You’re viewing a text-only version of this website that uses less data. View the main version of the website including all images and videos.
ਮੋਦੀ ਦੀ ਰੈਲੀ: ਭਾਜਪਾ ਦੇ ਮੁੱਖ ਮੰਤਰੀਆਂ ਨੇ ਚੰਨੀ ਉੱਪਰ ਕੀ ਇਲਜ਼ਾਮ ਲਗਾਏ - ਪ੍ਰੈੱਸ ਰਿਵੀਊ
ਜਦੋਂ ਸੁਪਰੀਮ ਕੋਰਟ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ ਦੀ ਜਾਂਚ ਦੇ ਸੰਬੰਧ ਵਿੱਚ ਸੁਣਵਾਈ ਕਰ ਰਿਹਾ ਸੀ ਤਾਂ ਭਾਜਪਾ ਦੇ ਛੇ ਮੁੱਖ ਮੰਤਰੀਆਂ ਨੇ ਕਾਂਗਰਸ ਉੱਪਰ ਇਸ ਢਿੱਲ ਲਈ ਇਲਜ਼ਾਮ ਲਗਾਏ ਤੇ ਇਸ ਨੂੰ ''ਸੋਚੀ-ਸਮਝੀ, ਚੰਗੀ ਤਰ੍ਹਾਂ ਨਿਭਾਈ ਗਈ ਸਾਜਿਸ਼'' ਕਰਾਰ ਦਿੱਤਾ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਘੱਟੋ-ਘੱਟ ਦੋ ਮੁੱਖ ਮੰਤਰੀਆਂ ਅਸਾਮ ਦੇ ਹੇਮੰਤ ਬਿਸਵਾ ਸ਼ਰਮਾ ਅਤੇ ਤ੍ਰਿਪੁਰਾ ਦੇ ਬਿਪਲਬ ਕੁਮਾਰ ਦੇਵ ਨੇ ਘਟਨਾ ਪਿੱਛੇ ''ਖ਼ਾਲਿਸਤਾਨੀ'' ਹੱਥ ਹੋਣ ਵੱਲ ਇਸ਼ਾਰਾ ਕੀਤਾ। ਅਸਾਮ ਦੇ ਮੁੱਖ ਮੰਤਰੀ ਨੇ ਪੀਐਮ ਨੂੰ ਮਾਰਨ ਦੀ ਸਾਜਿਸ਼ ਲਈ ਪੰਜਾਬ ਵਿੱਚ ਆਪਣੇ ਹਮਰੁਤਬਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਯੋਗੀ ਆਦਿੱਤਿਆਨਾਥ (ਯੂਪੀ), ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼) ਸ਼ਰਮਾ ਤੇ ਦੇਬ ਨੇ ਕਿਹਾ ਕਿ ਜਿਸ ਪੁਲ ਉੱਪਰ ਪ੍ਰਧਾਨ ਮੰਤਰੀ ਨੂੰ ਰੁਕਣਾ ਪਿਆ ਉਹ ''ਪਾਕਿਸਤਾਨ ਦੀ ਸਰਹੱਦ ਤੋਂ ਕੁਝ ਹੀ ਕਿੱਲੋਮੀਟਰ ਦੂਰ ਸੀ ਅਤੇ "ਡਰੋਨ, ਮਿਜ਼ਾਈਲਾਂ ਅਤੇ ਸਨਾਈਪਰਾਂ ਦੀ ਮਾਰ ਹੇਠ" ਸੀ।
ਇਹ ਵੀ ਪੜ੍ਹੋ:
ਭਾਰਤ ਵਿੱਚ ਕੋਰੋਨਾਵਾਇਰਸ: 'ਫ਼ਰਵਰੀ ਤੱਕ ਘਟਣਗੇ ਕੇਸ'
ਮਿਸ਼ੀਗਨ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨੀ ਭ੍ਰਮਰ ਮੁਖਰਜੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਓਮੀਕਰੋਨ ਤੇਜ਼ੀ ਨਾਲ ਫ਼ੈਲਦਾ ਜ਼ਰੂਰ ਹੈ ਪਰ ਲਗਦਾ ਹੈ ਕਿ ਇਸ ਦੀ ਲਹਿਰ ਉਨੀਂ ਲੰਬੀ ਨਹੀਂ ਹੋਵੇਗੀ ਜਿੰਨੀ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਸੀ ਅਤੇ ਜਲਦੀ ਮੱਠੀ ਪੈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਜਨਵਰੀ ਦੇ ਅਖ਼ੀਰ ਤੱਕ ਆਪਣੇ ਸਿਖਰ 'ਤੇ ਪਹੁੰਚਣਗੇ ਅਤੇ ਫ਼ਰਵਰੀ ਤੱਕ ਘਟਣੇ ਸ਼ੁਰੂ ਹੋ ਜਾਣਗੇ।
ਉਨ੍ਹਾਂ ਨੇ ਕਿਹਾ, ''ਅਸੀਂ ਦੇਖਿਆ ਦਿੱਲੀ, ਮਹਾਰਾਸ਼ਟਰ ਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਕੇਸ ਪਹਿਲਾਂ ਆਉਣੇ ਸ਼ੁਰੂ ਹੋਏ ਅਤੇ ਜਲਦੀ ਸਿਖਰ 'ਤੇ ਪਹੁੰਚੇ। ਆਉਣ ਵਾਲੇ ਸੱਤ ਤੋਂ ਦਸ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕੇਸਾਂ ਦੇ ਗਰਾਫ਼ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ।''
ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰਾਂ ਦਾ ਐਲਾਨ
ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸਿਆਸੀ ਮੁਹਾਜ ਸੰਯੁਕਤ ਸਮਾਜ ਮੋਰਚੇ ਵੱਲੋਂ ਬੁੱਧਵਾਰ ਨੂੰ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਲ ਕਰ ਦਿੱਤਾ ਗਿਆ।
ਹਿੰਦੁਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਹ ਉਮੀਦਵਾਰ ਹਨ- ਪ੍ਰੇਮ ਸਿੰਘ ਭੰਗੂ (ਘਨੌਰ) ਹਰਜਿੰਦਰ ਸਿੰਘ ਟਾਂਡਾ (ਖਡੂਰ ਸਾਹਿਬ), ਰਵਨੀਤ ਸਿੰਘ ਬਰਾੜ (ਮੋਹਾਲੀ), ਡਾ. ਸੁਖਮਨਦੀਪ ਸਿੰਘ ਢਿੱਲੋਂ (ਤਰਨ ਤਾਰਨ), ਰਾਜੇਸ਼ ਕੁਮਾਰ (ਕਰਤਾਰਪੁਰ), ਰਮਨਦੀਪ ਸਿੰਘ (ਜੈਤੋ), ਅਜੇ ਕੁਮਾਰ (ਫਿਲੌਰ), ਬਲਰਾਜ ਸਿੰਘ ਠਾਕੁਰ (ਕਾਦੀਆਂ) ਅਤੇ ਨਵਦੀਪ ਸਿੰਘ ਸੰਘਾ (ਮੋਗਾ)।
ਸੰਯੁਕਤ ਸਮਾਜ ਮੋਰਚੇ ਵੱਲੋਂ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲਾਂ ਹੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਚੁੱਕਿਆ ਹੈ। ਉਹ ਸਮਰਾਲਾ ਤੋਂ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਹੋਣਗੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: