You’re viewing a text-only version of this website that uses less data. View the main version of the website including all images and videos.
ਸਿੱਖਾਂ ਦੀ ਪੱਗ ਨਾਲ ਹਿਜਾਬ ਦੀ ਤੁਲਨਾ ਨਹੀਂ ਹੋ ਸਕਦੀ, ਇਸਲਾਮ ’ਚ ਹਿਜਾਬ ਲਾਜ਼ਮੀ ਨਹੀਂ – ਕੇਰਲ ਦੇ ਰਾਜਪਾਲ - ਪ੍ਰੈੱਸ ਰਿਵੀਊ
ਹਿਜਾਬ ਵਿਵਾਦ ਦਰਮਿਆਨ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਸਿੱਖਾਂ ਦੀ ਪੱਗ ਨਾਲ ਹਿਜਾਬ ਦੀ ਤੁਲਨਾ ਨਹੀਂ ਹੋ ਸਕਦੀ ਹੈ ਤੇ ਇਸਲਾਮ 'ਚ ਹਿਜਾਬ ਲਾਜ਼ਮੀ ਨਹੀਂ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸੂਬੇ ਦੇ ਰਾਜਪਾਲ ਨੇ ਅੱਗੇ ਕਿਹਾ ਕਿ ਹਿਜਾਬ ਵਿਵਾਦ ਮੁਸਲਿਮ ਕੁੜੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ''ਸਾਜ਼ਿਸ਼'' ਦਾ ਹਿੱਸਾ ਸੀ।
ਇਸ ਦੇ ਨਾਲ ਹੀ ਰਾਜਪਾਲ ਨੇ ਵਿਦਿਆਰਥੀਆਂ ਨੂੰ ਕਲਾਸ ਰੂਮ ਵਿੱਚ ਮੁੜਣ ਅਤੇ ਪੜ੍ਹਾਈ ਜਾਰੀ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ।
ਅਖ਼ਬਾਰ ਨੇ ਖ਼ਬਰ ਏਜੰਸੀ ਏਐੱਨਆਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਨ੍ਹਾਂ ਫ਼ੋਨ ਉੱਤੇ ਖ਼ਬਰ ਏਜੰਸੀ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ:
ਰਾਜਪਾਲ ਖ਼ਾਨ ਨੇ ਕਿਹਾ, ''ਹਿਜਾਬ ਇਸਲਾਮ ਦਾ ਹਿੱਸਾ ਨਹੀਂ ਹੈ। ਕੁਰਾਨ ਵਿੱਚ ਹਿਜਾਬ ਦਾ ਜ਼ਿਕਰ ਸੱਤ ਵਾਰੀ ਹੈ, ਪਰ ਇਹ ਔਰਤਾਂ ਦੇ ਡ੍ਰੈੱਸ ਕੋਡ ਨਾਲ ਜੁੜਿਆ ਨਹੀਂ ਹੈ। ਇਹ ਮੁਸਲਿਮ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ਸਾਜ਼ਿਸ਼ ਹੈ। ਹਿਜਾਬ ਵਿਵਾਦ ਮੁਸਲਿਮ ਕੁੜੀਆਂ ਦੀ ਪੜ੍ਹਾਈ ਨੂੰ ਰੋਕਣ ਦੀ ਸਾਜ਼ਿਸ਼ ਹੈ।''
''ਮੁਸਲਿਮ ਕੁੜੀਆਂ ਹੁਣ ਪੜ੍ਹ ਰਹੀਆਂ ਹਨ ਅਤੇ ਜੋ ਚਾਹੁੰਦੀਆਂ ਹਨ ਉਹ ਹਾਸਿਲ ਕਰ ਰਹੀਆਂ ਹਨ। ਮੈਂ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਕਲਾਸ ਰੂਮ ਵਿੱਚ ਮੁੜਣ ਅਤੇ ਪੜ੍ਹਾਈ ਕਰਨ।''
ਪੰਜਾਬ ਕਿਸਾਨ ਯੂਨੀਅਨ ਨੇ ਮਾਨਸਾ ਤੋਂ ਉਮੀਦਵਾਰ ਵਾਪਸ ਲਿਆ
ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਲਖੀਮਪੁਰ ਖੀਰੀ ਘਟਨਾ ਦੇ ਮੁਲਜ਼ਮ ਨੂੰ ਜ਼ਮਾਨਤ ਮਿਲਣ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੂਲਦੂ ਸਿੰਘ ਨੇ ਮਾਨਸਾ ਤੋਂ ਉਮੀਦਵਾਰ ਗੁਰਨਾਮ ਸਿੰਘ ਭਿੱਖੀ ਦਾ ਨਾਮ ਵਾਪਸ ਲਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਭਾਜਪਾ ਅਤੇ ਉਸ ਦੀ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦਾ ਸੂਬੇ ਵਿੱਚ ਬਾਈਕਾਟ ਕਰਨਗੇ।
ਪ੍ਰਧਾਨ ਰੂਲਦੂ ਸਿੰਘ ਮਾਨਸਾ ਨੇ ਕਿਹਾ, '' ਦੇਸ਼ ਵਿੱਚ ਸੰਵਿਧਾਨਕ ਵਿਵਸਥਾਵਾਂ ਪਿੱਛੇ ਰਹਿ ਗਈਆਂ ਹਨ ਅਤੇ ਸਾਰੀਆਂ ਸੰਸਥਾਵਾਂ ਕੇਂਦਰ ਦੁਆਰਾ ਚਲਾਈਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਲਖੀਮਪੁਰ ਖੀਰੀ ਕਾਂਡ ਵਿੱਚ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਜਿੱਥੇ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਸੀ।”
“SKM ਨੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਪਰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ, ਉਸ ਦੇ ਪੁੱਤਰ, ਜੋ ਕਿ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ, ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।”
“ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਦੂਜੇ ਪਾਸੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ।”
ਕ੍ਰਿਕਟ - ਆਈਪੀਐਲ ਲਈ ਕਰੋੜਾਂ ਦੀ ਬੋਲੀ, ਕਿਸ ਦਾ ਕੀ ਮੁੱਲ ਪਿਆ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਬੋਲੀ ਲੱਗੀ ਅਤੇ ਕਈ ਖਿਡਾਰੀ ਕਰੋੜਾਂ ਦੇ ਕਲੱਬ ਵਿੱਚ ਐਂਟਰ ਹੋ ਗਏ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦੀਪਕ ਚਾਹਰ ਅਤੇ ਇਸ਼ਾਨ ਕਿਸ਼ਨ ਦੀ ਕੀਮਤ ਮਹਿੰਦਰ ਸਿੰਘ ਧੋਨੀ ਅਤੇ ਜਸਪ੍ਰੀਤ ਬੁਮਰਾਹ ਤੋਂ ਵੱਧ ਲੱਗੀ।
ਚੇਨੰਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਜ਼ ਟੀਮਾਂ ਨੇ ਧੋਨੀ ਅਤੇ ਬੁਮਰਾਹ ਨੂੰ 12-12 ਕਰੋੜ ਵਿੱਚ ਖਰੀਦਿਆ। ਹਾਲਾਂਕਿ ਦੂਜੇ ਪਾਸੇ ਚੇੱਨਈ ਸੁਪਰ ਕਿੰਗਸ ਵੱਲੋਂ ਹੀ ਧੋਨੀ ਤੋਂ ਵੱਧ ਬੋਲੀ ਚਾਹਰ ਦੀ 14 ਕਰੋੜ ਵਿੱਚ ਲੱਗੀ।
ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਨੇ ਇਸ਼ਾਨ ਕਿਸ਼ਨ ਨੂੰ 15.25 ਕਰੋੜ ਵਿੱਚ ਖਰੀਦਿਆ।
ਰੋਇਲ ਚੈਲੇਂਜਰਜ਼ ਬੈਂਗਰੋਲਰ ਨੇ ਹਰਸ਼ਲ ਪਟੇਲ ਨੂੰ 10.75 ਕਰੋੜ ਵਿੱਚ ਆਪਣੀ ਟੀਮ ਵਿੱਚ ਲਿਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ: