ਮਿਆਂਮਾਰ ਪ੍ਰਦਰਸ਼ਨ ਦੀ ਕਵਰੇਜ ਕਰਦੇ ਬੀਬੀਸੀ ਰਿਪੋਰਟਰ ਨੂੰ ਹਿਰਾਸਤ ਵਿੱਚ ਲਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਇੱਕ ਫਰਵਰੀ ਦੇ ਫੌਜੀ ਤਖ਼ਤਾ ਪਲਟ ਨੂੰ ਲੈ ਕੇ ਮਿਆਂਮਾਰ ਵਿੱਚ ਸੁਰੱਖਿਆ ਦਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਚੱਲ ਰਹੀਆਂ ਹਨ, ਇਸ ਦੌਰਾਨ ਬੀਬੀਸੀ ਬਰਮੀਜ਼ ਸੇਵਾ ਦਾ ਇੱਕ ਰਿਪੋਰਟਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮਿਆਂਮਾਰ ਦੀ ਰਾਜਧਾਨੀ ਨੇਪਾਈਤੋ ਵਿੱਚ ਅਦਾਲਤ ਦੇ ਬਾਹਰ ਰਿਪੋਰਟਿੰਗ ਕਰਨ ਦੌਰਾਨ ਔਂਗ ਥੁਰਾ ਨੂੰ ਸਾਦੇ ਕੱਪੜਿਆਂ ਵਾਲੇ ਵਿਅਕਤੀ ਕਿਧਰੇ ਪਰੇ ਲੈ ਗਏ।

ਬੀਬੀਸੀ ਨੇ ਕਿਹਾ ਹੈ ਕਿ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਅਤੇ ਪ੍ਰਸ਼ਾਸਨ ਨੂੰ ਉਸ ਦੀ ਭਾਲ ਵਿੱਚ ਮਦਦ ਲਈ ਆਖਿਆ ਗਿਆ ਹੈ।

ਇਹ ਵੀ ਪੜ੍ਹੋ-

ਮਿਆਂਮਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਤਾਜ਼ਾ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਔਂਗ ਥੁਰਾ ਨੂੰ ਇੱਕ ਹੋਰ ਰਿਪੋਰਟ ਥੈਨ ਟਿਕ ਔਂਗ ਨਾਲ ਲੈ ਕੇ ਗਏ। ਟਿਕ ਔਂਗ ਸਥਾਨਕ ਨਿਊਜ਼ ਆਰਗਨਾਈਜੇਸ਼ਨ ਮਿਜ਼ਿਮਾ ਨਾਲ ਕੰਮ ਕਰਦੇ ਹਨ।

ਮਿਜ਼ਿਮਾ ਦਾ ਸੰਚਾਲਨ ਲਾਈਸੈਂਸ ਫੌਜੀ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਰੱਦ ਕਰ ਦਿੱਤਾ ਸੀ।

ਜਿਨ੍ਹਾਂ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਉਹ ਬਿਨਾਂ ਕਿਸੇ ਨਿਸ਼ਾਨ ਵਾਲੀ ਵੈਨ ਵਿੱਚ ਕਰੀਬ ਦੁਪਹਿਰ ਵੇਲੇ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਦੇਖੇ ਜਾਣ ਬਾਰੇ ਪੁੱਛ ਰਹੇ ਸਨ।

ਉਦੋਂ ਤੋਂ ਹੀ ਬੀਬੀਸੀ ਦਾ ਔਂਗ ਥੁਰਾ ਨਾ ਸੰਪਰਕ ਨਹੀਂ ਹੋ ਰਿਹਾ ਹੈ।

ਕਾਰਪੋਰੇਸ਼ਨੇ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਬੀਬੀਸੀ ਮਿਆਂਮਾਰ ਵਿੱਚ ਆਪਣੇ ਸਾਰੇ ਸਟਾਫ ਦੀ ਸੁਰੱਖਿਆ ਬਾਰੇ ਬੇਹੱਦ ਗੰਭੀਰ ਹੈ ਅਤੇ ਅਸੀਂ ਔਂਗ ਥੁਰਾ ਨੂੰ ਲੱਭਣ ਲਈ ਹਰ ਹੀਲਾ ਵਰਤ ਰਹੇ ਹਾਂ।"

"ਅਸੀਂ ਪ੍ਰਸ਼ਾਸਨ ਕੋਲੋਂ ਉਸ ਦੀ ਭਾਲ ਕਰਨ ਅਤੇ ਉਸ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮਦਦ ਮੰਗੀ ਹੈ। ਔਂਗ ਥੁਰਾ ਬੀਬੀਸੀ ਦਾ ਮਾਨਤਾ ਪ੍ਰਾਪਤ ਪੱਤਰਕਾਰ ਹੈ, ਉਸ ਕੋਲ ਨੇਪਾਈਤੋ ਵਿੱਚ ਕਈ ਸਾਲਾਂ ਦੀ ਪੱਤਰਕਾਰਿਤਾ ਦਾ ਤਜਰਬਾ ਹੈ।"

ਫੌਜੀ ਤਖ਼ਤਾ ਪਲਟ ਤੋਂ ਬਾਅਦ 40 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

16 ਅਜੇ ਵੀ ਹਿਰਾਸਤ ਵਿੱਚ ਹਨ ਅਤੇ ਮਿਟਲਰੀ ਨੇ ਪੰਜ ਮੀਡੀਆ ਅਦਾਰਿਆਂ ਦਾ ਲਾਈਸੈਂਸ ਵੀ ਰੱਦ ਕਰ ਦਿੱਤਾ ਹੈ।

ਫਿਊਨਰਲ ਡਾਇਰੈਕਟਰ ਅਤੇ ਸਥਾਨਕ ਮੀਡੀਆ ਮੁਤਾਬਕ, ਸ਼ੁੱਕਰਵਾਰ ਨੂੰ ਔਂਗਬਾਨ ਸ਼ਹਿਰ ਵਿੱਚ 8 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰੀ ਸੀ।

ਚਸ਼ਮਦੀਦਾਂ ਨੇ ਰੋਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ, "ਸੁਰੱਖਿਆ ਬਲ ਬੈਰੀਅਰ ਹਟਾਉਣ ਆਏ ਪਰ ਲੋਕਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ।"

ਯੰਗੂਨ ਦੀਆਂ ਰਿਪੋਰਟਾਂ ਮੁਤਾਬਕ ਹਿੰਸਾ ਤੋਂ ਦੂਰ ਭੱਜਣ ਵਾਲੇ ਲੋਕਾਂ ਕਾਰਨ ਸ਼ਹਿਰ ਦੀਆਂ ਗਲੀਆਂ ਵਿੱਚ ਭੀੜ ਹੋ ਜਾਂਦੀ ਹੈ।

ਪੁਲਿਸ ਨੇ ਇਹ ਵੀ ਕਿਹਾ ਹੈ ਪ੍ਰਦਰਸ਼ਕਾਰੀਆਂ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਣ ਲਈ ਲੋਕ ਮਜਬੂਰ ਕਰ ਰਹੇ ਹਨ।

ਅਸਿਸਟੈਂਟ ਐਸੋਸੀਏਸ਼ਨ ਫਾਰ ਪ੍ਰਿਜ਼ਨਰਸ ਗਰੁੱਪ ਨੇ ਤਖ਼ਤਾ ਪਲਟ ਦੀ ਘਟਨਾ ਤੋਂ ਬਾਅਦ 232 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਸਭ ਤੋਂ ਵੱਧ 38 ਮੌਤਾਂ 14 ਮਾਰਚ ਨੂੰ ਹੋਈਆਂ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)