ਯੂਕੇ ਦਾ ਸਿੱਖ ਫੂਡ ਬੈਂਕ ਜੋ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਰਦਾ ਰਿਹਾ ਮਦਦ

ਫੂਡ ਬੈਂਕ
ਤਸਵੀਰ ਕੈਪਸ਼ਨ, ਨੌਰਥੈਮਪਟਨ ਦੇ ਸਿੱਖ ਭਾਈਚਾਰੇ ਦੇ ਲੋਕ ਮਹੀਨਾਵਾਰ ਫੂਡ ਬੈਂਕ ਚਲਾ ਰਹੇ ਹਨ
    • ਲੇਖਕ, ਮਿਨਰੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਸਿੱਖ ਭਾਈਚਾਰੇ ਵੱਲੋਂ ਚਲਾਏ ਜਾਂਦੇ ਪੌਪ-ਅਪ ਫੂਡ ਬੈਂਕ ਦੇ ਇੱਕ ਵਲੰਟੀਅਰ ਦਾ ਕਹਿਣਾ ਹੈ ਕਿ ਆਪਣੇ ਸ਼ਹਿਰਾਂ ਵਿੱਚ ਸੰਘਰਸ਼ ਕਰ ਰਹੇ ਲੋਕਾਂ ਦੀ 'ਵਧਦੀ ਗਿਣਤੀ' ਦੀ ਮਦਦ ਕਰਨ ਦੀ 'ਵੱਡੀ ਲੋੜ' ਹੈ।

ਰਾਜ ਬਾਸਨ, ਨੌਰਥੈਮਪਟਨ ਦੇ ਗੁਰਦੁਆਰੇ ਤੋਂ ਮਹੀਨਾਵਾਰ ਸੇਵਾ ਚਲਾਉਣ ਵਿੱਚ ਮਦਦ ਕਰਦੇ ਹਨ, ਜਿਸ ਦੀ ਸਥਾਪਨਾ ਉਦੋਂ ਕੀਤੀ ਗਈ ਜਦੋਂ ਸ਼ਹਿਰ ਦਾ ਨਾਈਟ ਸ਼ੈਲਟਰ ਕੋਵਿਡ ਮਹਾਂਮਾਰੀ ਕਾਰਨ ਬੰਦ ਹੋ ਗਿਆ ਸੀ।

ਪਿਛਲੇ ਸਾਲ ਲਗਭਗ 30 ਲੋਕ ਹਰ ਮਹੀਨੇ ਸ਼ਾਮਲ ਹੁੰਦੇ ਰਹੇ, ਪਰ ਇਹ ਗਿਣਤੀ ਹੁਣ ਵੱਧ ਕੇ 80 ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋੜਵੰਦਾਂ ਨੂੰ ਦੇਖ ਕੇ ਕਾਫ਼ੀ ਨਿਰਾਸ਼ਾ ਹੁੰਦੀ ਸੀ ਪਰ "ਜੇਕਰ ਕੋਈ ਫੂਡ ਬੈਂਕ ਨਾ ਹੁੰਦਾ ਤਾਂ ਉਹ ਚਲੇ ਜਾਂਦੇ।"

ਇਹ ਵੀ ਪੜ੍ਹੋ:

ਕਿਵੇਂ ਹੋਈ ਫੂਡ ਬੈਂਕ ਦੀ ਸ਼ੁਰੂਆਤ

ਕ੍ਰੋਮਵੈੱਲ ਸਟ੍ਰੀਟ 'ਤੇ ਸਥਿਤ ਗੁਰਦੁਆਰਾ ਸਾਹਿਬ ਨੇ ਟੀਵੀ ਪ੍ਰਸਾਰਕ ਅਤੇ ਵਿੱਤੀ ਮਾਹਰ ਮਾਰਟਿਨ ਲੂਈਸ ਵੱਲੋਂ ਬਣਾਏ ਗਏ ਕੋਰੋਨਾਵਾਇਰਸ ਫੰਡ ਵਿੱਚੋਂ 10,000 ਡਾਲਰ ਮਿਲਣ ਤੋਂ ਬਾਅਦ ਫੂਡ ਬੈਂਕ ਸਥਾਪਤ ਕੀਤਾ।

ਇਹ ਜੁਲਾਈ ਵਿੱਚ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੀ ਸੈਂਕੜੇ ਲੋਕਾਂ ਨੂੰ ਖਾਣਾ, ਪਖਾਨਾ ਅਤੇ ਸਫ਼ਾਈ ਦੇ ਉਤਪਾਦਾਂ ਵਿੱਚ ਮਦਦ ਕਰ ਰਿਹਾ ਹੈ।

ਫੂਡ ਬੈਂਕ ਨੇ ਕੋਰੋਨਾ ਸਮੇਂ ਵਿੱਚ ਸੈਂਕੜੇ ਲੋਕਾਂ ਦੀ ਮਦਦ ਕੀਤੀ
ਤਸਵੀਰ ਕੈਪਸ਼ਨ, ਫੂਡ ਬੈਂਕ ਨੇ ਕੋਰੋਨਾ ਸਮੇਂ ਵਿੱਚ ਸੈਂਕੜੇ ਲੋਕਾਂ ਦੀ ਮਦਦ ਕੀਤੀ

ਇਹ ਪੈਸਾ ਵਿੱਤੀ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਸਥਾਨਕ ਪ੍ਰਾਇਮਰੀ ਸਕੂਲ ਮੁਹੱਈਆ ਕਰਾਉਣ ਅਤੇ ਹਰ ਮੰਗਲਵਾਰ ਬੇਘਰ ਲੋਕਾਂ ਲਈ ਖਾਣਾ ਤਿਆਰ ਕਰਨ ਲਈ ਵੀ ਵਰਤਿਆ ਗਿਆ ਹੈ।

ਰਾਜ ਬਾਸਨ ਨੇ ਕਿਹਾ, "ਇਸ ਹਾਲਤ ਵਿੱਚ ਲੋਕਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਕੇ ਦੁਖ ਹੁੰਦਾ ਹੈ। ਅਸੀਂ ਜਿਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ, ਉਨ੍ਹਾਂ ਦਾ ਹੁੰਗਾਰਾ, ਮੁਸਕਰਾਹਟ ਅਤੇ ਧੰਨਵਾਦੀ ਰਵੱਈਆ ਦੇਖ ਕੇ ਖੁਸ਼ ਹਾਂ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਕੁਝ ਕਹਾਣੀਆਂ ਬਹੁਤ ਦਿਲਖਿੱਚਵੀਆਂ ਹਨ। ਕੁਝ ਲੋਕ ਡਿਪ੍ਰੈਸ਼ਨ ਤੋਂ ਬਾਹਰ ਆ ਗਏ ਹਨ ਅਤੇ ਨੌਕਰੀ ਲੱਭ ਲਈ ਹੈ। ਸਾਨੂੰ ਇਹ ਦੱਸਣ ਲਈ ਇੱਕ ਨੋਟ ਵੀ ਭੇਜਦੇ ਹਨ ਕਿ 'ਸਾਨੂੰ ਖਾਣੇ ਦੀ ਹੋਰ ਜ਼ਰੂਰਤ ਨਹੀਂ ਹੈ ਅਤੇ ਇਸ ਲਈ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਸਹਾਇਤਾ ਕੀਤੀ।'

"ਅਸੀਂ ਕਾਗਜ਼ੀ ਕਾਰਵਾਈ ਜਾਂ ਉਨ੍ਹਾਂ ਦੀ ਸਥਿਤੀ ਵੱਲ ਨਹੀਂ ਦੇਖਦੇ। ਅਸੀਂ ਬੱਸ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾ ਮਦਦ ਕਰਨਾ ਚਾਹੁੰਦੇ ਹਾਂ। ਕ੍ਰਿਸਮਸ ਵੇਲੇ ਅਸੀਂ ਇੱਕ ਕਦਮ ਹੋਰ ਅੱਗੇ ਵਧੇ ਅਤੇ ਬੱਚਿਆਂ ਨੂੰ ਚਾਕਲੇਟ ਅਤੇ ਤੋਹਫ਼ੇ ਦਿੱਤੇ।"

ਇੰਦਰਜੀਤ ਕੌਰ ਜੁਟਲਾ ਜਿਨ੍ਹਾਂ ਨੇ ਫੰਡਾਂ ਲਈ ਬੋਲੀ ਲਗਾਈ, ਨੇ ਕਿਹਾ, "ਜਦੋਂ ਸਾਨੂੰ ਇਹ ਮਿਲਿਆ ਤਾਂ ਸਾਨੂੰ ਬਹੁਤ ਖੁਸ਼ੀ ਮਿਲੀ ਸੀ। ਪੂਰੇ ਪ੍ਰੋਜੈਕਟ ਨੇ ਸਾਨੂੰ ਇੱਕ ਭਾਈਚਾਰੇ ਵਜੋਂ ਇਕੱਠੇ ਕੀਤਾ ਹੈ।"

ਇਹ ਵੀ ਪੜ੍ਹੋ:

'ਸੇਵਾ ਇੱਕ ਬਰਕਤ ਹੈ'

ਫੂਡ ਬੈਂਕ ਆਉਂਦੀ ਰਹੀ ਦੋ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹ ਮਦਦ ਮੰਗਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੀ ਸੀ।

ਉਨ੍ਹਾਂ ਕਿਹਾ, "ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਜੇ ਉਹ ਅਜਿਹਾ ਨਾ ਕਰਦੇ ਤਾਂ ਬਹੁਤ ਸਾਰੇ ਲੋਕ ਸੰਘਰਸ਼ ਕਰਦੇ।"

"ਮੇਰੇ ਬੱਚੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਕੋਲ ਖਾਣ ਲਈ ਭੋਜਨ ਸੀ। ਅਸੀਂ ਧੰਨਵਾਦੀ, ਨਿਮਰ ਅਤੇ ਭਾਵੁਕ ਮਹਿਸੂਸ ਕੀਤਾ ਅਤੇ ਸੇਵਾ ਇੱਕ ਵਰਦਾਨ ਹੈ।"

ਬਿਲਿੰਗ ਐਕੁਆਡਰੋਮ

ਤਸਵੀਰ ਸਰੋਤ, Terry-Harris.com

ਤਸਵੀਰ ਕੈਪਸ਼ਨ, ਸਿੱਖ ਭਾਈਚਾਰੇ ਨੇ ਸੈਂਕੜੇ ਬਿਲਿੰਗ ਐਕੁਆਡਰੋਮ ਨਿਵਾਸੀਆਂ ਲਈ ਭੋਜਨ ਮੁਹੱਈਆ ਕਰਵਾਇਆ ਜੋ ਕ੍ਰਿਸਮਿਸ ਮੌਕੇ ਹੜ੍ਹ ਤੋਂ ਪ੍ਰਭਾਵਿਤ ਹੋਏ ਸਨ

ਆਪਣੇ ਫੰਡਾਂ ਰਾਹੀਂ ਹਰ ਸ਼ੁੱਕਰਵਾਰ ਨੂੰ 'ਕਰੀ' ਵੀ ਦਿੱਤੀ ਜਾਂਦੀ ਸੀ ਅਤੇ ਸੈਂਕੜੇ ਸਥਾਨਕ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਕ੍ਰਿਸਮਸ ਦੀ ਸ਼ਾਮ ਨੂੰ ਘਰਾਂ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਮੈਟ ਕੈਂਪ ਨੇ ਕਿਹਾ ਕਿ ਉਨ੍ਹਾਂ ਨੇ ਬਿਲਿੰਗ ਐਕੁਆਡ੍ਰੋਮ ਵਿਖੇ ਬਚਾਏ ਜਾਣ ਤੋਂ ਬਾਅਦ ਮਦਦ ਲਈ ਇੱਕ ਆਨਲਾਈਨ ਅਪੀਲ ਕੀਤੀ।

ਉਨ੍ਹਾਂ ਕਿਹਾ, "ਸਿੱਖ ਭਾਈਚਾਰਾ ਤੁਰੰਤ ਬਾਹਰ ਪਹੁੰਚਿਆ ਅਤੇ ਤਿੰਨ ਘੰਟੇ ਦੇ ਅੰਦਰ-ਅੰਦਰ ਲੋੜਵੰਦਾਂ ਨੂੰ 500 ਗਰਮ ਖਾਣੇ ਦਿੱਤੇ।

ਮੈਟ ਕੈਂਪ

ਤਸਵੀਰ ਸਰੋਤ, Matt Kemp

ਤਸਵੀਰ ਕੈਪਸ਼ਨ, ਮੈਟ ਕੈਂਪ ਨੇ ਕਿਹਾ ਕਿ ਜਦੋਂ ਹੜ੍ਹ ਆਇਆ ਤਾਂ ਸਿੱਖ ਭਾਈਚਾਰਾ ਕਾਫ਼ੀ ਮਦਦਗਾਰ ਸੀ

"ਇਹ ਦਰਸਾਉਂਦਾ ਹੈ ਕਿ ਦੁਨੀਆਂ ਵਿੱਚ ਅਜੇ ਵੀ ਚੰਗਾ ਹੈ। ਹਨੇਰੇ ਦੇ ਸਮੇਂ ਉਹ ਰੌਸ਼ਨੀ ਲੈ ਕੇ ਆਏ।"

ਗੁਰਦੁਆਰਾ ਸਾਹਿਬ ਨੇ ਕਿਹਾ ਕਿ ਇਸ ਕੋਲ ਫੂਡ ਬੈਂਕ ਅਤੇ ਹੋਰ ਸੇਵਾਵਾਂ ਛੇ ਮਹੀਨਿਆਂ ਲਈ ਮੁਹੱਈਆ ਕਰਵਾਉਣ ਲਈ ਲੋੜੀਂਦੇ ਫੰਡ ਸਨ। ਪਰ ਭਵਿੱਖ ਵਿੱਚ ਹੋਰ ਗਰਾਂਟ ਮਿਲਣ ਦੀ ਉਮੀਦ ਕੀਤੀ।

ਬਾਸਨ ਨੇ ਕਿਹਾ, "ਗ੍ਰਾਂਟ ਖ਼ਤਮ ਹੋ ਵੀ ਜਾਂਦੀ ਹੈ ਤਾਂ ਵੀ ਅਸੀਂ ਸੇਵਾ ਕਰਦੇ ਰਹਾਂਗੇ। ਅਸੀਂ ਲੋੜਵੰਦਾਂ ਦੀ ਮਦਦ ਕਰਨ ਦਾ ਢੰਗ ਲੱਭਾਂਗੇ।"

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)