ਇਸ ਕੁੜੀ ਦੇ 'ਆਪਣੇ ਆਪ ਨਾਲ ਵਿਆਹ' ਕਰਨ ਦੇ ਫ਼ੈਸਲੇ ਨੇ ਇਹ ਬਹਿਸ ਛੇੜ ਦਿੱਤੀ ਹੈ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਸੋਲੋਗਮੀ, ਇੱਕ ਤਰ੍ਹਾਂ ਦਾ ਸਮਾਗਮ ਹੁੰਦਾ ਹੈ, ਜਿੱਥੇ ਲੋਕ ਆਪਣੇ-ਆਪ ਨਾਲ ਵਿਆਹ ਕਰਦੇ ਹਨ। ਇਸ ਦਾ ਪਿਛਲੇ ਕੁਝ ਸਾਲਾਂ ਵਿੱਚ ਪੱਛਮ ਦੇਸਾਂ ਵਿੱਚ ਪ੍ਰਭਾਵ ਵਧ ਰਿਹਾ ਹੈ ਅਤੇ ਹੁਣ ਇਹ ਭਾਰਤ ਤੱਕ ਵੀ ਪਹੁੰਚ ਗਿਆ ਹੈ।

ਪੱਛਮੀ ਸੂਬੇ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਇੱਕ ਮੰਦਰ ਵਿੱਚ 11 ਜੂਨ ਦੀ ਸ਼ਾਮ ਨੂੰ ਸ਼ਮਾ ਬਿੰਦੂ ਦੀ ਇੱਕ ਰਵਾਇਤੀ ਹਿੰਦੂ ਰਸਮ ਹੈ।

ਸ਼ਮਾ ਨੇ ਮੈਨੂੰ ਫੋਨ 'ਤੇ ਦੱਸਿਆ ਕਿ ਉਹ ਉਸ ਦਿਨ ਦੁਲਹਨ ਦੇ ਜੋੜੇ ਵਿੱਚ, ਹੱਥਾਂ 'ਤੇ ਮਹਿੰਦੀ ਲਗਾ ਕੇ ਤੇ ਵਾਲਾਂ ਵਿੱਚ ਸਿੰਦੂਰ ਭਰ ਕੇ ਅਗਨੀ ਦੇ ਸੱਤ ਫੇਰੇ ਲਵੇਗੀ।

ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਜਿਵੇਂ ਹਲਦੀ, ਸੰਗੀਤ, ਉਸ ਦੇ ਇੱਕ ਦਿਨ ਪਹਿਲਾਂ ਹੋਣਗੀਆਂ। ਵਿਆਹ ਤੋਂ ਬਾਅਦ ਉਹ ਦੋ ਹਫ਼ਤਿਆਂ ਦੇ ਲੰਬੇ ਸਮੇਂ ਲਈ ਹਨੀਮੂਨ 'ਤੇ ਗੋਆ ਜਾਵੇਗੀ।

ਇਸ ਸਭ ਵਿਚਾਲੇ ਜੋ ਹਿੱਸਾ ਨਹੀਂ ਹੈ, ਉਹ ਹੈ ਲਾੜਾ ਕਿਉਂਕਿ ਬਿੰਦੂ ਨੇ ਆਪਣੇ-ਆਪ ਨਾਲ 'ਵਿਆਹ' ਕਰਨ ਦੀ ਯੋਜਨਾ ਬਣਾਈ, ਤੇ ਸ਼ਾਇਦ ਇਹ ਸੋਲੋਗਮੀ ਕੇਸ ਵਿੱਚ ਭਾਰਤ ਦਾ ਪਹਿਲਾ ਅਜਿਹਾ ਵਿਆਹ ਹੋਵੇਗਾ।

24 ਸਾਲਾ ਸੋਸ਼ਿਓਲਾਜੀ ਦੀ ਵਿਦਿਆਰਥਣ ਅਤੇ ਬਲਾਗਰ ਦਾ ਕਹਿਣਾ ਹੈ, "ਕਈ ਲੋਕਾਂ ਨੇ ਮੈਨੂੰ ਕਿਹਾ ਕਿ ਇਹ ਵਧੀਆ ਹੈ, ਮੈਂ ਉਨ੍ਹਾਂ ਨੂੰ ਕਿਹਾ ਮੈਂ ਆਪ ਨੂੰ ਹਾਸਿਲ ਕੀਤਾ ਹੈ।"

ਬਿੰਦੂ ਨੇ ਕਿਹਾ ਕਿ ਉਹ ਆਪਣੇ ਆਪ ਨਾਲ ਵਿਆਹ ਕਰਵਾ ਕੇ ਆਪਣਾ ਜੀਵਨ "ਸਵੈ-ਪ੍ਰੇਮ" ਲਈ ਸਮਰਪਿਤ ਕਰੇਗੀ।

"ਸਵੈ-ਵਿਆਹ ਆਪਣੇ ਲਈ ਦੀ ਵਚਨਬੱਧਤਾ ਉਹ ਹੈ, ਜੋ ਖ਼ੁਦ ਨੂੰ ਰੋਜ਼ੀ-ਰੋਟੀ ਅਤੇ ਜੀਵਨਸ਼ੈਲੀ ਦੀ ਚੋਣ ਕਰਨ ਲਈ ਤੁਹਾਨੂੰ ਸਭ ਤੋਂ ਵੱਧ ਜੀਵੰਤ, ਸੁੰਦਰ, ਅਤੇ ਖੁਸ਼ ਮਿਜਾਜ਼ ਵਿਅਕਤੀ ਵਜੋਂ ਵਧਣ ਅਤੇ ਫੁੱਲਣ ਵਿੱਚ ਮਦਦ ਕਰੇਗੀ।"

"ਇਹ ਦਿਖਾਉਣ ਦਾ ਮੇਰਾ ਤਰੀਕਾ ਹੈ ਕਿ ਮੈਂ ਆਪਣੇ ਸਾਰੇ ਵੱਖ-ਵੱਖ ਹਿੱਸਿਆਂ ਨੂੰ ਸਵੀਕਾਰ ਕਰ ਰਹੀ ਹਾਂ, ਖ਼ਾਸ ਤੌਰ 'ਤੇ ਆਪਣੇ ਆਪ ਦੇ ਉਸ ਹਿੱਸੇ ਨੂੰ ਜਿਸ ਤੋਂ ਮੈਂ ਇਨਕਾਰ ਕੀਤਾ ਜਾਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਮੇਰੀਆਂ ਕਮਜ਼ੋਰੀਆਂ, ਭਾਵੇਂ ਉਹ ਸਰੀਰਕ, ਮਾਨਸਿਕ ਜਾਂ ਭਾਵਨਾਤਮਕ ਹੀ ਕਿਉਂ ਨਾ ਹੋਣ।"

"ਮੇਰੇ ਲਈ, ਇਹ ਵਿਆਹ ਅਸਲ ਵਿੱਚ ਸਵੈ-ਸਵੀਕ੍ਰਿਤੀ ਹੈ। ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਇਹ ਹੈ ਕਿ ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਹਾਂ, ਮੇਰੇ ਸਾਰੇ ਹਿੱਸੇ, ਇੱਥੋਂ ਤੱਕ ਕਿ ਉਹ ਹਿੱਸੇ ਵੀ ਜੋ ਸੁੰਦਰ ਨਹੀਂ ਲੱਗਦੇ।"

ਬਿੰਦੂ ਨੇ ਮੈਨੂੰ ਦੱਸਿਆ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਉਹ ਆਪਣੇ ਦੋਸਤਾਂ ਨਾਲ ਸਮਾਗਮ ਵਿੱਚ ਸ਼ਾਮਲ ਹੋਵੇਗੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਮੇਰੀ ਮੰਮੀ ਨੇ ਕਿਹਾ, 'ਤੁਸੀਂ ਹਮੇਸ਼ਾ ਕੁਝ ਨਵਾਂ ਸੋਚਦੇ ਹੋ।' ਪਰ ਮੇਰੇ ਮਾਤਾ-ਪਿਤਾ, ਜੋ ਕਿ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਹਨ, ਉਨ੍ਹਾਂ ਨੇ ਇਸ ਨੂੰ ਆਪਣੇ ਨਵੀਂ ਪੁਲਾਂਗ ਵਾਂਗ ਲਿਆ।"

"ਉਨ੍ਹਾਂ ਨੇ ਕਿਹਾ, 'ਜਿਸ ਤਰ੍ਹਾਂ ਤੁਸੀਂ ਉਸੇ ਤਰ੍ਹਾਂ ਅਸੀਂ ਹਾਂ।"

ਆਪਣੇ-ਆਪ ਨਾਲ "ਵਿਆਹ" ਕਰਨ ਦਾ ਵਿਚਾਰ ਲਗਭਗ 20 ਸਾਲ ਪਹਿਲਾਂ ਸਭ ਤੋਂ ਪਹਿਲਾਂ ਉਭਰਿਆ ਸੀ, ਜਦੋਂ ਬਹੁਤ ਮਸ਼ਹੂਰ ਅਮਰੀਕੀ ਸੀਰੀਜ਼ 'ਸੈਕਸ ਐਂਡ ਦਿ ਸਿਟੀ' ਦੇ ਇੱਕ ਪਾਤਰ ਕੈਰੀ ਬ੍ਰੈਡਸ਼ੌ ਨੇ ਇਸ ਦਾ ਜ਼ਿਕਰ ਕੀਤਾ ਸੀ।

ਇਸ ਰੁਝਾਨ ਨੂੰ ਪੂਰਾ ਕਰਨ ਲਈ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਾਰੋਬਾਰ ਵੀ ਫੈਲ ਗਏ ਹਨ, ਵਿਆਹ ਦੀਆਂ ਕਿੱਟਾਂ ਦੀ ਪੇਸ਼ਕਸ਼ ਕਰਦੇ ਹਨ, ਜਿਸ ਵਿੱਚ ਰਿੰਗਾਂ, ਵਚਨ ਅਤੇ ਅਜਿਹੇ ਕਾਰਡ ਸ਼ਾਮਲ ਹਨ, ਜਿਨ੍ਹਾਂ ਵਿੱਚ ਆਪਣੇ ਬਾਰੇ ਚੰਗੇ ਮੈਸੇਜ ਲਿਖੇ ਹੁੰਦੇ ਹਨ।

ਕਿਉਂਕਿ ਅਜਿਹੀਆਂ ਕਹਾਣੀਆਂ ਅਜੇ ਤੱਕ ਭਾਰਤ ਵਿੱਚ ਅਣਸੁਣੀਆਂ ਹਨ, ਇਸ ਲਈ ਬਿੰਦੂ ਦੇ ਆਉਣ ਵਾਲੇ ਵਿਆਹ ਦੀਆਂ ਖ਼ਬਰਾਂ ਨੇ ਇੱਕ ਚਰਚਾ ਦਾ ਮੁੱਦਾ ਛੇੜ ਦਿੱਤਾ ਹੈ।

ਲੋਕਾਂ ਦੀ ਪ੍ਰਤੀਕਿਰਿਆ

ਇੱਕ ਮਾਨਸਿਕ ਸਿਹਤ ਮਾਹਰ ਨਾਲ ਮੈਂ ਗੱਲ ਕੀਤੀ ਸੀ ਉਹ ਸੋਲੋਗਾਮੀ ਬਾਰੇ ਦੱਸਣ 'ਤੇ ਗੱਲ ਤੋਂ "ਹੈਰਾਨ" ਜਿਹੇ ਲੱਗੇ।

ਚੰਡੀਗੜ੍ਹ ਸ਼ਹਿਰ ਦੇ ਪੀਜੀਆਈਐੱਮਈਆਰ ਹਸਪਤਾਲ ਵਿੱਚ ਮਨੋਵਿਗਿਆਨ ਦੀ ਸਾਬਕਾ ਡੀਨ ਅਤੇ ਪ੍ਰੋਫੈਸਰ ਡਾ. ਸਵਿਤਾ ਮਲਹੋਤਰਾ ਨੇ ਕਿਹਾ, "ਮੇਰੇ ਲਈ ਇਹ ਇੱਕ ਬਹੁਤ ਹੀ ਅਜੀਬ ਸੰਕਲਪ ਹੈ।"

"ਹਰ ਕਿਸੇ ਕੋਲ ਸਵੈ-ਪਿਆਰ ਹੁੰਦਾ ਹੈ। ਤੁਹਾਨੂੰ ਸਵੈ-ਪਿਆਰ ਦਾ ਪ੍ਰਦਰਸ਼ਨ ਕਰਨ ਲਈ ਇਸ ਨੂੰ ਤੋੜਨ ਜਾਂ ਬਾਹਰੀ ਕਿਸੇ ਪ੍ਰਤੀਰੂਪ ਦੀ ਲੋੜ ਨਹੀਂ ਹੈ। ਇਹ ਸਾਡੇ ਸਾਰਿਆਂ ਲਈ ਅੰਦਰੂਨੀ ਹੈ ਅਤੇ ਵਿਆਹ ਦੋ ਹਸਤੀਆਂ ਦੇ ਇਕੱਠੇ ਹੋਣ ਬਾਰੇ ਹੈ।"

ਇਸ ਖ਼ਬਰ ਨੇ ਸੋਸ਼ਲ ਮੀਡੀਆ 'ਤੇ ਵੀ ਬਹਿਸ ਸ਼ੁਰੂ ਕਰ ਦਿੱਤੀ ਹੈ।

ਕਈਆਂ ਨੇ ਉਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਹੋਵੇਗੀ, ਪਰ ਜ਼ਿਆਦਾਤਰ ਲੋਕ ਸੋਲੋਗਾਮੀ ਦੇ ਸੰਕਲਪ ਨੂੰ ਸਮਝਣ ਵਿੱਚ ਉਲਝਦੇ ਹੋਏ ਨਜ਼ਰ ਆਏ।

ਟਵਿੱਟਰ 'ਤੇ ਇੱਕ ਔਰਤ ਨੇ ਸੋਚਿਆ ਕਿ ਜੇਕਰ ਕੋਈ ਹੋਰ ਸ਼ਾਮਲ ਨਹੀਂ ਹੋ ਰਿਹਾ ਤਾਂ ਵਿਆਹ ਦੀ ਕੀ ਲੋੜ ਸੀ।

ਇੱਕ ਹੋਰ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਬਿੰਦੂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।

ਕਈਆਂ ਨੇ ਸੋਲੋਗਾਮੀ ਦੀ "ਇੱਕ ਅਜੀਬ ਅਤੇ ਦੁਖਦਾਈ ਕੰਮ" ਵਜੋਂ ਆਲੋਚਨਾ ਕੀਤੀ।

ਆਪਣੇ ਆਲੋਚਕਾਂ ਲਈ ਬਿੰਦੂ ਕੋਲ "ਸਿਰਫ ਇੱਕ ਗੱਲ" ਕਹਿਣ ਲਈ ਹੈ, "ਇਹ ਮੇਰਾ ਫ਼ੈਸਲਾ ਹੈ ਕਿ ਮੈਂ ਕਿਸ ਨਾਲ ਵਿਆਹ ਕਰਨਾ ਹੈ, ਭਾਵੇਂ ਉਹ ਮਰਦ ਹੋਵੇ ਜਾਂ ਔਰਤ ਜਾਂ ਮੈਂ ਖ਼ੁਦ।"

"ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਦੁਨੀਆਂ ਵਿਚ ਇਕੱਲੇ ਆਉਂਦੇ ਹੋ ਅਤੇ ਇਕੱਲੇ ਹੀ ਜਾਂਦੇ ਹੋ। ਇਸ ਲਈ ਤੁਹਾਨੂੰ ਆਪਣੇ-ਆਪ ਤੋਂ ਵੱਧ ਕੌਣ ਪਿਆਰ ਕਰ ਸਕਦਾ ਹੈ? ਜੇ ਤੁਸੀਂ ਡਿੱਗਦੇ ਹੋ, ਤਾਂ ਇਹ ਤੁਸੀਂ ਹੋ ਜੋ ਆਪਣੇ-ਆਪ ਨੂੰ ਸੰਭਾਲ ਸਕਦੇ ਹੋ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)