ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਕਿਹੋ ਜਿਹਾ ਅਸਰ, ਤਸਵੀਰਾਂ ਵਿੱਚ ਦੇਖੋ ਵੱਖ-ਵੱਖ ਸ਼ਹਿਰਾਂ 'ਚ ਕੀ ਹੈ ਮਾਹੌਲ

ਤਸਵੀਰ ਸਰੋਤ, Mayank Mongia/BBC
ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤੇ ਜਾਣ ਦਾ ਮਿਲਿਆ-ਜੁਲਿਆ ਅਸਰ ਕਈ ਸ਼ਹਿਰਾਂ ਵਿੱਚ ਦਿਖਾਈ ਦਿੱਤਾ ਹੈ। ਐਲਾਨ ਮੁਤਾਬਕ, ਸਵੇਰੇ 7 ਵਜੇ ਤੋਂ ਸੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਸੀ।
ਕੌਮੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
ਇਸਦੇ ਨਾਲ ਹੀ ਉਹ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਵੀ ਮੰਗ ਕਰ ਰਹੇ ਹਨ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਮੁਤਾਬਕ, ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਸੀ ਕਿ 21 ਅਗਸਤ ਨੂੰ ਬਜ਼ਾਰ, ਵਿੱਦਿਅਕ ਅਦਾਰੇ, ਦਫ਼ਤਰ ਅਤੇ ਬੈਂਕ ਬੰਦ ਰੱਖੇ ਜਾਣ। ਇਸ ਕਾਲ ਦਾ ਸੂਬੇ ਦੇ ਕੁਝ ਹਿੱਸਿਆਂ ਵਿੱਚ ਅਸਰ ਨਜ਼ਰ ਵੀ ਆਇਆ।
ਇਸਦੇ ਨਾਲ ਹੀ ਰੇਲ ਤੇ ਬੱਸ ਸੇਵਾਵਾਂ ਦੀ ਆਵਾਜਾਈ ਵੀ ਬੰਦ ਕਰਨ ਦਾ ਸੱਦਾ ਸੀ।
ਫਿਲਹਾਲ ਵੱਖ-ਵੱਖ ਥਾਵਾਂ ਤੇ ਇਸ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਤਸਵੀਰਾਂ ਵਿਚ ਦੇਖੋ, ਵੱਖ-ਵੱਖ ਸ਼ਹਿਰਾਂ ਵਿੱਚ ਕੀ ਰਿਹਾ ਹੈ ਮਾਹੌਲ...

ਤਸਵੀਰ ਸਰੋਤ, Gurpeet Singh/BBC


ਤਸਵੀਰ ਸਰੋਤ, Ravinder Singh Robin/BBC

ਤਸਵੀਰ ਸਰੋਤ, Ravinder Singh Robin/BBC

ਤਸਵੀਰ ਸਰੋਤ, Ravinder Singh Robin/BBC

ਤਸਵੀਰ ਸਰੋਤ, Ravinder Singh Robin/BBC

ਤਸਵੀਰ ਸਰੋਤ, Manoj Sharma/BBC

ਮੁਹਾਲੀ ਵਿੱਚ ਵੀ ਸਵੇਰੇ 9 ਵਜੇ ਤੋਂ ਏਅਰ ਪੋਰਟ ਰੋਡ ਉੱਤੇ ਕੌਮੀ ਇਨਸਾਫ ਮੋਰਚਾ ਨੇ ਟਰੈਕਟਰ ਅਤੇ ਰੱਸੇ ਲਗਾ ਕੇ ਰੋਡ ਬੰਦ ਕੀਤਾ ਸੀ ਜਿਸ ਨੂੰ 2 ਵਜੇ ਖੋਲ ਦਿੱਤਾ ਗਿਆ। ਹਾਲਾਂਕਿ ਕਈ ਲੋਕਾਂ ਨੂੰ ਆਵਾਜਾਈ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।
ਕੌਮੀ ਇਨਸਾਫ ਮੋਰਚੇ ਨੇ ਕਿਹਾ ਐਮਰਜੈਂਸੀ ਸਥਿਤੀ ਵਾਲੇ ਲੋਕਾਂ ਨੂੰ ਲੰਘਣ ਦਿੱਤਾ ਗਿਆ ਹੈ।
ਉਧਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਦੀ ਕਾਲ ਕਾਰਨ ਪੰਜਾਬ ਯੂਨੀਵਰਸਿਟੀ ਨੇ 21 ਅਗਸਤ 2026 ਨੂੰ ਹੋਣ ਵਾਲੇ ਕਲੈਸ਼/ਲੈਫ਼ਟ-ਆਊਟ/ਮੈਡੀਕਲ/ਸਪੋਰਟਸ/NCC/NSS ਦੇ ਪੇਪਰ ਮੁਲਤਵੀ ਕਰ ਦਿੱਤੇ ਸਨ। ਮੁਲਤਵੀ ਕੀਤੇ ਗਏ ਪੇਪਰ ਹੁਣ 10 ਸਤੰਬਰ 2026 ਨੂੰ ਹੋਣਗੇ।

ਤਸਵੀਰ ਸਰੋਤ, Navkiran Singh//BBC


ਤਸਵੀਰ ਸਰੋਤ, Gurpeet Singh/BBC
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























