ਸਿੱਧੂ ਮੂਸੇਵਾਲਾ: ਗੋਲਡੀ ਬਰਾੜ ਖਿਲਾਫ਼ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਇਨ੍ਹਾਂ ਮਾਮਲਿਆਂ ’ਚ ਜਾਰੀ ਕੀਤਾ - ਪ੍ਰੈੱਸ ਰੀਵਿਊ

ਤਸਵੀਰ ਸਰੋਤ, RAUL ARBOLEDA/AFP/GETTY IMAGES
ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਥੀ ਗੋਲਡੀ ਬਰਾੜ ਦੇ ਖ਼ਿਲਾਫ਼ ਇੰਟਰਪੋਲ ਦੁਆਰਾ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਸ ਨੋਟਿਸ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਲਈ ਨਹੀਂ ਸਗੋਂ ਦੋ ਹੋਰ ਪੁਰਾਣੇ ਮਾਮਲਿਆਂ ਵਿੱਚ ਜਾਰੀ ਕੀਤਾ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਵੀਰਵਾਰ ਨੂੰ ਸੀਬੀਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 30 ਮਈ ਨੂੰ ਬਰਾੜ ਖਿਲਾਫ ਦੋ ਪੁਰਾਣੇ ਕੇਸਾਂ ਦੇ ਸਬੰਧ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।
ਸੀਬੀਆਈ ਨੇ ਵੀ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਗਾਇਕ ਦੇ ਕਤਲ ਤੋਂ ਇੱਕ ਦਿਨ ਬਾਅਦ 30 ਮਈ ਨੂੰ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਦੀ ਮੰਗ ਕੀਤੀ ਸੀ, ਜਦਕਿ ਸੂਬਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 19 ਮਈ ਨੂੰ ਇਹ ਬੇਨਤੀ ਭੇਜੀ ਸੀ।
ਸੀਬੀਆਈ ਨੇ ਇਸ ਬੇਨਤੀ ਨੂੰ ਇੰਟਰਪੋਲ ਨੂੰ ਭੇਜਿਆ ਸੀ ਅਤੇ ਅੱਠ ਦਿਨਾਂ ਦੇ ਅੰਦਰ ਹੁਣ ਇੰਟਰਪੋਲ ਦੁਆਰਾ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਸੀਬੀਆਈ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 30 ਮਈ ਨੂੰ ਦੁਪਹਿਰ 12.25 ਵਜੇ ਈ-ਮੇਲ ਰਾਹੀਂ ਆਇਆ ਸੀ। ਜਿਸ 'ਚ 19 ਮਈ ਦੇ ਪੱਤਰ ਦੀ ਕਾਪੀ ਨਾਲ ਭੇਜੀ ਗਈ ਸੀ।
ਇਹ ਵੀ ਪੜ੍ਹੋ:
ਭੜਕਾਊ ਭਾਸ਼ਣ ਦੇ ਮਾਮਲੇ 'ਚ ਨੁਪੁਰ, ਓਵੈਸੀ ਸਮੇਤ 32 ਖ਼ਿਲਾਫ਼ ਐੱਫਆਈਆਰ ਦਰਜ
ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਨੂੰ ਲੈ ਕੇ 32 ਲੋਕਾਂ ਦੇ ਖ਼ਿਲਾਫ਼ 2 ਵੱਖ-ਵੱਖ ਐੱਫਆਈਆਰਾਂ ਦਰਜ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ, ਇਹ ਐੱਫਆਈਆਰਾਂ ਲੰਘੇ ਬੁੱਧਵਾਰ ਨੂੰ ਦਰਜ ਕੀਤੀਆਂ ਗਈਆਂ ਹਨ।
ਇੱਕ ਐੱਫਆਈਆਰ ਵਿੱਚ ਭਾਜਪਾ ਦੇ ਸਸਪੈਂਡ ਹੋਏ ਮਹਿਲਾ ਬੁਲਾਰੇ ਨੁਪੁਰ ਸ਼ਰਮਾ ਦਾ ਨਾਮ ਹੈ ਜਦਕਿ ਦੂਜੀ ਐੱਫਆਈਆਰ ਵਿੱਚ ਏਆਈਐੱਮਆਈਐੱਮ ਪ੍ਰਧਾਨ ਅਸਦੁਦੀਨ ਓਵੈਸੀ, ਯਤੀ ਨਰਸਿੰਮਹਾਨੰਦ, ਭਾਜਪਾ ਦਿੱਲੀ ਦੇ ਸਾਬਕਾ ਮੀਡੀਆ ਇੰਚਾਰਜ ਨਵੀਨ ਜਿੰਦਲ ਅਤੇ ਸਬਾ ਨਕਵੀ ਸਮੇਤ ਹੋਰ 31 ਵਿਅਕਤੀਆਂ ਦੇ ਨਾਂਅ ਸ਼ਾਮਲ ਹਨ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, "ਇਹ ਕੇਸ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਹਨ ਜੋ ਜਨਤਕ ਵਿਵਸਥਾ ਦੇ ਖ਼ਿਲਾਫ਼ ਸੋਸ਼ਲ ਪੋਸਟ ਅਤੇ ਸਾਂਝਾ ਕਰ ਰਹੇ ਸਨ ਅਤੇ ਲੋਕਾਂ ਨੂੰ ਫੁੱਟ ਪਾਊ ਢੰਗ ਨਾਲ ਭੜਕਾ ਰਹੇ ਸਨ।"
ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 153, 295 ਅਤੇ 505 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਧੇ ਰੇਪੋ ਰੇਟ ਕਾਰਨ ਬੈਂਕਾਂ ਨੇ ਮਹਿੰਗਾ ਕੀਤਾ ਹੋਮ ਲੋਨ
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਰੇਪੋ ਰੇਟ ਵਧਾਉਣ ਤੋਂ ਬਾਅਦ ਕੁਝ ਵੱਡੇ ਨਿੱਜੀ ਬੈਂਕਾਂ ਨੇ ਕਰਜ਼ ਦੀ ਵਿਆਜ਼ ਦਰ ਵਿੱਚ ਵਾਧਾ ਕੀਤਾ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਬੈਂਕਾਂ ਵਿੱਚ ਆਈਸੀਆਈਸੀਆਈ ਬੈਂਕ, ਐਚਡੀਐਫਸੀ, ਬੈਂਕ ਆਫ ਬੜੋਦਾ, ਅਰਬੀਐੱਲ ਅਤੇ ਫੈਡਰਲ ਬੈਂਕ ਸ਼ਾਮਲ ਹਨ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਬੁੱਧਵਾਰ ਨੂੰ ਆਰਬੀਆਈ ਨੇ ਰੇਪੋ ਰੇਟ ਨੂੰ 4.9 ਫੀਸਦੀ ਤੱਕ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਬੈਂਕਾਂ ਨੇ ਹੋਮ ਲੋਨ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ।
ਹੁਣ ਐਚਡੀਐਫਸੀ ਦਾ ਹੋਮ ਲੋਨ 7.55 ਫ਼ੀਸਦ ਦੀ ਵਿਆਜ ਦਰ ਨਾਲ ਸ਼ੁਰੂ ਹੋਵੇਗਾ। ਇਸੇ ਤਰ੍ਹਾਂ ਆਈਸੀਆਈਸੀਆਈ ਬੈਂਕ ਨੇ ਵੀ ਵਿਆਜ ਦਰ ਵਿੱਚ ਕੁੱਝ ਫ਼ੀਸਦ ਦਾ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












