ਆਈਸੀਸੀ ਮਹਿਲਾ ਵਿਸ਼ਵ ਕੱਪ: ਦੱਖਣੀ ਅਫ਼ਰੀਕਾ ਤੋਂ ਮੈਚ ਹਾਰ, ਮੁਕਾਬਲੇ 'ਚੋਂ ਬਾਹਰ ਹੋਈ ਭਾਰਤੀ ਟੀਮ

ਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਚ ਦੌਰਾਨ ਦੌੜ ਬਣਾਉਂਦੀਆਂ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਅਹਿਮ ਮੈਚ ਵਿੱਚ ਭਾਰਤੀ ਟੀਮ ਨੂੰ ਹਾਰ ਦੀ ਮੂੰਹ ਦੇਖਣਾ ਪਿਆ ਹੈ।

ਦੱਖਣੀ ਅਫ਼ਰੀਕਾ ਦੀ ਟੀਮ ਨੇ ਰੋਮਾਂਚਕ ਮੁਕਾਬਲੇ 'ਚ ਭਾਰਤੀ ਟੀਮ ਦੁਆਰਾ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ 50 ਓਵਰਾਂ 'ਚ 7 ਵਿਕੇਟਾਂ ਦੇ ਨੁਕਸਾਨ 'ਤੇ 275 ਦੌੜਾ ਬਣਾ ਕੇ ਭਾਰਤੀ ਟੀਮ ਨੂੰ ਰਹਾ ਦਿੱਤਾ ਹੈ ਅਤੇ ਇਸਦੇ ਨਾਲ ਹੀ ਭਾਰਤ ਦਾ ਵਿਸ਼ਪ ਕੱਪ ਜਿੱਤਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ ਹੈ।

ਦੱਖਣੀ ਅਫ਼ਰੀਕਾ ਵੱਲੋਂ ਸਭ ਤੋਂ ਵੱਧ ਦੌੜਾਂ ਲੌਰਾ ਵੁਲਫ਼ਾਰਟ ਨੇ ਬਣਾਈਆਂ। ਉਨ੍ਹਾਂ ਨੇ 79 ਗੇਂਦਾਂ ਵਿੱਚ 80 ਰਨ ਜੋੜੇ। ਇਸ ਤੋਂ ਇਲਾਵਾ ਮਿਨੌਨ ਡੁਪ੍ਰੀ ਨੇ 63 ਗੇਂਦਾਂ ਵਿੱਚ 52 ਦੌੜਾਂ ਅਤੇ ਲਾਰਾ ਗੁੜੌਲ ਨੇ 69 ਗੇਂਦਾਂ ਵਿੱਚ 49 ਦੌੜਾਂ ਬਣਾਈਆਂ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾਈਆਂ ਸਨ। ਦੱਖਣੀ ਅਫ਼ਰੀਕਾ ਦੀ ਟੀਮ ਨੂੰ ਜਿੱਤਣ ਲਈ 275 ਦੌੜਾਂ ਦੀ ਲੋੜ ਸੀ।

ਭਾਰਤ ਵੱਲੋਂ ਸ਼ੇਫਾਲੀ ਵਰਮਾ, ਸਮ੍ਰਿਤੀ ਮੰਧਾਨਾ ਅਤੇ ਕਪਤਾਨ ਮਿਤਾਲੀ ਰਾਜ ਦੇ ਅਰਧ ਸੈਂਕੜੇ ਜੜੇ, ਜਦਕਿ ਹਰਮਨਪ੍ਰੀਤ ਕੌਰ ਨੇ 57 ਗੇਂਦਾਂ 'ਚ 48 ਦੌੜਾਂ ਜੋੜੀਆਂ।

ਭਾਰਤੀ ਟੀਮ ਨੇ 48.6 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 269 ਦੌੜਾਂ ਬਣਾ ਲਈਆਂ ਸਨ।

ਕਪਤਾਨ ਮਿਤਾਲੀ ਰਾਜ ਨੇ 84 ਗੇਂਦਾਂ 'ਚ 68 ਦੌੜਾਂ ਬਣਾਈਆਂ, ਜਦਕਿ ਪੂਜਾ ਵਸਤਰਕਰ ਨੇ 8 ਗੇਂਦਾਂ ਖੇਡ ਸਿਰਫ 3 ਦੌੜਾਂ ਹੀ ਜੋੜੀਆਂ ਅਤੇ ਰਿਚਾ ਘੋਸ਼ ਨੇ 13 ਗੇਂਦਾਂ 'ਚ ਮਹਿਜ਼ 8 ਦੌੜਾਂ ਬਣਾਈਆਂ।

ਭਾਰਤ ਨੂੰ ਪਹਿਲਾ ਝਟਕਾ ਸ਼ੇਫਾਲੀ ਵਰਮਾ ਦੇ ਰੂਪ 'ਚ ਲੱਗਾ ਜਿਨ੍ਹਾਂ ਨੇ 46 ਗੇਂਦਾਂ 'ਚ 53 ਦੌੜਾਂ ਬਣਾਈਆਂ। ਯਸਤਿਕਾ ਭਾਟੀਆ ਸਿਰਫ਼ ਦੋ ਦੌੜਾਂ ਬਣਾ ਕੇ ਸਟੰਪ ਆਊਟ ਹੋ ਗਏ।

ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ 84 ਗੇਂਦਾਂ ਵਿੱਚ 71 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।

ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਟੀਮ ਇੰਡੀਆ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। ਭਾਰਤੀ ਮਹਿਲਾ ਟੀਮ ਫਿਲਹਾਲ ਤਿੰਨ ਜਿੱਤਾਂ ਅਤੇ ਤਿੰਨ ਹਾਰਾਂ ਦੇ ਨਾਲ 6 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।

ਇਸ ਪੂਰੇ ਟੂਰਨਾਮੈਂਟ 'ਚ ਭਾਰਤ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ। ਹਾਲਾਂਕਿ ਪਿਛਲੇ ਦੋ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਹੁਣ ਇਸ ਗਤੀ ਨੂੰ ਬਰਕਰਾਰ ਰੱਖਣਾ ਚਾਹੇਗੀ।

ਇਹ ਵੀ ਪੜ੍ਹੋ:

ਮੈਦਾਨ ਵਿੱਚ ਕੀ ਹੈ ਮਾਹੌਲ?

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ 'ਚ ਹੋ ਰਹੇ ਇਸ ਮੈਚ 'ਚ ਭਾਰਤੀ ਟੀਮ ਦੀ ਕਮਾਨ ਮਿਤਾਲੀ ਰਾਜ ਦੇ ਹੱਥ ਹੈ। ਦੱਖਣੀ ਅਫ਼ਰੀਕਾ ਵਾਲੇ ਪਾਸਿਓਂ ਸਨੈ ਲੀਸ ਕਪਤਾਨੀ ਕਰ ਰਹੇ ਹਨ।

ਮੈਦਾਨ 'ਤੇ ਪਹੁੰਚੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਹੇਮੰਤ ਕੁਸ਼ਵਾਹਾ ਦਾ ਕਹਿਣਾ ਹੈ ਕਿ ਦਰਸ਼ਕਾਂ ਨੂੰ ਕੋਵਿਡ ਪਾਸਪੋਰਟ ਦੇਖ ਕੇ ਹੀ ਸਟੇਡੀਅਮ 'ਚ ਐਂਟਰੀ ਦਿੱਤੀ ਜਾ ਰਹੀ ਹੈ, ਸ਼ਾਇਦ ਇਸ ਕਾਰਨ ਸਟੇਡੀਅਮ ਦੇ ਬਾਹਰ ਅਤੇ ਅੰਦਰ ਦਰਸ਼ਕਾਂ ਦੀ ਵੱਡੀ ਗਿਣਤੀ ਨਹੀਂ ਹੈ।

ਭਾਰਤੀ ਪ੍ਰਸ਼ੰਸਕ

ਤਸਵੀਰ ਸਰੋਤ, Hemant Kushwaha/BBC

ਤਸਵੀਰ ਕੈਪਸ਼ਨ, ਮਹਿਲਾ ਟੀਮ ਦਾ ਉਤਸ਼ਾਹ ਵਧਾਉਣ ਲਈ ਪਹੁੰਚੇ ਭਾਰਤੀ ਪ੍ਰਸ਼ੰਸਕ
ਭਾਰਤੀ ਪ੍ਰਸ਼ੰਸਕ

ਤਸਵੀਰ ਸਰੋਤ, Hemant Kushwaha/BBC

ਤਸਵੀਰ ਕੈਪਸ਼ਨ, ਇਹ ਮੈਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ 'ਚ ਖੇਡਿਆ ਜਾ ਰਿਹਾ ਹੈ।

ਮਹਿਲਾ ਟੀਮ ਦਾ ਉਤਸ਼ਾਹ ਵਧਾਉਣ ਲਈ ਬਹੁਤ ਸਾਰੇ ਭਾਰਤੀ ਪ੍ਰਸ਼ੰਸਕ ਇੱਥੇ ਪੁੱਜੇ ਹਨ, ਜਦਕਿ ਦੱਖਣੀ ਅਫ਼ਰੀਕਾ ਦੇ ਪ੍ਰਸ਼ੰਸਕ ਘੱਟ ਹੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)