You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਓਮੀਕਰੋਨ : ਪੰਜਾਬ , ਚੰਡੀਗੜ੍ਹ ਤੇ ਹਰਿਆਣਾ ਸਣੇ ਕਿੱਥੇ ਕੀ ਲੱਗੀਆਂ ਨਵੀਆਂ ਪਾਬੰਦੀਆਂ -ਪ੍ਰੈਸ ਰੀਵਿਊ
ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਰਕੇ ਨਵੇਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਅਤੇ ਦੁਨੀਆਂ ਦੇ ਕਈ ਦੇਸ਼ਾਂ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਪਿਛਲੇ ਚੌਵੀ ਘੰਟਿਆਂ ਵਿੱਚ ਭਾਰਤ ਵਿੱਚ 27 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।
'ਫੰਡਾਂ ਦਾ ਘੱਟ ਹੋ ਰਿਹਾ ਹੈ ਇਸਤੇਮਾਲ'
ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਦੇ ਹੋਏ ਆਖਿਆ ਕਿ ਕੇਸਾਂ ਵਿੱਚ ਲਗਾਤਾਰ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 23 ਹਜ਼ਾਰ ਕਰੋੜ ਦੇ ਐਮਰਜੈਂਸੀ ਫੰਡ ਦਾ ਕੇਵਲ 17 ਫ਼ੀਸਦ ਹੀ ਵਰਤਿਆ ਗਿਆ ਹੈ।
ਇਹ ਵੀ ਪੜ੍ਹੋ:
ਪਿਛਲੇ ਇੱਕ ਹਫ਼ਤੇ ਵਿੱਚ ਕਰਨਾਟਕ ਵਿਚ 241 ਫ਼ੀਸਦ ਕੇਸਾਂ ਵਿਚ ਵਾਧਾ ਹੋਇਆ ਹੈ ਅਤੇ ਮੁੰਬਈ ਵਿਚ ਆਏ 8000 ਨਵੇਂ ਕੇਸਾਂ ਕਾਰਨ ਕਈ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ ਤੇ ਕੰਟੇਨਮੈਂਟ ਜ਼ੋਨ ਵਧੇ ਹਨ।
ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ ਐੱਸ ਸਿੰਘ ਦਿਓ ਵੀ ਪਾਜ਼ੇਟਿਵ ਪਾਏ ਗਏ ਹਨ।
ਚੰਡੀਗੜ੍ਹ ਤੇ ਹਰਿਆਣਾ ਵਿਚ ਪਾਬੰਦੀਆਂ ਸਖ਼ਤ
ਚੰਡੀਗੜ੍ਹ ਪ੍ਰਸਾਸ਼ਨ ਨੇ ਕੋਰੋਨਾ ਕੇਸ ਵਧਣ ਕਾਰਨ ਮੁੜ ਤੋਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।
ਸ਼ਹਿਰ ਵਿਚ ਰੈਸਟੋਰੈਂਟ, ਕੈਫੇ਼, ਕੌਫ਼ੀ ਦੁਕਾਨਾਂ, ਮੈਰਿਜ ਪੈਲੇਸ ਅਤੇ ਬੈਕੁੰਟ ਹਾਲਤ ਹੁਣ ਸਿਰਫ਼ 50 ਫ਼ੀਸਦੀ ਸਮਰੱਥਾ ਨਾਲ ਹੀ ਖੁੱਲ੍ਹਗੇ।
ਇਸ ਤੋ ਇਲਾਵਾ ਉਨ੍ਹਾਂ ਵਿਅਕਤੀਆਂ ਨੂੰ ਹੀ ਜਨਤਕ ਥਾਵਾਂ ਉੱਤੇ ਬੈਠਣ ਜਾ ਵਿਚਰਨ ਦੀ ਆਗਿਆ ਹੋਵੇਗੀ ਜੇਕਰ ਉਸ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ।
ਉੱਧਰ ਹਰਿਆਣਾ ਵਿਚ ਵੀ ਵੈਕਸੀਨੇਟਿਡ ਵਿਅਕਤੀ ਨੂੰ ਹੀ ਜਨਤਕ ਥਾਵਾਂ ਉੱਤੇ ਜਾਣ ਦੀ ਆਗਿਆ ਹੈ। ਸਰਕਾਰ ਨੇ ਸੂਬੇ ਵਿਚ ਓਮੀਕਰੋਨ ਕੇਸ ਆਉਣ ਕਾਰਨ 12 ਜਨਵਰੀ ਤੱਕ ਸਕੂਲ ਕਾਲਜ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਭਾਵੇਂ ਕਿ ਅਧਿਆਪਕਾਂ ਨੂੰ ਔਨਲਾਇਨ ਕਲਾਸ ਲੈਣ ਲਈ ਅਦਾਰਿਆਂ ਵਿਚ ਆਉਣ ਪਵੇਗਾ।
ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਨਿਯਮ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
ਚਰਨਜੀਤ ਚੰਨੀ ਨੇ ਦਿੱਤੀ ਤਿਆਰੀ ਬਾਰੇ ਸੋਨੀਆ ਗਾਂਧੀ ਨੂੰ ਜਾਣਕਾਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚ ਮਹਾਂਮਾਰੀ ਨੂੰ ਲੈ ਕੇ ਪੂਰੀ ਤਿਆਰੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖਬਰ ਮੁਤਾਬਕ ਸੋਨੀਆ ਗਾਂਧੀ ਵੱਲੋਂ ਮੁੱਖ ਮੰਤਰੀ ਨੂੰ ਫੋਨ ਕਰ ਕੇ ਆਖਿਆ ਗਿਆ ਸੀ ਕਿ ਮਹਾਮਾਰੀ ਨੂੰ ਲੈ ਕੇ ਸੂਬੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੰਜਾਬ ਵਿੱਚ 417 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ ਤਿੰਨ ਮੌਤਾਂ ਹੋਈਆਂ ਹਨ।
ਮੁੱਖ ਮੰਤਰੀ ਮੁਤਾਬਕ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਆਖਿਆ ਹੈ ਕਿ ਹਰ ਰੋਜ਼ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਜਾਣਕਾਰੀ ਲਈ ਜਾਵੇ।
15-18 ਸਾਲਾਂ ਦੇ ਨੌਜਵਾਨਾਂ ਦਾ ਅੱਜ ਤੋਂ ਟੀਕਾਕਰਨ ਸ਼ੁਰੂ
ਭਾਰਤ ਸਰਕਾਰ ਵੱਲੋਂ ਸੋਮਵਾਰ ਤੋਂ ਪੰਦਰਾਂ ਤੋਂ ਅਠਾਰਾਂ ਸਾਲ ਦੇ ਨੌਜਵਾਨਾਂ ਲਈ ਕੋਵੈਕਸੀਨ ਟੀਕਾ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਐਤਵਾਰ ਤਕ ਲਗਪਗ 6.7 ਲੱਖ ਰਜਿਸਟ੍ਰੇਸ਼ਨ ਹੋ ਚੁੱਕੇ ਹਨ।
ਪਹਿਲੀ ਅਤੇ ਦੂਸਰੀ ਖ਼ੁਰਾਕ ਵਿੱਚ 28 ਦਿਨਾਂ ਦਾ ਫਰਕ ਹੋਵੇਗਾ। ਭਾਰਤ ਵਿੱਚ ਹੁਣ ਤੱਕ ਕੁੱਲ 145.7 ਕਰੋੜ ਟੀਕੇ ਲੱਗ ਚੁੱਕੇ ਹਨ।
ਦੁਨੀਆਂ ਭਰ ਵਿੱਚ ਚਾਰ ਹਜ਼ਾਰ ਤੋਂ ਵੱਧ ਉਡਾਣਾਂ ਹੋਈਆਂ ਰੱਦ
ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਮੁਤਾਬਕ 2022 ਵਿੱਚ ਹੁਣ ਤੱਕ ਚਾਰ ਹਜ਼ਾਰ ਤੋਂ ਵੱਧ ਉਡਾਣਾਂ ਦੁਨੀਆਂ ਭਰ ਵਿਚ ਰੱਦ ਹੋ ਚੁੱਕੀਆਂ ਹਨ। 11ਹਜ਼ਾਰ ਤੋਂ ਵੱਧ ਉਡਾਣਾਂ ਨੂੰ ਦੇਰੀ ਨਾਲ ਚਲਾਇਆ ਗਿਆ ਹੈ।
ਨਵੇਂ ਸਾਲ ਅਤੇ ਕ੍ਰਿਸਮਿਸ ਮੌਕੇ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ ਪਰ ਕੋਰੋਨਾਵਾਇਰਸ ਦੇ ਪ੍ਰਭਾਵ ਕਾਰਨ ਹੁਣ ਇਸ ਵਿੱਚ ਕਮੀ ਹੈ।
ਫਰਾਂਸ ਵੱਲੋਂ ਅਮਰੀਕਾ ਨੂੰ ਰੈੱਡ ਲਿਸਟ ਵਿਚ ਪਾਇਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਦੇ ਟੀਕਾਕਰਨ ਨਹੀਂ ਹੋਇਆ ਉਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣਾ ਪਵੇਗਾ।
ਇਸ ਦੇ ਨਾਲ ਹੀ ਇਜ਼ਰਾਇਲ ਵੱਲੋਂ ਸੱਠ ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਮੈਡੀਕਲ ਸਟਾਫ਼ ਨੂੰ ਕੋਰੋਨਾਵਾਇਰਸ ਖ਼ਿਲਾਫ਼ ਚੌਥੀ ਡੋਜ਼ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਦੇਸ਼ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਐਤਵਾਰ ਨੂੰ ਕੀਤਾ।
ਅਮਰੀਕਾ ਦੇ ਰੱਖਿਆ ਸਕੱਤਰ ਵੀ ਹੋਏ ਪੌਜ਼ੇਟਿਵ
ਅਮਰੀਕਾ ਦੇ ਰੱਖਿਆ ਸਕੱਤਰ ਲਲੌਏਡ ਆਸਟਿਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਉਨ੍ਹਾਂ ਮੁਤਾਬਕ ਕੋਰੋਨਾ ਵਾਇਰਸ ਖ਼ਿਲਾਫ਼ ਟੀਕੇ ਦੇ ਦੋਹੇ ਖੁਰਾਕ ਅਤੇ ਬੂਸਟਰ ਡੋਜ਼ ਦੇ ਬਾਵਜੂਦ ਉਹ ਪ੍ਰਭਾਵਿਤ ਹੋਏ ਹਨ ਪਰ ਟੀਕਾਕਰਨ ਕਰਕੇ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: