You’re viewing a text-only version of this website that uses less data. View the main version of the website including all images and videos.
ਇਸ ਜੋੜੇ ਨੇ ਇੱਕ ਖ਼ਾਸ ਤਰਕੀਬ ਨਾਲ ਲਾਟਰੀ ਵਿੱਚ ਜਿੱਤੇ ਕਰੀਬ ਢਾਈ ਕਰੋੜ ਡਾਲਰ
ਜਿੱਤਣ ਵਾਲੇ ਲਾਟਰੀ ਨੰਬਰਾਂ ਬਾਰੇ ਜਾਨਣ ਦੀ ਖੁਆਇਸ਼ ਕਈਆਂ ਦੀ ਹੁੰਦੀ ਹੈ। ਪਰ ਇੱਕ ਸੇਵਾਮੁਕਤ ਵਿਅਕਤੀ ਨੇ ਸਾਬਤ ਕੀਤਾ ਕਿ ਬੁਨਿਆਦੀ ਗਣਿਤ ਨੂੰ ਜਾਨਣਾ ਅਤੇ ਪ੍ਰਸ਼ਨਾਂ ਵਿੱਚ ਬਰੀਕੀ ਨਾਲ ਪੜ੍ਹਨਾ ਵਧੇਰੇ ਮਦਦਗਾਰ ਹੋ ਸਕਦਾ ਹੈ।
ਜੈਰੀ ਸੇਲਬੀ ਅਤੇ ਉਨ੍ਹਾਂ ਦੀ ਪਤਨੀ ਮਾਰਜ ਨੇ ਇੱਕ ਦਹਾਕੇ ਦੌਰਾਨ ਦੋ ਯੂਐੱਸ ਸਟੇਟ ਲਾਟਰੀਆਂ ਤੋਂ ਦਰਜਨਾਂ ਜਿੱਤਣ ਵਾਲੀਆਂ ਟਿਕਟਾਂ 'ਤੇ ਹੱਥ ਮਾਰਿਆ। ਉਨ੍ਹਾਂ ਨੇ 2003 ਤੋਂ 2012 ਦੌਰਾਨ 2.6 ਕਰੋੜ (26 ਮਿਲੀਅਨ) ਡਾਲਰ ਕਮਾਏ ਹਨ।
ਇਸਦਾ ਕੀ ਕਾਰਨ ਹੋ ਸਕਦਾ ਹੈ? ਇੱਕ ਸਧਾਰਨ ਅੰਕ ਗਣਨਾ ਜਿਸ ਨੇ ਕੋਈ ਵੀ ਕਾਨੂੰਨ ਨਹੀਂ ਤੋੜਿਆ ਅਤੇ ਸੇਲਬੀ ਨੇ ਇੱਕ ਪਲ ਵਿੱਚ ਹੱਲ ਕੀਤਾ, "ਮੈਨੂੰ ਇਹ ਸਮਝਣ ਵਿੱਚ ਦੋ ਮਿੰਟ ਤੋਂ ਵੀ ਘੱਟ ਸਮਾਂ ਲੱਗਿਆ ਕਿ ਇਹ ਗੇਮ ਲਾਹੇਵੰਦ ਹੋ ਸਕਦੀ ਹੈ।"
ਉਨ੍ਹਾਂ ਦੀ ਅਸਾਧਾਰਨ ਕਹਾਣੀ ਉੱਤੇ ਹਾਲੀਵੁੱਡ ਵੱਲੋਂ ਪਿਛਲੇ ਮਹੀਨੇ ਇੱਕ ਫਿਲਮ ਵੀ ਬਣਾਈ ਗਈ ਹੈ, ਜਿਸ ਦਾ ਸਿਰਲੇਖ ਹੈ, 'ਜੈਰੀ ਐਂਡ ਮਾਰਜ ਗੋ ਲਾਰਜ'।
ਬ੍ਰਾਇਨ ਕ੍ਰੈਨਸਟਨ ਅਤੇ ਐਨੇਟ ਬੇਨਿੰਗ ਪੈਰਾਮਾਉਂਟ ਫਿਲਮ ਵਿੱਚ ਮੁੱਖ ਅਦਾਕਾਰ ਹਨ। ਫਿਲਮ ਦਾ ਨਿਰਦੇਸ਼ਨ ਡੇਵਿਡ ਫ੍ਰੈਂਕਲ ਵੱਲੋਂ ਕੀਤਾ ਗਿਆ ਹੈ, ਜੋ 'ਦਿ ਡੇਵਿਲ ਵੀਅਰਜ਼ ਪਰਾਡਾ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ।
ਫਿਲਮ ਕਹਾਣੀ ਵਿੱਚ ਕੁਝ ਰਚਨਾਤਮਕ ਹੈ, ਪਰ ਸੇਲਬੀ ਦੀ ਸਾਦਗ਼ੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਿਵੇਂ ਉਨ੍ਹਾਂ ਨੇ ਇੰਨੀ ਵਾਰ ਲਾਟਰੀ ਜਿੱਤਣ ਲਈ ਆਪਣਾ ਦਿਮਾਗ਼ ਭਟਕਣ ਨਹੀਂ ਦਿੱਤਾ, ਜਿਵੇਂ ਅਸਲ ਵਿੱਚ ਹੋਇਆ ਹੈ।
- ਅਮਰੀਕਾ ਵਿੱਚ ਇੱਕ ਜੋੜੇ ਨੇ 2003 ਤੋਂ 2012 ਦੌਰਾਨ 2.6 ਕਰੋੜ (26 ਮਿਲੀਅਨ) ਡਾਲਰ ਕਮਾਏ ਹਨ।
- ਜੋੜੇ ਕਹਾਣੀ ਉੱਤੇ ਹਾਲੀਵੁੱਡ ਵੱਲੋਂ ਪਿਛਲੇ, 'ਜੈਰੀ ਐਂਡ ਮਾਰਜ ਗੋ ਲਾਰਜ' ਨਾਮ ਦੀ ਫ਼ਿਲਮ ਬਣਾਈ ਹੈ।
- ਸੇਲਬੀ ਨੇ ਭਾਵੇਂ ਲਾਟਰੀ ਵਿੱਚ ਅਰਬਾਂ ਡਾਲਰ ਕਮਾਏ ਪਰ ਕਦੇ ਵੀ ਇਸ ਕਮਾਈ ਨੂੰ ਆਪਣੇ ਦਿਮਾਗ ਉੱਪਰ ਹਾਵੀ ਨਹੀਂ ਹੋਣ ਦਿੱਤਾ ਅਤੇ ਸਾਦੀ ਜ਼ਿੰਦਗੀ ਬਿਤਾਈ।
- ਜੋੜੇ ਨੇ ਲਾਟਰੀਆਂ ਵਿੱਚੋਂ ਜਿੱਤਿਆ ਪੈਸਾ ਆਪਣੇ ਪੋਤੇ-ਪੋਤੀਆਂ ਦੀ ਪੜ੍ਹਾਈ ਲਈ ਖਰਚੇ ਕੀਤੇ ਸਨ।
- ਹੈਰਾਨੀਜਨਕ ਰੂਪ ਵਿੱਚ ਉਹ ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਕਰ ਰਹੇ ਸਨ।
- ਅਮਰੀਕਾ ਦੇ ਲੋਕ ਸਟੇਟ ਲਾਟਰੀ ਵਿੱਚ ਹਰ ਸਾਲ ਲਗਭਗ 80 ਬਿਲੀਅਨ ਡਾਲਰ ਖਰਚ ਕਰਦੇ ਹਨ, ਜੋ ਕਿ ਪ੍ਰਤੀ ਵਿਅਕਤੀ ਔਸਤ 250 ਡਾਲਰ ਹੈ।
"ਇਹ ਸਿਰਫ਼ ਬੁਨਿਆਦੀ ਗਣਿਤ ਹੈ"
ਸੇਲਬੀ ਦੀ ਕਹਾਣੀ 'ਦਿ ਵੁਲਫ ਆਫ਼ ਵਾਲ ਸਟ੍ਰੀਟ' ਵਿੱਚ ਦਰਸਾਇਆ ਗਿਆ ਨਿਊਯਾਰਕ ਵਿੱਤੀ ਅਤੇ ਮਾਰਕੀਟ ਹੇਰਾਫੇਰੀ ਮਾਹਰ ਜੌਰਡਨ ਬੇਲਫੋਰਟ ਦੀ ਕਹਾਣੀ ਦੇ ਬਿਲਕੁਲ ਉਲਟ ਹੈ।
ਇਸ ਜੋੜੇ ਨੇ ਆਪਣੀ ਪੂਰੀ ਜ਼ਿੰਦਗੀ ਮਿਸ਼ੀਗਨ ਦੇ ਛੋਟੇ ਜਿਹੇ ਕਸਬੇ ਐਵਰੇਟ ਵਿੱਚ ਬਤੀਤ ਕੀਤੀ ਹੈ, ਜਿੱਥੇ 2003 ਵਿੱਚ ਜੋ ਕੁਝ ਵੀ ਦੇਖਿਆ ਗਿਆ ਸੀ, ਪਹਿਲਾਂ ਓਨਾਂ ਰੋਮਾਂਚਕ ਕਦੇ ਨਹੀਂ ਹੋਇਆ ਸੀ।
ਜੈਰੀ ਸੇਲਬੀ ਹੁਣੇ-ਹੁਣੇ ਸੇਵਾਮੁਕਤ ਹੋਏ ਹੀ ਸਨ ਕਿ ਵਿੰਡਫਾਲ ਸਟੇਟ ਲਾਟਰੀ ਗੇਮ ਦੇ ਇਸ਼ਤਿਹਾਰ ਤੋਂ ਅੱਗੇ ਸੋਚਣ ਲੱਗੇ।
ਉਨ੍ਹਾਂ ਨੇ ਇਸ਼ਤਿਹਾਰ ਵਿੱਚ ਬਰੀਕ ਛਪਿਆ ਪ੍ਰਿੰਟ ਪੜ੍ਹਿਆ ਅਤੇ ਪੱਛਮੀ ਮਿਸ਼ੀਗਨ ਯੂਨੀਵਰਸਿਟੀ ਵੇਲੇ ਤੋਂ ਰਹੇ ਆਪਣੇ ਚੁਸਤ ਗਣਿਤ ਦੇ ਦਿਮਾਗ਼ ਨਾਲ, ਉਨ੍ਹਾਂ ਨੂੰ ਲੱਗਾ ਕਿ ਇਹ ਵਧੀਆ ਮੌਕਾ ਹੈ।
ਸੇਲਬੀ ਸੀਬੀਐੱਸ ਨੂੰ ਇੱਕ ਇੰਟਰਵਿਊ ਵਿੱਚ ਦੱਸਦੇ ਹਨ, "ਮੈਨੂੰ ਇੱਕ ਭੇਦ ਸਮਝ ਆਇਆ।"
ਇਹ ਵੀ ਪੜ੍ਹੋ-
ਵਿੰਡਫਾਲ ਡਰਾਅ ਜਿੱਤਣ ਲਈ, ਇੱਕ ਖਿਡਾਰੀ ਨੂੰ ਸਾਰੇ ਛੇ ਡਰਾਅ ਨੰਬਰਾਂ ਨਾਲ ਮੇਲ ਕਰਨਾ ਪੈਂਦਾ ਹੈ। ਜੇਕਰ ਕਿਸੇ ਨੂੰ ਇਹ ਮੇਲ ਨਹੀਂ ਹੁੰਦਾ ਤਾਂ ਇਨਾਮ ਸਹੀ ਪੰਜ, ਚਾਰ ਅਤੇ ਤਿੰਨ ਦਾ ਅਨੁਮਾਨ ਲਗਾਉਣ ਵਾਲਿਆਂ ਵਿੱਚ ਵੰਡਿਆ ਗਿਆ।
ਉਨ੍ਹਾਂ ਨਿਯਮਾਂ ਦੇ ਤਹਿਤ, ਲਾਟਰੀ ਟਿਕਟਾਂ ਵਿੱਚ ਚੰਗੀ ਰਕਮ ਦਾ ਨਿਵੇਸ਼ ਕਰਕੇ ਜਿੱਤਣ ਦੀਆਂ ਸੰਭਾਵਨਾਵਾਂ ਡਰਾਅ ਨਾਲੋਂ ਬਹੁਤ ਜ਼ਿਆਦਾ ਹਨ ਜੋ ਜੈਕਪਾਟ ਨੂੰ ਹੇਠਾਂ ਨਹੀਂ ਧੱਕਦੇ।
ਸੇਲਬੀ ਨੇ ਅਨੁਮਾਨ ਲਗਾਇਆ ਕਿ 1100 ਡਾਲਰ ਖਰਚ ਕੇ ਉਨ੍ਹਾਂ ਕੋਲ ਗਣਿਤਿਕ ਤੌਰ 'ਤੇ ਘੱਟੋ-ਘੱਟ ਇੱਕ ਜਿੱਤਣ ਵਾਲੀ 4-ਨੰਬਰ ਵਾਲੀ ਟਿਕਟ ਹੋਵੇਗੀ।
ਉਨ੍ਹਾਂ ਨੇ ਦੱਸਿਆ, "18 ਟਿਕਟਾਂ ਵਿੱਚੋਂ, ਮੈਨੂੰ 4-ਨੰਬਰ ਦੇ ਜੇਤੂ ਲਈ 1000 ਡਾਲਰ ਅਤੇ 18 ਤਿੰਨ-ਨੰਬਰ ਦੇ ਜੇਤੂਆਂ ਲਈ 50 ਡਾਲਰ ਮਿਲੇ, ਜੋ ਕਿ ਲਗਭਗ 900 ਡਾਲਰ ਹੈ। ਇਸ ਲਈ 1100 ਡਾਲਰ ਖਰਚਣ ਨਾਲ ਮੈਨੂੰ ਲਗਭਗ 1900 ਡਾਲਰ ਵਾਪਸ ਮਿਲੇ।"
ਉਹ ਆਖਦੇ ਹਨ, "ਇਹ ਸਿਰਫ਼ ਬੁਨਿਆਦੀ ਗਣਿਤ ਹੈ।"
ਇੱਕ ਕੰਪਨੀ, ਸਖ਼ਤ ਮਿਹਨਤ
ਸੰਯੁਕਤ ਰਾਜ ਦੇ ਲੋਕ ਸਟੇਟ ਲਾਟਰੀ ਗੇਮਾਂ ਵਿੱਚ ਪ੍ਰਤੀ ਸਾਲ ਲਗਭਗ 80 ਬਿਲੀਅਨ ਡਾਲਰ ਖਰਚ ਕਰਦੇ ਹਨ, ਜਿਸ ਦਾ ਪ੍ਰਤੀ ਵਿਅਕਤੀ ਔਸਤਨ 250 ਡਾਲਰ ਬਣਦਾ ਹੈ।
ਸੇਲਬੀ ਨੇ ਇਸ ਤੋਂ ਥੋੜ੍ਹਾ ਜ਼ਿਆਦਾ ਖਰਚ ਕੀਤਾ, ਬੇਸ਼ੱਕ ਕੁਝ ਲੋਕ ਆਪਣੇ ਪਹਿਲੇ ਨਿਵੇਸ਼ 'ਤੇ ਇੰਨੀ ਉੱਚ ਵਾਪਸੀ ਦੇ ਨਾਲ ਸੰਭਾਵਿਤ ਜੇਤੂ ਬਣ ਸਕਦੇ ਹਨ।
ਜੈਰੀ ਸੇਲਬੀ 3600 ਡਾਲਰ ਖਰਚ ਕਰਕੇ ਅਤੇ 6300 ਡਾਲਰ ਹਾਸਿਲ ਕਰਕੇ ਇਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਤੋਂ ਝਿਜਕੇ ਨਹੀਂ।
ਫਿਰ ਉਨ੍ਹਾਂ ਨੇ 8,000 ਡਾਲਰ ਖਰੀਦੇ ਅਤੇ ਇਸ ਨੂੰ ਦੁੱਗਣਾ ਕਰ ਦਿੱਤਾ। ਇਹ ਉਹ ਵੇਲਾ ਸੀ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਕੀ ਕਰ ਰਹੇ ਹਨ।
ਉਨ੍ਹਾਂ ਨੇ ਹਜ਼ਾਰਾਂ ਡਾਲਰ ਹੋਰ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਇੱਕ ਕੰਪਨੀ, ਜੀਐੱਸ ਇਨਵੈਸਟਮੈਂਟ ਸਟ੍ਰੈਟਿਜੀਜ਼ ਐੱਲਐੱਲਸੀ ਬਣਾਈ।
ਇੱਕ ਬਿੰਦੂ 'ਤੇ ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹੋਰਾਂ ਨੂੰ ਕੰਪਨੀ ਦੇ ਸ਼ੇਅਰ 500 ਅਮਰੀਕੀ ਡਾਲਰ ਵਿੱਚ ਵੇਚ ਕੇ ਸੱਦਾ ਦੇਣ ਦਾ ਫ਼ੈਸਲਾ ਕੀਤਾ।
ਕਿਸਾਨਾਂ ਤੋਂ ਲੈ ਕੇ ਐਵਰੇਟ ਦੇ ਵਕੀਲ ਤੱਕ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਵੱਡੀਆਂ ਰਕਮਾਂ ਦਾ ਨਿਵੇਸ਼ ਕੀਤਾ ਸੀ।
ਜੋੜੇ ਦੀਆਂ ਅੱਪ-ਟੂ-ਡੇਟ ਅਕਾਊਂਟਿੰਗ ਬੁੱਕਸ ਮੁਤਾਬਕ, ਸਭ ਤੋਂ ਵਧੀਆ ਇਨਾਮਾਂ ਵਿੱਚੋਂ ਇੱਕ 8,53,000 ਡਾਲਰ ਦੀ ਰਕਮ ਸੀ।
ਹਾਲਾਂਕਿ, ਇਸ ਪੂਰੀ ਸਕੀਮ ਦੇ ਇੱਕ ਸੇਵਾਮੁਕਤ ਜੋੜੇ ਲਈ ਚੰਗੇ ਫਾਇਦੇ ਸਨ ਕਿ ਉਨ੍ਹਾਂ ਕੋਲ ਬਹੁਤ ਸਾਰਾ ਸਮਾਂ ਸੀ, ਟਿਕਟਾਂ ਦੀ ਵੱਡੀ ਖਰੀਦ ਲਈ ਬਹੁਤ ਸਮਾਂ ਅਤੇ ਮਿਹਨਤ ਦੀ ਲੋੜ ਹੁੰਦੀ ਸੀ।
ਪਰ ਮਿਸ਼ੀਗਨ ਦਾ ਵਿੰਡਫਾਲ ਡਰਾਅ ਬੰਦ ਹੋਣ 'ਤੇ ਚੀਜ਼ਾਂ ਗੁੰਝਲਦਾਰ ਹੋ ਗਈਆਂ।
ਇੱਕ ਦੋਸਤ ਨੇ ਉਨ੍ਹਾਂ ਨੂੰ ਦੱਸਿਆ ਕਿ ਐਵਰੇਟ ਤੋਂ ਹਜ਼ਾਰਾਂ ਮੀਲ ਦੂਰ ਮੈਸੇਚਿਉਸੇਟਸ ਸਟੇਟ ਵਿੱਚ, ਇੱਕ ਅਜਿਹਾ ਹੀ ਇੱਕ ਡਰਾਅ ਸੀ, ਕੈਸ਼ ਵਿੰਡਫਾਲ। ਕੁਝ ਮਿੰਟਾਂ ਦੀ ਗਣਨਾ ਤੋਂ ਬਾਅਦ, ਸੇਲਬੀ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੰਮ ਕਰੇਗਾ।
ਛੇ ਸਾਲਾਂ ਲਈ, ਜੋੜੇ ਨੇ ਦੋ ਸਟੋਰਾਂ ਦੀਆਂ ਲਾਟਰੀ ਟਿਕਟ ਮਸ਼ੀਨਾਂ ਦੀ ਵਰਤੋਂ ਕਰਨ ਅਤੇ ਕੈਸ਼ ਵਿੰਡਫਾਲ ਖੇਡਣ ਲਈ ਛੇ ਅਮਰੀਕੀ ਸਟੇਟਾਂ ਵਿੱਚ ਗਿਆ ਸੀ।
ਔਸਤਨ, ਉਨ੍ਹਾਂ ਨੇ ਸਾਲ ਵਿੱਚ ਲਗਭਗ ਸੱਤ ਵਾਰ 600,000 ਡਾਲਰ ਖਰਚ ਕੀਤੇ।
ਸੇਲਬੀ ਟਿਕਟਾਂ ਨੂੰ ਛਾਂਟਣ ਲਈ 10 ਘੰਟਿਆਂ ਦੀ ਸ਼ਿਫ਼ਟ ਲਗਾਉਂਦੇ ਹਨ ਅਤੇ ਇਸ ਲਈ ਉਹ 10 ਦਿਨ ਹੋਟਲ ਵਿੱਚ ਰੁਕਦੇ।
80 ਸਾਲਾਂ ਬਜ਼ੁਰਗ ਸੇਲਬੀ ਕਹਿੰਦੇ ਹਨ, "ਇਹ ਤੁਹਾਨੂੰ ਕਿਸੇ ਅਜਿਹੀ ਚੀਜ਼ 'ਤੇ ਸਫ਼ਲ ਹੋਣ ਦੀ ਤਸੱਲੀ ਦਿੰਦਾ ਹੈ ਜੋ ਨਾ ਸਿਰਫ਼ ਸਾਡੇ ਲਈ, ਸਗੋਂ ਸਾਡੇ ਦੋਸਤਾਂ ਅਤੇ ਪਰਿਵਾਰ ਲਈ ਵੀ ਲਾਭਦਾਇਕ ਸੀ।"
ਕੀ ਇਸ ਵਿੱਚ ਕੁਝ ਗ਼ੈਰ-ਕਾਨੂੰਨੀ ਸੀ?
ਇਹ ਸਫ਼ਰ 2012 ਵਿੱਚ ਖ਼ਤਮ ਹੋਇਆ, ਉਸ ਵੇਲੇ ਤੱਕ ਉਨ੍ਹਾਂ 18 ਮਿਲੀਅਨ ਡਾਲਰ ਦੀਆਂ ਲਾਟਰੀ ਟਿਕਟਾਂ ਖਰੀਦ ਲਈਆਂ ਸਨ।
ਬੋਸਟਨ ਗਲੋਬ ਅਖ਼ਬਾਰ ਦੀ ਪੱਤਰਕਾਰੀ ਦੀ ਜਾਂਚ ਵਿੱਚ ਪਤਾ ਲੱਗਾ ਕਿ ਮੈਸੇਚਿਉਸੇਟਸ ਵਿੱਚ ਲਾਟਰੀ ਟਿਕਟਾਂ ਲਈ ਵੈਂਡਿੰਗ ਮਸ਼ੀਨਾਂ ਵਾਲੇ ਸਟੋਰ ਸਨ ਜਿਨ੍ਹਾਂ ਵਿੱਚ ਉੱਚ ਪੱਧਰੀ ਜੇਤੂ ਸਨ।
ਸੇਲਬੀ ਇਕੱਲੇ ਨਹੀਂ ਸਨ, ਇੱਕ ਹੋਰ ਸਮੂਹ ਸੀ, ਵੱਕਾਰੀ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਦੇ ਕੁਝ ਵਿਦਿਆਰਥੀ, ਜੋ ਕੈਸ਼ ਵਿੰਡਫਾਲ ਵਿੱਚ ਵੀ ਸ਼ਾਨਦਾਰ ਖੇਡ ਰਹੇ ਸਨ।
ਇਸ ਨੇ ਸਟੇਟ ਦੇ ਅਧਿਕਾਰੀਆਂ ਨੂੰ ਇਹ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਕਿ ਇਹ ਕੀ ਹੋ ਰਿਹਾ ਹੈ, ਕਿਤੇ ਇਸ ਖੇਡ ਵਿੱਚ ਕੋਈ ਧੋਖਾਧੜੀ ਵਾਲੀ ਸਕੀਮ ਜਾਂ ਭ੍ਰਿਸ਼ਟਾਚਾਰ ਤਾਂ ਨਹੀਂ ਸੀ ਹੋ ਰਿਹਾ।
ਪਰ ਇਹ ਹੈਰਾਨ ਕਰ ਦੇਣ ਵਾਲਾ ਸੀ ਕਿ ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਹੋ ਰਿਹਾ ਸੀ।
ਜਾਂਚ ਦੀ ਅਗਵਾਈ ਕਰਨ ਵਾਲੇ ਇੱਕ ਇੰਸਪੈਕਟਰ, ਗ੍ਰੇਗ ਸੁਲੀਵਾਨ ਨੇ ਸੀਬੀਐੱਸ ਨੂੰ ਦੱਸਿਆ, "ਮੈਂ, ਹੈਰਾਨ ਰਹਿ ਗਿਆ, ਕਿ ਇਨ੍ਹਾਂ ਬੇਢੰਗੇ ਗਣਿਤ ਦੇ ਪ੍ਰਤੀਭਾਸ਼ਾਲੀਆਂ ਨੇ ਇੱਕ ਸਟੇਟ ਲਾਟਰੀ ਜਿੱਤਣ ਅਤੇ ਇਸ ਤੋਂ ਲੱਖਾਂ ਦੀ ਕਮਾਈ ਕਰਨ ਦਾ ਇੱਕ ਕਾਨੂੰਨੀ ਤਰੀਕਾ ਲੱਭ ਲਿਆ ਸੀ।"
ਆਖ਼ਰਕਾਰ, ਸੇਲਬੀ ਜਾਂ ਵਿਦਿਆਰਥੀਆਂ ਦੀਆਂ ਕਾਰਵਾਈਆਂ ਨੇ ਹੋਰ ਕੈਸ਼ ਵਿੰਡਫਾਲ ਖਿਡਾਰੀਆਂ ਨੂੰ ਸਾਰੇ ਛੇ ਨੰਬਰਾਂ ਦੇ ਮੇਲ ਹੋਣ ਤੋਂ ਨਹੀਂ ਰੋਕਿਆ।
ਕੈਸ਼ ਵਿੰਡਫਾਲ ਡਰਾਅ ਆਖ਼ਰਕਾਰ ਰੱਦ ਕਰ ਦਿੱਤਾ ਗਿਆ ਸੀ ਅਤੇ ਅੱਜ ਦੇਸ਼ ਵਿੱਚ ਕੋਈ ਵੀ ਵਿੰਡਫਾਲ-ਕਿਸਮ ਦੀਆਂ ਲਾਟਰੀਆਂ ਨਹੀਂ ਹਨ ਜੋ ਅਜਿਹੇ ਰਿਟਰਨ ਦੀਆਂ ਸੰਭਾਵਨਾਵਾਂ ਦੀ ਗਾਰੰਟੀ ਦਿੰਦੀਆਂ ਹਨ।
ਸੇਲਬੀ ਦੀਆਂ ਜੇਬਾਂ ਵਿੱਚ ਪਹਿਲਾਂ ਹੀ ਲੱਖਾਂ ਡਾਲਰ ਸਨ, ਜੋ ਕਿ ਐਸ਼ੋ-ਆਰਾਮ ਅਤੇ ਫਜ਼ੂਲ ਖਰਚੀ ਲਈ ਨਹੀਂ ਵਰਤੇ ਗਏ ਬਲਕਿ, ਆਪਣੇ ਪੋਤੇ-ਪੋਤੀਆਂ ਦੀ ਪੜ੍ਹਾਈ ਲਈ ਖਰਚੇ ਗਏ ਸਨ।
ਇਹ ਵੀ ਪੜ੍ਹੋ: