ਕੈਪਟਨ ਅਮਰਿੰਦਰ ਨੇ ਕਿਹਾ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ

ਮਹਾਂਮਾਰੀ ਕੋਰੋਨਾਵਾਇਰਸ ਦਾ ਪੂਰੀ ਦੁਨੀਆਂ ਵਿੱਚ ਕਹਿਰ ਜਾਰੀ ਹੈ। ਪ੍ਰਭਾਵਿਤ ਲੋਕਾਂ ਦਾ ਅੰਕੜਾ 10 ਲੱਖ ਪਾਰ ਅਤੇ ਮੌਤਾਂ 53, 000 ਹੋਈਆਂ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਦੋ ਮੀਟਰ ਦੀ ਦੂਰੀ ਇੰਝ ਬਣਾ ਕੇ ਰੱਖ ਸਕਦੇ ਹੋ

    ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੋਸ਼ਲ ਡਿਸਟੈਨਸਿੰਗ ਇੱਕ ਮੁੱਖ ਚੀਜ਼ ਹੈ। ਜਿਸ ਨੂੰ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਕਰ ਸਕਦੇ ਹੋ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਦੋ ਮੀਟਰ ਦੀ ਦੂਰੀ ਇੰਝ ਬਣਾ ਕੇ ਰੱਖ ਸਕਦੇ ਹੋ
  2. ਕੀ ਸਰੀਰਕ ਸਬੰਧ ਬਣਾਉਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ

  3. coornavirus
  4. 5 ਅਪ੍ਰੈਲ ਰਾਤ 9 ਵਜੇ, 9 ਮਿੰਟ ਲਈ ਮੋਮਬੱਤੀ ਜਾਂ ਦੀਵਾ ਜਗਾਓ- ਮੋਦੀ

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਮ ਆਪਣਾ ਸੰਦੇਸ਼ ਜਾਰੀ ਕਰਕੇ ਕਿਹਾ ਕਿ 5 ਅਪ੍ਰੈਲ ਐਤਵਾਰ ਨੂੰ ਰਾਤ 9 ਵਜੇ ਤੁਹਾਡੇ ਸਾਰਿਆਂ ਦੇ 9 ਮਿੰਟ ਚਾਹੁੰਦਾ ਹਾਂ।
    • ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਦਰਵਾਜ਼ੇ ਖਿੜਕੀ ਜਾਂ ਬਾਲਕਨੀ ਵਿੱਚ ਖੜ੍ਹੇ ਹੋ ਕੇ 9 ਮਿੰਟ ਲਈ ਮੋਮਬੱਤੀ, ਦੀਵਾ , ਟਾਰਚ ਜਾਂ ਮੋਬਾਈਲ ਦੀ ਫਲੈਸ਼ ਲਾਈਟ ਜਗਾਓ।
    • ਜਦੋਂ ਸਾਰੇ ਲੋਕ ਇੱਕ-ਇੱਕ ਦੀਵਾ ਜਗਾਉਣਗੇ ਤਾਂ ਪ੍ਰਕਾਸ਼ ਹੋਵੇਗਾ। ਉਸ ਉਜਾਲੇ ਵਿੱਚ ਅਸੀਂ ਆਪਣੇ ਮਨ ਵਿੱਚ ਸੰਕਲਪ ਕਰੀਏ ਕਿ ਅਸੀਂ ਇਕੱਲੇ ਨਹੀਂ ਹਾਂ। ਕੋਈ ਵੀ ਇਕੱਲਾ ਨਹੀਂ ਹੈ।
    • 130 ਕਰੋੜ ਦੇਸ਼ਵਾਸੀ ਇੱਕ ਹੀ ਸੰਕਲਪ ਦੇ ਨਾਲ ਦੀਵਾ ਜਗਾਉਣ।
    • ਇਸ ਆਯੋਜਨ ਸਮੇਂ ਕਿਸੇ ਨੇ ਵੀ ਕਿਤੇ ਵੀ ਇਕੱਠੇ ਨਹੀਂ ਹੋਣਾ। ਮੁਹੱਲੇ-ਗਲੀਆਂ ਵਿੱਚ ਇਕੱਠੇ ਨਹੀਂ ਹੋਣਾ।
    • ਸੋਸ਼ਲ ਡਿਸਟੈਂਸਿੰਗ ਦੀ ਲਕਸ਼ਣ ਰੇਖਾ ਨੂੰ ਪਾਰ ਨਹੀਂ ਕਰਨਾ। ਕੋਰੋਨਾ ਦੀ ਚੇਨ ਤੋੜਨ ਦਾ ਇਹੀ ਇਲਾਜ ਹੈ।
    • ਇਹ ਸਾਨੂੰ ਸੰਕਟ ਦੀ ਇਸ ਘੜੀ ਵਿਚਾਲੇ ਲੜਨ ਦੀ ਤਾਕਤ ਦੇਵੇਗਾ।
    coronavirus

    ਤਸਵੀਰ ਸਰੋਤ, @narendramodi/twitter

  5. ਸ਼ੁੱਕਰਵਨਾਰ ਸਵੇਰ ਤੱਕ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਕੀ ਕੁਝ ਹੋਇਆ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਅੰਕੜਾ 10 ਲੱਖ ਪਾਰ ਕਰ ਗਿਆ ਹੈ। ਹਾਲਾਂਕਿ, ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ।
    • ਇਸ ਵਾਇਰਸ ਕਾਰਨ ਮੌਤਾਂ ਦਾ ਅੰਕੜਾ 53,000 ਦੇ ਕਰੀਬ ਹੈ ਜਦਕਿ 2,10,000 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ।
    • ਅਣਰੀਕਾ ਵਿੱਚ ਇਸ ਨਾਲ 6,000 ਮੌਤਾਂ ਹੋਈਆਂ ਹਨ ਜਦਕਿ ਉੱਥੇ ਇਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 2,43,000 ਦੇ ਕਰੀਬ ਹੈ।
    • ਉੱਥੇ ਹੀ ਅਮਰੀਕਾ ਵਿੱਚ ਬੇਰੁਜ਼ਗਾਰੀ ਦਾ ਫ਼ੀਸਦ ਰਿਕਾਰਡ ਪੱਧਰ ਹੈ ਅਤੇ 66 ਲੱਖ ਕਾਮੇ ਬਚਣ ਦੀ ਜੱਦੋਜਹਿਦ ਕਰ ਰਹੇ ਹਨ।
    • ਯੂਰੋਪ ਵਿੱਚ ਮਰਨ ਵਾਲਿਆਂ ਦਾ ਅੰਕੜਾ ਅਜੇ ਵੀ ਸਭ ਤੋਂ ਵੱਧ ਹੈ। ਸਪੇਨ ਵਿੱਚ ਵੀਰਵਾਰ ਨੂੰ ਸਭ ਤੋਂ ਵੱਧ 950 ਲੋਕਾਂ ਦੀ ਮੌਤ ਹੋਈ ਹੈ।
  6. ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ ਨੂੰ ਵੀਡੀਓ ਸੰਦੇਸ਼

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਚੀਨ ਵਿੱਚ ਇਨਫੈਕਸ਼ਨ ਅਤੇ ਮੌਤਾਂ ਦੇ ਨਵੇਂ ਮਾਮਲੇ

    ਵਿਦੇਸ਼ ਤੋਂ ਲੋਕਾਂ ਦੇ ਪਰਤਣ ਤੋਂ ਬਾਅਦ ਵਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚਾਲੇ ਚੀਨ ਨੇ ਨਵਾਂ ਅੰਕੜਾ ਜਾਰੀ ਕੀਤਾ ਹੈ।

    ਵੀਰਵਾਰ ਨੂੰ ਚੀਨ ਵਿੱਚ 29 ਨਵੇਂ ਮਾਮਲੇ ਸਾਹਮਣੇ ਆਏ ਜੋ ਬੀਤੇ ਦਿਨੀਂ 35 ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਸਥਾਨਕ ਪੱਧਰ 'ਤੇ ਇਨਫੈਕਸ਼ਨ ਦੇ ਸਨ।

    ਵੀਰਵਾਰ ਨੂੰ ਚੀਨ ਵਿੱਚ ਚਾਰ ਹੋਰ ਮੌਤਾਂ ਹੋਈਆਂ। ਇਹ ਸਾਰੀਆਂ ਮੌਤਾਂ ਵੁਹਾਨ ਸ਼ਹਿਰ ਵਿੱਚ ਹੋਈਆਂ।

    ਚੀਨ ਵਿੱਚ ਮਰਨ ਵਾਲਿਆਂ ਦਾ ਅੰਕੜਾ 3,322 ਹੋ ਚੁੱਕਿਆ ਹੈ ਜਦਕਿ ਮਰੀਜ਼ਾਂ ਦੀ ਕੁੱਲ ਸੰਖਿਆ 81, 620 ਦੱਸੀ ਗਈ ਹੈ ਜਿਨ੍ਹਾਂ ਵਿੱਚੋਂ 76,500 ਤੋਂ ਵੱਧ ਲੋਕ ਪੂਰੀ ਤਰ੍ਹਾਂ ਠੀਕ ਹੋ ਗਏ।

    ਚੀਨ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਵੀਰਵਾਰ ਨੂੰ ਚੀਨ ਵਿੱਚ ਚਾਰ ਹੋਰ ਮੌਤਾਂ ਹੋਈਆਂ
  8. ਦੁਨੀਆਂ ਭਰ ਵਿੱਚ ਮੌਤਾਂ ਦਾ ਅੰਕੜਾ ਵਧਣਾ ਜਾਰੀ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 53,000 ਤੋਂ ਵੱਧ ਗਿਆ ਹੈ। ਦੁਨੀਆਂ ਵਿੱਚ ਕਿੱਥੇ-ਕਿੱਥੇ ਕਿੰਨੀਆਂ ਮੌਤਾਂ ਹੋਈਆਂ, ਆਓ ਜਾਣਦੇ ਹਾਂ:

    ਇਟਲੀ 13,915 ਮੌਤਾਂ

    ਸਪੇਨ 10,348 ਮੌਤਾਂ

    ਅਮਰੀਕਾ 5,911 ਮੌਤਾਂ

    ਫਰਾਂਸ 5,387 ਮੌਤਾਂ

    ਚੀਨ 3,322 ਮੌਤਾਂ

    ਇਰਾਨ 3,160 ਮੌਤਾਂ

    ਬ੍ਰਿਟੇਨ 2,926 ਮੌਤਾਂ

    ਨੀਦਰਲੈਂਡਸ 1,341 ਮੌਤਾਂ

    ਜਰਮਨੀ 1,107 ਮੌਤਾਂ

    ਬੈਲਜੀਅਮ 1,011 ਮੌਤਾਂ

  9. ਕੁਝ ਹੀ ਦੇਰ 'ਚ ਪ੍ਰਧਾਨ ਮੰਤਰੀ ਵੀਡੀਓ ਸੰਦੇਸ਼ ਜਾਰੀ ਕਰਨਗੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਵਜੇ ਕੋਰੋਨਾਵਾਇਰਸ ਨੂੰ ਲੈ ਕੇ ਇੱਕ ਵੀਡੀਓ ਸੰਦੇਸ਼ ਜਾਰੀ ਕਰਨਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. 'ਕੋਰੋਨਾ ਵਿਰੁਧ ਲੜਾਈ ਆਮ ਨਹੀਂ, ਇਹ ਹੈWorld War - C'

    ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦੇ ਸਾਬਕਾ ਮੁਖੀ ਟੌਮ ਫ੍ਰਾਈਡੇਨ ਨੇ ਕਿਹਾ ਹੈ ਕਿ ਕੋਰੋਨਾ ਦੇ ਵਿਰੁਦ ਲੜਾਈ ਵਿੱਚ ਸਾਰੇ ਮੁਲਕਾਂ ਨੂੰ ਇਕਜੁੱਟ ਹੋਣਾ ਪਵੇਗਾ ਕਿਉਂਕਿ ਇਹ ਵਿਸ਼ਵ ਯੁੱਧ ਹੈ।

    ਬਰਾਕ ਓਬਾਮਾ ਪ੍ਰਸ਼ਾਸਨ ਵਿੱਚ ਸੀਡੀਸੀ ਦੇ ਮੁਖੀ ਰਹੇ ਟੌਮ ਨੇ ਕਿਹਾ, “ਹਰ ਦੇਸ਼ ਆਪਣੀ ਕਾਬਲੀਅਤ, ਤਾਕਤ ਅਤੇ ਕਮਜ਼ੋਰੀਆਂ ਨਾਲ ਇਸ ਯੁੱਦ ਵਿੱਚ ਡਟਿਆ ਹੋਇਆ ਹੈ। ਸਾਰੀਆਂ ਸਿਹਤ ਸੇਵਾਵਾਂ, ਸਮਾਜ ਅਤੇ ਸਮੁਦਾਇ, ਸਰਕਾਰ ਅਤੇ ਸਰਵਜਨਿਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਸੰਕਟ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।“

    ਉਨ੍ਹਾਂ ਨੇ ਕਿਹਾ ਕਿ ਇੱਕ ਮਾਮੂਲੀ ਜਿਹੇ ਵਾਇਰਸ ਖ਼ਿਲਾਫ਼ ਲੜੀ ਜਾ ਰਹੀ ਇਹ ਲੜਾਈ ਕੋਈ ਆਮ ਲੜਾਈ ਨਹੀਂ ਸਗੋਂ ਵਰਲਡ ਵਾਰ- ਕੋਰੋਨਾਵਾਇਰਸ ਯਾਨੀ ਵਰਲਡ ਵਾਰ-ਸੀ ਹੈ। ਇਹ ਬੇਹੱਦ ਜ਼ਰੂਰੀ ਹੈਕਿ ਸਾਰੇ ਦੇਸ਼ ਇਕਜੁੱਟ ਹੋ ਕੇ ਇਸ ਲੜਾਈ ਨੂੰ ਅੱਗੇ ਵਧਾਉਣ।

    ਅਮਰੀਕਾ ਵਿੱਚ ਨਿਊ ਯਾਰਕ ਕੋਵਿਡ-19 ਤੋਂ ਸਭ ਤੋਂ ਪ੍ਰਭਾਵਿਤ ਇਲਾਕਾ ਹੈ ਜਿੱਥੋਂ ਦੇ ਗਵਰਨਰ ਦਾ ਕਹਿਣਾ ਹੈ ਕਿ ਲਾਗ ਦੇ ਮਾਮਲੇ ਜਿਸ ਤੇਜ਼ੀ ਨਾਲ ਵਧ ਰਹੇ ਹਨ ਉਸ ਹਿਸਾਬ ਨਾਲ ਸੂਬੇ ਵਿੱਚ ਮੈਡੀਕਲ ਉਪਕਰਣ ਨਹੀਂ ਹਨ।

    ਵਿਸ਼ਵ ਸਿਹਤ ਸੰਗਠਨ ਦੇ ਮਹਾਂ ਨਿਰਦੇਸ਼ਕ ਡਾ਼ ਟੈਡਰੋਸ ਐਡਹਾਨੋਮ ਗਿਬਰਿਏਸੋਸ ਵੀ ਕਹਿ ਚੁੱਕੇ ਹਨ ਕਿ ਮੌਜੂਦਾ ਸਥਿਤੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਨੁੱਖਤਾ ਦੇ ਦਰਪੇਸ਼ ਪਹਿਲੀ ਵੱਡੀ ਚੁਣੌਤੀ ਹੈ।

  11. ਪਦਮ ਸ਼੍ਰੀ ਨਿਰਮਲ ਸਿੰਘ ਖ਼ਾਲਸਾ ਦਾ ਦੇਹਾਂਤ ਹੋ ਗਿਆ ਹੈ, ਉਹ ਕੋਰੋਨਾਵਾਇਰਸ ਤੋਂ ਪੀੜਤ ਸਨ, ਪਾਕਿਸਤਾਨ ਦੇ ਮਸ਼ਹੂਰ ਗਜ਼ਲ ਗਾਇਕ ਗ਼ੁਲਾਮ ਅਲੀ ਨੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ

  12. ਕੋਰੋਨਾਵਾਇਰਸ: ਪੰਜਾਬ ਦਾ ਸਿਹਤ ਵਿਭਾਗ ‘ਕਮਿਊਨਿਟੀ ਟੈਸਟਿੰਗ’ ਕਰੇਗਾ ਸ਼ੁਰੂ

  13. ਕੋਰੋਨਾਵਾਇਰਸ: ਉਹ ਸਵਾਲ ਜਿਨ੍ਹਾਂ ਤੋਂ ਮੋਦੀ ਸਰਕਾਰ ਬਚ ਨਹੀਂ ਸਕਦੀ

  14. ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਦੇ 10 ਲੱਖ ਕੇਸ, ਮੌਤਾਂ ਦਾ ਅੰਕੜਾ 53 ਹਜ਼ਾਰ

    ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਜਾਰੀ ਹੈ। ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 10 ਲੱਖ ਪਾਰ ਗਈ ਹੈ ਅਤੇ ਮੌਤਾਂ ਦਾ ਅੰਕੜਾ 53000 ਹਜ਼ਾਰ ਪਹੁੰਚ ਗਿਆ ਹੈ।

    ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਹੈ ਜਿੱਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ।

    ਹਾਲਾਂਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ 2 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

    coronavirus

    ਤਸਵੀਰ ਸਰੋਤ, Getty Images