You’re viewing a text-only version of this website that uses less data. View the main version of the website including all images and videos.

Take me to the main website

ਦੇਸ ਦੇ ਲੋਕਾਂ ਨੇ ਫਕੀਰ ਦੀ ਝੋਲੀ ਭਰ ਦਿੱਤੀ - ਨਰਿੰਦਰ ਮੋਦੀ

ਲੋਕ ਸਭਾ ਚੋਣਾਂ ਦੇ ਨਤੀਜੇ, ਕਈ ਸਿਆਸਤਦਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ।

ਲਾਈਵ ਕਵਰੇਜ

  1. ਸਾਰੇ ਐਗਜ਼ਿਟ ਪੋਲ ਸਹੀ ਸਨ - ਓਮਰ ਅਬਦੁੱਲਾ

    ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਲੀਡਰ ਓਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਸਹੀ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਐੱਨਡੀਏ ਨੂੰ ਵਧਾਈ ਦਿੱਤੀ।

  2. ਪੱਛਮੀ ਬੰਗਾਲ- ਤ੍ਰਿਣਮੂਲ ਕਾਂਗਰਸ 22 ਸੀਟਾਂ 'ਤੇ ਅੱਗੇ, ਭਾਜਪਾ 19 'ਤੇ ਅੱਗੇ, ਕਾਂਗਰਸ 1 ਉੱਤੇ

    ਹਰਿਆਣਾ - ਭਾਜਪਾ ਸਾਰੀਆਂ 10 'ਤੇ ਅੱਗੇ

    ਆਂਧਰਾ ਪ੍ਰਦੇਸ਼ - ਤੇਲਗੂ ਦੇਸਮ 2 'ਤੇ ਅੱਗੇ, ਵਾਈਐੱਸਆਰਸੀਪੀ - 23 'ਤੇ ਅੱਗੇ

    ਮੱਧ ਪ੍ਰਦੇਸ਼ - ਭਾਜਪਾ 28 ਸੀਟਾਂ 'ਤੇ ਅੱਗੇ, ਕਾਂਗਰਸ- 1 ਸੀਟ 'ਤੇ ਅੱਗੇ ਚੱਲ ਰਹੀ ਹੈ।

    ਪੰਜਾਬ - ਕਾਂਗਰਸ 9 ਤੇ ਅੱਗੇ, ਭਾਜਪਾ 1 'ਤੇ, ਅਕਾਲੀ ਦਲ 2 'ਤੇ, ਆਮ ਆਦਮੀ ਪਾਰਟੀ 1 ਸੀਟ ਉੱਤੇ ਅੱਗੇ

    ਬਿਹਾਰ - ਭਾਜਪਾ 16 'ਤੇ, ਜੇਡੀਯੂ 16 ਤੇ, LJSP- 6 'ਤੇ, INC-1 ਅਤੇ RJD-1 ਸੀਟ ਉੱਤੇ ਅੱਗੇ ਚੱਲ ਰਹੀ ਹੈ।

    ਗੁਜਰਾਤ - ਭਾਜਪਾ 26 ਸੀਟਾਂ 'ਤੇ ਅੱਗੇ

    ਰਾਜਸਥਾਨ -ਭਾਜਪਾ- 24, RLP- 1 ਸੀਟ 'ਤੇ ਅੱਗੇ ਚੱਲ ਰਹੀ ਹੈ

  3. 'ਧਰਮ ਦੀ ਜਿੱਤ ਹੋਵੇਗੀ, ਅਧਰਮ ਦਾ ਨਾਸ਼ ਹੋਵੇਗਾ'- ਪ੍ਰਗਿਆ ਠਾਕੁਰ

    ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਹੁਣ ਤੱਕ ਦੇ ਰੁਝਾਨਾਂ ਵਿੱਚ ਅੱਗੇ ਚੱਲ ਰਹੇ ਹਨ, ਜਿਸਦੀ ਖੁਸ਼ੀ ਉਨ੍ਹਾਂ ਨੇ ਕੁਝ ਇੰਝ ਬਿਆਨ ਕੀਤੀ।

  4. ਮਮਤਾ ਨੇ ਜੇਤੂ ਪਾਰਟੀ ਨੂੰ ਦਿੱਤੀ ਵਧਾਈ

    ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਿੱਤ ਰਹੀ ਪਾਰਟੀ ਨੂੰ ਵਧਾਈ ਦਿੱਤੀ ਹੈ।

  5. ਰੁਝਾਨਾ ਮੁਤਾਬਕ ਪੰਜਾਬ ਵਿੱਚ ਕਾਂਗਰਸ 9 ਸੀਟਾਂ 'ਤੇ ਅੱਗੇ

    ਬਠਿੰਡਾ- ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ 11439 ਵੋਟਾਂ ਤੋਂ ਅੱਗੇ

    ਪਟਿਆਲਾ- ਕਾਂਗਰਸ ਉਮੀਦਵਾਰ ਪ੍ਰਨੀਤ ਕੌਰ 129298 ਵੋਟਾਂ ਤੋਂ ਅੱਗੇ

    ਫਿਰੋਜ਼ਪੁਰ- ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 177760 ਵੋਟਾਂ ਤੋਂ ਅੱਗੇ

    ਅੰਮ੍ਰਿਤਸਰ- ਕਾਂਗਰਸ ਦੇ ਗੁਰਜੀਤ ਔਜਲਾ 75015 ਵੋਟਾਂ ਤੋਂ ਅੱਗੇ

    ਸੰਗਰੂਰ- ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 79500 ਵੋਟਾਂ ਤੋਂ ਅੱਗੇ

    ਗੁਰਦਾਸਪੁਰ- ਭਾਜਪਾ ਉਮੀਦਵਾਰ ਸੰਨੀ ਦਿਓਲ 77825 ਵੋਟਾਂ ਤੋਂ ਅੱਗੇ

    ਫਤਹਿਗੜ੍ਹ ਸਾਹਿਬ- ਕਾਂਗਰਸ ਦੇ ਅਮਰ ਸਿੰਘ 73876 ਵੋਟਾਂ ਤੋਂ ਅੱਗੇ

    ਹੁਸ਼ਿਆਰਪੁਰ- ਕਾਂਗਰਸ ਦੇ ਰਾਜਕੁਮਾਰ ਚੱਬੇਵਾਲ 43343 ਵੋਟਾਂ ਤੋਂ ਅੱਗੇ

    ਖਡੂਰ ਸਾਹਿਬ- ਕਾਂਗਰਸ ਦੇ ਜਸਬੀਰ ਡਿੰਪਾ 123443 ਵੋਟਾਂ ਤੋਂ ਅੱਗੇ

    ਜਲੰਧਰ- ਕਾਂਗਰਸ ਦੇ ਸੰਤੋਖ ਚੌਧਰੀ 19721 ਵੋਟਾਂ ਤੋਂ ਅੱਗੇ

    ਆਨੰਦਪੁਰ ਸਾਹਿਬ- ਕਾਂਗਰਸ ਦੇ ਮਨੀਸ਼ ਤਿਵਾੜੀ 40432 ਵੋਟਾਂ ਤੋਂ ਅੱਗੇ

    ਲੁਧਿਆਣਾ -ਕਾਂਗਰਸ ਦੇ ਰਵਨੀਤ ਬਿੱਟੂ 70369 ਵੋਟਾਂ ਤੋਂ ਅੱਗੇ

    ਫਰੀਦਕੋਟ-ਕਾਂਗਰਸ ਦੇਮਹੁੰਮਦ ਸਦੀਕ 69785 ਵੋਟਾਂ ਤੋਂ ਅਗੇ

  6. ਪੰਜਾਬ ਦੇ ਨਜ਼ਰੀਏ ਨਾਲ ਲੋਕ ਸਭਾ ਚੋਣਾਂ ਦੇ ਰੁਝਾਨਾਂ ਨੂੰ ਕਿਵੇਂ ਦੇਖਿਆ ਜਾਵੇ।

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਮਾਹਿਰਾਂ ਨਾਲ ਗੱਲਬਾਤ

  7. ਰਾਜਨਾਥ ਸਿੰਘ ਨੇ ਜਤਾਈ ਖੁਸ਼ੀ

    ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਕ ਜਿੱਤ ਹੈ।

  8. ‘ਸ਼ੁੱਕਰ ਹੈ ਪ੍ਰਮਾਤਮਾ ਦਾ ਤੇ ਇਸ ਗੁਰੂ ਨਗਰੀ ਦੇ ਲੋਕਾਂ ਦਾ ਜਿਨ੍ਹਾਂ ਨੇ ਦੁਬਾਰਾ ਭਰੋਸਾ ਕੀਤਾ’

    ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਰੁਝਾਨਾਂ ’ਚ ਅੱਗੇ ਚੱਲ ਰਹੇ ਹਨ।

    ਗੁਰਜੀਤ ਸਿੰਘ ਔਜਲਾ ਨੂੰ ਟੱਕਰ ਭਾਜਪਾ ਦੇ ਹਰਦੀਪ ਪੁਰੀ ਦੇ ਰਹੇ ਹਨ।

    ਰਿਪੋਰਟ: ਰਵਿੰਦਰ ਸਿੰਘ ਰੌਬਿਨ

  9. ਤਾਜ਼ਾ ਨਤੀਜਿਆਂ ਦੇ ਵਿਸ਼ਲੇਸ਼ਣ ਅਤੇ ਪਲ-ਪਲ ਦੀ ਅਪਡੇਟ ਦੇ ਨਾਲ LIVE ਪ੍ਰਸਾਰਣ ਵਿੱਚ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਗੱਲ ਕਰ ਰਹੇ ਹਨ ਸਿਆਸੀ ਤੇ ਸਮਾਜਿਕ ਟਿੱਪਣੀਕਾਰਾਂ ਨਾਲ ਗੱਲਬਾਤ

  10. ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਵੋਟਾਂ ਦੀ ਗਿਣਤੀ ਦੌਰਾਨ ਦੀਆਂ ਤਸਵੀਰਾਂ।

  11. ਭਾਜਪਾ ਰੁਝਾਨਾਂ 'ਚ ਅੱਗੇ, ਵਰਕਰ ਮਨਾ ਰਹੇ ਜਸ਼ਨ

    ਹੁਣ ਤੱਕ ਭਾਜਪਾ ਐਨਡੀਏ ਗਠਜੋੜ 344 ਸੀਟਾਂ 'ਤੇ ਅੱਗੇ ਹੈ, ਜਿਸ ਨੂੰ ਵੇਖ ਕੇ ਦੇਸ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਭਾਜਪਾ ਵਰਕਰ ਜਸ਼ਨ ਮਨਾ ਰਹੇ ਹਨ।

  12. ਸੰਨੀ ਦਿਓਲ - ਢਾਈ ਕਿੱਲੋ ਦਾ ਹੱਥ ਹੁਣ ਹੋਰ ਭਾਰੀ ਹੋ ਗਿਆ

  13. 'ਭੁਪਿੰਦਰ ਹੁੱਡਾ ਹਾਰੇ ਤਾਂ ਸਿਆਸੀ ਭਵਿੱਖ 'ਤੇ ਉੱਠੇਗਾ ਸਵਾਲ'

    ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਸੋਨੀਪਤ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਤੱਕ ਦੇ ਰੁਝਾਨਾ ਵਿੱਚ ਉਹ ਪਿੱਛੇ ਚੱਲ ਰਹੇ ਹਨ।

    ਰਿਪੋਰਟ: ਸਤ ਸਿੰਘ

  14. ਅਮੇਠੀ 'ਚ ਰਾਹੁਲ ਗਾਂਧੀ ਪਿੱਛੇ, ਸਮਰਿਤੀ ਇਰਾਨੀ ਅੱਗੇ

    ਅਮੇਠੀ ਵਿੱਚ ਰਾਹੁਲ ਗਾਂਧੀ ਨੂੰ ਹੁਣ ਤੱਕ 44539 ਵੋਟਾਂ ਮਿਲੀਆਂ ਹਨ, ਜਦੋਂ ਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ 49188 ਵੋਟਾਂ ਮਿਲੀਆਂ ਹਨ।

    ਹਾਲਾਂਕਿ ਕੇਰਲ ਦੀ ਵਾਈਨਾਡ ਸੀਟ 'ਤੇ ਰਾਹੁਲ ਗਾਂਧੀ ਅੱਗੇ ਹਨ।

  15. ਗੁਰਦਾਸਪੁਰ ਸੀਟ ਸੰਨੀ ਦਿਓਲ ਦੀ ਹੋਵੇਗੀ ਜਾਂ ਫ਼ੇਰ ਸੁਨੀਲ ਜਾਖੜ ਦੀ

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਗੁਰਦਾਸਪੁਰ ਤੋਂ LIVE

  16. ਪੰਜਾਬ ਵਿੱਚ ਕੌਣ ਕਿੱਥੇ

    ਬਠਿੰਡਾ- ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ 11598 ਵੋਟਾਂ ਨਾਲ ਅੱਗੇ

    ਪਟਿਆਲਾ- ਕਾਂਗਰਸ ਉਮੀਦਵਾਰ ਪ੍ਰਨੀਤ ਕੌਰ 76972 ਵੋਟਾਂ ਵਨਾਲ ਅੱਗੇ

    ਫਿਰੋਜ਼ਪੁਰ- ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 83352 ਵੋਟਾਂ ਨਾਲ ਅੱਗੇ

    ਅੰਮ੍ਰਿਤਸਰ- ਕਾਂਗਰਸ ਦੇ ਗੁਰਜੀਤ ਔਜਲਾ 36813 ਵੋਟਾਂ ਨਾਲ ਅੱਗੇ

    ਸੰਗਰੂਰ - ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 43778 ਵੋਟਾਂ ਨਾਲ ਅੱਗੇ

    ਗੁਰਦਾਸਪੁਰ- ਭਾਜਪਾ ਉਮੀਦਵਾਰ ਸੰਨੀ ਦਿਓਲ 47297 ਵੋਟਾਂ ਨਾਲ ਅੱਗੇ

    ਫਤਹਿਗੜ੍ਹ ਸਾਹਿਬ- ਕਾਂਗਰਸ ਦੇ ਅਮਰ ਸਿੰਘ 33212 ਵੋਟਾਂ ਨਾਲ ਅੱਗੇ

    ਹੁਸ਼ਿਆਰਪੁਰ- ਭਾਜਪਾ ਦੇ ਸੋਮ ਪ੍ਰਕਾਸ਼ 16095 ਨਾਲ ਅੱਗੇ

    ਖਡੂਰ ਸਾਹਿਬ- ਕਾਂਗਰਸ ਦੇ ਜਸਬੀਰ ਡਿੰਪਾ 76421 ਨਾਲ ਅੱਗੇ

    ਜਲੰਧਰ - ਕਾਂਗਰਸ ਦੇ ਸੰਤੋਖ ਚੌਧਰੀ 7020 ਵੋਟਾਂ ਨਾਲ ਅੱਗੇ

    ਆਨੰਦਪੁਰ ਸਾਹਿਬ- ਕਾਂਗਰਸ ਦੇ ਮਨੀਸ਼ ਤਿਵਾੜੀ 20738 ਵੋਟਾਂ ਨਾਲ ਅੱਗੇ

    ਲੁਧਿਆਣਾ - ਕਾਂਗਰਸ ਦੇ ਰਵਨੀਤ ਬਿੱਟੂ 39368 ਵੋਟਾਂ ਨਾਲ ਅੱਗੇ

    ਫਰੀਦਕੋਟ- ਕਾਂਗਰਸ ਦੇ ਮਹੁੰਮਦ ਸਦੀਕ 34035 ਵੋਟਾਂ ਨਾਲ ਅਗੇ

  17. ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਬੀਬੀਸੀ ਪੱਤਰਕਾਰ ਨਵਦੀਪ ਕੌਰ

  18. ਦਿੱਲੀ ਦੀਆਂ ਸੱਤਾਂ ਸੀਟਾਂ 'ਤੇ ਭਾਜਪਾ ਅੱਗੇ

    ਹੁਣ ਤੱਕ ਦੇ ਰੁਝਾਨਾ ਵਿੱਚ ਦਿੱਲੀ ਦੀਆਂ ਸਾਰੀਆਂ ਹੀ 7 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ।