ਫਰੀਦਕੋਟ ਵਿਚ ਜੰਗਲ ਨੂੰ ਮੁੜ ਸੁਰਜੀਤ ਕਰਨ ਵਾਲੇ ਨੌਜਵਾਨਾਂ ਦੀ ਪ੍ਰੇਣਨਾਦਾਇਕ ਕਹਾਣੀ

ਵੀਡੀਓ ਕੈਪਸ਼ਨ, ਫਰੀਦਕੋਟ ਦੇ ਪੰਜਾਬੀਆਂ ਨੇ ਉੱਜੜੇ ਜੰਗਲ ਨੂੰ ਇੰਝ ਆਬਾਦ ਕੀਤਾ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਫ਼ਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਜੰਗਲਾਂ ਨੂੰ ਮੁੜ ਸਥਾਪਤ ਕਰਨ ਨੂੰ ਲੈ ਕੇ ਚਰਚਾ ਵਿੱਚ ਹਨ।

ਗੁਰਪ੍ਰੀਤ ਸਿੰਘ ਨੇ ਆਪਣੇ ਕੁਝ ਸਾਥੀ ਨੌਜਵਾਨਾਂ ਨਾਲ ਸਾਲ 2008 ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਨੇ ਆਪਣੇ ਇੱਕ ਦੋਸਤ ਨਾਲ ਮਸ਼ਵਰਾ ਕੀਤਾ ਕਿ ਮਨੁੱਖੀ ਸਿਹਤ ਨੂੰ ਬਚਾਉਣ ਲਈ ਦਰਖਤਾਂ ਦਾ ਹੋਣਾ ਜ਼ਰੂਰੀ ਹੈ।

ਉਹ ਕਹਿੰਦੇ ਹਨ, "ਪਹਿਲਾਂ ਤਾਂ ਅਸੀਂ 5-7 ਜਣੇ ਹੀ ਸਾਂ ਪਰ ਬਾਅਦ ਵਿੱਚ ਕਾਫ਼ਲਾ ਵੱਡਾ ਹੁੰਦਾ ਗਿਆ ਅਤੇ ਹੁਣ ਇਸ ਟੀਮ ਦੇ 50 ਮੈਂਬਰ ਹਨ। ਦਰਖਤਾਂ ਦੀ ਧੜਾਧੜ ਕਟਾਈ ਹੋ ਰਹੀ ਸੀ ਜਿਸ ਨੇ ਸਾਡੇ ਮਨਾਂ ਅੰਦਰ ਚਿੰਤਾ ਪੈਦਾ ਕਰ ਦਿੱਤੀ ਸੀ।"

ਇਨ੍ਹਾਂ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਬੀੜ ਸੁਸਾਇਟੀ ਨਾਂ ਦੀ ਇੱਕ ਸੰਸਥਾ ਦਾ ਗਠਨ ਕੀਤਾ।

ਅਸਲ ਵਿੱਚ ਬੀੜ ਸੁਸਾਇਟੀ ਦਾ ਪੂਰਾ ਅਰਥ 'ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਸ ਸੁਸਾਇਟੀ'।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਘੁਗਿਆਣਾ ਬੀੜ ਦੇ ਜੰਗਲਾਂ ਵਿੱਚ ਪੌਦੇ ਲਾਉਣ ਦੀ ਮੁਹਿੰਮ ਵਿੱਢੀ ਸੀ।

"ਪਹਿਲੇ ਸਮੇਂ ਵਿੱਚ ਇਸ ਜਗ੍ਹਾ ਉੱਪਰ ਸੱਤ ਹਜਾਰ ਏਕੜ ਜ਼ਮੀਨ ਵਿੱਚ ਵੱਡਾ ਜੰਗਲ ਸੀ ਪਰ ਸਮੇਂ ਦੇ ਨਾਲ-ਨਾਲ ਇੱਥੇ ਰੁੱਖਾਂ ਦੀ ਗਿਣਤੀ ਘਟਦੀ ਗਈ।"

ਉਹ ਕਹਿੰਦੇ ਹਨ, "ਮੁੱਢਲੇ ਪੜਾਅ ਵਿਚ ਸਾਡੀ ਟੀਮ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਰਖਤਾਂ ਦੀ ਅਣਹੋਂਦ ਕਾਰਨ ਜੰਗਲਾਂ ਦੀ ਜ਼ਮੀਨ ਸਖ਼ਤ ਹੋ ਚੁੱਕੀ ਸੀ। ਪੌਦੇ ਲਾਉਣ ਲਈ ਹੱਥਾਂ ਨਾਲ ਟੋਏ ਪੁੱਟਣਾ ਨਾ-ਮੁਮਕਿਨ ਸੀ।"

ਇਹ ਵੀ ਪੜ੍ਹੋ:

"ਫਿਰ ਅਸੀਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਅਤੇ ਪਹਿਲੇ ਹੱਲੇ ਹੀ ਅਸੀਂ 10 ਹਜ਼ਾਰ ਪੌਦੇ ਲਾਉਣ ਦਾ ਟੀਚਾ ਮਿੱਥਿਆ। ਬਸ ਫਿਰ ਕੀ ਸੀ, ਅਸੀਂ ਅੱਗੇ ਵਧਦੇ ਗਏ, ਦਰਖਤ ਵੱਡੇ ਹੁੰਦੇ ਗਏ ਤੇ ਸਾਨੂੰ ਖ਼ੁਸ਼ੀ ਮਿਲਦੀ ਗਈ।"

ਫਰੀਦਕੋਟ

ਤਸਵੀਰ ਸਰੋਤ, BBC/Surinder Maan

ਬੀੜ ਸੁਸਾਇਟੀ ਦੀ ਟੀਮ ਜੰਗਲ ਲਗਾਉਣ ਤੋਂ ਇਲਾਵਾ ਆਯੁਰਵੈਦਿਕ ਪੌਦਿਆਂ ਵਾਲੇ ਹਰਬਲ ਗਾਰਡਨ ਵੀ ਲਗਾ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਟੀਮ ਦੇ ਨੌਜਵਾਨਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਜੰਡਵਾਲਾ, ਲੁਹਾਮ, ਕੱਬਰਵੱਛਾ, ਕੋਟ ਕਰੋੜ ਖੁਰਦ ਅਤੇ ਕੋਟਲਾ ਵਿੱਚ ਹਰਬਲ ਗਾਰਡਨ ਲਗਾਏ ਗਏ ਹਨ।

ਬੀੜ ਸੁਸਾਇਟੀ ਦਾ ਰਿਕਾਰਡ ਦੱਸਦਾ ਹੈ ਕਿ ਸੁਸਾਇਟੀ ਵੱਲੋਂ ਪੰਜਾਬ ਭਰ ਵਿਚ 2 ਲੱਖ ਪੌਦੇ ਲਗਾਏ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਲੱਖ 47 ਹਜ਼ਾਰ ਪੌਦੇ ਪੂਰੀ ਤਰ੍ਹਾਂ ਨਾਲ ਦਰਖ਼ਤ ਬਣ ਚੁੱਕੇ ਹਨ।

ਫਰੀਦਕੋਟ

ਤਸਵੀਰ ਸਰੋਤ, BBC/Surinder Maan

ਇਸੇ ਤਰ੍ਹਾਂ ਸੁਸਾਇਟੀ ਵੱਲੋਂ 80 ਹਰਬਲ ਗਾਰਡਨ ਲਗਾਏ ਗਏ ਸਨ, ਜਿਨ੍ਹਾਂ ਵਿੱਚੋਂ ਪੰਜਾਹ ਪੂਰੀ ਸਫ਼ਲਤਾ ਨਾਲ ਚੱਲ ਰਹੇ ਹਨ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਹਰਬਲ ਗਾਰਡਨ ਵਿਚ ਆਯੁਰਵੈਦਿਕ ਦਵਾਈਆਂ ਵਿੱਚ ਪ੍ਰਯੋਗ ਹੋਣ ਵਾਲੇ ਪੌਦੇ ਹਨ।

ਬੀੜ ਸੁਸਾਇਟੀ ਪਹਿਲਾਂ ਸਿਰਫ਼ ਪੰਜਾਬ ਵਿੱਚ ਹੀ ਕੰਮ ਕਰਦੀ ਸੀ ਅਤੇ ਹੁਣ ਇਸ ਦੀਆਂ ਦੋ ਸ਼ਾਖਾਵਾਂ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਸਥਾਪਤ ਕੀਤੀਆਂ ਗਈਆਂ ਹਨ।

ਸੁਸਾਇਟੀ ਦੇ ਵਲੰਟੀਅਰਾਂ ਦੀ ਮਿਹਨਤ ਸਦਕਾ ਫ਼ਰੀਦਕੋਟ ਸ਼ਹਿਰ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦਰਖਤਾਂ ਨਾਲ ਜਰਖੇਜ਼ ਹਨ।

ਇਸ ਤੋਂ ਇਲਾਵਾ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾਂਦਾ ਨੈਸ਼ਨਲ ਹਾਈਵੇਅ ਦੇ ਕਿਨਾਰੇ ਦਰਖਤਾਂ ਨਾਲ ਭਰੇ ਹਨ।

ਬੌਟਨੀ ਵਿੱਚ ਪੀਐੱਚ ਡੀ ਕਰਨ ਵਾਲੇ ਪ੍ਰੋਫ਼ੈਸਰ ਨਿਤਨੇਮ ਸਿੰਘ ਕਹਿੰਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਜੰਗਲ ਹੇਠ ਰਕਬਾ ਬਹੁਤ ਘੱਟ ਹੈ।

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੇ ਹੁਣ ਵੀ ਸਮਾਂ ਨਾ ਸੰਭਾਲਿਆ ਗਿਆ ਤਾਂ ਪੰਜਾਬ ਦਾ ਵਾਤਾਵਰਨ ਵਧੇਰੇ ਗੰਧਲਾ ਹੋ ਜਾਵੇਗਾ।

ਨਿਤਨੇਮ ਕਹਿੰਦੇ ਹਨ, "ਮੈਂ ਬੀੜ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਜੰਗਲਾਂ ਅਤੇ ਹਰਬਲ ਗਾਰਡਨ ਦੇਖੇ ਹਨ ਅਤੇ ਇਹ ਬਹੁਤ ਹੀ ਚੰਗਾ ਉਪਰਾਲਾ ਹੈ। ਮੈਂ ਸਮਝਦਾ ਹਾਂ ਕਿ ਇਕੱਲੀ ਬੀੜ ਸੋਸਾਇਟੀ ਹੀ ਨਹੀਂ ਸਗੋਂ ਹਰ ਪਿੰਡ ਵਿੱਚ ਅਜਿਹੀ ਸੁਸਾਇਟੀ ਬਣਾ ਕੇ ਨੌਜਵਾਨਾਂ ਨੂੰ ਵਾਤਾਵਰਨ ਨੂੰ ਸਾਫ ਰੱਖਣ ਲਈ ਅੱਗੇ ਆਉਣਾ ਪਵੇਗਾ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)