You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਲੁਧਿਆਣਾ ਦੇ ਏਸੀਪੀ ਦੀ ਮੌਤ, ਕੇਂਦਰ ਤੋਂ ਮਦਦ ਬਾਰੇ ਹਰਸਿਮਰਤ ਨੇ ਕੀਤਾ ਪੰਜਾਬ ਸਰਕਾਰ 'ਤੇ ਵਾਰ, ਕੈਪਟਨ ਨੇ ਕੀਤਾ ਪਲਟ ਵਾਰ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਤੱਕ 22 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1.54 ਲੱਖ ਤੋਂ ਵੱਧ

ਲਾਈਵ ਕਵਰੇਜ

  1. ਜਲਦੀ ਟੀਕਾ ਬਣਾਉਣ ਲਈ ਯੂਕੇ ਸਰਕਾਰ ਨੇ ਬਣਾਈ ਟਾਸਕ ਫੋਰਸ

    ਯੂਕੇ ਦੇ ਵਪਾਰ ਸਕੱਤਰ ਆਲੋਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਜਲਦੀ ਟੀਕਾ ਬਣਾਉਣ ਲਈ ਇੱਕ ਖਾਸ ਟਾਸਕਫੋਰਸ ਦਾ ਗਠਨ ਕਰ ਲਿਆ ਹੈ।

    ਉਨ੍ਹਾਂ ਨੇ ਕਿਹਾ, “ਦੇਸ ਦੀ ਸਿਹਤ ਏਜੰਸੀ ਐੱਨਐੱਚਐੱਸ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਾਲੇ ਤਿੰਨ ਹਫ਼ਤਿਆਂ ਲਈ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।”

  2. ਪੰਜਾਬ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ

    ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪਰਵਾਸੀ ਮਜਦੂਰਾਂ ਨੂੰ ਸੂਬੇ ਵਿੱਚ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।

    ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (BACKFINCO) ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਨੇ ਲੁਧਿਆਣਾ ਵਿੱਚ ਪਰਵਾਸੀ ਮਜਦੂਰਾਂ ਨੂੰ ਰਾਸ਼ਨ ਦੇਣ ਅਤੇ ਮਦਦ ਕਰਨ ਦਾ ਦਾਅਵਾ ਕੀਤਾ।

  3. ਕੋਰੋਨਾਵਾਇਰਸ ਕੀ ਹੈ ਅਤੇ ਇਲਾਜ ਦੇ ਦਾਅਵੇ ਕਿੰਨੇ ਸਹੀ

    ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ।

    ਆਮ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕੀ ਕੀਤਾ ਜਾਵੇ, ਮੌਤ ਦਾ ਖਤਰਾ ਕਿੰਨਾ ਕੁ ਹੈ?

  4. 2 ਦਿਨ ਦੀ ਬੱਚੀ ਦੀ ਹੋਵੇਗੀ ਕੋਰੋਨਾ ਸਕ੍ਰੀਨਿੰਗ, ਮਾਪੇ ਪਾਏ ਗਏ ਪੌਜ਼ਿਟਿਵ

    ਬੀਬੀਸੀ ਲਈ ਰਵੀ ਪ੍ਰਕਾਸ਼ ਦੀ ਰਿਪੋਰਟ: ਝਾਰਖੰਡ ਦੇ ਰਾਂਚੀ ਵਿੱਚ ਸਿਰਫ਼ 2 ਦਿਨ ਪਹਿਲਾਂ ਜਨਮੀ ਬੱਚੀ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ।

    ਬੱਚੀ ਦੇ ਮਾਪੇ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ ਹਨ।

    ਬੱਚੀ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਹੀ ਉਸ ਦੀ ਮਾਂ ਅਤੇ ਪਿਤਾ ਦਾ ਸੈਂਪਲ ਲਿਆ ਗਿਆ ਸੀ। ਸ਼ੁੱਕਰਵਾਰ ਦੀ ਸ਼ਾਮ ਉਨ੍ਹਾਂ ਦੀ ਰਿਪੋਰਟ ਪੌਜ਼ਿਟਿਵ ਆਈ ਸੀ।

    ਸਿਵਲ ਸਰਜਨ ਵੀਬੀ ਪ੍ਰਸਾਦ ਨੇ ਦੱਸਿਆ ਕਿ ਅੱਜ ਬੱਚੀ ਦਾ ਸੈਂਪਲ ਲਿਆ ਜਾਵੇਗਾ ਕਿਉਂਕਿ ਜਨਮ ਦੇਣ ਵੇਲੇ ਮਾਂ ਨੂੰ ਇਨਫੈਕਸ਼ਨ ਹੋ ਚੁੱਕਿਆ ਸੀ।

    ਹਾਲਾਂਕਿ ਉਸ ਦੀ ਰਿਪੋਰਟ ਬਾਅਦ ਵਿੱਚ ਆਈ। ਰਾਂਚੀ ਵਿੱਚ ਇਸ ਜੋੜੇ ਸਣੇ ਤਿੰਨ ਲੋਕ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਪੌਜਿਟਿਵ ਪਾਏ ਗਏ।

  5. ਕੋਰੋਨਾਵਾਇਰਸ ਸਬੰਧੀ ਕੇਂਦਰੀ ਮੰਤਰੀਆਂ ਦੀ ਬੈਠਕ

    ਕੋਰੋਨਾਵਾਇਰਸ ਖਿਲਾਫ਼ ਮੁੰਹਿਮ ਵਿੱਚ ਭਾਰਤ ਦੇ ਕੇਂਦਰੀ ਮੰਤਰੀਆਂ ਦੇ ਸਮੂਹ ਦੀ ਬੈਠਕ ਹੋ ਰਹੀ ਹੈ।

    ਇਹ ਬੈਠਕ ਅਗਵਾਈ ਕਰ ਰਹੇ ਰੱਖਿਆ ਮੰਤਰੀ ਦੀ ਰਿਹਾਇਸ਼ ’ਤੇ ਹੋ ਰਹੀ ਹੈ।

  6. ਦੇਰ ਰਾਤ ਪਏ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ

    ਬੀਬੀਸੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ: ਦੇਰ ਰਾਤ ਪਏ ਮੀਂਹ ਨੇ ਕਿਸਾਨਾਂ ਦੀ ਫਿਕਰ ਵਧਾ ਦਿੱਤੀ ਹੈ। ਬਰਨਾਲਾ ਦੀ ਅਨਾਜ ਮੰਡੀ ਵਿੱਚ ਕਈ ਕਿਸਾਨਾਂ ਦੀ ਫਸਲ ਭਿੱਜ ਗਈ ਹੈ।

    ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਕੋਰੋਨਾ ਦਾ ਡਰ ਹੈ ਉੱਥੇ ਹੀ ਮੰਡੀਆਂ ਵਿੱਚ ਕਣਕ ਦੀ ਬੋਲੀ ਲੱਗਣ ਵਿੱਚ ਦੇਰੀ ਦਾ ਫਿਕਰ ਹੈ।

    ਕਿਸਾਨਾਂ ਨੂੰ ਡਰ ਹੈ ਕਿ ਜੇ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਨਮੀ ਵਧਣ ਨਾਲ ਕਣਕ ਦੀ ਖਰੀਦ ਵਿੱਚ ਹੋਰ ਦੇਰੀ ਹੋ ਸਕਦੀ ਹੈ।

  7. ਕੋਰੋਨਾਵਾਇਰਸ ਚੀਨ ਦੀ ਲੈਬ 'ਚੋਂ ਆਇਆ ਜਾਂ ਨਹੀਂ, ਦਾਅਵੇ ਅਤੇ ਦਲੀਲਾਂ

    ਕੋਰੋਨਾਵਾਇਰਸ ਕਿਵੇਂ ਅਤੇ ਕਿੱਥੋਂ ਆਇਆ ਇਸ ਬਾਰੇ ਬਹੁਤ ਸਾਰੇ ਵਿਸ਼ਵਾਸ ਹਨ। ਕੁਝ ਦਾ ਦਾਅਵਾ ਹੈ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਪਹੁੰਚ ਗਿਆ ਹੈ।

    ਪਰ ਕਿਸ ਜਾਨਵਰ ਤੋਂ, ਇਸ ਬਾਰੇ ਕੁਝ ਸਾਫ-ਸਾਫ ਨਹੀਂ ਕਿਹਾ ਜਾ ਸਕਦਾ।

    ਕੁਝ ਦਾਅਵਾ ਕਰਦੇ ਹਨ ਕਿ ਵਾਇਰਸ ਪੈਂਗੋਲਿਨ ਨਾਲ ਮਨੁੱਖਾਂ ਤੱਕ ਪਹੁੰਚ ਜਾਂਦਾ ਹੈ, ਤਾਂ ਕੁਝ ਚਮਗਾਦੜ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  8. ਦੇਖੋ ਕੋਰੋਨਾਵਾਇਰਸ ਦੇ ਡਿਜ਼ਾਈਨ ਵਾਲੀ ਕਾਰ

    ਹੈਦਰਾਬਾਦ ਦੇ ਸੁਧਾ ਕਾਰ ਮਿਊਜ਼ੀਅਮ ਵਿੱਚ ਕੋਰੋਨਾਵਾਇਰਸ ਦੀ ਜਾਗਰੂਕਤਾ ਫੈਲਾਉਣ ਲਈ ਵਾਇਰਸ ਦੇ ਡਿਜ਼ਾਈਨ ਵਾਲੀ ਕਾਰ ਬਣਾਈ ਗਈ ਹੈ।

    ਇਸ ਮਿਊਜ਼ੀਅਮ ਵਿੱਚ 55 ਪ੍ਰਕਾਰ ਦੀਆਂ ਕਾਰਾਂ ਬਣਾਈਆਂ ਜਾ ਚੁੱਕੀਆਂ ਹਨ।

    ਇਸ ਕੋਰੋਨਾ ਕਾਰ ’ਚ 100 ਸੀਸੀ ਵਾਲਾ ਇੱਕ ਇੰਜ਼ਣ ਤੇ ਛੇ ਟਾਇਰ ਹਨ। ਇਹ 40 ਕਿਲੋਮੀਟਰ ਪ੍ਰਤੀ ਘੰਟੇ ’ਤੇ ਚੱਲਦੀ ਹੈ।

  9. ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ

    ਸਿਰਸਾ ਦੇ ਇਹ ਬੱਚੇ ਕੋਰੋਨਾਵਾਇਰਸ ਪੌਜ਼ੀਟਿਵ ਆਏ ਸਨ।

    ਫ਼ਿਲਹਾਲ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

    ਹੁਣ ਇਹ ਬੱਚੇ ਘਰ ਵਿੱਚ ਕੁਆਰੰਟੀਨ ਰਹਿਣਗੇ।

  10. ਗੂਗਲ ਰੋਜ਼ਾਨਾ ਕੋਰੋਨਾਵਾਇਰਸ ਸਬੰਧੀ 18 ਮਿਲੀਅਨ ਸਕੈਮ ਮੇਲਜ਼ ਬਲਾਕ ਕਰ ਰਿਹਾ ਹੈ

    ਸਕੈਮ ਕਰਨ ਵਾਲੇ ਲੋਕ ਜੀਮੇਲ ਯੂਜ਼ਰਸ ਨੂੰ ਰੋਜ਼ਾਨਾ ਕੋਵਿਡ-19 ਸਬੰਧੀ 18 ਮਿਲੀਅਨ ਮੇਲਜ਼ ਭੇਜ ਰਹੇ ਹਨ।

    ਗੂਗਲ ਦਾ ਦਾਅਵਾ ਹੈ ਕਿ ਮਹਾਮਾਰੀ ਕਾਰਨ ਫਿਸ਼ਿੰਗ ਹਮਲੇ ਦਾ ਹੜ੍ਹ ਆ ਗਿਆ ਹੈ। ਅਪਰਾਧੀ, ਯੂਜ਼ਰਜ਼ ਨੂੰ ਨਿੱਜੀ ਡਾਟਾ ਦੱਸਣ ਲਈ ਚਾਲ ਚੱਲਦੇ ਹਨ।

    ਕੰਪਨੀ ਦਾ ਦਾਅਵਾ ਹੈ ਕਿ ਉਹ ਰੋਜ਼ਾਨਾ 100 ਮਿਲੀਅਨ ਤੋਂ ਵੱਧ ਫਿਸ਼ਿੰਗ ਮੇਲਜ਼ ਬਲਾਕ ਕਰ ਰਹੀ ਹੈ।

    ਪਿਛਲੇ ਇੱਕ ਹਫ਼ਤੇ ਵਿੱਚ ਇਸ ਵਿੱਚੋਂ ਤਕਰੀਬਨ ਹਰ 5ਵੀਂ ਈਮੇਲ ਕੋਰੋਨਾਵਾਇਰਸ ਨਾਲ ਸਬੰਧਤ ਸਕੈਮ ਸੀ।

  11. ਨੇਵੀ ਦੇ ਜਵਾਨ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ 'ਤੇ ਜੰਗੀ ਜਹਾਜ਼ ਲੌਕਡਾਊਨ

    ਨੇਵੀ ਦੇ 21 ਜਵਾਨ ਮੁੰਬਈ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ। ਇਸ ਵਿੱਚ 20 ਜਵਾਨ ਆਈਐੱਨਐੱਸ ਆਂਗਰੇ ਦੇ ਮਲਾਹ ਹਨ।

    ਇਨ੍ਹਾਂ ਵਿੱਚੋਂ ਜ਼ਿਆਦਾਤਰ ਜਵਾਨਾਂ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਸਨ।

    ਇਨ੍ਹਾਂ ਜਵਾਨਾਂ ਵਿੱਚ ਇਨਫੈਕਸ਼ਨ ਇੱਕ ਜਵਾਨ ਤੋਂ ਫੈਲਿਆ ਹੈ ਜੋ ਕਿ 7 ਅਪ੍ਰੈਲ ਨੂੰ ਕੋਰੋਨਾਵਾਇਰਸ ਪੌਜ਼ਿਟਿਵ ਪਾਇਆ ਗਿਆ ਸੀ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜਲ ਸੈਨਾ ਆਈਐੱਨਐੱਸ ਆਂਗਰੇ ਦੇ ਇਨਲਿਵਿੰਗ ਬਲਾਕ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

    ਪੂਰੇ ਜੰਗੀ ਜਹਾਜ 'ਤੇ ਲੌਕਡਾਊਨ ਵਰਗੇ ਹਾਲਾਤ ਲਾਗੂ ਕਰ ਦਿੱਤੇ ਗਏ ਹਨ।

    ਭਾਰਤੀ ਜਲ ਸੈਨਾ ਮੁਤਾਬਕ ਜੰਗੀ ਜਹਾਜ਼ 'ਤੇ ਮੌਜੂਦ ਜਹਾਜਾਂ ਅਤੇ ਪਨਡੁੱਬੀਆਂ ਦੇ ਜਵਾਨਾਂ ਤੱਕ ਇਨਫੈਕਸ਼ਨ ਨਹੀਂ ਪਹੁੰਚਿਆ ਹੈ।

  12. ਕੋਰੋਨਾਵਾਇਰਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ

    ਕੋਰੋਨਾਵਾਇਰਸ ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  13. ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਟਰੰਪ ਦੇ ਬਿਆਨ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਈ ਸੂਬਿਆਂ ਵਿੱਚ ਲੌਕਡਾਊਨ ਖਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਆਪਣੇ ਟਵੀਟਜ਼ ਦਾ ਬਚਾਅ ਕੀਤਾ ਹੈ।

    ਉਨ੍ਹਾਂ ਨੇ ਸ਼ੁੱਕਰਵਾਰ ਦੀ ਬ੍ਰੀਫਿੰਗ ਵਿੱਚ ਕਿਹਾ ਸੀ ਕਿ ਮਿਨੀਸੋਟਾ, ਮਿਸ਼ੀਗਨ ਅਤੇ ਵਰਜੀਨੀਆ ਵਿੱਚ ਚੁੱਕੇ ਗਏ ਕਦਮ ‘ਬਹੁਤ ਸਖਤ’ ਹਨ।

    ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਸਨ- ‘ਮਿਨੇਸੋਟਾ ਨੂੰ ਆਜਾਦ ਕਰੋ’, ‘ਮਿਸ਼ੀਗਨ ਨੂੰ ਆਜਾਦ ਕਰੋ’ ਅਤੇ ‘ਵਰਜੀਨੀਆ ਨੂੰ ਆਜਾਦ ਕਰੋ’।

    ਮਿਸ਼ੀਗਨ, ਓਹੀਓ, ਉੱਤਰੀ ਕੈਰੋਲਿਨਾ, ਮਿਨੀਸੋਟਾ, ਯੂਟਾ, ਵਰਜੀਨੀਆ ਅਤੇ ਕੈਂਟਕੀ ਵਿੱਚ ਲੌਕਡਾਊਨ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ ਹਨ।

    ਪਰ ਜਿਨ੍ਹਾਂ ਦਾ ਜ਼ਿਕਰ ਟਰੰਪ ਨੇ ਆਪਣੇ ਟਵੀਟ ਵਿੱਚ ਕੀਤਾ ਹੈ ਉਨ੍ਹਾਂ ਸਾਰੇ ਸੂਬਿਆਂ ਵਿੱਚ ਡੈਮੋਕਰੇਟ ਪਾਰਟੀ ਦੀ ਸਰਕਾਰ ਹੈ।

    ਓਹੀਓ ਅਤੇ ਯੂਟਾ ਵਿੱਚ ਜਿੱਥੇ ਰਿਪਬਲੀਕਨ ਗਵਰਨਰ ਹੈ, ਉਸ ਦਾ ਉਨ੍ਹਾਂ ਨੇ ਜਿਕਰ ਨਹੀਂ ਕੀਤਾ।

  14. ਕੋਰੋਨਾਵਾਇਰਸ ਸਬੰਧੀ ਦੇਸ, ਵਿਦੇਸ਼ ਤੇ ਪੰਜਾਬ ਤੋਂ ਅਪਡੇਟ

    ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਹਨ ਉਨ੍ਹਾਂ ਲਈ ਹੁਣ ਤੱਕ ਦੀ ਕੋਰੋਨਾਵਾਇਰਰਸ ਸਬੰਧੀ ਜਾਣਕਾਰੀ-

    • ਗੂਗਲ ਡੂਡਲ ਦੋ ਹਫ਼ਤਿਆਂ ਤੱਕ ਕੋਵਿਡ-19 ਦੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕਰੇਗਾ।
    • ਅਮਰੀਕਾ ਦੇ ਮਿਸ਼ੀਗਨ, ਓਹੀਓ, ਉੱਤਰੀ ਕੈਰੋਲਿਨਾ, ਮਿਨੀਸੋਟਾ, ਵਰਜੀਨੀਆ ਸਣੇ ਕਈ ਸੂਬਿਆਂ ਵਿੱਚ ਲੌਕਡਾਊਨ ਖਿਲਾਫ਼ ਮੁਜ਼ਾਹਰੇ।
    • WHO ਦੀ ਅਪੀਲ ਜੰਗਲੀ ਜੀਵਾਂ ਦੇ ਮਾਂਸ ਦੇ ਵਪਾਰ 'ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੇਸ
    • ਯੂਕੇ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦਾਅਵਾ ਕੀਤਾ ਹੈ ਕਿ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਤੋਂ ਚਾਰ ਉਡਾਣਾਂ ਆਉਣਗੀਆਂ।
    • ਇਟਲੀ ਵਿੱਚ ਹੁਣ ਤੱਕ 22,745 ਮੌਤਾਂ, ਸਪੇਨ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 14, 378 ਹੋ ਗਏ ਹਨ ਅਤੋ 480 ਲੋਕਾਂ ਦੀ ਮੌਤ ਹੋ ਗਈ ਹੈ।
    • ਮੁੰਬਈ ਵਿੱਚ 20 ਨੇਵੀ ਅਫ਼ਸਰ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸੂਬੇ ਦੇ 24 ਕਨਟੇਨਮੈਂਟ ਜ਼ੋਨਜ਼ ਵਿੱਚ ਰੈਪਿਡ ਟੈਸਟਿੰਗ ਸ਼ੁਰੂ ਕਰਨ ਜਾ ਰਹੇ ਹਨ।
    • ਪੰਜਾਬ ਸਰਕਾਰ ਦਾ ਦਾਅਵਾ-ਹੁਣ ਤੱਕ ਕਿਸਾਨਾਂ ਨੂੰ 2.85 ਲੱਖ ਪਾਸ ਦਿੱਤੇ ਗਏ।
  15. ਕੋਵਿਡ-19 ਫਰੰਟਲਾਈਨ ਵਰਕਰਾਂ ਲਈ 2 ਹਫ਼ਤਿਆਂ ਤੱਕ ਗੂਗਲ ਡੂਡਲ

    ਗੂਗਲ ਡੂਡਲ ਫਰੰਟਲਾਈਨ ਤੇ ਕੰਮ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕਰ ਰਿਹਾ ਹੈ।

    ਇਸ ਵਿੱਚ ਡਾਕਟਰਾਂ, ਨਰਸਾਂ ਤੇ ਫੂਡ ਸਰਵਿਸ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਹੈ।

    ਗੂਗਲ ਡੂਡਲ ਵੱਲੋਂ ਕੋਵਿਡ-19 ਲਈ ਕੰਮ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ ਲਈ ਡੂਡਲ ਸੀਰੀਜ਼ ਸ਼ੁਰੂ ਕੀਤੀ ਗਈ ਹੈ।

    ਗੂਗਲ ਦਾ ਦਾਅਵਾ ਹੈ ਕਿ ਅਗਲੇ ਦੋ ਹਫ਼ਤਿਆਂ ਤੱਕ ਉਹ ਇਹ ਸੀਰੀਜ਼ ਜਾਰੀ ਰੱਖਣਗੇ। ਗੂਗਲ ਦਾ ਦਾਅਵਾ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਉਹ ਕਿਸੇ ਇੱਕ ਥੀਮ 'ਤੇ ਪੂਰੀ ਸੀਰੀਜ਼ ਚਲਾ ਰਹੇ ਹਨ।

  16. ਕੋਰੋਨਾਵਾਇਰਸ ਫਾਈਟਰਜ਼ ਲਈ ਆਪਣੇ ਘਰਾਂ ਤੋਂ ਪੇਸ਼ਕਾਰੀ ਕਰਨਗੇ ਬਾਲੀਵੁੱਡ-ਹਾਲੀਵੁੱਡ ਸਿਤਾਰ

    ਬਾਲੀਵੁੱਡ ਅਤੇ ਹਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਨੀਵਾਰ ਨੂੰ ਲਾਈਵ ਕੀਤਾ ਜਾਵੇਗਾ।

    ਇਸ ਦਾ ਮਕਸਦ ਹੈ ਕੋਰੋਨਾਵਇਰਸ ਨਾਲ ਨਜਿੱਠਣ ਵਾਲੇ ਫਰੰਟਲਾਈਨ ਵਰਕਰਾਂ ਨੂੰ ਸਮਰਥਨ ਦੇਣਾ।

    ਬੀਬੀਸੀ ਵਨ ਇਹ ਪ੍ਰੋਗਰਾਮ ਐਤਵਾਰ ਨੂੰ ਬ੍ਰੋਡਕਾਸਟ ਕਰੇਗਾ।

    ‘ਵਨਵਰਲਡ-ਟੂਗੈਦਰ ਐਟ ਹੋਮ’ ਸ਼ੋਅ ਵਿੱਚ ਪੇਸ਼ਕਾਰੀ ਕਰਨ ਵਾਲੇ 100 ਤੋਂ ਵੱਧ ਕਲਾਕਾਰ ਆਪਣੇ ਘਰਾਂ ਵਿੱਚ ਹੀ ਪਰਫਾਰਮ ਕਰਨਗੇ।

    ਅੱਠ ਘੰਟਿਆਂ ਦਾ ਇਹ ਗਲੋਬਲ ਈਵੈਂਟ ਗਲੋਬਲ ਸਿਟੀਜ਼ਨ ਮੂਵਮੈਂਟ ਅਤੇ WHO ਵੱਲੋਂ ਕੀਤਾ ਜਾ ਰਿਹਾ ਹੈ।

    ਇਸ ਨੂੰ ਕਰਵਾਉਣ ਵਿੱਚ ਲੇਡੀ ਗਾਗਾ ਵੀ ਸਹਿਯੋਗ ਦੇ ਰਹੀ ਹੈ।

    ਗਲੋਬਲ ਸਿਟੀਜ਼ਨਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਇਸ ਵੇਲੇ ਸ਼ਾਇਦ ਇੱਕ-ਦੂਜੇ ਤੋਂ ਵੱਖ ਹਾਂ ਪਰ ਇਕੱਠੇ ਹੋਣਾ ਕਦੇ ਵੀ ਇੰਨਾ ਜ਼ਰੂਰੀ ਨਹੀਂ ਸੀ।"

    ਇਸ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ, ਸ਼ਾਹ ਰੁਖ ਖਾਨ, ਗਾਇਕਾ ਲੀਜ਼ਾ ਮਿਸ਼ਰਾ, ਮਿਊਜਿਕ ਕੰਪੋਜ਼ਰ ਅਤੇ ਗਾਇਕ ਵਿਸ਼ਾਲ ਮਿਸ਼ਰਾ ਅਤੇ ਲਿਲੀ ਸਿੰਘ ਵੀ ਪਰਫਾਰਮ ਕਰਨਗੇ।

    ਇਸ ਲਿੰਕ 'ਤੇ www.youtube.com/WHOਇਹ ਲਾਈਵ ਦੇਖਿਆ ਜਾ ਸਕਦਾ ਹੈ।

  17. ਸੰਕਟ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ-ਰਾਹੁਲ

    ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਮੌਜੂਦਾ ਸੰਕਟ ਨੂੰ ਸਮੇਂ ਦੇ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ।

    ਰਾਹੁਲ ਗਾਂਧੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਸੰਕਟ ਕਾਫੀ ਵੱਡਾ ਹੈ।

    ਇਸ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਵਿਗਿਆਨੀਆਂ, ਇੰਜੀਨੀਅਰਾਂ ਅਤੇ ਡਾਟਾ ਮਾਹਿਰਾਂ ਦੀ ਮਦਦ ਲੈ ਕੇ ਮੁਸ਼ਕਲ ਦਾ ਹੱਲ ਕੱਢਣ 'ਤੇ ਜੋਰ ਦੇਣਾ ਚਾਹੀਦਾ ਹੈ।

  18. ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ ਹੈ?

    ਜਨਵਰੀ ਮਹੀਨੇ ਭਾਰਤ ਸਰਕਾਰ ਦੇ ਅਯੂਸ਼ ਮੰਤਰਾਲੇ ਤੋਂ ਜਾਰੀ ਇੱਕ ਬਿਆਨ ਦੇ ਇਹ ਅਰਥ ਕੱਢੇ ਗਏ ਕਿ ਹੋਮੀਓਪੈਥੀ ਕੋਰੋਨਾਵਾਇਰਸ ਦਾ ਇਲਾਜ ਕਰ ਸਕਦੀ ਹੈ।

    ਅਸਲ ਵਿੱਚ ਇਹ ਕਹਿੰਦੀ ਹੈ ਕਿ ਇਸ ਦੀ ਵਰਤੋਂ ਲੱਛਣਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

    ਖੋਜ ਇਸ ਬਾਰੇ ਕੀ ਕਹਿੰਦੀ ਹੈ ਇਹ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕਕਰੋ।

  19. ਭਾਰਤ ਵਿੱਚ ਕੋਰੋਨਾਵਾਇਰਸ ਦੇ 3 ਲੱਖ ਤੋਂ ਵੱਧ ਟੈਸਟ ਕੀਤੇ- ICMR

    ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ ਮੁਤਾਬਕ ਭਾਰਤ ਵਿੱਚ ਕੋਵਿਡ-19 ਦੇ ਟੈਸਟ ਤਿੰਨ ਲੱਖ ਤੋਂ ਵੱਧ ਕੀਤੇ ਜਾ ਚੁੱਕੇ ਹਨ।

    17 ਅਪ੍ਰੈਲ ਨੂੰ 28,542 ਟੈਸਟ ਕੀਤੇ ਗਏ ਸੀ। ਹੁਣ ਤੱਕ 3, 32, 583 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

  20. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 14 ਹਜ਼ਾਰ ਤੋਂ ਪਾਰ

    ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਪੌਜ਼ਿਟਿਵ ਮਾਮਲੇ 14, 378 ਹੋ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 480 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 1991 ਲੋਕ ਠੀਕ ਹੋ ਗਏ ਹਨ।

    ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿੱਚ ਹਨ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਹਨ।