5500 ਕਰੋੜ ਰੁਪਏ ਦੇ ਕੇ ਯੂਏਈ ਦੇ ਸ਼ੇਖ ਨੇ ਲਿਆ ਰਾਜਕੁਮਾਰੀ ਤੋਂ ਤਲਾਕ -ਜਾਣੋ ਕਿਵੇਂ ਨਿਪਟਿਆ ਮਸਲਾ

ਤਸਵੀਰ ਸਰੋਤ, Reuters
- ਲੇਖਕ, ਫਰੈਂਕ ਗਾਰਡਨਰ
- ਰੋਲ, ਰੱਖਿਆ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਬ੍ਰਿਟੇਨ ਦੇ ਅਦਾਲਤੀ ਇਤਿਹਾਸ ਵਿੱਚ ਇਸ ਨੂੰ ਸਭ ਤੋਂ ਵੱਡਾ ਤਲਾਕ ਦਾ ਮੁਕੱਦਮਾ ਕਿਹਾ ਜਾ ਰਿਹਾ ਹੈ। ਵੱਖ ਹੋ ਚੁੱਕੀ ਪਤਨੀ ਨਾਲ ਮਾਮਲਾ ਸੁਲਝਾਉਣ ਦੇ ਲਈ ਅਰਬ ਦੇ ਖਰਬਪਤੀ ਹੁਕਮਰਾਨ ਉੱਪਰ 55 ਕਰੋੜ ਪੌਂਡ ਦੇ ਦੇਣਦਾਰੀ ਆਈ ਹੈ। ਇਹ ਰਕਮ ਭਾਰਤੀ ਕਰੰਸੀ ਵਿੱਚ 5500 ਕਰੋੜ ਜਾਂ 55 ਅਰਬ ਰੁਪਏ ਬਣਦੀ ਹੈ।
ਬ੍ਰਿਟੇਨ ਦੇ ਹਾਈ ਕੋਰਟ ਨੇ ਮੰਗਲਵਾਰ ਨੂੰ ਰਾਜਕੁਮਾਰ ਹਯਾ ਬਿੰਤ ਅਲ-ਹੁਸੈਨ ਤੋਂ ਸੈਟਲਮੈਂਟ ਦੀ ਰਾਸ਼ੀ 25 ਕਰੋੜ ਪੌਂਡ ਤੈਅ ਕੀਤੀ ਹੈ। ਹਯਾ 47 ਸਾਲ ਦੇ ਹਨ ਅਤੇ ਉਹ ਜਾਰਡਨ ਦੇ ਸਾਬਕਾ ਬਾਦਸ਼ਾਹ ਹੁਸੈਨ ਦੀ ਧੀ ਹਨ।
ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਹਨ। ਉਹ ਘੋੜਦੌੜ ਦੀ ਦੁਨੀਆਂ ਦੀਆਂ ਉੱਘੀਆਂ ਹਸਤੀਆਂ ਵਿੱਚੋਂ ਇੱਕ ਸ਼ੁਮਾਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੇ ਕੁੱਲ ਛੇ ਵਿਆਹ ਕੀਤੇ ਹਨ।
ਹਯਾ ਉਨ੍ਹਾਂ ਦੀ ਸਭ ਤੋਂ ਛੋਟੀ ਪਤਨੀ ਸੀ। ਬ੍ਰਿਟੇਨ ਦੇ ਹਾਈ ਕੋਰਟ ਨੇ ਜੋ ਫ਼ੈਸਲਾ ਸੁਣਾਇਆ ਹੋ ਉਸ ਦੇ ਮੁਤਾਬਕ ਸ਼ਹਿਜ਼ਾਦੀ ਹਯਾ ਨੂੰ ਦਿੱਤੀ ਜਾਣ ਵਾਲੀ ਰਕਮ ਨਾਲ ਉਨ੍ਹਾਂ ਦੀਆਂ ਦੋ ਜਾਇਦਾਦਾਂ ਦੀ ਸੰਭਾਲ ਦਾ ਪੂਰਾ ਖ਼ਰਚ ਕੀਤਾ
ਜਾਵੇਗਾ।
ਇਸ ਦੇ ਨਾਲ ਹੀ ਇਸ ਵਿੱਚ ਰੱਖਿਆ ਬਜਟ, ਛੁੱਟੀਆਂ, ਇੱਕ ਨਰਸ ਅਤੇ ਇੱਕ ਨੈਨੀ ਦੀ ਤਨਖ਼ਾਹ ਅਤੇ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ, ਪਰਿਵਾਰ ਲਈ ਇੱਕ ਬਖ਼ਤਰਬੰਦ ਗੱਡੀ ਅਤੇ ਪਾਲਤੂ ਜਾਨਵਰਾਂ ਦਾ ਖ਼ਰਚ ਸ਼ਾਮਲ ਹੈ।
ਫ਼ੈਸਲੇ ਵਿੱਚ ਦੋ ਬੱਚਿਆਂ ਨੂੰ ਸਾਲਾਨਾ 56 ਲੱਖ ਪੌਂਡ ਦੇਣ ਨੂੰ ਵੀ ਕਿਹਾ ਗਿਆ ਹੈ। ਦੇ ਬੱਚਿਆਂ ਵਿੱਚੋਂ ਇੱਕ 14 ਸਾਲ ਦੀ ਧੀ ਅਤੇ ਇੱਕ ਨੌਂ ਸਾਲ ਦਾ ਪੁੱਤਰ ਹਨ। ਉਨ੍ਹਾਂ ਨੂੰ 29 ਕਰੋੜ ਪੌਂਡ ਦੀ ਗਰੰਟੀ ਵੀ ਦਿੱਤੀ ਜਾਣੀ ਹੈ।

ਤਸਵੀਰ ਸਰੋਤ, Getty Images
ਹਯਾ ਆਪਣੇ ਦੋਵਾਂ ਬੱਚਿਆਂ ਨਾਲ ਸਾਲ 2019 ਤੋਂ ਦੁਬਈ ਤੋਂ ਭੱਜ ਗਏ ਸਨ ਅਤੇ ਬ੍ਰਿਟੇਨ ਵਿੱਚ ਰਹਿ ਰਹੇ ਸਨ।
ਦੁਬਈ ਦੇ ਸ਼ਾਹੀ ਪਰਿਵਾਰ ਦੇ ਲਈ ਅਦਾਲਤ ਵਿੱਚ ਚੱਲਿਆ ਇਹ ਇੱਕ ਲੰਬਾ ਮੁਕੱਦਮਾ ਹੈ। ਸ਼ਹਿਜ਼ਾਦੀ ਹਯਾ ਜਦੋਂ ਬ੍ਰਿਟੇਨ ਆਏ ਤਾਂ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ।
ਹਯਾ ਨੂੰ ਮੈਸਜ ਆਇਆ ਸੀ ਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਰਹੋ, ਅਸੀਂ ਉੱਥੇ ਹੀ ਪਹੁੰਚ ਸਕਦੇ ਹਾਂ'। ਇਸ ਧਮਕੀ ਤੋਂ ਬਾਅਦ ਬ੍ਰਿਟੇਨ ਵਿੱਚ ਉਨ੍ਹਾਂ ਦੀ ਰਾਖੀ ਵਧਾਅ ਦਿੱਤੀ ਗਈ।
ਇਸੇ ਸਾਲ ਅਦਾਲਤ ਨੇ ਫ਼ੈਸਲਾ ਦਿੱਤਾ ਸੀ ਕਿ ਸ਼ੇਖ਼ ਮੁਹੰਮਦ ਨੇ ਰਾਜਕੁਮਾਰੀ ਹਯਾ, ਉਨ੍ਹਾਂ ਦੇ ਬਾਡੀਗਾਰਡ ਅਤੇ ਲੀਗਲ ਟੀਮ ਦੇ ਮੋਬਾਈਲ ਫ਼ੋਨ ਅਵੈਧ ਤਰੀਕੇ ਨਾਲ ਹੈਕ ਕੀਤੇ ਗਏ ਸਨ।
ਇਸ ਹੈਕਿੰਗ ਵਿੱਚ ਪੈਗਾਸਸ ਦੀ ਵਰਤੋਂ ਦੀ ਗੱਲ ਸਾਹਮਣੇ ਆਈ ਸੀ। ਤਲਾਕ ਤੇ ਫ਼ੈਸਲਾ ਸੁਣਾਉਂਦੇ ਹੋਏ ਜਸਟਿਸ ਮੂਰ ਨੇ ਸ਼ਹਿਜ਼ਾਦੀ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਤਸਵੀਰ ਸਰੋਤ, Reuters
ਹਯਾ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਖ਼ਾਸਕਰ ਇਹ ਜਾਣਕਾਰੀ ਹੋਣ ਤੋਂ ਬਾਅਦ ਕਿ ਸ਼ੇਖ਼ ਮੁਹੰਮਦ ਆਪਣੀਆਂ ਦੋ ਹੋਰ ਧੀਆਂ ਸ਼ੇਖ਼ ਲਤੀਫ਼ਾ ਅਤੇ ਸ਼ੇਖ਼ ਸ਼ਮਸਾ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਦੁਬਈ ਲੈ ਆਏ ਹਨ। 72 ਸਾਲਾ ਸ਼ੇਖ਼ ਮੁਹੰਮਦ ਨੇ ਅਗਵਾ ਕਰਨ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਹਯਾ ਨੇ ਅਦਾਲਤ ਵਿੱਚ ਫੋਰਸ ਮੈਰਿਜ ਪ੍ਰੋਟੈਕਸ਼ਨ ਆਰਡਰ ਦੀ ਮੰਗ ਕੀਤੀ ਸੀ, ਜੋ ਕਿਸੇ ਵਿਅਕਤੀ ਨੂੰ ਵਿਆਹ ਵਿੱਚ ਜ਼ਬਰਦਸਤੀ ਰੱਖੇ ਜਾਣ ਦੀ ਸੁਰੱਖਿਆ ਦਿੰਦਾ ਹੈ।
ਇਸ ਸੁਣਵਾਈ ਵਿੱਚ ਦੁਬਈ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਸਕ ਸ਼ੇਖ਼ ਮੁਹੰਮਦ ਪੇਸ਼ ਨਹੀਂ ਹੋਏ ਸਨ।
ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਜਾਰਡਨ, ਸ਼ਾਹ ਅਬਦੁੱਲਾ ਦੀ ਮਤਰੇਈ ਭੈਣ ਵੀ ਹਨ। ਦੁਬਈ ਅਤੇ ਯੂਏਈ ਵਿੱਚ ਇਸ ਮਾਮਲੇ ਨੂੰ ਬਹੁਤ ਸੰਵੇਦਨਸ਼ੀਲ ਸਮਝਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਦੁਬਈ ਦੀ ਰਾਜਕੁਮਾਰੀ ਦੇ 'ਕੈਦੀ' ਬਣਾਏ ਜਾਣ ਤੋਂ ਬਾਅਦ ਹੁਣ ਕੀ ਨਵਾਂ ਮੋੜ ਆਇਆ ਹੈ
- ਦੁਬਈ ਦੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ ਭੈਣ ਦੇ ਅਗਵਾ ਹੋਣ ਦਾ ਕੇਸ ਮੁੜ ਖੋਲ੍ਹਣ ਲਈ ਕਿਉਂ ਕਿਹਾ
- ਪ੍ਰਿੰਸੇਜ਼ ਲਤੀਫ਼ਾ: ਮਹੀਨਿਆਂ ਤੋਂ ਲਾਪਤਾ ਦੁਬਈ ਦੀ ਸ਼ਹਿਜ਼ਾਦੀ ਦੀ ਤਸਵੀਰ ਆਈ ਸਾਹਮਣੇ
- ਦੁਬਈ ਦੀ ਰਾਜਕੁਮਾਰੀ ਲਤੀਫ਼ਾ ਕਿੱਥੇ ਤੇ ਕਿਵੇਂ ਹਨ, ਸ਼ਾਹੀ ਪਰਿਵਾਰ ਨੇ ਦਿੱਤੀ ਜਾਣਕਾਰੀ
ਇਸ ਮਾਮਲੇ ਵਿੱਚ ਇਸੇ ਮਹੀਨੇ ਨਿੱਜੀ ਸੁਣਵਾਈ ਵੀ ਹੋਈ ਸੀ, ਜਿਸ ਵਿੱਚ ਦੋਵਾਂ ਧਿਰਾਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਹ ਮੁਕੱਦਮਾ ਬੱਚਿਆਂ ਦੀ ਭਲਾਈ ਲਈ ਹੈ ਨਾਲ ਕਿ ਤਲਾਕ ਦੇ ਪੈਸਿਆਂ ਲਈ।
ਸ਼ੇਖ਼ ਲਤੀਫ਼ਾ ਦਾ ਦੁਬਈ ਤੋਂ ਭੱਜਣਾ
ਦੁਬਈ ਦੇ ਸ਼ਾਹੀ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸ਼ੇਖ਼ ਮੁਹੰਮਦ ਅਤੇ ਰਾਜਕੁਮਾਰੀ ਹਯਾ ਦੇ ਵਿੱਚ ਪਰਿਵਾਰਕ ਕਲੇਸ਼ ਦੀ ਵਜ੍ਹਾ 33 ਸਾਲਾ ਧੀ ਸ਼ੇਖ਼ ਲਤੀਫ਼ਾ ਹਨ, ਜਿਨ੍ਹਾਂ ਦੀ ਮਾਂ ਸ਼ੇਖ਼ ਦੀ ਦੂਜੀ ਪਤਨੀ ਹੈ।
ਸ਼ੇਖ਼ ਲਤੀਫ਼ਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਕਥਿਤ ਤੌਰ ਤੇ ਉਨ੍ਹਾਂ ਦੇ ਤੌਰ ਤਰੀਕਿਆਂ ਉੱਪਰ ਰੋਕ ਲਗਾਈ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਲਤੀਫ਼ਾ ਦੇ ਦੋਸਤਾਂ ਦੇ ਮੁਤਾਬਕ ਪਿਛਲੇ ਸਾਲ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਕਿਨਾਰੇ ਦੇ ਕੋਲ ਅਮੀਰਾਤ ਦੀ ਫ਼ੌਜ ਨੇ ਉਨ੍ਹਾਂ ਦੇ ਜਹਾਜ਼ ਨੂੰ ਫੜ ਲਿਆ ਸੀ। ਦਸੰਬਰ ਵਿੱਚ ਆਇਰਲੈਂਡ ਦੀ ਸਾਬਕਾ ਰਾਸ਼ਟਰਪਤੀ ਮੈਰੀ ਰੌਬਿਨਸਨ ਦੇ ਨਾਲ ਇੱਕ ਬੈਠਕ ਤੋਂ ਬਾਅਦ ਉਹ ਨਜ਼ਰ ਨਹੀਂ ਆਏ ਹਨ।
ਰੌਬਿਨਸਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਗਠਨ ਦੀ ਸਾਬਕਾ ਮੁਖੀ ਹਨ ਅਤੇ ਸ਼ਹਿਜ਼ਾਦੀ ਹਯਾ ਦੀ ਸਹੇਲੀ ਹਨ।
ਉਸ ਬੈਠਕ ਤੋਂ ਬਾਅਦ ਸ਼ੇਖ਼ ਲਤੀਫ਼ਾ ਨੂੰ 'ਮੁਸੀਬਤ' ਵਿੱਚ ਦੱਸਿਆ ਜਾ ਰਿਹਾ ਸੀ ਅਤੇ ਕਿਹਾ ਗਿਆ ਸੀ ਕਿ ਉਹ 'ਆਪਣੇ ਪਰਿਵਾਰ ਦੀ ਨਿੱਘੀ ਦੇਖਭਾਲ' ਵਿੱਚ ਹਨ।
ਪਿਛਲੇ ਸਾਲ ਸਾਹਮਣੇ ਆਏ 40 ਮਿੰਟਾਂ ਦੇ ਇੱਕ ਵੀਡੀਓ ਵਿੱਚ ਲਤੀਫ਼ਾ ਨੇ ਆਪਣੇ ਉੱਪਰ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਗੱਲ ਕੀਤੀ ਸੀ। ਲਤੀਫ਼ਾ ਨੇ ਕਿਹਾ ਸੀ,"ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਹੋ ਸਕਦਾ ਹੈ ਮੈਂ ਮਰ ਚੁੱਕੀ ਹੋਵਾਂ ਜਾਂ ਬਹੁਤ ਬੁਰੇ ਹਾਲੀਂ ਹੋਵਾਂ।'

ਤਸਵੀਰ ਸਰੋਤ, Reuters
ਸ਼ਹਿਜ਼ਾਜੀ ਹਯਾ ਕੌਣ ਹਨ?
ਸ਼ਹਿਜ਼ਾਦੀ ਹਯਾ ਦਾ ਜਨਮ ਮਈ 1974 ਵਿੱਚ ਹੋਇਆ ਹੈ। ਉਨ੍ਹਾਂ ਦੇ ਪਿਤਾ ਜਾਰਡਨ ਦੇ ਸਾਬਕਾ ਸ਼ਾਹ ਹੁਸੈਨ ਸਨ, ਜਦ ਕਿ ਉਨ੍ਹਾਂ ਦੀ ਮਾਂ ਮਹਾਰਾਨੀ ਆਲੀਆ ਹੁਸੈਨ ਸਨ।
ਸ਼ਹਿਜ਼ਾਦੀ ਸਿਰਫ਼ ਤਿੰਨ ਸਾਲ ਦੇ ਸਨ ਜਦੋਂ ਇੱਕ ਹੈਲੀਕਾਪਟਰ ਹਾਦਸੇ ਵਿੱਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ।
ਹਯਾ ਦਾ ਬਚਪਨ ਬ੍ਰਿਟੇਨ ਵਿੱਚ ਹੀ ਗੁਜ਼ਰਿਆ ਹੈ। ਉੱਥੇ ਹੀ ਨਿੱਜੀ ਸਕੂਲਾਂ ਵਿੱਚ ਉਨ੍ਹਾਂ ਦੀ ਪੜ੍ਹਾਈ ਲਿਖਾਈ ਹੋਈ ਹੈ।
ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਸਿਆਸਤ, ਫਿਲਾਸਫ਼ੀ ਅਤੇ ਅਰਥਸ਼ਾਸਤਰ ਵਿੱਚ ਪੜ੍ਹਾਈ ਕੀਤੀ।

ਤਸਵੀਰ ਸਰੋਤ, Getty Images
ਆਪਣੇ ਕੁਝ ਪੁਰਾਣੇ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਬਾਜ਼ ਰੱਖਣ ਦਾ, ਸ਼ੂਟਿੰਗ ਅਤੇ ਵੱਡੀਆਂ ਮਸ਼ੀਨਾਂ ਦਾ ਸ਼ੌਂਕ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜਾਰਡਨ ਵਿੱਚ ਉਹ ਵੱਡੇ ਟਰੱਕ ਚਲਾਉਣ ਦਾ ਲਾਇਸੰਸ ਵਾਲੀ ਇੱਕਲੀ ਔਰਤ ਸਨ।
ਸ਼ਹਿਜ਼ਾਦੀ ਹਯਾ ਨੂੰ ਘੋੜ ਸਵਾਰੀ ਦਾ ਵੀ ਸ਼ੌਂਕ ਹੈ। ਉਹ 20 ਸਾਲ ਦੇ ਸਨ ਤਾਂ ਉਨ੍ਹਾਂ ਨੇ ਘੋੜ ਸਵਾਰੀ ਨੂੰ ਪੇਸ਼ੇ ਵਜੋਂ ਚੁਣਿਆਂ ਸੀ।
ਘੋੜ ਸਵਾਰੀ ਵਿੱਚ ਸ਼ਹਿਜ਼ਾਦੀ ਹਯਾ ਨੇ ਸਾਲ 2000 ਦੀਆਂ ਓਲੰਪਿਕ ਖੇਡਾਂ ਵਿੱਚ ਜਾਰਡਨ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਖੇਡਾਂ ਵਿੱਚ ਉਹ ਆਪਣੇ ਦੇਸ਼ ਦੀ ਪਰਚਮ-ਬਰਦਾਰ ਵੀ ਸਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













