ਆਦਮਪੁਰ ਜ਼ਿਮਨੀ ਚੋਣ: ਭਜਨ ਲਾਲ ਦੇ ਪੋਤੇ ਦੀ ਜਿੱਤ ਨੇ ਕਿਵੇਂ ਭਾਜਪਾ ਨੂੰ ਫਾਇਦਾ ਪਹੁੰਚਾਇਆ

ਤਸਵੀਰ ਸਰੋਤ, Satsingh/bbc
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਆਦਮਪੁਰ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਕਾਂਗਰਸ ਦੇ ਤਿੰਨ ਵਾਰ ਸੰਸਦ ਮੈਂਬਰ ਰਹੇ ਤੇ ਸਾਬਕਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੂੰ ਕਰੀਬ 16000 ਵੋਟਾਂ ਨਾਲ ਹਰਾ ਕੇ ਆਪਣੇ ਪਰਿਵਾਰਕ ਗੜ੍ਹ ਨੂੰ ਬਚਾਉਣ 'ਚ ਕਾਮਯਾਬ ਹਾਸਲ ਕੀਤੀ ਹੈ।
ਹਰਿਆਣਾ ਕਾਂਗਰਸ ਦਾ ਟਕਸਾਲੀ ਪਰਿਵਾਰ ਸਮਝਿਆ ਜਾਂਦਾ ਬਿਸ਼ਨੋਈ ਪਰਿਵਾਰ ਕੁਝ ਮਹੀਨੇ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ।
ਭਵਿਆ ਬਿਸ਼ਨੋਈ ਨੇ ਭਾਜਪਾ ਦੀ ਟਿਕਟ ਉੱਤੇ ਇਹ ਚੋਣ ਲੜੀ ਹੈ ਅਤੇ ਜਿੱਤ ਹਾਸਲ ਕੀਤੀ ਹੈ।
ਹਰਿਆਣਾ ਦੀ ਸਿਆਸਤ ਦੇ ਜਾਣਕਾਰਾਂ ਮੁਤਾਬਕ ਆਦਮਪੁਰ ਦੀ ਜ਼ਿਮਨੀ ਚੋਣ ਜਿੱਤ ਨਾਲ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਪਰਿਵਾਰਵਾਦ ਦੀ ਸਿਆਸਤ ਨੂੰ ਵੀ ਨਵਾਂ ਜੀਵਨ ਮਿਲਿਆ ਹੈ।
ਭਜਨ ਲਾਲ ਦੇ ਪੋਤਰੇ ਭਵਿਆ ਬਿਸ਼ਨੋਈ ਪਿਛਲੀਆਂ ਲੋਕ ਸਭਾ ਵਿੱਚ ਤੀਜੇ ਨੰਬਰ 'ਤੇ ਰਹੇ ਸਨ ਅਤੇ ਇਹ ਸਿਆਸੀ ਤੌਰ ਉੱਤੇ ਕਾਫ਼ੀ ਮੁਸ਼ਕਲ ਹਾਲਾਤ ਸਨ।
ਭਵਿਆ ਬਿਸ਼ਨੋਈ ਭਜਨ ਲਾਲ ਪਰਿਵਾਰ ਦੇ ਪੰਜਵੇਂ ਮੈਂਬਰ ਹਨ, ਜਿਨ੍ਹਾਂ ਨੇ ਆਦਮਪੁਰ ਤੋਂ ਚੋਣ ਲੜੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਭਜਨ ਲਾਲ, ਦਾਦੀ ਜਸਮਾ ਦੇਵੀ, ਪਿਤਾ ਕੁਲਦੀਪ ਬਿਸ਼ਨੋਈ ਅਤੇ ਮਾਤਾ ਰੇਣੂਕਾ ਬਿਸ਼ਨੋਈ ਵਿਧਾਨ ਸਭਾ ਵਿੱਚ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਤਸਵੀਰ ਸਰੋਤ, Satsingh/bbc
ਭਵਿਆ ਹਾਵਰਡ ਯੂਨੀਵਰਸਿਟੀ ਦੇ ਜੌਨ ਆਫ਼ ਕੈਨੇਡੀ ਸਕੂਲ ਤੋਂ ਮਾਸਟਰਜ਼ ਇੰਨ ਪਬਲਿਕ ਐਡਮਿਨਸਟ੍ਰੇਸ਼ਨ ਕਰ ਰਹੇ ਹਨ।
2019 ਵਿੱਚ ਭਵਿਆ ਨੇ ਹਿਸਾਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਵੀ ਚੋਣ ਲੜੀ ਸੀ, ਜਿਸ ਵਿੱਚ ਉਹ ਚੌਧਰੀ ਬਰਿੰਦਰ ਸਿੰਘ ਦੇ ਲੜਕੇ ਰਿਟਾਇਰਡ ਆਈਏਐੱਸ ਬ੍ਰਿਜੇਂਦਰ ਸਿੰਘ ਤੋਂ ਹਾਰ ਗਏ ਸਨ। ਬ੍ਰਿਜੇਂਦਰ ਸਿੰਘ ਨੇ ਇਹ ਚੋਣ ਭਾਜਪਾ ਦੀ ਟਿਕਟ ਤੋਂ ਲੜੀ ਸੀ।
ਪਰਿਵਾਰ ਨੇ 1968 ਤੋਂ ਲਗਾਤਾਰ 15 ਵਾਰ ਆਦਮਪੁਰ ਤੋਂ ਚੋਣ ਜਿੱਤੀ ਹੈ।
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲਦੀਪ ਬਿਸ਼ਨੋਈ ਨੇ ਭਾਜਪਾ ਦੀ ਸੋਨਾਲੀ ਫੋਗਾਟ ਨੂੰ 29,417 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ।

ਤਸਵੀਰ ਸਰੋਤ, BBC/satsingh
ਕੁਲਦੀਪ ਨੂੰ 63,483 ਵੋਟਾਂ ਮਿਲੀਆਂ ਸਨ, ਜਦਕਿ ਭਾਜਪਾ ਦੇ ਫੋਗਾਟ ਨੂੰ 34,169 ਵੋਟਾਂ ਮਿਲੀਆਂ ਸਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਅਗਸਤ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ਿਮਨੀ ਚੋਣ ਦੀ ਲੋੜ ਪਈ ਸੀ।

- ਆਦਮਪੁਰ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜਿੱਤ ਲਈ ਹੈ।
- ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੂੰ ਕਰੀਬ 16000 ਵੋਟਾਂ ਨਾਲ ਹਰਾਇਆ ਹੈ।
- ਭਵਿਆ ਬਿਸ਼ਨੋਈ ਭਜਨਲਾਲ ਪਰਿਵਾਰ ਦੇ ਪੰਜਵੇਂ ਮੈਂਬਰ ਹਨ, ਜਿਨ੍ਹਾਂ ਨੇ ਆਦਮਪੁਰ ਤੋਂ ਚੋਣ ਲੜੀ ਹੈ।
- ਭਜਨ ਲਾਲ ਦੇ ਪੋਤਰੇ ਭਵਿਆ ਬਿਸ਼ਨੋਈ ਨੇ ਪਿਛਲੀ ਲੋਕ ਸਭਾ ਵਿੱਚ ਤੀਜੇ ਨੰਬਰ 'ਤੇ ਰਹੇ ਸਨ।
- ਭਵਿਆ ਹਾਵਰਡ ਯੂਨੀਵਰਸਿਟੀ ਦੇ ਜੌਨ ਆਫ਼ ਕੈਨੇਡੀ ਸਕੂਲ ਤੋਂ ਮਾਸਟਰਜ਼ ਇੰਨ ਪਬਲਿਕ ਐਡਮਿਨਸਟ੍ਰੇਸ਼ਨ ਕਰ ਰਹੇ ਹਨ।
- ਪਰਿਵਾਰ ਨੇ 1968 ਤੋਂ ਲਗਾਤਾਰ 15 ਵਾਰ ਆਦਮਪੁਰ ਤੋਂ ਚੋਣ ਜਿੱਤੀ ਹੈ।

ਪਹਿਲੇ ਹੀ ਰਾਊਂਡ ਤੋਂ ਅੱਗੇ ਹੋ ਗਏ ਸੀ ਭਵਿਆ
ਆਦਮਪੁਰ ਜਿਮਨੀ ਚੋਣ ਲਈ ਸ਼ਖ਼ਤ ਸੁਰੱਖਿਆ ਹੇਠ ਐਤਵਾਰ ਸਵੇਰੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ। ਭਵਿਆ ਬਿਸ਼ਨੋਈ ਨੇ ਪਹਿਲੇ ਹੀ ਰਾਊਂਡ ਵਿਚ ਲੀਡ ਹਾਸਲ ਕਰ ਲਈ।
ਹਿਸਾਰ ਦੇ ਆਦਮਪੁਰ ਵਿਧਾਨ ਸਭਾ ਖੇਤਰ ਦੇ ਲਈ 3 ਨਵੰਬਰ ਨੂੰ ਵੋਟਾਂ ਪਈਆਂ ਸਨ। ਜਿਸ ਵਿਚ 76.45 ਫੀਸਦ ਮਤਦਾਨ ਹੋਇਆ ਸੀ।
ਇਸ ਚੋਣ ਮੈਦਾਨ ਵਿਚ 22 ਉਮੀਦਵਾਰ ਮੈਦਾਨ ਵਿਚ ਸਨ,ਇਨ੍ਹਾਂ ਵਿਚੋਂ ਕੋਈ ਵੀ ਮਹਿਲਾ ਉਮੀਦਵਾਰ ਨਹੀਂ ਸੀ।
ਕਾਂਗਰਸ ਨੇ ਹਿਸਾਰ ਤੋਂ ਤਿੰਨ ਵਾਰ ਦੇ ਸੰਸਦ ਮੈਂਬਰ ਅਤੇ ਦੋ ਵਾਰ ਦੇ ਵਿਧਾਇਕ ਜੈ ਪ੍ਰਕਾਸ਼ ਨੂੰ ਮੈਦਾਨ ਵਿਚ ਉਤਾਰਿਆ ਸੀ।
ਇਲੈਨੋ ਨੇ ਕਾਂਗਰਸੀ ਬਾਗੀ ਕੁਰਦਾ ਰਾਮ ਲੰਬਰਦਾਰ ਅਤੇ ਆਮ ਆਦਮੀ ਪਾਰਟੀ ਨੇ ਸਤੇਂਦਰ ਸਿੰਘ ਨੂੰ ਉਮੀਦਾਵਾਰ ਬਣਾਇਆ ਸੀ।
ਭਜਨ ਲਾਲ ਅਤੇ ਭੁਪਿੰਦਰ ਹੁੱਡਾ (ਦੋਵੇਂ ਸਾਬਕਾ ਮੁੱਖ ਮੰਤਰੀ) ਹਰਿਆਣ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਕਰ ਚੁਕੇ ਹਨ।
ਭਾਜਪਾ ਲਈ ਆਦਮਪੁਰ ਦੀ ਜਿੱਤ ਦਾ ਮਾਅਨੇ
ਹਰਿਆਣਾ ਵਿੱਚ ਪਿਛਲੇ ਅੱਠ ਸਾਲਾਂ ਤੋਂ ਭਾਜਪਾ ਦੀ ਮਨੋਹਰ ਲਾਲ ਸਰਕਾਰ ਰਾਜ ਕਰ ਰਹੀ ਹੈ।
2014 'ਚ ਪਹਿਲੀ ਵਾਰ ਆਪਣੇ ਦਮ 'ਤੇ ਸਰਕਾਰ ਬਣਾਉਣ ਤੋਂ ਬਾਅਦ ਅਗਲੀਆਂ 2019 ਦੀਆਂ ਵਿਧਾਨ ਸਭਾ ਚੋਣਾਂ 'ਚ 75 ਪਾਰ ਦਾ ਨਾਅਰਾ ਦੇਣ ਵਾਲੀ ਭਾਜਪਾ ਸਿਰਫ਼ 40 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ।
ਉਨ੍ਹਾਂ ਨੂੰ ਮੈਜਿਕ ਫਿਗਰ 46 ਲਈ ਦੁਸ਼ਯੰਤ ਚੌਟਾਲਾ ਦੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਨਾਲ ਜੁੜਨਾ ਪਿਆ ਸੀ।

ਜੇਜੇਪੀ ਕੋਲ ਦਸ ਸੀਟਾਂ ਸਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੇ ਗਠਜੋੜ ਕੀਤਾ ਸੀ ਅਤੇ ਕਾਂਗਰਸ ਨੂੰ ਲਗਾਤਾਰ ਦੋ ਵਾਰ ਸੱਤਾ ਤੋਂ ਬਾਹਰ ਰੱਖਣ ਵਿੱਚ ਕਾਮਯਾਬ ਰਹੇ ਸਨ।
ਹਾਲਾਂਕਿ, ਦੁਸ਼ਯੰਤ ਚੌਟਾਲਾ ਮੋਦੀ ਸਰਕਾਰ ਅਤੇ ਖੱਟਰ ਸਰਕਾਰ 'ਤੇ ਨਿਸ਼ਾਨਾ ਸਾਧ ਕੇ 10 ਸੀਟਾਂ ਲੈਣ 'ਚ ਕਾਮਯਾਬ ਹੋਏ ਸਨ, ਇਸ ਲਈ ਉਨ੍ਹਾਂ ਪੇਂਡੂ ਖੇਤਰ ਦੇ ਲੋਕਾਂ 'ਚ ਦਾ ਭਾਰੀ ਗੁੱਸਾ ਝੱਲਣਾ ਪਿਆ ਸੀ।
13 ਮਹੀਨਿਆਂ ਦੇ ਕਿਸਾਨ ਅੰਦੋਲਨ ਵਿੱਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਦੇ ਦਾਖ਼ਲੇ 'ਤੇ ਪਾਬੰਦੀ ਦਾ ਵੀ ਸਾਹਮਣਾ ਕੀਤਾ।
ਇਸ ਸਮੇਂ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਕੋਲ 40 ਸੀਟਾਂ ਹਨ, ਯਾਨੀ ਘੱਟ ਗਿਣਤੀ ਦੀ ਸਰਕਾਰ ਹੈ ਅਤੇ ਖੇਤਰੀ ਪਾਰਟੀ ਜੇਜੇਪੀ ਦੇ ਦਸ ਵਿਧਾਇਕਾਂ ਦੀ ਮਦਦ ਨਾਲ ਸਰਕਾਰ ਚਲਾ ਰਹੀ ਹੈ।
ਹਾਲਾਂਕਿ ਸੱਤ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦਿੱਤਾ ਹੈ। ਇਨ੍ਹਾਂ ਵਿੱਚੋਂ ਛੇ ਆਜ਼ਾਦ ਵਿਧਾਇਕ ਵੀ ਹਾਲ ਹੀ ਵਿੱਚ ਭਾਜਪਾ ਹਰਿਆਣਾ ਦੇ ਇੰਚਾਰਜ ਬਿਪਲਬ ਕੁਮਾਰ ਦੇਵ ਨੂੰ ਮਿਲਣ ਆਏ ਸਨ।

ਇਹ ਵੀ ਪੜ੍ਹੋ-

ਭਵਿਆ ਅਤੇ ਕੁਲਦੀਪ ਖ਼ਿਲਾਫ਼ ਜਾਂਚ
ਅਜਿਹੇ ਸਮੇਂ ਵਿੱਚ ਭਵਿਆ ਬਿਸ਼ਨੋਈ ਵਜੋਂ ਵਿੱਚ ਇੱਕ ਹੋਰ ਵਿਧਾਇਕ ਮਿਲਣਾ ਰਾਹਤ ਦੇਣ ਵਾਲਾ ਸਾਬਤ ਹੋਇਆ ਹੈ।
ਭਵਿਆ ਬਿਸ਼ਨੋਈ ਅਤੇ ਉਸ ਦੇ ਪਿਤਾ ਕੁਲਦੀਪ ਬਿਸ਼ਨੋਈ ਖ਼ਿਲਾਫ਼ ਫੇਮਾ ਐਕਟ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਚੱਲ ਰਹੀ ਹੈ।
ਸਿਆਸੀ ਸਲਾਹਕਾਰਾਂ ਅਨੁਸਾਰ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕਾਰਨ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਕਾਲੇ ਧਨ ਦੇ ਕੇਸਾਂ ਵਿੱਚ ਰਾਹਤ ਹਾਸਿਲ ਕਰਨਾ ਹੈ।

ਤਸਵੀਰ ਸਰੋਤ, Bhavya Bhisnoi/FB
ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਦਾ ਕਹਿਣਾ ਹੈ ਕਿ ਇਹ ਭਾਜਪਾ ਦੀ ਜਿੱਤ ਨਹੀਂ ਹੈ, ਇਹ ਭਜਨ ਲਾਲ ਪਰਿਵਾਰ ਦੀ ਜਿੱਤ ਹੈ ਕਿਉਂਕਿ ਉਹ ਜਿਸ ਵੀ ਪਾਰਟੀ ਤੋਂ ਉਨ੍ਹਾਂ ਨੇ ਚੋਣ ਲੜੀ ਹੈ, ਉਨ੍ਹਾਂ ਨੇ ਜਿੱਤ ਹਾਸਿਲ ਕੀਤੀ।
ਇਹ ਸੱਚ ਹੈ ਕਿ ਇਸ ਦਾ ਸਿਹਰਾ ਵੀ ਭਾਜਪਾ ਨੂੰ ਜਾਂਦਾ ਹੈ ਕਿਉਂਕਿ ਇਸ ਦਾ ਭਜਨ ਲਾਲ ਪਰਿਵਾਰ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਹੁਣ ਬਾਕੀ ਰਹਿੰਦੇ ਦੋ ਸਾਲ ਭਾਜਪਾ ਸਰਕਾਰ ਵਿਚ ਆਰਾਮ ਨਾਲ ਬਿਤਾਏ ਜਾਣਗੇ।
ਦੂਜੇ ਪਾਸੇ ਕਾਂਗਰਸ ਲਈ ਵੀ ਸਬਕ ਹੈ ਕਿ ਜਾਟ ਤੋਂ ਇਲਾਵਾ ਹੋਰ ਜਾਤੀਆਂ ਵਿੱਚ ਆਪਣਾ ਵੋਟ ਬੈਂਕ ਵਧਾਉਣ ਅਤੇ ਜਾਤੀ ਸਮੀਕਰਨ ਨੂੰ ਦੇਖਦਿਆਂ ਅਗਲੀਆਂ ਚੋਣਾਂ ਦੀ ਤਿਆਰੀ ਕਰਨ।
ਤੁਹਾਨੂੰ ਦੱਸ ਦੀਏ ਕਿ ਕੁਲਦੀਪ ਬਿਸ਼ਨੋਈ ਨੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ ਆਪਣੇ ਆਦਮਪੁਰ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਥਾਂ ਉਨ੍ਹਾਂ ਦੇ ਬੇਟੇ ਭਵਿਆ ਬਿਸ਼ਨੋਈ ਨੇ ਚੋਣ ਲਈ ਅਤੇ ਜਿੱਤ ਹਾਸਿਲ ਕੀਤੀ।

ਇਹ ਵੀ ਪੜ੍ਹੋ-













