ਇੰਡੋਨੇਸ਼ੀਆ ਮੁਜ਼ਾਹਰੇ: ਵੱਡੀ ਪੱਧਰ 'ਤੇ ਸਾੜ ਫੂਕ, 21 ਤੋਂ ਵੱਧ ਮੌਤਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਇੰਡੋਨੇਸ਼ੀਆਂ ਵਿਚ ਹੋਏ ਤਾਜ਼ਾ ਹਿੰਸਕ ਮੁਜ਼ਾਹਰਿਆਂ ਦੌਰਾਨ ਘੱਟੋ ਘੱਟ 21 ਜਣੇ ਮਾਰੇ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਹਾਈ ਸਕੂਲ ਦੇ ਵਿਦਿਆਰਥੀ ਸਨ।

ਮੁਲਕ ਦੇ ਪੂਰਬੀ ਖਿੱਤੇ ਪਾਪੂਆ ਵਿਚ ਮੁਜ਼ਾਹਰਾਕਾਰੀਆਂ ਨੇ ਸ਼ਹਿਰ ਦੀਆਂ ਕਈ ਇਮਾਰਤਾਂ ਵਿਚ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।

ਮਰਨ ਵਾਲਿਆਂ ਵਿਚ ਕੁਝ ਲੋਕ ਉਹ ਵੀ ਸ਼ਾਮਲ ਹਨ, ਜੋ ਵੈਮੇਨਾ ਸ਼ਹਿਰ ਵਿਚ ਇਮਾਰਤਾਂ ਵਿਚ ਲੱਗੀ ਅੱਗ ਵਿਚ ਘਿਰ ਗਏ।

ਸੋਮਵਾਰ ਨੂੰ ਇੱਕ ਅਧਿਆਪਕ ਦੇ ਨਸਲੀ ਹਮਲੇ ਦੀ ਟਿੱਪਣੀ ਕਰਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਇਹ ਹਿੰਸਾ ਭੜਕੀ ਸੀ, ਪੁਲਿਸ ਨੇ ਇਨ੍ਹਾਂ ਕਥਿਤ ਇਲਜ਼ਾਮਾਂ ਨੂੰ 'ਝੂਠਾ' ਦੱਸਿਆ ਹੈ।

ਇਹ ਵੀ ਪੜ੍ਹੋ :

ਅਗਸਤ ਮਹੀਨੇ ਦੀ ਗੜਬੜ ਤੋਂ ਬਾਅਦ ਇਹ ਮੁਲਕ ਵਿਚ ਸਭ ਤੋਂ ਵੱਡੇ ਹਿੰਸਕ ਵਾਰਦਾਤਾਂ ਹਨ।

ਜਯਾਪੁਰਾ ਦੀ ਰਾਜਧਾਨੀ ਵਿਚ ਵੱਖ-ਵੱਖ ਘਟਨਾਵਾਂ ਵਿਚ ਹੋਈਆਂ ਚਾਰ ਮੌਤਾਂ ਕਾਰਨ ਮ੍ਰਿਤਕਾਂ ਦਾ ਅਕੰੜਾ 25 ਨੂੰ ਪਹੁੰਚ ਗਿਆ।

ਜਯਾਪੁਰਾ ਵਿਚ ਹੋਈ ਵਾਰਦਾਤ ਦੌਰਾਨ ਵਿਦਿਆਰਥੀਆਂ ਦੀ ਭੀੜ ਨੇ ਇੱਕ ਸਿਪਾਹੀ ਤੇ ਪੁਲਿਸ ਅਫ਼ਸਰ ਉੱਤੇ ਡਾਟਾਂ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।

ਪਿਛਲੇ ਮਹੀਨੇ ਹੋਈ ਹਿੰਸਾ ਮਗਰੋਂ ਇਸ ਖਿੱਤੇ ਵਿਚ ਅਮਨ ਸ਼ਾਂਤੀ ਸੀ। ਉਦੋਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਉੱਤੇ ਇੰਡੋਨੇਸ਼ੀਆਂ ਦੇ ਝੰਡੇ ਨੂੰ ਪਾੜਨ ਦੇ ਇਲਜ਼ਾਨ ਲੱਗੇ ਸਨ ਅਤੇ ਰਾਸ਼ਟਰਵਾਦੀਆਂ ਨੇ ਹਿੰਸਕ ਮੁਜ਼ਾਹਕੇ ਕੀਤੇ ਸਨ।

ਇਨ੍ਹਾਂ ਗਰੁੱਪਾਂ ਵਿਦਿਆਰਥੀਆਂ ਨੂੰ "ਬਾਂਦਰ ", "ਸੂਰ" ਅਤੇ "ਕੁੱਤੇ" ਕਹਿ ਕੇ ਭੜਕਾ ਦਿੱਤਾ ਸੀ।

ਪਰ ਸਥਾਨਕ ਪੁਲਿਸ ਨੇ ਇਨ੍ਹਾਂ ਖ਼ਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਹਿੰਸਾ ਦੋ ਵੱਖੋ ਵੱਖਰੇ ਸਕੂਲਾਂ ਦੇ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਨਾਲ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ :

ਪਾਪੂਆ ਮਿਲਟਰੀ ਦੇ ਬੁਲਾਰੇ ਈਕੋ ਦਾਰੀਐਂਟੋ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਸੋਮਵਾਰ ਨੂੰ ਹੋਈ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂ ਕਿ ਜਿਨ੍ਹਾਂ ਇਮਾਰਤਾਂ ਨੂੰ ਅੱਗਾਂ ਲਾਈਆਂ ਗਈਆਂ ਉਨ੍ਹਾਂ ਵਿਚ ਕਾਫ਼ੀ ਸਾਰੇ ਆਮ ਲੋਕ ਫ਼ਸ ਹੋਏ ਸਨ।

ਇਸ ਦੌਰਾਨ ਜਯਾਪੁਰਾ ਵਿਚ ਪੁਲਿਸ ਅਤੇ ਮੁਜ਼ਾਹਰਕਾਰੀਆਂ ਵਿਚਾਲੇ ਝੜਪਾਂ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਤਸਵਰੀਆਂ ਵਿਚ ਪੁਲਿਸ ਦਾ ਯੂਨੀਵਰਸਿਟੀ ਅੱਗੇ ਵੱਡਾ ਜਮਾਵੜਾ ਦੇਖਿਆ ਜਾ ਸਕਦਾ ਸੀ।

ਮਿਲਟਰੀ ਦੇ ਬੁਲਾਰੇ ਮੁਤਾਬਕ ਵਿਦਿਆਰਥੀਆਂ ਨੇ ਸੁਰੱਖਿਆਬਲਾਂ ਉੱਤੇ ਹਮਲਾ ਬੋਲਿਆ ਅਤੇ ਇਸ ਦੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਦੌਰਾਨ 3 ਸਿਵਲੀਅਨ ਮਾਰੇ ਗਏ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)