ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਅਸੀਂ ਲਾਈਵ ਪੇਜ ਮੁੜ ਤੋਂ ਸ਼ੁਰੂ ਕਰ ਰਹੇ ਹਾਂ। ਕੋਰੋਨਾਵਾਇਰਸ ਕਰਕੇ ਅਮਰੀਕਾ ਇਸ ਵੇਲੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਬਣ ਗਿਆ ਹੈ। ਇੱਥੇ ਮ੍ਰਿਤਕਾਂ ਦੀ ਗਿਣਤੀ 20 ਹਜ਼ਾਰ ਟੱਪ ਗਈ ਹੈ ਅਤੇ ਲਾਗ ਨਾਲ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ ਅਤੇ ਪੰਜਾਬ ਬਾਰੇ ਵੀ ਅਪਡੇਟ ਦਿਆਂਗੇ।
ਕੋਰੋਨਾਵਾਇਰਸ: 12 ਮੈਂਬਰੀ ਟੀਮ ਨੇ 7.5 ਘੰਟੇ ਦੀ ਸਰਜਰੀ 'ਚ ਪੁਲਿਸ ਨਾਕੇ 'ਤੇ ਹੋਏ ਹਮਲੇ 'ਚ ਜ਼ਖ਼ਮੀ ASI ਦਾ ਵੱਢਿਆ ਹੱਥ ਜੋੜਿਆ; ਅਮਰੀਕਾ ਵਿੱਚ ਸਭ ਤੋਂ ਵੱਧ 20 ਹਜ਼ਾਰ ਮੌਤਾਂ
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ
