ਜੇਮਜ਼ ਬੌਂਡ ਅਤੇ MI6: ਕੀ ਇਹ ਫਿਲਮ ਸੱਚਮੁੱਚ ਕਿਸੇ ਅਸਲ ਕਹਾਣੀ ਨੂੰ ਦਰਸਾਉਂਦੀ ਹੈ

ਜੇਮਸ ਬੌਂਡ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਜੇਮਜ਼ ਬੌਂਡ ਦੇ ਰੂਪ ਵਿੱਚ ਡੈਨੀਅਲ ਕ੍ਰੈਗ
    • ਲੇਖਕ, ਫਰੈਂਕ ਗਾਰਡਨਰ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਮਹਾਂਮਾਰੀ ਕਾਰਨ ਵਾਰ-ਵਾਰ ਹੋਈ ਦੇਰੀ ਅਤੇ ਨਿਰਦੇਸ਼ਕ ਦੇ ਅਚਾਨਕ ਬਦਲਾਅ ਤੋਂ ਬਾਅਦ, ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬੌਂਡ ਫਿਲਮ ਆਖਰਕਾਰ ਪਰਦੇ 'ਤੇ ਆਈ।

'ਨੋ ਟਾਈਮ ਟੂ ਡਾਈ' ਬੌਂਡ ਦੀ 25ਵੀਂ ਫਿਲਮ ਹੈ ਅਤੇ ਇਸ ਵਿੱਚ ਜੇਮਜ਼ ਬੌਂਡ ਦੇ ਰੂਪ ਵਿੱਚ ਡੈਨੀਅਲ ਕ੍ਰੈਗ ਅੰਤਮ ਵਾਰ ਨਜ਼ਰ ਆ ਰਹੇ ਹਨ।

MI6 ਬ੍ਰਿਟੇਨ ਦੀ ਬਾਹਰੀ ਜਾਸੂਸ ਏਜੰਸੀ ਹੈ, ਜਿਸ ਨੂੰ ਸੀਕ੍ਰੇਟ ਇੰਟੈਲੀਜੈਂਸ ਸਰਵਿਸ (ਐਸਆਈਐਸ ) ਵਜੋਂ ਵਧੇਰੇ ਜਾਣਿਆ ਜਾਂਦਾ ਹੈ।

ਪਰ ਕੀ ਜੇਮਜ਼ ਬੌਂਡ ਦੀ ਕਲਪਨਾ ਕੀਤੀ ਹੋਈ ਇਸ ਕਹਾਣੀ ਦਾ ਅਸਲ MI6 ਦੇ ਲੋਕਾਂ ਦੇ ਜੀਵਨ ਨਾਲ ਕੋਈ ਸਬੰਧ ਹੈ? ਤੇ ਇਸ ਤੋਂ ਵੀ ਇੱਕ ਹੋਰ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਡਿਜੀਟਲ ਯੁੱਗ ਵਿੱਚ ਇੱਕ ਜਾਸੂਸ ਏਜੰਸੀ ਕਿੰਨੀ ਕੁ ਢੁਕਵੀਂ ਹੋ ਸਕਦੀ ਹੈ?

ਸੈਮ (ਬਦਲਿਆ ਹੋਇਆ ਨਾਮ) ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਸ ਦੇ ਵੱਖ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਬੌਂਡ ਦੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਸਹਿਯੋਗੀ ਹਾਂ।"

ਸੈਮ ਇੱਕ ਕੈਰੀਅਰ MI6 ਕੇਸ ਅਫਸਰ ਹਨ ਜੋ ਪਹਿਲਾਂ ਅੱਤਵਾਦ ਵਿਰੋਧੀ ਕੰਮਾਂ ਨਾਲ ਜੁੜੇ ਹੋਏ ਸਨ।

ਉਹ ਉਨ੍ਹਾਂ ਬਹੁਤ ਸਾਰੇ ਖੁਫੀਆ ਅਧਿਕਾਰੀਆਂ ਵਜੋਂ ਸੇਵਾ ਕਰਨ ਵਾਲਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਅਸੀਂ ਨਵੀਂ ਬੌਂਡ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮਿਲਣ ਅਤੇ ਇੰਟਰਵਿਊ ਦੇਣ ਲਈ ਬੇਨਤੀ ਕੀਤੀ ਸੀ।

ਠੀਕ ਹੈ, ਜੇ ਉਹ ਬੌਂਡ ਨਹੀਂ ਹਨ, ਤਾਂ MI6 ਦੇ ਅਧਿਕਾਰੀ ਅਸਲ ਵਿੱਚ ਕਰਦੇ ਕੀ ਹਨ, ਫਿਰ ਚਾਹੇ ਉਹ ਆਪਣੇ ਥੇਮਸਾਈਡ ਹੈੱਡਕੁਆਰਟਰ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ "ਡਿਊਟੀ 'ਤੇ"?

ਵੀਡੀਓ ਕੈਪਸ਼ਨ, ਜਦੋਂ ਆਰਟੀਫ਼ੀਸ਼ੀਅਲ ਨਿਊਜ਼ ਐਂਕਰ ਪੜ੍ਹੀਆਂ ਖ਼ਬਰਾਂ

ਤਾਰਾ (ਬਦਲਿਆ ਹੋਇਆ ਨਾਮ) ਕਹਿੰਦੇ ਹਨ, "ਇੱਥੇ ਬਹੁਤ ਸਾਰੀਆਂ ਭੂਮਿਕਾਵਾਂ ਹਨ ਜੋ ਤੁਸੀਂ ਨਿਭਾ ਸਕਦੇ ਹੋ।"

"ਇੱਥੇ ਏਜੰਟਾਂ ਨੂੰ ਭਰਤੀ ਕਰਨ ਦਾ ਕੰਮ ਹੁੰਦਾ ਹੈ, ਸਾਨੂੰ ਤਕਨੀਕੀ ਮਾਹਿਰਾਂ ਦੀ ਲੋੜ ਹੈ, ਸਾਡੇ ਕੋਲ ਕਮਾਂਡ ਟੀਮਾਂ ਹਨ, ਫਰੰਟ ਲਾਈਨ 'ਤੇ ਇਹ ਇੱਕ ਤਿੱਖੀ ਤਲਵਾਰ ਵਰਗਾ ਹੈ। ਇੱਥੇ ਕੁਝ ਵੀ, ਕਿਸੇ ਇੱਕ ਵਿਅਕਤੀ ਬਾਰੇ ਨਹੀਂ ਹੁੰਦਾ।"

"ਐਸਆਈਐਸ 'ਚ ਕੰਮ ਕਰਨਾ ਅਸਲ ਵਿੱਚ ਕਿਹੋ-ਜਿਹਾ ਹੈ, ਇਸ ਨਾਲ ਬਹੁਤ ਘੱਟ ਸਮਾਨਤਾ ਹੈ। ਇਸ ਲਈ ਮੈਨੂੰ ਲੱਗਦਾ ਹੈ ਜੇ ਕੋਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਹ ਅਰਜ਼ੀ ਪ੍ਰਕਿਰਿਆ ਦੌਰਾਨ ਛੇਤੀ ਹੀ ਸਮਝ ਜਾਵੇਗਾ ਕਿ ਇਹ ਉਨ੍ਹਾਂ ਲਈ ਨਹੀਂ ਸੀ।"

ਹਥਿਆਰਬੰਦ? ਕੀ MI6 ਦੇ ਅਧਿਕਾਰੀ ਕਦੇ ਹਥਿਆਰ ਵੀ ਰੱਖਦੇ ਹਨ? ਸਾਨੂੰ ਅਧਿਕਾਰਤ ਜਵਾਬ ਮਿਲਦਾ ਹੈ- "ਅਸੀਂ ਨਾ ਤਾਂ ਇਸ ਦੀ ਪੁਸ਼ਟੀ ਕਰ ਸਕਦੇ ਹਾਂ ਅਤੇ ਨਾ ਹੀ ਇਨਕਾਰ ਕਰ ਸਕਦੇ ਹਾਂ।"

ਪਰ MI6 ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ, "ਇਹ ਸਾਡੇ ਲਈ ਬਹੁਤ ਅਪਮਾਨ ਭਰਿਆ ਹੈ ਕਿ ਕੋਈ ਵਿਅਕਤੀ ਦੁਨੀਆ ਭਰ ਵਿੱਚ ਲੋਕਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਜ਼ਖਮੀ ਕਰ ਰਿਹਾ ਹੋਵੇ।"

"ਅਜਿਹੇ ਵਿਅਕਤੀ ਨੂੰ ਅਸੀਂ ਆਪਣੇ ਘਰ ਵਿੱਚ ਨਹੀਂ ਵੜਨ ਦੇ ਸਕਦੇ।"

ਪਰ ਇੱਕ ਮਿੰਟ ਰੁਕੋ ਤੇ ਜ਼ਰਾ ਸੋਚੋ ਕਿ ਦੁਨੀਆ ਦੇ ਕੁਝ ਖਤਰਨਾਕ ਹਿੱਸੇ ਜਿੱਥੇ ਬ੍ਰਿਟੇਨ ਦੇ ਵਿਦੇਸ਼ੀ ਖੁਫੀਆ-ਏਜੰਟਾਂ ਦੇ ਕੰਮ ਕਰਨ ਦੀ ਸੰਭਾਵਨਾ ਹੈ।

ਵੀਡੀਓ ਕੈਪਸ਼ਨ, ਭਾਰਤ ਦੀ ਖ਼ੂਫ਼ੀਆ ਫ਼ੌਜ SFF ਕੀ ਹੈ ਤੇ ਖ਼ਬਰਾਂ 'ਚ ਕਿਉਂ ਹੈ

ਉੱਥੇ ਇਹ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਕਿ ਜੇ ਵਾਕਈ ਉਹ ਆਪਣੇ ਕੋਲ ਹਥਿਆਰ ਨਹੀਂ ਰੱਖਦੇ, ਤਾਂ ਉਨ੍ਹਾਂ ਦੇ ਬਹੁਤ ਨੇੜਲੇ ਕਿਸੇ ਵਿਅਕਤੀ ਨੂੰ ਹਥਿਆਰ ਚੁੱਕਣਾ ਪਏਗਾ ਅਤੇ ਉਹ ਉਨ੍ਹਾਂ 'ਤੇ ਨਜ਼ਰ ਰੱਖੇਗਾ।

ਸੱਚ ਕਹੀਏ ਤਾਂ MI6 ਅਧਿਕਾਰੀ, ਏਜੰਟ ਨਹੀਂ ਹਨ। ਉਹ ਖੁਫੀਆ ਅਧਿਕਾਰੀ ਹਨ, ਜੋ ਤਲਵਾਰ ਦੀ ਧਾਰ 'ਤੇ, ਅਸਲ ਏਜੰਟਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਸ਼ਾਇਦ ਅਲ-ਕਾਇਦਾ ਦੇ ਹਮਲੇ-ਯੋਜਨਾਬੰਦੀ ਵਾਲੇ ਸੈੱਲ ਜਾਂ ਦੁਸ਼ਮਣ ਰਾਜ ਦੀ ਪ੍ਰਮਾਣੂ ਖੋਜ ਫੈਸਿਲਿਟੀ ਦੇ ਅੰਦਰ ਫਿੱਟ ਹੋਣ ਅਤੇ ਆਪਣੀ ਮਹਾਰਾਣੀ ਵਾਲੀ ਸਰਕਾਰ ਲਈ ਉਨ੍ਹਾਂ ਦੇ ਭੇਦ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਣ।

ਇਹ ਉਹ ਏਜੰਟ ਹਨ ਜੋ ਹਰ ਰੋਜ਼ ਵੱਡੇ ਤੋਂ ਵੱਡਾ ਜੋਖਮ ਲੈਂਦੇ ਹਨ ਅਤੇ ਇਹ ਸਪੱਸ਼ਟ ਹੈ ਕਿ MI6 ਆਪਣੀ ਪਛਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਲਈ ਬਹੁਤ ਹੱਦ ਤੱਕ ਚਲੇ ਜਾਂਦੇ ਹਨ।

ਅਸੀਂ ਪੁੱਛਿਆ ਤਾਂ, ਏਜੰਟ ਨੂੰ ਚਲਾਉਣ ਵਾਲਾ ਆਪਣੇ ਏਜੰਟ ਦੇ ਕਿੰਨਾ ਨੇੜੇ ਹੁੰਦਾ ਹੈ? ਕੀ ਉਹ ਕਦੇ ਦੋਸਤ ਵੀ ਬਣ ਸਕਦੇ ਹਨ?

ਇੱਕ ਹੋਰ ਅਧਿਕਾਰੀ ਟੌਮ ਕਹਿੰਦੇ ਹਨ, "ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ। ਤੁਸੀਂ ਕਿਸੇ ਦੀ ਜ਼ਿੰਦਗੀ ਲਈ ਜ਼ਿੰਮੇਵਾਰ ਹੋ ਇਸ ਲਈ ਤੁਸੀਂ ਇੱਕ-ਦੂਜੇ ਨੂੰ ਅਜਿਹੀਆਂ ਗੱਲਾਂ ਕਹਿੰਦੇ ਹੋ ਜੋ ਸ਼ਾਇਦ ਉਹ ਨਾ ਸੁਣਨਾ ਚਾਹੁਣ।"

"ਤੁਹਾਡੇ ਲਈ ਅਜਿਹੀਆਂ ਗੱਲਾਂ ਮੁਸ਼ਕਿਲ ਹੋ ਸਕਦੀਆਂ ਹਨ, ਪਰ ਇਹ ਸਭ ਉਨ੍ਹਾਂ ਦੀ ਸੁਰੱਖਿਆ ਲਈ ਹੈ।"

ਵੀਡੀਓ ਕੈਪਸ਼ਨ, ਜਦੋਂ ਰੋਬੋਟ ਨੇ ਪਾਈਆਂ ਲੁੱਡੀਆਂ...

ਤਾਰਾ ਨੇ ਕਿਹਾ, "ਲੋਕ ਸਾਡੇ ਨਾਲ ਕੰਮ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ। ਉਨ੍ਹਾਂ ਵਿੱਚੋਂ ਕੁਝ ਬਹੁਤਾ ਜੋਖਮ ਨਹੀਂ ਲੈਂਦੇ।"

"ਪਰ ਇੱਥੇ ਅਜਿਹੇ ਲੋਕਾਂ ਦੀ ਇੱਕ ਸ਼੍ਰੇਣੀ ਹੈ ਜਿਸ ਦੇ ਨਾਲ ਕੰਮ ਕਰਨਾ ਸਾਡਾ ਵਿਸ਼ੇਸ਼ ਅਧਿਕਾਰ ਹੈ ਅਤੇ ਜੇ ਉਨ੍ਹਾਂ ਬਾਰੇ ਪਤਾ ਲੱਗ ਜਾਵੇ ਕਿ ਉਹ ਸਾਡੇ ਨਾਲ ਕੰਮ ਕਰਦੇ ਹਨ ਤਾਂ ਉਨ੍ਹਾਂ ਲਈ ਜਾਨ ਦਾ ਖ਼ਤਰਾ ਹੋ ਜਾਵੇਗਾ।"

"ਉਨ੍ਹਾਂ ਦੀ ਜਾਨ ਜਾ ਸਕਦੀ ਹੈ ਅਤੇ ਅਸੀਂ ਪਹਿਲੇ ਹੀ ਪਲ ਤੋਂ ਉਸ ਵਿਅਕਤੀ ਨਾਲ ਗੱਲਬਾਤ ਕਰਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।"

ਸਾਲ 2015 ਵਿੱਚ ਪਿਛਲੀ ਬੌਂਡ ਫਿਲਮ, 'ਸਪੈਕਟਰ' ਦੇ ਬਾਅਦ ਛੇ ਸਾਲਾਂ ਵਿੱਚ ਜਾਸੂਸੀ ਦੀ ਅਸਲ ਦੁਨੀਆ ਵਿੱਚ ਬਹੁਤ ਕੁਝ ਵਾਪਰਿਆ ਹੈ।

ਇਸਲਾਮਿਕ ਸਟੇਟ ਸਮੂਹ ਦਾ ਸਵੈ-ਘੋਸ਼ਿਤ ਖਲੀਫ਼ਾ ਆਇਆ ਅਤੇ ਚਲਾ ਗਿਆ, ਈਰਾਨ ਦਾ ਪ੍ਰਮਾਣੂ ਸ਼ਕਤੀ ਬਾਰੇ ਸੌਦਾ ਟੁੱਟ ਗਿਆ ਅਤੇ ਚੀਨ ਤਾਈਵਾਨ ਨੂੰ "ਵਾਪਸ ਲੈਣ" ਬਾਰੇ ਰੌਲਾ ਪਾ ਰਿਹਾ ਹੈ।

ਇਹ ਵੀ ਪੜ੍ਹੋ-

MI6 ਨੂੰ ਮਸਰੂਫ਼ ਰੱਖਣ ਲਈ ਇੱਥੇ ਬਹੁਤ ਕੁਝ ਹੈ।

ਪਰ ਅੱਜ ਦੇ ਯੁੱਗ ਵਿੱਚ, ਜਿੱਥੇ ਸਾਡੇ ਦੁਆਰਾ ਕੀਤਾ ਲਗਭਗ ਹਰ ਕੰਮ ਆਪਣੀ ਇੱਕ ਡਿਜੀਟਲ ਛਾਪ ਛੱਡ ਦਿੰਦਾ ਹੈ।

ਕੀ ਪੁਰਾਣੇ ਜ਼ਮਾਨੇ ਵਾਲੇ ਖੂਫੀਆ ਤੰਤਰ ਲਈ ਵਾਕਈ ਕੋਈ ਥਾਂ ਹੈ, ਜਿਸ ਵਿੱਚ ਲੋਕ ਕੁਝ ਹੋਰ ਲੋਕਾਂ ਨੂੰ ਦੂਜੇ ਲੋਕਾਂ ਦੇ ਭੇਦ ਚੋਰੀ ਕਰਨ ਵਿੱਚ ਸਹਾਇਤਾ ਕਰਨ?

MI6 ਹੈੱਡਕੁਆਰਟਰ ਅੰਦਰ ਵਾਕਈ ਗੈਜੇਟਸ ਦੀ ਇੱਕ ਵਰਕਸ਼ਾਪ ਹੈ?

ਏਮਾ (ਬਦਲਿਆ ਹੋਇਆ ਨਾ) ਸੰਸਥਾ ਵਿੱਚ ਇੱਕ ਸੀਨੀਅਰ ਤਕਨੀਕੀ ਅਧਿਕਾਰੀ ਹਨ ਤੇ ਕਹਿੰਦੇ ਹਨ, "ਜੇ ਤੁਸੀਂ ਅਸਲ ਵਿੱਚ ਵਿਸ਼ਲੇਸ਼ਣ ਕੀਤੇ ਜਾ ਰਹੇ ਅੰਕੜਿਆਂ ਦੇ ਪੂਰੇ ਜੀਵਨ ਚੱਕਰ ਨੂੰ ਵੇਖਦੇ ਹੋ, ਇਸ ਪ੍ਰਕਿਰਿਆ ਦੇ ਹਰ ਕਦਮ 'ਤੇ ਲੋਕ ਸ਼ਾਮਲ ਹੁੰਦੇ ਹਨ।"

MI6 ਹੈੱਡਕੁਆਟਰ
ਤਸਵੀਰ ਕੈਪਸ਼ਨ, ਲੰਡਨ ਵਿੱਚ MI6 ਹੈੱਡਕੁਆਟਰ

"ਇਹ ਉਹ ਸੰਬੰਧ ਹਨ ਜਿਨ੍ਹਾਂ ਨੂੰ ਅਸੀਂ ਬਣਾਵਾਂਗੇ। ਬੇਸ਼ੱਕ ਅਸੀਂ ਉਨ੍ਹਾਂ ਸਾਰੀਆਂ ਤਕਨੀਕਾਂ 'ਤੇ ਕੰਮ ਕਰ ਰਹੇ ਹਾਂ, ਜੋ ਕਿਸੇ ਖੇਤਰ ਵਿੱਚ ਮੌਜੂਦ ਸਾਡੇ ਖੁਫੀਆ ਅਧਿਕਾਰੀਆਂ ਦੀ ਸਹਾਇਤਾ ਲਈ ਵਰਤੀਆਂ ਜਾਣ।"

ਤਾਂ ਕੀ ਲੰਡਨ ਦੇ ਵੌਕਸਹਾਲ ਕ੍ਰਾਸ ਵਿੱਚ MI6 ਹੈੱਡਕੁਆਰਟਰ ਅੰਦਰ ਵਾਕਈ ਗੈਜੇਟਸ ਦੀ ਇੱਕ ਵਰਕਸ਼ਾਪ ਹੈ?- ਹਾਂ, ਜ਼ਾਹਿਰ ਤੌਰ 'ਤੇ।

ਏਮਾ ਕਹਿੰਦੇ ਹਨ, "ਜੋ ਅਸੀਂ ਫਿਲਮਾਂ ਵਿੱਚ ਵੇਖਦੇ ਹਾਂ ਇਹ ਉਸ ਤੋਂ ਬਿਲਕੁਲ ਵੱਖਰਾ ਹੈ। ਮੇਰੇ ਕੋਲ ਇੰਜੀਨੀਅਰਾਂ ਦੀ ਇੱਕ ਬਹੁਤ ਵੱਡੀ ਟੀਮ ਹੈ ਜੋ ਮੇਰੇ ਲਈ ਤਕਨੀਕਾਂ 'ਤੇ ਕੰਮ ਕਰ ਰਹੀ ਹੈ।"

"ਜਿਵੇਂ ਫਿਲਮਾਂ ਵਿੱਚ ਦਿਖਾਉਂਦੇ ਹਨ, ਅਸੀਂ ਸਾਰੇ ਚਿੱਟੇ ਕੋਟ ਨਹੀਂ ਪਾਉਂਦੇ ਅਤੇ ਨਾ ਹੀ ਉਲਝੇ ਹੋਏ ਨਜ਼ਰ ਆਉਂਦੇ।"

"ਪਰ ਗੈਜੇਟਸ ਦੇ ਮਾਮਲੇ ਵਿੱਚ, ਅਸੀਂ ਖੁਫੀਆ ਅਧਿਕਾਰੀਆਂ ਨਾਲ ਸੰਪਰਕ ਰੱਖਦੇ ਹੋਏ ਕੰਮ ਕਰਦੇ ਹਾਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ?"

ਵੀਡੀਓ ਕੈਪਸ਼ਨ, ਪਾਰਕ ਚੇਈ ਸੀਓ

1962 ਵਿੱਚ ਪਹਿਲੀ ਬੌਂਡ ਫਿਲਮ, 'ਡਾ. ਨੋ' ਨੂੰ ਆਏ ਲਗਭਗ 60 ਸਾਲ ਬੀਤ ਗਏ ਹਨ ਅਤੇ ਇਸ ਤੋਂ ਵੀ 10 ਸਾਲ ਪਹਿਲਾਂ ਲੇਖਕ ਇਆਨ ਫਲੇਮਿੰਗ ਨੇ ਜਲ ਸੈਨਾ ਦੇ ਖੁਫੀਆ ਵਿਭਾਗ ਲਈ ਕੰਮ ਕਰਨ ਤੋਂ ਬਾਅਦ, ਪਹਿਲੀ ਵਾਰ ਇਸ ਕਾਲਪਨਿਕ ਕਿਰਦਾਰ ਨੂੰ ਰਚਿਆ ਸੀ।

ਉਦੋਂ ਤੋਂ, ਜਾਸੂਸੀ ਦੀ ਸ਼ਕਲ ਬਹੁਤ ਬਦਲ ਗਈ ਹੈ।

ਅੱਜ MI6 ਦੇ ਉਪਰਲੇ ਖੇਤਰਾਂ ਵਿੱਚ ਅਜਿਹੇ ਅਧਿਕਾਰੀ ਵੀ ਕੰਮ ਕਰਦੇ ਹਨ।

ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਦੋਂ ਕੀਤੀ ਸੀ ਜਦੋਂ ਮੋਬਾਈਲ ਫੋਨ ਜਾਂ ਇੰਟਰਨੈਟ ਵਰਗੀ ਕੋਈ ਚੀਜ਼ ਨਹੀਂ ਸੀ, ਸੋਸ਼ਲ ਮੀਡੀਆ ਨੂੰ ਤਾਂ ਛੱਡ ਹੀ ਦਿਓ।

ਵੱਡੇ ਪੱਧਰ 'ਤੇ ਰਿਕਾਰਡਾਂ ਨੂੰ ਅਲਮਾਰੀਆਂ ਅਤੇ ਲੋਹੇ ਦੀਆਂ ਅਲਮਾਰੀਆਂ ਵਿੱਚ ਰੱਖਿਆ ਜਾਂਦਾ ਸੀ।

ਬਾਇਓਮੈਟ੍ਰਿਕ ਡੇਟਾ ਵਰਤੋਂ ਵਿੱਚ ਨਹੀਂ ਸੀ ਅਤੇ 1994 ਤੱਕ ਐਮਆਈ 6 ਅਧਿਕਾਰਤ ਤੌਰ 'ਤੇ ਮੌਜੂਦ ਹੀ ਨਹੀਂ ਸੀ।

ਵੀਡੀਓ ਕੈਪਸ਼ਨ, ਵੱਟਸਐਪ ਤੁਹਾਡੇ ਫੋਨ ਦੀ ਜਾਸੂਸੀ ਤਾਂ ਨਹੀਂ ਕਰ ਰਿਹਾ — ਸਾਵਧਾਨ!

ਅੱਜ ਦੇ ਮੁਕਾਬਲੇ, ਉਸ ਸਮੇਂ ਇਹ ਫਿਰ ਵੀ ਸੌਖਾ ਸੀ ਕਿ ਸਰਹੱਦ ਪਾਰ ਜਾਂ ਦੁਸ਼ਮਣ ਦੇ ਟਿਕਾਣੇ 'ਤੇ ਇੱਕ ਖੁਫੀਆ ਅਧਿਕਾਰੀ ਨੂੰ, ਇੱਕ ਅਨੁਮਾਨਤ ਪਛਾਣ ਦੀ ਵਰਤੋਂ ਕਰਕੇ ਲੱਭਿਆ ਜਾ ਸਕੇ ਅਤੇ ਕਈ ਵਾਰ ਸੱਚਮੁੱਚ ਇਸਦੇ ਲਈ ਨਕਲੀ ਦਾੜ੍ਹੀ ਅਤੇ ਐਨਕਾਂ ਵੀ ਲਗਾਉਣੀਆਂ ਪੈਂਦੀਆਂ ਸਨ।

ਅੱਜ ਕੱਲ੍ਹ ਇਹ ਸਭ ਔਖਾ ਹੈ, ਹਾਲਾਂਕਿ ਅਸੰਭਵ ਨਹੀਂ ਹੈ।

ਰੂਸੀ ਜੀਆਰਯੂ ਟੀਮ ਨੂੰ ਲਓ, ਜਿਨ੍ਹਾਂ ਨੇ ਮੈਟ ਪੁਲਿਸ ਦੇ ਅਨੁਸਾਰ, ਸਾਬਕਾ ਕੇਜੀਬੀ ਅਧਿਕਾਰੀ ਸਰਜੇਈ ਸਕ੍ਰਿਪਲ ਦੀ ਹੱਤਿਆ ਕਰਨ ਲਈ 2018 ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੈਲਿਸਬਰੀ ਦੀ ਯਾਤਰਾ ਕੀਤੀ।

ਅੱਜ ਆਇਰਿਸ ਮਾਨਤਾ, ਬਾਇਓਮੈਟ੍ਰਿਕ ਡੇਟਾ, ਏਆਈ, ਸਾਈਬਰ, ਏਨਕ੍ਰਿਪਸ਼ਨ ਅਤੇ ਕੁਆਂਟਮ ਕੰਮਪਿਊਟਿੰਗ ਨਾਲ ਡੇਟਾ ਕ੍ਰਾਂਤੀ ਨਾਲ ਜਾਸੂਸੀ ਖੇਤਰ ਵਿੱਚ ਤਕਨੀਕ ਨੂੰ ਇੱਕ ਪ੍ਰਮੁੱਖ ਸਥਾਨ ਮਿਲਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਰ ਅਲੈਕਸ ਯੰਗਰ, ਜੋ ਪਿਛਲੇ ਸਾਲ ਤੱਕ ਛੇ ਸਾਲਾਂ ਤੋਂ MI6 ਚਲਾ ਰਹੇ ਸਨ, ਕਹਿੰਦੇ ਹਨ, "ਪਰ ਮਨੁੱਖੀ ਅਕਲ ਦੀ ਹਮੇਸ਼ਾ ਲੋੜ ਰਹੇਗੀ।"

"'ਨੋ ਟਾਈਮ ਟੂ ਡਾਈ' ਵਿੱਚ ਰਾਲਫ ਫਿਏਨਜ਼ ਦੁਆਰਾ ਨਿਭਾਏ ਗਏ ਉਨ੍ਹਾਂ ਦੇ ਕਾਲਪਨਿਕ ਆਨ-ਸਕ੍ਰੀਨ ਕਿਰਦਾਰ, M (ਜੋ ਉਨ੍ਹਾਂ ਵਰਗਾ ਲੱਗਦਾ ਹੈ) ਨੇ ਚੇਤਾਵਨੀ ਦਿੱਤੀ ਕਿ "ਵਿਸ਼ਵ ਸਾਡੇ ਜਵਾਬ ਦੇਣ ਨਾਲੋਂ ਤੇਜ਼ੀ ਨਾਲ ਹਥਿਆਰਬੰਦ ਹੋ ਰਿਹਾ ਹੈ।"

ਇਹੀ ਉਹ ਚੀਜ਼ ਹੈ ਜੋ MI6 ਦੀਆਂ ਅਸਲ ਔਰਤਾਂ ਅਤੇ ਪੁਰਸ਼ਾਂ ਨੂੰ ਕੰਮ 'ਤੇ ਲਗਾਈ ਰੱਖਦੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)