ਤਲਵੰਡੀ ਸਾਬੋ 'ਚ ਹਿੰਸਾ
ਬਠਿੰਡਾ ਦੇ ਤਲਵੰਡੀ ਸਾਬੋ ਵਿੱਚ 122 ਬੂਥ ਨੰਬਰ ਦੇ ਬਾਹਰ ਦੋ ਗਰੁੱਪਾਂ ਵਿੱਚ ਹੋਈ ਲੜਾਈ 'ਚ ਇੱਕ ਸ਼ਖ਼ਸ ਜ਼ਖ਼ਮੀ ਹੋਇਆ ਹੈ। ਪੁਲਿਸ ਦਾ ਕਹਿਣਾ ਹੈ, ''ਇੱਥੇ ਹਿੰਸਾ ਹੋਈ, ਇੱਕ ਸ਼ਖ਼ਸ ਨੇ ਗੋਲੀ ਚਲਾਈ। ਅਸੀਂ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਵੋਟਿੰਗ ਮੁੜ ਸ਼ੁਰੂ ਹੋ ਗਈ ਹੈ।''
You’re viewing a text-only version of this website that uses less data. View the main version of the website including all images and videos.
ਐਗਜ਼ਿਟ ਪੋਲ ਵਿੱਚ ਸੈਂਪਲ ਦੇ ਆਧਾਰ ’ਤੇ ਅੰਕੜਿਆਂ ਬਾਰੇ ਗੱਲ ਬਹੁਤ ਹੁੰਦੀ ਹੈ।
ਬਠਿੰਡਾ ਦੇ ਤਲਵੰਡੀ ਸਾਬੋ ਵਿੱਚ 122 ਬੂਥ ਨੰਬਰ ਦੇ ਬਾਹਰ ਦੋ ਗਰੁੱਪਾਂ ਵਿੱਚ ਹੋਈ ਲੜਾਈ 'ਚ ਇੱਕ ਸ਼ਖ਼ਸ ਜ਼ਖ਼ਮੀ ਹੋਇਆ ਹੈ। ਪੁਲਿਸ ਦਾ ਕਹਿਣਾ ਹੈ, ''ਇੱਥੇ ਹਿੰਸਾ ਹੋਈ, ਇੱਕ ਸ਼ਖ਼ਸ ਨੇ ਗੋਲੀ ਚਲਾਈ। ਅਸੀਂ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਵੋਟਿੰਗ ਮੁੜ ਸ਼ੁਰੂ ਹੋ ਗਈ ਹੈ।''
ਦੇਸ ਵਿੱਚ ਹੋ ਰਹੀਆਂ ਚੋਣਾਂ ਵਿੱਚ ਹਰ ਕੋਈ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਤਮਿਲਨਾਡੂ ਵਿੱਚ ਸੁਲੁਰ ਸੀਟ 'ਤੇ ਹੋ ਰਹੀ ਜ਼ਿਮਨੀ ਚੋਣ ਲਈ 103 ਸਾਲਾ ਬਜ਼ੁਰਗ ਮਹਿਲਾ ਨੇ ਵੀ ਭੁਗਤਾਈ ਵੋਟ।
ਪੱਛਮ ਬੰਗਾਲ ਵਿੱਚ ਦੋ ਥਾਵਾਂ 'ਤੇ ਬੰਬ ਸੁੱਟਣ ਦੀ ਖ਼ਬਰ ਆ ਰਹੀ ਹੈ। ਆਖ਼ਰੀ ਗੇੜ ਵਿੱਚ ਪੱਛਮ ਬੰਗਾਲ ਦੀਆਂ ਨੌਂ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਕੁਝ ਥਾਵਾਂ ਤੋਂ ਟੁੱਟ-ਭੱਜ ਅਤੇ ਈਵੀਐੱਮ ਖ਼ਰਾਬੀ ਦੀਆਂ ਖ਼ਬਰਾਂ ਵੀ ਹਨ।
ਜੈਨਗਰ ਲੋਕ ਸਭਾ ਖੇਤਰ ਵਿੱਚ ਕੁਲਟੋਲੀ 'ਚ ਭਾਜਪਾ ਸਮਰਥਕਾਂ 'ਤੇ ਕਥਿਤ ਹਮਲੇ ਅਤੇ ਭਾਜਪਾ ਦੇ ਕੈਂਪ ਆਫ਼ਿਸ ਵਿੱਚ ਤੋੜ-ਭੱਜ ਕਰਨ ਦੇ ਵੀ ਇਲਜ਼ਾਮ ਲੱਗੇ ਹਨ।
ਬਸੀਰਹਾਟ ਸੰਸਦੀ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਸਿਆਂਤਨ ਬਾਸੂ ਨੇ ਕਈ ਇਲਾਕਿਆਂ ਵਿੱਚ ਵੋਟਿੰਗ 'ਚ ਧਾਂਦਲੀ ਦਾ ਇਲਜ਼ਾਮ ਲਗਾਇਆ ਹੈ।
ਅਦਾਕਾਰਾ ਤੋਂ ਨੇਤਾ ਬਣੀ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਮੁਨਮੁਨ ਸੇਨ ਨੇ ਆਪਣੀਆਂ ਧੀਆਂ ਰੀਆ ਅਤੇ ਰਾਇਮਾ ਨਾਲ ਪਾਈ ਵੋਟ। ਮੁਨਮੁਨ ਸੇਨ ਆਸਨਸੋਲ ਤੋਂ ਭਾਜਪਾ ਦੇ ਬਾਬੁਲ ਸੁਪਰੀਓ ਨੂੰ ਚੁਣੌਤੀ ਦੇ ਰਹੇ ਹਨ।
ਰਿਪੋਰਟ: ਅਰਵਿੰਦ ਛਾਬੜਾ/ਮੰਗਲਜੀਤ ਸਿੰਘ
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ NOTA ਦਾ ਬਟਨ ਦਬਾਇਆ ਹੈ। ਉਨ੍ਹਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।
ਕਮੇਟੀ ਦੇ ਮੈਂਬਰਾਂ ਵੱਲੋਂ NOTA ਦਾ ਬੂਥ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੀ NOTA ਦਬਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਭਾਜਪਾ ਲੀਡਰ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇੰਦੋਰ ਵਿੱਚ ਪਾਈ ਵੋਟ।
ਦੋ ਗਰੁੱਪਾਂ ਵਿੱਚ ਝੜਪ ਅਤੇ ਪੱਥਰਬਾਜ਼ੀ ਤੋਂ ਬਾਅਦ ਪਟਨਾ ਦੇ ਕੁਝ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਦੌਰਾਨ ਰੁਕਾਵਟ ਆ ਗਈ ਹੈ। ਪਟਨਾ ਦੇ ਪਾਲੀਗੰਜ ਪਿੰਡ ਕਰਕੁਨਾ ਵਿੱਚ ਬੂਥ ਨੰਬਰ 101 ਅਤੇ 102 'ਤੇ ਵੋਟਿੰਗ ਰੋਕ ਦਿੱਤੀ ਗਈ ਹੈ।
ਭਾਰਤ ਦਾ ਸਭ ਤੋਂ ਉੱਚਾ ਪੋਲਿੰਗ ਬੂਥ ਹਿਮਾਚਲ ਪ੍ਰਦੇਸ਼ ਦਾ ਟਸ਼ੀਗੰਗ ਪਿੰਡ ਹੈ। ਇਹ 15, 256 ਫੁੱਟ ਦੀ ਉੱਚਾਈ 'ਤੇ ਹੈ। ਟਸ਼ੀਗੰਗ ਵਿੱਚ ਕੁੱਲ 49 ਵੋਟਰ ਰਜਿਸਟਰਡ ਹਨ। ਇਹ ਲਾਹੌਲ ਸਪਿਤੀ ਵਿੱਚ ਹੈ। ਇੱਥ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਉਦੋਂ ਤਾਪਮਾਨ ਮਾਈਨਸ ਵਿੱਚ ਸੀ। 9 ਵਜੇ ਤੱਕ ਇੱਥੇ 53 ਫ਼ੀਸਦ ਵੋਟਾਂ ਪੈ ਚੁੱਕਿਆ ਹਨ।
ਝਾਰਖੰਡ ਦੇ ਗੋਡਾ ਲੋਕ ਸਭਾ ਖੇਤਰ ਦੇ ਦੇਵਘਰ ਵਿੱਚ ਸਖ਼ਤ ਧੁੱਪ ਵਿੱਚ ਛੱਤਰੀਆਂ ਲੈ ਕੇ ਵੋਟਿੰਗ ਲਾਈਨ ਵਿੱਚ ਲੱਗੀਆਂ ਔਰਤਾਂ।
ਵੋਟਿੰਗ ਦਾ ਸਮਾਂ ਮੁੱਕਣ ਵੱਲ ਵਧ ਰਿਹਾ ਹੈ ਪਰ ਪੰਜਾਬ ਵਿੱਚ ਅਜੇ 50% ਪੋਲਿੰਗ ਵੀ ਨਹੀਂ ਪਹੁੰਚੀ ਹੈ। ਪਿਛਲੀ ਵਾਰ (2014) ਪੰਜਾਬ ’ਚ ਲੋਕ ਸਭਾ ਚੋਣਾਂ ਵੇਲੇ 70.6% ਪੋਲਿੰਗ ਹੋਈ ਸੀ।
ਚੋਣ ਕਮਿਸ਼ਨ ਨੇ ਵੋਟਿੰਗ ਨੂੰ ਹੁੰਗਾਰਾ ਦੇਣ ਲਈ ਕਈ ਉਪਰਾਲੇ ਕੀਤੇ ਹਨ। ਅੱਜ ਸ਼ਾਮ ਤੱਕ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਕਾਮਯਾਬ ਰਹੇ।
ਕੁਲਵਿੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਜ਼ਰੂਰ ਪਾਉਣ। ਉਨ੍ਹਾਂ ਨੇ ਆਪਣੀ ਵੋਟ ਮਾਨਸਾ ਦੇ ਪਿੰਡ ਢੈਪਈ ’ਚ ਪਾਈ ਜੋ ਬਠਿੰਡਾ ਲੋਕ ਸਭਾ ਹਲਕੇ ’ਚ ਪੈਂਦਾ ਹੈ।
ਚੋਣ ਕਮਿਸ਼ਨ ਨੇ ਅਜਿਹੇ ਪੋਲਿੰਗ ਸਟੇਸ਼ਨ ਬਣਾਏ ਹਨ ਜਿੱਥੇ ਸਾਰਾ ਸਟਾਫ ਹੀ ਔਰਤਾਂ ਦਾ ਹੈ ਅਤੇ ਮਹਿਲਾ ਵੋਟਰਾਂ ਨੂੰ ਵੀ ਹੁੰਗਾਰਾ ਦੇਣ ਦੀ ਟੀਚਾ ਹੈ।
(ਰਿਪੋਰਟ: ਸੁਰਿੰਦਰ ਮਾਨ/ਸੁਖਚਰਨ ਪ੍ਰੀਤ/ਰਵਿੰਦਰ ਸਿੰਘ ਰੌਬਿਨ)
ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ (ਉਮਰ 103 ਸਾਲ) ਨੇ ਹਿਮਾਚਲ ਪ੍ਰਦੇਸ਼ ਦੇ ਕਲਪਾ ਵਿੱਚ ਪਾਈ ਵੋਟ
2 ਵਜੇ ਤੱਕ ਪੰਜਾਬ ਵਿੱਚ ਕੁੱਲ ਵੋਟਿੰਗ 37.9% ਵੋਟਿੰਗ ਹੋਈ ਹੈ।
ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਸ਼ਾਮ ਲਾਲ ਗਾਂਧੀ ਨੇ ਪਰਿਵਾਰ ਸਮੇਤ ਪਾਈ ਵੋਟ।
ਸ਼ਾਮ ਲਾਲ ਤਿੰਨ ਵਾਰੀ ਸੰਸਦ ਮੈਂਬਰ ਦੀਆਂ, ਦੋ ਵਿਧਾਨ ਸਭਾ ਤੇ ਦੋ ਮਿਊਨਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਦਾ ਤਰੀਕਾ ਵੀ ਵੱਖਰਾ ਹੈ।
ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਹਮੀਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਲੋਕ ਸਭਾ ਸਾਂਸਦ ਅਨੁਰਾਗ ਠਾਕੁਰ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਪਾਈ ਵੋਟ।
ਪਟਨਾ ਸਾਹਿਬ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਟਨਾ ਵਿਮੇਂਸ ਕਾਲਜ ਵਿੱਚ ਪਾਈ ਵੋਟ। ਉਨ੍ਹਾਂ ਖ਼ਿਲਾਫ਼ ਕਾਂਗਰਸ ਉਮੀਦਵਾਰ ਸ਼ਤਰੂਘਨ ਸਿਨਹਾ ਚੋਣ ਲੜ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਡੀ ਜ਼ਿਲ੍ਹੇ ਵਿੱਚ ਪਾਈ ਵੋਟ।
ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕਾਂਗਰਸ ਉਮੀਦਵਾਰ ਸੰਤੋਖ ਸਿੰਘ ਚੌਧਰੀ ਆਪਣੇ ਪਰਿਵਾਰ ਸਮੇਤ ਫਿਲੌਰ ਵਿੱਚ ਵੋਟ ਪਾਉਣ ਤੋਂ ਬਾਅਦ।