ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਚਕਚੂੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨਸਾਕਲੋਪੀਡੀਆ ਬ੍ਰਿਟਾਨਿਕਾ ਮੁਤਾਬਕ ਦੁਨੀਆਂ ਭਰ ਵਿੱਚ ਚਕਚੂੰਦਰ ਦੀਆਂ ਲਗਭਗ 350 ਕਿਸਮਾਂ ਪਾਈਆਂ ਜਾਂਦੀਆਂ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸਤਿ ਸ਼੍ਰੀ ਅਕਾਲ ਦੋਸਤੋ। ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਚੀਨ ਵਿੱਚ ਕਿਹੜਾ ਨਵਾਂ ਵਾਇਰਸ ਸਾਹਮਣੇ ਆਇਆ ਹੈ, ਮਾਂ ਦੇ ਦੁੱਧ ਵਿੱਚ ਅਜਿਹਾ ਕੀ ਹੁੰਦਾ ਹੈ ਜਿਸ ਦਾ ਸਾਇੰਸ ਅਜੇ ਤੱਕ ਬਦਲ ਨਹੀਂ ਬਣਾ ਸਕੀ ਤੇ ਕਿਵੇਂ ਇੱਕ ਮੁਲਜ਼ਮ 30 ਸਾਲਾਂ ਤੱਕ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਤੇ ਫਿਲਮਾਂ ਵਿੱਚ ਕੰਮ ਕਰਦਾ ਰਿਹਾ, ਇਨ੍ਹਾਂ ਖ਼ਬਰਾਂ ਸਣੇ ਹੋਰ ਅਹਿਮ ਖ਼ਬਰਾਂ ਪੜ੍ਹੋ।

ਕਈ ਸਾਲ ਪਹਿਲਾਂ ਸਾਰਸ ਨਾਂ ਦਾ ਵਾਇਰਸ ਵੀ ਚੀਨ ਦੇ ਬਾਜ਼ਾਰ ਤੋਂ ਹੀ ਆਇਆ ਸੀ

ਤਸਵੀਰ ਸਰੋਤ, SOUTH CHINA MORNING POST

ਤਸਵੀਰ ਕੈਪਸ਼ਨ, ਕਈ ਸਾਲ ਪਹਿਲਾਂ ਸਾਰਸ ਨਾਂ ਦਾ ਵਾਇਰਸ ਵੀ ਚੀਨ ਦੇ ਬਾਜ਼ਾਰ ਤੋਂ ਹੀ ਆਇਆ ਸੀ

ਚੀਨ ਵਿੱਚ ਫੈਲ ਰਿਹਾ ਨਵਾਂ ਵਾਇਰਸ ਕੀ ਹੈ ਜਿਸ ਤੋਂ 35 ਜਣੇ ਬਿਮਾਰ ਹੋ ਗਏ ਹਨ

ਦਿ ਨੋਵਲ ਲੰਗਿਆ ਹੈਨਪਵਾਇਰਸ (LayV) ਚੀਨ ਦੇ ਦੋ ਸੂਬਿਆਂ ਸ਼ੰਡੌਂਗ ਅਤੇ ਹੇਨਾਨ ਵਿੱਚ 35 ਮਰੀਜ਼ਾਂ ਵਿੱਚ ਪਾਇਆ ਗਿਆ। ਕਈ ਮਰੀਜ਼ਾਂ ਵਿੱਚ ਬੁਖਾਰ, ਥਕਾਨ ਅਤੇ ਖੰਘ ਵਰਗੇ ਲੱਛਣ ਦੇਖੇ ਗਏ ਹਨ।

ਸਾਇੰਸਦਾਨ ਹੁਣ ਇੱਕ ਨਵੇਂ ਵਾਇਰਸ ਦੀ ਜਾਂਚ ਕਰ ਰਹੇ ਹਨ ਜਿਸ ਦੀ ਲਾਗ ਕਾਰਨ ਪੂਰਬੀ ਚੀਨ ਵਿੱਚ ਕਈ ਦਰਜਣ ਲੋਕ ਬਿਮਾਰ ਹੋ ਗਏ ਹਨ।

ਇਸ ਵਾਇਰਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ

30 ਸਾਲਾਂ ਦੌਰਾਨ 28 ਫਿਲਮਾਂ ਵਿੱਚ ਕੰਮ ਕਰਨ ਵਾਲਾ ਮੁਲਜ਼ਮ ਕਿਵੇਂ ਪੁਲਿਸ ਤੋਂ ਲੁਕਿਆ ਰਿਹਾ

ਓਮ ਪ੍ਰਕਾਸ਼ ਜਿਨ੍ਹਾਂ ਨੂੰ ਪਾਸ਼ਾ ਵਜੋਂ ਵੀ ਜਾਣਿਆ ਜਾਂਦਾ ਹੈ ਕਦੇ ਹਰਿਆਣਾ ਪੁਲਿਸ ਦੇ ਸਭ ਤੋਂ ਜ਼ਿਆਦਾ ਲੋੜੀਂਦੇ ਮੁਜਰਮਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਇਸ ਸਾਬਕਾ ਫ਼ੌਜੀ ਦੀ ਲੁੱਟ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਭਾਲ ਸੀ। ਤੀਹ ਸਾਲਾਂ ਤੱਕ ਇਹ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਪਛਾਣ ਬਦਲ ਕੇ ਰਹਿੰਦਾ ਰਿਹਾ ਅਤੇ ਕਿਸੇ ਨੂੰ ਭਿਣਕ ਵੀ ਨਹੀਂ ਪਈ।

ਓਮ ਪ੍ਰਕਾਸ਼
ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਹਿਰਾਸਤ 'ਚ ਹੈ ਅਤੇ ਉਸ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ

ਓਮ ਪ੍ਰਕਾਸ਼ ਨੇ ਉਤਰ ਪ੍ਰਦੇਸ਼ ਵਿੱਚ ਇੱਕ ਨਵੀਂ ਜ਼ਿੰਦਗੀ ਅਤੇ ਇੱਕ ਨਵੀਂ ਪਛਾਣ ਬਣਾ ਲਈ ਸੀ। ਇੱਕ ਸਥਾਨਕ ਔਰਤ ਨਾਲ ਵਿਆਹ ਕਰਵਾ ਕੇ ਤਿੰਨ ਬੱਚਿਆਂ ਨੂੰ ਵੀ ਵੱਡਿਆਂ ਕੀਤਾ।

ਓਮ ਪ੍ਰਕਾਸ਼ ਕਿਵੇਂ ਪੁਲਿਸ ਦੀ ਗ੍ਰਿਫ਼ਤ ਵਿੱਚ ਆਇਆ, ਇਸ ਲਿੰਕ ਵਿੱਚ ਪੜ੍ਹੋ

ਇਸ ਔਰਤ ਨੇ ਕਿਵੇਂ ਟਰੈਕਟਰ ਚਲਾ ਕੇ ਰਵਾਇਤਾਂ ਨੂੰ ਤੋੜਿਆ

ਝਾਰਖੰਡ ਦੇ ਪਿੰਡ ਦਾਹੂਲੋਟੀ ਪਿੰਡ ਦੀ ਮੰਜੂ ਓਰਾਂਵ ਅੱਜ ਕੱਲ ਸੁਰਖੀਆਂ ਵਿੱਚ ਹੈ। ਇਹ ਪਿੰਡ ਸੂਬੇ ਦੇ ਦੂਰ-ਦੁਰਾਡੇ ਪੈਂਦੇ ਜ਼ਿਲ੍ਹਾ ਗੁਮਲਾ ਦੇ ਸੇਸਈ ਬਲਾਕ ਦਾ ਹੈ।

ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਦਰਅਸਲ, ਮੰਜੂ ਓਰਾਂਵ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਖੇਤਾਂ ਦੀ ਵਾਹੀ ਕਰਦੀ ਹੈ।

ਮੰਜੂ ਓਰਾਂਵ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਖੇਤਾਂ ਦੀ ਵਾਹੀ ਕਰ ਦਿੱਤੀ

ਤਸਵੀਰ ਸਰੋਤ, MD SARTAJ ALAM/BBC

ਤਸਵੀਰ ਕੈਪਸ਼ਨ, ਮੰਜੂ ਓਰਾਂਵ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਖੇਤਾਂ ਦੀ ਵਾਹੀ ਕਰ ਦਿੱਤੀ ਜਿਸ 'ਤੇ ਆਦਿਵਾਸੀ ਸਮਾਜ ਨੂੰ ਇਤਰਾਜ਼ ਹੈ

ਉਸ ਦੀ ਇਸ ਆਤਮਨਿਰਭਰਤਾ 'ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਕਰਦੇ ਹੋਏ ਸਦੀਆਂ ਪੁਰਾਣੇ ਓਰਾਂਵ ਸਮਾਜ ਦੀ ਪਰੰਪਰਾ ਨੂੰ ਤੋੜਨ ਦਾ ਦੋਸ਼ ਲਗਾਇਆ।

ਇਤਰਾਜ਼ ਕਰਨ ਵਾਲਿਆਂ ਵਿੱਚ ਸਿਰਫ਼ ਆਦਮੀ ਨਹੀਂ, ਬਲਕਿ ਜ਼ਿਆਦਾ ਗਿਣਤੀ ਵਿੱਚ ਔਰਤਾਂ ਹਨ। ਪੂਰੀ ਖ਼ਬਰ ਇੱਥੇ ਪੜ੍ਹੋ

ਜਦੋਂ 'ਆਈਲੈੱਟਸ ਦੇ 8 ਬੈਂਡ ਹਾਸਲ ਕਰਨ ਵਾਲੇ ਅੰਗਰੇਜ਼ੀ ਨਾ ਬੋਲ ਸਕੇ’

ਸਟੌਚੂ ਆਫ਼ ਲਿਬਰਟੀ

ਤਸਵੀਰ ਸਰੋਤ, Getty Images

ਚਾਰ ਗੁਜਰਾਤੀ ਨੌਜਵਾਨਾਂ ਨੂੰ, ਜਿਨ੍ਹਾਂ ਕੋਲ "ਅੰਗਰੇਜ਼ੀ ਵਿੱਚ ਮੁਹਾਰਤ ਦਾ ਸਰਟੀਫਿਕੇਟ" ਸੀ, ਅਮਰੀਕੀ ਪੁਲਿਸ ਨੇ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ।

ਜਿਵੇਂ ਹੀ ਜੱਜ ਨੇ ਉਨ੍ਹਾਂ ਤੋਂ ਅੰਗਰੇਜ਼ੀ ਵਿੱਚ ਪੁੱਛਗਿੱਛ ਸ਼ੁਰੂ ਕੀਤੀ, ਤਾਂ ਉਹ ਤੁਰੰਤ ਬੋਲੇ, "ਅੰਗਰੇਜ਼ੀ ਨਹੀਂ, ਸਿਰਫ 12ਵੀਂ ਪਾਸ"।

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਇਨ੍ਹਾਂ ਸਾਰੇ ਨੌਜਵਾਨਾਂ ਕੋਲ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਇਲਸ) ਦੀ ਪ੍ਰੀਖਿਆ ਦੇ ਅੱਠ ਬੈਂਡ ਨਾਲ ਪਾਸ ਕਰਨ ਦੇ ਸਰਟੀਫਿਕੇਟ ਸਨ। ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ

ਮਾਂ ਦੇ ਦੁੱਧ ਵਿਚ ਅਜਿਹਾ ਕੀ ਹੈ ਜੋ ਵਿਗਿਆਨੀ ਫਾਰਮੂਲਾ ਦੁੱਧ ਵਿਚ ਨਹੀਂ ਪਾ ਸਕੇ

ਮਾਂ ਦਾ ਦੁੱਧ ਚੁੰਘ ਰਿਹਾ ਬੱਚਾ, ਚਿਹਰਾ ਢਕਿਆ ਹੋਇਆ ਹੈ, ਸਿਰਫ਼ ਕੰਨ ਤੇ ਥੋੜ੍ਹਾ ਸਿਰ-ਮੂੰਹ ਨਜ਼ਰ ਆ ਰਿਹਾ ਹੈ

ਤਸਵੀਰ ਸਰੋਤ, Bhupi/getty images

ਤਸਵੀਰ ਕੈਪਸ਼ਨ, ਮਾਂ ਦੇ ਦੁੱਧ ਵਿੱਚੋਂ ਬੱਚੇ ਨੂੰ ਮੁੱਖ ਤੌਰ 'ਤੇ ਪਾਣੀ, ਪ੍ਰੋਟੀਨ, ਚਰਬੀ ਤੋਂ ਇਲਾਵਾ ਵਿਟਾਮਿਨਜ਼, ਪਾਚਕ ਰਸ ਅਤੇ ਹਾਰਮੋਨ ਮਿਲਦੇ ਹਨ

ਮਾਂ ਦੇ ਦੁੱਧ ਨੂੰ ਬੱਚਿਆਂ ਲਈ ਆਦਰਸ਼ ਪੋਸ਼ਕ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਦੇ ਦਿਮਾਗ, ਬੀਮਾਰੀਆਂ ਨਾਲ ਲੜਨ ਦੀ ਸ਼ਕਤੀ, ਪਾਚਨ ਪ੍ਰਣਾਲੀ ਦੇ ਵਿਕਾਸ ਲਈ ਬਹੁਤ ਅਹਿਮ ਹੈ।

ਭਾਵੇਂ ਵੱਖ-ਵੱਖ ਕੰਪਨੀਆਂ ਵੱਲੋਂ ਬੱਚੇ ਲਈ ਵੱਖ-ਵੱਖ ਤਰੀਕੇ ਦੇ ਦੁੱਧ ਤੇ ਹੋਰ ਖਾਣ ਦੇ ਸਮਾਨ ਬਾਜ਼ਾਰ ਵਿੱਚ ਉਪਲਬਧ ਹਨ। ਇਨ੍ਹਾਂ ਵਿੱਚ ਕਈ ਪੋਸ਼ਕ ਤੱਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਪਰ ਸਾਰਿਆਂ ਵਿੱਚ ਉਹ ਪੋਸ਼ਕ ਤੱਤ ਨਹੀਂ ਹੁੰਦੇ ਜੋ ਇੱਕ ਮਾਂ ਦੇ ਦੁੱਧ ਵਿੱਚ ਹੁੰਦੇ ਹਨ।

ਮਾਂ ਦੀ ਦੁੱਧ ਦੀ ਅਹਿਮੀਅਤ ਬਾਰੇ ਪੜ੍ਹੋ ਇਹ ਰਿਪੋਰਟ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)