ਇਕੱਲੇ ਨਿਊ ਯਾਰਕ 'ਚ ਮੌਤਾਂ ਦਾ ਅੰਕੜਾ 10,000 ਤੋਂ ਪਾਰ, ਭਾਰਤ 'ਚ ਵੀ ਮਾਮਲੇ ਵਧੇ

ਅਮਰੀਕਾ ਵਿੱਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਜਦਕਿ ਇਟਲੀ ਵਿੱਚ ਹੁਣ ਤੱਕ 19 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

ਲਾਈਵ ਕਵਰੇਜ

  1. ਕੀ ਮਾਹਰ ਕੋਰੋਨਾ ਵੈਕਸੀਨ ਬਣਾਉਣ ਦੇ ਨੇੜੇ ਪਹੁੰਚ ਗਏ ਹਨ?

    ਔਕਸਫੌਰਡ ਯੂਨੀਵਰਸਿਟੀ ਦੇ ਵੈਕਸੀਲੌਜ਼ੀ ਵਿਭਾਗ ਦੀ ਪ੍ਰੋਫ਼ੈਸਰ ਮੁਤਾਬਕ ਸਿਤੰਬਰ ਮਹੀਨੇ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਆਮ ਲੋਕਾਂ ਲਈ ਉਪਲੱਬਧ ਹੋ ਜਾਵੇਗੀ।

    ਪ੍ਰੋਫੈਸਰ ਸਾਰਾਹ ਗਿਲਬਰਟ ਨੇ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਵਿਚ ਦੱਸਿਆ ਕਿ ਵੈਕਸੀਨ ਦੇ ਕਲੀਨਿਕਲ ਟਰਾਇਲ ‘‘ਬਹੁਤ ਜਲਦ’’ ਹੀ ਸ਼ੁਰੂ ਹੋ ਰਹੇ ਹਨ ਅਤੇ ਇਸ ਦੇ ਉਤਪਾਦਨ ਲਈ ਫੌਰੀ ਇੰਤਜ਼ਾਮ ਕਰਨੇ ਪੈਣਗੇ।

    ਉਨ੍ਹਾਂ ਕਿਹਾ, ‘‘ਸਾਨੂੰ ਵੈਕਸੀਨ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਬਣਾਉਣੀ ਪਵੇਗੀ’’।

    ਇਹ ਕੰਪਨੀਆਂ ਲਈ ਕੋਈ ਆਮ ਜਿਹਾ ਕੰਮ ਨਹੀਂ ਹੈ, ਜਿਸ ਨੂੰ ਉਹ ਪਹਿਲਾਂ ਤੋਂ ਕਰਦੇ ਆ ਰਹੇ ਹੋਣ ਜਾਂ ਇਸ ਬਾਰੇ ਜਾਣਦੇ ਹੋਣ।

    ਕੋਈ ਅਜਿਹਾ ਨਹੀਂ ਚਾਹੇਗਾ ਕਿ ਤੁਹਾਡੇ ਕੋਲ ਅਜਿਹੀ ਵੈਕਸੀਨ ਤਾਂ ਹੈ ਜੋ ਅਸਰਦਾਇਕ ਹੈ, ਅਤੇ ਕੋਈ ਵੈਕਸੀਨ ਵਰਤੋਂ ਵਾਲਾ ਨਹੀਂ ਹੈ।

    ਜਦੋਂ ਇਸ ਦੀ ਪੈਦਾਵਾਰ ਸ਼ੁਰੂ ਹੋਈ ਤਾਂ ਇਹ ਕਰੋੜਾਂ ਦੀ ਮਾਤਰਾ ਵਿਚ ਕਰਨੀ ਪਵੇਗੀ।

    "ਭਾਵੇਂ ਕਿ ਇਹ ਇਸ ਸਾਲ ਸੰਭਵ ਨਹੀਂ ਪਰ ਜੇਕਰ ਹੁਣੇ ਇਸ ਸਾਲ ਨਹੀਂ ਕੀਤੀ ਤਾਂ ਅਗਲੇ ਸਾਲ ਵੀ ਨਹੀਂ ਹੋ ਸਕੇਗੀ।"

    Corona virus Vaccine

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਵਾਇਰਸ ਦੀ ਦਵਾਈ ਸਿਤੰਬਰ ਤੱਕ ਬਣਨ ਲੱਗ ਪਵੇਗੀ
  2. ਬਠਿੰਡਾ ਦੇ ਇੱਕ ਪਿੰਡ ਵਿਚ ਪਰਿਵਾਰ ਵਿਸਾਖੀ ਦੀ ਅਰਦਾਸ ਕਰਦਾ ਹੋਇਆ

    ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਕਾਰਨ ਪੰਜਾਬ ਵਿਚ ਲੋਕ ਘਰਾਂ ਵਿਚ ਹੀ ਵਿਸਾਖੀ ਮਨਾ ਰਹੇ ਹਨ।

    ਬਠਿੰਡਾ ਦੇ ਕਸਬੇ ਤਲਵੰਡੀ ਸਾਬੋ ਵਿਚ ਹਰ ਸਾਲ ਵਿਸਾਖੀ ਮੌਕੇ ਲੱਖਾਂ ਲੋਕ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪਹੁੰਚਦੇ ਸਨ।

    ਪਰ ਇਸ ਵਾਰ ਕੋਰੋਨਾ ਕਾਰਨ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਕਾਰਨ ਲੋਕ ਗੁਰੂ ਘਰਾਂ ਤੱਕ ਨਹੀਂ ਪਹੁੰਚ ਸਕੇ ਅਤੇ ਲੋਕਾਂ ਨੇ ਘਰਾਂ ਵਿਚ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।

    ਕੋਰੋਨਾਵਾਇਰਸ

    ਤਸਵੀਰ ਸਰੋਤ, ਕੁਲਬੀਰ ਬੀਰਾ, ਬਠਿੰਡਾ

    ਤਸਵੀਰ ਕੈਪਸ਼ਨ, ਸਰਬੱਤ ਦੇ ਭਲੇ ਦੀ ਅਰਦਾਸ
  3. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

    ਜੇਕਰ ਲੌਕਡਾਊਨ ਦੌਰਾਨ ਤੁਹਾਨੂੰ ਵੀ ਘਰ ਵਿਚ ਕੰਮ ਦੌਰਾਨ ਇੰਟਰਨੈੱਟ ਦੀ ਸਪੀਡ ਨਾਲ ਜੱਦੋਜ਼ਹਿਦ ਕਰਨੀ ਪੈ ਰਹੀ ਹੈ ਤਾਂ ਇਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ।

    ਵੀਡੀਓ ਕੈਪਸ਼ਨ, ਲੌਕਡਾਊ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ
  4. ਪੰਜਾਬ ਪੁਲਿਸ ਦਾ ਇੱਕ ਏਸੀਪੀ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ

    ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਮੁਤਾਬਕ ਜ਼ਿਲ੍ਹੇ ਦੇ ਇੱਕ ਏਸੀਪੀ ਰੈਂਕ ਦੇ ਪੁਲਿਸ ਅਫ਼ਸਰ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ।

    ਇਸ ਪੁਲਿਸ ਅਫਸਰ ਨੂੰ ਲੁਧਿਆਣਾ ਦੇ ਅਪੋੋਲੋ ਹਸਪਤਾਲ ਵਿਚ ਇਲਾਜ ਲਈ ਭਰਤੀ ਕੀਤਾ ਗਿਆ ਹੈ।

    ਕੋਰੋਨਾਵਾਇਰਸ, ਲੁਧਿਆਣਾ

    ਤਸਵੀਰ ਸਰੋਤ, Apollo Hospital

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਪੌਜ਼ਿਟਿਵ ਮਾਮਲੇ ਪੰਜਾਬ ਵਿਚ ਲਗਾਤਾਰ ਵਧ ਰਹੇ ਹਨ।
  5. ਸ੍ਰੀਲੰਕਾ ਵਿਚ ਕੋਰੋਨਾ ਨਾਲ ਹੋਈ ਮੌਤ ਦਾ ਸਸਕਾਰ ਜਲਾ ਕੇ ਕਰਨਾ ਜਰੂਰੀ, ਮੁਸਲਮਾਨ ਖ਼ਫ਼ਾ

    ਸ੍ਰੀਲੰਕਾ ਵਿਚਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਜਲਾ ਕੇ ਹੀ ਕੀਤੇ ਜਾਣਗੇ। ਭਾਵੇਂ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ।

    ਸ੍ਰੀਲੰਕਾ ਦੀ ਸਰਕਾਰ ਨੇ ਇਹ ਫੈਸਲਾ ਘੱਟ ਗਿਣਤੀ ਮੁਸਲਮਾਨਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦਿਆਂ ਕੀਤਾ ਹੈ।

    ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਸ੍ਰੀਲੰਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਵਿੱਚੋਂ ਤਿੰਨ ਮੁਸਲਮਾਨ ਸਨ। ਇਨ੍ਹਾਂ ਮੁਸਲਮਾਨਾਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਜਲਾ ਕੇ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਦੇ ਰਿਸ਼ਤੇਦਾਰ ਇਸ ਲਈ ਤਿਆਰ ਨਹੀਂ ਸਨ।

    ਐਤਵਾਰ ਨੂੰ ਸ੍ਰੀਲੰਕਾ ਦੇ ਸਿਹਤ ਮੰਤਰੀ ਪਵਿਤਰਾ ਵਿਰਾਸ਼ਾਚੀ ਨੇ ਕਿਹਾ, "ਲਾਸ਼ਾਂ ਕੋਰੋਨਾ ਵਾਇਰਸ ਦੀ ਲਾਗ ਜਾਂ ਇਸਦੀ ਸ਼ੱਕੀ ਮੌਤ ਕਾਰਨ ਮੌਤ ਤੋਂ ਬਾਅਦ ਜਲਾਈਆਂ ਹੀ ਜਾਣਗੀਆਂ।"

    ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਮਾਰੇ ਗਏ ਮਰੀਜ਼ ਦਾ ਸਸਕਾਰ ਜਲਾ ਕੇ ਜਾਂ ਦਫ਼ਨਾ ਕੇ ਕੀਤਾ ਜਾ ਸਕਦਾ ਹੈ।

    ਕੋਰੋਨਾਵਾਇਰਸ , ਸ੍ਰੀਲੰਕਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰੰਗਠਨ ਮੁਤਾਬਕ ਸਸਕਾਰ ਜਲਾ ਜਾਂ ਦਫ਼ਨਾ ਕੇ ਕੀਤਾ ਜਾ ਸਕਦਾ ਹੈ
  6. ਕੋਰੋਨਾਵਾਇਰਸ: ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਹੌਟਸਪੋਟ ਬਣਨ ਮਗਰੋਂ ਕੀ ਹਾਲਾਤ

    ਪਿੰਡ ਜਵਾਹਰਪੁਰ ਦੀ ਬਲਜੀਤ ਕੌਰ ਨੇ ਮੈਨੂੰ ਫੋਨ 'ਤੇ ਦੱਸਿਆ,“ਪਹਿਲਾਂ ਕੋਰੋਨਾ ਬਾਰੇ ਖ਼ਬਰਾਂ ਸੁਣਦੇ ਸੀ, ਕੀ ਪਤਾ ਸੀ ਸਾਡੇ ਪਿੰਡ ਵਿੱਚ ਹੀ ਆ ਜਾਵੇਗਾ। ਪਿੰਡ ਵਿੱਚ ਕੋਰੋਨਾ ਦੇ ਮਰੀਜ਼ ਆਉਣ ਤੋਂ ਬਾਅਦ ਡਰ ਲਗਦਾ ਹੈ, ਅਸੀਂ ਘਰੋਂ ਬਾਹਰ ਨਹੀਂ ਨਿਕਲਦੇ।”

    ਉਨ੍ਹਾਂ ਨੇ ਕਿਹਾ ਕਿ ਹੁਣ ਰਿਸ਼ਤੇਦਾਰ ਵੀ ਫੋਨ ਕਰਕੇ ਫ਼ਿਕਰ ਜਤਾਉਂਦੇ ਅਤੇ ਪਿੰਡ ਦਾ ਹਾਲਚਾਲ ਪੁੱਛਦੇ ਹਨ। ਪੂਰੀ ਖ਼ਬਰ ਪੜਨ ਲਈ ਕਲਿਕ ਕਰੋ

    ਕੋਰੋਨਵਾਇਰਸ
    ਤਸਵੀਰ ਕੈਪਸ਼ਨ, ਜਵਾਹਪੁਰ ਪਿੰਡ ਪੰਜਾਬ ਦਾ ਸਭ ਤੋਂ ਵੱਡਾ ਕੋਰੋਨਾ ਹੌਟਸਪੌਟ ਹੈ
  7. 156 ਪਰਵਾਸੀ ਸਮੁੰਦਰੀ ਬੇੜੇ 'ਚ ਕੁਆਰੰਟਾਇਨ

    ਇਟਲੀ ਨੇ ਸਿਸਲੀ ਦੇ ਪੱਛਮੀ ਤੱਟ ਤੋਂ ਇੱਕ ਜਰਮਨ ਸਮੁੰਦਰੀ ਜਹਾਜ਼ ਵਿਚ ਸਵਾਰ 156 ਪਰਵਾਸੀਆਂ ਨੂੰ ਦੂਜੇ ਜਹਾਜ਼ ਵਿਚ ਭੇਜ ਕੇ, ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ।

    ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਹਨ।

    ਇਟਲੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਸਿਹਤ ਜਾਂਚ ਹੋਣੀ ਜ਼ਰੂਰੀ ਹੈ।

    ਜਰਮਨ ਸਮੁੰਦਰੀ ਜਹਾਜ਼, ਐਲਨ ਕੁਰਦੀ, ਨੂੰ ਕੋਰੋਨਾਵਾਇਰਸ ਦੇ ਡਰ ਦੇ ਮੱਦੇਨਜ਼ਰ ਇਟਲੀ ਅਤੇ ਮਾਲਟੀਸ ਬੰਦਰਗਾਹਾਂ ਤੱਕ ਪਹੁੰਚਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

    ਇਟਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਇਸ ਲਈ ਜ਼ਰੂਰੀ ਸੀ ਕਿਉਂਕਿ ਸਿਸਲੀ ਦੀਆਂ ਸਿਹਤ ਸੇਵਾਵਾਂ 'ਤੇ ਪਹਿਲਾਂ ਹੀ ਕਾਫ਼ੀ ਬੋਝ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  8. ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ ਤੇ ਚੀਨ ਨੇ ਖ਼ਤਰੇ ਨੂੰ ਕਿਵੇਂ ਘੱਟ ਕੀਤਾ

    ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ “ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।”

    ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ, "ਨਕਦ ਰਾਸ਼ੀ ਭੇਜਣ ਤੇ ਬਿੱਲ ਦਾ ਭੁਗਤਾਨ ਕਰਨ ਲਈ ਭੀੜ-ਭੜਾਕੇ ਵਾਲੀਆਂ ਥਾਵਾਂ 'ਤੇ ਜਾਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਦੋ ਲੋਕਾਂ ਵਿਚਾਲੇ ਵਿੱਤ ਸੰਪਰਕ ਵੀ ਹੁੰਦਾ ਹੈ, ਜਿਸ ਤੋਂ ਫਿਲਹਾਲ ਬੱਚਣ ਦੀ ਲੋੜ ਹੈ।"

    ਕੋਰੋਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨੋਟਾ ਨਾਲ ਕੋਰੋਨਾ ਫ਼ੈਲਣ ਦਾ ਸੱਚ
  9. ਕੋਰੋਨਾ ਦਾ ਅਸਰ: ਘਰ -ਘਰ ਵਿਸਾਖੀ

    ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਓਹਾਰ ਉੱਤੇ ਕੋਰੋਨਾਵਾਇਰਸ ਦਾ ਅਸਰ ਸਾਫ਼ ਦੇਖਿਆ ਜਾ ਰਿਹਾ ਹੈ।

    ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਸਣੇ ਗੁਰਦੁਆਰਿਆਂ ਵਿਚ ਇੱਕਾ ਦੁੱਕਾ ਸ਼ਰਧਾਲੂ ਹੀ ਦੇਖੇ ਜਾ ਰਹੇ ਹਨ।

    ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ ਮੁਤਾਬਕ ਲੋਕ ਘਰਾਂ ਵਿਚ ਰਹਿ ਕੇ ਹੀ ਵਿਸਾਖੀ ਮਨਾ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋੋ ਮੋਬਾਈਲ ਦੀ ਸਫ਼ਾਈ

    ਇਸ ਵੇਲੇ ਮੋਬਾਇਲ ਫੋਨ ਤੁਹਾਡਾ ਸਭ ਤੋਂ ਪਿਆਰਾ ਤੇ ਅਹਿਮ ਗੈਜ਼ਟ ਹੈ, ਕੋਰੋਨਾ ਦੇ ਵਾਇਰਸ ਤੋਂ ਇਸ ਨੂੰ ਕਿਵੇਂ ਬਚਾ ਕੇ ਰੱਖੀਏ, ਦੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋੋ ਮੋਬਾਈਲ ਦੀ ਸਫ਼ਾਈ
  11. ਕੋਰੋਨਾ ਕਹਿਰ : ਯੂਕੇ 10 ਹਜ਼ਾਰ ਮੌਤਾਂ ਵਾਲਾ 5ਵਾਂ ਮੁਲਕ ਬਣਿਆ

    • ਯੂਕੇ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦਾ ਅੰਕੜਾ 10,000 ਦੇ ਪਾਰ ਹੋ ਗਿਆ ਹੈ।
    • ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 737 ਨਵੇਂ ਕੇਸ ਸਾਹਮਣੇ ਆਏ ਹਨ
    • ਮਰਨ ਵਾਲਿਆਂ ਦੀ ਗਿਣਤੀ 10,612 ਦੱਸੀ ਜਾ ਰਹੀ ਹੈ।
    • ਯੂਕੇ 10,000 ਮੌਤਾਂ ਦੀ ਗਿਣਤੀ ਪਾਰ ਕਰਨ ਵਾਲਾ ਪੰਜਵਾਂ ਦੇਸ ਹੈ।
    • ਇਸ ਸੂਚੀ ਵਿੱਚ ਅਮਰੀਕਾ, ਸਪੇਨ, ਇਟਲੀ ਤੇ ਫਰਾਂਸ ਸ਼ਾਮਲ ਹਨ.
    • ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹਸਪਤਾਲ ਤੋਂ ਵਾਪਿਸ ਆਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਿਹਤ ਕਰਮੀਆਂ ਦਾ ਧੰਨਵਾਦ ਕੀਤਾ।
    ਕੋਰੋਨਾਵਾਇਰਸ, ਯੂਕੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕੇ ਕੋਰੋਨਾ ਕਾਰਨ ਗਹਿਰੇ ਸੰਕਟ ਵਿਚ ਹੈ
  12. ਚੀਨ ਚ ਕੋਰੋਨਾ ਦੀ ਦੂਜੀ ਮਾਰ ਦਾ ਖ਼ਤਰਾ ਬਣਿਆ

    • ਚੀਨ ਨੇ ਤਕਰੀਬਨ ਛੇ ਹਫ਼ਤਿਆਂ ਵਿੱਚ ਆਪਣੇ ਰੋਜ਼ਾਨਾ ਦੇ ਸਭ ਤੋਂ ਵੱਧ ਕੋਰੋਨਾਵਾਇਰਸ ਕਰਕੇ ਆਏ ਕੇਸਾਂ ਦੀ ਰਿਪੋਰਟ ਕੀਤੀ ਹੈ।
    • ਐਤਵਾਰ ਨੂੰ ਆਏ 108 ਨਵੇਂ ਮਾਮਲਿਆਂ ਵਿਚੋਂ 98 ਬਾਹਰਲੇ ਦੇਸਾਂ ਦੇ ਸੰਪਰਕ ਵਾਲੇ ਹਨ।
    • ਇਸ ਨਾਲ ਲਾਗ ਵਾਲੇ ਯਾਤਰੀਆਂ ਤੋਂ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।
    • ਚੀਨੀ ਸ਼ਹਿਰ ਵੁਹਾਨ ਜੋ ਕਿ ਵਾਇਰਸ ਦਾ ਕੇਂਦਰ ਸੀ, ਪਿਛਲੇ ਹਫ਼ਤੇ,11 ਹਫਤਿਆਂ ਦੇ ਲੌਕ ਡਾਊਨ ਮਗਰੋਂ ਖੋਲ੍ਹਿਆ ਗਿਆ ਸੀ।
    • ਚੀਨ ਵਿੱਚ ਐਤਵਾਰ ਨੂੰ ਦੋ ਮੌਤਾਂ ਵੀ ਹੋਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 3,341 ਹੋ ਗਈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਵਿਚ ਨਵੇਂ 108 ਮਾਮਲੇ ਤੇ 2 ਮੌਤਾਂ ਦੀ ਪੁਸ਼ਟੀ
  13. ਕੋਰੋਨਾਵਾਇਰਸ ਦੇ ਸੰਕਟ ਵਿਚ ਕੁਝ ਆਸ ਦੀ ਕਿਰਨ

    ਜਦੋਂ ਸਾਰੀ ਦੁਨੀਆਂ ਕੋਰੋਨਾਵਾਇਰਸ ਨਾਲ ਜੂਝ ਰਹੀ ਹੈ ਤਾਂ ਅਜਿਹੇ ਵਿਚ ਸੁਣੋ ਕੁਝ ਚੰਗੀਆਂ ਗੱਲਾਂ

    ਜੋਂ ਆਸ ਦੀ ਕਿਰਨ ਦਰਸਾਉਂਦੀਆਂ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਜੁੜੀਆਂ ਚੰਗੀਆਂ ਖ਼ਬਰਾਂ
  14. ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ

    ਕੋਰੋਨਾਵਾਇਰਸ ਨੇ ਪੂਰੀ ਦੁਨੀਆਂ 'ਚ ਐਮਰਜੈਂਸੀ ਦੇ ਹਾਲਾਤ ਬਣਾ ਦਿੱਤੇ ਹਨ। ਭਾਰਤ ਸਣੇ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਾਈ ਲੜਨ 'ਚ ਹਰ ਮੁਮਕਿਨ ਕਦਮ ਚੁੱਕ ਰਹੀਆਂ ਹਨ।

    ਕੋਰੋਨਾਵਾਇਰਸ ਕਾਰਨ ਕਾਰੋਬਾਰ ਬੰਦ ਪਏ ਹਨ, ਅੰਤਰਰਾਸ਼ਟਰੀ ਟ੍ਰੈਵਲ ਰੁੱਕ ਗਿਆ ਹੈ। ਹੋਟਲਾਂ 'ਚੋਂ ਲੋਕ ਜਾਣ ਤੋਂ ਬੱਚ ਰਹੇ ਹਨ। ਕੰਪਨੀਆਂ ਖ਼ਾਸ ਤੌਰ 'ਤੇ ਆਈਟੀ ਸੈਕਟਰ ਲੋਕਾਂ ਨੂੰ ਘਰੋਂ ਹੀ ਕੰਮ ਦੀ ਸੁਵਿਧਾ ਦੇ ਰਹੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੁਨੀਆਂ ਵਿਚ ਮਹਾਮਾਰੀ ਬਣ ਗਿਆ ਹੈ
  15. ਕੀ ਕੋਰੋਨਾਵਾਇਰਸ ਦੀ ਭਾਰਤ ਵਿੱਚ ਖ਼ਤਰਨਾਕ ਸਟੇਜ - 3 ਆ ਚੁੱਕੀ ਹੈ

    ਗੱਲ ਹੋ ਰਹੀ ਹੈ ਕਿ ਭਾਰਤ ਹੁਣ ਕੋਰੋਨਾਵਾਇਰਸ ਦੀ ਤੀਜੀ ਸਟੇਜ ਤੱਕ ਪਹੁੰਚਣ ਵਾਲਾ ਹੈ। ਇਸ ਵੀਡੀਓ ਰਾਹੀਂ ਜਾਣੋ ਕਿ ਕੋਰੋਨਾਵਾਇਰਸ ਦੀ ਤੀਜੀ ਸਟੇਜ ਕੀ ਹੈ ਅਤੇ ਕੋਰੋਨਾਵਾਇਰਸ ਦੀਆਂ ਹੋਰ ਸਟੇਜਾਂ ਕਿਹੜੀਆਂ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਭਾਰਤ ਵਿੱਚ ਇਸ ਵਾਇਰਸ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?
  16. ਵਿਸਾਖੀ ’ਤੇ ਕੈਪਟਨ ਅਮਰਿੰਦਰ ਦੀ ਅਪੀਲ, 'ਘਰ ਬੈਠ ਕੇ ਵਿਸਾਖੀ ਮਨਾਓ'

    ਕੈਪਟਨ ਅਮਰਿੰਦਰ ਨੇ ਵਿਸਾਖੀ ਤੇ ਸਵੇਰੇ 11 ਵਜੇ ਸਾਂਝੀ ਅਰਦਾਸ ਦਾ ਸੱਦਾ ਦਿੱਤਾ ਹੈ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਆਪਣੇ ਸੰਬੋਧਨ ਵਿੱਚ ਕੈਪਟਨ ਨੇ ਜਿੱਥੇ ਵਿਸਾਖੀ ਮੌਕੇ ਸਾਂਝੀ ਅਰਦਾਸ ਦਾ ਸੱਦਾ ਦਿੱਤਾ ਉੱਥੇ ਹੀ ਕੋਵਿਡ-19 ਬਾਰੇ ਸਰਕਾਰੀ ਨੀਤੀ ਤੇ ਪਲਾਨ ਬਾਰੇ ਜਾਣਕਾਰੀ ਦਿੱਤੀ।

    ਵੀਡੀਓ ਕੈਪਸ਼ਨ, ਵਿਸਾਖੀ 'ਤੇ ਕੀਤਾ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਕੀਤੀ ਅਰਦਾਸ ਦੀ ਅਪੀਲ
  17. ਕੋਰੋਨਾਵਾਇਰਸ ਬਾਰੇ ਅੱਜ ਦਾ ਅਪਡੇਟ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਕੋਰੋਨਾਵਾਇਰਸ ਨਾਲ ਜੁੜੀ ਦੇਸ-ਵਿਦੇਸ਼ ਦੀ ਹਰ ਅਪਡੇਟ ਤੁਹਾਨੂੰ ਇਸ ਪੇਜ ’ਤੇ ਮਿਲੇਗੀ। ਆਓ ਜਾਣਦੇ ਹਾਂ ਕੀ ਹੈ ਤਾਜ਼ਾ ਅਪਡੇਟ:

    • ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 170 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 12 ਮੌਤਾਂ ਹੋ ਚੁੱਕੀਆਂ ਹਨ।
    • ਐਤਵਾਰ ਨੂੰ ਪਟਿਆਲਾ ਵਿੱਚ ਪੁਲਿਸ ਨਾਕੇ ’ਤੇ ਹੋਏ ਹਮਲੇ ਵਿੱਚ ਜਿਸ ਏਐੱਸਆਈ ਦਾ ਹੱਥ ਵੱਢਿਆ ਗਿਆ ਸੀ, ਉਸ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਸਰਜਰੀ ਕਰਕੇ ਇਲਾਜ ਕਰ ਦਿੱਤਾ ਗਿਆ ਹੈ।
    • ਇਸ ਸਰਜਰੀ ਨੂੰ 12 ਮੈਂਬਰੀ ਟੀਮ ਨੇ 7.5 ਘੰਟੇ ਵਿੱਚ ਪੂਰਾ ਕੀਤਾ ਸੀ।
    • ਪੰਜਾਬ ਪੁਲਿਸ ਇਸ ਮਾਮਲੇ ਵਿੱਚ ਇੱਕ ਔਰਤ ਸਣੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਜੌਨ ਹੌਕਿੰਗਰਸ ਯੂਨੀਵਰਸਿਟੀ ਅਨੁਸਾਰ ਇਟਲੀ ਵਿੱਚ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਤੁੁਰਕੀ ਵਿੱਚ ਲੌਕਡਾਊਨ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਉੱਤੇ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਾਲੂ ਨੇ ਅਸਤੀਫ਼ਾ ਦੇ ਦਿੱਤਾ ਹੈ।
    • ਤੁੁਰਕੀ ਵਿੱਚ ਲੌਕਡਾਊਨ ਲਗਾਉਣ ਤੋਂ ਬਾਅਦ ਅਫਰਾ-ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ ਸੀ।
    • ਸ਼੍ਰੀ ਲੰਕਾ ਵਿੱਚ ਹੁਣ ਲਾਸ਼ਾਂ ਨੂੰ ਸਿਰਫ਼ ਸਾੜਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਨਾਲ ਉੱਥੇ ਘੱਟ ਗਿਣਤੀ ਮੁਸਲਮਾਨਾਂ ਵਿੱਚ ਰੋਸ ਪੈਦਾ ਹੋ ਗਿਆ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images