਤੇ ਗਏ ਹਨ ਅਤੇ 385 ਮੌਤਾਂ ਹੋਈਆਂ ਹਨ।

    ਇਮਰਾਨ ਖਾਨ ਨੇ ਕਿਹਾ ਕਿ ਯੂਐੱਨ ਜਾਂ ਯੂਰਪ ਦੇ ਮੁਕਾਬਲੇ ਪਾਕਿਸਤਾਨ ਵਿੱਚ ਵਾਇਰਸ ਘੱਟ ਗੰਭੀਰ ਸੀ। ਇਹ ਗੱਲ ਉਹ ਪਹਿਲਾਂ ਕਹਿ ਚੁੱਕੇ ਹਨ।

    ਉਨ੍ਹਾਂ ਕਿਹਾ ਕਿ ਦੁਬਾਰਾ ਖੋਲ੍ਹਣ ਦਾ ਫੈਸਲਾ ਮਿਸਰ ਅਤੇ ਈਰਾਨ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਸੀ, ਜਿਨ੍ਹਾਂ ਨੇ ਦੁਬਾਰਾ ਖੋਲ੍ਹਣਾ ਵੀ ਸ਼ੁਰੂ ਕਰ ਦਿੱਤਾ ਹੈਕਿਉਂਕਿ ਲੌਕਡਾਊਨ ਜਾਰੀ ਰੱਖਣ ਦੀ ਆਰਥਿਕ ਕੀਮਤ ਬਹੁਤ ਜ਼ਿਆਦਾ ਸੀ।

    ਉਨ੍ਹਾਂ ਕਿਹਾ, “ਈਰਾਨ ਅਤੇ ਮਿਸਰ ਨੇ ਜਨਤਕ ਇਕੱਠਾਂ ’ਤੇ ਪਾਬੰਦੀ ਜਾਰੀ ਰੱਖਦਿਆਂ ਸਾਰੇ ਕਾਰੋਬਾਰ ਖੋਲ੍ਹ ਦਿੱਤੇ ਹਨ ਅਤੇ ਅਸੀਂ ਇਨ੍ਹਾਂ ਦੇਸਾਂ ਨਾਲ ਜਾਣਕਾਰੀ ਸਾਂਝੀ ਕਰਕੇ ਲੌਕਡਾਊਨ ਵਿੱਚ ਹੋਰ ਢਿੱਲ ਦੇਵਾਂਗੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਮਰਾਨ ਖਾਨ ਨੇ ਹੋਰ ਕਾਰੋਬਾਰ ਖੋਲ੍ਹਣ ਦਾ ਐਲਾਨ ਕੀਤਾ
  17. ਅੰਮ੍ਰਿਤਸਰ ਦੇ ਬਜ਼ਾਰ ਵਿੱਚ ਲੱਗੀ ਭੀੜ

    ਅੰਮ੍ਰਿਤਸਰ ਵਿੱਚ ਜਦੋਂ ਲੋਕ ਸਬਜ਼ੀਆਂ ਅਤੇ ਫਲ ਖਰੀਦਣ ਪਹੁੰਚੇ ਤਾਂ ਉੱਥੇ ਭੀੜ ਲੱਗ ਗਈ।

    ਕੁੱਝ ਤਸਵੀਰਾਂ ਤੁਸੀਂ ਦੇਖ ਸਕਦੇ ਹੋ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 32,57, 520 ਹੋ ਚੁੱਕੀ ਹੈ ਤੇ 2,33,404 ਲੋਕ ਮਾਰੇ ਜਾ ਚੁੱਕੇ ਹਨ।
    • ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ। ਇਹ ਅੰਕੜਾ 63,763 ਹੈ। ਦੂਜੇ ਨੰਬਰ 'ਤੇ ਇਟਲੀ ਹੈ, ਇੱਥੇ ਕੁੱਲ 27,967 ਮੌਤਾਂ ਹੋਈਆਂ।
    • ਰੂਸੀ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਅਤੇ ਪਾਕਿਸਤਾਨੀ ਸੰਸਦ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਦਾਅਵਾ- ਉਨ੍ਹਾਂ ਕੋਲ ਸਬੂਤ ਹਨ ਕਿ ਕੋਰੋਨਾਵਾਇਰਸ ਚੀਨ ਦੀ ਵੂਹਾਨ ਸਥਿਤ ਇੱਕ ਲੈਬ ਤੋਂ ਸ਼ੁਰੂ ਹੋਇਆ।
    • ਲੌਕਡਾਊਨ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਥਿਆਰਾਂ ਨਾਲ ਲੈਸ ਪ੍ਰਦਰਸ਼ਨਕਾਰੀ ਮਿਸ਼ੀਗਨ ਸਟੇਟਹਾਊਸ ਵਿੱਚ ਦਾਖਲ ਹੋਏ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ 1147 ਦੀ ਮੌਤ ਹੋ ਚੁੱਕੀਆਂ ਹਨ।
    • ਰੋਪੜ ਵਿੱਚ ਕਰਫ਼ਿਊ ਵਿੱਚ ਦਿੱਤੀ ਢਿੱਲ ਦੇ ਫੈਸਲੇ ਨੂੰ ਜ਼ਿਲ੍ਹਾ ਮਜਿਸਟਰੇਟ ਨੇ ਵਾਪਸ ਲੈ ਲਿਆ ਹੈ।
    Coronavirus

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 32,57, 520 ਹੋਈ
  19. ਲੌਕਡਾਊਨ ਕਾਰਨ ਕਈ ਥਾਈਂ ਫਸੇ ਮਜ਼ਦੂਰ

    ਕੋਰੋਨਾਵਾਇਰਸ ਕਾਰਨ ਕਈ ਮੁਲਕਾਂ ਵਿੱਚ ਲੌਕਡਾਊਨ ਲੱਗਿਆ ਹੈ।

    ਅੱਜ ਕੌਮਾਂਤਰੀ ਮਜ਼ਦੂਰ ਦਿਵਸ ਵੀ ਹੈ, ਤ੍ਰਾਸਦੀ ਇਹ ਹੈ ਕਿ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹਨ।

    ਕੰਮ ਧੰਦੇ ਬੰਦ ਹੋ ਗਏ ਹਨ ਅਤੇ ਮਾਯੂਸੀ ਅਜਿਹੀ ਕਿ ਭਾਰਤ ਵਿੱਚ ਕਈ ਥਾਈਂ ਮਜ਼ਦੂਰ ਪੈਦਲ ਹੀ ਆਪਣੇ ਪਿੰਡਾਂ ਨੂੰ ਤੁਰੇ ਹੋਏ ਹਨ।

    ਇਸ ਸਬੰਧੀ ਤੁਸੀਂ ਆਪਣੀ ਰਾਏ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਦੇ ਸਕਦੇ ਹੋ।

    ਮਜਦੂਰ ਦਿਵਸ

    ਤਸਵੀਰ ਸਰੋਤ, Getty Images

  20. ਤੁਸੀਂ ਖੁਦ ਨੂੰ ਕੋਰੋਨਾਵਾਇਰਸ ਤੋਂ ਕਿਵੇਂ ਬਚਾ ਸਕਦੇ ਹੋ?

    ਕੋਰੋਨਾਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

    ਕੋਰੋਨਾਵਾਇਰਸ ਇਨਸਾਨ ਵਿੱਚ ਆਮ ਸਰਦੀ ਜ਼ੁਕਾਮ ਤੋਂ ਲੈ ਕੇ ਜ਼ਿਆਦਾ ਗੰਭੀਰ ਸਾਹ ਦੀ ਬਿਮਾਰੀ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ (ਸਾਰਸ)' ਦਾ ਕਾਰਨ ਮੰਨਿਆ ਜਾਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਇਹ ਲੱਛਣ ਦਿਖਣ ਤਾਂ ਡਾਕਟਰ ਨੂੰ ਸੰਪਰਕ ਕਰੋ