ਸ਼੍ਰੀਲੰਕਾ: 'ਧਰਮ ਦੀ ਸਿਆਸਤ' ਜਿੰਨ੍ਹਾਂ ਨੂੰ ਬਹੁਤ ਮਹਿੰਗੀ ਪਈ - ਗਰਾਊਂਡ ਰਿਪੋਰਟ

ਸ੍ਰੀਲੰਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ੍ਰੀਲੰਕਾ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਉਥੇ ਹੀ ਇੱਥੇ ਸਮਾਜਿਕ ਅਤੇ ਧਾਰਮਿਕ ਰਿਸ਼ਤਿਆਂ ਵਿਚ ਇਕ ਅਨੋਖੀ ਗੱਲ ਦੇਖਣ ਨੂੰ ਮਿਲ ਰਹੀ ਹੈ
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਹੁਣ ਦੋ ਵੱਡੇ ਆਲੀਸ਼ਾਨ ਗੇਟਾਂ 'ਤੇ ਸੁਰੱਖਿਆ ਕਰਮਚਾਰੀ ਖੜ੍ਹੇ ਮਿਲਦੇ ਹਨ। ਇਨ੍ਹਾਂ ਗੇਟਾਂ 'ਤੇ ਗ੍ਰਾਫਿਟੀ ਬਣਾਈ ਗਈ ਹੈ, ਜਿਸ 'ਚ ਲਿਖਿਆ ਹੈ, 'ਗੇ ਨਾ ਗੋਤਾ' ਅਤੇ 'ਰਾਜਪਕਸੇ ਤੋਂ ਬਿਨਾਂ ਸ਼੍ਰੀਲੰਕਾ'।

ਕੁਝ ਦਿਨ ਪਹਿਲਾਂ ਤੱਕ ਇਸ ਗੇਟ ਦੇ ਅੰਦਰ ਬਣਿਆ ਵਿਸ਼ਾਲ ਰਾਸ਼ਟਰਪਤੀ ਮਹਿਲ ਕਿਸੇ ਅਜਾਇਬ ਘਰ ਵਰਗਾ ਲੱਗਦਾ ਸੀ।

ਡੇਢ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਬਣਾ ਕੇ, ਸ਼੍ਰੀਲੰਕਾ ਵਾਸੀ - ਕੋਲੰਬੋ ਅਤੇ ਬਾਹਰਲੇ ਸ਼ਹਿਰਾਂ ਤੋਂ - ਸ਼ਾਂਤੀਪੂਰਨ ਤਰੀਕੇ ਨਾਲ ਇਹ ਵੇਖਣ ਲਈ ਆ ਰਹੇ ਸਨ ਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਕਿੰਨੀ ਆਲੀਸ਼ਾਨ ਜ਼ਿੰਦਗੀ ਜਿਉਂ ਰਹੇ ਹਨ।

ਆਉਣ ਵਾਲਿਆਂ ਵਿਚ ਸਿੰਹਾਲਾ, ਤਮਿਲ ਹਿੰਦੂ, ਤਾਮਿਲ ਮੁਸਲਮਾਨ ਅਤੇ ਈਸਾਈ ਧਰਮਾਂ ਦੇ ਲੋਕ ਸਨ।

ਉਸ ਦਿਨ ਮੈਂ ਗੁਣਸ਼ੇਖਰ ਨੂੰ ਮਿਲਿਆ, ਜਿਨ੍ਹਾਂ ਦੀ ਗੋਦ ਵਿੱਚ ਇਕ ਛੋਟਾ ਬੱਚਾ ਵੀ ਸੀ।

ਉਨ੍ਹਾਂ ਕਿਹਾ, ''ਅੱਜ ਇੱਥੇ ਅਸੀਂ ਸਾਰੇ ਸ਼੍ਰੀਲੰਕਾ ਦੇ ਨਾਗਰਿਕ ਹਾਂ। ਧਰਮ, ਜਾਤ ਅਤੇ ਇਤਿਹਾਸ ਸਭ ਨੂੰ ਹੁਣ ਨਵੇਂ ਤਰੀਕੇ ਨਾਲ ਲਿਖਿਆ ਜਾਵੇਗਾ।''

Banner

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • ਬੁੱਧਵਾਰ ਰਾਤ ਨੂੰ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਅਤੇ ਪੁਲਿਸ ਨੇ ਦੇਸ ਵਿੱਚ ਅਮਨ- ਕਾਨੂੰਨ ਬਹਾਲ ਕਰਨ ਦੇ ਹੁਕਮ ਦਿੱਤੇ ਅਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
  • ਬੁੱਧਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਵੜ ਗਏ, ਜਿਨ੍ਹਾਂ ਨੂੰ ਰੋਕਣ ਲਈ ਫ਼ੌਜ ਵੱਲੋਂ ਕੋਈ ਗੰਭੀਰ ਯਤਨ ਨਹੀਂ ਕੀਤੇ ਗਏ।
  • ਰਾਸ਼ਟਰਪਤੀ ਗੋਟਾਬਾਯਾ ਨੇ ਦੇਸ਼ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣੇ।
  • ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦਿੱਤਾ ਸੀ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।
Banner

ਅਸਲੀਅਤ ਇਹ ਹੈ ਕਿ ਸ਼੍ਰੀਲੰਕਾ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਉਥੇ ਹੀ ਇੱਥੇ ਸਮਾਜਿਕ ਅਤੇ ਧਾਰਮਿਕ ਰਿਸ਼ਤਿਆਂ ਵਿਚ ਇੱਕ ਅਨੋਖੀ ਗੱਲ ਦੇਖਣ ਨੂੰ ਮਿਲ ਰਹੀ ਹੈ।

ਉਹ ਹੈ ਸੱਤਾ ਤੋਂ ਲਾਂਭੇ ਹੋ ਚੁੱਕੇ ਰਾਜਪਕਸ਼ੇ ਪਰਿਵਾਰ ਦੇ ਖਿਲਾਫ ਲੋਕਾਂ ਦੀ ਏਕਤਾ ਹੈ।

ਕੇਂਦਰੀ ਕੋਲੰਬੋ ਵਿੱਚ ਹੋਟਲ ਸਿਨਾਮੋਨ ਗ੍ਰੈਂਡ ਦੇ ਪਿੱਛੇ ਸੁੰਦਰ ਝੀਲ ਦੇ ਕੋਲ ਇੱਕ ਵਿਸ਼ਾਲ ਬੋਧੀ ਮੱਠ ਹੈ।

ਕੁਝ ਮਹੀਨੇ ਪਹਿਲਾਂ ਤੱਕ, ਰਾਜਪਕਸ਼ੇ ਪਰਿਵਾਰ ਦੇ ਸਾਰੇ ਲੋਕ ਹਰ ਹਫ਼ਤੇ ਇੱਥੇ ਆਉਂਦੇ ਸਨ ਪਰ ਹੁਣ ਨਹੀਂ।

ਗੋਟਾਬਾਯਾ ਦੇਸ਼ ਛੱਡ ਗਏ ਹਨ ਅਤੇ ਮਹਿੰਦਾ ਰਾਜਪਕਸ਼ੇ ਕਿਸੇ ਅਣਜਾਣ ਥਾਂ 'ਤੇ ਛੁਪੇ ਹੋਏ ਰਹਿ ਰਹੇ ਹਨ।

ਸ਼੍ਰੀ ਲੰਕਾ
ਤਸਵੀਰ ਕੈਪਸ਼ਨ, ਸ਼੍ਰੀ ਲੰਕਾ ਦੀ ਫ਼ੌਜ ਵਿੱਚ ਜ਼ਿਆਦਾਤਰ ਲੋਕ ਸਿਨਹਾਲਾ ਭਾਈਚਾਰੇ ਨਾਲ ਸੰਬੰਧਿਤ ਹਨ

ਮਹਿੰਗਾਈ ਅਤੇ ਭੋਜਨ ਅਤੇ ਤੇਲ ਦੀ ਕਮੀ ਕਾਰਨ ਸ਼੍ਰੀਲੰਕਾ ਵਿੱਚ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਨੌਬਤ ਆ ਗਈ ਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਲੈ ਕੇ ਰਾਸ਼ਟਰਪਤੀ ਮਹਿਲ ਅਤੇ ਉਨ੍ਹਾਂ ਦੇ ਦਫ਼ਤਰ ਤੱਕ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ।

ਹੁਣ ਇਨ੍ਹਾਂ ਇਮਾਰਤਾਂ ਨੂੰ ਪ੍ਰਦਰਸ਼ਨਕਾਰੀਆਂ ਤੋਂ ਖਾਲੀ ਕਰਵਾ ਲਿਆ ਗਿਆ ਹੈ।

ਸ਼੍ਰੀਲੰਕਾ ਦੀ ਸਵਾ ਦੋ ਕਰੋੜ ਆਬਾਦੀ ਦਾ ਤਿੰਨ-ਚੌਥਾਈ ਹਿੱਸਾ ਸਿੰਹਾਲਾ ਭਾਈਚਾਰੇ ਨਾਲ ਸਬੰਧਤ ਹੈ, ਜੋ ਬੁੱਧ ਧਰਮ ਨੂੰ ਮੰਨਦੇ ਹਨ।

ਲਗਭਗ ਸਾਰੀਆਂ ਪਿਛਲੀਆਂ ਸਰਕਾਰਾਂ ਨੇ ਬਹੁਗਿਣਤੀ ਵਰਗ ਦੇ ਹਿੱਤਾਂ ਲਈ ਹੋਰ ਮੰਗ ਕੀਤੀ। ਨਤੀਜੇ ਵਜੋਂ ਤਮਿਲ ਅਤੇ ਫਿਰ ਮੁਸਲਿਮ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਹੋਈ।

ਤਮਿਲ ਹੱਕਾਂ ਲਈ ਕਈ ਦਹਾਕਿਆਂ ਤੱਕ ਗ੍ਰਹਿ ਯੂੱਧ ਚੱਲਿਆ ਅਤੇ 2009 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਰੱਖਿਆ ਸਕੱਤਰ ਗੋਟਾਬਾਯਾ ਰਾਜਪਕਸ਼ੇ ਨੇ ਇਸ ਨੂੰ ਖਤਮ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ।

ਇਹ ਵੀ ਪੜ੍ਹੋ:

ਸ਼੍ਰੀਲੰਕਾ ਵਿੱਚ ਇੱਕ ਚਰਚ ਦੇ ਅੰਦਰ ਪ੍ਰਰਥਨਾ ਕਰਦੇ ਈਸਾਈ ਲੋਕ

ਇਸ ਤੋਂ ਤੁਰੰਤ ਬਾਅਦ ਹੋਈਆਂ ਚੋਣਾਂ ਵਿੱਚ, ਰਾਜਪਕਸ਼ੇ ਪਰਿਵਾਰ ਸਿੰਹਾਲਾ ਰਾਸ਼ਟਰਵਾਦ ਦੀ ਭਾਵਨਾ 'ਤੇ ਸਵਾਰ ਹੋ ਕੇ ਸੱਤਾ ਵਿੱਚ ਵਾਪਸ ਪਰਤਿਆ।

ਜਿੱਤ ਤੋਂ ਬਾਅਦ, ਗੋਟਾਬਾਯਾ ਨੇ ਕਿਹਾ, "ਮੈਨੂੰ ਪਤਾ ਸੀ ਕਿ ਮੈਂ ਇਹ ਚੋਣ ਸਿੰਹਾਲਾ ਵੋਟਾਂ ਦੀ ਬਦੌਲਤ ਜਿੱਤ ਲਵਾਂਗਾ।"

ਕੋਲੰਬੋ ਦੇ ਮਸ਼ਹੂਰ ਸ਼੍ਰੀ ਬੋਧੀ ਮੰਦਿਰ ਦੇ ਮੁੱਖ ਪੁਜਾਰੀ ਯਤਾਗਾਮਾ ਰਾਹੁਲ ਕਹਿੰਦੇ ਹਨ, ''ਇਹ ਸੱਚ ਹੈ ਕਿ ਦੇਸ 'ਚ ਆਪਸੀ ਮਤਭੇਦ ਦੇ ਹਾਲਾਤ ਬਣੇ ਹੋਏ ਹਨ। 30 ਸਾਲ ਤੱਕ ਚੱਲੀ ਜੰਗ ਨੇ ਵੀ ਇਸ ਵਿੱਚ ਤੇਲ ਪਾਇਆ। ਹੁਣ ਰਾਜਨੀਤੀ ਲਈ ਜਾਂ ਤਾਂ ਮਨੁੱਖ ਵਰਤਿਆ ਜਾਂਦਾ ਹੈ ਜਾਂ ਧਰਮ ਵਰਤਿਆ ਜਾਂਦਾ ਹੈ। ਕਿਉਂਕਿ ਸ਼੍ਰੀਲੰਕਾ ਵਿੱਚ ਬੋਧੀ ਬਹੁ ਗਿਣਤੀ ਹੈ, ਇਸ ਲਈ ਇਸ ਸ਼ਬਦ ਦਾ ਸਹਾਰਾ ਲਿਆ ਗਿਆ।''

ਗੋਟਾਬਾਇਆ (ਸੱਜੇ) ਅਤੇ ਉਨ੍ਹਾਂ ਦੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ (ਖੱਬੇ)

ਤਸਵੀਰ ਸਰੋਤ, NURPHOTO VIA GETTY IMAGES

ਤਸਵੀਰ ਕੈਪਸ਼ਨ, ਗੋਟਾਬਾਇਆ (ਸੱਜੇ) ਅਤੇ ਉਨ੍ਹਾਂ ਦੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ (ਖੱਬੇ)

ਉਨ੍ਹਾਂ ਨੇ ਅੱਗੇ ਕਿਹਾ, "ਪਰ ਅਸੀਂ ਧਰਮ ਨਾਲੋਂ ਮਨੁੱਖਤਾ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਕਿਸੇ ਵੀ ਸ਼ਹਿਰ ਵਿੱਚ ਚਲੇ ਜਾਓ, ਜੇਕਰ ਕੋਈ ਘਰ ਬੋਧੀ ਪਰਿਵਾਰ ਦਾ ਹੈ, ਤਾਂ ਉਸ ਦੇ ਅੱਗੇ ਇੱਕ ਮੁਸਲਮਾਨ ਪਰਿਵਾਰ ਰਹਿੰਦਾ ਹੈ ਅਤੇ ਸਾਹਮਣੇ ਇੱਕ ਤਾਮਿਲ ਪਰਿਵਾਰ। ਦੇਸ ਵਜੋਂ ਜੇਕਰ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਮਿਲ ਕੇ ਰਹਿਣਾ ਹੋਵੇਗਾ।''

ਹਾਲਾਂਕਿ ਸ਼੍ਰੀਲੰਕਾ 'ਚ ਪਿਛਲੇ ਕਈ ਦਹਾਕਿਆਂ ਤੋਂ ਫਿਰਕੂ ਤਣਾਅ ਵਧਦਾ ਜਾ ਰਿਹਾ ਸੀ। ਇਸੇ ਦੌਰਾਨ 2019 'ਚ ਈਸਟਰ ਦੇ ਦਿਨ ਕੋਲੰਬੋ 'ਚ ਹੋਏ ਬੰਬ ਧਮਾਕਿਆਂ 'ਚ 250 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਸਨ।

ਇਨ੍ਹਾਂ ਪਿੱਛੇ ਇਸਲਾਮਿਕ ਸਟੇਟ ਦੀ ਕਿਸੇ ਸਥਾਨਕ ਇਕਾਈ ਦਾ ਹੱਥ ਦੱਸਿਆ ਜਾ ਰਿਹਾ ਹੈ। ਇੱਥੇ ਰਹਿਣ ਵਾਲੇ ਕਈ ਤਮਿਲ ਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਤੋਂ ਬਾਅਦ ਹਾਲਾਤ ਵਿਗੜਨ ਲੱਗੇ।

ਕੋਲੰਬੋ ਦੀ ਅਕਬਰ ਜਾਮਾ ਮਸਜਿਦ ਦੇ ਇਮਾਮ ਰਿਫ਼ਖਾਨ ਨੇ ਦੱਸਿਆ, “ਪਿਛਲੇ ਕਈ ਸਾਲਾਂ ਤੋਂ ਮੁਸਲਮਾਨ ਹੋਣ ਦੇ ਨਾਤੇ ਸਾਡੀਆਂ ਮੁਸ਼ਕਲਾਂ ਈਸਟਰ ਦੇ ਬੰਬ ਧਮਾਕਿਆਂ ਤੋਂ ਬਾਅਦ ਵੱਧ ਗਈਆਂ ਸਨ। ਮੁਸਲਿਮ ਭਾਈਚਾਰੇ ਦਾ ਉਨ੍ਹਾਂ ਹਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।”

ਸ਼੍ਰੀਲੰਕਾ ਦੀ ਕਿਸੇ ਮਸਜਿਦ ਵਿੱਚ ਨਮਾਜ਼ ਪੜ੍ਹ ਰਹੇ ਮੁਸਲਮਾਨ ਲੋਕ
ਤਸਵੀਰ ਕੈਪਸ਼ਨ, ਮੁਸਲਿਮ ਭਾਈਚਾਰੇ ਸਮੇਤ ਹੋਰ ਘੱਟ ਗਿਣਤੀਆਂ ਨੂੰ ਵੀ ਸਮੇਂ ਨਾਲ ਮਹਿਸੂਸ ਹੋਣ ਲੱਗਿਆ ਕਿ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਬਹੁਗਿਣਤੀ ਨੂੰ ਖੁਸ਼ ਕੀਤਾ ਜਾ ਰਿਹਾ ਹੈ

“ਸਾਨੂੰ ਚੋਣਾਂ ਜਿੱਤਣ ਦਾ ਨਿਸ਼ਾਨਾ ਸੀ। ਇਸ ਤੋਂ ਬਾਅਦ ਜਦੋਂ ਕੋਵਿਡ ਆਇਆ ਤਾਂ ਰਾਜਪਕਸ਼ੇ ਭਰਾਵਾਂ ਨੇ ਮ੍ਰਿਤਕ ਲੋਕਾਂ ਨੂੰ ਦਫ਼ਨਾਉਣ ਨਹੀਂ ਦਿੱਤਾ ਅਤੇ ਲਾਸ਼ਾਂ ਨੂੰ ਸਾੜ ਦਿੱਤਾ ਗਿਆ।”

“ਉਮੀਦ ਹੈ ਕਿ ਉਨ੍ਹਾਂ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਭਵਿੱਖ ਚੰਗਾ ਹੋਵੇਗਾ।”

ਸਰਕਾਰ ਦੇ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਗੜ੍ਹ, ਗੈਲੇ ਫੇਸ ਵਿਖੇ, ਮੇਰੀ ਮੁਲਾਕਾਤ ਇੱਕ ਕਾਲਜ ਵਿਦਿਆਰਥੀ ਅਫਸਾਕ ਨਾਲ ਹੋਈ।

ਉਸ ਵਿਦਿਆਰਥੀ ਦਾ ਰਾਇ ਹੈ ਕਿ, "ਪਿਛਲੀਆਂ ਸਰਕਾਰਾਂ ਨੇ ਦਾਖਲੇ ਵਿੱਚ ਵੀ ਮੁਸਲਮਾਨਾਂ ਦੀ ਸਾਖ ਘੱਟ ਰੱਖੀ ਸੀ, ਹੁਣ ਹਾਲਾਤ ਬਿਹਤਰ ਹੋ ਸਕਦੇ ਹਨ।

ਇੱਥੋਂ ਤੱਕ ਕਿ ਰਾਜਪਕਸੇ ਪਰਿਵਾਰ, ਜਿਸ ਨੇ ਸਿੰਹਲਾ ਰਾਸ਼ਟਰਵਾਦ ਦੀ ਵਕਾਲਤ ਕੀਤੀ, ਨੂੰ ਉਮੀਦ ਨਹੀਂ ਸੀ ਕਿ ਇਸ ਲੋਕ ਬਗਾਵਤ ਵਿੱਚ ਇੱਕ ਵੱਡੀ ਗਿਣਤੀ ਵਿੱਚ ਸਿੰਹਲਾ ਆਬਾਦੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸਾਲ 2019 ਵਿੱਚ ਬੰਬ ਧਮਾਕਿਆਂ ਵਿੱਚ ਮਰੇ ਲੋਕਾਂ ਦੀ ਯਾਦਗਾਰ
ਤਸਵੀਰ ਕੈਪਸ਼ਨ, ਸਾਲ 2019 ਵਿੱਚ ਬੰਬ ਧਮਾਕਿਆਂ ਵਿੱਚ ਮਰੇ ਲੋਕਾਂ ਦੀ ਯਾਦਗਾਰ

ਇਸ ਵਿੱਚ ਬਹੁਤ ਸਾਰੇ ਅਜਿਹੇ ਸਨ ਜੋ ਬਹੁਗਿਣਤੀ ਹੋਣ ਕਰਕੇ ਘੱਟ ਗਿਣਤੀ ਕੌਮ ਨੂੰ ਅੰਨ੍ਹੇਵਾਹ ਬਾਹਰੀ ਸਮਝਦੇ ਸਨ।

ਕੁਮਾਰਾ ਪਰੇਰਾ ਇੱਕ ਮੋਬਾਈਲ ਦੀ ਦੁਕਾਨ ਚਲਾਉਂਦੀ ਹੈ ਅਤੇ ਹੈਰਾਨ ਹੈ ਕਿ "ਦੇਸ ਦਾ ਇਹ ਹਾਲ ਹੋ ਚੁੱਕਿਆ ਹੈ।"

ਉਨ੍ਹਾਂ ਨੇ ਕਿਹਾ, "ਇਹ ਸਮਝਣ ਯੋਗ ਹੈ ਕਿ ਸ਼੍ਰੀਲੰਕਾ ਵਿੱਚ ਤਾਮਿਲ ਹੱਕਾਂ ਲਈ ਗ੍ਰਹਿ ਯੁੱਧ ਹੋਇਆ ਸੀ। ਉਸ ਤੋਂ ਬਾਅਦ ਦੇਸ ਵਿੱਚ ਸ਼ਾਂਤੀ ਬਹਾਲ ਹੋਈ, ਇਹ ਵੀ ਸਮਝ ਵਿਚ ਆਉਂਦਾ ਹੈ। ਪਰ ਫਿਰ ਅਚਾਨਕ ਇੱਕ ਅਜੀਬ ਕਿਸਮ ਦਾ ਰਾਸ਼ਟਰਵਾਦ ਫੈਲਣਾ ਸ਼ੁਰੂ ਹੋ ਗਿਆ, ਜਿਸ ਨੂੰ ਸ਼ੁਰੂ ਵਿੱਚ ਬਹੁਤ ਸਾਰੇ ਪਸੰਦ ਕਰਦੇ ਹੋਣਗੇ, ਅੱਜ ਖਾਣ-ਪੀਣ ਦੀ ਕਮੀ ਕਾਰਨ ਲੋਕ ਇਸ ਬਾਰੇ ਸੋਚ ਵੀ ਨਹੀਂ ਰਹੇ ਹਨ।"

ਰਾਜਪਕਸ਼ੇ ਪਰਿਵਾਰ ਦੇ ਖਿਲਾਫ ਸ਼ਾਂਤਮਈ ਅੰਦੋਲਨ ਵਿੱਚ ਫ਼ੌਜ ਦਾ ਸਟੈਂਡ ਵੀ ਇੱਕ ਵੱਡਾ ਸੰਕੇਤ ਸੀ।

ਬਵਾਨੀ ਫੋਂਸੇਕਾ
ਤਸਵੀਰ ਕੈਪਸ਼ਨ, ਬਵਾਨੀ ਫੋਂਸੇਕਾ ਮੁਤਾਬਕ ਦੇਸ ਵਿੱਚਫਿਰਕੂ ਸਦਭਾਵਾਨਾ ਧੀਮੀ ਹੀ ਸਹੀ ਵਧ ਰਹੀ ਹੈ

ਫ਼ੌਜ ਵਿਚ ਜ਼ਿਆਦਾਤਰ ਸਿਪਾਹੀ ਅਤੇ ਕਮਾਂਡਰ ਸਿੰਹਾਲੀ ਭਾਈਚਾਰੇ ਦੇ ਹਨ ਅਤੇ ਹੁਣ ਤੱਕ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਬਹੁਤ ਮਾਮੂਲੀ ਅਤੇ ਨਰਮ ਰਹੀ ਹੈ।

ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼, ਕੋਲੰਬੋ ਤੋਂ ਰਾਜਨੀਤਿਕ ਵਿਸ਼ਲੇਸ਼ਕ ਬਵਾਨੀ ਫੋਂਸੇਕਾ ਨੇ ਕਿਹਾ, "ਇਹ ਹੈਰਾਨੀਜਨਕ ਹੈ ਕਿ ਇਹ ਦੇਸ ਵਿੱਚ ਗ੍ਰਹਿ ਯੁੱਧ ਦੇ ਅੰਤ ਤੋਂ 13 ਸਾਲਾਂ ਬਾਅਦ ਹੋ ਰਿਹਾ ਹੈ।"

ਉਨ੍ਹਾਂ ਨੇ ਕਿਹਾ, "ਧੀਮਾ ਹੀ ਸਹੀ ਪਰ ਫਿਰਕਿਆਂ ਵਿਚ ਇਹ ਭਾਵਨਾ ਵਧ ਰਹੀ ਹੈ ਕਿ ਦੁਬਾਰਾ ਇਕੱਠੇ ਰਹਿਣ ਦੀ ਲੋੜ ਹੈ। ਇਨ੍ਹਾਂ ਧਰਨਿਆਂ ਕਾਰਨ ਆਪਸੀ ਰਾਇ, ਗੱਲਬਾਤ ਅਤੇ ਵਿਚਾਰ-ਵਟਾਂਦਰੇ ਦੇ ਨਵੇਂ ਰਾਹ ਵੀ ਖੁੱਲ੍ਹ ਰਹੇ ਹਨ ਤਾਂ ਜੋ ਲੋਕ ਇੱਕ ਦੂਜੇ ਤੱਕ ਪਹੁੰਚ ਕਰਕੇ ਮਸਲੇ ਹੱਲ ਕਰ ਸਕਣ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

  • ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।
  • ਇੱਥੇ ਮੁੱਖ ਤੌਰ 'ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।
  • ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।
  • ਗੋਟਾਬਾਇਆ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।
  • ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)