You’re viewing a text-only version of this website that uses less data. View the main version of the website including all images and videos.

Take me to the main website

Exit Polls ਦੇ ਅੰਕੜੇ ਆਏ, ਜਾਣੋ ਪੰਜਾਬ ਲਈ ਕੀ ਹਨ ਅਨੁਮਾਨ

ਐਗਜ਼ਿਟ ਪੋਲ ਵਿੱਚ ਸੈਂਪਲ ਦੇ ਆਧਾਰ ’ਤੇ ਅੰਕੜਿਆਂ ਬਾਰੇ ਗੱਲ ਬਹੁਤ ਹੁੰਦੀ ਹੈ।

ਲਾਈਵ ਕਵਰੇਜ

  1. ਨਿਊਜ਼ ਨੇਸ਼ਨ ਦਾ ਕੀ ਹੈ ਅਨੁਮਾਨ

    ਬੀਬੀਸੀ ਵੱਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ

  2. ਸ਼ਾਮ 6 ਵਜੇ ਤੱਕ ਪੰਜਾਬ ਵਿੱਚ 59.13% ਵੋਟਾਂ ਪਈਆਂ

    ਗੁਰਦਾਸਪੁਰ - 61.13%

    ਅੰਮ੍ਰਿਤਸਰ - 52.47%

    ਖਡੂਰ ਸਾਹਿਬ - 56.77%

    ਜਲੰਧਰ - 57.51%

    ਹੁਸ਼ਿਆਰਪੁਰ - 57%

    ਅਨੰਦਪੁਰ ਸਾਹਿਬ - 56.76%

    ਲੁਧਿਆਣਾ - 57.69%

    ਫਤਿਹਗੜ੍ਹ ਸਾਹਿਬ - 58.21%

    ਫਰੀਦਕੋਟ - 57.39%

    ਫਿਰੋਜ਼ਪੁਰ - 63.11%

    ਬਠਿੰਡਾ - 62.24%

    ਸੰਗਰੂਰ - 63.69%

    ਪਟਿਆਲਾ - 64.18%

  3. ਸੀ-ਵੋਟਰ ਅਤੇ ਰਿਪਬਲਿਕ ਦੇ ਐਗਜ਼ਿਟ ਪੋਲ ਦਾ ਕੀ ਹੈ ਅਨੁਮਾਨ

    ਬੀਬੀਸੀ ਵੱਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ।

  4. ਸੰਗਰੂਰ ਦੇ ਪਿੰਡ ਮੂਲੋਵਾਲ ’ਚ NOTA ਦਾ ਪ੍ਰਚਾਰ ਕਿਉਂ ਕਰ ਰਹੇ ਹਨ ਇਹ ਲੋਕ

    ਰਿਪੋਰਟ: ਸੁਖਚਰਨ ਪ੍ਰੀਤ

  5. Election 2019: Exit polls ਕਿਵੇਂ ਹੁੰਦੇ ਹਨ ਤੇ ਕਿੰਨੇ ਕੁ ਸਹੀ ਹੁੰਦੇ ਹਨ

    ਪੋਲਿੰਗ ਮੁੱਕਦਿਆਂ ਹੀ ਐਗਜ਼ਿਟ ਪੋਲ ਦਿਖਾਏ ਜਾਂਦੇ ਹਨ ਪਰ ਇਹ ਕੋਈ ਵਿਗਿਆਨ ਨਹੀਂ। ਇਨ੍ਹਾਂ ਦਾ ਤਰੀਕਾ ਕੀ ਹੈ ਤੇ ਇਨ੍ਹਾਂ ਉੱਤੇ ਵਿਸ਼ਵਾਸ ਕੀਤਾ ਜਾਵੇ ਜਾਂ ਨਹੀਂ, ਇਹ ਜਾਣੋ ਇਸ ਵੀਡੀਓ ਰਾਹੀਂ

  6. ਚੰਡੀਗੜ੍ਹ ਦੀਆਂ ਮਹਿਲਾਵਾਂ ਦੇ ਕੀ ਹਨ ਮੁੱਦੇ?

    ਚੰਡੀਗੜ੍ਹ ਦੀਆਂ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਵੋਟ ਪਾਈ ਹੈ।

    ਰਿਪੋਰਟ: ਨਵਦੀਪ ਕੌਰ

  7. ਪਹਿਲਾਂ ਨਾਲੋ ਵੱਧ ਆਤਮ ਵਿਸ਼ਵਾਸ ਹੈ – ਸੁਨੀਲ ਜਾਖੜ

    ਬੀਬੀਸੀ ਦੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ।

    ਰਿਪੋਰਟ - ਅਰਵਿੰਦ ਛਾਬੜਾ/ਗੁਲਸ਼ਨ ਕੁਮਾਰ

  8. ਸ਼ਾਮ 5 ਵਜੇ ਤੱਕ 58.75% ਵੋਟਿੰਗ

    ਸ਼ਾਮ 5 ਵਜੇ ਤੱਕ ਪੰਜਾਬ ਵਿੱਚ 58.75% ਵੋਟਾਂ ਪਈਆਂ

    ਗੁਰਦਾਸਪੁਰ - 61.13%

    ਅੰਮ੍ਰਿਤਸਰ - 52.47%

    ਖਡੂਰ ਸਾਹਿਬ - 56.77%

    ਜਲੰਧਰ - 56.44%

    ਹੁਸ਼ਿਆਰਪੁਰ - 56.27%

    ਅਨੰਦਪੁਰ ਸਾਹਿਬ - 56.76%

    ਲੁਧਿਆਣਾ - 57.05%

    ਫਤਿਹਗੜ੍ਹ ਸਾਹਿਬ - 58.21%

    ਫਰੀਦਕੋਟ - 56.71%

    ਫਿਰੋਜ਼ਪੁਰ - 62.45%

    ਬਠਿੰਡਾ - 62.24%

    ਸੰਗਰੂਰ - 62.67%

    ਪਟਿਆਲਾ - 64.01%

  9. ਬਾਦਲ ਪਿੰਡ ਦੇ 'ਫਰਸਟ ਟਾਈਮ ਵੋਟਰ'

    ਬਾਦਲ ਪਿੰਡ ਦੇ ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨ ਕਾਫ਼ੀ ਉਤਸ਼ਾਹਿਤ ਨਜ਼ਰ ਆਏ।

  10. ਹਰ ਵਰਗੇ ਦੇ ਲੋਕ ਹੁੰਮ-ਹੁੁੰਮਾ ਕੇ ਵੋਟਾਂ ਪਾਉਣ ਪਹੁੰਚੇ। ਕੁਝ ਲੋਕ ਤਾਂ ਔਕੜਾਂ ਦੇ ਬਾਵਜੂਦ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਪਹੁੰਚੇ।

  11. ਫਿਰੋਜ਼ਪੁੁਰ ਕੈਂਟ ਦੇ ਚਾਰ ਬੂਥਾਂ 'ਤੇ ਨਹੀਂ ਪਈਆਂ ਵੋਟਾਂ

    ਫਿਰੋਜ਼ਪੁਰ ਕੈਂਟ ਦੇ ਬੂਥ ਨੰਬਰ 61, 62, 63 ਅਤੇ 64 ’ਤੇ 5 ਵੱਜ ਕੇ 30 ਮਿੰਟ ਤੱਕ ਕੋਈ ਵੋਟ ਨਹੀਂ ਪਾਈ ਗਈ। ਬੂਥ ਲੈਵਲ ਅਧਿਕਾਰੀ ਇੰਦਰਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਦੇ ਸੁਰਿੰਦਰ ਮਾਨ ਨੂੰ ਦੱਸਿਆ ਕਿ ਸਵੇਰ ਤੋਂ ਸਾਰਾ ਅਮਲਾ ਵਿਹਲਾ ਬੈਠਾ ਹੈ ਜਦਕਿ ਇਨ੍ਹਾਂ ਬੂਥਾਂ ’ਤੇ 4557 ਵੋਟਾਂ ਦਰਜ ਹਨ। ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ ਫੌਜੀਆਂ ਦੀਆਂ ਵੋਟਾਂ ਰਜਿਸਟਰਡ ਸਨ, ਪਰ ਬਟੈਲੀਅਨ ਇੱਥੋ ਚਲੀ ਗਈ ਹੈ।

    ਉੱਥੇ ਹੀ ਕੇਂਦਰੀ ਵਿਦਿਆਲਿਆ-2 ਦੇ ਪੋਲਿੰਗ ਸਟੇਸ਼ਨਾਂ 73, 74, 75, 76 'ਤੇ ਸਿਰਫ਼ 70 ਹੀ ਵੋਟਾਂ ਪਈਆਂ ਜਦਕਿ ਇੱਥੇ ਕੁੱਲ ਵੋਟਰ 4355 ਹਨ।

  12. ਆਨਲਾਈਨ ਵੋਟ ਕਿਵੇਂ ਪਵੇ?

    ਕਈ ਵੋਟਰ ਜੋ ਆਪਣੇ ਇਲਾਕੇ ਤੋਂ ਦੂਰ ਹਨ, ਸੋਚਦੇ ਹੋਣਗੇ, ‘ਕਾਸ਼, ਆਨਲਾਈਨ ਵੋਟਿੰਗ ਵੀ ਹੁੰਦੀ!’ ਇਨ੍ਹਾਂ ਵਿੱਚ ਪਰਵਾਸੀ ਭਾਰਤੀ ਵੀ ਸ਼ਾਮਲ ਹਨ।

    NRIs ਕੋਲ ਭਾਰਤੀ ਪਾਸਪੋਰਟ ਹੈ, ਵੋਟਿੰਗ ਦਾ ਹੱਕ ਹੈ, ਪਰ ਖੁਦ ਆ ਕੇ ਵੋਟ ਪਾਉਣੀ ਪੈਂਦੀ ਹੈ ਇਸ ਲਈ ਇਹ ਬਹੁਤੇ ਰਜਿਸਟਰ ਹੀ ਨਹੀਂ ਹੁੰਦੇ। ਕੀ ਭਾਰਤ ਵਿੱਚ ਕਦੀਂ ਆਨਲਾਈਨ ਵੋਟਿੰਗ ਕੀਤੀ ਗਈ ਹੈ, ਜਾਂ ਇਸ ਵੱਲ ਕੋਈ ਕਦਮ ਵਧੇ ਹਨ? — ਜਾਣੋ ਇਸ ਵੀਡੀਓ ’ਚ

  13. 'ਮੈਨੂੰ ਵੋਟ ਪਾਉਣ ਦਾ ਬਹੁਤ ਚਾਅ ਸੀ'

    ਬਠਿੰਡਾ ਦੀਆਂ ਕੁਝ 'ਫਰਸਟ ਟਾਈਮ ਵੋਟਰਾਂ' ਨੇ ਬੀਬੀਸੀ ਨਾਲ ਗੱਲਬਾਤ ਕੀਤੀ।

    ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ/ ਗੁਲਸ਼ਨ ਕੁਮਾਰ

  14. ਸ਼ਾਮ 5 ਵਜੇ ਤੱਕ 53.03 ਫ਼ੀਸਦ ਵੋਟਿੰਗ

    ਬਿਹਾਰ - 75%

    ਹਿਮਾਚਲ ਪ੍ਰਦੇਸ਼ - 57.43%

    ਮੱਧ ਪ੍ਰਦੇਸ਼- 59.75%

    ਪੰਜਾਬ- 50.49%

    ਉੱਤਰ ਪ੍ਰਦੇਸ਼- 47.21%

    ਪੱਛਮ ਬੰਗਾਲ- 64.87%

    ਝਾਰਖੰਡ- 66.64%

    ਚੰਡੀਗੜ੍ਹ- 51.18%

  15. ਪਟਿਆਲਾ 'ਚ ਟਰਾਂਸਜੈਂਡਰਾਂ ਨੇ ਭੁਗਤਾਈ ਵੋਟ

    ਲੋਕ ਸਭਾ ਚੋਣਾਂ ਲਈ ਆਖ਼ਰੀ ਗੇੜ ਦੀ ਵੋਟਿੰਗ ਜਾਰੀ ਹੈ। ਹਰ ਵਰਗ ਦੇ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ। ਪਟਿਆਲਾ ਵਿੱਚ ਟਰਾਂਸਜੈਂਡਰਾਂ ਨੇ ਵੀ ਆਪਣੀ ਵੋਟ ਭੁਗਤਾਈ।

  16. 'ਮੇਰਾ ਵੋਟ ਮੇਰਾ ਅਧਿਕਾਰ'

    ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਵੋਟਿੰਗ ਜਾਰੀ ਹੈ। ਬਹੁਤ ਸਾਰੇ ਨੌਜਵਾਨ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾ ਰਹੇ ਹਨ। ਪੰਜਾਬ ਦੀਆਂ ਕੁਝ ਤਸਵੀਰਾਂ ਦੇਖੋ ਜਿੱਥੇ ਪਹਿਲੀ ਵਾਰ ਵੋਟ ਪਾਉਣ ਗਏ ਨੌਜਵਾਨਾਂ ਨੂੰ ਮਿਲੇ ਸਰਟੀਫਿਕੇਟ। ਸਰਟੀਫਿਕੇਟਾਂ ਉੱਤੇ ਲਿਖਿਆ ਹੈ 'ਮੇਰਾ ਵੋਟ ਮੇਰਾ ਅਧਿਕਾਰ'

  17. ਮਮਤਾ ਬੈਨਰਜੀ ਨੇ ਭੁਗਤਾਈ ਵੋਟ

    ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਪੋਲਿੰਗ ਸਟੇਸ਼ਨ 'ਤੇ ਪਾਈ ਵੋਟ।

  18. ਇੱਕ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਪਾਈ ਵੋਟ

    ਸੰਗਰੂਰ ਦੇ ਪਿੰਡ ਭੁੱਲਰਹੇੜੀ ਦੇ 90 ਸਾਲਾ ਜਗਦੇਵ ਸਿੰਘ ਦੀਅਾਂ ਚਾਰ ਪੀੜ੍ਹੀਆਂ ਨੇ ਪਾੲੀ ਵੋਟ। ਚਾਦਰੇ ਵਿੱਚ ਜਗਦੇਵ ਸਿੰਘ,ੳੁਨ੍ਹਾਂ ਦਾ ਪੁੱਤਰ ਕੇਸਰ ਸਿੰਘ (65 ਸਾਲ), ਪੋਤਰਾ ਜਸਵੰਤ ਸਿੰਘ ਅਤੇ ਪਹਿਲੀ ਵਾਰ ਵੋਟ ਪਾੳੁਣ ਵਾਲੀ ਮਨਵੀਰ ਕੌਰ (ਸੱਜਿਓ ਤੀਜੇ ਨੰਬਰ 'ਤੇ)

  19. ਗੁਰਦਾਸਪੁਰ ਦੇ ਕਾਦੀਆਂ ’ਚ ਅਪਾਹਜ ਵੋਟਰਾਂ ਲਈ ਖ਼ਾਸ ‘ਪੀਲੇ ਰੰਗ ਦੇ ਬੂਥ’

    ਰਿਪੋਰਟ: ਗੁਰਪ੍ਰੀਤ ਚਾਵਲਾ

  20. ਤਿੰਨ ਵਜੇ ਤੱਕ 51.95 ਫ਼ੀਸਦ ਵੋਟਿੰਗ

    ਤਿੰਨ ਵਜੇ ਤੱਕ ਸਤਵੇਂ ਗੇੜ ਵਿੱਚ ਸਾਰੀਆਂ ਸੀਟਾਂ 'ਤੇ 51.95 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਹੈ।

    ਬਿਹਾਰ - 46.66%,

    ਹਿਮਾਚਲ ਪ੍ਰਦੇਸ਼ - 49.43%

    ਮੱਧ ਪ੍ਰਦੇਸ਼ - 57.27%

    ਪੰਜਾਬ - 48.18%

    ਉੱਤਰ ਪ੍ਰਦੇਸ਼ - 46.07%

    ਪੱਛਮ ਬੰਗਾਲ - 63.58%

    ਝਾਰਖੰਡ - 64.81%

    ਚੰਡੀਗੜ੍ਹ - 50.24%