ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਔਰਤਾਂ ਦੀ ਸਿਹਤ ਸਮੱਸਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਸਥਿਤੀ ਅਕਸਰ ਮਾਹਵਾਰੀ ਦੀ ਅਣਹੋਂਦ ਕਾਰਨ ਪਤਾ ਲੱਗਦੀ ਹੈ ਜਾਂ, ਜੇ ਕਿਸ਼ੋਰ ਕੁੜੀ ਨੇ ਪਹਿਲਾਂ ਹੀ ਆਪਣਾ ਜਿਨਸੀ ਜੀਵਨ ਸ਼ੁਰੂ ਕਰ ਦਿੱਤਾ ਹੈ
ਪ੍ਰਕਾਸ਼ਿਤ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਧਰਮ ਬਦਲੀ ਦਾ ਮੁੱਦਾ ਜਨਤਕ ਬਹਿਸ ਵਿੱਚ ਛਾਇਆ ਰਿਹਾ। ਇਸ ਤੋਂ ਇਲਾਵਾ ਫਰੀਦਕੋਟ ਦੀ ਰਿਆਸਤ ਦਾ ਮੁੱਦਾ ਵੀ ਕਾਫੀ ਚਰਚਾ ਵਿੱਚ ਰਿਹਾ

ਰੋਕੀਟੈਂਸਕੀ ਸਿੰਡਰੋਮ: ਜੇ ਕੁੜੀਆਂ ਨੂੰ ਬਾਲਗ ਹੋਣ ਤੱਕ ਪੀਰੀਅਡਜ਼ ਨਹੀਂ ਆਉਂਦੇ ਤਾਂ ਇਹ ਹੋ ਸਕਦੀ ਹੈ ਸਮੱਸਿਆ

ਮੈਡੀਕਲ ਟੈਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਇਮੇਜਿੰਗ ਟੈਸਟ ਸਿੰਡਰੋਮ ਦਾ ਨਿਦਾਨ ਕਰਨ ਵਿੱਚ ਮਦਦ ਕਰਦੇ ਹਨ।

ਇਹ ਇੱਕ ਜਮਾਂਦਰੂ ਵਿਕਾਰ ਹੈ ਜੋ ਬੱਚੇਦਾਨੀ ਦੀ ਅਣਹੋਂਦ ਜਾਂ ਯੋਨੀ ਦੇ ਇੱਕ ਹਿੱਸੇ ਦੇ ਅਧੂਰੇ ਵਿਕਾਸ ਦਾ ਕਾਰਨ ਬਣਦਾ ਹੈ।

ਇਹ ਸਥਿਤੀ ਭਰੂਣ ਬਣਨ ਦੇ ਦੌਰਾਨ ਪੈਦਾ ਹੁੰਦੀ ਹੈ। ਭਾਵ, ਗਰਭ ਦੇ ਛੇਵੇਂ ਹਫ਼ਤੇ ਵਿੱਚ ਭਰੂਣ ਦੇ ਬਣਨ ਤੋਂ ਕੁਝ ਸਮੇਂ ਬਾਅਦ ਹੁੰਦੀ ਹੈ।

ਯੂਨੀਵਰਸੀਡੇਡ ਪੌਜੀਟਿਵੋ, ਕੁਰੀਟਿਬਾ (ਬ੍ਰਾਜ਼ੀਲ) ਵਿੱਚ ਗਾਇਨੀਕੋਲੋਜਿਸਟ ਅਤੇ ਪ੍ਰੋਫ਼ੈਸਰ ਨਤਾਲੀਆ ਪਿਓਵਾਨੀ, ਦੱਸਦੀ ਹੈ, "ਸਿੰਡਰੋਮ ਇੱਕ ਸਰੀਰਿਕ ਤਬਦੀਲੀ ਵਾਂਗ ਹੈ।"

"ਇਹ ਬੱਚੇਦਾਨੀ ਦੇ ਆਕਾਰ ਨੂੰ ਬਦਲ ਦਿੰਦਾ ਹੈ, ਪਰ ਕੁੜੀਆਂ ਵਿੱਚ ਅੰਡਕੋਸ਼ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਜਿਨਸੀ ਵਿਸ਼ੇਸ਼ਤਾਵਾਂ ਵਿਕਸਤ ਹੁੰਦੀਆਂ ਹਨ। ਕੁੜੀਆਂ ਆਮ ਤੌਰ 'ਤੇ ਮਾਹਵਾਰੀ ਨਾ ਆਉਣ 'ਤੇ ਡਾਕਟਰ ਕੋਲ ਜਾਂਦੀਆਂ ਹਨ।"

ਆਮ ਤੌਰ 'ਤੇ, ਕੁੜੀਆਂ ਨੂੰ ਪਹਿਲੀ ਮਾਹਵਾਰੀ, 9 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਆਉਂਦੀ ਹੈ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪੰਜਾਬ ਦੀ ਨਵੀਂ ਪਹਿਲ: ਜੇਲ੍ਹ ਵਿਚ ਕੈਦੀ ਆਪਣੇ ਪਤੀ-ਪਤਨੀ ਨਾਲ ਬਿਤਾ ਸਕਣਗੇ ਨਿੱਜੀ ਪਲ਼, ਇਹ ਕੀਤੇ ਗਏ ਪ੍ਰਬੰਧ

ਪੰਜਾਬ ਜੇਲ੍ਹ

ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਜੋੜਿਆਂ ਨੂੰ ਨਿੱਜੀ ਸਮਾਂ ਦੇਣ ਲਈ ਵਿਸ਼ੇਸ਼ ਪਹਿਲਾ ਕੀਤੀ ਹੈ। ਇਹ ਨਿਵੇਕਲਾ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ।

ਵਿਆਹੁਤਾ ਜੋੜਿਆਂ ਦੀਆਂ ਮੁਲਾਕਾਤਾਂ ਜੇਲ੍ਹ ਦੇ ਕੈਦੀਆਂ ਨੂੰ ਕੈਦ ਦੌਰਾਨ ਆਪਣੇ ਜੀਵਨ ਸਾਥੀ ਨਾਲ ਨਿੱਜੀ ਸਮਾਂ ਬਿਤਾਉਣ ਦਾ ਮੌਕਾ ਦਿੰਦੀਆਂ ਹਨ। ਇੱਕ ਜੋੜਾ ਸਰੀਰਕ ਸਬੰਧ ਬਣਾਉਣ ਦੇ ਯੋਗ ਵੀ ਹੁੰਦਾ ਹੈ।

ਪੰਜਾਬ ਸਰਕਾਰ ਨੇ ਸੂਬੇ ਦੀਆਂ ਕੁਝ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਪਤੀ-ਪਤਨੀ ਨਾਲ ਕੁਝ ਨਿੱਜੀ ਪਲ਼ ਬਿਤਾਉਣ ਲਈ ਜੇਲ੍ਹ ਵਿਚ ਹੀ ਖਾਸ ਕਮਰੇ ਅਤੇ ਹੋਰ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਹੈ। ਪੂਰੀ ਕਹਾਣੀ ਜਾਨਣ ਲਈ ਕਲਿੱਕ ਕਰੋ।

ਆਮਿਰ ਖ਼ਾਨ: ਇੱਕ ਮੰਤਰੀ ਨੇ 'ਹਿੰਦੂ-ਵਿਰੋਧੀ' ਵਿਗਿਆਪਨਾਂ ਤੋਂ ਬਚਣ ਦੀ ਕਿਉਂ ਦਿੱਤੀ ਸਲਾਹ

ਆਮਿਰ ਖ਼ਾਨ ਅਤੇ ਕਾਇਰਾ ਅਡਵਾਨੀ

ਤਸਵੀਰ ਸਰੋਤ, Getty Images

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਨੂੰ 'ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ' ਇਸ਼ਤਿਹਾਰਾਂ ਤੋਂ ਬਚਣ ਲਈ "ਅਪੀਲ" ਕੀਤੀ ਹੈ।

ਨਰੋਤਮ ਮਿਸ਼ਰਾ ਦੀ ਇਹ ਟਿੱਪਣੀ ਆਮਿਰ ਖ਼ਾਨ ਦੇ ਨਵੇਂ ਵਿਗਿਆਪਨ ਨੂੰ ਲੈ ਕੇ ਆਈ ਹੈ, ਜਿਸ ਨੇ ਹਿੰਦੂ ਸੱਜੇ-ਪੱਖੀਆਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ।

ਇੱਕ ਬੈਂਕ ਲਈ ਬਣਾਏ ਗਏ ਇਸ ਇਸ਼ਤਿਹਾਰ ਵਿੱਚ ਆਮਿਰ ਖ਼ਾਨ ਅਤੇ ਅਭਿਨੇਤਰੀ ਕਿਆਰਾ ਅਡਵਾਨੀ ਨਵ-ਵਿਆਹੁਤਾ ਦੇ ਰੂਪ 'ਚ ਹਿੰਦੂ ਵਿਆਹ ਦੀਆਂ ਰਸਮਾਂ ਨਿਭਾਉਂਦੇ ਦਰਸਾਏ ਗਏ ਹਨ।

ਪਰ ਆਲੋਚਕਾਂ ਦਾ ਇਲਜ਼ਾਮ ਹੈ ਕਿ ਇਸ ਵਿਗਿਆਪਨ ਨੇ ਹਿੰਦੂ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਢਾਹ ਲਾਈ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਹਿਜਾਬ ਵਿਵਾਦ 'ਤੇ ਸੁਪਰੀਮ ਕੋਰਟ ਦੇ ਜੱਜ ਆਪਸ 'ਚ ਹੀ ਸਹਿਮਤ ਨਹੀਂ, ਜਾਣੋ ਕੀ ਹੈ ਪੂਰਾ ਮਾਮਲਾ

ਹਿਜਾਬ ਵਿਵਾਦ

ਤਸਵੀਰ ਸਰੋਤ, Getty Images

ਹਿਜਾਬ ਉੱਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਰਾਇ ਵੱਖ ਵੱਖ ਹੈ, ਹੁਣ ਇਹ ਮਾਮਲਾ ਵੱਡੀ ਬੈਂਚ ਦੇ ਕੋਲ ਜਾਏਗਾ।

ਇਸ ਮਾਮਲੇ ਦੀ ਸੁਣਵਾਈ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਐੱਸ ਧੂਲੀਆ ਕਰ ਰਹੇ ਸਨ।

ਸੁਪਰੀਮ ਕੋਰਟ ਤੋਂ ਬੀਬੀਸੀ ਪੱਤਰਕਾਰ ਸੁਚਿੱਤਰਾ ਮੋਹੰਤੀ ਨੇ ਦੱਸਿਆ, ''ਹਿਜਾਬ ਬੈਨ ਹੋਵੇ ਜਾਂ ਨਹੀਂ ਇਸ ਮੁੱਦੇ ਉੱਤੇ ਦੋਵਾਂ ਜੱਜਾਂ ਦੀ ਰਾਇ ਵੱਖੋ ਵੱਖਰੀ ਸੀ ਇਸ ਲਈ ਮਾਮਲਾ ਭਾਰਤ ਮੁੱਖ ਜੱਜ ਦੀ ਅਦਾਲਤ ਵਿੱਚ ਜਾਏਗਾ ਜਿੱਥੇ ਵੱਡੀ ਬੈਂਚ ਬਣੇਗੀ ਜੋ ਇਸ ਮੁੱਦੇ ਬਾਰੇ ਫੈਸਲਾ ਲਏਗੀ।''

ਇਸਦਾ ਮਤਲਬ ਹੈ ਕਿ ਕਰਨਾਟਕ ਹਾਈ ਕੋਰਟ ਦਾ ਫੈਸਲਾ ਜਾਰੀ ਰਹੇਗਾ। ਮਾਮਲੇ ਦਾ ਪੂਰਾ ਪਿਛੋਕੜ ਜਾਨਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਐੱਸਵਾਈਐੱਲ ਵਿਵਾਦ ਦਾ ਇਤਿਹਾਸ: ਪਾਣੀਆਂ ਦੀ ਵੰਡ ਦੇ ਵਿਵਾਦ 'ਚ ਪੰਜ ਦਹਾਕਿਆਂ ਦੌਰਾਨ ਕਿਹੜੇ ਮੋੜ ਆਏ

ਐੱਸਵਾਈਐੱਲ

ਤਸਵੀਰ ਸਰੋਤ, JAGTAR SINGH/BBC

1990 ਵਿੱਚ ਹੋਈ ਇਸ ਘਟਨਾ ਤੋਂ ਬਾਅਦ ਸਤਲੁਜ ਯਮੁਨ ਲਿੰਕ ਪ੍ਰਾਜੈਕਟ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ ਸੀ।

ਉਸਾਰੀ ਭਾਵੇਂ ਰੁਕ ਗਈ ਪਰ ਇਸ ਉੱਪਰ ਚਰਚਾ, ਰਾਜਨੀਤੀ, ਬੈਠਕਾਂ, ਵਿਧਾਨ ਸਭਾ ਸੈਸ਼ਨ ਅਤੇ ਅਦਾਲਤਾਂ ਵਿੱਚ ਸੁਣਵਾਈ ਕਦੇ ਨਹੀਂ ਰੁਕੀ।

6 ਸਿੰਤਬਰ 2022 ਨੂੰ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਇੱਕ ਮਹੀਨੇ ਦੇ ਅੰਦਰ ਬੈਠਕ ਕਰਕੇ ਕੇ ਮਸਲਾ ਸੁਲਝਾਉਣ ਲਈ ਕਿਹਾ ਹੈ। ਦੋਵੇਂ ਸੂਬਿਆਂ 4 ਹਫ਼ਤਿਆਂ ਨੂੰ ਜਲ ਸਰੋਤ ਮੰਤਰਾਲੇ ਨਾਲ ਬੈਠਕ ਕਰਨ ਲਈ ਕਿਹਾ ਗਿਆ ਹੈ।

ਉਸਾਰੀ ਅਧੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕਈ ਦਹਾਕਿਆਂ ਤੋਂ ਜਾਰੀ ਹੈ।

ਇਸ ਨਹਿਰ ਦਾ ਮੰਤਵ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣਾ ਸੀ। ਐੱਸਵਾਈਐੱਲ ਦੇ ਪੂਰੇ ਇਤਿਹਾਸ ਨੂੰ ਸਮਝਣ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)