ਜਲੰਧਰ ਤੇ ਕਰਨਾਟਕ ਚੋਣ ਰੁਝਾਨ ਤੇ ਨਤੀਜੇ: ਕਾਂਗਰਸ ਨੇ ਕਰਨਾਟਕ 'ਚ ਹੁਣ ਤੱਕ 130 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਿਲ ਕੀਤੀ

10 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸੀ।

ਲਾਈਵ ਕਵਰੇਜ

  1. ਕਰਨਾਟਕ ਚੋਣ ਨਤੀਜੇ: ਰੁਝਾਨਾਂ ਤੋਂ ਬਾਅਦ ਕਾਂਗਰਸ ਦਫ਼ਤਰ ਦੇ ਬਾਹਰ ਜਸ਼ਨ ਸ਼ੁਰੂ

    ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਕਾਂਗਰਸ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ।

    ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਵੋਟਿੰਗ ਹੋਈ ਸੀ। ਇੱਥੇ ਬਹੁਮਤ ਲਈ ਕਿਸੇ ਪਾਰਟੀ ਨੂੰ 113 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਕਾਂਗਰਸ ਇਸ ਸਮੇਂ 119 ਸੀਟਾਂ 'ਤੇ ਅੱਗੇ ਹੈ। ਜਦਕਿ ਭਾਜਪਾ 72 ਸੀਟਾਂ ’ਤੇ ਅੱਗੇ ਚੱਲ ਰਹੀ ਹੈ।

    ਕਾਂਗਰਸ ਦੇ ਦਿੱਲੀ ਦਫ਼ਤਰ ਵਿੱਚ ਜਸ਼ਨ ਵੀ ਸ਼ੁਰੂ ਹੋ ਚੁੱਕੇ ਹਨ।

    ਕਰਨਾਟਕ ਚੋਣਾਂ
    ਤਸਵੀਰ ਕੈਪਸ਼ਨ, ਕਾਂਗਰਸ ਮੁੱਖ-ਦਫ਼ਤਰ ਦਿੱਲੀ ਭੰਗੜਾ ਪੈਣਾ ਵੀ ਸ਼ੁਰੂ ਹੋ ਗਿਆ ਹੈ
    ਕਰਨਾਟਕ ਚੋਣਾਂ
    ਤਸਵੀਰ ਕੈਪਸ਼ਨ, ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਹੋਣ ਵਾਲੇ ਜਸ਼ਨਾਂ ਨੂੰ ਕਵਰ ਕਰਨ ਪਹੁੰਚਿਆ ਮੀਡੀਆ
    ਕਰਨਾਟਕ ਚੋਣਾਂ
    ਤਸਵੀਰ ਕੈਪਸ਼ਨ, ਇਕੱਠੇ ਹੋਏ ਕਾਂਗਰਸੀ ਵਰਕਰ
    ਕਰਨਾਟਕ ਚੋਣਾਂ
    ਤਸਵੀਰ ਕੈਪਸ਼ਨ, ਕਰਨਾਟਕ ਵਿੱਚ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਵਲੋਂ ਕੀਤੇ ਪ੍ਰਚਾਰ ਨੂੰ ਪ੍ਰਭਾਵ ਪਾਉਣ ਵਾਲਾ ਮੰਨਿਆ ਜਾ ਰਿਹਾ ਸੀ
  2. ਜਲੰਧਰ ਚੋਣਾਂ: ਕਾਂਗਰਸ ਦੇ ਵਿਧਾਇਕ ਕੋਟਲੀ ਗਿਣਤੀ ਕੇਂਦਰ ਦੇ ਬਾਹਰ ਬੈਠੇ ਧਰਨੇ ਉੱਤੇ

    ਜਲੰਧਰ ਚੋਣਾਂ

    ਤਸਵੀਰ ਸਰੋਤ, Pradeep Kumar/BBC

    ਤਸਵੀਰ ਕੈਪਸ਼ਨ, ਕਾਂਗਰਸ ਐੱਮਐੱਲਏ ਸੁਖਵਿੰਦਰ ਕੋਟਲੀ ਗਿਣਤੀ ਕੇਂਦਰ ਬਾਹਰ ਧਰਨੇ ’ਤੇ ਬੈਠੇ ਹੋਏ

    ਆਦਮਪੁਰ ਤੋਂ ਕਾਂਗਰਸ ਐੱਮਐੱਲਏ ਸੁਖਵਿੰਦਰ ਕੋਟਲੀ ਗਿਣਤੀ ਕੇਂਦਰ ਬਾਹਰ ਧਰਨੇ ’ਤੇ ਬੈਠ ਗਏ ਹਨ।ਉਨ੍ਹਾਂ ਦਾ ਦਾਅਵਾ ਹੈ ਕਿ ਉਹ ਆਪਣੀ ਪਾਰਟੀ ਵਲੋਂ ਪੋਲਿੰਗ ਏਜੰਟ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਗਿਣਤੀ ਕੇਂਦਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।

    ਜਿਸ ਤੋਂ ਬਾਅਦ ਉਹ ਧਰਨੇ ’ਤੇ ਬੈਠ ਗਏ।

  3. ਜਲੰਧਰ ਜ਼ਿਮਨੀ ਚੋਣਾਂ: ਆਮ ਆਦਮੀ ਪਾਰਟੀ ਰੁਝਾਨਾਂ ਵਿੱਚ ਅੱਗੇ, ਵੇਖੋ ਜਸ਼ਨ ਦੀਆਂ ਤਸਵੀਰਾਂ

    ਜਲੰਧਰ ਵਿੱਚ ਹੋਈ ਲੋਕ ਸਭਾ ਜ਼ਿਮਨੀ ਚੋਣ ਦੇ ਅੱਜ ਨਤੀਜੇ ਆ ਰਹੇ ਹਨ। ਆਪ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੀ ਲੀਡ ਮਿਲਦੀ ਵਿਖਾਈ ਦੇ ਰਹੀ ਹੈ। ਜਲੰਧਰ ਵਿੱਚ 'ਆਪ' ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।

    ਜਲੰਧਰ ਜ਼ਿਮਨੀ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਜਲੰਧਰ ਜ਼ਿਮਨੀ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਜਲੰਧਰ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਤਸਵੀਰ ਕੈਪਸ਼ਨ, ਗਿਣਤੀ ਕੇਂਦਰ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ
    ਜਲੰਧਰ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਜਲੰਧਰ ਜ਼ਿਮਨੀ ਚੋਣਾਂ

    ਤਸਵੀਰ ਸਰੋਤ, Pradeep Sharma/BBC

    ਤਸਵੀਰ ਕੈਪਸ਼ਨ, ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੁਝਾਨਾਂ ਦੇ ਆਧਾਰ ਉੱਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ
  4. ਕਰਨਾਟਕ ਚੋਣਾਂ: ਕਾਂਗਰਸ ਨੇ ਕਿਹਾ-ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ

    ਕਰਨਾਟਕਰ ਚੋਣਾਂ

    ਤਸਵੀਰ ਸਰੋਤ, @Dr_Yathindra_S

    ਤਸਵੀਰ ਕੈਪਸ਼ਨ, ਯਤਿੰਦਰ ਸਿੱਧਾਰਮਈਆ

    ਕਰਨਾਟਕ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਪ੍ਰਤੀਕਿਰਿਆ ਦਿੱਤੀ ਹੈ।

    ਦਿੱਲੀ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਬੁਲਾਰੇ ਜ਼ਫਰ-ਉਲ-ਇਸਲਾਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਜਪਾ ਹੀ ਸਰਕਾਰ ਬਣਾਏਗੀ।

    ਇਸ ਦੇ ਨਾਲ ਹੀ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੇ ਪੁੱਤਰ ਯਤਿੰਦਰ ਸਿੱਧਾਰਮਈਆ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਾਂਗਰਸ ਲਈ ਸਭ ਤੋਂ ਮਹੱਤਵਪੂਰਨ ਗੱਲ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ ਅਤੇ ਇਸਦੇ ਲਈ ਪਾਰਟੀ ਕੁਝ ਵੀ ਕਰੇਗੀ।

    ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ।

  5. ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ 127 ਸੀਟਾਂ ਉੱਤੇ ਅੱਗੇ

    ਕਰਨਾਟਕ ਚੋਣਾਂ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕਰਨਾਟਕ ਵਿੱਚ ਕਾਂਗਰਸ 127 ਸੀਟਾਂ ’ਤੇ ਅੱਗੇ ਚੱਲ ਰਹੀ ਹੈ

    ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਨੂੰ 112 ਸੀਟਾਂ 'ਤੇ ਲੀਡ ਮਿਲੀ ਹੈ। ਇਸ ਦੇ ਨਾਲ ਹੀ ਭਾਜਪਾ 73 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

    ਸੂਬੇ ਦੀਆਂ 224 ਵਿਧਾਨ ਸਭਾ ਸੀਟਾਂ 'ਤੇ 10 ਮਈ ਨੂੰ ਵੋਟਾਂ ਪਈਆਂ ਸਨ। ਇੱਥੇ ਟੱਕਰ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ।

    ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ 224 ਸੀਟਾਂ ਦੇ ਰੁਝਾਨ ਆ ਚੁੱਕੇ ਹਨ, ਜਿਸ ਮੁਤਾਬਕ ਜੇਡੀਐੱਸ ਇਸ ਸਮੇਂ 27 ਸੀਟਾਂ 'ਤੇ ਅੱਗੇ ਹੈ। ਤਿੰਨ ਆਜ਼ਾਦ ਉਮੀਦਵਾਰ ਵੀ ਜਿੱਤ ਵੱਲ ਵੱਧ ਰਹੇ ਹਨ।

  6. ਕਰਨਾਟਕ ਚੋਣ ਨਤੀਜਿਆਂ ਬਾਰੇ ਲਾਈਵ ਅਪਡੇਟ

    ਕਰਨਾਟਕ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ, ਰੁਝਾਨਾਂ ਬਾਰੇ ਤਾਜ਼ਾ ਅਪਡੇਟ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਦੇ ਰਹੇ ਹਨ

  7. ਜਲੰਧਰ ਜ਼ਿਮਨੀ ਚੋਣ ਨਤੀਜਿਆਂ ਦਾ ਲਾਈਵ ਅਪਡੇਟ

    ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਆ ਰਹੇ ਹਨ, ਹੁਣ ਤੱਕ ਦੇ ਰੁਝਾਨਾਂ ਵਿੱਚ ‘ਆਪ’ ਅੱਗੇ ਚੱਲ ਰਹੀ ਹੈ, ਜਲੰਧਰ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਤਾਜ਼ਾ ਜਾਣਕਾਰੀ ਦੇ ਰਹੇ ਹਨ।

  8. ਚੋਣ ਨਤੀਜਿਆਂ ਤੋਂ ਪਹਿਲਾਂ ਐੱਚਡੀ ਕੁਮਾਰਸਵਾਮੀ ਦਾ ਬਿਆਨ

    ਕਰਨਾਟਕ ਚੋਣਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੇਡੀਐੱਸ ਆਗੂ ਐੱਚਡੀ ਕੁਮਾਰਸਵਾਮੀ

    ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਜੇਡੀਐੱਸ ਆਗੂ ਐੱਚਡੀ ਕੁਮਾਰਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਹੁਣ ਤੱਕ ਕਿਸੇ ਪਾਰਟੀ ਨੇ ਸੰਪਰਕ ਨਹੀਂ ਕੀਤਾ ਹੈ।

    ਮੰਨਿਆ ਜਾ ਰਿਹਾ ਹੈ ਕਿ ਭਾਜਪਾ ਅਤੇ ਕਾਂਗਰਸ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ ਵਿੱਚ ਜੇਡੀਐੱਸ ਕਿੰਗਮੇਕਰ ਦੀ ਭੂਮਿਕਾ ਵਿੱਚ ਆ ਸਕਦੀ ਹੈ।

    ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ ਹੈ।

    ਕੁਮਾਰਸਵਾਮੀ ਨੇ ਕਿਹਾ ਕਿ ਜੇਕਰ ਉਹ ਭਵਿੱਖਬਾਣੀ ਦੇ ਹਿਸਾਬ ਨਾਲ ਚੱਲਦੇ ਹਨ ਤਾਂ ਉਨ੍ਹਾਂ ਨੂੰ ਕੋਈ ਬਦਲ ਲੱਭਣ ਦੀ ਲੋੜ ਨਹੀਂ ਹੈ।

    ਉਨ੍ਹਾਂ ਕਿਹਾ, "ਇਹ ਅਗਲੇ 2-3 ਘੰਟਿਆਂ ਵਿੱਚ ਸਪੱਸ਼ਟ ਹੋ ਜਾਵੇਗਾ। ਐਗਜ਼ਿਟ ਪੋਲ ਨੇ ਦੋ ਕੌਮੀ ਪਾਰਟੀਆਂ ਦੇ ਆਗੂਆਂ ਨੂੰ ਅੱਗੇ ਦਿਖਾਇਆ ਸੀ। ਇਸ ਵਿੱਚ ਜੇਡੀਐੱਸ ਨੂੰ 30-32 ਸੀਟਾਂ ਦਿੱਤੀਆਂ ਗਈਆਂ ਸਨ... ਮੈਨੂੰ ਚੰਗੇ ਬਦਲਾਅ ਦੀ ਆਸ ਹੈ।"

    ਸਾਬਕਾ ਮੁੱਖ ਮੰਤਰੀ ਨੇ ਕਿਹਾ, "ਹੁਣ ਤੱਕ ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਆਓ ਆਖ਼ਰੀ ਨਤੀਜੇ ਵੇਖੀਏ। ਐਗਜ਼ਿਟ ਪੋਲ ਮੁਤਾਬਕ, ਕੋਈ ਬਦਲ ਲੱਭਣ ਦੀ ਲੋੜ ਨਹੀਂ ਹੈ।"

  9. ਜਲੰਧਰ ਜ਼ਿਮਨੀ ਚੋਣਾਂ ਦੇ ਪਹਿਲੇ ਗੇੜ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਅੱਗੇ

    ਜਲੰਧਰ ਚੋਣਾਂ
    ਤਸਵੀਰ ਕੈਪਸ਼ਨ, ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ

    ਚੋਣ ਕਮਿਸ਼ਨ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਮਨੀ ਚੋਣ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।

    ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਗੇੜ ਵਿੱਚ ਅੱਗੇ ਚੱਲ ਰਹੇ ਹਨ।

    ਦੂਜੇ ਪਾਸੇ ਕਰਨਾਟਕ ਵਿਧਾਨ ਸਭਾ ਚੋਣ ਨਜੀਤਿਆਂ ਵਿੱਚ ਕਾਂਗਰਸ 38, ਭਾਜਪਾ 15 ਤੇ ਜਨਤਾ ਦਲ (ਸੈਕੂਲਰ) 2 ਸੀਟਾਂ ’ਤੇ ਅੱਗੇ ਚੱਲ ਰਹੇ ਹਨ।

  10. ਨਤੀਜਿਆਂ ਤੋਂ ਪਹਿਲਾਂ ਅਕਾਲੀ-ਬਸਪਾ ਉਮੀਦਵਾਰ ਦਾ ਜਿੱਤ ਦਾ ਦਾਅਵਾ

    ਜਲੰਧਰ ਚੋਣਾਂ
    ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਵੋਟਾਂ ਤੋਂ ਪਹਿਲਾਂ ਪ੍ਰਚਾਰ ਮੁਹਿੰਮ ਦੌਰਾਨ

    ਅਕਾਲੀ-ਬਸਪਾ ਵਲੋਂ ਚੋਣ ਮੈਦਾਨ ਵਿੱਚ ਉੱਤਾਰੇ ਗਏ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਤੜਕੇ ਹੀ ਵੋਟਾਂ ਦੀ ਗਿਣਤੀ ਦੇਖਣ ਜਲੰਧਰ ਪਹੁੰਚੇ।ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਹਮੇਸ਼ਾ ਹੀ ਅਕਾਲੀ-ਬਸਪਾ ਨੂੰ ਚੰਗਾ ਹੁੰਗਾਰਾ ਮਿਲਦਾ ਹੈ, ਪਰ ਇਸ ਵਾਰ ਸ਼ਹਿਰੀ ਖੇਤਰ ਵਿੱਚ ਵੀ ਲੋਕ ਬਹੁਤ ਸਕਾਰਾਤਮਕ ਤਰੀਕੇ ਨਾਲ ਮਿਲੇ।

    ਉਨ੍ਹਾਂ ਕਿਹਾ,“ਕੋਈ ਹੋਰ ਉਮੀਦਵਾਰ ਹੌਸਲਾ ਨਹੀਂ ਕਰਦਾ ਪਰ ਮੈਂ ਸਵੇਰੇ 7 ਵਜੇ ਦਾ ਹੀ ਇਥੇ (ਕਾਂਉਂਟਿੰਗ ਸੈਂਟਰ) ਖੜ੍ਹਾ ਹਾਂ।”

    ਇਹ ਪੁੱਛੇ ਜਾਣ ’ਤੇ ਕਿ 2019 ਵਿੱਚ ਅਕਾਲੀ ਦਲ ਦੂਜੇ ਨੰਬਰ ਉੱਤੇ ਰਿਹਾ ਸੀ ਤੇ ਇਸ ਵਾਰ ਕੀ ਆਸ ਹੈ ਤਾਂ ਉਨ੍ਹਾਂ ਨੇ ਕਿਹਾ,“ਪਿਛਲੀ ਵਾਰ ਸਥਿਤੀ ਕੁਝ ਵੱਖਰੀ ਸੀ ਤੇ ਇਸ ਵਾਰ ਕੁਝ ਹੋਰ ਹੈ।”

  11. ਜਲੰਧਰ ਜ਼ਿਮਨੀ ਚੋਣ ਤੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਕਿਸ ਧਿਰ ਦਾ ਦਬਦਬਾ

    ਜਲੰਧਰ ਚੋਣਾਂ
    ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ

    ਜਲੰਧਰ ਦੀ ਜ਼ਿਮਨੀ ਚੋਣ ਅਤੇ ਕਰਨਾਟਕ ਦੀਆਂ ਵਿਧਾਨ ਸਭਾ ਲਈ 10 ਮਈ ਨੂੰ ਵੋਟਾਂ ਪਈਆਂ ਤੇ ਅੱਜ ਨਤੀਜੇ ਆ ਜਾਣਗੇ।

    ਜਲੰਧਰ ਤੋਂ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉਤਰੇ ਹਨ ਜਿਨ੍ਹਾਂ ਵਿੱਚੋਂ 15 ਮਰਦ ਅਤੇ 4 ਔਰਤਾਂ ਹਨ।

    ਕਰਨਾਟਕ ਦੀ ਗੱਲ ਕਰੀਏ ਤਾਂ ਕਾਂਗਰਸ ਤੇ ਭਾਜਪਾ ਨੇ ਉੱਥੇ ਆਪਣੀ ਪੂਰੀ ਵਾਹ ਲਾਈ ਹੈ। ਭਾਜਪਾ ਨੇ 17 ਰੈਲੀਆਂ ਕੀਤੀਆਂ ਤੇ ਪੰਜ ਰੋਡ ਸ਼ੋਅ ਕੀਤੇ ਹਨ ਤਾਂ ਕਾਂਗਰਸ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਜ਼ੋਰ-ਸ਼ੋਰ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ।

    ਕਰਨਾਟਕ ਦੀ ਕੁੱਲ ਆਬਾਦੀ ਦੀ ਜੇਕਰ ਗੱਲ ਕਰੀਏ ਤਾਂ ਇਹ 5.3 ਕਰੋੜ ਹੈ, ਜੋ ਸਿਆਸੀ ਪਾਰਟੀਆਂ ਦੀ ਕਿਸਮਤ ਤੈਅ ਕਰੇਗੀ।

    ਕਰਨਾਟਕ ਵਿੱਚ 1985 ਤੋਂ ਬਾਅਦ ਕੋਈ ਵੀ ਸੱਤਾਧਾਰੀ ਪਾਰਟੀ ਸੱਤਾ 'ਚ ਵਾਪਸੀ ਨਹੀਂ ਕਰ ਸਕੀ ਹੈ। ਹਰ 5 ਸਾਲ ਬਾਅਦ ਸਰਕਾਰ ਬਦਲਦੀ ਰਹੀ ਹੈ।

  12. ਜਲੰਧਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਕਿਵੇਂ ਬਣੀ ਵੱਕਾਰ ਦਾ ਸਵਾਲ

    ਜਲੰਧਰ ਚੋਣਾਂ
    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਦੇ ਕਰਮਜੀਤ ਕੌਰ ਚੌਧਰੀ ਤੇ ਅਕਾਲੀ-ਬਸਪਾ ਦੇ ਗਠਜੋੜ ਨੇ ਡਾ. ਸੁਖਵਿੰਦਰ ਸੁੱਖੀ ਚੋਣ ਮੈਦਾਨ ਵਿੱਚ ਹਨ

    ਜਲੰਧਰ ਵਿੱਚ 10 ਮਈ ਨੂੰ ਵੋਟਾਂ ਪਈਆਂ ਸਨ ਅਤੇ ਸੂਬੇ ਦੀ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ।

    ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ ਹੋਈ ਸੀ ਤਾਂ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਪਾਰਟੀ ਨੇ 117 ਵਿਚੋਂ 92 ਸੀਟਾਂ ਹਾਸਲ ਕੀਤੀਆਂ ਸਨ।

    ਉਸ ਵੇਲੇ ਵੀ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 5 ਅਤੇ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਸਨ।

    ਪਰ ਜਲੰਧਰ ਦੀ ਜਿਸ ਸੀਟ ਦੇ ਨਤੀਜੇ ਅੱਜ ਆ ਰਹੇ ਹਨ ਉਸ ’ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਤੇ ਹੁਣ ਇਸ ਵਾਰ ਦੇਖਣਾ ਇਹ ਹੋਵੇਗਾ ਕਿ ਇਹ ਸੀਟ ਕਿਸਦੇ ਹਿੱਸੇ ਜਾਂਦੀ ਹੈ।

    ਜਾਣੋ ਇਨ੍ਹਾਂ ਚੋਣਾਂ ਵਿੱਚ ਆਦਮੀ ਪਾਰਟੀ ਦੇ ਦਾਅਵੇ ਤੇ ਕਾਂਗਰਸ ਦੇ ਗੜ੍ਹ ਦੀ ਗੱਲ ਕਿੱਥੇ ਖੜ੍ਹੀ ਹੈ

  13. ਜਲੰਧਰ ਦੀ ਜ਼ਿਮਨੀ ਚੋਣ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

    10 ਮਈ ਨੂੰ ਜਲੰਧਰ ਵਿੱਚ ਕਰੀਬ 54 ਫ਼ੀਸਦ ਵੋਟਾਂ ਪਈਆਂ ਸਨ ਜਦਕਿ ਕਰਨਾਟਕ ਵਿੱਚ ਵੋਟ ਫ਼ੀਸਦ 73.19 ਸੀ।

    ਕਰਨਾਟਕ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਹੈ ਤਾਂ ਜਲੰਧਰ ਵਿੱਚ ਇਸ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।

    ਜਲੰਧਰ ਵਿੱਚ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉਤਰੇ ਹਨ ਜਿਨ੍ਹਾਂ ਵਿੱਚੋਂ 15 ਮਰਦ ਅਤੇ 4 ਔਰਤਾਂ ਹਨ।

    ਜਲੰਧਰ ਵਿੱਚ ਸੰਤੋਖ ਸਿੰਘ ਚੌਧਰੀ ਦਾ ਇਸੇ ਸਾਲ 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅਚਾਨਕ ਸਿਹਤ ਵਿਗੜਨ ਮਗਰੋਂ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।

    ਜਲੰਧਰ ਜ਼ਿਮਨੀ ਚੋਣ

    ਤਸਵੀਰ ਸਰੋਤ, Getty Images

  14. ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਲਾਈਵ ਪੇਜ ਵਿੱਚ ਅਸੀਂ ਤੁਹਾਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਹਰ ਇੱਕ ਮਹੱਤਵਪੂਰਨ ਜਾਣਕਾਰੀ ਦੇਵਾਂਗੇ।