ਰਫ਼ਾਲ ਸਮਝੌਤਾ : 5 ਸਵਾਲ ਜਿਨ੍ਹਾਂ ਦੇ ਮੋਦੀ ਸਰਕਾਰ ਨੂੰ ਜਵਾਬ ਦੇਣੇ ਚਾਹੀਦੇ ਹਨ - ਪ੍ਰੈੱਸ ਰਿਵੀਊ

ਤਸਵੀਰ ਸਰੋਤ, DASSAULT
ਦਾਅਵਾ ਕੀਤਾ ਜਾ ਰਿਹਾ ਹੈ ਕਿ ਫਰਾਂਸ ਦੇ ਖੋਜੀ ਪੱਤਰਕਾਰੀ ਕਰਨ ਵਾਲੇ ਪੋਰਟਲ ਮੀਡੀਆਪਾਰਟ ਵਿੱਚ ਲੜਾਕੂ ਜਹਾਜ਼ ਰਫ਼ਾਲ ਸਮਝੌਤੇ ਵਿਚ ਹੋਏ ਭ੍ਰਿਸ਼ਟਾਚਾਰ ਅਤੇ ਪਿਛਲੀ ਯੂਪੀਏ ਸਰਕਾਰ ਦੌਰਾਨ ਰਿਸ਼ਵਤ ਦਿੱਤੇ ਜਾਣ ਦੇ ਸੰਕੇਤ ਕੀਤੇ ਗਏ ਹਨ।
ਭਾਰਤੀ ਨਿਊਜ਼ ਪੋਰਟਲ ਦਿ ਵਾਇਰ ਦੀ ਰਿਪੋਰਟ ਮੁਤਾਬਕ ਅਜਿਹੇ ਪੰਜ ਸਵਾਲ ਹਨ, ਜਿਨ੍ਹਾਂ ਦੇ ਜਵਾਬ ਮੋਦੀ ਸਰਕਾਰ ਨੂੰ ਜਵਾਬ ਦੇਣੇ ਚਾਹੀਦੇ ਹਨ?
ਪਹਿਲਾ ਸਵਾਲ- ਜੇ ਰਿਸ਼ਵਤ ਦੇ ਸਬੂਤ ਸਨ ਤਾਂ ਭ੍ਰਿਸ਼ਟਾਚਾਰ ਵਿਰੋਧੀ ਧਾਰਾ ਸਮਝੌਤੇ ਵਿੱਚੋਂ ਕਿਉਂ ਹਟਾਈ ਗਈ?
ਮੋਦੀ ਸਰਕਾਰ ਲਗਾਤਾਰ ਕਹਿੰਦੀ ਆਈ ਹੈ ਕਿ ਸੁਸ਼ੇਨ ਗੁਪਤਾ ਨੂੰ ਯੂਪੀਏ ਸਰਕਾਰ ਦੌਰਾਨ ਲਗਾਤਾਰ ਦਲਾਲੀ ਮਿਲਦੀ ਰਹੀ ਹੈ, ਉਦੋਂ ਵੀ ਜਦੋਂ ਕਿ ਸੌਦਾ ਸਿਰੇ ਨਹੀਂ ਸੀ ਚੜ੍ਹਿਆ।
ਦੂਜਾ ਸਵਾਲ- ਸਮਝੌਤੇ ਵਿੱਚ ਉਹੀ ਵਿਚੋਲਾ ਅਤੇ ਸਮਝੌਤੇ ਦਾ ਉਹੀ ਤਰੀਕਾ ਕਿਉਂ ਜਾਰੀ ਰੱਖਿਆ ਗਿਆ?
ਫਰਾਂਸ ਦੇ ਖੋਜੀ ਪੱਤਰਕਾਰ ਪੋਰਟਲ ਮੀਡੀਆਪੋਰਟ ਨੇ ਰਿਪੋਰਟ ਕੀਤਾ ਹੈ ਕਿ ਸਾਲ 2015 ਤੋਂ ਬਾਅਦ ਵੀ ਸੌਦੇ ਲਈ ਉਹੀ ਵਿਚੋਲਾ ਬਰਕਰਾਰ ਰਿਹਾ। ਇੱਥੋਂ ਤੱਕ ਕਿ ਉਸ ਕੋਲ ਰੱਖਿਆ ਮੰਤਰਾਲੇ ਦੇ ਸੰਵੇਦਨਸ਼ੀਲ ਦਸਤਵੇਜ਼ ਵੀ ਸਨ।

ਤਸਵੀਰ ਸਰੋਤ, Rajnath singh/twitter
ਤੀਜਾ ਸਵਾਲ- ਸਾਲ 2014 ਤੋਂ ਬਾਅਦ ਰਫ਼ਾਲ ਸੌਦੇ ਵਿੱਚ ਸੁਸ਼ੇਨ ਗੁਪਤਾ ਦੀ ਸਹੀ-ਸਹੀ ਭੂਮਿਕਾ ਕੀ ਸੀ?
ਸੁਨੇਸ਼ ਗੁਪਤਾ ਦੀ ਅਸਲ ਭੂਮਿਕਾ ਕੀ ਸੀ, ਕੀ ਉਹ ਸਾਲ 2014 ਤੋਂ ਬਾਅਦ ਵੀ ਕੇਂਦਰੀ ਭੂਮਿਕਾ ਵਿੱਚ ਸੀ ਅਤੇ 2015-2016 ਤੱਕ ਇਸ ਉੱਪਰ ਪਰਦਾ ਕਿਉਂ ਪਾ ਕੇ ਰੱਖਿਆ ਗਿਆ।
ਉਸ ਕੋਲ ਰੱਖਿਆ ਮੰਤਰਾਲੇ ਦੇ ਉਹ ਕਾਗਜ਼ਾਤ ਕਿਵੇਂ ਗਏ, ਜਿਨ੍ਹਾਂ ਵਿੱਚ ਅਧਿਕਾਰੀਆਂ ਵੱਲੋਂ ਕੀਮਤ ਦਾ ਅਨੁਮਾਨ ਲਾਇਆ ਗਿਆ ਸੀ। ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਕਾਗਜ਼ ਉਸ ਕੋਲ ਕਿਵੇਂ ਪਹੁੰਚੇ, ਜਿਨ੍ਹਾਂ ਨੇ ਸਾਰੀ ਡੀਲ ਨੂੰ ਪ੍ਰਭਾਵਿਤ ਕੀਤਾ।
ਚੌਥਾ ਸਵਾਲ- ਸਰਕਾਰ ਸੀਬੀਆਈ ਜਾਂਚ ਕਿਉਂ ਨਹੀ ਕਰਵਾ ਰਹੀ?
ਮੀਡੀਆਪਾਰਟ ਮੁਤਾਬਕ ਸੀਬੀਆਈ ਅਤੇ ਈਡੀ ਕੋਲ ਸਬੂਤ ਸਨ ਕਿ ਡਸੌਲਟ ਨੇ ਸੁਸ਼ੇਨ ਗੁਪਤਾ ਨੂੰ ਸੌਦਾ ਹਾਸਲ ਕਰਨ ਲਈ ਲੁਕਵੇਂ ਅਕਤੂਬਰ 2018 ਵਿੱਚ ਰੂਪ ਵਿੱਚ ਲਗਭਗ 650 ਮਿਲੀਅਨ ਰੁਪਏ ਦਿੱਤੇ ਸਨ।
ਸੀਬੀਆਈ ਨੂੰ ਰਫ਼ਾਲ ਸਮਝੌਤੇ ਵਿੱਚ ਭ੍ਰਿਸ਼ਟਾਚਾਰ ਹੋਣ ਬਾਰੇ ਲਿਖਤੀ ਸ਼ਿਕਾਇਤ ਚਾਰ ਅਕਤੂਬਰ 2018 ਨੂੰ ਮਿਲ ਗਈ ਸੀ।
ਜਦੋਂ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੋਰੀ ਨੇ ਸਾਲ 2015 ਵਿੱਚ ਹੀ ਉਜਾਗਰ ਕਰ ਦਿੱਤਾ ਸੀ ਕਿ ਸੋਦੇ ਵਿੱਚ ਪੇਚ ਹਨ ਤਾਂ ਸੌਦਾ ਕਿਉਂ ਪੂਰਾ ਕੀਤਾ ਗਿਆ।
ਪੰਜਵਾਂ ਸਵਾਲ- ਸਬੂਤ ਮਿਲਣ ਦੇ ਬਾਵਜੂਦ ਸੀਬੀਆਈ ਜਾਂਚ ਕਿਉਂ ਨਹੀਂ?
ਰਫ਼ਾਲ ਨਿਰਮਾਤਾ ਡਸੌਲਟ ਨੂੰ ਬਲੈਕ ਲਿਸਟ ਕਿਉਂ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਪਰੈਫਰਡ ਸਾਥੀ ਕਿਉਂ ਹੈ?
ਕੈਗ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਖ਼ਬਰ ਵੈਬਸਾਈਟ ਨੇ ਲਿਖਿਆ ਹੈ ਕਿ ਡਸੌਲਟ ਵੱਲੋਂ ਕੀਤੀ ਗਈ ਪੇਸ਼ਕਸ਼ ਵਿੱਚ ਬੇਨਿਯਮੀਆਂ ਸੀ, ਉਹ ਅਧੂਰੀ ਸੀ ਅਤੇ ਤੈਅ ਫਾਰਮੈਟ ਵਿੱਚ ਵੀ ਨਹੀਂ ਸੀ
ਭਾਰਤ ਸਰਕਾਰ ਕੋਲ ਕੰਪਨੀ ਨੂੰ ਕਾਲੀ ਸੂਚੀ ਵਿੱਚ ਪਾਉਣ ਦੇ ਸਾਰੇ ਅਧਾਰ ਸਨ। ਫਿਰ ਵੀ ਪੈਰਿਸ ਵਿੱਚ ਇਹ ਸਮਝੌਤਾ ਦੋ ਹਫ਼ਤਿਆਂ ਬਾਅਦ ਹੀ ਸਹੀਬੱਧ ਕਰ ਲਿਆ ਗਿਆ।
ਜੇ ਯੂਪੀਏ ਸਰਕਾਰ ਦੌਰਾਨ ਰਿਸ਼ਵਤ ਦਿੱਤੀ ਗਈ ਸੀ ਤਾਂ ਮੋਦੀ ਸਰਕਾਰ ਨੇ ਕੰਪਨੀ ਨੂੰ ਕਾਲੀ ਸੂਚੀ ਵਿੱਚ ਕਿਉਂ ਨਹੀ ਪਾਇਆ?
ਲਖੀਮਪੁਰ ਖੀਰੀ ਹਿੰਸਾ- ਆਸ਼ੀਸ਼ ਮਿਸ਼ਰਾ ਦੇ ਹਥਿਆਰ ਵਿੱਚ ਗੋਲ਼ੀ ਚੱਲਣ ਦੀ ਪੁਸ਼ਟੀ

ਇੱਕ ਫੌਰੈਂਸਿਕ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਹੋਰ ਲੋਕਾਂ ਕੋਲੋਂ ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਜਿਹੜੇ ਹਥਿਆਰ ਬਰਾਮਦ ਹੋਏ ਸਨ, ਉਨ੍ਹਾਂ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਸਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਦੇ ਬਾਵਜੂਦ ਇਸ ਤੋਂ ਇਹ ਪੁਸ਼ਟੀ ਨਹੀਂ ਹੁੰਦੀ ਕਿ ਇਹ ਗੋਲੀ ਹਿੰਸਾ ਵਾਲੀ ਥਾਂ ਤੇ ਹੀ ਚੱਲੀ ਸੀ ਜਾਂ ਕਿ ਕਿਸੇ ਹੋਰ ਦਿਨ।
ਦੂਜੇ ਪਾਸੇ ਉਸ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਿਯਪ ਦੇ ਭਰਾ ਪਵਨ ਅਦਾਲਤ ਚਲੇ ਗਏ ਹਨ। ਉਨ੍ਹਾਂ ਨੇ 14 ਹੋਰ ਜਣਿਆਂ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਐਫ਼ਆਈਆਰ ਵਿੱਚ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਮ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਯੂਪੀ ਵਿੱਚ ਹਿਰਾਸਤੀ ਮੌਤ

ਤਸਵੀਰ ਸਰੋਤ, FAISAL AKHTAR
ਉੱਤਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿੱਚ ਅਲਤਾਲਫ਼ ਰਾਜਾ (22) ਦੀ ਮੌਤ ਹੋ ਗਈ।
ਖ਼ਬਰ ਵੈਬਸਾਈਟ ਦਿ ਪ੍ਰਿੰਟ ਦੀ ਖ਼ਬਰ ਮੁਤਾਬਕ ਅਲਤਾਫ਼ ਰਾਜਾ ਨੂੰ ਕਾਸਗੰਜ ਪੁਲਿਸ ਵੱਲੋਂ ਇਲਾਕੇ ਦੀ ਇੱਕ 16 ਸਾਲਾ ਹਿੰਦੂ ਕੁੜੀ ਦੇ ਲਾਪਤਾ ਹੋਣ ਦੇ ਮਾਮਲੇਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਲੜਕੀ ਦੇ ਪਿਤਾ ਦਾ ਕਹਿਣਾ ਸੀ ਕਿ ਅਲਤਾਫ਼ ਨੇ ਹੀ ਕੁੜੀ ਨੂੰ ਆਪਣੇ ਦੋਸਤ ਨਾਲ ਦਿੱਲੀ ਭਜਾਇਆ ਸੀ।
ਪੁਲਿਸ ਅਲਤਾਫ਼ ਦੇ ਦੋਸਤ ਅਤੇ ਕੁੜੀ ਦਾ ਪਤਾ ਲਗਾਉਣ ਵਿੱਚ ਅਜੇ ਸਫ਼ਲ ਨਹੀਂ ਹੋ ਸਕੀ ਹੈ।
ਕਾਸਗੰਜ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੁੜੀ ਦੇ ਨਾਲ ਅਲਤਾਫ਼ ਦੇ ਇਤਰਾਜ਼ਯੋਗ ਵੀਡੀਓ ਵੀ ਮਿਲੇ ਹਨ ਜੋ ਕਿ ਪੁਲਿਸ ਨੇ ਕੁੜੀ ਨਾਬਾਲਗ ਹੋਣ ਦਾ ਹਵਾਲਾ ਦੇ ਕੇ ਵੈਬਸਾਈਟ ਮੁਤਾਬਕ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ।
ਵੈਬਸਾਈਟ ਨੇ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਹਿਲੀ ਪ੍ਰਮੁੱਖਤਾ ਕੁੜੀ ਦਾ ਪਤਾ ਲਗਾਉਣਾ ਅਤੇ ਉਸ ਨੂੰ ਲਿਜਾਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਹੈ, ਜੋ ਉਸ ਨੂੰ ਦਿੱਲੀ ਲੈ ਕੇ ਗਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













