You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਲੁਧਿਆਣਾ ਦੇ ਏਸੀਪੀ ਦੀ ਮੌਤ, ਕੇਂਦਰ ਤੋਂ ਮਦਦ ਬਾਰੇ ਹਰਸਿਮਰਤ ਨੇ ਕੀਤਾ ਪੰਜਾਬ ਸਰਕਾਰ 'ਤੇ ਵਾਰ, ਕੈਪਟਨ ਨੇ ਕੀਤਾ ਪਲਟ ਵਾਰ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਤੱਕ 22 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1.54 ਲੱਖ ਤੋਂ ਵੱਧ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਕੀ ਇਹ ਦੁਬਾਰਾ ਵੀ ਹੋ ਸਕਦਾ ਹੈ

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ।

    ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  2. 20 ਨੇਵੀ ਅਫ਼ਸਰ ਕੋਰੋਨਾਵਾਇਰਸ ਪੌਜ਼ਿਟਿਵ-ANI

    ਖ਼ਬਰ ਏਜੰਸੀ ਏਐੱਨਆਈ ਮੁਤਾਬਕ 20 ਨੇਵੀ ਅਫ਼ਸਰ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ। ਇਹ ਮੁੰਬਈ ਦੇ ਨੇਵੀ ਬੇਸ 'ਤੇ ਤਾਇਨਾਤ ਸਨ।

    ਪਹਿਲਾ ਕੋਰੋਨਾਵਾਇਰਸ ਪੌਜ਼ਿਟਿਵ ਮਾਮਲਾ 7 ਅਪ੍ਰੈਲ ਨੂੰ ਆਈਐੱਨਐੱਸ ਐਂਗਰੇ ਬੇਸ 'ਤੇ ਆਇਆ ਸੀ।

    ਜਿੰਨੇ ਵੀ ਲੋਕ ਇੰਨ੍ਹਾਂ ਦੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।

  3. ਯੂਕੇ ਦੇ ਨਾਗਰਿਕਾਂ ਨੂੰ ਪੰਜਾਬ ਤੋਂ 4 ਉਡਾਣਾਂ ਰਾਹੀਂ ਲਿਆਂਦਾ ਜਾਵੇਗਾ-ਢੇਸੀ

    ਬੀਬੀਸੀ ਲਈ ਪਾਲ ਸਿੰਘ ਨੌਲੀ ਦੀ ਰਿਪੋਰਟ: ਯੂਕੇ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦਾਅਵਾ ਕੀਤਾ ਹੈ ਕਿ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਤੋਂ ਚਾਰ ਹੋਰ ਉਡਾਣਾਂ ਆਉਣਗੀਆਂ।

    ਇਹ ਉਡਾਣਾਂ ਅੰਮ੍ਰਿਤਸਰ ਤੋਂ 21, 23, 25 ਤੇ 27 ਅਪ੍ਰੈਲ ਨੂੰ ਲੰਡਨ ਲਈ ਰਵਾਨਾ ਹੋਣਗੀਆਂ।

    ਤਨਮਨਜੀਤ ਢੇਸੀ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ, “ਬਹੁਤ ਲੋਕਾਂ ਨੇ ਸੰਪਰਕ ਕੀਤਾ ਸੀ। ਅਸੀਂ ਵਿਦੇਸ਼ ਮੰਤਰੀ ਤੇ ਬ੍ਰਿਟਿਸ਼ ਹਾਈ ਕਮਿਸ਼ਨ ਅੱਗੇ ਮੁੱਦਾ ਰੱਖਿਆ। ਪਹਿਲਾਂ ਕੋਈ ਵੀ ਉਡਾਣ ਪੰਜਾਬ ਅਤੇ ਗੁਜਰਾਤ ਤੋਂ ਨਹੀਂ ਆਈਆਂ ਸਨ।”

    “ਪਹਿਲਾਂ ਵੀ ਅੰਮ੍ਰਿਤਸਰ ਤੋਂ ਪੰਜ ਉਡਾਣਾਂ ਦਾ ਐਲਾਨ ਹੋਇਆ ਸੀ ਅਤੇ ਹੁਣ ਚਾਰ ਹੋਰ ਉਡਾਣਾਂ ਆਉਣਗੀਆਂ। ਬਹੁਤ ਲੋਕ ਅਜੇ ਵੀ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਸਾਨੂੰ ਹੋਰ ਉਡਾਣਾਂ ਦਾ ਪ੍ਰਬੰਧ ਕਰਨਾ ਪਏਗਾ।”

    ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਡਾਣਾਂ ਲਈ ਟਿਕਟਾਂ ਦੀ ਕੀਮਤ ਵਧਾ ਦਿੱਤੀ ਗਈ ਹੈ।

    ‘ਪਹਿਲਾਂ ਇਹ ਕੀਮਤ 472 ਪਾਉਂਡ ਸੀ ਜੋ ਕਿ ਹੁਣ 550 ਦੀ ਹੋ ਗਈ ਹੈ।’

  4. ਪੰਜਾਬ 'ਚ 24 ਕਨਟੇਨਮੈਂਟ ਜ਼ੋਨ 'ਚ ਰੈਪਿਡ ਟੈਸਟਿੰਗ ਦੀ ਤਿਆਰੀ-ਕੈਪਟਨ ਅਮਰਿੰਦਰ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸੂਬੇ ਦੇ 24 ਕਨਟੇਨਮੈਂਟ ਜ਼ੋਨਜ਼ ਵਿੱਚ ਰੈਪਿਡ ਟੈਸਟਿੰਗ ਸ਼ੁਰੂ ਕਰਨ ਜਾ ਰਹੇ ਹਨ।

  5. ਪੰਜਾਬ ਸਰਕਾਰ ਦਾ ਦਾਅਵਾ-ਹੁਣ ਤੱਕ ਕਿਸਾਨਾਂ ਨੂੰ 2.85 ਲੱਖ ਪਾਸ ਦਿੱਤੇ

    ਪੰਜਾਬ ਦੀਆਂ ਮੰਡੀਆਂ ਵਿੱਚ 15 ਅਪ੍ਰੈਲ ਤੋਂ ਫਸਲ ਦੀ ਖਰੀਦ ਸ਼ੁਰੂ ਹੋ ਗਈ ਹੈ।

    ਸੂਬਾ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਕਾਰਨ ਲਾਏ ਗਏ ਕਰਫਿਊ ਕਰਕੇ ਕਿਸਾਨਾਂ ਨੂੰ ਪਾਸ ਦਿੱਤੇ ਜਾ ਰਹੇ ਹਨ।

    ਹੁਣ ਤੱਕ ਆੜ੍ਹੀਆਂ ਰਾਹੀਂ ਕਿਸਾਨਾਂ ਨੂੰ 2.85 ਲੱਖ ਪਾਸ ਦਿੱਤੇ ਜਾ ਚੁੱਕੇ ਹਨ।

    ਭੀੜ ਨੂੰ ਘਟਾਉਣ ਲਈ 3691 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 1824 ਅਸਥਾਈ ਮੰਡੀਆਂ ਹਨ।

  6. ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੌਕਡਾਊਨ ਖਿਲਾਫ਼ ਮੁਜ਼ਾਹਰੇ

    ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੌਕਡਾਊਨ ਖਿਲਾਫ਼ ਲੋਕ ਸੜਕਾਂ 'ਤੇ ਉਤਰ ਆਏ ਹਨ। ਇਸ ਵਿੱਚ ਮਿਸ਼ੀਗਨ, ਓਹੀਓ, ਨੋਰਥ ਕੈਰੋਲੀਨਾ, ਮਿਨੀਸੋਟਾ, ਵਰਜੀਨੀਆ ਸ਼ਾਮਿਲ ਹਨ।

    ਇਸ ਤੋਂ ਇਲਾਵਾ ਵਿਸਕੋਨਸਿਨ, ਓਰੇਗਨ, ਮੈਰੀਲੈਂਡ ਤੇ ਟੈਕਸਸ ਵਿੱਚ ਵੀ ਰੋਸ ਮੁਜ਼ਾਹਰੇ ਦੀ ਯੋਜਨਾ ਹੈ।

    ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਸਖ਼ਤ ਵਿੱਤੀ ਪਾਬੰਦੀਆਂ ਕਾਰਨ ਨਾਗਰਿਕਾਂ ਨੂੰ ਮੁਸ਼ਕਿਲ ਆ ਰਹੀ ਹੈ ਪਰ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੌਕਡਾਊਨ ਹਟਾਉਣ ਨਾਲ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਸਕਦੇ ਹਨ।

    ਕਈ ਟਵੀਟ ਕਰਦਿਆਂ ਟਰੰਪ ਨੇ ਕਿਹਾ, ‘ਲਿਬਰੇਟ ਮਿਨੀਸੋਟਾ’, ‘ਲਿਬਰੇਟ ਮਿਸ਼ੀਗਨ’,‘ਲਿਬਰੇਟ ਵਰਜੀਨੀਆ’।

  7. ਜੰਗਲੀ ਜੀਵਾਂ ਦੇ ਮਾਂਸ ਦੇ ਵਪਾਰ 'ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੇਸ-WHO

    WHO ਦੇ ਮੁੱਖ ਡਾਕਟਰ ਟੈਡਰੋਸ ਐਡਹਨਾਮ ਗੈਬਰੀਏਸਿਸ ਨੇ ਸਾਰੇ ਦੇਸਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਭੋਜਨ ਲਈ ਜੰਗਲੀ ਜੀਵਾਂ ਦੇ ਮੀਟ ਦੇ ਵਪਾਰ ’ਤੇ ਲਗਾਈ ਗਈ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

    ਡਾ. ਟੈਡਰੋਸ ਨੇ ਕਿਹਾ ਕਿ ਜਿਨ੍ਹਾਂ ਬਾਜ਼ਾਰਾਂ ਵਿੱਚ ਜਿੰਦਾ ਜਾਨਵਰਾਂ ਨੂੰ ਵੇਚਿਆ ਜਾਂਦਾ ਹੈ, ਯਾਨਿ ਕਿ ਵੈਟ ਮਾਰਕਿਟ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਭੋਜਨ ਅਤੇ ਸਫਾਈ ਦੇ ਸਾਰੇ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਕੀਤੀ ਜਾਵੇ।

    ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਸਾਰੇ ਨਵੇਂ ਵਾਇਰਸ 70 ਫੀਸਦ ਜਾਨਵਰਾਂ ਤੋਂ ਆਏ ਹਨ।

  8. ਲਾਈਵ ਪੇਜ 'ਤੇ ਫਿਰ ਤੋਂ ਸਵਾਗਤ ਹੈ- ਹੁਣ ਤੱਕ ਕੀ-ਕੀ ਹੋਇਆ

    ਸਤਿ ਸ੍ਰੀ ਅਕਾਲ, ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਕੀ ਹੈ ਹੁਣ ਤੱਕ ਕੀ ਹੋਇਆ:

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1, 40,000 ਤੋਂ ਪਾਰ ਹੋ ਗਈ ਹੈ ਜਦੋਂਕਿ ਕੁੱਲ ਪੌਜਿਟਿਵ ਮਾਮਲੇ 21 ਤੋਂ ਵੱਧ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 13,835 ਹੋ ਗਏ ਹਨ ਜਦੋਂਕਿ 452 ਮੌਤਾਂ ਹੋਈਆਂ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 211 ਹੋਈ
    • WHO ਨੇ ਚੇਤਾਵਨੀ ਦਿੱਤੀ ਹੈ ਕਿ ਅਫਰੀਕਾ ਕੋਰੋਨਾਵਾਇਰਸ ਦਾ ਅਗਲਾ ਕੇਂਦਰ ਹੋ ਸਕਦਾ ਹੈ।
    • ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਦੇਸ ਵਿੱਚ ਲਾਗ ਦਾ ਦਰ 0.7 ਪਹੁੰਚ ਗਿਆ ਹੈ, ਯਾਨਿ ਕਿ ਹਰੇਕ ਪੀੜਤ ਵਿਅਕਤੀ ਇੱਕ ਤੋਂ ਵੀ ਘੱਟ ਵਿਅਕਤੀ ਨੂੰ ਲਾਗ ਲਾ ਰਿਹਾ ਹੈ।
    • ਸਪੇਨ ਵਿੱਚ ਮੌਤਾਂ ਦੀ ਗਿਣਤੀ19,478 ਹੋ ਗਈ ਹੈ ਜਦੋਂਕਿ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ 1.88 ਲੱਖ ਹੋ ਗਏ ਹਨ।
    • ਅਮਰੀਕਾ ਵਿੱਚ ਵਾਲਿਆਂ ਦੀ ਗਿਣਤੀ 33,000 ਤੋਂ ਪਾਰ ਹੋ ਗਈ ਹੈ। ਇੱਥੇ ਸਾਢੇ 6 ਲੱਖ ਕੋਰੋਨਾਵਾਇਰਸ ਦੇ ਮਰੀਜ਼ ਹਨ।
    • ਯੂਕੇ ਵਿੱਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਵਿੱਚ 847 ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14,576 ਹੋ ਗਈ ਹੈ।
    • ਵਿੱਤੀ ਅਦਾਰਿਆਂ ਨੂੰ RBI 50 ਹਜ਼ਾਰ ਕਰੋੜ ਦੀ ਮਦਦ ਦੇਵੇਗਾ।
    • ਕੇਰਲ ਵਿੱਚ ਸ਼ੁੱਕਰਵਾਰ ਨੂੰ ਲਾਗ ਦਾ ਸਿਰਫ਼ ਇੱਕ ਨਵਾਂ ਕੇਸ ਸਾਹਮਣੇ ਆਇਆ।
    • ਕੋਰੋਨਾਵਾਇਰਸ ਨਾਲ ਪੀੜਤ ਲੁਧਿਆਣਾ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ।

    ਸ਼ੁੱਕਰਵਾਰ ਦੀ ਅਪਡੇਟ ਲੈਣ ਲਈ ਇਸ ਲਿੰਕ ’ਤੇ ਕਲਿੱਕ ਕਰੋ।