You’re viewing a text-only version of this website that uses less data. View the main version of the website including all images and videos.

Take me to the main website

ਦੇਸ ਦੇ ਲੋਕਾਂ ਨੇ ਫਕੀਰ ਦੀ ਝੋਲੀ ਭਰ ਦਿੱਤੀ - ਨਰਿੰਦਰ ਮੋਦੀ

ਲੋਕ ਸਭਾ ਚੋਣਾਂ ਦੇ ਨਤੀਜੇ, ਕਈ ਸਿਆਸਤਦਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ।

ਲਾਈਵ ਕਵਰੇਜ

  1. ਬਠਿੰਡਾ ਹਲਕੇ ਲਈ ਕੀ ਸਨ ਮੁੱਦੇ, ਰਿਪੋਰਟ - ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ

  2. ਲੋਕ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਕੌਣ ਅੱਗੇ ਅਤੇ ਕੌਣ ਪਿੱਛੇ?

  3. ਕਾਂਗਰਸ ਉਮੀਦਵਾਰ ਪਰਨੀਤ ਕੌਰ ਪਟਿਆਲਾ ਵਿੱਚ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੁਜ਼ਗਾਰ ਉਨ੍ਹਾਂ ਲਈ ਮੁੱਖ ਮੁੱਦਾ ਹੈ।

  4. ਐਗਜ਼ਿਟ ਪੋਲ ਝੂਠੇ ਸਾਬਿਤ ਹੋਣਗੇ - ਭਗਵੰਤ ਮਾਨ

    ਆਪ ਉਮੀਦਵਾਰ ਭਗਵੰਤ ਮਾਨ ਅਤੇ ਪੀਡੀਏ ਉਮੀਦਵਾਰ ਜੱਸੀ ਜਸਰਾਜ ਨੇ ਕੀਤਾ ਜਿੱਤ ਦਾ ਦਾਅਵਾ।

    ਰਿਪੋਰਟ: ਸੁਖਚਰਨ ਪ੍ਰੀਤ

  5. ਚੰਡੀਗੜ੍ਹ ਤੋਂ ਕਿਰਨ ਖੇਰ ਅੱਗੇ

    ਚੰਡੀਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ਉੱਤੇ ਮੌਜੂਦਾ ਸੰਸਦ ਕਿਰਨ ਖੇਰ ਚੋਣ ਨਤੀਜਿਆਂ ਵਿੱਚ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਪਵਨ ਬਾਂਸਲ ਨਾਲ ਹੈ।

  6. ਲੱਡੂ ਬਣਾਉਂਦੇ ਭਾਜਪਾ ਵਰਕਰ

    ਸ਼ੁਰੂਆਤੀ ਰੁਝਾਨਾਂ ਵਿੱਚ ਬਹੁਮਤ ਮਿਲਣ ਤੋਂ ਬਾਅਦ ਭਾਜਪਾ ਅਤੇ ਜੇਡੀਯੂ ਵਰਕਰ ਲੱਡੂ ਬਣਾ ਰਹੇ ਹਨ।

  7. ਕਿਸ ਨੂੰ ਕਿੰਨਾ ਵੋਟ ਸ਼ੇਅਰ ਮਿਲ ਰਿਹਾ

    ਹੁਣ ਤੱਕ ਆਏ ਰੁਝਾਨਾਂ ਮੁਤਾਬਕ

    ਭਾਰਤੀ ਜਨਤਾ ਪਾਰਟੀ - 59.8 %

    ਕਾਂਗਰਸ - 30.8 %

    ਬਹੁਜਨ ਸਮਾਜ ਪਾਰਟੀ - 2.59 %

    ਆਮ ਆਦਮੀ ਪਾਰਟੀ - 2.41 %

    ਤ੍ਰਿਣਮੂਲ ਕਾਂਗਰਸ - 01%

    ਹੋਰ - 3.41 %

    ਨੋਟਾ - 0.56 %

  8. ਪੰਜਾਬ ਵਿੱਚ ਕੌਣ ਅੱਗੇ ਤੇ ਕੌਣ ਪਿੱਛੇ, ਵੱਡੇ ਨਾਵਾਂ ਤੋਂ ਲੈ ਕੇ ਨਵੇਂ ਨਾਵਾਂ ਤੱਕ ਹਰ ਚਰਚਾ ਤੇ ਤਾਜ਼ਾ ਅਪਡੇਟ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਮਾਹਿਰਾਂ ਨਾਲ ਗੱਲਬਾਤ

  9. ਪੱਛਮੀ ਬੰਗਾਲ- ਤ੍ਰਿਣਮੂਲ ਕਾਂਗਰਸ 22 ਸੀਟਾਂ 'ਤੇ ਅੱਗੇ, ਭਾਜਪਾ 14 'ਤੇ ਅੱਗੇ, ਕਾਂਗਰਸ 2 ਉੱਤੇ

    ਹਰਿਆਣਾ -ਭਾਜਪਾ 9 'ਤੇ ਅੱਗੇ, ਕਾਂਗਰਸ 1 'ਤੇ ਅੱਗੇ

    ਆਂਧਰਾ ਪ੍ਰਦੇਸ਼ -ਤੇਲਗੂ ਦੇਸਮ 1 'ਤੇ ਅੱਗੇ, ਵਾਈਐੱਸਆਰਸੀਪੀ - 24 'ਤੇ ਅੱਗੇ

    ਮੱਧ ਪ੍ਰਦੇਸ਼- ਭਾਜਪਾ- 28 ਸੀਟਾਂ 'ਤੇ ਅੱਗੇ, ਕਾਂਗਰਸ- 1 ਸੀਟ 'ਤੇ ਅੱਗੇ ਚੱਲ ਰਹੀ ਹੈ।

    ਪੰਜਾਬ - ਕਾਂਗਰਸ 8, ਭਾਜਪਾ 2, ਅਕਾਲੀ ਦਲ 2, ਆਮ ਆਦਮੀ ਪਾਰਟੀ 1 ਸੀਟ ਉੱਤੇ ਅੱਗੇ ਚੱਲ ਰਹੀ ਹੈ।

    ਬਿਹਾਰ- ਭਾਜਪਾ- 15, 3 ਸੀਟਾਂ 'ਤੇ ਜੇਡੀਯੂ- 16, LJSP- 6 ਅਤੇ RJD-1 ਸੀਟ ਉੱਤੇ ਅੱਗੇ ਚੱਲ ਰਹੀ ਹੈ।

    ਗੁਜਰਾਤ -ਭਾਜਪਾ 26 'ਤੇ ਅੱਗੇ

    ਰਾਜਸਥਾਨ - ਭਾਜਪਾ- 24, RLP- 1 ਸੀਟ 'ਤੇ ਅੱਗੇ ਚੱਲ ਰਹੀ ਹੈ

  10. ਗੁਰਦਾਸਪੁਰ ਤੋਂ ਤਾਜ਼ਾ ਅਪਡੇਟ ਬੀਬੀਸੀ ਪੱਤਰਕਾਰ ਆਰਿਸ਼ ਛਾਬੜਾ ਦੇ ਨਾਲ

  11. ਪਟਿਆਲਾ ਸੀਟ ਦਾ ਹਾਲ ਦੱਸ ਰਹੀ ਪੱਤਰਕਾਰ ਨਵਦੀਪ ਕੌਰ

  12. ਪਟਿਆਲਾ ਵਿੱਚ ਕਾਂਗਰਸ ਦੇ ਪਰਨੀਤ ਕੌਰ ਅਕਾਲੀ ਦਲ ਉਮੀਦਵਾਰ ਸੁਰਜੀਤ ਰੱਖੜਾ ਤੋਂ ਅੱਗੇ ਚੱਲ ਰਹੇ ਹਨ। ਪੀਡੀਏ ਵੱਲੋਂ ਚੋਣ ਲੜ ਰਹੇ ਧਰਮਵੀਰ ਗਾਂਧੀ ਤੀਜੇ ਨੰਬਰ 'ਤੇ ਹਨ।

  13. ਗੁਰਦਾਸਪੁਰ ਵਿੱਚ ਭਾਜਪਾ ਉਮੀਦਵਾਰ ਸੰਨੀ ਦਿਓਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ।

    ਗੁਰਦਾਸਪੁਰ ਤੋਂ ਬੀਬੀਸੀ ਪੱਤਰਕਾਰ ਆਰਿਸ਼ ਛਾਬੜਾ ਦੀ ਰਿਪੋਰਟ

  14. ਪੰਜਾਬ ਵਿੱਚ ਕੌਣ ਕਿੱਥੇ ਖੜਾ

    ਬਠਿੰਡਾ - ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਕਾਂਗਰਸ ਦੇ ਰਾਜਾ ਵੜਿੰਗ ਤੋਂ ਅੱਗੇ

    ਪਟਿਆਲਾ - ਪ੍ਰਨੀਤ ਕੌਰ ਪੀਡੀਏ ਦੇ ਧਰਮਵੀਰ ਗਾਂਧੀ ਤੋਂ ਅੱਗੇ

    ਫਿਰੋਜ਼ਪੁਰ - ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸੀ ਸ਼ੇਰ ਸਿੰਘ ਘੁਬਾਇਆ ਤੋਂ ਅੱਗੇ

    ਅੰਮ੍ਰਿਤਸਰ - ਕਾਂਗਰਸ ਦੇ ਗੁਰਜੀਤ ਔਜਲਾ ਭਾਜਪਾ ਦੇ ਹਰਦੀਪ ਪੁਰੀ ਤੋਂ ਅੱਗੇ

    ਸੰਗਰੂਰ - ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਕਾਂਗਰਸੀ ਕੇਵਲ ਢਿੱਲੋਂ ਤੋਂ ਅੱਗੇ

    ਗੁਰਦਾਸਪੁਰ - ਭਾਜਪਾ ਉਮੀਦਵਾਰ ਸੰਨੀ ਦਿਓਲ ਕਾਂਗਰਸ ਦੇ ਸੁਨੀਲ ਜਾਖੜ ਤੋਂ ਅੱਗੇ

    ਫਤਹਿਗੜ੍ਹ ਸਾਹਿਬ - ਕਾਂਗਰਸ ਦੇ ਅਮਰ ਸਿੰਘ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਤੋਂ ਅੱਗੇ

    ਹੁਸ਼ਿਆਰਪੁਰ - ਭਾਜਪਾ ਦੇ ਸੋਮ ਪ੍ਰਕਾਸ਼ ਕਾਂਗਰਸ ਦੇ ਰਾਜ ਕੁਮਾਰ ਤੋਂ ਅੱਗੇ

    ਖਡੂਰ ਸਾਹਿਬ - ਕਾਂਗਰਸ ਦੇ ਜਸਬੀਰ ਡਿੰਪਾ ਅਕਾਲੀ ਦਲ ਦੀ ਜਗੀਰ ਕੌਰ ਤੋਂ ਅੱਗੇ

    ਜਲੰਧਰ - ਕਾਂਗਰਸ ਦੇ ਸੰਤੋਖ ਚੌਧਰੀ ਅਕਾਲੀ ਦਲ ਦੇ ਚਰਨਜੀਤ ਅਟਵਾਲ ਤੋਂ ਅੱਗੇ

    ਅਨੰਦਪੁਰ ਸਾਹਿਬ - ਕਾਂਗਰਸ ਦੇ ਮਨੀਸ਼ ਤਿਵਾੜੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਅੱਗੇ

  15. ਪੰਜਾਬ ਵਿੱਚ ਕੌਣ ਅੱਗੇ ਤੇ ਕੌਣ ਪਿੱਛੇ?, ਲੋਕ ਸਭਾ ਚੋਣਾਂ ਦੇ ਰੁਝਾਨ

  16. ਕਾਂਗਰਸ ਤੇ ਭਾਜਪਾ ਉਮੀਦਵਾਰਾਂ ਵੱਲੋਂ ਜਿੱਤ ਦਾ ਦਾਅਵਾ

    ਸਿਰਸਾ ਸੀਟ ਤੋਂ ਕਾਂਗਰਸ ਉਮੀਦਵਾਰ ਅਸ਼ੋਕ ਤੰਵਰ ਅਤੇ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।

    ਰਿਪੋਰਟ: ਪ੍ਰਭੂ ਦਿਆਲ

  17. ਹਰਿਆਣਾ -ਭਾਜਪਾ 9 'ਤੇ ਅੱਗੇ, ਕਾਂਗਰਸ 1 'ਤੇ ਅੱਗੇ

    ਪੱਛਮੀ ਬੰਗਾਲ - ਤ੍ਰਿਣਮੂਲ ਕਾਂਗਰਸ 4 'ਤੇ ਅੱਗੇ, ਭਾਜਪਾ 2 'ਤੇ ਅੱਗੇ

    ਆਂਧਰਾ ਪ੍ਰਦੇਸ਼ - ਤੇਲਗੂ ਦੇਸਮ 2 'ਤੇ ਅੱਗੇ, ਵਾਈਐੱਸਆਰਸੀਪੀ - 10 'ਤੇ ਅੱਗੇ

    ਅਰੁਣਾਚਲ ਪ੍ਰਦੇਸ਼ - ਭਾਜਪਾ 2 'ਤੇ ਅੱਗੇ

    ਬਿਹਾਰ - ਭਾਜਪਾ 6 'ਤੇ ਅੱਗੇ, ਜਨਤਾ ਦਲ-7, ਲੋਕ ਜਨ ਸ਼ਕਤੀ ਪਾਰਟੀ-2 ਅਤੇ ਆਰਜੇਡੀ-1 'ਤੇ ਅੱਗੇ

    ਛੱਤੀਸਗੜ੍ਹ - ਭਾਜਪਾ 6 'ਤੇ ਅੱਗੇ, ਕਾਂਗਰਸ 2 'ਤੇ ਅੱਗੇ

    ਗੁਜਰਾਤ - ਭਾਜਪਾ 20 'ਤੇ ਅੱਗੇ, ਕਾਂਗਰਸ 2 'ਤੇ ਅੱਗੇ

    ਜੰਮੂ ਪ੍ਰਦੇਸ਼ - ਭਾਜਪਾ 2 'ਤੇ ਅੱਗੇ, ਕਾਂਗਰਸ 1 'ਤੇ ਅੱਗੇ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ- 2 ਸੀਟਾਂ 'ਤੇ ਅੱਗੇ

  18. ਪੰਜਾਬ ਚ ਕਾਂਗਰਸ 6, ਭਾਜਪਾ 2, ਅਕਾਲੀ ਦਲ 2 ਸੀਟਾਂ 'ਤੇ ਅੱਗੇ

    ਪੰਜਾਬ - ਕਾਂਗਰਸ 6, ਭਾਜਪਾ 2, ਅਕਾਲੀ ਦਲ 2, ਆਮ ਆਦਮੀ ਪਾਰਟੀ 1 ਅਤੇ ਲੋਕ ਇਨਸਾਫ਼ ਪਾਰਟੀ 1 ਸੀਟ ਉੱਤੇ ਅੱਗੇ ਚੱਲ ਰਹੀ ਹੈ।

    ਹਰਿਆਣਾ - 3 ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ 2 ਸੀਟਾਂ 'ਤੇ ਅੱਗੇ ਹੈ।

    ਗੁਜਰਾਤ- ਭਾਜਪਾ 11 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ, ਕਾਂਗਰਸ 2 ਸੀਟਾਂ 'ਤੇ।

    ਉੱਤਰ ਪ੍ਰਦੇਸ਼ - ਭਾਜਪਾ 21 ਸੀਟਾਂ 'ਤੇ, ਬਸਪਾ 4 ਸੀਟਾਂ ਉੱਤੇ, ਕਾਂਗਰਸ 2 ਅਤੇ ਸਪਾ 3 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    ਹਿਮਾਚਲ ਪ੍ਰਦੇਸ਼ - ਭਾਜਪਾ 4 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    ਬਿਹਾਰ - 3 ਸੀਟਾਂ 'ਤੇ ਜਨਤਾ ਦਲ, 3 ਉੱਤੇ ਭਾਜਪਾ ਅਤੇ 1 ਸੀਟ ਉੱਤੇ ਕਾਂਗਰਸ ਅੱਗੇ ਚੱਲ ਰਹੀ ਹੈ।

    ਮੱਧ ਪ੍ਰਦੇਸ਼ - 23 ਸੀਟਾਂ ਉੱਤੇ ਭਾਜਪਾ ਅਤੇ 3 ਸੀਟਾਂ ਉੱਤੇ ਕਾਂਗਰਸ ਅੱਗੇ ਚੱਲ ਰਹੀ ਹੈ।

  19. ਚੋਣਾਂ ਦੇ ਨਤੀਜਿਆਂ ਬਾਰੇ ਬੀਬੀਸੀ ਦੀ ਮਾਹਿਰਾਂ ਨਾਲ ਚਰਚਾ