You’re viewing a text-only version of this website that uses less data. View the main version of the website including all images and videos.
ਐੱਸਪੀ ਸਿੰਘ ਓਬਰਾਏ : ਪਾਕਿਸਤਾਨ ਦੇ ਹੜ੍ਹਾਂ ਮਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਸਿੱਖ ਕਾਰੋਬਾਰੀ
ਪਾਕਿਸਤਾਨ ਵਿੱਚ ਆਏ ਹੜ ਪੀੜਤਾਂ ਦੀ ਮਦਦ ਲਈ ਦੁਬਈ ਦੇ ਕਾਰੋਬਾਰੀ ਐਸ ਪੀ ਸਿੰਘ ਉਬਰਾਏ ਨੇ 30 ਹਜ਼ਾਰ ਪੌਂਡ ਦੀ ਮਦਦ ਦਿੱਤੀ ਹੈ। ਭਾਰਤੀ ਰੁਪਏ ਵਿੱਚ ਇਹ ਰਾਸ਼ੀ ਕਰੀਬ ਪੌਣੇ ਤਿੰਨ ਕਰੋੜ ਬਣਦੀ ਹੈ।
ਉਬਰਾਏ ਨੇ ਇਹ ਪੈਸਾ ਪਾਕਿਸਤਾਨ ਪੰਜਾਬ ਦੇ ਸਾਬਕਾ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਐਨ ਜੀ ਓ ਸਰਵਰ ਸੰਸਥਾ ਰਾਹੀਂ ਭੇਜਿਆ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਐਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਇਹ ਪੈਸਾ ਮਾਨਵਤਾ ਦੀ ਭਲਾਈ ਲਈ ਖ਼ਰਚ ਕਰਨ ਲਈ ਉਨ੍ਹਾਂ ਦਿੱਤਾ।
ਉਨ੍ਹਾਂ ਆਖਿਆ ਕਿ ਇਸ ਸਮੇਂ ਪਾਕਿਸਤਾਨ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਉਨ੍ਹਾਂ ਨੂੰ ਮਦਦ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਬਕਾ ਰਾਜਪਾਲ ਨੇ ਆਪ ਬੇਨਤੀ ਕੀਤੀ ਸੀ ਇਸ ਕਰ ਕੇ ਉਨ੍ਹਾਂ ਮਦਦ ਦਿੱਤੀ ਹੈ।
ਇਸ ਤੋਂ ਇਲਾਵਾ ਐਸ ਪੀ ਸਿੰਘ ਉਬਰਾਏ ਨੇ ਆਖਿਆ ਕਿ ਮਸਕਟ ਵਿੱਚ ਅਜੇ ਵੀ ਬਹੁਤ ਸਾਰੀਆਂ ਮਹਿਲਾਵਾਂ ਫਸੀਆਂ ਹੋਈਆਂ। ਇਹ ਸਾਰੀਆਂ ਮਹਿਲਾਵਾਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਚੰਗੇ ਭਵਿੱਖ ਲਈ ਮਸਕਟ ਪਹੁੰਚੀਆਂ ਸਨ ਪਰ ਇੱਥੇ ਪਹੁੰਚ ਕੇ ਉਨ੍ਹਾਂ ਨਾਲ ਧੋਖਾ ਹੋਇਆ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਉਹ ਛੇਤੀ ਹੀ ਭਾਰਤ ਆ ਜਾਣਗੀਆਂ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ-ਰੋਹਿਤ ਲੋਹੀਆ)