'ਸਿੱਧੂ ਨੂੰ ਪ੍ਰਧਾਨ ਬਣਾਉਣਾ ਗ਼ਲਤ ਸੀ, ਇੰਝ ਲੱਗ ਰਿਹਾ ਪਾਰਟੀ ਕਾਂਗਰਸ ਮੁਕਤ ਭਾਰਤ ਵੱਲ ਵਧ ਰਹੀ'- ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਪੰਜਾਬ ਵਿੱਚ ਪਾਰਟੀ ਦੀ ਹਾਰ ਲਈ ਕਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕਾਂਗਰਸ ਦੇ ਜੀ-23 ਨੇਤਾਵਾਂ ਵੱਲੋਂ ਕਈ ਬੈਠਕਾਂ ਵੀ ਦਿੱਲੀ ਵਿਖੇ ਕੀਤੀਆਂ ਗਈਆਂ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ 2014 ਤੋਂ ਲੈ ਕੇ ਹੁਣ ਤੱਕ 49 ਵਿੱਚੋਂ 39 ਚੋਣਾਂ ਹਾਰੀ ਹੈ।

ਪਾਰਟੀ ਅੱਗੇ ਆਪਣੀ ਹੋਂਦ ਦਾ ਸੰਕਟ ਖੜ੍ਹਾ ਹੋ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਪਾਰਟੀ ਕਾਂਗਰਸ ਮੁਕਤ ਭਾਰਤ ਵੱਲ ਵਧ ਰਹੀ ਹੈ।

ਪੰਜਾਬ ਵਿੱਚ ਇੱਕ ਨਵੀਂ ਪਾਰਟੀ ਨੇ ਸਰਕਾਰ ਬਣਾਈ ਹੈ, ਅਜਿਹੇ ਵਿੱਚ ਸਿਰਫ਼ ਮੰਥਨ ਕਾਫ਼ੀ ਨਹੀ।

ਉਨ੍ਹਾਂ ਅੱਗੇ ਆਖਿਆ ਕਿ ਸੋਨੀਆ ਗਾਂਧੀ ਪਾਰਟੀ ਦੇ ਸਭ ਤੋਂ ਭਰੋਸੇਮੰਦ ਆਗੂਆਂ ਵਿੱਚੋਂ ਇੱਕ ਹਨ ਪਰ ਉਨ੍ਹਾਂ ਨੂੰ ਪੁਰਾਣੇ ਤਰੀਕੇ ਨਾਲ ਕੰਮ ਸ਼ੁਰੂ ਕਰਨਾ ਪਵੇਗਾ। ਪੁਰਾਣੀ ਕਾਂਗਰਸ ਵਿੱਚ ਹਾਰ ਤੋਂ ਬਾਅਦ ਆਗੂਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਸੀ ਤੇ ਉਨ੍ਹਾਂ ਨੂੰ ਕਈ ਵਾਰ ਹਟਾਇਆ ਵੀ ਜਾਂਦਾ ਸੀ।

ਪੰਜਾਬ ਬਾਰੇ ਉਨ੍ਹਾਂ ਆਖਿਆ ਕਿ ਮਈ 2021 ਤੱਕ ਉਨ੍ਹਾਂ ਦੀ ਪਾਰਟੀ ਜਿੱਤ ਰਹੀ ਸੀ ਪਰ ਉਸ ਤੋਂ ਬਾਅਦ ਬਦਲੇ ਹਾਲਾਤਾਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਹਰੀਸ਼ ਰਾਵਤ ਉਤਰਾਖੰਡ ਵਿੱਚ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੇ ਸਨ ਜਿਸ ਕਾਰਨ ਲੀਡਰਸ਼ਿਪ ਨੂੰ ਉਨ੍ਹਾਂ ਨੇ ਗੁੰਮਰਾਹ ਕੀਤਾ। ਪੰਜਾਬ ਵਿੱਚ ਕਾਂਗਰਸ ਦੀ ਹਾਰ ਬਾਰੇ ਉਨ੍ਹਾਂ ਨੇ ਆਖਿਆ ਕਿ ਇਸ ਦੀ ਸ਼ੁਰੂਆਤ ਮਲਿਕਾਰਜੁਨ ਖੜਗੇ ਕਮੇਟੀ ਬਣਾਉਣ ਤੋਂ ਹੋਈ ਸੀ ਅਤੇ ਇਸ ਨੂੰ ਅੰਜ਼ਾਮ ਤੱਕ ਹਰੀਸ਼ ਚੌਧਰੀ ਨੇ ਪਹੁੰਚਾਇਆ।

ਇਸ ਨਾਲ ਹੀ ਮਨੀਸ਼ ਤਿਵਾਰੀ ਨੇ ਇਸ ਇੰਟਰਵਿਊ 'ਚ ਆਖਿਆ ਹੈ ਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਪੰਜਾਬ ਵਿੱਚ ਕਾਂਗਰਸ ਹਾਲਾਤਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਸਲੀ ਹਾਲਾਤਾਂ ਤੋਂ ਜਾਣੂ ਨਹੀਂ ਕਰਵਾਇਆ।

ਮਨੀਸ਼ ਤਿਵਾਰੀ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣਾ ਗਲਤੀ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਵੀ ਇੱਕ ਗ਼ਲਤ ਫ਼ੈਸਲਾ ਸੀ।

ਇਹ ਪੁੱਛੇ ਜਾਣ 'ਤੇ ਕਿ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਚੁੱਕੇ ਹਨ ਤਾਂ ਉਨ੍ਹਾਂ ਨੇ ਆਖਿਆ ਕਿ ਤਿੰਨ ਮਹੀਨਿਆਂ ਵਿੱਚ ਨਵੀਂ ਰਾਜਨੀਤਿਕ ਪਾਰਟੀ ਬਣਾ ਕੇ ਕੋਈ ਵੀ ਚਮਤਕਾਰ ਨਹੀਂ ਕਰ ਸਕਦਾ।

ਤਿਵਾਰੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉੱਪਰ ਇਲਜ਼ਾਮ ਲਗਾਏ ਕਿ ਉਨ੍ਹਾਂ ਆਪਣੇ ਹਿੰਦੂ ਹੋਣ ਕਰਕੇ ਮੁੱਖ ਮੰਤਰੀ ਚਿਹਰਾ ਨਾ ਬਣਾਏ ਜਾਣ ਦਾ ਮੁੱਦਾ ਬਣਾਇਆ ਜੋ ਪੰਜਾਬ ਦੇ ਭਾਈਚਾਰੇ ਲਈ ਠੀਕ ਨਹੀਂ ਸੀ।

ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਹੋਈ ਹਾਰ ਤੋਂ ਬਾਅਦ ਇਹ ਗਾਂਧੀ ਪਰਿਵਾਰ ਨੂੰ ਪਿੱਛੇ ਹਟਣਾ ਚਾਹੀਦਾ ਹੈ ਇਸ ਬਾਰੇ ਉਨ੍ਹਾਂ ਆਖਿਆ ਕਿ ਉਹ ਸੋਨੀਆ ਗਾਂਧੀ ਦੀ ਇੱਜ਼ਤ ਕਰਦੇ ਹਨ ਪਰ ਪਾਰਟੀ ਵਿੱਚ ਵੱਡੇ ਪੱਧਰ 'ਤੇ ਬਦਲਾਅ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਸੰਸਦੀ ਬੋਰਡ ਅਤੇ ਵਰਕਿੰਗ ਕਮੇਟੀ ਵੀ ਸ਼ਾਮਿਲ ਹੈ।

ਮਨੀਸ਼ ਤਿਵਾਰੀ ਮੁਤਾਬਕ ਪੰਜਾਬ ਦੇ ਸੰਸਦ ਮੈਂਬਰਾਂ ਨੇ 16 ਮਾਰਚ ਨੂੰ ਸੋਨੀਆ ਗਾਂਧੀ ਨਾਲ ਬੈਠਕ ਵੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਟਿਕਟਾਂ ਦੀ ਗਲਤ ਵੰਡ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ।

ਪਾਰਟੀ ਦੇ ਜਥੇਬੰਦਕ ਢਾਂਚੇ ਅਤੇ ਚੋਣਾਂ ਬਾਰੇ ਉਨ੍ਹਾਂ ਨੇ ਆਖਿਆ ਕਿ ਕੀ ਇਹ ਪਾਰਦਰਸ਼ੀ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ।ਜੇਕਰ ਅਜਿਹਾ ਨਾ ਹੋਇਆ ਤਾਂ ਉਹ ਪਾਰਟੀ ਲਈ ਆਤਮਘਾਤੀ ਹੋਵੇਗਾ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਕਾਂਗਰਸ ਉੱਪਰ ਪਰਿਵਾਰਵਾਦ 'ਤੇ ਇਲਜ਼ਾਮ ਲਗਾਉਂਦੇ ਹਨ। ਇਸ ਬਾਰੇ ਪੁੱਛੇ ਜਾਣ 'ਤੇ ਤਿਵਾਰੀ ਨੇ ਆਖਿਆ ਕਿ ਉਹ 2002 ਤੋਂ ਲਗਾਤਾਰ ਚੋਣਾਂ ਜਿੱਤ ਰਹੇ ਹਨ ਪਰ ਕਾਂਗਰਸ ਨੂੰ ਮੋਦੀ ਜਾਂ ਭਾਜਪਾ ਨੇ ਕਮਜ਼ੋਰ ਨਹੀਂ ਕੀਤਾ।ਕਾਂਗਰਸ ਦੇ ਕਮਜ਼ੋਰ ਹੋਣ ਦਾ ਕਾਰਨ ਅਸੀਂ ਆਪ ਹਾਂ। ਜੋ ਲੋਕ ਚੰਗੇ ਨਤੀਜੇ ਦੇਣ ਵਿੱਚ ਸਫ਼ਲ ਰਹੇ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

ਪਿਤਾ ਨਾਲ ਰਿਸ਼ਤਾ ਨਹੀਂ ਤਾਂ ਪਿਤਾ ਤੋਂ ਪੈਸੇ ਮੰਗਣ ਦਾ ਵੀ ਨਹੀਂ ਧੀ ਨੂੰ ਅਧਿਕਾਰ-ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਆਖਿਆ ਹੈ ਕਿ ਜੇਕਰ ਇੱਕ ਧੀ ਆਪਣੇ ਪਿਤਾ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਤਾਂ ਪਿਤਾ ਤੋਂ ਆਪਣੀ ਪੜ੍ਹਾਈ ਜਾਂ ਵਿਆਹ ਲਈ ਪੈਸੇ ਲੈਣ ਦਾ ਹੱਕ ਵੀ ਉਸ ਕੋਲ ਨਹੀਂ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਅਦਾਲਤ ਦੇ ਅੱਗੇ ਕਿਹਾ ਕਿ ਇਹ ਇੱਕ ਅਜਿਹਾ ਕੇਸ ਹੈ ਜਿਸ ਵਿੱਚ ਇੱਕ ਧੀ ਜਿਸ ਦੀ ਉਮਰ ਲਗਭਗ 20 ਸਾਲ ਹੈ ਅਤੇ ਆਪਣੇ ਪਿਤਾ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ।

ਖਬਰ ਮੁਤਾਬਕ ਲੜਕੀ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਹੈ ਅਤੇ ਹੁਣ ਇਹ ਲੜਕੀ ਆਪਣੀ ਪੜ੍ਹਾਈ ਲਈ ਆਪਣੇ ਪਿਤਾ ਤੋਂ ਪੈਸੇ ਦੀ ਮੰਗ ਕਰ ਰਹੀ ਸੀ।

ਸੁਪਰੀਮ ਕੋਰਟ ਦੇ ਬੈਂਚ ਜਿਸ ਦੀ ਅਗਵਾਈ ਜਸਟਿਸ ਸੰਜੇ ਕੌਲ ਕਰ ਰਹੇ ਸਨ ਮੁਤਾਬਕ, ਅਜਿਹਾ ਨਹੀਂ ਹੋ ਸਕਦਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਦੇ ਨਾਲ ਹੀ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਜੇਕਰ ਪਟੀਸ਼ਨਕਰਤਾ ਆਪਣੀ ਧੀ ਦੀ ਸਹਾਇਤਾ ਕਰਨਾ ਚਾਹੁੰਦਾ ਹੈ ਤੇ ਜੇਕਰ ਉਸ ਕੋਲ ਪੈਸੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ ਪਰ ਅਦਾਲਤ ਵੱਲੋਂ ਕਈ ਅਜਿਹੇ ਆਦੇਸ਼ ਨਹੀਂ ਹਨ।

'ਭਾਰਤ ਬਾਕੀ ਦੇਸ਼ਾਂ ਨਾਲੋਂ ਕੋਰੋਨਾਵਾਇਰਸ ਨੂੰ ਕਾਬੂ ਕਰਨ ਵਿੱਚ ਰਿਹਾ ਸਫਲ'

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਦੀ ਤੀਜੀ ਲਹਿਰ ਭਾਰਤ ਨੇ ਬਾਕੀ ਦੇਸ਼ਾਂ ਨਾਲੋਂ ਬਿਹਤਰ ਤਰੀਕੇ ਨਾਲ ਕਾਬੂ ਕੀਤੀ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਸਿਹਤ ਮੰਤਰੀ ਨੇ ਆਖਿਆ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਤੇਜ਼ੀ ਨਾਲ ਕੋਰੋਨਾਵਾਇਰਸ ਦੇ ਕੇਸ ਘੱਟ ਰਹੇ ਹਨ।

ਸਿਹਤ ਮੰਤਰੀ ਨੇ ਭਾਰਤ ਦੇ ਦਰਪੇਸ਼ ਆਈਆਂ ਚੁਣੌਤੀਆਂ ਬਾਰੇ ਵੀ ਦੱਸਿਆ।

ਉਨ੍ਹਾਂ ਮੁਤਾਬਕ ਟੀਕਾਕਰਨ,ਇਲਾਜ,ਇਕਾਂਤਵਾਸ ਦੇ ਪ੍ਰਬੰਧ ਕਾਰਨ ਭਾਰਤ ਵਿੱਚ ਇਹ ਲਹਿਰ ਘਾਤਕ ਨਹੀਂ।

ਭਾਰਤ ਸਰਕਾਰ ਮੁਤਾਬਕ ਪਿਛਲੇ ਸੱਤ ਹਫ਼ਤਿਆਂ ਵਿੱਚ ਕੋਰੋਨਾਵਾਇਰਸ ਦੇ ਕੇਸ 98.9% ਕੇਸਾਂ ਵਿੱਚ ਕਮੀ ਆਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)