ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਮਿਲੀ ‘ਕਲੀਨ ਚਿੱਟ’

ਤਸਵੀਰ ਸਰੋਤ, PUNIT PARANJPE/getty images
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਲੀਟ ਚਿੱਟ ਦੇ ਦਿੱਤੀ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਨਸੀਬੀ ਦੇ ਡੀਡੀਜੀ ਆਪ੍ਰੇਸ਼ਨ ਸੰਜੇ ਕੁਮਾਰ ਸਿੰਘ ਨੇ ਕਿਹਾ ਹੈ ਕਿ ਕਰੂਜ਼ ਡਰੱਗਜ਼ ਕੇਸ ਵਿੱਚ ਮੁਲਜ਼ਮ ਆਰਿਅਨ ਖ਼ਾਨ ਤੇ ਮੋਹਕ ਤੋਂ ਡਰੱਗਜ਼ ਨਹੀਂ ਮਿਲੇ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਖ਼ਬਰ ਏਜੰਸੀ ਏਐੱਨਆਈ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਹੈ ਕਿ ਆਰਿਅਨ ਖ਼ਾਨ ਸਣੇ 6 ਮੁਲਜ਼ਮਾਂ ਖਿਲਾਫ਼ ਸਬੂਤਾਂ ਦੀ ਕਮੀ ਕਾਰਨ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਤੇ ਬਾਕੀ 14 ਮੁਲਜ਼ਮਾਂ ਖਿਲਾਫ਼ ਐੱਨਡੀਪੀਐੱਸ ਦੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਕੀ ਸੀ ਮਾਮਲਾ?
ਆਰਿਅਨ ਖਾਨ ਨੂੰ ਪਿਛਲੇ ਸਾਲ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਐੱਨਸੀਬੀ ਨੇ ਮੁੰਬਈ ਵਿਚ ਇੱਕ ਕਰੂਜ਼ ਉੱਤੇ ਰੇਵ ਪਾਰਟੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਐਨਸੀਬੀ ਦੀ ਮੁੰਬਈ ਯੂਨਿਟ ਨੂੰ ਟਿਪ ਮਿਲੀ ਅਤੇ ਯੂਨਿਟ ਦੀ ਇੱਕ ਟੀਮ ਵੀ ਯਾਤਰੀਆਂ ਦੇ ਭੇਸ ਵਿੱਚ ਇਸ ਜਹਾਜ਼ 'ਤੇ ਚੜ੍ਹ ਗਈ।
ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕੋਕੇਨ, ਚਰਸ, ਐਮਡੀਐਮਏ ਵਰਗੇ ਅਵੈਧ ਪਦਾਰਥਾਂ ਨੂੰ ਜਹਾਜ਼ ਤੋਂ ਜ਼ਬਰ ਕੀਤਾ। ਮੀਡੀਆ ਵਿੱਚ ਖ਼ਬਰ ਆਈ ਕਿ ਛਾਪੇ ਵਿੱਚ ਇੱਕ ਬਾਲੀਵੁੱਡ ਸਟਾਰ ਦੇ ਪੁੱਤਰ ਸਣੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਫ਼ਿਰ ਪਤਾ ਲੱਗਿਆ ਕਿ ਹਿਰਾਸਤ ਵਿੱਚ ਲਏ ਜਾਣ ਵਾਲੇ ਆਰਿਅਨ ਖ਼ਾਨ ਹਨ।
ਆਰਿਅਨ ਖ਼ਾਨ ਤੋਂ ਇਲਾਵਾ ਪੁਲਿਸ ਨੇ ਅਰਬਾਜ਼ ਮਰਚੈਂਟ, ਮੁਨਮੂਨ ਧਮੇਚਾ, ਨੁਪੁਰ ਸਾਰਿਕਾ, ਇਸਮੀਤ ਸਿੰਘ, ਮੁਹਾਕ ਜੈਸਵਾਲ, ਵਿਕਰਾਂਤ ਚੋਕਰ ਤੇ ਗੋਮਿਤ ਚੋਪੜਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਤਿੰਨ ਅਕਤੂਬਰ ਨੂੰ ਆਰਿਅਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਨਸੀਬੀ ਨੇ ਆਰਿਅਨ ਖ਼ਾਨ 'ਤੇ ਅਵੈਧ ਪਦਾਰਥਾਂ ਦੇ ਕਥਿਤ ਤੌਰ 'ਤੇ ਸੇਵਨ, ਖ਼ਰੀਦ-ਫਰੋਖ਼ਤ ਦਾ ਇਲਜ਼ਾਮ ਲਗਾਇਆ ਸੀ ਅਤੇ ਉਨ੍ਹਾਂ 'ਤੇ ਨਾਰਕੋਟਿਕਸ ਡਰੱਗਜ਼ ਐਂਢ ਸਾਇਕੋਟ੍ਰੋਪਿਕ ਸਬਸਟੇਂਸੇਜ਼ ਐਕਟ ਯਾਨੀ ਐਨਡੀਪੀਸੀ ਕਾਨੂੰਨ ਤਹਿਤ ਧਾਰਾਵਾਂ ਲਗਾਈਆਂ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












