ਜ਼ਮੈਟੋ ਵੱਲੋਂ 10 ਮਿੰਟ 'ਚ ਖਾਣੇ ਦੀ ਡਿਲਿਵਰੀ ਕਰਨ ਦੇ ਐਲਾਨ 'ਤੇ ਲੋਕਾਂ ਨੂੰ ਕੀ ਹੈ ਇਤਰਾਜ਼

ਤਸਵੀਰ ਸਰੋਤ, NASIR KACHROO/NURPHOTO VIA GETTY IMAGES
ਆਨਲਾਈਨ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ (Zomato) ਨੇ ਆਪਣੇ ਗਾਹਕਾਂ ਨੂੰ 10 ਮਿੰਟਾਂ 'ਚ ਫੂਡ ਡਿਲਿਵਰੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਪਰ ਜਿਵੇਂ ਹੀ ਇਹ ਐਲਾਨ ਹੋਇਆ, ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਕੰਪਨੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਕਈ ਲੋਕਾਂ ਨੇ ਸਵਾਲ ਚੁੱਕਿਆ ਕਿ ਖਾਣਾ ਪਹੁੰਚਾਉਣ ਦੀ ਇੰਨੀ ਕਾਹਲੀ ਕਿਉਂ ਹੈ। ਲੋਕਾਂ ਮੁਤਾਬਕ ਇਸ ਨਾਲ ਖਾਣਾ ਪਕਾਉਣ ਵਿੱਚ ਜਲਦਬਾਜ਼ੀ ਹੋਵੇਗੀ ਅਤੇ ਨਾਲ ਹੀ ਡਿਲਿਵਰੀ ਕਰਨ ਵਾਲੇ ਵਿਅਕਤੀ 'ਤੇ ਦਬਾਅ ਵੀ ਵਧੇਗਾ।
ਹਾਲਾਂਕਿ, ਕੰਪਨੀ ਨੇ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ।
ਜ਼ੋਮੈਟੋ ਦੇ ਸੀਈਓ ਅਤੇ ਸੰਸਥਾਪਕ ਦੀਪਇੰਦਰ ਗੋਇਲ ਨੇ ਸੋਮਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਤਤਕਾਲ ਡਿਲੀਵਰੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ ਅਤੇ ਹੁਣ ਗਾਹਕਾਂ ਨੂੰ 10 ਮਿੰਟਾਂ ਦੇ ਅੰਦਰ ਉਨ੍ਹਾਂ ਦਾ ਪਸੰਦੀਦਾ ਖਾਣਾ ਮਿਲ ਸਕੇਗਾ।
'ਇਹ ਬੇਤੁਕਾ ਹੈ'- ਕਾਰਤੀ ਚਿਦੰਬਰਮ
ਕੰਪਨੀ ਦੀ ਇਸ ਐਲਾਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਡਿਲਿਵਰੀ ਕਰਨ ਵਾਲੇ 'ਤੇ ਦਬਾਅ ਪਵੇਗਾ ਅਤੇ ਉਸ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ।
ਕਾਰਤੀ ਚਿਦੰਬਰਮ ਨੇ ਇੱਕ ਟਵੀਟ ਕਰਦਿਆਂ ਕਿਹਾ, "ਇਹ ਬੇਤੁਕਾ ਹੈ। ਇਸ ਨਾਲ ਡਿਲਿਵਰੀ ਕਰਨ ਵਾਲੇ ਉਨ੍ਹਾਂ ਲੋਕਾਂ 'ਤੇ ਦਬਾਅ ਪਵੇਗਾ, ਜੋ ਇਨ੍ਹਾਂ ਦੇ ਕਰਮਚਾਰੀ ਵੀ ਨਹੀਂ ਹਨ। ਮੈਂ ਇਸ ਮੁੱਦੇ ਨੂੰ ਸੰਸਦ 'ਚ ਉਠਾਇਆ ਹੈ ਅਤੇ ਇਸ ਬਾਰੇ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ।"
ਇਹ ਵੀ ਪੜ੍ਹੋ:
ਕਾਰਤੀ ਚਿਦੰਬਰਮ ਨੇ ਜ਼ੋਮੈਟੋ ਦੇ ਐਲਾਨ ਤੋਂ ਪਹਿਲਾਂ ਵੀ ਛੇਤੀ ਤੋਂ ਛੇਤੀ ਡਿਲਿਵਰੀ ਵਰਗੀਆਂ ਸਹੂਲਤਾਂ ਕਾਰਨ ਕਰਮਚਾਰੀਆਂ 'ਤੇ ਪੈਣ ਵਾਲੇ ਦਬਾਅ ਦਾ ਮੁੱਦਾ ਸੰਸਦ 'ਚ ਉਠਾਇਆ ਸੀ।
ਉਨ੍ਹਾਂ ਕਿਹਾ ਸੀ, "ਇਨ੍ਹਾਂ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ। ਇਹ ਗੱਲ ਦੀ ਵੀ ਜਾਣਕਾਰੀ ਨਹੀਂ ਹੈ ਕਿ ਜਿਨ੍ਹਾਂ ਦੋ-ਪਹੀਆ (ਵਾਹਨਾਂ) ਦਾ ਇਸਤੇਮਾਲ ਹੋ ਰਿਹਾ ਹੈ, ਉਹ ਡਿਲਿਵਰੀ ਲਾਇਕ ਹਨ ਵੀ ਜਾਂ ਨਹੀਂ। ਬੀਮਾ ਕੰਪਨੀ ਵੀ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੰਦੀ ਹੈ।''
ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਸੰਸਦ ਦੇ ਇਸ ਵੀਡੀਓ ਨੂੰ ਦੁਬਾਰਾ ਸ਼ੇਅਰ ਕੀਤਾ ਹੈ।

ਤਸਵੀਰ ਸਰੋਤ, @KartiPC
ਜ਼ੋਮੈਟੋ ਦਾ ਜਵਾਬ
ਕੰਪਨੀ ਦੇ ਸੀਈਓ ਦੀਪਇੰਦਰ ਗੋਇਲ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ 10 ਮਿੰਟ ਦੀ ਡਿਲਿਵਰੀ ਨੂੰ ਸੁਰੱਖਿਅਤ ਦੱਸਿਆ ਹੈ।
ਦੀਪਇੰਦਰ ਨੇ ਟਵੀਟ ਕਰਕੇ ਕਿਹਾ, "ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਕਿਵੇਂ 10 ਮਿੰਟ ਦੀ ਡਿਲਿਵਰੀ ਵੀ ਉਸੇ ਤਰ੍ਹਾਂ ਸੁਰੱਖਿਅਤ ਹੈ, ਜਿੰਨੀ ਕਿ ਅੱਧੇ ਘੰਟੇ ਦੀ ਡਿਲਿਵਰੀ ਹੁੰਦੀ ਹੈ।"
ਉਨ੍ਹਾਂ ਕਿਹਾ, "ਦੇਰੀ ਨਾਲ ਹੋਣ ਵਾਲੀ ਡਿਲੀਵਰੀ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ ਅਤੇ ਸਮੇਂ 'ਤੇ ਡਿਲਿਵਰੀ ਲਈ ਵੀ ਕੋਈ ਉਤਸ਼ਾਹ ਨਹੀਂ ਮਿਲੇਗਾ। ਅਸੀਂ ਕੁਝ ਵਿਸ਼ੇਸ਼ ਸਥਾਨਾਂ 'ਤੇ ਨਵੇਂ ਫੂਡ ਸਟੇਸ਼ਨ ਬਣਾ ਰਹੇ ਹਾਂ, ਜਿੱਥੇ 10 ਮਿੰਟ ਦੀ ਡਿਲਿਵਰੀ ਸੇਵਾ ਉਪਲੱਬਧ ਹੋਵੇਗੀ"।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸੋਸ਼ਲ ਮੀਡੀਆ 'ਤੇ ਟਰੋਲਿੰਗ
ਜ਼ੋਮੈਟੋ ਦੇ ਐਲਾਨ ਤੋਂ ਬਾਅਦ ਲੋਕਾਂ ਨੇ ਕੰਪਨੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਲੇਖਕ ਅਤੇ ਅਭਿਨੇਤਾ ਸੁਹੇਲ ਸੇਠ ਨੇ ਟਵੀਟ ਕੀਤਾ, "10 ਮਿੰਟ ਦੀ ਡਿਲਿਵਰੀ ਬੇਲੋੜੀ ਅਤੇ ਖ਼ਤਰਨਾਕ ਹੈ। ਇਸ ਨਾਲ ਨਾ ਸਿਰਫ ਡਿਲਿਵਰੀ ਪਾਰਟਨਰ, ਸਗੋਂ ਸੜਕ 'ਤੇ ਚੱਲਣ ਵਾਲੇ ਲੋਕਾਂ ਨੂੰ ਵੀ ਖਤਰਾ ਹੋ ਸਕਦਾ ਹੈ, ਇਸ ਲਈ ਇਸ ਕਦਮ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਕਿਸੇ ਨੂੰ ਵੀ ਇੰਨੀ ਕਾਹਲੀ ਨਹੀਂ ਹੈ ਅਤੇ ਨਾ ਹੀ ਕੋਈ ਇੰਨਾ ਬੇਵਕੂਫ਼ ਹੈ ਕਿ 10 ਮਿੰਟ ਪਹਿਲਾਂ ਇਹ ਫੈਸਲਾ ਕਰੇ ਕਿ ਕੀ ਖਾਣਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਾਈਬਰ ਸੁਰੱਖਿਆ ਮਾਹਰ ਜਿਤੇਨ ਜੈਨ ਨੇ ਲਿਖਿਆ, "ਇੱਕ ਗਾਹਕ ਵਜੋਂ 10 ਮਿੰਟ ਬਹੁਤ ਚੰਗਾ ਹੈ। ਪਰ ਯਕੀਨੀ ਤੌਰ 'ਤੇ ਇਹ ਤੁਹਾਡੇ ਡਿਲਿਵਰੀ ਸਟਾਫ ਨੂੰ ਲਾਪਰਵਾਹ ਬਣਾ ਦੇਵੇਗਾ ਅਤੇ ਨਾਰਾਜ਼ ਕਰ ਦੇਵੇਗਾ। ਅਸੀਂ ਆਪਣੇ ਦਰਵਾਜ਼ੇ 'ਤੇ ਸੁਆਦੀ ਭੋਜਨ ਲਈ 30 ਮਿੰਟ ਦੀ ਉਡੀਕ ਕਰ ਸਕਦੇ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, "ਉਨ੍ਹਾਂ ਨੇ ਸਾਫ਼ ਲਿਖਿਆ ਹੈ ਕਿ ਡਿਲਿਵਰੀ ਪਾਰਟਨਰਜ਼ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਡਿਲਿਵਰੀ 10 ਮਿੰਟ ਵਿੱਚ ਹੋਣੀ ਚਾਹੀਦੀ ਹੈ। ਜੇ ਡਿਲਿਵਰੀ 'ਚ ਵਧੇਰੇ ਸਮਾਂ ਲੱਗ ਜਾਵੇ ਤਾਂ ਉਨ੍ਹਾਂ ਨੂੰ ਸਜ਼ਾ ਵੀ ਨਹੀਂ ਦਿੱਤੀ ਜਾਵੇਗੀ, ਇਸ ਲਈ ਡਿਲਿਵਰੀ ਪਾਰਟਨਰਜ਼ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਵੇਗਾ। ਉਨ੍ਹਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੂੰ ਹੁਣ ਛੇਤੀ ਤੋਂ ਛੇਤੀ ਡਿਲਿਵਰੀ ਚਾਹੀਦੀ ਹੈ ਅਤੇ ਜੇਕਰ ਉਹ ਇਹ ਕੰਮ ਨਹੀਂ ਕਰਨਗੇ ਤਾਂ ਕੋਈ ਹੋਰ ਜ਼ਰੂਰ ਕਰੇਗਾ''।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਪੱਤਰਕਾਰ ਅਭਿਜੀਤ ਮਜੂਮਦਾਰ ਨੇ ਲਿਖਿਆ, "ਜ਼ੋਮੈਟੋ ਦੀ 10 ਮਿੰਟ ਦੀ ਡਿਲਿਵਰੀ ਕਈ ਪੱਧਰਾਂ 'ਤੇ ਗਲਤ ਹੈ। ਆਖਿਰ, 10 ਮਿੰਟਾਂ ਵਿੱਚ ਤਾਜ਼ਾ ਅਤੇ ਸੁਆਦੀ ਖਾਣਾ ਕਿਵੇਂ ਬਣੇਗਾ, ਪੈਕ ਹੋਵੇਗਾ ਅਤੇ ਫਿਰ ਸਾਡੇ ਤੱਕ ਪਹੁੰਚਾਇਆ ਵੀ ਜਾਵੇਗਾ? ਸਾਡੀ ਆਪਣੀ ਰਸੋਈ ਵਿੱਚ ਵੀ ਅਜਿਹਾ ਕਰਨਾ ਔਖਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਕੁਝ ਲੋਕਾਂ ਨੇ ਜ਼ੋਮੈਟੋ ਦੇ ਇਸ ਐਲਾਨ ਦਾ ਮਜ਼ਾਕ ਵੀ ਉਡਾਇਆ। ਟਵਿੱਟਰ ਹੈਂਡਲ ਟ੍ਰੇਨਡੁਲਕਰ ਨੇ ਕੰਪਨੀ ਨੂੰ ਟੈਗ ਕਰਦੇ ਹੋਏ ਲਿਖਿਆ, "10 ਮਿੰਟ ਦੀ ਡਿਲਿਵਰੀ ਦਾ ਸਮਾਂ ਤਾਂ ਬਹੁਤ ਜ਼ਿਆਦਾ ਹੈ। ਮੈਨੂੰ ਮੇਰਾ ਖਾਣਾ ਆਰਡਰ ਕਰਨ ਤੋਂ ਪਹਿਲਾਂ ਹੀ ਚਾਹੀਦਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਇਸਦੇ ਨਾਲ ਹੀ ਲੋਕਾਂ ਨੇ ਟਵਿੱਟਰ 'ਤੇ ਮੀਮਜ਼ ਵੀ ਸ਼ੇਅਰ ਕੀਤੇ। ਟਵਿੱਟਰ ਯੂਜ਼ਰ ਟੀਨਾ ਗੁਰਨੇਨੇ ਨੇ ਅਧੂਰੇ ਸੈਂਡਵਿਚ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਜ਼ੋਮੈਟੋ 10 ਮਿੰਟਾਂ 'ਚ ਅਜਿਹਾ ਭੋਜਨ ਦੇਵੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਕੁਝ ਮੀਮਜ਼ ਵਿੱਚ 10 ਮਿੰਟ ਦੀ ਡਿਲੀਵਰੀ ਨੂੰ ਮੈਗੀ ਦੇ 2 ਮਿੰਟ ਨੂਡਲਜ਼ ਨਾਲ ਵੀ ਜੋੜਿਆ ਗਿਆ। ਜਿਸ ਬਾਰੇ ਕੰਪਨੀ ਦੇ ਸੀਈਓ ਦੀਪਇੰਦਰ ਗੋਇਲ ਨੇ ਟਵੀਟ ਕਰਕੇ ਕਿਹਾ, "ਹਾਂ, ਅਸੀਂ ਤੁਹਾਨੂੰ ਆਪਣੇ 10 ਮਿੰਟ ਵਾਲੇ ਫੂਡ ਸਟੇਸ਼ਨ 'ਤੇ ਮੈਗੀ ਵੀ ਪਰੋਸਾਂਗੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਭਾਰਤ ਦੀਆਂ ਸਭ ਤੋਂ ਵੱਡੀਆਂ ਫੂਡ ਟੇਕ ਕੰਪਨੀਆਂ ਵਿੱਚੋਂ ਇੱਕ, ਜੋਮੈਟੋ ਜੁਲਾਈ 2021 ਵਿੱਚ 120 ਕਰੋੜ ਡਾਲਰ ਦੇ ਆਈਪੀਓ ਨਾਲ ਸ਼ੇਅਰ ਮਾਰਕੀਟ ਨਾਲ ਜੁੜੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post