ਕਿਸਾਨ ਅੰਦੋਲਨ: ਰਾਹੁਲ ਗਾਂਧੀ ਨੇ ਕਿਸਾਨਾਂ ਲਈ ਮੁਆਵਜ਼ੇ ਬਾਰੇ ਸਰਕਾਰ ਦੇ ਜਵਾਬ 'ਤੇ ਕੀ ਕਿਹਾ- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਕਾਂਗਰਸੀ ਆਗੂ ਅਤੇ ਸਾਂਸਦ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਸੂਚੀ ਦਿਖਾਈ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਰੱਖੀ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਰਾਹੁਲ ਗਾਂਧੀ ਨੇ ਇਸ ਵਿਸ਼ੇ ਤੇ ਅਡਜਰਨਮੈਂਟ ਮੋਸ਼ਨ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫ਼ਲ ਰਹੇ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਕਿਸਾਨਾਂ ਦੀ ਸੂਚੀ ਲੋਕ ਸਭਾ ਵਿੱਚ ਰੱਖੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁਆਵਜ਼ੇ ਦਿੱਤੇ ਹਨ।
ਗਾਂਧੀ ਨੇ ਲੋਕ ਸਭਾ ਵਿੱਚ ਕਿਹਾ, "ਕਿਸਾਨ ਅੰਦੋਲਨ ਦੌਰਾਨ ਕੋਈ 700 ਕਿਸਾਨਾਂ ਦੀ ਮੌਤ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਮਾਫ਼ੀ ਮੰਗੀ ਹੈ ਅਤੇ ਆਪਣੀ ਗ਼ਲਤੀ ਮੰਨੀ ਹੈ।"
"30 ਨਵੰਬਰ ਨੂੰ ਖੇਤੀਬਾੜੀ ਮੰਤਰੀ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ—ਕਿਸਾਨ ਅੰਦੋਲਨ ਵਿੱਚ ਕਿੰਨੇ ਕਿਸਾਨਾਂ ਦੀ ਮੌਤ ਹੋਈ? ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਡੇਟਾ ਨਹੀਂ ਹੈ।"
"ਪੰਜਾਬ ਸਰਕਾਰ ਨੇ 400 ਤੋਂ ਜ਼ਿਆਦਾ ਕਿਸਾਨਾਂ ਨੂੰ ਪੰਜ ਲੱਖ ਰੁਪਏ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਹੈ। ਇਨ੍ਹਾਂ 400 ਕਿਸਾਨਾਂ ਵਿੱਚੋਂ 150 ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਮੇਰੇ ਕੋਲ ਹਰਿਆਣਾ ਤੋਂ ਵੀ 70 ਕਿਸਾਨਾਂ ਦੀ ਸੂਚੀ ਹੈ।''
ਰਾਹੁਲ ਗਾਂਧੀ ਨੇ ਆਪਣੇ ਸਵਾਲਾਂ ਦੇ ਸਰਕਾਰ ਵੱਲ਼ੋਂ ਆਏ ਜਵਾਬਾਂ ਦੀ ਕਾਪੀ ਟਵਿੱਟਰ ਉੱਪਰ ਸਾਂਝੀ ਕਰਦਿਆਂ ਲਿਖਿਆ, ਖੇਤੀ ਬੇਇਨਸਾਫ਼ੀ ਬਾਰੇ ਮੈਂ ਸੰਸਦ ਵਿੱਚ ਸਵਾਲ ਕੀਤੇ-
- ਕੀ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ
- ਕੀ ਸਰਕਾਰ ਐਮਐਸਪੀ ਬਾਰੇ ਵਿਚਾਰ ਕਰ ਰਹੀ ਹੈ
- ਕੋਵਿਡ ਦਾ ਕਿਸਨਾਂ ਉੱਪਰ ਕੀ ਅਸਰ ਪਿਆ
ਪਹਿਲੇ ਦੋ ਸਵਾਲ ਉਹ ਖਾ ਗਏ ਅਤੇ ਤੀਜੇ ਦਾ ਜਵਾਬ ਦਿੱਤਾ ਹੈ- ਮਹਾਮਾਰੀ ਵਿੱਚ ਖੇਤੀ ਸਹੀ ਤਰੀਕੇ ਨਾਲ ਚੱਲਦੀ ਰਹੀ! ਕੀ ਮਜ਼ਾਕ ਹੈ?''
ਰਾਹੁਲ ਗਾਂਧੀ ਨੇ ਲਿਖਿਆ, "ਸੱਤਿਆਗ੍ਰਹੀ ਕਿਸਾਨਾਂ ਦੇ ਨਾਮ 'ਤੇ ਮੁਆਵਜ਼ਾ ਨਾ ਦੇਣਾ, ਨੌਕਰੀ ਨਾ ਦੇਣਾ ਅਤੇ ਅੰਨਦਾਤਿਆਂ ਦੇ ਖ਼ਿਲਾਫ਼ ਪੁਲਿਸ ਕੇਸ ਵਾਪਸ ਨਾ ਲੈਣਾ ਬਹੁਤ ਵੱਡੀਆਂ ਗ਼ਲਤੀਆਂ ਹੋਣਗੀਆਂ। ਆਖ਼ਰ ਪ੍ਰਧਾਨ ਮੰਤਰੀ ਕਿੰਨੀ ਵਾਰ ਮਾਫ਼ੀ ਮੰਗਣਗੇ?''
ਇਹ ਵੀ ਪੜ੍ਹੋ:-
ਨਾਗਾਲੈਂਡ ਵਿੱਚ ਉੱਠੀ ਇਹ ਮੰਗ

ਤਸਵੀਰ ਸਰੋਤ, Getty Images
ਨਾਗਾਲੈਂਡ ਕੈਬਨਿਟ ਨੇ ਆਪਣੀ ਬੈਠਕ ਵਿੱਚ ਕੇਂਦਰ ਸਰਕਾਰ ਨੂੰ ਆਰਮਡ ਫ਼ੋਰਸਜ਼ ਸਪੈਸ਼ਲ ਪਾਵਰਜ਼ ਐਕਟ ਵਾਪਸ ਲੈਣ ਦੀ ਮੰਗ ਲਈ ਲਿਖਣ ਦਾ ਫ਼ੈਸਲਾ ਲਿਆ ਹੈ।
ਉੱਥੇ ਹੀ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਤਣਾਅ ਹੈ ਪਰ ਸਥਿਤੀ ਸ਼ਾਂਤ ਹੈ। ਸੂਬਾ ਸਰਕਾਰ ਨੇ ਘਟਨਾ ਦੇ ਵਿਰੋਧ ਵਜੋਂ ਜਾਰੀ ਹੌਰਨਬਿਲ ਉਤਸਵ ਨੂੰ ਰੋਕਣ ਦਾ ਫ਼ੈਸਲਾ ਵੀ ਲਿਆ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਘਟਨਾ ਵਾਲੇ ਦਿਨ ਫ਼ੌਜੀ ਆਪ੍ਰੇਸ਼ਨ ਦੌਰਾਨ ਬਚੇ 23 ਸਾਲਾ ਸ਼ੀਵੈਂਗ ਦਿਬਰੂਗੜ੍ਹ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹਨ।
ਸ਼ਨਿੱਚਰਵਾਰ ਦੀ ਫ਼ੌਜੀ ਕਾਰਵਾਈ ਦੌਰਾਨ ਉਨ੍ਹਾਂ ਦੀ ਕੂਹਣੀ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਸਨ।
ਸੋਮਵਾਰ ਨੂੰ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ''ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ'' ਪਰ ਜਦੋਂ ਉਸ ਨੇ ''ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਮਾਰੀ ਗਈ''।
ਹਾਲਾਂਕਿ ਸ਼ੀਵਿੰਗ ਨੇ ਕਿਹਾ, ''ਸਾਨੂੰ ਰੁਕਣ ਦਾ ਇਸ਼ਾਰਾ ਨਹੀਂ ਕੀਤਾ ਗਿਆ, ਉਨ੍ਹਾਂ ਨੇ ਸਾਡੇ ਸਿੱਧੀ ਗੋਲ਼ੀ ਮਾਰੀ। ਅਸੀਂ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ...ਅਸੀਂ ਤਾਂ ਸਿਰਫ਼ ਵਾਹਨ ਵਿੱਚ ਸੀ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਵਿੱਚ ਗੈਰ-ਬਰਾਬਰੀ ਸਿਖਰਾਂ 'ਤੇ, 10% ਲੋਕਾਂ ਕੋਲ 57% ਦੌਲਤ

ਵਿਸ਼ਵ ਗੈਰ-ਬਰਾਰਬੀ ਰਿਪੋਰਟ ਮੁਤਾਬਕ ਭਾਰਤ ਇੱਕ ਗ਼ਰੀਬ ਦੇਸ਼ ਹੈ ਜਿੱਥੇ ਦੇਸ਼ ਦੀ ਆਮਦਨੀ ਦਾ 57 ਫ਼ੀਸਦੀ ਹਿੱਸਾ ਸਿਰਫ਼ 22 ਫ਼ੀਸਦੀ ਅਮੀਰਾਂ ਕੋਲ ਹੈ ਜਦਕਿ ਬਾਕੀ 50 ਫ਼ੀਸਦੀ ਅਬਾਦੀ ਕੋਲ ਮਹਿਜ਼ 13 ਫ਼ੀਸਦੀ ਹੈ।
ਦਿਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਦੌਰਾਨ ਜੋ ਵਿਸ਼ਵੀ ਆਮਦਨ ਵਿੱਚ ਕਮੀ ਆਈ ਹੈ ਉਸ ਵਿੱਚੋਂ ਅੱਧੀ ਅਮੀਰ ਦੇਸ਼ਾਂ ਵਿੱਚ ਹੈ ਜਦ ਕਿ ਅੱਧੀ ਘੱਟ-ਆਮਦਨੀ ਵਾਲੇ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੈ।
ਇਸ ਲਈ ਮੁਢਲੇ ਤੌਰ 'ਤੇ ਦੱਖਣ ਅਤੇ ਦੱਖਣ ਪੂਰਬੀ ਦੇਸ਼ਾਂ ਨੂੰ ਅਤੇ ਸਟੀਕ ਰੂਪ ਵਿੱਚ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












