ਕੋਰੋਨਾਵਾਇਰਸ: 12 ਮੈਂਬਰੀ ਟੀਮ ਨੇ 7.5 ਘੰਟੇ ਦੀ ਸਰਜਰੀ 'ਚ ਪੁਲਿਸ ਨਾਕੇ 'ਤੇ ਹੋਏ ਹਮਲੇ 'ਚ ਜ਼ਖ਼ਮੀ ASI ਦਾ ਵੱਢਿਆ ਹੱਥ ਜੋੜਿਆ; ਅਮਰੀਕਾ ਵਿੱਚ ਸਭ ਤੋਂ ਵੱਧ 20 ਹਜ਼ਾਰ ਮੌਤਾਂ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ ਅਤੇ ਕੁੱਲ ਕੇਸ 17 ਲੱਖ ਤੋਂ ਪਾਰ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ

ਲਾਈਵ ਕਵਰੇਜ

  1. ਕੀ ਮਾਸਕ ਕੋਰੋਨਵਾਇਰਸ ਤੋਂ ਬਚਾਅ ਸਕਦਾ ਹੈ

    ਪੰਜਾਬ, ਚੰਡੀਗੜ੍ਹ ਤੇ ਦਿੱਲੀ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਵੀ ਕਿੰਨਾ ਕੂ ਲਾਹੇਵੰਦ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਸਕਦੇ ਹਨ?
  2. ਕੀ ਭਾਰਤ ਵਿਚ ਕੋਰੋਨਾ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?

    ਸਿਹਤ ਮਾਹਰਾਂ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਭਾਰਤ ਵਿਚ ਕੋਰੋਨਾ ਦੀ ਸਭ ਤੋਂ ਖ਼ਤਰਨਾਕ ਸਟੇਜ-3 ਸ਼ੁਰੂ ਹੋਣ ਵਾਲੀ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਭਾਰਤ ਵਿੱਚ ਇਸ ਵਾਇਰਸ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?
  3. ਪੁਲਿਸ ਉੱਤੇ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ: ਜਥੇਦਾਰ, SGPC, ਦਿੱਲੀ ਕਮੇਟੀ ਤੇ ਅਕਾਲੀ ਦਲ ਵਲੋਂ ਸਖ਼ਤ ਕਾਰਵਾਈ ਦੀ ਮੰਗ

    ਇਸ ਮੰਦਭਾਗੀ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ,ਓਨੀ ਹੀ ਘੱਟ ਹੈ। ਜਿੰਨ੍ਹਾਂ ਨੇ ਗਲਤੀ ਕੀਤੀ ਹੈ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇ, ਜਿਸ ਜਥੇਬੰਦੀ ਦਾ ਮੈਂਬਰ ਹੈ ਓਹ ਵੀ ਸਖ਼ਤ ਕਾਰਵਾਈ ਕਰੇ:

    ਰਘਬੀਰ ਸਿੰਘ, ਜਥੇਦਾਰ, ਤਖ਼ਤ ਕੇਸਗੜ੍ਹ ਸਾਹਿਬ

    ਮਹਾਮਾਰੀ ਉੱਤੇ ਨਿਪਟਣ ਲਈ ਪੁਲਿਸ ਉੱਤੇ ਹਮਲਾ ਕਰਨਾ ਨਿੰਦਣਯੋਗ ਹੈ ਅਤੇ ਹਰ ਕਿਸੇ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦੀ ਹੈ ਅਤੇ ਅਨੁਸ਼ਾਸ਼ਨ ਵਿਚ ਰਹਿਣਾ ਚਾਹੀਦਾ ਹੈ:

    ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ,SGPC

    ਲੋਕ ਭਲਾਈ ਦੀ ਡਿਊਟੀ ਕਰ ਰਹੇ ਪੁਲਿਸ ਵਾਲੇ ਦਾ ਹੱਥ ਵੱਢਣਾ ਨਿੰਦਣਯੋਗ ਕਾਰਵਾਈ ਹੈ, ਨਿਹੰਗ ਮੁਖੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇ :

    ਦਲਜੀਤ ਸਿੰਘ ਚੀਮਾ, ਬੁਲਾਰਾ, ਅਕਾਲੀ ਦਲ

    ਮੈਂ ਅਜਿਹੇ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ, ਪਰ ਇਹ ਨਿੱਜੀ ਅਪਰਾਧ ਦੀ ਘਟਨਾ ਹੈ, ਇਸ ਨੂੰ ਧਰਮ ਨਾਲ ਨਾ ਜੋੜਿਆ ਜਾਵੇ :

    ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ DGMC

    Corona virus

    ਤਸਵੀਰ ਸਰੋਤ, Ravinder Singh Robin/BBC

    ਤਸਵੀਰ ਕੈਪਸ਼ਨ, ਗੋਬਿੰਦ ਸਿੰਘ ਲੌਂਗੋਵਾਲ , ਪ੍ਰਧਾਨ, ਸ਼੍ਰੋਮਣੀ ਕਮੇਟੀ
  4. ਪੁਲਿਸ ਹਮਲੇ ਦੇ ਮੁਲਜ਼ਮ ਨਿਹੰਗਾਂ ਨੂੰ ਕਿਵੇਂ ਅਤੇ ਕਿੱਥੋਂ ਫੜ੍ਹਿਆ ਗਿਆ

    ਹਮਲਾ ਕਰਨ ਵਾਲੇ ਮੁਲਜ਼ਮਾਂ ਬਾਰੇ ਪੁਲਿਸ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਦਾਅਵਾ

    • ਮੁਲਜ਼ਮਾਂ ਨੂੰ ਡੇਰੇ ਦੇ ਗੁਰਦੁਆਰੇ ਨਾਲ ਕੁਆਟਰਾਂ ਵਿਚੋਂ ਘੇਰਾ ਪਾ ਕੇ 9 ਜਣੇ ਗ੍ਰਿਫ਼ਤਾਰ ਕੀਤੇ ਗਏ ਅਤੇ ਮਰਿਯਾਦਾ ਦਾ ਉਲੰਘਣ ਨਹੀਂ ਹੋਇਆ।
    • ਮੁਲਜ਼ਮਾਂ ਤੋਂ ਦੇਸੀ ਪਿਸਤੌਲ, ਤਲਵਾਰਾਂ ਅਤੇ ਕਈ ਹੋਰ ਨਜ਼ਾਇਜ਼ ਹਥਿਆਰ ਬਰਾਮਦ ਕੀਤੇ ਗਏ
    • ਪੁਲਿਸ ਨੇ ਜਦੋਂ ਡੇਰੇ ਨੂੰ ਘੇਰਾ ਪਾਇਆ ਗਿਆ ਤਾਂ 7-8 ਸਿਲੰਡਰ ਰੱਖ ਨੇ ਕਣਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਦਾ ਰੁਖ ਉਲਟਾ ਹੋਣ ਕਰਨ ਬਚਾਅ ਹੋ ਗਿਆ
    • ਪੁਲਿਸ ਨੇ ਕੋਈ ਗੋਲੀ ਨਹੀ ਚਲਾਈ, ਮੁਲਜ਼ਮ ਨੂੰ ਗੋਲ਼ੀ ਕਿਸ ਦੀ ਲੱਗੀ, ਜਾਂਚ ਕੀਤੀ ਜਾ ਰਹੀ
    • 35 ਲੱਖ ਰੁਪਏ ਅਤੇ ਨਸ਼ੇ ਦੀਆਂ ਛੇ ਬੋਰੀਆਂ (ਭੰਗ ਤੇ ਸੁੱਖਾ) ਵੀ ਬਰਾਮਦ ਕੀਤਾ ਗਿਆ।
    • ਸਥਾਨਕ ਲੋਕਾਂ ਨੇ ਮੁਤਾਬਕ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜਿਆਂ ਦੇ ਕੇਸ ਦਰਜ ਹਨ।
    ਬਲਬੇੜਾ ਪਿੰਡ ਪਟਿਆਲਾ ਨਿਹੰਗ ਡੇਰਾ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਬਲਬੇੜਾ ਪਿੰਡ ਵਿਚਲਾ ਨਿਹੰਗਾ ਦਾ ਡੇਰਾ, ਜਿੱਥੋ ਗ੍ਰਿਫਤਾਰੀਆਂ ਕੀਤੀਆਂ ਗਈਆਂ
  5. ਪੁਲਿਸ ’ਤੇ ਹਮਲਾ ਕਰਨ ਵਾਲੇ ਬੁੱਢਾ ਦਲ ਦੇ ਮੈਂਬਰ ਨਹੀਂ : ਬਲਬੀਰ ਸਿੰਘ, ਨਿਹੰਗ ਜਥੇਬੰਦੀ ਬੁੱਢਾ ਦਲ ਨੇ ਮੁਖੀ ਬਲਬੀਰ ਸਿੰਘ ਨੇ ਪੁਲਿਸ 'ਤੇ ਹਮਲੇ ਦੀ ਨਿੰਦਾ ਕੀਤੀ ਹੈ

    ਹਮਲੇ ਉੱਤੇ ਮੀਡੀਆ ਨੂੰ ਆਪਣਾ ਪ੍ਰਤੀਕਰਮ ਦਿੰਦਿਆਂ ਬਲਬੀਰ ਸਿੰਘ ਨੇ ਕਿਹਾ

    ‘‘ਹਮਲਾ ਕਰਨ ਵਾਲਿਆਂ ਦਾ ਨਿਹੰਗ ਜਥੇਬੰਦੀ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ, ਇਹ ਅਖੌਤੀ ਨਿਹੰਗ ਹਨ’’

    ‘‘ਬੁੱਢਾ ਦਲ ਤੇ ਤਰਨਾ ਦਲ ਦੇ ਨਿਹੰਗ ਤਾਂ ਪ੍ਰਸਾਸ਼ਨ ਨਾਲ ਮਿਲਕੇ ਲੋੜਵੰਦਾਂ ਲਈ ਲੰਗਰ ਚਲਾ ਰਹੇ ਹਨ’’

    ‘‘ਹਮਲਾ ਕਰਨ ਵਾਲਿਆਂ ਦਾ ਬਾਣਾ ਦੀ ਪੂਰਾ ਨਿਹੰਗ ਸਿੰਘਾਂ ਵਾਲਾ ਨਹੀਂ, ਇਹ ਕੋਈ ਜਾਅਲੀ ਜਿਹੇ ਬੰਦੇ ਹਨ, ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਿਹੰਗਾਂ ਨੂੰ ਬਦਨਾਮ ਕਰਨ ਵਾਲੇ ਕੌਣ ਹਨ?’’

    ਨਿਹੰਗ ਹਮਲਾ

    ਤਸਵੀਰ ਸਰੋਤ, Budha Dal /YT

    ਤਸਵੀਰ ਕੈਪਸ਼ਨ, ਬਲਬੀਰ ਸਿੰਘ, ਮੁਖੀ ਬੁੱਢਾ ਦਲ
  6. ਪਟਿਆਲਾ ’ਚ ਪੁਲਿਸ ਪਾਰਟੀ ਉੱਤੇ ਹਮਲੇ ਦੀ ਸਖ਼ਤ ਨਿੰਦਾ

    ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਵਿਚ ਪੁਲਿਸ ਪਾਰਟੀ ਉੱਤੇ ਨਿਹੰਗਾਂ ਦੇ ਹਮਲੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

    ਆਪਣੇ ਟਵੀਟ ਵਿਚ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪੀਜੀਆਈ ਦਾ ਡਾਇਰੈਕਟ ਨਾਲ ਗੱਲਬਾਤ ਕੀਤੀ ਹੈ ਤੇ ਏਐੱਸਆਈ ਹਰਜੀਤ ਸਿੰਘ ਦੀ ਸਰਜਰੀ ਕੀਤੀ ਜਾ ਰਹੀ ਹੈ।

    ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਪੁਲਿਸ ਤੇ ਮੰਡੀ ਮੁਲਾਜ਼ਮਾਂ ਉੱਤੇ ਹਮਲੇ ਦੀ ਨਿਖੇਧੀ ਕੀਤੀ ਹੈ।

    ਭਗਵੰਤ ਮਾਨ ਨੇ ਫੇਸਬੁੱਕ ਉੱਤੇ ਇੱਕ ਵੀਡੀਓ ਪਾਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, bhagwant Mann/FB

    ਤਸਵੀਰ ਕੈਪਸ਼ਨ, ਭਗਵੰਤ ਮਾਨ, ਮੈਂਬਰ ਲੋਕ ਸਭਾ ਸੰਗਰੂਰ (ਫਾਇਲ ਫੋਟੋ )
  7. ਪਟਿਆਲ ਹਮਲੇ ਦੇ 7 ਮੁਲਜ਼ਮ ਨਿਹੰਗ ਕਾਬੂ, ਫਾਇਰਿੰਗ ’ਚ 1 ਜ਼ਖ਼ਮੀ

    ਪਟਿਆਲਾ ਸਬਜ਼ੀ ਮੰਡੀ ਵਿਚ ਪੁਲਿਸ ਉੱਤੇ ਤਲਵਾਰਾਂ ਨਾਲ ਹਮਲਾ ਕਰਨ ਵਾਲੇ 7 ਨਿਹੰਗ ਗ੍ਰਿਫ਼ਤਾਰ ਕਰ ਲਏ ਗਏ ਹਨ

    ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਟਿਆਲਾ-ਚੀਕਾ ਰੋਡ ਉੱਤੇ ਪੈਦੇ ਗੁਰਦੁਆਰੋ ਨੂੰ ਘੇਰਾ ਪਾਕੇ ਗ੍ਰਿਫ਼ਤਾਰੀ ਕੀਤੀ।

    ਪਟਿਆਲਾ ਜ਼ੋਨ ਦੇ ਆਈਜੀ ਜਤਿੰਦਰ ਸਿੰਘ ਔਲਖ਼ ਤੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਦੀ ਨਿਗਰਾਨੀ ਹੇਠ ਹੋਏ ਆਪਰੇਸ਼ਨ ਦੌਰਾਨ ਗੋਲੀਬਾਰੀ ਵੀ ਹੋਈ

    ਪੁਲਿਸ ਦੀ ਗੋਲੀਬਾਰੀ ਵਿਚ ਇੱਕ ਨਿਹੰਗ ਜ਼ਖ਼ਮੀ ਵੀ ਹੋਇਆ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. 52 ਦੇਸ਼ਾਂ ਦੇ 22,073 ਸਿਹਤ ਕਾਮੇ ਵੀ ਪ੍ਰਭਾਵਿਤ : WHO

    ਵਿਸ਼ਵ ਸਿਹਤ ਸੰਗਠਨ ਨੇ 11 ਅਪ੍ਰੈਲ ਨੂੰ ਇਕ ਰਿਪੋਰਟ ਵਿਚ ਕਿਹਾ ਹੈ ਕਿ ਹੁਣ ਤੱਕ 22,073 ਸਿਹਤ ਕਾਮੇ ਕੋਰੋਨਾਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਹੋ ਚੁੱਕੇ ਹਨ।

    ਸੰਸਥਾ ਅਨੁਸਾਰ 8 ਅਪ੍ਰੈਲ ਤੱਕ 52 ਦੇਸ਼ਾਂ ਦੇ 22,073 ਸਿਹਤ ਕਾਮੇ ਪ੍ਰਭਾਵਿਚ ਹੋਏ ਸਨ। ਸੰਗਠਨ ਦਾ ਕਹਿਣਾ ਹੈ ਕਿ ਸੰਗਠਨ ਨੂੰ ਸਾਰੇ ਦੇਸ਼ਾਂ ਦੇ ਸਿਹਤ ਕਾਮਿਆਂ ਵਿੱਚ ਕੋਰੋਨਾ ਲਾਗ ਬਾਰੇ ਠੋਸ ਜਾਣਕਾਰੀ ਨਹੀਂ ਮਿਲ ਰਹੀ, ਇਸ ਲਈ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ।

    corona virus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਿਹਤ ਕਰਮੀ ਫਰੰਟ ਲਾਈਨ 'ਤੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ
  9. ਪਟਿਆਲਾ ਵਿੱਚ ਪੁਲਿਸ ਉੱਤੇ ਹਮਲੇ ਦੌਰਾਨ ਜੋ ਜੋ ਹੋਇਆ

    ਪਟਿਆਲਾ ਜ਼ਿਲ੍ਹਾ ਪੁਲਿਸ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਮੁਤਾਬਕ

    • ਘਟਨਾ ਪਟਿਆਲਾ ਦੀ ਸਨੌਰ ਰੋਡ ਸ਼ਬਜ਼ੀ ਮੰਡੀ ਵਿਚ ਐਤਵਾਰ ਸਵੇਰੇ 6.15 ਵਜੇ ਵਾਪਰੀ
    • ਗੱਡੀ ਵਿਚ ਨਿਹੰਗਾਂ ਨੂੰ ਨਾਕੇ ਉੱਤੇ ਰੋਕਿਆ ਗਿਆ ਤੇ ਪਾਸ ਦੀ ਮੰਗ ਕੀਤੀ, ਪਰ ਉਨ੍ਹਾਂ ਬੈਰੀਗੇਟ ਤੋੜ ਕੇ ਗੱਡੀ ਭਜਾ ਲਈ
    • ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੱਗੇ ਵਧ ਕੇ ਰੋਕਿਆ ਤਾਂ ਉਨ੍ਹਾਂ ਤਲਵਾਰਾਂ ਨਾਲ ਹਮਲਾ ਬੋਲ ਦਿੱਤਾ।
    • ਹਮਲੇ ਵਿਚ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਤੇ ਪਟਿਆਲਾ ਸਦਰ ਥਾਣੇ ਦੇ ਮੁਖੀ ਦੀ ਬਾਂਹ ਉੱਤੇ ਸੱਟ ਲੱਗੀ ਹੈ।
    • ਏਐੱਸਆਈ ਹਰਜੀਤ ਸਿੰਘ ਦੀ ਪੀਜੀਆਈ ਵਿਚ ਸਰਜਰੀ ਕੀਤੀ ਜਾ ਰਹੀ ਹੈ।
    • ਹਮਲੇ ਤੋਂ ਬਾਅਦ ਨਿਹੰਗ ਵਾਰਦਾਤ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਤੇ ਪੁਲਿਸ ਨੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  10. , 'ਨਿਹੰਗਾਂ ਨੇ ਪਹਿਲਾ ਬੈਰੀਗੇਟ ਤੋੜੇ ਫਿਰ ਕੀਤਾ ਪੁਲਿਸ ਉੱਤੇ ਹਮਲਾ'

    ਪਟਿਆਲਾ ਸਬਜ਼ੀ ਮੰਡੀ ਵਿਚ ਐਤਵਾਰ ਸਵੇਰੇ ਨਿਹੰਗਾਂ ਨੇ ਤਲਵਾਰਾਂ ਨਾਲ ਪੁਲਿਸ ਉੱਤੇ ਹਮਲਾ ਕਰ ਦਿੱਤਾ। ਜਿਸ ਕਰਕੇ ਇੱਕ ਏਐਸਆਈ ਦਾ ਗੁੱਟ ਵੱਢਿਆ ਗਿਆ ਜਦਕਿ ਥਾਣੇਦਾਰ ਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ।

    ਬੀਬੀਸੀ ਸਹਿਯੋਗੀ ਆਰਜੇ ਸਿੰਘ ਨੇ ਪਟਿਆਲਾ ਜ਼ਿਲ੍ਹੇ ਪੁਲਿਸ ਮੁਖੀ ਮਨਦੀਪ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਪਟਿਆਲਾ-ਚੀਕਾ ਮਾਰਗ 'ਤੇ ਸਥਿਤ ਗੁਰਦੁਆਰਾ ਖਿਚੜੀ ਸਾਹਿਬ ਦੇ ਪੰਜ ਨਿਹੰਗ ਐਤਵਾਰ ਸਵੇਰੇ ਇਕ ਗੱਡੀ ਵਿਚ ਸਬਜ਼ੀ ਮੰਡੀ ਵਿਚ ਆਏ ਸਨ।

    ਜਦੋਂ ਉਨ੍ਹਾਂ ਨੂੰ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਰਫਿਊ ਲੱਗਾ ਹੋਣ ਬਾਰੇ ਕਿਹਾ ਤਾਂ ਉਹ ਬੈਰੀਕੇਡ ਤੋੜ ਕੇ ਗੱਡੀ ਭਜਾ ਕੇ ਜਾਣ ਲੱਗੇ ਤਾਂ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਉਨ੍ਹਾ ਨੇ ਤੇ ਪੁਲਿਸ ਮੁਲਾਜ਼ਮਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ।

    ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਏਐੱਸਆਈ ਦਾ ਗੁੱਟ ਵੱਢਿਆ ਗਿਆ ਹੈ, ਜਿਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ।

    ਪੀਜੀਆਈ ਦੇ ਸੀਨੀਅਰ ਸਰਜਨ ਵੱਢਿਆ ਹੋਇਆ ਗੁੱਟ ਸਰਜਰੀ ਨਾਲ ਜੋੜਨ ਦਾ ਯਤਨ ਕਰ ਰਹੇ ਹਨ।

    Coronavirus

    ਤਸਵੀਰ ਸਰੋਤ, Punjab Police File

    ਤਸਵੀਰ ਕੈਪਸ਼ਨ, ਡੀਜੀਪੀ ਦਿਨਕਰ ਗੁਪਤਾ
  11. ਪਟਿਆਲਾ: ਨਿੰਹਗਾਂ ਦਾ ਪੁਲਿਸ ਉੱਤੇ ਹਮਲਾ, ਏਐੱਸਆਈ ਦਾ ਹੱਥ ਵੱਢਿਆ

    ਪੰਜਾਬ ਦੇ ਪਟਿਆਲਾ ਵਿਚ ਸ਼ਬਜੀ ਮੰਡੀ ਵਿਚ ਲੌਕਡਾਊਨ ਅਤੇ ਕਰਫਿਊ ਦੌਰਾਨ ਕੁਝ ਨਿਹੰਗਾ ਨੇ ਪੁਲਿਸ ਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

    ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

    ਇਸ ਘਟਨਾ ਦੌਰਾਨ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ, ਜਿਸ ਦੀ ਚੰਡੀਗੜ੍ਹ ਪੀਜੀਆਈ ਵਿਚ ਸਰਜਰੀ ਕੀਤੀ ਜਾ ਰਹੀ ਹੈ।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  12. ਪੰਜਾਬ ਤੇ ਇਸ ਦੇ ਗੁਆਂਢੀ ਸੂਬਿਆਂ ਦੇ ਕੀ ਹਨ ਹਾਲਾਤ

    • ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
    • ਪੰਜਾਬ ਵਿਚ ਕੁਲ 158 ਕੇਸ ਪੌਜ਼ਿਟਿਵ ਪਾਏ ਗਏ,ਜਿੰਨ੍ਹਾਂ ਵਿਚੋਂ 12 ਮੌਤਾਂ ਵੀ ਹੋਈ ਗਈਆਂ ਤੇ 20 ਜਣੇ ਠੀਕ ਵੀ ਹੋਏ ਹਨ।
    • ਹਰਿਆਣਾ ਵਿਚ 11 ਨਵੇਂ ਕੇਸਾਂ ਨਾਲ ਗਿਣਤੀ 177 ਹੋ ਗਈ ਹੈ, ਜਿੰਨ੍ਹਾਂ ਵਿਚੋਂ 03 ਮੌਤਾਂ ਵੀ ਹੋਈ ਗਈਆਂ।
    • ਚੰਡੀਗੜ੍ਹ ਵਿਚ ਕੋਰੋਨਾ ਦੀ ਲਾਗ ਦਾ ਫੈਲਾਅ ਲਗਭਗ ਕੰਟਰੋਲ ਵਿਚ ਹੈ, ਇੱਥੇ 19 ਕੇਸ ਹਨ।
    • ਹਿਮਾਚਲ ਪ੍ਰਦੇਸ਼ ਵਿਚ 32 ਪੌਜ਼ਿਟਿਵ ਕੇਸ ਹਨ ਅਤੇ 01 ਮੌਤ ਹੋ ਚੁੱਕੀ ਹੈ।
    • ਜੰਮੂ ਕਸ਼ਮੀਰ ਵਿਚ 224 ਪੌਜ਼ਿਟਿਵ ਕੇਸ ਹਨ ਅਤੇ 04 ਮੌਤਾਂ ਹੋਈਆਂ ਹਨ। ਤੇ ਲੱਦਾਖ ਵਿਚ 15 ਕੇਸ ਆਏ ਹਨ।
    • ਦਿੱਲੀ ਵਿਚ ਹੁਣ 1000 ਕੇਸ ਪੌਜ਼ਿਟਿਵ ਹਨ ਅਤੇ 14 ਮੌਤਾਂ ਹੋਈਆਂ ਹਨ।
    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਜਾਬ ਦੀ ਇੱਕ ਸੰਕੇਤਕ ਤਸਵੀਰ
  13. ਕੋਰੋਨਾਵਾਇਰਸ ਬਾਰੇ ਮਿੱਥਾਂ ਤੋੜਨ ਵਾਲਾ ਵੀਡੀਓ

    ਕੋਰੋਨਵਾਇਰਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਤੇ ਮਿੱਥਾਂ ਵੀ ਚੱਲ ਰਹੀਆਂ ਹਨ। ਸਭ ਤੋ ਵੱਧ ਇਹ ਚੱਲ ਰਹੀ ਹੈ ਗਰਮੀ ਨਾਲ ਕੋੋਰਨਾ ਖ਼ਤਮ ਹੋ ਜਾਵੇਗਾ। ਪਰ ਕੀ ਹੈ ਇਸ ਦਾ ਸੱਚ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ? ਵਾਇਰਲ ਮੈਸੇਜ ਦੀ ਪੜਤਾਲ
  14. ਲੌਕਡਾਊਨ ਦੌਰਾਨ ਕਾਨੂੰਨ ਛਿੱਕੇ 'ਤੇ ਟੰਗ ਭਾਜਪਾ ਵਿਧਾਇਕ ਨੇ ਮਨਾਇਆ ਜਨਮਦਿਨ

  15. ਭਾਰਤ ਵਿੱਚ ਕੇਸ 8 ਹਜ਼ਾਰ ਤੋਂ ਪਾਰ, 273 ਮੌਤਾਂ

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 34 ਮੌਤਾਂ ਅਤੇ 909 ਨਵੇਂ ਕੇਸ ਸਾਹਮਣੇ ਆਏ ਹਨ।

    ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 8375 ਹੋ ਗਈ ਹੈ ਅਤੇ 273 ਮੌਤਾਂ ਹੋ ਗਈਆਂ ਹਨ। 716 ਲੋਕ ਠੀਕ ਵੀ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਜੋ ਮੁਲਕ ਐਟਮ ਬੰਬ ਬਣਾ ਸਕਦਾ ਹੈ ਕੀ ਉਹ ਵੈਂਟੀਲੇਟਰ ਤੇ ਜਾਂਚ ਲਈ ਟੈਸਟਿੰਗ ਕਿਟ ਨਹੀਂ ਬਣਾ ਸਕਦਾ?- ਇਮਰਾਨ ਖ਼ਾਨ

    ਪਾਕਿਸਤਾਨੀ ਅਖ਼ਬਾਰਾਂ ਦੇ ਹਵਾਲੇ ਨਾਲ ਜੇਕਰ ਪਾਕਿਸਤਾਨ ਵਿੱਚ ਝਾਤ ਮਾਰੀਏ ਤਾਂ ਉੱਥੇ ਜ਼ਿਆਦਾ ਕੋਰੋਨਾਵਾਇਰਸ ਹੀ ਛਾਇਆ ਹੋਇਆ ਸੀ।

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਨਾਲ ਸ਼ਨੀਵਾਰ ਰਾਤ 12 ਵਜੇ ਤੱਕ 86 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਪੀੜਤ ਹਨ।

    ਪਾਕਿਸਤਾਨ ਦਾ ਪੰਜਾਬ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 2,425 ਲੋਕ ਹੁਣ ਤੱਕ ਲਾਗ ਨਾਲ ਪੀੜਤ ਮਿਲੇ ਹਨ।

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਲੋੜੀਂਦੇ ਸਾਧਨਾਂ ਦੀ ਘਾਟ ਦੀ ਗੱਲ ਸਵੀਕਾਰ ਕੀਤੀ ਹੈ।

    ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੋ ਮੁਲਕ ਐਟਮ ਬੰਬ ਬਣਾ ਸਕਦਾ ਹੈ ਕੀ ਉਹ ਵੈਂਟੀਲੇਟਰ ਤੇ ਜਾਂਚ ਲਈ ਟੈਸਟਿੰਗ ਕਿਟ ਨਹੀਂ ਬਣਾ ਸਕਦਾ?

    ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਦੇ ਮਰੀਜ਼ ਵਧੇ ਤਾਂ ਪਾਕਿਸਤਾਨ ਦੀ ਸਿਹਤ ਸੇਵਾ ਇਸ ਦਾ ਬੋਝ ਨਹੀਂ ਚੁੱਕ ਸਕੇਗੀ।

    ਕੋਰੋਨਾਵਾਇਰਸ, ਪਾਕਿਸਤਾਨ, ਇਮਰਾਨ ਖਾਨ, ਸਿਹਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਲੋੜੀਂਦੇ ਸਾਧਨਾਂ ਦੀ ਘਾਟ ਦੀ ਗੱਲ ਸਵੀਕਾਰ ਕੀਤੀ
  17. UK ਵਿਕਾਸਸ਼ੀਲ ਦੇਸਾਂ ਨੂੰ ਦੇਵੇਗਾ 20 ਕਰੋੜ ਡਾਲਰ ਦੀ ਮਦਦ

    ਬ੍ਰਿਟੇਨ ਨੇ ਕਿਹਾ ਹੈ ਕਿ ਉਹ ਵਿਕਾਸਸ਼ੀਲ ਦੇਸਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਵਿੱਚ ਮਦਦ ਕਰੇਗਾ ਅਤੇ ਇਸ ਲਈ ਉਹ 20 ਕਰੋੜ ਡਾਲਰ ਦਾਨ ਦੇਣ ਦਾ ਐਲਾਨ ਕੀਤਾ ਹੈ।

    ਇਨ੍ਹਾਂ ਪੈਸਿਆਂ ਦੀ ਵਰਤੋਂ ਸ਼ਰਨਾਰਥੀ ਕੈਂਪਾਂ ਅਤੇ ਹੈਂਡਵਾਸ਼ ਸਟੇਸ਼ਨ ਯਾਨਿ ਹੱਥ ਧੋਣ ਲਈ ਬਣਾਏ ਜਾਣ ਵਾਲੇ ਸਟੇਸ਼ਨਾਂ ’ਤੇ ਕੀਤੀ ਜਾਵੇਗੀ।

    ਬ੍ਰਿਟੇਨ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 917 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਕੁੱਲ ਅੰਕੜਾ 9 ਹਜ਼ਾਰ ਤੋਂ ਪਾਰ ਹੋ ਗਿਆ ਹੈ।

  18. ਕੋਰੋਨਾਵਿਰਸ: ਪੂਰੀ ਦੁਨੀਆਂ ਵਿੱਚ 17.7 ਲੱਖ ਤੋਂ ਵੱਧ ਕੇਸ

    ਜੌਨ ਹੌਪਕਿਨਸ ਯੂਨੀਵਰਸਿਟੀ ਮੁਤਾਬਤ ਦੁਨੀਆਂ ਦੇ 185 ਦੇਸਾਂ ਵਿੱਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲ ਗਿਆ ਹੈ।

    ਇਸ ਕਾਰਨ ਪੂਰੀ ਦੁਨੀਆਂ ਵਿੱਚ 17,73,358 ਲੋਕ ਪੀੜਤ ਹੋ ਗਏ ਹਨ, ਜਦ ਕਿ 1,08,702 ਲੋਕਾਂ ਦੀ ਮੌਤ ਹੋ ਗਈ ਹੈ।

    ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਇਸ ਵੇਲੇ ਅਮਰੀਕਾ ਵਿੱਚ ਹਨ ਇੱਥੇ, 5,27,111 ਲੋਕ ਕੋਵਿਡ-19 ਨਾਲ ਪੀੜਤ ਹਨ ਅਤੇ ਅਮਰੀਕਾ ਵਿੱਚ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  19. ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਨੇ ਇਟਲੀ ਨੂੰ ਵੀ ਪਿੱਛੇ ਛੱਡਿਆ

    ਅਮਰੀਕਾ ਵਿੱਚ ਲਗਾਤਾਰ ਕੋਰੋਨਾਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਣ ਤੱਕ ਇਟਲੀ ਨੂੰ ਸਮਝਿਆ ਜਾਂਦਾ ਸੀ ਕਿ ਇਸ ਮੁਲਕ ਵਿੱਚ ਵਾਇਰਸ ਕਾਰਨ ਹਾਲਾਤ ਸਭ ਤੋਂ ਖ਼ਰਾਬ ਹਨ ਪਰ ਹੁਣ ਅਜਿਹਾ ਨਹੀਂ ਰਿਹਾ।

    • ਅਮਰੀਕਾ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ, 20 ਹਜ਼ਾਰ ਮੌਤਾਂ, ਪੰਜ ਲੱਖ ਮਾਮਲੇ।
    • ਫਰਾਂਸ ਵਿੱਚ ਪਿਛਲੇ 24 ਘੰਟਿਆੰ ਵਿੱਚ 1000 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇੱਥੇ ਮ੍ਰਿਤਕਾਂ ਦੀ ਗਿਣਤੀ 13 ਹਜ਼ਾਰ ਪਾਰ ਕਰ ਗਈ ਹੈ।
    • ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ ਇੱਕ ਲੱਖ ਤੋਂ ਵੱਧ ਮੌਤਾਂ।
    • ਕੋਰੋਨਾਵਾਇਰਸ ਦੀ ਲਾਗ ਨਾਲ 17 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 3.5 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ 7500 ਤੋਂ ਵੱਧ ਮਾਮਲੇ ਅਤੇ 242 ਮੌਤਾਂ।
    • ਪੰਜਾਬ ਸਣੇ ਕਈ ਸੂਬਿਆਂ ਨੇ ਘੱਟੋ-ਘੱਟ 30 ਅਪ੍ਰੈਲ ਤੱਕ ਵਧਾਇਆ ਲੌਕਡਾਊਨ।
    • ਪੰਜਾਬ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 151ਅਤੇ 11 ਮੌਤਾਂ।
    coronavirus

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਪੀੜਤਾਂ ਦਾ ਇਲਾਜ ਕਰਨ ਵਾਲਾ ਡਾਕਟਰ