You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਨਿਊਯਾਰਕ ਦੇ ਸਬਵੇ ਸਟੇਸ਼ਨ ’ਤੇ ਗੋਲੀਬਾਰੀ, ਹੁਣ ਤੱਕ ਕੀ-ਕੀ ਪਤਾ
ਨਿਊਯਾਰਕ ਸਿਟੀ ਵਿੱਚ ਬਰੁਕਲਿਨ ਸਬਵੇਅ ਸਟੇਸ਼ਨ 'ਤੇ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ ਹਨ।
ਸਥਾਨਕ ਮੀਡੀਆ ਮੁਤਾਬਕ ਘਟਨਾ ਸਥਾਨਕ ਸਮੇਂ 8.30 ਵਜੇ ਦੇ ਕਰੀਬ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਦੇ ਮੁਤਾਬਕ, ਧੂੰਏਂ ਦੀਆਂ ਰਿਪੋਰਟਾਂ ਤੋਂ ਬਾਅਦ ਅੱਗ ਬੁਝਾਉਣ ਵਾਲਿਆਂ ਨੇ ਸਭ ਤੋਂ ਪਹਿਲਾਂ ਸਨਸੈਟ ਪਾਰਕ 36ਵੇਂ ਸਟ੍ਰੀਟ ਸਟੇਸ਼ਨ 'ਤੇ ਕਾਰਵਾਈ ਕੀਤੀ।
ਘਟਨਾ ਸਥਾਨ 'ਤੇ ਪਹਿਲੀ ਕਾਰਵਾਈ ਦੌਰਾਨ ਬੰਦੂਕ ਦੀ ਗੋਲੀ ਨਾਲ ਪੀੜਤ ਲੋਕ ਅਤੇ ਕੁਝ ਵਿਸਫੋਟਕ ਮਿਲੇ ਹਨ। ਇਹ ਅਸਪਸ਼ਟ ਹੈ ਕਿ ਕਿਸ ਕਿਸਮ ਦੇ ਉਪਕਰਨ ਮਿਲੇ ਹਨ।
ਹੁਣ ਪੁਲਿਸ ਦਾ ਕਹਿਣਾ ਹੈ ਕਿ ਸਟੇਸ਼ਨ 'ਤੇ ਕੋਈ ਸਰਗਰਮ ਵਿਸਫੋਟਕ ਯੰਤਰ ਨਹੀਂ ਹੈ।
ਸ਼ੱਕੀ ਹਮਲਾਵਰ ਨੇ ਕੰਸਟਰਕਸ਼ਨ ਵੈਸਟ ਪਾਈ ਹੋਈ ਸੀ ਤੇ ਗੈਸ ਮਾਸਕ ਵਰਗਾ ਮਾਸਕ ਲਗਾਇਆ ਹੋਇਆ ਸੀ। ਫਿਲਹਾਲ ਉਸ ਨੂੰ ਫੜਿਆ ਨਹੀਂ ਜਾ ਸਕਿਆ ਹੈ। ਸ਼ਹਿਰ ਦੇ ਮੇਅਰ ਇਰਿਕ ਐਡਮਜ਼ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ।
ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਟੇਸ਼ਨ ਤੋਂ ਧੂਆਂ ਉੱਠਣ ਦੀ ਸੂਚਨਾ ਮਿਲੀ ਸੀ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਸ਼ੱਕੀ ਨੇ ਪਲੇਟਫਾਰਮ 'ਤੇ ਗੋਲੀਆਂ ਚਲਾਈਆਂ। ਫਿਰ ਉਸ ਨੇ ਇੱਕ ਸਮੋਕ ਬੰਬ ਸਟੇਸ਼ਨ 'ਤੇ ਪਹੁੰਚੀ ਟਰੇਨ ਵਿੱਚ ਸੁੱਟਿਆ।
ਮੌਕੇ 'ਤੇ 36ਵੀਂ ਸਟ੍ਰੀਟ ਸਟੇਸ਼ਨ 'ਤੇ ਮੌਜੂਦ ਨਿਊਯਾਰਕ ਬਿਓਰੋ ਚੀਫ ਜੌਹਨ ਮਰਵਿਨ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਅਜੇ ਵੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਅਜੇ ਇਹ ਦੱਸਣ ਵਿੱਚ ਅਸਮਰੱਥ ਹੈ ਕਿ ਉਹ ਵਧੇਰੇ ਜਾਣਕਾਰੀ ਕਦੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: