You’re viewing a text-only version of this website that uses less data. View the main version of the website including all images and videos.

Take me to the main website

ਦੇਸ ਦੇ ਲੋਕਾਂ ਨੇ ਫਕੀਰ ਦੀ ਝੋਲੀ ਭਰ ਦਿੱਤੀ - ਨਰਿੰਦਰ ਮੋਦੀ

ਲੋਕ ਸਭਾ ਚੋਣਾਂ ਦੇ ਨਤੀਜੇ, ਕਈ ਸਿਆਸਤਦਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ।

ਲਾਈਵ ਕਵਰੇਜ

  1. ਲੋਕ ਸਭਾ ਚੋਣ ਨਤੀਜਿਆਂ ਦੇ ਰੁਝਾਨ, ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅੱਗੇ

  2. ਸ਼ੁਰੂਆਤੀ ਰੁਝਾਨਾਂ ਵਿੱਚ ਕੌਣ ਅੱਗੇ

    ਲੋਕ ਸਭਾ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ। ਸ਼ੁਰੂਆਤੀ ਰੁਝਾਨਾਂ ਵਿੱਚ ਪੰਜਾਬ ਵਿੱਚ ਕਾਂਗਰਸ 4 ਸੀਟਾਂ ਤੇ ਅੱਗੇ ਹੈ ਅਤੇ ਭਾਜਪਾ 1 ਤੇ।

    ਰੁਝਾਨਾਂ ਮੁਤਾਬਕ ਭਾਜਪਾ 40 ਸੀਟਾਂ 'ਤੇ, ਕਾਂਗਰਸ 18 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

    ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਪ੍ਰੀਤ ਔਜਲਾ ਅੱਗੇ ਚੱਲ ਰਹੀ ਹੈ। ਲੁਧਿਆਣਾ ਤੋਂ ਕਾਂਗਰਸ ਗਦੇ ਰਵਨੀਤ ਬਿੱਟੂ, ਫਰੀਦਕੋਟ ਤੋਂ ਮੁਹੰਮਦ ਸੱਦੀਕ ਅਤੇ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਅੱਗੇ ਹਨ।

    ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਗੇ ਚੱਲ ਰਹੇ ਹਨ।

    ਅਹਿਮਦਾਬਾਦ ਈਸਟ ਤੋਂ ਭਾਜਪਾ ਅੱਗੇ ਚੱਲ ਰਹੀ ਹੈ।

    ਹਿਮਾਚਲ ਪ੍ਰਦੇਸ਼ ਵਿੱਚ ਹਮੀਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਅੱਗੇ ਚੱਲ ਰਹੇ ਹਨ।

  3. ਬੇਗੂਸਰਾਏ ਤੋਂ CPI ਉਮੀਦਵਾਰ ਕਨ੍ਹੱਈਆ ਕੁਮਾਰ ਦੀ ਮਾਂ ਦੀ ਕੀ ਹੈ ਰੂਟੀਨ

    ਕਨ੍ਹੱਈਆ ਕੁਮਾਰ ਦੀ ਮਾਂ ਮੀਨਾ ਦੇਵੀ ਇੱਕ ਆਂਗਨਵਾੜੀ ਵਰਕਰ ਹਨ।

    ਰਿਪੋਰਟ - ਵਿਨੀਤ ਖਰੇ

  4. ਬਠਿੰਡਾ ਤੋਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਹਲਕੇ ਦੇ ਮੁੱਦਿਆਂ ਅਤੇ ਮੂਡ ਬਾਰੇ ਚਰਚਾ ਕਰਦੇ ਹੋਏ

  5. ਹਰਸਿਮਰਤ ਕੌਰ ਬਾਦਲ ਨੇ ਪਰਿਵਾਰਵਾਦ ਬਾਰੇ ਕੀ ਕਿਹਾ

  6. ਮੀਡੀਆ ਅਦਾਰਿਆਂ ਦੇ ਐਗਜ਼ਿਟ ਪੋਲ ਦੇ ਅਨੁਮਾਨ

    ਲੋਕ ਸਭਾ ਚੋਣਾਂ-2019 ਦੇ ਨਤੀਜਿਆਂ ਲਈ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ ਬਹੁਮਤ ਦਿੱਤੀ ਗਈ ਹੈ।

    ਬੀਬੀਸੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ।

    ਸੀ ਵੋਟਰ- ਰਿਪਬਲਿਕ ਅਨੁਸਾਰ ਪੂਰੇ ਦੇਸ ਵਿੱਚ ਐੱਨਡੀਏ ਨੂੰ 287 ਸੀਟਾਂ ਮਿਲ ਰਹੀਆਂ ਹਨ, ਕਾਂਗਰਸ ਨੂੰ 128 ਸੀਟਾਂ ਅਤੇ ਹੋਰ ਨੂੰ 127 ਮਿਲ ਰਹੀਆਂ ਹਨ।

    ਇੰਡੀਆ ਟੀਵੀ ਤੇ ਐਕਸਿਸ ਅਨੁਸਾਰ ਐੱਨਡੀਏ ਨੂੰ 175-188 ਸੀਟਾਂ ਮਿਲ ਰਹੀਆਂ ਹਨ, ਯੂਪੀਏ ਨੂੰ 73-96 ਸੀਟਾਂ ਤੇਹੋਰ ਨੂੰ 37-52 ਮਿਲੀਆਂਹਨ।

    ਟਾਈਮਜ਼ ਨਾਓ ਵੀਐੱਮਆਰ ਦੇ ਐਗਜ਼ਿਟ ਪੋਲ ਅਨੁਸਾਰ ਐੱਨਡੀਏ ਨੂੰ 306 ਸੀਟਾਂ, ਕਾਂਗਰਸ ਨੂੰ 132 ਤੇ ਹੋਰ ਨੂੰ 104 ਸੀਟਾਂ ਦਿੱਤੀਆਂ ਜਾ ਰਹੀਆਂ ਹਨ।

    ਇੰਡੀਆ ਟੂਡੇ-ਐਕਸਿਸ ਦੇ ਐਗਜ਼ਿਟ ਪੋਲ ਅਨੁਸਾਰ ਐਨਡੀਏ ਨੂੰ 194-211, ਯੂਪੀਏ 73-97 ਅਤੇ ਹੋਰ 56-74 ਸੀਟਾਂ ਮਿਲ ਰਹੀਆਂ ਹਨ।

  7. ਵੋਟਾਂ ਦੀ ਅਪੀਲ ਤੋਂ ਪਹਿਲਾਂ ਅਰਦਾਸ ਕਰਨੀ ਗਲਤ ਨਹੀਂ - ਕੈਪਟਨ ਅਮਰਿੰਦਰ ਸਿੰਘ

  8. ਕਾਊਂਟਿੰਗ ਸੈਂਟਰਾਂ ਬਾਹਰ ਇਕੱਠ

    ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ। ਉਸ ਤੋਂ ਪਹਿਲਾਂ ਹੀ ਕਾਊਂਟਿੰਗ ਸੈਂਟਰ ਯਾਨਿ ਕਿ ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

    ਕਈ ਕਾਊਂਟਿੰਗ ਸੈਂਟਰਾਂ ਬਾਹਰ ਲੋਕਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ।

  9. ਐਗਜ਼ਿਟ ਪੋਲਜ਼ ਕਿਵੇਂ ਹੁੰਦੇ ਹਨ ਤੇ ਕਿੰਨੇ ਕੁ ਸਹੀ ਹੁੰਦੇ ਹਨ

  10. ਸੁਰੱਖਿਆ ਪ੍ਰਬੰਧ

    ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ-ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।

  11. ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ

    ਲੋਕ ਸਭਾ ਚੋਣਾਂ 2019 ਦੇ 7 ਗੇੜ ਵਿੱਚ ਪਈਆਂ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਈਵੀਐਮ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਵੀਵੀਪੈਟ ਰਿਜ਼ਲਟ ਨਾਲ ਉਸ ਨੂੰ ਮਿਲਾਇਆ ਜਾਵੇਗਾ। ਹਰ ਹਲਕੇ 'ਚੋਂਂ 5 ਈਵੀਐਮ ਮਸ਼ੀਨਾਂ ਨੂੰ ਚੈਕ ਕੀਤਾ ਜਾਵੇਗਾ।