You’re viewing a text-only version of this website that uses less data. View the main version of the website including all images and videos.
ਸੈਕਸ ਤੋਂ ਬਿਨਾਂ ਅੱਧੀ ਜ਼ਿੰਦਗੀ ਕੱਟਣ ਵਾਲੇ ਬੰਦੇ ਦਾ ਨਿੱਜੀ ਤਜਰਬਾ
ਕਿਹਾ ਜਾਂਦਾ ਹੈ ਕਿ ਔਸਤਨ ਲੋਕ ਆਪਣੀ ਜਵਾਨੀ ਦੇ ਅਖ਼ਰੀਲੇ ਪੜਾਅ ਵਿੱਚ ਆਪਣੀ ਕਾਮੁਕਤਾ ਗੁਆ ਦਿੰਦੇ ਹਨ ਪਰ ਜੌਸੈਫ ਮੁਤਾਬਕ, "ਇਹ ਸੱਚ ਨਹੀਂ ਹੈ"।
ਜੌਸੈਫ 60 ਸਾਲਾਂ ਦੇ ਹਨ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਹੈ, ਉਹ ਆਪਣੀ ਕਹਾਣੀ ਸਾਂਝੀ ਕਰਦਿਆਂ ਕਹਿੰਦੇ ਹਨ ਇਹ ਬੇਹੱਦ ਨਿਰਾਸ਼ਾ ਅਤੇ ਸ਼ਰਮ ਦਾ ਦੌਰ ਸੀ।
ਮੈਂ ਆਪਣੀ ਉਮਰ ਦੇ 30ਵਿਆਂ ਦੇ ਅਖ਼ੀਰਲੇ ਸਾਲਾਂ ਤੱਕ ਕਿਸੇ ਨਾਲ ਸਬੰਧ ਨਹੀਂ ਬਣਾਏ ਸਨ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿੰਨਾ ਸਾਧਾਰਣ ਸੀ ਪਰ ਮੈਨੂੰ ਸ਼ਰਮ ਦਾ ਅਹਿਸਾਸ ਸੀ ਅਤੇ ਇਸ ਲਈ ਕੰਲਕਿਤ ਮਹਿਸੂਸ ਕਰਦਾ ਸੀ।
ਮੈਂ ਬੇਹੱਦ ਸ਼ਰਮੀਲਾ ਅਤੇ ਚਿੰਤਾ ਵਿੱਚ ਰਹਿਣ ਵਾਲਾ ਵਿਅਕਤੀ ਸੀ ਪਰ ਦੂਜਿਆਂ ਨਾਲੋਂ ਵੱਖ ਨਹੀਂ ਸੀ। ਮੇਰੀਆਂ ਹਮੇਸ਼ਾ ਕੁੜੀਆਂ ਦੋਸਤ ਰਹੀਆਂ ਹਨ ਪਰ ਕਦੇ ਕਿਸੇ ਨਾਲ ਸਬੰਧ ਨਹੀਂ ਬਣਾ ਸਕਿਆ।
ਸਕੂਲ ਵਿੱਚ ਛੇਵੀਂ ਕਲਾਸ ਤੋਂ ਹੀ ਮੈਂ ਕੁੜੀਆਂ ਅਤੇ ਔਰਤਾਂ ਨਾਲ ਘਿਰਿਆ ਰਹਿੰਦਾ ਸੀ ਪਰ ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ ਤਾਂ ਮੈਨੂੰ ਆਸ ਸੀ ਕਿ ਮੈਂ ਸਬੰਧ ਨਹੀਂ ਬਣਾ ਸਕਦਾ ਅਤੇ ਅਜਿਹਾ ਹੀ ਹੋਇਆ।
ਇਸ ਦਾ ਕਾਰਨ ਆਤਮ-ਸਨਮਾਨ ਦੀ ਘਾਟ ਅਤੇ ਲੋਕਾਂ ਨੂੰ ਮੇਰਾ ਆਕਰਸ਼ਕ ਨਾ ਲੱਗਣਾ ਸੀ।
ਹੌਂਸਲੇ ਤੇ ਹੋਂਦ ਨੂੰ ਨਕਾਰਦਾ
ਮੈਂ ਇਸ ਬਾਰੇ ਆਪਣੇ ਦੋਸਤਾਂ ਨਾਲ ਕਦੇ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਮੈਨੂੰ ਕਦੇ ਪੁੱਛਿਆ ਤੇ ਨਾ ਮੈਂ ਦੱਸਿਆ।
ਸੱਚ ਕਹਾ ਤਾਂ, ਮੈਂ ਪਹਿਲਾਂ ਹੀ ਸ਼ਰਮ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ, ਇਸ ਲਈ ਮੈਂ ਚੁੱਪ ਰਹਿਣਾ ਬਿਹਤਰ ਸਮਝਿਆ।
ਮੈਨੂੰ ਲੱਗਦਾ ਹੈ, ਔਰਤਾਂ ਨਾਲ "ਸਫ਼ਲ" ਸਬੰਧ ਬਣਾਉਣਾ ਸੱਭਿਆਚਾਰਕ ਪੱਖ ਹੈ। ਲੋਕਾਂ ਦਾ ਮੰਨਣਾ ਹੈ ਕਿ ਔਰਤ ਨਾਲ ਸਬੰਧ ਬਣਾਉਣ ਪਿੱਛੇ ਇੱਕ ਸੱਭਿਅਕ "ਚੀਜ਼" ਜੋ ਲੁਕੀ ਹੈ, ਉਹ ਹੈ ਆਦਮੀ ਬਣਨਾ, ਭਾਵ ਜਦੋਂ ਕੋਈ ਔਰਤ ਨਾਲ ਸਬੰਧ ਸਥਾਪਿਤ ਕਰਦਾ ਹੈ ਤਾਂ ਇੱਕ ਅੱਲੜ ਮੁੰਡੇ ਤੋਂ ਆਦਮੀ ਦਾ ਸਫ਼ਰ ਤੈਅ ਕਰਦਾ ਹੈ।
ਇਨ੍ਹਾਂ ਸਭ ਨਾਲ ਮੇਰੇ ਅੰਦਰ ਸ਼ਰਮ ਦੀ ਹੋਰ ਭਾਵਨਾ ਭੜਕ ਗਈ ਸੀ।
ਮੇਰੇ ਜ਼ਿਆਦਾਤਰ ਦੋਸਤਾਂ ਦੀਆਂ ਸਹੇਲੀਆਂ ਸਨ। ਮੈਂ ਹਮੇਸ਼ਾ ਉਨ੍ਹਾਂ ਨੂੰ ਸਬੰਧ ਬਣਾਉਂਦੇ ਅਤੇ ਬਾਅਦ ਵਿੱਚ ਵਿਆਹ ਕਰਵਾਉਂਦੇ ਦੇਖਿਆ ਹੈ।
ਇਸ ਨੇ ਮੇਰੇ ਆਤਮ-ਸਨਮਾਨ ਨੂੰ ਤੁਪਕਾ-ਤੁਪਕਾ ਕਰਕੇ ਹੋਰ ਵਗਾਉਣਾ ਸ਼ੁਰੂ ਕਰ ਦਿੱਤਾ।
ਮੈਂ ਇਕੱਲਾ ਅਤੇ ਕਾਫੀ ਉਦਾਸ ਹੋ ਗਿਆ ਸੀ, ਹਾਲਾਂਕਿ ਉਦੋਂ ਮੈਨੂੰ ਬਹੁਤਾ ਪਤਾ ਨਹੀਂ ਲੱਗਾ। ਇਹ ਸਰੀਰਕ ਸਬੰਧ ਨਾ ਹੋਣ ਕਰਕੇ ਹੋ ਸਕਦਾ ਸੀ ਪਰ ਇਹ ਸਹਿਜਤਾ ਦੀ ਕਮੀ ਕਾਰਨ ਵੀ ਸੀ।
ਮੈਂ ਹੁਣ ਪਿੱਛੇ ਮੁੜ ਕੇ ਉਨ੍ਹਾਂ 15 ਜਾਂ ਲਗਭਗ 20 ਸਾਲਾਂ ਨੂੰ ਦੇਖਦਾ ਹਾਂ ਕਿ ਮੈਨੂੰ ਮੇਰੇ ਮਾਤਾ-ਪਿਤਾ, ਮੇਰੇ ਭੈਣ-ਭਰਾਵਾਂ ਤੋਂ ਇਲਾਵਾ ਕਿਸੇ ਨੇ ਨਹੀਂ ਹੱਥ ਲਾਇਆ ਸੀ।
ਇਹ ਸਿਰਫ਼ ਸਰੀਰਕ ਸਬੰਧਾਂ ਬਾਰੇ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਸਰੀਰਕ ਅਤੇ ਸਹਿਜ ਸਬੰਧ ਮੇਰੀ ਜ਼ਿੰਦਗੀ ਤੋਂ ਗੈ਼ਰ-ਹਾਜ਼ਿਰ ਰਿਹਾ ਹੈ।
ਜੇਕਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਿਆ ਜਿਸ ਦੀ ਮੈਂ ਪ੍ਰਸ਼ੰਸਾ ਕੀਤੀ ਸੀ ਤਾਂ ਮੈਨੂੰ ਕਦੇ ਉਤਸ਼ਾਹ ਜਾਂ ਖੁਸ਼ੀ ਅਹਿਸਾਸ ਨਹੀਂ ਹੋਇਆ। ਬਲਕਿ ਮੇਰੀ ਪ੍ਰਤੀਕਿਰਿਆ ਇੱਕ ਤਰ੍ਹਾਂ ਨਾਲ ਪ੍ਰੇਸ਼ਾਨੀ ਅਤੇ ਡਿਪਰੈਂਸ਼ਨ ਵਾਲੀ ਸੀ। ਮੇਰੇ ਅੰਦਰ ਇਸ ਬਾਰੇ ਬੇਹੱਦ ਨਿਰਾਸ਼ਾ ਦੀ ਭਾਵਨਾ ਸੀ।
ਮੈਨੂੰ ਨਕਾਰੇ ਜਾਣ ਡਰ ਨਹੀਂ ਸੀ ਕਿਉਂਕਿ ਮੈਨੂੰ ਇਹ ਵਿਸ਼ਵਾਸ਼ ਹੋ ਗਿਆ ਸੀ ਕਿ ਕੋਈ ਵੀ ਮੇਰੇ ਪ੍ਰਤੀ ਖਿੱਚ ਦਾ ਅਹਿਸਾਸ ਨਹੀਂ ਰੱਖ ਸਕਦਾ।
ਇਹ ਸ਼ਾਇਦ ਮੇਰੇ ਬਚਾਅ ਦਾ ਇੱਕ ਹਿੱਸਾ ਬਣ ਗਿਆ ਸੀ, ਪਰ ਮੈਂ ਇੱਕ ਵਿਚਾਰ ਆਪਣੇ ਅੰਦਰ ਵਸਾ ਲਿਆ ਸੀ ਕਿ ਸ਼ਾਇਦ ਇਹ ਅਜਿਹਾ ਕਰਨਾ ਔਰਤਾਂ ਨਾਲ ਧੋਖਾ ਹੋ ਸਕਦਾ ਹੈ ਅਤੇ ਮੈਂ ਅਜਿਹਾ ਵਿਅਕਤੀ ਨਹੀਂ ਬਣਨਾ ਚਾਹੁੰਦਾ ਸੀ ਜੋ ਔਰਤਾਂ ਨੂੰ "ਵਰਤਦੇ" ਹਨ।
ਮੈਨੂੰ ਲੱਗਦਾ ਸੀ ਕਿ ਔਰਤਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਤੇ ਰਾਤ ਵੇਲੇ ਆਪਣੇ ਅੰਦਾਜ਼ ਨਾਲ ਜਿਉਣ ਦਾ ਹੱਕ ਹੈ।
ਔਰਤਾਂ ਅਕਸਰ ਮੇਰੀਆਂ ਦੋਸਤ ਰਹੀਆਂ ਹਨ ਅਤੇ ਮੈਨੂੰ ਪੱਕਾ ਪਤਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮੇਰੀਆਂ ਪਿਆਰ ਦੀਆਂ ਭਾਵਨਾਵਾਂ ਬਾਰੇ ਪਤਾ ਵੀ ਨਹੀਂ ਹੋਣਾ।
ਮੈਂਨੂੰ ਭਰੋਸਾ ਸੀ ਕਿ ਉਹ ਮੈਨੂੰ ਚਾਹੁੰਦੀਆਂ ਸਨ, ਇੱਥੋਂ ਤੱਕ ਕਿ ਇੱਕ ਵਾਰ ਮੈਂ ਆਪਣੇ ਪਿਛਲੇ ਜੀਵਨ ਵਿੱਚ ਝਾਤ ਮਾਰੀ, ਮੈਂ ਸਚਮੁੱਚ ਨਹੀਂ ਜਾਣਦਾ ਸੀ।
ਮੈਨੂੰ ਲੱਗਦਾ ਸੀ ਕਿ ਮੇਰੇ ਅੰਦਰ ਕਮਾਲ ਦੀ ਖਿੱਚ ਸੀ।
ਮੈਂ ਆਪਣੀ ਉਮਰ ਦੇ 30ਵਿਆਂ ਦੇ ਅਖੀਰਲੇ ਸਾਲਾਂ ਵਿੱਚ ਕਾਫੀ ਪ੍ਰੇਸ਼ਾਨ ਹੋ ਗਿਆ ਅਤੇ ਮੈਂ ਡਾਕਟਰ ਦਾ ਸਲਾਹ ਲੈਣੀ ਸ਼ੁਰੂ ਕਰ ਦਿੱਤੀ।
ਇੱਥੋਂ ਜ਼ਿੰਦਗੀ ਬਦਲਣੀ ਸ਼ੁਰੂ ਹੋਈ।
ਕਾਊਂਸਲਿੰਗ ਰਾਹੀਂ ਸਭ ਤੋਂ ਪਹਿਲਾਂ ਮੈਂ ਆਪਣੇ ਆਤਮ-ਵਿਸ਼ਵਾਸ ਵਿੱਚ ਵਾਧਾ ਕੀਤਾ। ਫੇਰ ਮੈਨੂੰ ਲੱਗਾ, ਜੋ ਅਸੀਂ ਡਿਪਰੈਂਸ਼ਨ ਦੀਆਂ ਦਵਾਈਆਂ ਖਾ ਰਹੇ ਉਨ੍ਹਾਂ ਦਾ ਵੀ ਅਸਰ ਹੋ ਸਕਦਾ ਹੈ।
ਇੰਝ ਲੱਗਦਾ ਸੀ ਜਿਵੇਂ ਉਹ ਸ਼ਰਮ ਦੂਰ ਕਰਨ ਵਾਲੀਆਂ ਗੋਲੀਆਂ ਹੋਣ।
ਮੈਂ ਕਿਸੇ ਨਾਲ ਗੱਲ ਕਰਨ ਲਾਇਕ ਬਣਿਆ ਅਤੇ ਫੇਰ ਇਹ ਗੱਲਬਾਤ ਨੂੰ ਡੂੰਘੇ ਸਬੰਧਾਂ ਵਿੱਚ ਵੀ ਬਦਲਿਆ।
ਮੈਂਨੂੰ ਯਾਦ ਹੈ ਕਿ ਮੈਂ ਪਹਿਲੀ ਡੇਟ 'ਤੇ ਘਬਰਾਇਆ ਅਤੇ ਚਿੰਤਾ ਨਾਲ ਭਰਿਆ ਸੀ। ਪਰ ਮੈਨੂੰ ਅਹਿਸਾਸ ਹੋਇਆ, "ਇਹ ਵਧੀਆ ਸੀ, ਮੈਨੂੰ ਚੰਗਾ ਲੱਗਾ।"
ਮੈਂ ਉਸ ਨੂੰ ਫੇਰ ਮਿਲਣ ਲਈ ਕਿਹਾ ਤਾਂ ਉਸ ਨੇ ਹਾਂ ਕੀਤੀ ਤੇ ਉਥੋਂ ਹੀ ਰਿਸ਼ਤੇ ਨੇ ਵਿਕਾਸ ਕਰਨਾ ਸ਼ੁਰੂ ਕੀਤਾ।
ਪਹਿਲੀ ਡੇਟ ਤੋਂ ਕੁਝ ਹਫ਼ਤਿਆਂ ਬਾਅਦ ਹੀ ਅਸੀਂ ਸਰੀਰਕ ਸਬੰਧ ਬਣਾਏ। ਇਸ ਦੌਰਾਨ ਤੁਸੀਂ ਜਵਾਨੀ ਵੇਲੇ ਦੀਆਂ ਤਰੰਗਾਂ ਦਾ ਅਨੰਦ ਮਾਣ ਰਹੇ ਸੀ ਜਦਕਿ ਤੁਸੀਂ ਜਵਾਨ ਨਹੀਂ ਸੀ।
ਮੈਨੂੰ ਪਤਾ ਸੀ ਮੈਂ ਕੀ ਕਰਨਾ ਹੈ ਅਤੇ ਇਹ ਰੋਮਾਂਚਕ ਤੇ ਸੁੱਖ ਨਾਲ ਭਰਿਆ ਹੋਇਆ ਸੀ। ਕਈ ਲੋਕ ਕਹਿੰਦੇ ਨੇ ਪਹਿਲੀ ਵਾਰ ਤਜਰਬਾ ਵਧੀਆ ਨਹੀਂ ਹੁੰਦਾ ਪਰ ਮੇਰੇ ਲਈ ਵਧੀਆ ਸੀ।
ਮੈਂ ਉਸ ਨੂੰ ਨਹੀਂ ਦੱਸਿਆ ਕਿ ਮੈਂ ਪਹਿਲਾਂ ਕਦੇ ਸਰੀਰਕ ਸਬੰਧ ਨਹੀਂ ਬਣਾਏ ਪਰ ਜੇਕਰ ਉਹ ਮੈਨੂੰ ਪੁੱਛਦੀ ਤਾਂ ਮੈਂ ਦੱਸ ਦਿੰਦਾ।
ਇਸ ਤੋਂ ਮੈਂ 18 ਮਹੀਨਿਆਂ ਬਾਅਦ ਆਪਣੀ ਪਤਨੀ ਨੂੰ ਮਿਲਿਆ। ਇਹ ਵੱਡੀਆਂ-ਵੱਡੀਆਂ ਅੱਖਾਂ ਵਾਲੀ ਬਹਪਤ ਪਿਆਰੀ ਸੀ।
ਮੈਨੂੰ ਉਸਨੂੰ ਸਿੱਧਾ ਨਹੀਂ ਕਿਹਾ ਪਰ ਕਿਸੇ ਦੋਸਤ ਨੂੰ ਕਿਹਾ ਮੈਨੂੰ ਉਸ ਨਾਲ ਮਿਲਵਾਏ।
ਸਾਡੀ ਪਹਿਲੀ ਡੇਟ 40ਵੇਂ ਜਨਮ ਦਿਨ 'ਤੇ ਸੀ ਅਤੇ ਉਸ ਤੋਂ 18 ਮਹੀਨਿਆਂ ਬਾਅਦ ਅਸੀਂ ਵਿਆਹ ਕਰਵਾ ਲਿਆ। ਉਹ ਬਹੁਤ ਖ਼ਾਸ ਸੀ।
ਮੈਂ ਖੁਸ਼ਕਿਸਮਤ ਸੀ ਕਿ ਉਸ ਨੇ ਮੈਨੂੰ ਅਥਾਹ ਅਤੇ ਮੁਕੰਮਲ ਪਿਆਰ ਦਿੱਤਾ, ਜੋ ਬਹੱਦ ਘੱਟ ਮਿਲਦਾ ਹੈ।
ਜਦੋਂ ਮੈਂ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸਿਆ ਤਾਂ ਉਸ ਨੇ ਸਭ ਸਵੀਕਾਰ ਕਰ ਲਿਆ ਤੇ ਕੋਈ ਸਵਾਲ ਵੀ ਨਹੀਂ ਪੁੱਛਿਆ।
ਸਾਡਾ ਰਿਸ਼ਤਾ ਭਾਵਨਾਤਮਕ ਪੱਖੋਂ ਬੇਹੱਦ ਮਜ਼ਬੂਤ ਸੀ ਅਤੇ ਕਿਸੇ ਤਰ੍ਹਾਂ ਆਲੋਚਨਾ ਦਾ ਤਰਕ ਨਹੀਂ ਸੀ।
ਅਸੀਂ 17 ਸਾਲ ਤੱਕ ਇਕੱਠੇ ਰਹੇ ਪਰ ਅਫਸੋਸ ਹੈ ਕਿ ਤਿੰਨ ਸਾਲਾਂ ਪਹਿਲਾਂ ਉਸ ਦਾ ਦੇਹਾਂਤ ਹੋ ਗਿਆ। ਇਹ ਮੇਰੇ ਵੱਡਾ ਸਦਮਾ ਸੀ।
ਮੈਨੂੰ ਲੱਗਿਆ ਮੈਂ ਉਸ ਨਾਲ ਕਾਫੀ ਦੇਰ ਨਾਲ ਮਿਲਿਆ ਅਤੇ ਬੜੀ ਜਲਦੀ ਉਸ ਨੂੰ ਗੁਆ ਦਿੱਤਾ। ਪਰ ਫੇਰ ਮੈਨੂੰ ਲੱਗਾ ਕਿ ਜੇਕਰ ਜਵਾਨੀ ਵੇਲੇ ਮੈਨੂੰ ਮਿਲਦੀ ਤਾਂ ਸ਼ਾਇਦ ਹੀ ਮੇਰੇ ਪ੍ਰਤੀ ਖਿੱਚ ਮਹਿਸੂਸ ਕਰਦੀ।
ਮੈਂ ਬੇਹੱਦ ਅਫਸੋਸ ਦੀ ਭਾਵਨਾ ਨਾਲ ਆਪਣੀ ਜਵਾਨੀ ਨੂੰ ਦੇਖਦਾ ਹਾਂ, ਜਿਵੇਂ ਕੁਝ ਨਾ ਕਰਨ ਦਾ ਪਛਤਾਵਾ ਰਹਿ ਗਿਆ ਹੋਵੇ।
ਜਵਾਨੀ ਦੀਆਂ ਕਈ ਹਸੀਨ ਯਾਦਾਂ ਦਾ ਇੱਕ ਸਮੂਹ ਅਤੇ ਤਜਰਬਿਆਂ ਦਾ ਢੇਰ ਹੁੰਦਾ ਹੈ, ਜੋ ਮੇਰੇ ਕੋਲ ਨਹੀਂ ਹੈ।
ਮੈਨੂੰ ਨਹੀਂ ਪਤਾ ਕਿ ਜਵਾਨੀ ਵੇਲੇ ਪਿਆਰ ਦਾ ਕੀ ਅਹਿਸਾਸ ਹੁੰਦਾ ਹੈ। ਮੈਨੂੰ ਨਹੀਂ ਪਤਾ ਕਿ ਵਿਰੋਧੀ ਲਿੰਗ ਵਾਲੇ ਨਾਲ ਉਨ੍ਹਾਂ ਦਿਨਾਂ ਵਿੱਚ ਦੁਨੀਆਂ ਵਿੱਚ ਕਦਮ ਰੱਖਣ ਦਾ ਕੀ ਅਹਿਸਾਸ ਹੁੰਦਾ ਹੈ। ਬਸ ਇੱਕ ਪਛਤਾਵਾ ਹੈ, ਇਹ ਸਭ ਨਾ ਹੋਣ ਦਾ।
ਇੱਕੋ ਗੱਲ ਜੋ ਮੈਂ ਉਸ ਹਾਲਾਤ ਵਿੱਚ ਕਿਸੇ ਨੂੰ ਕਹਿਣੀ ਚਾਹਾਂਗਾ ਉਹ ਇਸ ਨੂੰ ਗੰਭੀਰਤਾ ਨਾਲ ਲੈਣ।