ਜੇ ਤੁਸੀਂ ਵੀ ਕੋਰੋਨਾ ਤੋਂ ਬਚਣ ਲਈ ਵਿਟਾਮਿਨ-ਡੀ ਦੀਆਂ ਗੋਲੀਆਂ ਖਾ ਰਹੇ ਹੋ ਤਾਂ ਇਹ ਪੜ੍ਹੋ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਮਾਹਿਰਾਂ ਦੇ ਇੱਕ ਸਮੂਹ ਨੇ ਕਿਹਾ ਹੈ ਕਿ ਇਸ ਗੱਲ ਦੇ ਢੁਕਵੇਂ ਸਬੂਤ ਨਹੀਂ ਹਨ ਕਿ ਵਿਟਾਮਿਨ-ਡੀ ਦੇ ਸਪਲੀਮੈਂਟ ਖਾਣ ਨਾਲ ਕੋਵਿਡ-19 ਤੋਂ ਕਿਸੇ ਕਿਸਮ ਦਾ ਬਚਾਅ ਹੁੰਦਾ ਹੈ।

ਇਸ ਸਮੂਹ ਵਿੱਚ ਬ੍ਰਿਟੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ, ਪਬਲਿਕ ਹੈਲਥ ਇੰਗਲੈਂਡ ਅਤੇ ਸਾਇੰਟਿਫਿਕ ਅਡਵਾਇਜ਼ਰੀ ਕਮੇਟੀ ਆਨ ਨਿਊਟਰੀਸ਼ਨ ਦੇ ਡਾਕਟਰ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿੱਚ ਹੋਰ ਖੋਜ ਦੀ ਦਰਕਾਰ ਹੈ। ਪਰ ਹਰ ਕਿਸੇ ਨੂੰ ਰੋਜ਼ਾਨਾ ਸਪਲੀਮੈਂਟ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਸਰਦੀਆਂ ਵਿੱਚ ਆਪਣੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਰੱਖ ਸਕਣ।

ਬ੍ਰਿਟੇਨ ਵਿੱਚ ਲੋੜਵੰਦਾਂ ਨੂੰ ਇਹ ਸਪਲੀਮੈਂਟ ਮੁਫ਼ਤ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ:

ਸਿਹਤ ਅਧਿਕਾਰੀਆਂ ਨੇ ਵਿਟਾਮਿਨ-ਡੀ ਅਤੇ ਕੋਵਿਡ-19 ਬਾਰੇ ਇੱਕ ਸਮੀਖਿਆ ਕੀਤੀ ਅਤੇ ਕੁਝ ਅਧਿਐਨਾਂ ਤੋਂ ਬਾਅਦ ਪਾਇਆ ਕਿ ਇਹ ਸੰਭਵ ਹੈ ਕਿ ਵਿਟਾਮਿਨ-ਡੀ ਦਾ ਅਸਰ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਉੱਪਰ ਪੈਂਦਾ ਹੈ, ਜਿਸ ਨਾਲ ਸਰੀਰ ਨੂੰ ਸਾਹ ਪ੍ਰਣਾਲੀ ਉੱਪਰ ਹਮਲਾ ਕਰਨ ਵਾਲੇ ਵਾਇਰਸ ਨਾਲ ਲੜਨ ਵਿੱਚ ਮਦਦ ਮਿਲਦੀ ਹੈ।

ਪਰ ਖੋਜਕਾਰਾਂ ਅਨੁਸਾਰ ਇਹ ਵਿਟਾਮਿਨ ਕੋਰੋਨਾਵਾਇਰਸ ਨੂੰ ਰੋਕ ਸਕਦਾ ਹੈ ਜਾਂ ਇਸ ਦੇ ਇਲਾਜ ਵਿੱਚ ਮਦਦਗਾਰ ਹੈ 'ਇਸ ਦੇ ਢੁਕਵੇਂ ਸਬੂਤ ਨਹੀਂ' ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸਿਹਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਨਤੀਜੇ ਉੱਪਰ ਪਹੁੰਚਣ ਤੋਂ ਉੱਚ ਪੱਧਰੀ ਰੈਂਡਮਾਈਜ਼ਡ ਕੰਟਰੋਲ ਟਰਾਇਲ ਦੀ ਲੋੜ ਹੈ।

ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ ਦੇ ਸੈਂਟਰ ਫਾਰ ਗਾਈਡਲਾਇੰਸ ਦੇ ਨਿਰਦੇਸ਼ਕ ਡਾ਼ ਪੌਲ ਕ੍ਰਿਸਪ ਨੇ ਦੱਸਿਆ,"ਅਸੀਂ ਅਜਿਹੇ ਅਧਿਐਨ ਵਿੱਚ ਮਿਲੇ ਸਬੂਤਾਂ ਉਪਰ ਨਿਗ੍ਹਾ ਰੱਖ ਰਹੇ ਹਾਂ। ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਜ਼ਰੂਰਤ ਹੋਈ ਤਾਂ ਦਿਸ਼ਾ-ਨਿਰਦੇਸ਼ਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।"

ਲੰਡਨ ਦੀ ਕਵੀਨਜ਼ ਯੂਨੀਵਰਸਿਟੀ ਦੇ ਰੈਸਪੀਰੇਟਰੀ ਇਨਫੈਕਸ਼ਨ ਦੇ ਕਲੀਨੀਕਲ ਪ੍ਰੋਫ਼ੈਸਰ ਐਡ੍ਰਿਅਨ ਮਾਟ੍ਰਨਿਊ ਨੇ ਕਿਹਾ,"ਇਹ ਸੰਭਵ ਹੈ ਕਿ ਵਿਟਾਮਿਨ-ਡੀ ਕੋਵਿਡ-19 ਦੇ ਖ਼ਤਰੇ ਨੂੰ ਘਟਾ ਦੇਵੇ, ਉਮੀਦ ਹੈ ਕਿ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਕਲੀਨੀਕਲ ਟਰਾਇਲ ਇਸ ਦਿਸ਼ਾ ਵਿੱਚ ਸਹੀ ਰਾਹ ਦਿਖਾਵੇਗਾ।"

ਵਿਟਾਮਿਨ-ਡੀ ਦੀ ਲੋੜ ਕਿੰਨ੍ਹਾਂ ਨੂੰ ਜ਼ਿਆਦਾ?

ਇਨ੍ਹਾਂ ਸਰਦੀਆਂ ਵਿੱਚ ਵਿਟਾਮਿਨ-ਡੀ ਲੈਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕੋਰੋਨਾਵਾਇਰਸ ਕਾਰਨ ਲੋਕਾਂ ਨੇ ਬਹੁਤਾ ਸਮਾਂ ਘਰਾਂ ਵਿੱਚ ਬਿਤਾਇਆ ਹੈ। ਜਿਸ ਦੇ ਸਪਸ਼ਟ ਅਰਥ ਹਨ ਕਿ ਲੋਕਾਂ ਦੇ ਸਰੀਰ ਨੂੰ ਸੂਰਜ ਦੀ ਰੌਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ-ਡੀ ਢੁਕਵੀਂ ਮਾਤਰਾ ਵਿੱਚ ਨਹੀਂ ਮਿਲ ਸਕਿਆ।

ਸੂਰਜ ਦੀਆਂ ਕਿਰਣਾਂ ਵਿਟਾਮਿਨ-ਡੀ ਦਾ ਇੱਕ ਸਭ ਤੋਂ ਅਹਿਮ ਸੋਮਾ ਹਨ। ਹਾਲਾਂਕਿ ਵਿਟਾਮਿਨ-ਡੀ ਦੇ ਹੋਰ ਵੀ ਸੋਮੇ ਹਨ। ਜਿਵੇਂ ਮੱਛੀ ਦਾ ਤੇਲ, ਅਨਾਜ ਅਤੇ ਕਈ ਕਿਸਮ ਦੇ ਸਪਲੀਮੈਂਟ।

ਫਿਰ ਵੀ ਕੁਝ ਕਿਸਮ ਦੇ ਲੋਕਾਂ ਨੂੰ ਇਸ ਦੀ ਜ਼ਿਆਦਾ ਲੋੜ ਹੁੰਦੀ ਹੈ-

  • ਕਾਲੇ ਤੇ ਭੂਰੀ ਚਮੜੀ ਵਾਲੇ ਲੋਕ (ਅਫ਼ਰੀਕਾ ਦੇ ਲੋਕ, ਅਫ਼ਰੀਕੀ-ਕੈਰੇਬੀਆਈ, ਦੱਖਣ-ਏਸ਼ੀਆਈ ਲੋਕ
  • ਕੇਅਰ ਹੋਮ ਦੇ ਬਾਸ਼ਿੰਦੇ
  • ਜੋ ਲੋਕ ਬਾਹਰ ਨਹੀਂ ਨਿਕਲਦੇ
  • ਜੋ ਲੋਕ ਜਦੋਂ ਵੀ ਬਾਹਰ ਨਿਕਲਦੇ ਹਨ ਤਾਂ ਪੂਰੀ ਤਰ੍ਹਾਂ ਲਿਪਟ ਕੇ

ਅਜਿਹੇ ਲੋਕਾਂ ਨੂੰ ਸਾਰਾ ਸਾਲ ਵਿਟਾਮਿਨ-ਡੀ ਦੇ ਸਪਲੀਮੈਂਟ ਲੈਂਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)