You’re viewing a text-only version of this website that uses less data. View the main version of the website including all images and videos.

Take me to the main website

Exit Polls ਦੇ ਅੰਕੜੇ ਆਏ, ਜਾਣੋ ਪੰਜਾਬ ਲਈ ਕੀ ਹਨ ਅਨੁਮਾਨ

ਐਗਜ਼ਿਟ ਪੋਲ ਵਿੱਚ ਸੈਂਪਲ ਦੇ ਆਧਾਰ ’ਤੇ ਅੰਕੜਿਆਂ ਬਾਰੇ ਗੱਲ ਬਹੁਤ ਹੁੰਦੀ ਹੈ।

ਲਾਈਵ ਕਵਰੇਜ

  1. ਤੇਜ ਪ੍ਰਤਾਪ ਨੇ ਜਾਨਲੇਵਾ ਹਮਲੇ ਦਾ ਲਗਾਇਆ ਇਲਜ਼ਾਮ

    ਆਰਜੇਡੀ ਲੀਡਰ ਤੇਜ ਪ੍ਰਤਾਪ ਯਾਦਵ ਨੇ ਇਲਜ਼ਾਮ ਲਗਾਇਆ ਕਿ ਉਹ ਵੋਟ ਪਾਉਣ ਗਏ ਤਾਂ ਉਨ੍ਹਾਂ ਦੇ ਡਰਾਈਵਰ ਅਤੇ ਸੁਰੱਖਿਆ ਕਰਮੀਆਂ 'ਤੇ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਤੇਜ ਪ੍ਰਤਾਪ ਨੇ ਪਟਨਾ ਦੇ ਹਵਾਈ ਅੱਡਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

    ''ਅੱਜ ਵੋਟ ਪਾਉਣ ਤੋਂ ਬਾਅਦ ਜਦੋਂ ਪੋਲਿੰਗ ਬੂਥ ਤੋਂ ਬਾਹਰ ਆ ਰਿਹਾ ਸੀ ਉਸ ਵੇਲੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਨਾਲ ਮੇਰੀ ਗੱਡੀ ਦੀ ਟੁੱਟ-ਭੱਜ ਹੋਈ ਅਤੇ ਸਾਡੇ ਡਰਾਈਵਰ ਤੇ ਸੁਰੱਖਿਆ ਕਰਮੀਆਂ ਦੇ ਗੰਭੀਰ ਸੱਟਾਂ ਲੱਗੀਆਂ।''

  2. ਲੋਕ ਸਭਾ ਚੋਣਾਂ 2019: ਹਰਸਿਮਰਤ, ਮਨਪ੍ਰੀਤ, ਪ੍ਰਕਾਸ਼ ਸਿੰਘ ਬਾਦਲ ਤੇ ਸੰਨੀ ਦਿਓਲ ਨੇ ਕੀ ਕਿਹਾ?

    ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ/ਅਰਵਿੰਦ ਛਾਬੜਾ/ਗੁਲਸ਼ਨ ਕੁਮਾਰ/ਮੰਗਲਜੀਤ ਸਿੰਘ

  3. ਜਲੰਧਰ ਲੋਕ ਸਭਾ ਹਲਕੇ ਦੇ ਰੰਗ

    ਜਲੰਧਰ ਲੋਕ ਸਭਾ ਹਲਕੇ ਵਿੱਚ ਹਰ ਵਰਗ ਦੇ ਲੋਕ ਵਧ ਚੜ੍ਹ ਕੇ ਵੋਟਾਂ ਪਾ ਰਹੇ ਹਨ। ਭਾਵੇਂ ਉਹ ਬਜ਼ੁਰਗ ਹੋਣ ਜਾਂ ਫਿਰ ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨ।

  4. ਆਖ਼ਰੀ ਗੇੜ: ਪੰਜਾਬ 'ਚ ਅੱਜ ਕਿਹੜੇ ਮੁੱਦਿਆਂ 'ਤੇ ਲੋਕੀਂ ਪਾਉਣਗੇ ਵੋਟਾਂ

  5. ਮਨਾਲੀ 'ਚ ਲਾੜੇ ਨੇ ਸਿਹਰਾ ਬੰਨ ਕੇ ਪਾਈ ਵੋਟ

    ਹਿਮਾਚਲ ਪ੍ਰਦੇਸ਼ ਦੀ ਮਨਾਲੀ ਲੋਕ ਸਭਾ ਸੀਟ 'ਤੇ ਨਵੇਂ ਵਿਆਹੇ ਲਾੜੇ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ।

  6. ਕੈਪਟਨ ਅਮਰਿੰਦਰ ਸਿੰਘ: ਪਾਰਟੀ ਨੂੰ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ

  7. ਮਜੀਠੇ ਤੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੋਟ ਪਾਉਣ ਤੋਂ ਬਾਅਦ ਨੌਜਵਾਨਾਂ ਅਤੇ ਬੱਚਿਆਂ ਨਾਲ ਫੋਟੋ ਖਿਚਵਾਉਂਦੇ ਹੋਏ

  8. ਸਿੱਧੂ ਜੋੜੇ ਨੇ ਪਾਈ ਵੋਟ

    ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿੱਚ ਵੋਟ ਭੁਗਤਾਈ।

  9. ਅਸਲੀ ਲੜਾਈ ਹੈ ਕੌਣ ਪ੍ਰਧਾਨ ਮੰਤਰੀ ਬਣੇਗਾ - ਪ੍ਰਕਾਸ਼ ਸਿੰਘ ਬਾਦਲ

    ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬੀਬੀਸੀ ਦੀ ਖਾਸ ਗੱਲਬਾਤ।

    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ

  10. ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਪਾਈ ਵੋਟ

    ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਬੂਥ ਨੰਬਰ 89 'ਤੇ ਪਾਈ ਵੋਟ। ਉਨ੍ਹਾਂ ਦੀ ਪਤਨੀ ਅਤੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਵੀ ਪਾਈ ਵੋਟ।

  11. ਸਿਰ ਤੋਂ ਜੁੜੀਆਂ ਭੈਣਾਂ ਨੇ ਪਾਈ ਵੋਟ

    ਸਿਰ ਤੋਂ ਜੁੜੀਆਂ ਭੈਣਾਂ ਸਬਾ ਅਤੇ ਫਰਾਹ ਨੇ ਪਟਨਾ ਦੇ ਸਮਨਪੁਰਾ ਵਿੱਚ ਪਾਈ ਵੋਟ। ਬੀਤੇ ਸਾਲ ਇਨ੍ਹਾਂ ਸਿਰਫ਼ ਇੱਕ ਵੋਟ ਪਾਈ ਸੀ, ਇਸ ਵਾਰ ਦੋਵਾਂ ਦਾ ਵੋਟਿੰਗ ਕਾਰਡ ਵੱਖਰਾ-ਵੱਖਰਾ ਬਣਾਇਆ ਗਿਆ ਹੈ।

  12. ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਵਿੱਚ ਵੋਟ ਭੁਗਤਾਈ।

  13. 10 ਸਾਲਾਂ 'ਚ ਔਰਤਾਂ ਦੀ ਹਿੱਸੇਦਾਰੀ ਕਈ ਗੁਣਾਂ ਵਧੀ: ਹਰਸਿਮਰਤ ਬਾਦਲ

    ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨਾਲ ਬੀਬੀਸੀ ਦੀ ਖਾਸ ਗੱਲਬਾਤ।

    ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

  14. ਤਰਨ ਤਾਰਨ ਵਿੱਚ ਵੀ ਹੋਈ ਹਿੰਸਾ

    ਖਡੂਰ ਸਾਹਿਬ ਹਲਕੇ ਦੇ ਪਿੰਡ ਸਰਲੀ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ।

    ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ, ਇਸ ਦਾ ਚੋਣਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਤਾਂ ਵਾਪਰਦੀਆਂ ਹੀ ਰਹਿੰਦੀਆਂ ਹਨ।

    ਤਰਨ ਤਾਰਨ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਬੀਬੀਸੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਕਿਹਾ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਅਤੇ ਚੋਣਾਂ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

  15. ਸੰਗਰੂਰ 'ਚ ਕਾਂਗਰਸ ਦੇ ਦੋ ਗੁੱਟ ਭਿੜੇ

    ਸੰਗਰੂਰ ਦੇ ਪਿੰਡ ੲੀਲਵਾਲ ਵਿੱਚ ਪੋਲਿੰਗ ਬੂਥ ਤੋਂ 100 ਮੀਟਰ ਦੂਰ ਕਾਂਗਰਸ ਦੇ ਦੋ ਗੁੱਟ ਅਾਪਸ ਵਿੱਚ ਭਿੜੇ। ਤਿੰਨ ਵਿਅਕਤੀ ਜ਼ਖਮੀ। ਪੁਲਿਸ ਨੇ ਜਖਮੀਅਾਂ ਨੂੰ ਸੰਗਰੂਰ ਸਿਵਲ ਹਸਪਤਾਲ ਕਰਵਾੲਿਅਾ ਦਾਖਲ। ਇਸ ਝਗੜੇ ਕਾਰਨ 15 ਮਿੰਟ ਤੱਕ ਪੋਲਿੰਗ ਰੁਕੀ ਰਹੀ।

    ਜਾਣਕਾਰੀ ਮੁਤਾਬਕ ਦੋਵਾਂ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਸੀ।

    ਐੱਸਪੀ ਸ਼ਰਨ ਸਿੰਘ ਨੇ ਕਿਹਾ, "ਅਸੀਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਸੰਵੇਦਨਸ਼ੀਲ ਹੋਣ ਕਾਰਨ ਇਸ ਬੂਥ ’ਤੇ ਪੈਰਾਮਿਲਟਰੀ ਫੋਰਸਾਂ ਵੀ ਲਗਾਈਆਂ ਹਨ। ਇਨ੍ਹਾਂ ਦੋਵਾਂ ਧੜਿਆਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਹੈ ਜਿਹੜੇ ਕਿ ਕਾਂਗਰਸ ਪਾਰਟੀ ਨਾਲ ਸਬੰਧ ਰਖਦੇ ਹਨ।"

    "ਵੋਟਿੰਗ ਮੁੜ ਸ਼ਾਂਤੀਪੂਰਨ ਹੋ ਰਹੀ ਹੈ। ਤਿੰਨ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਕੋਲ ਵੀ ਅਸਲਾ ਨਹੀਂ ਸੀ।"

  16. ਸੁਖਦੇਵ ਢੀਂਡਸਾ ਨੇ ਪਾਈ ਵੋਟ

    ਅਕਾਲੀ ਦਲ ਦੇ ਸਾਬਕਾ ਲੀਡਰ ਅਤੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਵਿੱਚ ਭੁਗਤਾਈ ਵੋਟ। ਹਾਲ ਹੀ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।

  17. ਫਾਜ਼ਿਲਕਾ ਲੋਕ ਸਭਾ ਹਲਕੇ ਵਿੱਚ ਪੋਲਿੰਗ ਬੂਥਾਂ ਨੂੰ ਸਜਾਇਆ ਗਿਆ ਹੈ। ਪੂਰੀਆਂ ਤਿਆਰੀਆਂ ਅਤੇ ਪ੍ਰਬੰਧ ਵਿਆਹ ਵਾਂਗ ਕੀਤੇ ਗਏ ਹਨ। ਇੱਥੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।

  18. 12 ਵਜੇ ਤੱਕ ਕਿੱਥੇ ਕਿੰਨੀ ਹੋਈ ਵੋਟਿੰਗ

    12 ਵਜੇ ਤੱਕ ਪੰਜਾਬ ਵਿੱਚ ਕੁੱਲ ਵੋਟਿੰਗ 23.45 ਫ਼ੀਸਦ ਵੋਟਿੰਗ ਹੋਈ ਹੈ।

    ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ 26.26 ਫ਼ੀਸਦ, ਅੰਮ੍ਰਿਤਸਰ ਵਿੱਚ 19.53 ਫ਼ੀਸਦ ਵੋਟਿੰਗ, ਖਡੂਰ ਸਾਹਿਬ ਵਿੱਚ 21.05 ਫ਼ੀਸਦ, ਜਲੰਦਰ ਵਿੱਚ 21.94 ਫ਼ੀਸਦ, ਹੁਸ਼ਿਆਰਪੁਰ ਵਿੱਚ 21.50 ਫ਼ੀਸਦ, ਆਨੰਦਪੁਰ ਸਾਹਿਬ ਵਿੱਚ 22.32 ਫ਼ੀਸਦ, ਲੁਧਿਆਣਾ ਵਿੱਚ 21.14 ਫ਼ੀਸਦ, ਫਤਿਹਗੜ੍ਹ ਸਾਹਿਬ ਵਿੱਚ 21.29 ਫ਼ੀਸਦ, ਫਰੀਦਕੋਟ ਵਿੱਚ 22.95 ਫ਼ੀਸਦ, ਫਿਰੋਜ਼ਪੁਰ ਵਿੱਚ 25.59 ਫ਼ੀਸਦ, ਬਠਿੰਡਾ ਵਿੱਚ 26.64 ਫ਼ੀਸਦ, ਸੰਗਰੂਰ ਵਿੱਚ 26.17 ਫ਼ੀਸਦ ਅਤੇ ਪਟਿਆਲਾ ਵਿੱਚ 28.07 ਫ਼ੀਸਦ ਵੋਟਿੰਗ ਹੋਈ ਹੈ।

  19. ਪ੍ਰਧਾਨ ਮੰਤਰੀ ਦੇ ਗੋਦ ਲਏ ਪਿੰਡ ਦੀਆਂ ਤਸਵੀਰਾਂ

    ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਦ ਲਏ ਗਏ ਜਯਾਪੁਰ ਪਿੰਡ ਦੇ ਇੱਕ ਪੋਲਿੰਗ ਸਟੇਸ਼ਨ ਦਾ ਦ੍ਰਿਸ਼

    ਤਸਵੀਰਾਂ: ਮਨੀਸ਼ ਜਾਲੁਈ

  20. ਹਰਸਿਮਰਤ ਤੇ ਸੁਖਬੀਰ ਬਾਦਲ ਦੀ ਧੀ ਨੇ ਪਿੰਡ ਬਾਦਲ ਵਿੱਚ ਪਾਈ ਵੋਟ