ਕੋਰੋਨਾਵਾਇਰਸ: WHO ਨੇ ਕਿਹਾ, ਮਾਸਕ ਬਾਰੇ ਜਾਰੀ ਵਿਵਾਦ ’ਤੇ ਵਿਚਾਰ ਜਾਰੀ, ਸਪੇਨ ਵਿੱਚ 10 ਹਜ਼ਾਰ ਤੋਂ ਵੱਧ ਮੌਤਾਂ
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਤੱਕ ਪਹੁੰਚ ਜਾਣਗੇ
ਲਾਈਵ ਕਵਰੇਜ
ਅੱਜ ਦੇ ਲਈ ਅਸੀਂ ਇਸ ਪੇਜ ਨੂੰ ਬੰਦ ਕਰ ਰਹੇ ਹਾਂ, ਕੱਲ੍ਹ ਫਿਰ ਤਾਜ਼ਾ ਅਪਡੇਟ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ
ਰੂਸ ਵਿੱਚ ਲੌਕਡਾਊਨ ਵਧਿਆ
ਰੂਸ ਵਿੱਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਹੁਣ 30 ਅਪ੍ਰੈਲ ਤੱਕ ਰੂਸ ਲੌਕਡਾਊਨ ਰਹੇਗਾ।
ਸਾਰੇ ਜ਼ਰੂਰੀ ਕੰਮਾਂ ਵਾਲੇ ਲੋਕਾਂ ਦੇ ਕੰਮ ਜਾਰੀ ਰਹਿਣਗੇ ਪਰ ਬਾਕੀ ਸਭ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣਾ ਪਏਗਾ। ਇਸ ਦੌਰਾਨ ਤਨਖਾਹਾਂ ਮਿਲਦੀਆਂ ਰਹਿਣਗੀਆਂ।
ਰੂਸ ਵਿੱਚ ਪਿਛਲ਼ੇ 24 ਘੰਟਿਆਂ ਵਿੱਚ 771 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਰੂਸ ਵਿੱਚ ਕੁੱਲ 3548 ਮਾਮਲੇ ਹੋ ਗਏ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਲੌਕਡਾਊਨ ਵਧਾ ਕੇ 30 ਅਪ੍ਰੈਲ ਤੱਕ ਕੀਤਾ ਕਿਸ ਤਰ੍ਹਾਂ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ?
ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਦੇਸਾਂ ਦੀਆਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।
ਭਾਰਤ ਵਿੱਚ 14 ਅਪ੍ਰੈਲ ਤੱਕ ਲੌਕਡਾਊਨ ਹੈ।
ਕੁੱਝ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਕੇ ਕੋਰੋਨਾਵਾਇਰਸ ਦੇ ਫੈਲਣ ਤੋਂ ਬਚਿਆ ਜਾ ਸਕਦਾ ਹੈ।
ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਚੋਂ ਬਾਹਰ ਨਿਕਲੋ, ਜਿਵੇਂ ਕਿ ਰਾਸ਼ਨ ਜਾਂ ਦਵਾਈ ਦੀ ਲੋੜ ਪੈਣ ’ਤੇ।
ਗੁਆਂਢੀਆਂ ਦੇ ਘਰ ਨਾ ਜਾਓ। ਹੋਰ ਜਾਣਕਾਰੀ ਲੈਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਨ ਦਾ ਤਰੀਕੇ ਕੈਪਟਨ ਅਮਰਿੰਦਰ ਸਿੰਘ- '14 ਮਾਰਚ ਤੋਂ ਬਾਅਦ ਵੀ ਮੈਂ ਕਰਫਿਊ ਨਹੀਂ ਹਟਾਵਾਂਗਾ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਚੈਨਲ ’ਤੇ ਰਾਜਦੀਪ ਸਰਦੇਸਾਈ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ, “ਮੈਂ ਕੋਈ ਪੱਕੀ ਤਰੀਕ ਨਹੀਂ ਦੇ ਸਕਦਾ। 14 ਮਾਰਚ ਤੋਂ ਬਾਅਦ ਵੀ ਮੈਂ ਕਰਫਿਊ ਨਹੀਂ ਹਟਾਉਣ ਵਾਲਾ। ਅਸੀਂ ਥੋੜ੍ਹੀ ਢਿੱਲ ਦੇਵਾਂਗੇ ਤਾਂ ਕਿ ਕਿਸਾਨ ਮੰਡੀਆਂ ਤੱਕ ਫ਼ਸਲ ਲਿਆ ਸਕਣ...ਪਰ ਇਹ ਸਭ ਹਾਲਾਤ ’ਤੇ ਨਿਰਭਰ ਕਰਦਾ ਹੈ। ਕੋਈ ਵੀ ਪਰਵਾਸੀ ਪੰਜਾਬ ਛੱਡ ਕੇ ਨਹੀਂ ਗਿਆ ਅਤੇ ਅਸੀਂ ਉਨ੍ਹਾਂ ਦਾ ਧਿਆਨ ਰੱਖ ਰਹੇ ਹਾਂ।”

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੱਕੀ ਤਰੀਕ ਨਹੀਂ ਦੇ ਸਕਦੇ। ਤਬਲੀਗੀ ਜਮਾਤ 'ਚ ਸ਼ਾਮਲ ਹੋਣ ਵਾਲੇ 960 ਵਿਦੇਸ਼ੀਆਂ ਦੇ ਵੀਜ਼ਾ ਰੱਦ
ਗ੍ਰਹਿ ਮੰਤਰਾਲੇ ਨੇ ਟਰੈਵਲ ਵੀਜਾ ’ਤੇ ਤਬਲੀਗੀ ਗਤੀਵਿਧੀਆਂ ਵਿੱਚ ਸਰਗਰਮ ਹੋਣ ਕਾਰਨ 960 ਵਿਦੇਸ਼ੀਆਂ ਨੂੰ ਬਲੈਕ ਲਿਸਟ ਕੀਤਾ ਹੈ। ਟਵੀਟ ਕਰਕੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਦੇ ਭਾਰਤੀ ਵੀਜਾ ਵੀ ਰੱਦ ਕਰ ਦਿੱਤਾ ਗਿਆ ਹੈ।
ਟਵੀਟ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ, “ਗ੍ਰਹਿ ਮੰਤਰਾਲੇ ਦੁਆਰਾ ਤਬਲੀਗੀ ਜਮਾਤ, ਨਿਜ਼ਾਮੁੱਦੀਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਅਤੇ ਹੋਰਨਾਂ ਸਬੰਧਤ ਸੂਬਿਆਂ ਦੇ ਡੀਜੀਪੀ ਨੂੰ ਵਿਦੇਸ਼ੀ ਅਧੀਨਿਯਮ, 1946 ਅਤੇ ਆਪਦਾ ਪ੍ਰੰਬਧਨ ਅਧਿਨਿਯਮ, 2005 ਦੇ ਤਹਿਤ ਉਲੰਘਣਾ ਕਰਨ ਲਈ 960 ਵਿਦੇਸ਼ੀਆਂ ਖਿਲਾਫ਼ ਜ਼ਰੂਰੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।”
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਚੰਡੀਗੜ੍ਹ ਵਿੱਚ 10 ਮਹੀਨੇ ਦੀ ਬੱਚੀ ਕੋਰੋਨਾਵਾਇਰਸ ਪੌਜ਼ੀਟਿਵ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ: ਚੰਡੀਗੜ੍ਹ ਵਿੱਚ 59 ਸਾਲਾ ਔਰਤ ਸਣੇ 10 ਮਹੀਨੇ ਦੀ ਉਨ੍ਹਾਂ ਦੀ ਪੋਤੀ ਕੋਰੋਨਾਵਾਇਰਸ ਦੇ ਪੌਜੀਟਿਵ ਪਾਏ ਗਏ ਹਨ। ਇਹ ਦੋਵੇਂ ਐੱਨਆਰਆਈ ਜੋੜੇ ਦੇ ਰਿਸ਼ਤੇਦਾਰ ਹਨ ਜੋ ਕਿ ਅੱਜ ਹੀ ਕੋਰੋਨਾਵਾਇਰਸ ਦੇ ਪੌਜੀਟਿਵ ਪਾਏ ਗਏ ਹਨ।
ਸਾਰਿਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਨ੍ਹਾਂ ਦੇ ਗੁਆਂਢ ਰਹਿੰਦੇ ਰਿਸ਼ਤੇਦਾਰਾਂ ’ਚੋਂ ਤਿੰਨ ਲੋਕ ਕੋਰੋਨਾਵਾਇਰਸ ਦੇ ਪੌਜੀਟਿਵ ਪਾਏ ਗਏ ਹਨ। ਚੰਡੀਗੜ੍ਹ ਵਿੱਚ ਕੁੱਲ 18 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ।
ਯੂਕੇ ਵਿੱਚ ਮੌਤਾਂ ਦੀ ਗਿਣਤੀ 2921 ਹੋਈ
ਯੂਕੇ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ 2921 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਸਿਹਤ ਅਤੇ ਸਮਾਜਿਕ ਭਲਾਈ ਵਿਭਾਗ ਨੇ ਦਿੱਤੀ ਹੈ।
ਇੱਕ ਟਵੀਟ ਵਿੱਚ ਸਿਹਤ ਵਿਭਾਗ ਨੇ ਦੱਸਿਆ ਕਿ ਇਹ ਅੰਕੜਾ ਇੱਕ ਅਪ੍ਰੈਲ ਸ਼ਾਮ 5 ਵਜੇ ਤੱਕ ਦਾ ਹੈ। ਇਸ ਵਿੱਚ ਉਹ ਮਰੀਜ਼ ਸ਼ਾਮਿਲ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਤੇ ਕੋਰੋਨਾਵਾਇਰਸ ਪੌਜੀਟਿਵ ਪਾਏ ਗਏ ਹਨ।
2 ਅਪ੍ਰੈਲ ਤੱਕ 1,63,194 ਲੋਕਾਂ ਦਾ ਟੈਸਟ ਕੀਤਾ ਗਿਆ ਅਤੇ 33,718 ਲੋਕ ਪੌਜੀਟਿਵ ਪਾਏ ਗਏ ਹਨ।
ਅਮਰੀਕਾ ਵਿੱਚ 66 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤਾ ਮੰਗਿਆ
ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਵਿੱਚ ਪਿਛਲ਼ੇ ਹਫਤੇ ਵਿੱਚ ਰਿਕਾਰਡ 66 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਹ ਪਿਛਲੇ ਹਫ਼ਤੇ ਨਾਲੋਂ 33 ਲੱਖ ਵੱਧ ਹੈ।
ਇਸ ਤੋਂ ਪਹਿਲਾਂ 1982 ਵਿੱਚ 6,95,000 ਬੇਰੁਜ਼ਗਾਰੀ ਭੱਤਿਆਂ ਦੀ ਮੰਗ ਦਾ ਰਿਕਾਰਡ ਬਣਿਆ ਸੀ।
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਮਰੀਕਾ ਵਿੱਚ ਰੈਸਟੋਰੈਂਟ, ਬਾਰ, ਸਿਨੇਮਾ, ਹੋਟਲ ਅਤੇ ਜਿਮ ਬੰਦ ਹਨ ਜਿਸ ਦਾ ਵਿੱਤੀ ਅਸਰ ਨਜ਼ਰ ਆ ਰਿਹਾ ਹੈ।

ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਰੈਸਟੋਰੈਂਟ, ਹੋਟਲ, ਬਾਰ, ਜਿਮ ਬੰਦ ਹਨ ਜਿਸ ਕਾਰਨ ਲੋਕ ਬੇਰੁਜ਼ਗਾਰੀ ਭੱਤੇ ਦੀ ਮੰਗ ਕਰ ਰਹੇ ਹਨ(ਸੰਕੇਤਕ ਤਸਵੀਰ) ਆਟੋ-ਟੈਕਸੀ ਵਾਲਿਆਂ ਦੇ ਖਾਤਿਆਂ ’ਚ ਪੰਜ ਹਜ਼ਾਰ ਰੁਪਏ ਪਾਏ ਜਾਣਗੇ - ਕੇਜਰੀਵਾਲ
- ਦਿੱਲੀ ਵਿੱਚ 24 ਘੰਟਿਆਂ ਵਿੱਚ 219 ਕੇਸ ਸਾਹਮਣੇ ਆਏ ਹਨ। 51 ਲੋਕ ਵਿਦੇਸ਼ ਤੋਂ ਆਏ ਸਨ ਉਨ੍ਹਾਂ ਨੂੰ ਕੋਰੋਨਾਵਾਇਰਸ ਸੀ।
- 108 ਕੇਸ ਮਰਕਜ਼ ਦੇ ਹਨ, 29 ਕੇਸ ਉਹ ਹਨ ਜੋ ਵਿਦੇਸ਼ਾਂ ਤੋਂ ਆਏ ਤੇ ਪਰਿਵਾਰ ਨੂੰ ਕੋਰੋਨਾਵਾਇਰਸ ਹੋਇਆ। ਪਿਛਲੇ 24 ਘੰਟਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਅੱਜ ਦੋ ਮਰੀਜਾਂ ਦੀ ਮੌਤ ਹੋਈ ਹੈ, ਜੋ ਕਿ ਮਰਕਜ਼ ਤੋਂ ਕੱਢੇ ਗਏ ਹਨ।
- 219 ਚੋਂ 208 ਰਹਿ ਗਏ, 6 ਮਰੀਜਾਂ ਨੂੰ ਛੁੱਟੀ ਦੇ ਦਿੱਤੀ ਹੈ, ਇੱਕ ਵੈਂਟੀਲੇਟਰ ਹੈ, 5 ਆਕਸੀਜ਼ਨ ਤੇ ਹਨ, 202 ਸਟੇਬਲ ਹਨ।
- ਮਰਕਜ਼ ’ਚੋਂ ਨਿਕਲੇ ਲੋਕਾਂ ਦੇ ਮਾਮਲੇ ਗੰਭੀਰ ਹਨ। ਮਰਕਜ਼ ਤੋਂ ਕੁੱਲ 2346 ਲੋਕ ਕੱਢੇ ਗਏ ਸਨ, ਉਨ੍ਹਾਂ ’ਚੋਂ 1810 ਲੋਕਾਂ ਨੂੰ ਕੁਆਰੰਟਾਈਨ ਕੀਤਾ ਹੈ, 536 ਲੋਕ ਹਸਪਤਾਲ ਭੇਜੇ ਗਏ ਹਨ। ਸਭ ਦਾ ਇਕੱਠਾ ਟੈਸਟ ਕਰਵਾ ਰਹੇ ਹਾਂ, ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਮਰੀਜਾਂ ਦੀ ਗਿਣਤੀ ਵਧੇ।
- ਕੱਲ੍ਹ ਗਰੀਬਾਂ, ਬੇਸਹਾਰਾ ਲੋਕਾਂ ਨੂੰ 6 ਲੱਖ, 208 ਲੋਕਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ ਸੀ। 5 ਲੱਖ 95760 ਲੋਕਾਂ ਨੇ ਰਾਤ ਦਾ ਖਾਣਾ ਖਾਧਾ। ਕੁੱਲ 10 ਲੱਖ ਲੋਕ ਖਾਣਾ ਖਾ ਸਕਦੇ ਹਨ। ਹਰ ਕਿਸੇ ਲਈ ਭੋਜਨ ਦਾ ਪ੍ਰਬੰਧ ਹੈ।
- ਕੁੱਝ ਦਿਨਾਂ ਤੋਂ ਆਟੋ, ਟੈਕਸੀ ਵਾਲਿਆਂ ਦੇ ਫੋਨ ਆ ਰਹੇ ਹਨ ਕਿ ਉਹ ਵੀ ਭੁੱਖਮਰੀ ਦੇ ਕੰਢੇ ’ਤੇ ਹਨ ਤੇ ਮਦਦ ਦੀ ਮੰਗ ਕਰ ਰਹੇ ਹਨ।
- ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਭਰਾ ਵਰਗੇ ਹੋ। ਆਟੋ, ਟੈਕਸੀ, ਈ-ਰਿਕਸ਼ਾ, ਪਬਲਿਕ ਸਰਵਿਸ ਵਾਹਨ ਚਲਾਉਣ ਵਾਲਿਆਂ ਲਈ ਸਰਕਾਰ ਯੋਜਨਾ ਬਣਾ ਰਹੀ ਹੈ। ਮੁਸ਼ਕਿਲ ਹੈ ਸਾਡੇ ਕੋਲ ਖਾਤਾ ਨੰਬਰ ਨਹੀਂ ਹੈ। ਅਸੀਂ ਉਹ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
- ਸਾਰਿਆਂ ਦੇ ਖਾਤੇ ਵਿੱਚ 5000 ਰੁਪਏ ਪਾਏ ਜਾਣਗੇ। ਲਗਭਗ ਹਫਤਾ 10 ਦਿਨ ਲੱਗ ਸਕਦੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਸਕਦੇ ਹਨ ਕੋਰੋਨਾਵਾਇਰਸ - ਪਾਕਿਸਤਾਨ ’ਚ 1.2 ਕਰੋੜ ਪਰਿਵਾਰਾਂ ਨੂੰ ਮਿਲਣਗੇ 12000 ਰੁਪਏ ਦੇ ਵਜੀਫ਼ੇ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਪਾਕਿਸਤਾਨ ’ਚ 12 ਮਿਲੀਅਨ ਪਰਿਵਾਰਾਂ ਨੂੰ ਮਿਲਣਗੇ 12000 ਰੁਪਏ ਦੇ ਵਜੀਫ਼ੇ ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ ਦੇ ਤਰੀਕੇ
ਕੋਰੋਨਾਵਾਇਰਸ ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।
ਦੂਜਾ ਤਰੀਕਾ ਹੈ ਜਦੋਂ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।
ਇਸੇ ਕਾਰਨ ਖੰਘ ਜੁਕਾਮ ਵਾਲੇ ਮਰੀਜ਼ਾਂ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਅਤੇ ਖੰਘਣ ਛਿੱਕਣ ਸਮੇਂ ਆਪਣਾ ਨੱਕ-ਮੂੰਹ ਕੂਹਣੀ ਨਾਲ ਢਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੋਰੋਨਾਵਾਇਰਸ ਦੇ ਲੱਛਣਾਂ ਅਤੇ ਇਸ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਬਚਣ ਲਈ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ ਕੋਰੋਨਾਵਾਇਰਸ: ਇਸ ਜੰਗ ਵਿੱਚ ਮੋਹਰੀ ਦੱਖਣੀ ਕੋਰੀਆ ਨੇ ਇਤਿਹਾਸ ਤੋਂ ਲਈ ਸਿੱਖਿਆ, ਉੱਥੇ ਜੋ ਵੀ ਉਪਾਅ ਅਪਣਾਏ ਗਏ ਹਨ, ਉਨ੍ਹਾਂ ਵਿੱਚ ਪੂਰਾ ਲੌਕਡਾਊਨ ਸ਼ਾਮਲ ਨਹੀਂ ਹੈ
ਦੱਖਣੀ ਕੋਰੀਆ ਨੂੰ ਕੋਰੋਨਾਵਾਇਰਸ ਨਾਲ ਲੜਨ ਦਾ ਮੋਹਰੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਉੱਥੇ ਜੋ ਵੀ ਉਪਾਅ ਅਪਣਾਏ ਗਏ ਹਨ, ਉਨ੍ਹਾਂ ਵਿੱਚ ਪੂਰਾ ਲੌਕਡਾਊਨ ਸ਼ਾਮਲ ਨਹੀਂ ਹੈ। ਦੱਖਣੀ ਕੋਰੀਆ ਕੋਲ ਇਸ ਵਾਇਰਸ ਨਾਲ ਲੜਨ ਲਈ ਸਿਰਫ਼ ਇੱਕ ਉਪਾਅ ਹੈ: ਪਛਾਣ, ਜਾਂਚ ਅਤੇ ਇਲਾਜ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਦੱਖਣੀ ਕੋਰੀਆ ਇਸ ਜੰਗ ਵਿੱਚ ਮੋਹਰੀ, ਲਈ ਇਤਿਹਾਸ ਤੋਂ ਸਿੱਖਿਆ ਪ੍ਰਧਾਨ ਮੰਤਰੀ ਮੋਦੀ ਸਵੇਰੇ ਵੀਡੀਓ ਮੈਸੇਜ ਸਾਂਝਾ ਕਰਨਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੱਲ ਯਾਨਿ ਕਿ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਉਹ ਇੱਕ ਛੋਟਾ ਵੀਡੀਓ ਮੈਸੇਜ ਸਾਂਝਾ ਕਰਨਗੇ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਕਰਕੇ ਦੇਸਵਾਸੀਆਂ ਨਾਲ ਵਾਡੀਓ ਸਾਂਝਾ ਕਰਨ ਦੀ ਜਾਣਕਾਰੀ ਦਿੱਤੀ ਮਾਸਕ ਦੀ ਕਮੀ ਦੂਰ ਕਰਨ ਲਈ ਕੀ ਕੀਤਾ ਜਾ ਰਿਹਾ ਹੈ, ਸਿਹਤ ਮੰਤਰਾਲੇ ਨੇ ਐੱਨ95 ਮਾਸਕ ਅਤੇ ਪੀਪੀਈ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ ਕੁੱਲ 328 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਤਰ੍ਹਾਂ ਦੇਸ ਭਰ ਵਿੱਚ ਕੋਰੋਨਾਵਾਇਰਸ ਦੇ ਕੁੱਲ 1965 ਕੇਸ ਹੋ ਗਏ ਹਨ। ਇਨ੍ਹਾਂ ਵਿੱਚੋਂ 50 ਮੌਤਾਂ ਹੋ ਗਈਆਂ ਹਨ, ਮੌਤਾਂ ਨੇ 12 ਨਵੇਂ ਮਾਮਲੇ ਹਨ।
ਕੁੱਲ 151 ਲੋਕ ਰਿਕਵਰ ਹੋ ਗਏ ਹਨ।
ਮੁੰਬਈ ਧਾਰਾਵੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇੱਥੇ 300 ਫਲੈਟ ਹਨ ਅਤੇ 19 ਦੁਕਾਨਾਂ ਹਨ ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਸਭ ਦਾ ਸੈਂਪਲ ਕਲੈਕਸ਼ਨ ਚੱਲ ਰਿਹਾ ਹੈ। 4000 ਸਿਹਤ ਵਰਕਰ ਟਰੇਸਿੰਗ ਵਿੱਚ ਲੱਗੇ ਹੋਏ ਹਨ।
ਕਿੰਨੇ ਮਾਸਕ ਮੌਜੂਦ ਹਨ
- ਦੇਸ ਵਿੱਚ ਹੌਟ-ਸਪੌਟ ਬਾਰੇ ਲਵ ਅਗਰਵਾਲ ਨੇ ਕਿਹਾ ਜਿੱਥੇ ਵੀ ਕੋਈ ਕੇਸ ਪਾਇਆ ਜਾਂਦਾ ਹੈ ਉਹ ਹੌਟ-ਸਪੌਟ ਬਣ ਜਾਂਦਾ ਹੈ। ਜਿਵੇਂ ਕੇਸ ਵੱਧਦੇ ਹਨ ਇਹ ਅੰਕੜਾ ਵੱਧਦਾ ਹੈ।
- ਕੱਲ ਤੱਕ ਸਾਹਮਣੇ ਆਇਆ ਹੈ ਕਿ ਕੁਝ ਡਾਕਟਰਾਂ ਵਿੱਚ ਕੋਰੋਨਾਵਾਇਰਸ ਦੇ ਕੇਸ ਪਾਏ ਗਏ ਹਨ।
- ਪੀਪੀਈ ਦੇ ਮਾਮਲੇ ਵਿੱਚ ਸ਼ੁਰੂ ਵਿੱਚ ਕੁੱਝ ਦਿੱਕਤ ਸੀ ਜੋ ਕਿ ਕਾਫੀ ਹੱਲ ਹੋ ਚੁੱਕੀ ਹੈ। 1.5 ਕਰੋੜ ਪੀਪੀਈ ਦੇ ਆਰਡਰ ਦਿੱਤੇ ਹਨ ਅਤੇ ਸਪਲਾਈ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹਲ ਹੋ ਜਾਵੇਗੀ।
- ਐੱਨ95 ਦੀ ਸਮੱਸਿਆ ਲਈ ਘਰੇਲੂ ਉਤਪਾਦਕਾਂ ਦੀ ਪਛਾਣ ਕਰ ਲਈ ਗਈ ਹੈ। ਇੱਕ ਕਰੋੜ ਤੋਂ ਵੱਧ ਐੱਨ95 ਮਾਸਕ ਦੇ ਆਰਡਰ ਦਿੱਤੇ ਹੋਏ ਹਨ। ਕੇਸ ਦੇ ਹਿਸਾਬ ਨਾਲ ਸੂਬਿਆਂ ਨੂੰ ਮੌਜੂਦਾ ਮਾਸਕ ਵੰਡੇ ਗਏ ਹਨ।
- ਕਿੰਨੇ ਵੈਂਟੀਲੇਟਰ ਦੀ ਲੋਰ ਬਾਰੇ ਉਨ੍ਹਾਂ ਦੱਸਿਆ ਕਿ ਤਕਰੀਬਨ 80 ਫੀਸਦੀ ਲੋਕਾਂ ਵਿੱਚ ਘੱਟ ਲੱਛਣ ਹੋਣਗੇ, 20 ਫੀਸਦੀ ਵਿੱਚ ਗੰਭੀਰ, ਉਨ੍ਹਾਂ ਵਿੱਚੋਂ 5 ਫੀਸਦ ਨੂੰ ਹੀ ਵੈਂਟੀਲੇਟਰ ਦੀ ਲੋੜ ਪਏਗੀ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, (ਸੰਕੇਤਿਕ ਤਸਵੀਰ) ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਮੁਤਾਬਕ ਐੱਨ95 ਦੀ ਸਮੱਸਿਆ ਲਈ ਘਰੇਲੂ ਉਤਪਾਦਕਾਂ ਦੀ ਪਛਾਣ ਕਰ ਲਈ ਗਈ ਹੈ 'ਤਬਲੀਗੀ ਜਮਾਤ ਦੇ ਸੰਪਰਕ ਵਿੱਚ ਆਏ ਕੁੱਲ 9000 ਲੋਕਾਂ ਦੀ ਪਛਾਣ ਕੀਤੀ', ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਤਬਲੀਗੀ ਜਮਾਤ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਗਈ ਹੈ
ਗ੍ਰਹਿ ਮੰਤਰਾਲੇ ਦੀ ਬੁਲਾਰਾ ਪੁਣਿਆ ਸਲੀਲਾ ਸ਼੍ਰੀਵਾਸਤਵ ਨੇ ਲੌਕਡਾਊਨ ਅਤੇ ਤਬਲੀਗੀ ਜਮਾਤ ਬਾਰੇ ਜਾਣਕਾਰੀ ਦਿੱਤੀ।
ਪੀਐੱਮ ਨੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਤੇ ਚਰਚਾ ਕੀਤੀ ਹੈ।
ਗ੍ਰਹਿ ਸਕੱਤਰ ਨੇ ਸਾਰੇ ਸੂਬਿਆਂ ਤੇ ਯੂਟੀ ਨੂੰ ਲਿਖਿਆ ਹੈ ਸਖ਼ਤੀ ਨਾਲ ਲੌਕਡਾਊਨ ਦਾ ਪਾਲਣ ਕਰਨ।
ਲੌਕਡਾਊਨ ਦੀ ਉਲੰਘਣਾ ਕਰਨਾ ਅਪਰਾਧ ਹੈ।
ਇਨਫਰਮੇਸ਼ਨ ਬ੍ਰੌਡਕਾਸਟਿੰਗ ਯੁਨਿਟ ਨੇ ਫੈਕਟ ਚੈੱਕ ਯੂਨਿਟ ਬਣਾਈ ਹੈ ਜਿਸ ਦੀ ਅਗਵਾਈ ਡਾਇਰੈਕਟਰ ਜਨਰਲ ਕਰਨਗੇ। ਲੋਕ ਈਮੇਲ ਦੁਆਰਾ ਤੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਸਕਦੇ ਹਨ।
pibfactcheck@gmail.com
ਤਬਲੀਗੀ ਜਮਾਤ ਬਾਰੇ ਅਪਡੇਟ :
- ਸੂਬਿਆਂ ਨਾਲ ਮਿਲ ਕੇ ਗ੍ਰਹਿ ਮੰਤਰਾਲੇ ਤਬਲੀਗੀ ਜਮਾਤ ਦੇ ਵਰਕਰ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਗਈ ਹੈ।
- 9000 ਲੋਕਾਂ ਦੀ ਪਛਾਣ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ 1306 ਵਿਦੇਸ਼ੀ ਹਨ, ਬਾਕੀ ਭਾਰਤੀ ਹਨ।
- ਦਿੱਲੀ ਵਿੱਚ ਤਬਲੀਗੀ ਜਮਾਤ ਮਰਕਜ਼ ਦੇ ਤਕਰਬੀਨ 2000 ਵਰਕਰ ਸੀ, 250 ਵਿਦੇਸ਼ੀ ਸਨ, 1804 ਨੂੰ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ। 334 ਨੂੰ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਹੈ।
ਕੋਰੋਨਾਵਾਇਰਸ-'ਸਿਹਤ ਵਰਕਰਾਂ ਲਈ ਮਾਸਕ WHO ਦੀ ਤਰਜੀਹ ਹੈ'
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਨੇ ਮੀਡੀਆ ਬ੍ਰੀਫਿੰਗ ਵਿੱਚ ਸਿਹਤ ਮੁਲਾਜ਼ਮਾਂ ਵਾਸਤੇ ਮਾਸਕ ਦੀ ਲੋੜ ’ਤੇ ਜੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਪਹਿਲ ਹੈ ਕਿ ਫਰੰਟਲਾਈਨ ਸਿਹਤ ਵਰਕਰਾਂ ਨੂੰ ਜ਼ਰੂਰੀ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਮਿਲਣ ਜਿਸ ਵਿੱਚ ਮੈਡੀਕਲ ਮਾਸਕ ਅਤੇ ਰੈਸਪੀਰੇਟਰ ਸ਼ਾਮਿਲ ਹਨ।
"ਇਸ ਲਈ ਅਸੀਂ ਸਰਕਾਰਾਂ ਅਤੇ ਮੈਨਿਊਫੈਕਚਰਾਂ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਉਹ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ (ਪੀਪੀਈ) ਦੀ ਪ੍ਰੋਡਕਸ਼ਨ ਅਤੇ ਵੰਡ ਨੂੰ ਵਧਾਉਣ।”
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਮੁਤਾਬਕ, “ਕਮਿਊਨਿਟੀ ਪੱਧਰ ’ਤੇ ਮਾਸਕ ਦੀ ਵਰਤੋਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲੂਐੱਚਓ) ਦੀ ਸਿਫਾਰਿਸ਼ ਹੈ ਕਿ ਮੈਡੀਕਲ ਮਾਸਕ ਦੀ ਵਰਤੋਂ ਉਹੀ ਕਰਨ ਜੋ ਬੀਮਾਰ ਹਨ ਅਤੇ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ।”
“ਮਾਸਕ ਉਦੋਂ ਹੀ ਕਾਮਯਾਬ ਹੁੰਦੇ ਹਨ ਜੇ ਉਨ੍ਹਾਂ ਨੂੰ ਹੋਰਨਾ ਸੁਰੱਖਿਅਤ ਚੀਜਾਂ ਨਾਲ ਵਰਤਿਆ ਜਾਵੇ। ਡਬਲੂਐੱਚਓ ਸਾਰੀ ਜਾਣਕਾਰੀ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
Skip X post, 3X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਨੇ ਸਿਹਤ ਵਰਕਰਾਂ ਲਈ ਮਾਸਕ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਕੋਰੋਨਾਵਾਇਰਸ: ਟੀਕਾ ਬਣਾਉਣ ਵਿੱਚ ਇਨ੍ਹਾਂ ਵਕਤ ਕਿਉਂ ਲੱਗ ਰਿਹਾ ਹੈ?, ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਰੋਧਕ ਟੀਕਾ ਲੋਕਾਂ ਲਈ ਉਪਲਬਧ ਕਰਾਉਣ ’ਚ 18 ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ।
ਟ੍ਰਾਇਲ ਸ਼ੁਰੂ ਕਰਨ ’ਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਗਿਆਨੀਆਂ ਨੂੰ ਵਾਇਰਸ ’ਤੇ ਸੋਧ ਕਰਨ ਲਈ ਸਮਾਂ ਚਾਹੀਦਾ ਹੈ। ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਟੀਕੇ ਨੂੰ ਡਾਕਟਰੀ ਜਾਂਚ ਅਤੇ ਪ੍ਰਕਿਰਿਆ ਤੋਂ ਗੁਜ਼ਰਨਾ ਪਵੇਗਾ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਟੀਕਾ 2021 ਦੀ ਸ਼ੁਰੂਆਤ ਤੱਕ ਤਿਆਰ ਹੋ ਜਾਵੇਗਾ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਟੀਕਾ ਬਨਾਉਣ ਨੂੰ ਇਨ੍ਹਾਂ ਸਮਾਂ ਕਿਉਂ ਲੱਗ ਰਿਹਾ ਹੈ? ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਵਿੱਚ ਕੀ ਹੋ ਰਿਹਾ ਹੈ .., ਪਿਛਲੇ ਕੁਝ ਘੰਟਿਆਂ ਵਿੱਚ, ਕੋਰੋਨਾ ਵਾਇਰਸ ਬਾਰੇ ਦੁਨੀਆ ਵਿੱਚ ਕੀ ਹੋਇਆ ਹੈ, ਆਓ ਜਾਣਦੇ ਹਾਂ ..
-ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਹਜ਼ਾਰ ਨੂੰ ਪਾਰ ਕਰ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਸੁਰੱਖਿਆ ਉਪਕਰਣ ਅਤੇ ਮੈਡੀਕਲ ਸਪਲਾਈ ਲਗਭਗ ਖਤਮ ਹੋ ਚੁੱਕੀ ਹੈ।
-ਅਮਰੀਕੀ ਰਾਸ਼ਟਰ ਡੋਨਲਡ ਟਰੰਪ ਨੇ ਕਿਹਾ ਸੀ ਕਿ ਸਾਉਦੀ ਅਰਬ ਅਤੇ ਰੂਸ ਜਲਦੀ ਹੀ ਤੇਲ ਦੀ ਕੀਮਤ 'ਤੇ ਹੋਏ ਸੌਦੇ 'ਤੇ ਮੋਹਰ ਲਾਉਣ, ਜਿਸ ਤੋਂ ਬਾਅਦ ਦੁਨੀਆ ਵਿਚ ਤੇਲ ਦੀ ਕੀਮਤ ਵਧ ਗਈ ਹੈ।
-ਆਸਟਰੇਲੀਆਈ ਪ੍ਰਸ਼ਾਸਨ ਨੇ ਕਿਹਾ ਹੈ ਕਿ ਵਿਦੇਸ਼ੀ ਕਰੂਜ਼ ਜਹਾਜ਼ਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੀਦਾ ਹੈ ਤਾਂ ਜੋ ਸਥਾਨਕ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਨਾ ਹੋਵੇ।
-ਇਸਰਾਈਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ 'ਤੇ ਮਾਸਕ ਪਹਿਨਣ। ਉਨ੍ਹਾਂ ਕਿਹਾ ਕਿ ਧਾਰਮਿਕ ਰਸਮਾਂ ਸਿਰਫ਼ ਪਰਿਵਾਰ ਦੇ ਨੇੜਲੇ ਮੈਂਬਰਾਂ ਨਾਲ ਹੀ ਮਨਾਉਣੀਆਂ ਚਾਹੀਦੀਆਂ ਹਨ।
-ਲਾਤੀਨੀ ਅਮਰੀਕਾ ਵਿੱਚ ਔਰਤਾਂ ਦੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਜਿਨਸੀ ਹਿੰਸਾ ਵਿੱਚ ਵਾਧਾ ਹੋਇਆ ਹੈ। ਮੈਕਸੀਕਨ ਦੀ ਇਕ ਐਨਜੀਓ ਕਹਿੰਦੀ ਹੈ ਕਿ ਔਰਤਾਂ ਆਪਣੇ ਹਿੰਸਕ ਪਾਟਨਰ ਤੋਂ ਸੁਰੱਖਿਅਤ ਰਹਿਣ ਲਈ ਸੰਘਰਸ਼ ਕਰ ਰਹੀਆਂ ਹਨ।
-ਮਿਡਲ ਈਸਟ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ ਲੱਖਾਂ ਸੀਰੀਆ ਦੇ ਲੋਕ ਮਹਾਂਮਾਰੀ ਵੱਲ ਵਧ ਰਹੇ ਹਨ ਕਿਉਂਕਿ ਇੱਥੇ ਬਹੁਤ ਭੀੜ ਹੈ ਜਿਸ ਕਾਰਨ ਸਮਾਜਕ ਦੂਰੀ ਬਣਾਈ ਰੱਖਣਾ ਬਹੁਤ ਮੁਸ਼ਕਲ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਪਿਛਲੇ ਕੁਝ ਘੰਟਿਆਂ ਵਿੱਚ, ਕੋਰੋਨਾ ਵਾਇਰਸ ਬਾਰੇ ਦੁਨੀਆ ਵਿੱਚ ਕੀ ਹੋਇਆ ਹੈ, ਆਓ ਜਾਣਦੇ ਹਾਂ .. ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ’ਚ ਕੋਵਿਡ -19 ਨਾਲ ਸੰਕਰਮਿਤ ਸ਼ਖ਼ਸ ਦੀ ਮੌਤ, ਟੈਸਟ ਕਰਨ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਬੁਖ਼ਾਰ ਅਤੇ ਖੰਘ ਦੇ ਲੱਛਣ ਸਨ।
ਅਸੀਂ ਪਹਿਲਾਂ ਰਿਪੋਰਟ ਕੀਤੀ ਸੀ ਕਿ ਮੁੰਬਈ ਦੀ ਧਾਰਵੀ ਝੁੱਗੀ ਵਿੱਚ ਰਹਿਣ ਵਾਲਾ 50 ਸਾਲਾ ਵਿਅਕਤੀ ਕੋਵਿਡ 19 ਨਾਲ ਸੰਕਰਮਿਤ ਪਾਇਆ ਗਿਆ ਹੈ। ਬੀਬੀਸੀ ਮਰਾਠੀ ਮੁਤਾਬਕ, ਉਸ ਸ਼ਖ਼ਸ ਦੀ ਮੌਤ ਹੋ ਗਈ ਹੈ।
ਟੈਸਟ ਕਰਨ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਬੁਖ਼ਾਰ ਅਤੇ ਖੰਘ ਦੇ ਲੱਛਣ ਸਨ। ਪਰਿਵਾਰ ਦੇ ਸੱਤ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਹ ਇਮਾਰਤ, ਜਿਸ ਵਿੱਚ ਉਹ 300 ਪਰਿਵਾਰਾਂ ਨਾਲ ਰਹਿੰਦਾ ਸੀ, ਨੂੰ ਸੀਲ ਕਰ ਦਿੱਤਾ ਗਿਆ ਹੈ।
ਮਾਹਿਰਾਂ ਨੇ ਦੱਸਿਆ ਕਿ ਸਮਾਜਿਕ ਦੂਰੀਆਂ ਬਹੁਤ ਜ਼ਰੂਰੀ ਹਨ, ਪਰ ਭਾਰੀ ਭੀੜ ਵਾਲੇ ਖੇਤਰ ਜਿਵੇਂ ਧਾਰਵੀ ਝੁੱਗੀਆਂ ਵਿੱਚ ਦੂਰੀ ਬਣਾਏ ਰੱਖਣਾ ਕਾਫ਼ੀ ਮੁਸ਼ਕਲ ਹੈ।

ਤਸਵੀਰ ਕੈਪਸ਼ਨ, ਟੈਸਟ ਕਰਨ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਬੁਖ਼ਾਰ ਅਤੇ ਖੰਘ ਦੇ ਲੱਛਣ ਸਨ
